Daily Post Punjabi

04 ਅਕਤੂਬਰ 2024

ਵਾਹ ਜ਼ਿੰਦਗੀ, ਤੇਰੀਆਂ ਗਹਿਰਾਈਆਂ ਸਮੁੰਦਰ ਜਿੰਨੀਆਂ ਡੂੰਘੀਆਂ ਹਨ, ਤੇ ਵਿੱਚ ਸੀਪ ਹਨ.. ਤੇ ਉਹਨਾਂ ਦੇ ਮੋਤੀ ਮੇਰੇ। ਗ਼ੋਤੇ ਖਾ ਮੈਂ ਡੁੱਬੀ ਨਹੀਂ.. ਸਗੋਂ ਮੋਤੀ ਮੇਰਾ ਸ਼ਿੰਗਾਰ ਬਣੇ ਹਨ। - ਮਨਦੀਪ ਕੌਰ ਟਾਂਗਰਾ

Facebook Link
26 ਸਤੰਬਰ 2024

ਇਹ ਜੋ ਸਭ ਤੋਂ ਔਖੇ ਰਾਹ ਨੇ, ਇਹਨਾਂ ਤੇ ਖਲ੍ਹੋ ਕੇ ਹੱਸਦੀ ਹਾਂ ਮੈਂ। ਜ਼ਿੰਦਗੀ ਵਿੱਚ ਜਦ ਆਪਣੇ ਹਰਾ ਦਿੰਦੇ ਹਨ, ਤੇ ਮੁਸਕਰਾ ਕੇ ਜਿੱਤਦੀ ਹਾਂ। ਕਦੇ ਵੀ ਨਹੀਂ ਡੋਲਦੀ। ਹੰਝੂ ਵੀ ਜ਼ਿੰਦਗੀ ਦਾ ਹਿੱਸਾ ਹਨ, ਪਰ ਮੁਸਕਰਾਹਟਾਂ ਜ਼ਿੰਦਗੀ ਹਨ… ਇਹ ਜੋ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ.. ਮੇਰੀ ਪਿਆਰੀ ਮੁਸਕਰਾਹਟ ਮੇਰੇ ਆਪਣੇ ਆਪ ਤੇ ਵਿਸ਼ਵਾਸ ਦੀ ਝਲਕ ਹੈ। ਇਹ ਜੋ ਲੋਕ ਮੇਰੇ ਤੋਂ ਦੂਰ ਨੇ, ਮੈਂ ਉਹਨਾਂ ਦਾ ਸਤਿਕਾਰ ਕਰਦੀ ਹਾਂ। ਉਹਨਾਂ ਨੂੰ ਪਿਆਰ ਕਰਦੀ ਹਾਂ। ਦਿਲ ਚੀਰ ਕੇ ਕੀ ਮਿਲਦਾ ਹੈ, ਕੁੱਝ ਵੀ ਨਹੀਂ। ਜੋ ਮਰਜ਼ੀ ਹੋ ਜਾਏ, ਇਹ ਰੱਬ ਦਾ ਦਿੱਤਾ ਅਹਿਸਾਸ - ਮੁਸਕਰਾਉਣਾ - ਇਸ ਨੂੰ ਬਰਕਰਾਰ ਰੱਖੋ। ਕਹਿੰਦੇ ਹਨ ਨਾ, ਰੋਂਦੇ ਨਾਲ ਕੋਈ ਨਹੀਂ ਰੋਂਦਾ… ਸ਼ੁਕਰ ਕਰੋ ਉਹਨਾਂ ਦਾ ਜੋ ਤੁਹਾਡੇ ਨਾਲ ਹਨ, ਆਪਣੇ ਲਈ ਤੇ ਤੁਹਾਡਾ ਸਾਥ ਦੇਣ ਵਾਲਿਆਂ ਲਈ ਮੁਸਕਰਾਹਟਾਂ ਸਦਾ ਬਰਕਰਾਰ ਰੱਖੋ। ਸਿਰਫ਼ ਇੱਕ ਹੀ ਜ਼ਿੰਦਗੀ ਹੈ - ਮਨਦੀਪ

Facebook Link
22 ਸਤੰਬਰ 2024

ਤੁਸੀਂ ਇੱਕ ਸਮੁੰਦਰ ਹੋ, ਵਿਸ਼ਾਲ.. ਅਸਮਾਨ ਜਿੰਨੇ .. ! ਜ਼ਿੰਦਗੀ ਵਿੱਚ ਆਉਣ ਵਾਲੀਆਂ ਔਕੜਾਂ, ਵੱਡੀਆਂ ਮੁਸੀਬਤਾਂ, ਲਹਿਰਾਂ ਹਨ, ਛੋਟੀਆਂ ਵੱਡੀਆਂ ਲਹਿਰਾਂ। ਕਦੀ ਅੱਤ ਹੋ ਜਾਏ ਤਾਂ ਸੁਨਾਮੀ ਵੀ ਹੋ ਸਕਦੀਆਂ। ਜੇ ਤੁਸੀਂ ਇਹ ਯਾਦ ਰੱਖੋਗੇ ਕਿ ਤੁਸੀਂ ਸਮੁੰਦਰ ਹੋ, ਤਾਂ ਲਹਿਰਾਂ ਅਸਥਾਈ ( temporary ) ਹਨ। ਕਿੱਡਾ ਵੀ ਵੱਡਾ ਪਹਾੜ ਜਿੰਨਾ ਦੁੱਖ ਹੋਵੇ, ਅਸੀਂ ਇਹਨਾਂ ਲਹਿਰਾਂ ਤੋਂ ਕਿਤੇ ਪਰੇ ਹਾਂ। ਮੁਸੀਬਤਾਂ ਭੁਲਾ ਦਿੰਦੀਆਂ ਹਨ ਕਿ ਅਸੀਂ ਅਸੀਮਤ ਹਾਂ … ਸਾਡੇ ਵਿੱਚ ਬੇਅੰਤ ਸਕਾਰਾਤਮਕਤਾ ਹੈ, ਸੋਚ ਦੀ ਦਿਸ਼ਾ ਬਦਲੋ, ਸਮੁੰਦਰ ਤੋਂ ਲਹਿਰ ਤੇ ਆਓ। ਸਮੁੰਦਰ ਹੋ ਯਾਦ ਰੱਖੋ। - ਮਨਦੀਪ ਕੌਰ ਟਾਂਗਰਾ

Facebook Link
17 ਸਤੰਬਰ 2024

ਸੱਚ ਹੀ ਕਰਦੇ ਹੋਣਗੇ ਪਿਆਰ... ਦੁਆਵਾਂ ਵੀ ਦੇਂਦੇ ਹੋਣਗੇ ਕਈ ਹਜ਼ਾਰ... ਇਸੇ ਲਈ ਮੁਸਕਰਾਉਣ ਦੀਆਂ ਵਜ੍ਹਾ ਨੇ ਬੇਸ਼ੁਮਾਰ ...

Facebook Link
17 ਸਤੰਬਰ 2024

ਇਹ ਜ਼ਿੰਦਗੀ ਮਾਂ ਬਾਪ ਦੀ ਦੇਣ ਹੈ। ਇਸ ਤੇ ਪੂਰਾ ਹੱਕ ਵੀ ਮਾਂ ਬਾਪ ਦਾ ਹੈ। ਸਾਹ ਲੈੰਦੀ ਸਾਡੀ ਦੇਹ ਦੀ ਸਾਡੀ ਰੂਹ ਦੀ ਉੱਤਮ ਜ਼ੁੰਮੇਵਾਰੀ ਹੈ ਮਾਂ ਬਾਪ ਦੀ ਇੱਜ਼ਤ ਕਰਨਾ, ਸੇਵਾ ਕਰਨਾ, ਸ਼ੁਕਰਾਨਾ ਕਰਨਾ। ਮਾਂ ਬਾਪ ਨੂੰ ਨਜ਼ਰ-ਅੰਦਾਜ਼ ਕਰਨ ਵਾਲੇ, ਸਦਾ ਨਜ਼ਰ-ਅੰਦਾਜ਼ ਰਹਿੰਦੇ ਹਨ, ਅਤੇ ਫੇਰ ਸ਼ਿਕਵੇ ਕਰਦੇ ਹਨ ਸਾਡੇ ਨਾਲ ਕੁੱਝ ਚੰਗਾ ਕਿਓਂ ਨਹੀਂ ਹੋ ਰਿਹਾ? ਜਿਸ ਬੂਟੇ (ਮਾਂ ਬਾਪ) ਨਾਲ ਅਸੀਂ ( ਬੱਚੇ) ਫੁੱਲ ਵਾਂਗ ਲੱਗੇ ਹਾਂ , ਜੇ ਉਸਦੀ ਪ੍ਰਵਾਹ ਨਾ ਕਰਾਂਗੇ ਤੇ ਬੂਟਾ ਤੇ ਸੁੱਕਣਾ ਨਾਲ ਅਸੀਂ ਵੀ। ਦੁਨੀਆਂ ਦੀ ਹਰ ਮੁਸ਼ਕਲ ਦਾ ਹੱਲ ਕਰਨ ਲਈ ਜੋ ਊਰਜਾ ਦੀ ਸਾਨੂੰ ਲੋੜ ਹੈ ਉਹ ਮਾਂ ਬਾਪ ਤੋਂ ਮਿਲਦੀ ਹੈ। ਸਿਖ਼ਰ ਤੇ ਪਹੁੰਚਣ ਲਈ, ਮਾਂ ਬਾਪ ਦਾ ਫਿਕਰ ਕਰਨ ਵਾਲੀ ਔਲਾਦ ਬਣੋ। #MandeepKaurTangra

Facebook Link
14 ਸਤੰਬਰ 2024

ਮਰ ਮਰ ਕੇ ਵੀ, ਉੱਠ ਦੀਆਂ ਰਹਿਣਗੀਆਂ ਕੁੜੀਆਂ। ਪੱਥਰਾਂ ਵਿੱਚ ਫੁੱਲਾਂ ਵਾਂਗ, ਖਿੜ੍ਹ ਦੀਆਂ ਰਹਿਣਗੀਆਂ ਕੁੜੀਆਂ। ਝੜ ਬੈਠਣਗੇ ਚਿੱਕੜ ਸੰਗਮਰਮਰ ਤੋਂ.. ਇੱਕ ਦੂਜੇ ਲਈ ਜਦ ਤੱਕ ਦੁਆਵਾਂ ਕਰਦੀਆਂ ਰਹਿਣਗੀਆਂ ਕੁੜੀਆਂ - ਮਨਦੀਪ

Facebook Link
14 ਸਤੰਬਰ 2024

ਬਿਨ੍ਹਾਂ ਬੋਲੇ ਅਹਿਸਾਸ ਕਰਵਾਉਣਾ ਕੋਈ ਚੰਗਾ ਗੁਣ ਨਹੀਂ। ਇਹ ਜਾਣਬੁੱਝ ਕੇ ਸੱਟ ਲਾਉਣ ਵਰਗਾ ਹੁੰਦਾ ਹੈ। ਬੋਲ ਕੇ ਪਿਆਰ ਨਾਲ ਕਹਿ ਦਿਓ ਜੇ ਤੁਹਾਨੂੰ ਕਿਸੇ ਦੀ ਕੋਈ ਗੱਲ ਨਹੀਂ ਪਸੰਦ, ਆਪਣੇ Actions ਨਾਲ ਕਦੇ ਕਿਸੇ ਨੂੰ ਵਾਰ ਵਾਰ ਅਹਿਸਾਸ ਨਾ ਕਰਵਾਓ। - ਮਨਦੀਪ ਕੌਰ ਟਾਂਗਰਾ

Facebook Link
12 ਸਤੰਬਰ 2024

ਕੈਕਟਸ ਦੀ ਨੋਕ ਤੇ ਉੱਗਿਆ ਫੁੱਲ ਹਾਂ ਵੱਗਦੇ ਦੁੱਖਾਂ ਉੱਤੇ ਬਣਿਆ ਸੁੱਖ ਦਾ ਪੁੱਲ ਹਾਂ! ਕਿਸੇ ਲਈ ਮੈਂ ਕੁੱਝ ਵੀ ਨਹੀਂ, ਖ਼ਾਕ ਹਾਂ ਤੇ ਕਿਸੇ ਲਈ ਸਾਰੀ ਦੁਨੀਆਂ, ਸਾਰਾ “ਕੁੱਲ” ਹਾਂ! ਕੈਕਟਸ ਦੀ ਨੋਕ ਤੇ ਉੱਗਿਆ ਫੁੱਲ ਹਾਂ! - ਮਨਦੀਪ ਕੌਰ ਟਾਂਗਰਾ

Facebook Link
12 ਸਤੰਬਰ 2024

ਕੈਕਟਸ ਦੀ ਨੋਕ ਤੇ ਉੱਗਿਆ ਫੁੱਲ ਹਾਂ ਵੱਗਦੇ ਦੁੱਖਾਂ ਉੱਤੇ ਬਣਿਆ ਸੁੱਖ ਦਾ ਪੁੱਲ ਹਾਂ! ਕਿਸੇ ਲਈ ਮੈਂ ਕੁੱਝ ਵੀ ਨਹੀਂ, ਖ਼ਾਕ ਹਾਂ ਤੇ ਕਿਸੇ ਲਈ ਸਾਰੀ ਦੁਨੀਆਂ, ਸਾਰਾ “ਕੁੱਲ” ਹਾਂ! ਕੈਕਟਸ ਦੀ ਨੋਕ ਤੇ ਉੱਗਿਆ ਫੁੱਲ ਹਾਂ! - ਮਨਦੀਪ ਕੌਰ ਟਾਂਗਰਾ

Facebook Link
12 ਸਤੰਬਰ 2024

ਕੋਈ ਖੂਬ ਸ਼ਾਇਰਾ ਨਹੀਂ ਹਾਂ, ਕਵਿਤਾ ਮੇਰੀਆਂ ਰਗਾਂ ਵਿੱਚ ਨਹੀਂ, ਨਾ ਮੇਰੀ ਵਿਰਾਸਤ ਵਿੱਚ!! ਹੁਣ ਮੈਂ ਕਵਿਤਾ ਦੀਆਂ ਰਗਾਂ ਵਿੱਚ ਹਾਂ, ਉਸਦੇ ਹਾਵਾ ਭਾਵਾਂ ਵਿੱਚ, ਉਸਦੇ ਖਿਆਲਾਂ ਵਿੱਚ!! ਪਲਕਾਂ ਦੇ ਕੋਨੇ ਤੇ ਕੌਣ ਪਿਆ ਹੈ?? ਕਿਣਮਿਣ ਇਕੱਠੀ ਕਰ, ਬੂੰਦ ਬੂੰਦ ਨਾਲ ਭਰਿਆ .. ਅੱਜ ਵਗਦਾ ਪਰਨਾਲਾ ਹਾਂ ਜਿਸ ਤੋਂ ਰੁਕਿਆ ਨਾ ਗਿਆ.. !!

Facebook Link
10 ਸਤੰਬਰ 2024

ਇਹ ਵਿਸ਼ਵਾਸ ਦਿਖਾਓ ਆਪਣੇ ਮਾਂ ਬਾਪ ਤੇ, ਤੁਹਾਨੂੰ ਪੂਰੀ ਜ਼ਿੰਦਗੀ ਕਦੇ ਡਿੱਗਣ ਨਹੀਂ ਦੇਣਗੇ। ਉਹਨਾਂ ਦੀ ਗੱਲ ਮੰਨੋ। ਜਦ ਤੁਸੀਂ ਦੁਨੀਆਂ ਤੇ, ਰੁਤਬੇ ਵਿੱਚ ਸ਼ਾਨ ਨਾਲ ਜੀਅ ਰਹੇ ਹੁੰਦੇ ਹੋ, ਉਹ ਸਿਰਫ਼ ਤੁਹਾਡੇ ਤੇ ਅੱਖ ਟਿਕਾਈ ਖੜ੍ਹੇ ਹੁੰਦੇ। ਸਾਨੂੰ ਲੱਗਦਾ ਅਸੀਂ ਖ਼ੁਦ ਖੜ੍ਹੇ ਹਾਂ.. ਯਾਦ ਰੱਖੋ ਅਸੀਂ ਮਾਂ ਬਾਪ ਦੇ ਸਹਾਰੇ ਹਾਂ ਜਿੱਥੇ ਵੀ ਹਾਂ। ਖ਼ੁਦ ਸਾਡੀ ਕੋਈ ਹਸਤੀ ਨਹੀਂ।

Facebook Link
01 ਸਤੰਬਰ 2024

“ਦੁੱਖ” ਪਿੱਛਾ ਛੱਡ ਦਿੰਦਾ ਹੈ,ਬੇਸ਼ੱਕ ਅਰਸਿਆਂ ਬਾਅਦ, ਪਰ “ਪਛਤਾਵਾ” ਸਾਰੀ ਉਮਰ ਤੁਹਾਡਾ ਪਿੱਛਾ ਨਹੀਂ ਛੱਡਦਾ। ਅਜਿਹੇ ਕੰਮ ਨਾ ਕਰੋ, ਅਜਿਹਾ ਵਿਵਹਾਰ ਨਾ ਕਰੋ, ਧੋਖਾ ਨਾ ਦਿਓ, ਆਪਣਿਆਂ ਦਾ ਦਿਲ ਨਾ ਦੁਖਾਓ, ਝੂਠ ਨਾ ਬੋਲੋ, ਖੇਡੋ ਨਾ ਉਹਨਾਂ ਦੀ ਜ਼ਿੰਦਗੀ ਨਾਲ। ਪਛਤਾਵਾ ਤੁਹਾਨੂੰ ਜਿਊਣ ਨਹੀਂ ਦੇਵੇਗਾ! ਦੁੱਖ ਜਿਸ ਨੂੰ ਪਹੁੰਚਾਇਆ ਹੈ ਉਹ ਤੇ ਵਕਤ ਨਾਲ ਆਜ਼ਾਦ ਹੋ ਜਾਵੇਗਾ, ਪਰ ਜਿਸ ਨੇ ਪਹੁੰਚਾਇਆ ਹੈ ਆਪਣੇ ਪਛਤਾਵੇ ਦਾ ਸਦਾ ਗੁਲਾਮ ਰਹੇਗਾ। - ਮਨਦੀਪ ਕੌਰ ਟਾਂਗਰਾ

Facebook Link
27 ਅਗਸਤ 2024

ਕਈ ਵਾਰ ਬਹੁਤ ਪਿਆਰੇ ਪਰਿਵਾਰ, ਮੈਨੂੰ ਆਪਣੇ ਘਰਾਂ ਦੀਆਂ ਨੀਹਾਂ ਰੱਖਣ ਲਈ ਸੱਦਾ ਦਿੰਦੇ ਹਨ, ਪਰਿਵਾਰ ਵਾਂਗ ਸਮਝਦੇ ਹਨ। ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਮੈਂ ਇਸ ਸਤਿਕਾਰ ਲਈ ਸਦਾ ਪੰਜਾਬ ਦੇ ਪਰਿਵਾਰਾਂ ਦੀ ਰਿਣੀ ਹਾਂ। ਬੇਸ਼ੁਮਾਰ ਪਿਆਰ ਨਾਲ ਹੀ ਸੋਹਣਾ ਸਮਾਜ ਸਿਰਜਿਆ ਜਾ ਸਕਦਾ ਹੈ। ਅਸਲ ਵਿੱਚ ਲੋਕ ਪੰਜਾਬ ਦੇ ਨੌਜਵਾਨਾਂ ਨੂੰ ਸੰਸਕਾਰਾਂ ਦੀ, ਮਿਹਨਤ ਦੀ, ਤਰੱਕੀ ਦੀ, ਚੰਗੀ ਸੋਚ ਦੀ ਨੀਂਹ ਰੱਖਦੇ ਵੇਖਣਾ ਚਾਹੁੰਦੇ ਹਨ, ਤਾਂ ਕਿ ਮਜ਼ਬੂਤ ਅਤੇ ਖੁਸ਼ਹਾਲ ਪੰਜਾਬ ਬਣਾ ਸਕੀਏ। - ਮਨਦੀਪ

Facebook Link
26 ਅਗਸਤ 2024

ਲਗਾਵ (Attachments) ਤੋਂ ਦੂਰੀ ਬਣਾ ਕੇ ਰੱਖੋ। ਦੁਨੀਆਂ ਨਾਲ ਤੇ ਦੁਨੀਆਂ ਦੀਆਂ ਚੀਜ਼ਾਂ ਨਾਲ ਲਗਾਵ ਨੂੰ ਇੱਕ ਪਾਸੇ ਰੱਖੋ। ਜੇ ਤੁਸੀਂ ਕੋਈ ਵੀ ਕੰਮ ਕਰਨ ਜਾ ਰਹੇ ਹੋ, ਜਾਂ ਕਰ ਰਹੇ ਹੋ ਤਾਂ ਉਸਦਾ ਨਤੀਜਾ ਕੀ ਹੋਵੇਗਾ, ਨਤੀਜੇ ਪ੍ਰਤੀ ਲਗਾਵ ਤੋਂ ਵੀ ਦੂਰ ਰਹੋ। ਸਭ ਤੋਂ ਜ਼ਰੂਰੀ ਸਾਡੇ ਲਈ ਹੈ ਅਸੀਂ ਬਿਨ੍ਹਾਂ ਕਿਸੇ ਵੀ ਲਗਾਵ ਤੋਂ, ਹੁਣ ਦੇ ਸਮੇਂ ਆਪਣਾ ਸਭ ਤੋਂ ਬੇਹਤਰ (best) ਦੇ ਰਹੇ ਕਿ ਨਹੀਂ। ਭਵਿੱਖ ਵਿੱਚ ਸਫ਼ਲਤਾ ਲਈ ਇਹ ਸਭ ਤੋਂ ਮਹੱਤਵਪੂਰਨ ਸੋਚਣ ਦਾ ਨਜ਼ਰੀਆ ਹੈ। ਹੁਣ ਵਿੱਚ ਬਿਨ੍ਹਾਂ ਕਿਸੇ ਲਾਲਚ ਆਪਣਾ ਸਭ ਤੋਂ ਬੇਹਤਰ ਦੇਣਾ। ਇਸ ਨਾਲ ਹੀ ਸੁਧਾਰ ਹੋਵੇਗਾ, ਤੇ ਜ਼ਿੰਦਗੀ ਬੇਹਤਰ ਹੋਵੇਗੀ। ਮੈਂ ਸਮਝ ਸਕਦੀ ਹਾਂ ਕਿ ਸਾਡਾ ਮਨ ਅਤੀਤ (past) ਵਿੱਚ ਜਾਂ ਭਵਿੱਖ (future) ਵਿੱਚ ਦੌੜਾਂ ਲਾਉਂਦਾ ਰਹਿੰਦਾ ਹੈ। ਇਹ ਕਦੇ ਵੀ ਟਿਕਦਾ ਨਹੀਂ। ਪਰ ਅਸੀਂ ਆਪਣੇ ਮਨ ਨੂੰ ਪਾਠ ਕਰਕੇ, ਸੈਰ ਕਰਕੇ, ਖ਼ੁਦ ਇਕੱਲੇ ਬੈਠ ਕੇ ਸ਼ਾਂਤ ਕਰਨਾ ਤੇ ਇਸਨੂੰ ਸਮਝਾਉਣਾ ਕਿ ਇਹ ਹੁਣ ਵਿੱਚ ਟਿਕੇ। ਅਸੀਂ ਇੱਕ emotional ਭਾਵੁਕ ਵਿਅਕਤੀ ਹੋਣ ਦੇ ਨਾਲ ਨਾਲ warrior - ਇੱਕ ਯੋਧਾ ਵੀ ਬਣਨਾ ਹੈ। ਅਤੀਤ ਤੇ ਭਵਿੱਖ ਵਿੱਚ ਰਹਿਣਾ - ਭਾਵੁਕਤਾ ਹੈ ਪਰ ਹੁਣ ਵਿੱਚ ਰਹਿਣਾ ਇੱਕ ਯੋਧੇ ਦੀ, ਇੱਕ fighter ਦਾ ਗੁਣ ਹੈ ਜੋ ਹਾਲਾਤਾਂ ਅੱਗੇ ਗੋਡੇ ਨਹੀਂ ਟੇਕਦਾ। ਸੋ ਐਸੇ ਭਾਵੁਕ, ਸੋਹਣੇ ਦਿਲ ਇਨਸਾਨ ਬਣੋ ਜੋ ਕਿ ਇੱਕ ਯੋਧਾ ਵੀ ਹੈ। ਜ਼ਿੰਦਗੀ ਵਿੱਚ ਬਣੇ ਰਹੋ, ਬਣੇ ਰਹਿਣਾ ਹੀ ਸਫ਼ਲਤਾ ਹੈ। - ਮਨਦੀਪ ਕੌਰ ਟਾਂਗਰਾ

Facebook Link
19 ਅਗਸਤ 2024

Personal Counselling ਕਰਨਾ ਸ਼ਾਇਦ ਮੇਰੇ ਦਿਲ ਦੇ ਬਹੁਤ ਕਰੀਬ ਹੈ। ਕਿਓਂਕਿ ਸਾਡੇ ਤੇ ਜੋ ਬੀਤਿਆ ਹੁੰਦਾ ਹੈ, ਅਕਸਰ ਅਸੀਂ ਉਸ ਵਿੱਚੋਂ ਸਫ਼ਲਤਾਪੂਰਵਕ ਬਾਹਰ ਆਏ ਹੁੰਦੇ ਹਾਂ। ਦੂਸਰੇ ਦੀ ਮਦਦ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ। Personal Counselling ਕਰਦੇ ਇੱਕ ਭੈਣ ਆਪਣੀ ਸਿਹਤ ਅਤੇ ਆਪਣੇ Career ਦੀ ਕਸ਼ਮਕਸ਼ ਵਿੱਚ ਆਪਣੇ ਆਪ ਨੂੰ ਫਸਿਆ ਮਹਿਸੂਸ ਕਰ ਰਹੇ ਸੀ। ਮੈਂ ਅਕਸਰ ਦੇਖਦੀ ਹਾਂ, ਸੁਣਦੀ ਹਾਂ, ਮਹਿਸੂਸ ਕਰਦੀ ਹਾਂ ਬਹੁਤ ਔਰਤਾਂ ਨੂੰ ਲੱਗਦਾ ਹੈ ਉਹ ਪਿੱਛੇ ਰਹਿ ਗਈਆਂ ਹਨ, ਪਰ ਇਹ ਸੱਚ ਨਹੀਂ ਤੇ ਸੋਚ ਦਾ ਨਜ਼ਰੀਆ ਨਹੀਂ ਹੋਣਾ ਚਾਹੀਦਾ। ਸਾਡੀ ਕਾਫ਼ੀ ਲੰਬੀ discussion ਹੋਈ, ਐਸੀ ਸਥਿਤੀ ਵਿੱਚ ਆਪਣੇ ਆਪ ਨੂੰ ਕਿਵੇਂ positive ਰੱਖਣਾ ਹੈ, ਇਹ ਬਾਖੂਬੀ ਸਮਝਣ ਦੀ ਲੋੜ ਹੈ। -ਮਨਦੀਪ ਕੌਰ ਟਾਂਗਰਾ ਮੇਰੇ ਨਾਲ Personal Counselling Session ਬੁੱਕ ਕਰਨ ਲਈ ਤੁਸੀਂ 9988771366 ਤੇ message ਕਰ ਸਕਦੇ ਹੋ, ਜਾਂ ਇਸ ਲਿੰਕ ਤੇ ਸਿੱਧਾ Online Appointment Book ਕਰ ਸਕਦੇ ਹੋ

Facebook Link
15 ਅਗਸਤ 2024

ਪੰਜਾਬ ਹਾਂ ਅਜ਼ਾਦ ਹਾਂ! ਪੰਜਾਬ ਵਿੱਚ ਅਜ਼ਾਦ ਹਾਂ। ਪੰਜਾਬੀ ਬੋਲਣਾ ਸਾਡੇ ਬੁੱਲ੍ਹਾਂ ਦੀ ਮਿਠਾਸ ਹੈ। ਅਸੀਂ ਪੰਜਾਬੀ ਵਿੱਚ ਮੁਸਕਰਾ ਵੀ ਲੈੰਦੀਆਂ ਖੁੱਲ੍ਹ ਕੇ ਹੱਸ ਵੀ ਲੈੰਦੀਆਂ। ਮਾਂ ਬਾਪ ਨਾਲ ਰਹਿਣ ਵਿੱਚ ਅਸੀਂ ਅਜ਼ਾਦ ਹਾਂ। ਪੰਜਾਬ ਵਿੱਚ ਅਜ਼ਾਦ ਹਾਂ। ਹੋ ਸਕਦਾ ਕਿਸੇ ਹੋਰ ਦੇਸ਼ ਦੀ ਧਰਤੀ ਤੇ ਰੋਜ਼ ਸੂਟ ਪਾਉਣਾ ਮੈਨੂੰ ਅਜੀਬ ਲੱਗਦਾ। ਪਰ ਆਪਣੇ ਦੇਸ਼ ਇੰਨੀ ਅਜ਼ਾਦ ਹਾਂ ਕਿ ਚਾਹੇ ਰੋਜ਼ ਸੂਟ ਪਾਵਾਂ ਚਾਹੇ ਰੋਜ਼ ਜੀਨ। ਪੰਜਾਬ ਵਿੱਚ ਰਹਿ ਕੇ ਵੀ “ਕਿਰਤ” ਕਰ ਸਕਦੇ ਹਾਂ। ਕਮਾ ਸਕਦੇ ਹਾਂ। ਮਰ ਮਰ ਕੇ ਉੱਠ ਸਕਦੇ ਹਾਂ, ਇਸਦੀ ਅਸੀਂ ਮਿਸਾਲ ਹਾਂ। ਪੰਜਾਬ ਵਿੱਚ ਅਸੀਂ ਅਜ਼ਾਦ ਹਾਂ। ਹੁਣ ਤੱਕ ਸੋਹਣਾ ਜੀਵਨ ਕੱਟਿਆ ਹੈ, ਸਾਡੇ ਲੋਕ ਸਾਡੇ ਪਿੰਡ ਚੰਗੇ ਹਨ ਤੇ ਅਸੀਂ ਇੱਥੇ ਵੀ ਖੁਸ਼ ਹਾਂ। ਅਸੀਂ ਉਹ ਪੰਜਾਬੀ ਹਾਂ ਜੋ ਦੇਸ਼ ਨੂੰ ਭੰਡਣਾ ਨਹੀਂ ਜਾਣਦੇ, ਮਾਂ ਨੂੰ ਮਾੜਾ ਕਹਿਣਾ ਨਹੀਂ ਜਾਣਦੇ, ਚਾਹੇ ਲੱਖ ਮੁਸੀਬਤਾਂ ਹੋਣ। ਅਸੀਂ ਗੁਲਾਮ ਨਹੀਂ। ਪੰਜਾਬ ਦੀਆਂ ਮਿਹਨਤੀ ਧੀਆਂ ਹਾਂ। ਪੰਜਾਬ ਦਾ ਸੁਨਹਿਰੀ ਭਵਿੱਖ ਹਾਂ। ਪੰਜਾਬ ਦੀ ਚੰਗੀ ਪਰਵਰਿਸ਼ ਹਾਂ। ਪੰਜਾਬ ਦੀ ਆਬੋ-ਹਵਾ ਦੀ ਮਹਿਕ ਹਾਂ। ਅਸੀਂ ਪੰਜਾਬ ਦੀਆਂ ਅੱਗੇ ਵੱਧ ਰਹੀਆਂ ਔਰਤਾਂ ਦੇ ਦਿਲ ਦੀ ਅਵਾਜ਼ ਹਾਂ। ਦੇਸ਼ ਵਿਦੇਸ਼ ਵੱਸਦੇ ਕਿੰਨੇ ਹੀ ਸਾਰੇ ਪੰਜਾਬਾਂ ਦੀ ਅਸੀਂ ਜੜ੍ਹ ਹਾਂ। - ਮਨਦੀਪ ਕੌਰ ਟਾਂਗਰਾ

Facebook Link
14 ਅਗਸਤ 2024

ਮੈਨੂੰ ਤਰਸ ਆਉਂਦਾ ਉਹਨਾਂ ਲੋਕਾਂ ਦੀ ਮਾਨਸਿਕਤਾ ਤੇ ਜੋ ਮੇਰੀ ਕਲਮ ਤੋਂ, ਮੇਰੇ ਲੇਖਾਂ ਤੋਂ, ਮੇਰੀ ਨਿੱਜੀ ਜ਼ਿੰਦਗੀ ਦੇ ਅੰਦਾਜ਼ੇ ਲਾਉਂਦੇ ਰਹਿੰਦੇ ਹਨ। ਮੈਂ ਸੱਚ ਲਿਖਦੀ ਹਾਂ ਜੋ ਕਈ ਭੈਣਾਂ ਨਾਲ ਵਾਪਰਦੀ ਤੇ ਇਹ ਮੇਰੇ ਤੇ ਹੀ ਮੜ ਦਿੱਤਾ ਜਾਂਦਾ। 😊 ਮੇਰੀ ਕਲਮ ਅਜ਼ਾਦ ਹੈ। ਬਾਗ਼ੀ ਨਹੀਂ। - ਮਨਦੀਪ ਕੌਰ ਟਾਂਗਰਾ

Facebook Link
13 ਅਗਸਤ 2024

ਹਰਾਉਣ ਲਈ ਦੁਨੀਆਂ ਬੈਠੀ ਹੈ, ਪਰ ਅਸਲ ਵਿੱਚ ਅਸੀਂ ਓਦੋਂ ਹਾਰਦੇ ਹਾਂ ਜਦ ਖੁੱਦ ਤੋਂ ਹਾਰਦੇ ਹਾਂ। ਜਦ ਅਸੀਂ ਖ਼ੁੱਦ ਨੂੰ ਕਹਿੰਦੇ ਹਾਂ “ਮੈਂ ਨਹੀਂ ਕਰ ਸਕਦੀ ਜਾਂ ਕਰ ਸਕਦਾ”। “ਚੱਲ ਰਹਿਣ ਦੇ ਕੁੱਝ ਹੋਰ ਕਰਲਾ” ਕਹਿਣ ਵਾਲੇ ਵੀ ਬਹੁਤ ਮਿਲਣਗੇ। “ਜੇ ਤੂੰ ਆਪਣੀ ਮਰਜ਼ੀ ਕਰਨੀ, ਅਸੀਂ ਤੇਰੇ ਨਾਲ ਨਹੀਂ” ਇਹ ਵੀ ਸੁਣਨ ਨੂੰ ਮਿਲੇਗਾ। ਜ਼ਿੰਦਗੀ ਦੇ ਵੱਡੇ ਸੁਪਨਿਆਂ ਦੀ ਚੋਣ ਕਰਨਾ ਇੱਕ ਜਿਗਰੇ ਵਾਲਾ ਫ਼ੈਸਲਾ ਹੁੰਦਾ ਹੈ। ਤੁਸੀਂ ਆਪਣੇ ਲਈ ਨਹੀਂ, ਕਈ ਲੱਖਾਂ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਵ ਲਿਆਉਣ ਦੀ ਤਾਕਤ ਰੱਖਦੇ ਹੋ। ਕੋਈ ਲੇਖਕ ਅਮੀਰ ਹੋਣ ਲਈ ਨਹੀਂ ਰਾਤਾਂ ਜਾਗਦਾ, ਕਲਮ ਨਾਲ ਐਸੀ ਕਿਤਾਬ ਲਿਖਦਾ ਹੈ ਕਿ ਉਸ ਦੇ ਦੁਨੀਆ ਛੱਡ ਜਾਣ ਮਗਰੋਂ ਵੀ ਕਿਤਾਬ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਵ ਲਿਆਉਂਦੀ ਰਹਿੰਦੀ ਹੈ। ਇਸੇ ਤਰ੍ਹਾਂ ਦੁਨੀਆਂ ਤੇ ਛਾਪ ਛੱਡਣ ਵਾਲੇ ਲੋਕ “ਮਿਲੇਗਾ ਕੀ” ਤੇ ਵਿਸ਼ਵਾਸ ਨਹੀਂ ਰੱਖਦੇ, “ਦੇ ਕੀ ਸਕਦੇ” ਹਾਂ, ਤੇ ਵਿਸ਼ਵਾਸ ਰੱਖਦੇ ਹਨ। ਬਹੁਤ ਮਿਹਨਤ ਕਰੋ। ਦਿਨ ਰਾਤ ਇੱਕ ਕਰਨ ਵਾਲੀ ਮਿਹਨਤ। ਅਸਲ ਜਿੱਤ “ਸਕੂਨ” ਅਤੇ “ਖੁਸ਼ੀ” ਹੈ, ਅਸਲ ਸਫ਼ਲਤਾ, ਅਸਲ ਪ੍ਰਾਪਤੀ.. ਇਹ ਵੱਡੇ ਵੱਡੇ ਧਨਾਢ ਵੀ ਪੈਸੇ ਨਾਲ ਨਹੀਂ ਖਰੀਦ ਸਕਦੇ। ਜਿਸ ਕੋਲ ਮਨ ਦਾ ਚੈਨ ਹੈ, ਠਹਿਰਾਓ ਹੈ, ਖੁਸ਼ੀ ਹੈ, ਇਮਾਨਦਾਰੀ ਹੈ, ਉਸ ਕੋਲ ਉਤਸ਼ਾਹ ਹੈ, ਸੋਚ ਹੈ, ਸੋਚਣ ਦੀ ਸ਼ਕਤੀ ਹੈ, ਊਰਜਾ ਹੈ। ਉਹ ਕੰਮ ਵਿੱਚ ਧਿਆਨ ਲਗਾ ਸਕਦਾ ਹੈ.. ਦੁਨਿਆਵੀ ਚੀਜ਼ਾਂ ਉਸ ਲਈ ਪ੍ਰਾਪਤ ਕਰਨਾ ਕੋਈ ਵੱਡੀ ਗੱਲ ਨਹੀਂ। ਬਣੇ ਰਹੋ। ਬਣੇ ਰਹਿਣਾ ਹੀ ਸਫ਼ਲਤਾ ਹੈ। -ਮਨਦੀਪ ਕੌਰ ਟਾਂਗਰਾ

Facebook Link
12 ਅਗਸਤ 2024

ਪਿਛਲੇ ਕੁੱਝ ਮਹੀਨੇ ਪਹਿਲਾਂ ਸਾਡੇ ਦੇਸ਼ ਦੀ ਸਭ ਤੋਂ ਵੱਡੀ IT ਕੰਪਨੀ TCS (Tata Consultancy Services) ਜਿਸਦੇ ਛੇ ਲੱਖ ਮੁਲਾਜ਼ਮ ਹਨ, ਵੱਲੋਂ ਸੱਦੇ ਲਈ ਮੈਂ ਧੰਨਵਾਦੀ ਹਾਂ। ਮੈਨੂੰ ਬਹੁਤ ਹੀ ਮਾਣ ਹੈ ਇਸ ਖ਼ਾਸ ਮੁਲਾਕਾਤ ਲਈ ਮੈਂ ਾਪਣੇ ਭਰਾ ਨਾਲ ਗਈ। ਕਿੰਨਾ ਵਧੀਆ ਮਹਿਸੂਸ ਹੁੰਦਾ ਜਦੋਂ ਤੁਸੀਂ ਆਪਣੀ ਪੜ੍ਹਾਈ, ਆਪਣੀ ਕਾਬਲੀਅਤ ਵਜੋਂ ਜਾਣੇ ਜਾਂਦੇ ਹੋ ਨਾ ਕਿ ਤੁਹਾਡੀ Personal life, ਪੈਸੇ ਤੇ ਸ਼ੌਹਰਤ ਵੱਲੋਂ। ਮੇਰੇ ਲਈ ਅਜਿਹੇ ਮੌਕੇ ਕਿਸੇ ਸੋਨ ਤਗ਼ਮੇ ਤੋਂ ਘੱਟ ਨਹੀਂ ਹੁੰਦੇ।

Facebook Link
11 ਅਗਸਤ 2024

ਮੈਂ ਕੋਈ ਠੇਕਾ ਥੋੜ੍ਹੀ ਲਿਆ ਹੈ ਕਿ ਸਾਰੇ ਮੇਰੇ ਨਾਲ ਸਹਿਮਤ ਹੋਣ। ਸੱਚ ਹਜਮ ਹੁੰਦਾ ਨਹੀਂ ਤੇ ਵਿਰੋਧ ਦਾ ਪਲੜਾ ਭਾਰੀ ਹੀ ਰਹਿਣਾ। ਤੇ ਰਹੇ। ਸੱਚ ਹੈ, ਇੱਥੇ ਸੱਚ ਦੀ ਕੋਈ ਕੀਮਤ ਨਹੀਂ। ਕਈ ਵਾਰ ਸੋਚਦੀ ਕਿੰਨੀ ਅੱਤ ਦੀ ਬੇਵਕੂਫ਼ ਸੀ ਜਿਸ ਜਿਸ ਨੂੰ ਆਪਣਾ ਸਮਝਦੀ ਸੀ ਉਸਦੀ Health Insurance ਕਰਵਾ ਦਿੰਦੀ ਸੀ। ਤੇ Insurance ਵਾਲਾ vendor ਖ਼ੁਦ ਕਹਿੰਦਾ ਮਾਂ ਪਿਓ ਦੀ ਕੌਣ ਕਰਵਾਉਂਦਾ employees ਦੀ insurance. ਮੈਂ ਕਹਿਣਾ ਮੇਰੀ family ਹੈ। ਕੀ ਪਾਗਲਪਨ ਦੀ ਸੋਚ ਲੈ ਮੈਂ ਆਪਣੇ ਪਿੰਡ ਟਾਂਗਰਾ ਵਿੱਚ 130 ਲੋਕਾਂ ਨੂੰ ਰੁਜ਼ਗਾਰ ਦੇ ਦਿੱਤਾ। ਮਿਹਨਤ ਨਹੀਂ ਕੀਤੀ, ਅਖੀਰ ਤੱਕ ਦੁਨੀਆ ਇੱਕ ਦੂਜੇ ਨਾਲ ਰੱਲ ਕੇ ਵੇਚ ਕੇ ਖਾ ਗਈ। ਸੈਲਰੀ ਲੇਟ ਹੋਣ ਤੇ ਮੇਰੀ ਜਾਨ ਲੈਣ ਤੱਕ ਉਹ ਲੋਕ ਆ ਗਏ ਜਿਨ੍ਹਾਂ ਨੂੰ ਸੋਚਦੀ ਸੀ ਦੂਰ ਕਿਤੇ ਨੌਕਰੀ ਲੱਭਣਾ ਔਖਾ। ਧੋਖੇ ਤੇ ਧੋਖਾ, ਅਜਿਹੇ Customer ਜੋ employee ਪੁੱਟ ਪੁੱਟ ਲੈ ਗਏ। ਪੁਰਾਣਾ ਘਰਵਾਲਾ ਜੋ ਬਿਜਨਸ ਪਾਰਟਨਰ ਸੀ ਦੁਨੀਆਂ ਤੋਂ ਗਾਇਬ ਹੋ ਗਿਆ ਤੇ ਮੇਰੇ ਤੇ ਮੜ ਗਿਆ ਕਰੋੜਾਂ ਦਾ ਕਰਜ਼ਾ। ਉਹਨੂੰ ਕਿਓਂ ਨਹੀਂ ਫੜਦੇ Bank, employees, GST, Providend fund, loan ਵਾਲੇ। ਮੇਰਾ ਇਹ ਕਸੂਰ ਉਹ ਓਥੇ ਜੌਬ ਕਰਦਾ ਸੀ ਤੇ ਮੈਂ ਆਪਣੇ ਨਾਮ ਤੇ ਖੋਲ ਲਈ ਕੰਪਨੀ। ਦੁਨੀਆਂ ਜਾਣਦੀ ਇਹ ਦੋਨਾਂ ਦਾ ਕੰਮ ਸੀ। ਕਿੱਥੇ ਮੂੰਹ ਦਿਖਾਓਗੇ ਆਪਣਾ ਰੱਬ ਕੋਲ ???? ਕੀ ਕਹੋਗੇ ਕਿਸੇ ਦੀ ਆਟਾ ਚੱਕੀ ਖਾ ਗਏ ਅਸੀਂ ਐਸ਼ ਕਰਦੇ ਪਏ ਹਾਂ, ਇੱਕ ਆਮ ਪਰਿਵਾਰ ਨੂੰ ਫਸਾ ਕੇ ਆਪ ਅਮਰੀਕਾ ਲੁੱਕ ਗਏ ਹਾਂ ਤੇ ਨਾਲਦਿਆਂ ਨੂੰ ਡੌਲਰਾਂ ਦੇ ਝਾਂਸੇ ਦੇ ਦਿੱਤੇ। ਸ਼ਰਮ ਕਿੱਥੇ ਹੈ??????? ਭਾਵੇਂ ਮੈਂ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਮੇਰੇ ਤੋਂ ਇੰਨੇ ਵੱਡੇ ਧੋਖੇ ਵਿੱਚ ਜੀਆ ਨਹੀਂ ਜਾਂਦਾ। ਨਰਕ ਜਿਊ ਰਹੀ ਹਾਂ ਮਨਦੀਪ

Facebook Link
11 ਅਗਸਤ 2024

ਬਹੁਤ ਸਾਰੀਆਂ ਔਰਤਾਂ ਜਦ ਕਿਸੇ ਮਰਦ ਨਾਲ ਜੁੜਦੀਆਂ ਹਨ ਤੇ ਵਿਸ਼ਵਾਸ 101% ਕਰ ਲੈੰਦੀਆਂ ਹਨ। ਕੁੱਝ ਸਮਾਂ ਚਾਹੇ ਮਹੀਨਾ, ਚਾਹੇ ਸਾਲ ਲੱਗੇਗਾ ਮੰਨ ਲੈਂਦੀਆਂ ਇਹ ਸਾਡੀ ਦੁਨੀਆਂ ਹੀ ਹੈ। ਪਰ ਇੱਥੇ ਇਸ ਗੱਲ ਨੂੰ ਪੱਲੇ ਬੰਨ੍ਹ ਕਿ ਤੁਰੋ, ਤੁਹਾਡੇ ਲਈ ਜੋ ਦੁਨੀਆਂ ਹੈ, ਉਸ ਦੀ ਪਿੱਛੇ ਵੀ ਵਿਸ਼ਾਲ ਦੁਨੀਆਂ ਹੈ। ਅਸੀਂ ਕਿਸੇ ਦੇ 1% ਜੁੜੇ ਨੂੰ ਆਪਣੀ ਭਾਸ਼ਾ ਵਿੱਚ 100% ਜੁੜਿਆ ਮੰਨਦੇ ਹਾਂ। ਅਸੀਂ ਆਪਣਾ 100% ਦਿੰਦੇ ਹਾਂ ਪਰ ਅੱਗਲੇ ਦੇ 99% ਵਿੱਚ ਬਹੁਤ ਦੁਨੀਆਂ ਹੁੰਦੀ ਹੈ। ਆਸ ਦੇ ਖੇਡ, ਉਮੀਦਾਂ ਤੋਂ ਬਾਹਰ ਆਓ। ਇਹ ਲੋਕ ਸਕੇ ਨਹੀਂ ਹੁੰਦੇ। ਇਹਨਾਂ ਦੇ ਆਪਣੇ ਸਕੇ ਜ਼ਰੂਰ ਹੁੰਦੇ ਹਨ, ਆਪਣਾ ਪਰਿਵਾਰ, ਆਪਣਾ ਸੁਪਨਾ ਹੁੰਦਾ ਹੈ ਅਤੇ ਕੰਮਜ਼ੋਰ ਔਰਤਾਂ ਨਾਲ ਟਾਇਮ ਪਾਸ ਕਰਨਾ ਇਹਨਾਂ ਦੀ ਫਿਤਰਤ ਅਤੇ ਸੁਭਾਅ। ਮੈਂ ਸਮਝਦੀ ਹਾਂ, ਔਰਤ ਹੋਣ ਦੇ ਨਾਤੇ ਸਾਨੂੰ ਬਹੁਤ ਮੁਸ਼ਕਿਲਾਂ ਆਉਂਦੀਆਂ, ਬਹੁਤ ਕੰਮ ਵੀ ਹੁੰਦੇ। ਪਰ ਸੁਝਾਅ ਇਹ ਹੈ ਜੇ ਜ਼ਿੰਦਗੀ ਵਿੱਚ ਔਰਤ ਵਾਂਗ ਜ਼ਿੰਦਗੀ ਬਿਤਾਉਣ ਦੀ ਰਹਿਮਤ ਨਹੀਂ ਤੇ ਬੰਦਾ ਬਣੋ, ਬਾਹਰ ਨਿਕਲੋ ਆਪਣੇ ਹਰੇਕ ਕੰਮ ਖ਼ੁਦ ਕਰੋ। ਵੰਨ ਸਵੰਨੇ ਮਰਦ ਦੀ ਕਦੇ ਭਾਲ ਨਾ ਕਰੋ ਜਿਸ ਨਾਲ ਸਾਡੇ ਕੰਮ ਸੌਖੇ ਹੋਣ। ਖ਼ੁਦ ਬਹਾਦਰ ਬਣੋ, ਮਰਦ ਬਣੋ। ਆਪਣੇ ਕੰਮ ਖ਼ੁਦ ਕਰੋ। ਕੋਸ਼ਿਸ਼ ਕਰੋ। ਅਜਿਹੀ ਸਥਿਤੀ ਮਰਦ ਅਤੇ ਔਰਤ ਦੋਨਾਂ ਤੇ ਢੁੱਕਦੀ ਹੈ। - ਮਨਦੀਪ ਕੌਰ ਟਾਂਗਰਾ

Facebook Link
10 ਅਗਸਤ 2024

ਮੇਰੇ ਨਾਲ ਕੋਈ ਵੀ ਸਹਿਮਤ ਨਹੀਂ, ਜਦ ਮੈਂ ਲਿਖਦੀ ਹਾਂ। ਖ਼ਾਸ ਕਰ ਮੇਰੇ ਆਪਣੇ ਕਦੇ ਨਹੀਂ ਚਾਹੁੰਦੇ, ਮੈਂ ਜ਼ਿੰਦਗੀ ਦੇ ਸੱਚ, ਤਕਲੀਫ਼ਾਂ, ਉਦਾਸੀਆਂ ਤੇ ਚੀਸਾਂ ਲਫ਼ਜ਼ਾਂ ਵਿੱਚ ਪਿਰੋਵਾਂ। ਪਰ ਮੈਂ ਸਿੱਖਿਆ ਹੀ ਇਹੀ ਹੈ, ਜਾਂ ਕਹਿ ਲਓ ਮੈਨੂੰ ਆਉਂਦਾ ਹੀ ਇਹ ਹੈ। ਇਸੇ ਲਈ ਮੇਰੇ ਆਪਣਿਆਂ ਦਾ ਵੀ ਮੰਨਣਾ ਮੈਂ ਜ਼ਿਆਦਾ ਕੋਈ ਤਰੱਕੀ ਨਹੀਂ ਕਰ ਸਕਦੀ। ਮੈਂ ਲਿਖਦੀ ਹਾਂ ਤੇ ਸਭ ਬਿਆਨ ਕਰ ਦਿੰਦੀ ਹਾਂ, ਜਿਵੇਂ ਦਿਲ ਧੜਕਦਾ ਹੈ ਉਸਦੀ ਧੜਕਣ ਪੇਸ਼ ਕਰ ਦਿੰਦੀ ਹਾਂ। ਮੈਂ ਚਾਹੇ ਰਾਖ ਹੋ ਜਾਵਾਂ, ਪਰ ਜੋ ਹਾਂ ਓਹੀ ਰਹਾਂਗੀ। ਮੈਂ ਜ਼ਿੰਦਗੀ ਦੇ ਵੱਲ ਛੱਲ ਨੂੰ ਨਕਾਰਦੀ ਹਾਂ ਅਤੇ ਓਹੀ ਮੈਨੂੰ ਸਹਿਣਾ ਵੀ ਪੈਂਦਾ ਹੈ। ਜੇ ਜ਼ਿੰਦਗੀ ਵਿੱਚ ਖੇੜ੍ਹੇ ਨਹੀਂ ਹਨ, ਤੇ ਬਦੋਬਦੀ ਮੈਂ ਲਿਖ ਨਹੀਂ ਸਕਦੀ ਕਿਸਮਤ ਵਿੱਚ। ਮੇਰੀ ਜ਼ਿੰਦਗੀ ਇੱਕ ਵਿਚਾਰ ਬਣ ਗਈ ਹੈ, ਮੇਰਾ ਖ਼ੁਦ ਨਾਲ ਹੀ ਤਕਰਾਰ ਬਣ ਗਈ ਹੈ। ਅਲੱਗ ਤੇ ਮੈਂ ਹਾਂ ਹੀ, ਪਰ ਮੇਰੇ ਲਈ ਜਹਾਨ ਵਿੱਚ ਥਾਂ ਨਹੀਂ - ਨਾ ਮਰਨ ਦੀ ਨਾ ਜਿਊਣ ਦੀ। ਮੈਂ ਆਪਣੇ ਸਿਰਫ਼ ਤੇ ਸਿਰਫ਼ ਮਿਹਨਤੀ ਬਾਪ ਨੂੰ ਦੇਖਦੇ, ਸਾਫ਼ ਦਿਲ ਲੈ ਤੁਰੀ। ਬਾਪ ਵਾਂਗ ਵਿਸ਼ਵਾਸ ਦਾ ਸਿਖ਼ਰ ਲੈ ਤੁਰੀ, ਮਾਸੂਮੀਅਤ ਤੇ ਅਦਬ ਲੈ ਤੁਰੀ। ਰੱਬ ਵਿੱਚ ਅਟੁੱਟ ਵਿਸ਼ਵਾਸ ਲੈ ਤੁਰੀ। ਮੈ ਕਿਸੇ ਵੀ ਮੌਕੇ ਬੇਈਮਾਨੀ, ਨਿਊਣਾ, ਧੋਖਾ, ਫ਼ਰੇਬ ਨਹੀਂ ਚੁਣੇ। ਪਰ ਜੋ ਜੋ ਮੈਂ ਨਹੀਂ ਚੁਣਿਆ, ਜਿਸ ਜਿਸ ਤੇ ਵੀ ਮੈਂ ਵਿਸ਼ਵਾਸ ਕੀਤਾ ਉਸ ਨੇ ਮੇਰੇ ਮੂੰਹ ਤੇ ਥੋਪੇੜਾ ਜੜਿਆ। ਮੈਂ ਹੈਰਾਨ ਹਾਂ, ਰੱਬ ਨੇ ਇਹ ਕੀ ਕੀਤਾ ਹੈ। ਮਾਂ ਪਿਓ ਤੋਂ ਇਲਾਵਾ ਕੋਈ ਆਪਣਾ ਨਹੀਂ ਹੁੰਦਾ। ਇਹ ਜੋ ਦੁਨੀਆਂ ਹੁੰਦੀ ਹੈ ਨਾ, ਤਮਾਸ਼ਾ ਲਾਉਂਦੀ ਤੇ ਵਧਾਉਂਦੀ ਹੈ। ਗੱਲਾਂ ਦੇ ਪੁੱਲ ਬਨਣ ਵਾਲੇ ਸੱਜਣਾਂ ਦੀਆਂ ਲਾਈਨਾਂ ਲੱਗ ਜਾਣਗੀਆਂ ਪਰ ਸਮਾਧਾਨ ??? ਅਣਖੀ ਔਰਤਾਂ ਨੂੰ ਤੋੜਨ ਲਈ ਦੁਨੀਆਂ ਰੱਲ ਕੇ … ਇੱਕ ਦੂਜੇ ਨਾਲ ਰੱਲ ਕੇ ਪੂਰਾ ਜ਼ੋਰ ਲਾਉਂਦੀ ਹੈ। ਮੈਂ ਆਪਣੀ ਜ਼ਿੰਦਗੀ ਮਰਦ ਤਾਂ ਜ਼ਰੂਰ, ਪਰ ਔਰਤਾਂ ਵੀ ਦੇਖੀਆਂ ਹਨ ਜੋ ਫੁੱਲਾਂ ਜਿਹੀਆਂ ਹਨ, ਪਰ ਪੱਥਰ ਸੁੱਟਦੀਆਂ ਹਨ। ਵਾਰ ਵਾਰ। ਪਰ ਮੈਂ ਅਣਖੀ ਔਰਤਾਂ ਨੂੰ ਇਹੀ ਕਹਾਂਗੀ ਅਣਖ ਵਿੱਚ ਮੌਤ ਚੁਣ ਲੈਣਾ ਪਰ ਕਦੇ ਵੀ ਘਟੀਆ ਮਾਨਸਿਕਤਾ ਅੱਗੇ ਝੁਕਣਾ ਨਹੀਂ। ਐਸੇ ਆਪਣਿਆਂ ਤੋਂ ਵੀ ਦੂਰ ਰਹੋ ਜੋ ਮੰਗਣ ਲਈ ਮਜਬੂਰ ਕਰ ਦੇਣ। ਬਣੇ ਰਹੋ, ਜਿਵੇਂ ਵੀ ਹੈ ਚੱਲਦੇ ਰਹੋ, ਬਣੇ ਰਹਿਣਾ ਹੀ ਸਫ਼ਲਤਾ ਹੈ। - ਮਨਦੀਪ ਕੌਰ ਟਾਂਗਰਾ

Facebook Link
9 ਅਗਸਤ 2024

ਖੰਭ ਵੱਢ ਅਜ਼ੀਜ਼ ਨੂੰ ਦੇਣ ਦਾ ਜਿਗਰਾ ਮੇਰਾ ਐਸਾ, ਆਪਣੇ ਪੈਰਾਂ ਨਾਲ ਹੀ ਪਹਾੜ ਚੜ੍ਹਨ ਜੈਸਾ।

Facebook Link
8 ਅਗਸਤ 2024

ਪੈਸਾ ਕੋਈ ਮਾਸੂਮੀਅਤ, ਸੱਚਾਈ, ਚੰਗਿਆਈ ਨਹੀਂ ਦੇਖਦਾ। ਲੋਭੀ ਲੋਕ, ਅਕਸਰ ਰੱਲ ਜਾਂਦੇ ਹਨ ਅਤੇ ਮਾਸੂਮੀਅਤ, ਕਿਸੇ ਦੀ ਚੰਗਿਆਈ ਨੋਚਣ ਵਿੱਚ ਸ਼ਰਮ ਨਹੀਂ ਕਰਦੇ। ਕਈ ਵਾਰ ਤੁਸੀਂ ਸੁਣਦੇ ਹੋ, ਨਵ ਜੰਮੇ ਬੱਚੇ ਨੂੰ ਕੁੱਤੇ ਨੋਚ ਕੇ ਖਾ ਗਏ। ਇਸੇ ਤਰ੍ਹਾਂ ਹੀ ਭਾਵੇਂ ਤੁਸੀਂ ਕਿੰਨੇ ਵੀ ਚੰਗੇ ਹੋ, ਇਹ ਆਪਸ ਵਿੱਚ ਰਿਸ਼ਤੇਦਾਰ ਵੀ ਨਹੀਂ ਹੋਣਗੇ, ਪਰ ਨੋਚਣ ਵਿੱਚ ਇੱਕ ਦੂਜੇ ਦਾ ਪੂਰਾ ਸਾਥ ਦਿੰਦੇ। ਜਿਸ ਨੂੰ ਜੋ ਮਿਲ ਗਿਆ ਉਸ ਦੀ ਤਸੱਲੀ ਹੈ। ਰੱਲ ਕੇ ਮਾਰਨਾ ਇਹਨਾਂ ਦਾ ਟੀਚਾ ਹੁੰਦਾ ਤੇ ਖਾਣਾ ਸਭ ਦਾ ਸਵਾਦ। ਮੇਰੀਆਂ ਲਿਖਤਾਂ ਸਖ਼ਤ ਲੱਗਦੀਆਂ ਹਨ, ਪਰ ਮੇਰੇ ਦਿਲ ਦੀਆਂ ਚੀਸਾਂ ਲਿਖਦੀਆਂ ਹਨ ਇਹ ਅਲਫ਼ਾਜ਼। ਜਿਵੇਂ ਜਿਵੇਂ ਸਮਾਜ ਵਿੱਚ ਵਿਚਰੋਗੇ ਪਤਾ ਲੱਗੇਗਾ ਇਹ ਉਹੀ ਲੋਕ ਹਨ ਜਿਨ੍ਹਾਂ ਲਈ ਖ਼ੁਦ ਭੁੱਖੇ ਰਹਿ ਕੇ ਰੋਟੀ ਜੋੜਦੇ ਰਹੇ। ਆਪਣੀ ਪਰੀਆਂ ਦੀ ਦੁਨੀਆਂ ਵਿੱਚੋਂ ਜੇ ਔਰਤਾਂ ਬੇਬਾਕ ਹੋ ਬਾਹਰ ਨਾ ਆਈਆਂ ਤੇ ਇਹ ਦੁਨੀਆਂ ਤੁਹਾਡੇ ਪਰ ਕੱਟ ਸੁੱਟੇਗੀ। - ਮਨਦੀਪ ਕੌਰ ਟਾਂਗਰਾ

Facebook Link
7 ਅਗਸਤ 2024

ਕੁੱਖਾਂ ਕਬਰਾਂ ਨਹੀਂ ਬਨਣਗੀਆਂ ਜੇ ਔਰਤ ਤੇ ਅੱਜ ਵੀ ਹੁੰਦੇ ਜ਼ੁਲਮਾਂ ਦੀ ਸੁਣਵਾਈ ਹੋਵੇ। ਅੱਤ ਦੀਆਂ ਦੁਖੀ ਧੀਆਂ ਦੇਖ, ਮਾਂ ਦੇ ਖ਼ੁਦ ਖਿਆਲ ਵਿੱਚ ਆ ਜਾਂਦਾ ਹੈ .. ਧੀ? ਆਓ ਔਰਤ ਨੂੰ ਉਸ ਦਾ ਬਣਦਾ ਸਤਿਕਾਰ ਦਈਏ.. ਆਪਣੀ ਸੋਚ ਵਿੱਚ ਤਬਦੀਲੀ ਲੈ ਕੇ ਆਈਏ.. ਜਿਹੜੇ ਅੱਜ ਵੀ ਸੋਚਦੇ ਵਕਤ ਬਦਲ ਗਿਆ ਹੈ, ਮੇਰੇ ਵਰਗੇ ਐਂਵੇ ਲਿਖਦੇ ਹਨ .. ਐਸਾ ਨਹੀਂ .. ਅਜੇ ਕੁੱਝ ਨਹੀਂ ਬਦਲਿਆ.. - ਮਨਦੀਪ ਕੌਰ ਟਾਂਗਰਾ

Facebook Link
6 ਅਗਸਤ 2024

ਇਹ ਸੋਚਣਾ ਮੂਰਖਤਾ ਹੈ ਕਿ ਦੁੱਖ ਤੁਹਾਡਾ ਅਸਲੀ ਸੁਭਾਅ ਹੈ। ਸਾਡੀ ਰੂਹ ਦਾ ਅਸਲੀ ਸੁਭਾਅ ਖੁਸ਼ੀ ਮਹਿਸੂਸ ਕਰਨਾ ਹੀ ਹੈ ਅਤੇ ਰੂਹ ਦੇ ਖੁਸ਼ ਰਹਿਣ ਦੀ ਸਮਰੱਥਾ ਅਸੀਮਤ ਹੈ। ਪਰ, ਅਸੀਂ ਦੇਖੋ ਕਿਵੇਂ ਦੁੱਖਾਂ ਦੀਆਂ ਪਰਤਾਂ ਬਣਾ ਬਣਾ, ਦੁੱਖ ਨੂੰ ਰੂਹ ਤੇ ਲੇਪ ਲੇਪ ਕੇ ਇਹੀ ਸੋਚੀ ਬੈਠੇ ਹਾਂ, ਮਹਿਸੂਸ ਕਰੀ ਬੈਠੇ ਹਾਂ ਅਤੇ ਸੱਚ ਮੰਨੀ ਬੈਠੇ ਹਾਂ ਕਿ ਅਸਲ ਵਿੱਚ ਮੈਂ ਰੂਹ ਤੱਕ ਦੁਖੀ ਹਾਂ। ਜਦ ਅਸੀਂ ਇਹ ਮਹਿਸੂਸ ਕਰਦੇ ਹਾਂ " ਕੁੱਝ ਵੀ ਨਹੀਂ ਹਾਂ ਮੈਂ" ਤੁਹਾਨੂੰ ਪਤਾ, ਓਦੋਂ ਅਸੀਂ ਇੱਕ ਬੀਜ ਵਰਗੇ ਹੁੰਦੇ ਹਾਂ ਜਿਸਦੀ ਕੋਈ ਕੀਮਤ ਨਹੀਂ। ਆਕਾਰ ਵੀ ਛੋਟਾ, ਨਾ ਓਹਦੀ ਪਹਿਚਾਣ, ਨਾ ਓਹਦਾ ਲਾਭ। ਇਸੇ ਤਰ੍ਹਾਂ ਅਸੀਂ ਹਉਮੈ ਭਰੇ ਇਨਸਾਨਾਂ ਨੂੰ ਦਿਸਦੇ ਹਾਂ, ਕੁਝ ਵੀ ਨਹੀਂ, ਜਿਸਦੀ ਕੋਈ ਕੀਮਤ ਨਹੀਂ, ਕੋਈ ਖ਼ਾਸ ਥਾਂ ਨਹੀਂ। ਸਾਨੂੰ ਸਾਡੇ ਮਾੜੇ ਸਮੇਂ ਵਿੱਚ ਤੇ ਹੋਰ ਵੀ ਅਹਿਸਾਸ ਕਰਵਾਉਂਦੀ ਹੈ ਇਹ ਦੁਨੀਆਂ "ਕੁਝ ਵੀ ਨਹੀਂ ਹਾਂ ਅਸੀਂ" ਇੱਕ ਤੁਹਾਡੇ ਆਪਣੇ ਦੇ ਤੌਰ ਤੇ ਤੁਹਾਨੂੰ ਇਹ ਸਮਝਾਉਣਾ ਚਾਹੁੰਦੀ ਹਾਂ " ਕੁਝ ਵੀ ਨਹੀਂ " ਅਤੇ " ਬਹੁਤ ਕੁਝ " ਇੱਕ ਹੀ ਬਰਾਬਰ ਹੁੰਦੇ ਹਨ। ਕੁਝ ਵੀ ਨਹੀਂ - ਜੋ ਕਿ ਇੱਕ ਬੀਜ ਹੈ ਇੱਕ ਬੋਹੜ ਬਣਨ ਦੀ ਸਮਰੱਥਾ ਰੱਖਦਾ ਹੈ ਅਤੇ ਵੱਡੇ ਵੱਡੇ ਬੋਹੜ ਵੀ ਇੱਕ ਦਿਨ ਬੀਜ ਹੀ ਸਨ। ਆਪਣੀਆਂ ਚੁਣੌਤੀਆਂ ਅੱਗੇ ਕਦੇ ਵੀ ਆਪਣੇ ਆਪ ਨੂੰ ਨਿਮਾਣਾ ਜਿਹਾ ਛੋਟਾ ਜਿਹਾ ਨਾ ਸਮਝੋ, ਤੁਹਾਡੇ ਅੰਦਰ ਦਾ ਸਬਰ ਅਤੇ ਸਾਰੇ ਮੌਸਮਾਂ ਨੂੰ ਪਾਰ ਕਰਨਾ ਵਕ਼ਤ ਨਾਲ ਤੁਹਾਨੂੰ ਉਸ "ਬੋਹੜ" ਤੱਕ ਲੈ ਕੇ ਜਾਵੇਗਾ ਜੋ ਇੱਕ ਜ਼ਮਾਨੇ ਵਿੱਚ "ਕੁਝ ਵੀ ਨਹੀਂ ਸੀ " ਸਾਡੀ ਗ਼ਲਤੀ ਸਿਰਫ ਇਥੇ ਹੀ ਹੈ ਅਤੇ ਜ਼ਿੰਦਗੀ ਵਿਚ ਸਾਡੇ ਦੁਖੀ ਹੋਣ ਦਾ ਇਕੋ ਇਕ ਕਾਰਨ ਇਹ ਹੈ ਕਿ ਸਾਨੂੰ ਇਸ ਸੱਚਾਈ ਦਾ ਅਹਿਸਾਸ ਨਹੀਂ ਹੁੰਦਾ ਕਿ ਅਸੀਂ ਚਾਹੇ ਕਿੰਨੇ ਵੀ ਛੋਟੇ ਮਹਿਸੂਸ ਕਰੀਏ ਇੱਕ ਬੀਜ ਵਾਂਗ, ਪਰ ਅਸੀਂ ਵਿਸ਼ਾਲਤਾ ਨੂੰ ਦਰਸਾਉਂਦੇ ਹਾਂ। ਸੋ ਵੱਡਾ ਛੋਟਾ ਕੁਝ ਨਹੀਂ ਹੁੰਦਾ ਬੀਜ ਦਾ ਵਿਸ਼ਾਲ ਰੂਪ ਜੇ ਬੋਹੜ ਹੈ ਤੇ ਬੋਹੜ ਦਾ ਵਿਸ਼ਾਲ ਰੂਪ ਜੰਗਲ ਹੈ... ਤੇ ਰੱਬ ਦੀ ਵਿਸ਼ਾਲਤਾ ਦਾ ਕੋਈ ਅੰਤ ਨਹੀਂ... ਹਰ ਕੋਈ ਆਪਣੀ ਜਗ੍ਹਾ ਵਿਸ਼ਾਲ ਵੀ ਹੈ ਤੇ ਕੁਝ ਵੀ ਨਹੀਂ ਹੈ। ਸੋ ਬੇਹਤਰ ਹੈ ਹਉਮੈ ਤੋਂ ਪਰੇ ਜੀਓ, ਕਿਸੇ ਵੀ ਛੋਟੀ ਵੱਡੀ ਅਵਸਥਾ ਵਿੱਚ ਹੋਵੋ "ਅਸੀਂ ਹਮੇਸ਼ਾ ਕੁਝ ਵੀ ਨਹੀਂ ਹਾਂ" ਜਾਂ ਮੰਨ ਲਓ "ਅਸੀਂ ਵਿਸ਼ਾਲ ਹਾਂ" ਸਮਝਣਾ ਇਹ ਹੈ - ਇਹ ਦੋਨੋ ਬਰਾਬਰ ਹਨ। ਆਨੰਦ ਵਿੱਚ ਰਹੋ। ਜੋ ਵੀ ਹਾਲਾਤ ਹੋਣ, ਬਣੇ ਰਹੋ! ਬਣੇ ਰਹਿਣਾ ਹੀ ਸਫ਼ਲਤਾ ਹੈ। -ਮਨਦੀਪ ਕੌਰ ਟਾਂਗਰਾ Life Counselling, Career Counselling ਅਤੇ Business Consultancy ਲਈ, ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
3 ਅਗਸਤ 2024

ਮਾੜੇ ਸਮੇਂ ਵਿੱਚ ਦੁਸ਼ਮਣ ਬਹੁਤ ਬਣ ਜਾਂਦੇ ਹਨ। ਕਿਓਂ ਕਿ ਉਸਨੇ ਤੁਹਾਨੂੰ ਚੰਗੇ ਸਮੇਂ ਦੇਖਿਆ ਹੁੰਦਾ ਤੇ ਉਹ ਸੋਚਦਾ ਇਸ ਕੋਲ ਬਹੁਤ ਕੁਝ ਹੈ। ਬਹੁਤ ਕੁਝ ਰਗਾਂ ਵਿੱਚੋਂ ਕੱਢਣ ਤੱਕ ਜਾਂਦਾ, ਜੋ ਅਸਲ ਵਿੱਚ ਸਾਡੇ ਕੋਲ ਹੁੰਦਾ ਹੀ ਨਹੀਂ। ਇੱਥੋਂ ਤੱਕ ਕਿ ਫੁੱਲਾਂ ਵਰਗੀਆਂ ਔਰਤਾਂ ਜੋ ਦੇਖਣ ਵਿੱਚ ਰਿਸ਼ਤੇਦਾਰ ਸਹੇਲੀਆਂ ਲੱਗਦੀਆਂ ਤੇ ਮਰਦ ਜੋ ਤੁਹਾਡੇ ਦੋਸਤ ਦਿਖਾਈ ਦੇ ਰਹੇ ਹੁੰਦੇ ਤੁਹਾਨੂੰ ਬਿਨ੍ਹਾਂ ਕਸੂਰੋਂ ਕੋਰਟ ਕਚਿਹਰੀ ਤੱਕ ਲੈ ਜਾਣ ਦੀ ਜ਼ੋਰਦਾਰ ਕੋਸ਼ਿਸ਼ ਕਰਦੇ। ਹਾਹਾ ਪੂਰੀ ਵਾਹ ਲਾਉਂਦੇ। ਮਾੜੇ ਵਕਤ ਆਪਣਾ ਜ਼ੋਰ ਦਿਖਾਉਂਦੇ। ਮੈਂ ਸੋਚਦੀ ਹਾਂ। ਕਿੰਨੇ ਬੁਰੇ ਲੱਗਣ ਲੱਗ ਜਾਂਦੇ ਹਾਂ ਅਸੀਂ। ਮੈਂ ਇਸ ਵਕਤ ਬੇਵੱਸੀ ਜਿਊਂ ਰਹੀ ਹਾਂ। ਬੇਵੱਸੀ ਤੇ ਜਿਊਣਾ , ਪਾਣੀ ਅੰਦਰ ਜਦ ਮੂੰਹ ਨੱਪ ਦਿੱਤਾ ਜਾਵੇ ਪਰ ਜਿਊਣ ਦੀ ਆਸ ਨਾ ਮਰਨ ਦੇਵੇ.. ਇਸਦੇ ਬਰਾਬਰ ਹੈ। ਮੈਂ ਅਸਲੀ ਦੁਨੀਆਂ ਹੁਣ ਦੇਖੀ ਹੈ। ਘਰ ਘਰ ਨੂੰ ਪਰਿਵਾਰ, ਤੇ ਬੰਦੇ ਬੰਦੇ ਨੂੰ ਰਿਸ਼ਤੇਦਾਰ ਸਮਝਦੀ ਰਹੀ। ਇੱਥੇ ਘਰ ਘਰ ਮੈਨੂੰ ਤਲਵਾਰ ਨਜ਼ਰ ਆਉਂਦੀ ਹੈ, ਜੋ ਦਿਨ ਰਾਤ ਮੇਰੀ ਰੂਹ ਤੇ ਵਾਰ ਕਰਦੀ ਹੈ। ਕਿਸੇ ਦੇ ਮਾੜੇ ਸਮੇਂ ਵਿੱਚ ਉਸ ਤੇ ਵਾਰ ਕਰਦੇ ਰਹਿਣਾ, ਦੁਨੀਆਂ ਹੈ। ਮੰਨੋ ਕਿ ਮੈਨੂੰ ਸਾਹ ਨਹੀਂ ਆ ਰਿਹਾ ਸਗੋਂ ਲੋਕ ਲਾਗੇ ਧੂਣੀ ਬਾਲ ਦੇਣਗੇ। ਅਜਿਹੀ ਹੈ ਦੁਨੀਆਂ। ਥੋੜ੍ਹਾ ਆਪਣੇ ਨਾਲ ਰਹਿਣਾ ਵੀ ਸਿੱਖ ਜਾਓ। ਦੁਨੀਆਂ ਦੇ ਰੰਗ ਮਾਣੋ। - ਮਨਦੀਪ ਕੌਰ ਟਾਂਗਰਾ

Facebook Link
24 ਜੁਲਾਈ 2024

ਉਸਦੇ ਘਰਦੇ ਵਧੀਆ ਸਨ, ਉਹਨਾਂ ਨੇ ਅਜ਼ਾਦੀ ਦਿੱਤੀ ਤੇ ਬੱਚੇ ਕੁੱਝ ਕਰ ਪਾਏ। ਮੈਨੂੰ ਨਹੀਂ ਹੈ। ਇਸ ਲਈ ਮੈਂ ਨਹੀਂ ਕਰ ਪਾਇਆ। ਇਹੋ ਸੋਚ ਹੈ ਸਾਡੀ। ਪਰ ਹੈ ਸਭ ਕੁੱਝ ਇਸ ਸੋਚ ਤੋਂ ਉਲਟ। ਬੱਚੇ ਬਹੁਤ ਮਿਹਨਤੀ ਹੋਣ ਤੇ ਘਰਦਿਆਂ ਦੀ ਸੋਚ ਹੌਲੀ ਹੌਲੀ ਖ਼ੁਦ ਹੀ ਵਿਸ਼ਾਲ ਹੋ ਜਾਂਦੀ ਹੈ। ਅਨੇਕਾਂ ਬੱਚੇ, ਵੱਡੇ ਵੱਡੇ ਖਿਡਾਰੀ, ਅਫ਼ਸਰ, ਕਾਰੋਬਾਰੀ ਸਭ ਦੇ ਮਾਪਿਆਂ ਦੀ ਸੋਚ ਵਿੱਚ ਬੱਚਿਆਂ ਦੀ ਲਗਨ, ਮਿਹਨਤ ਨੂੰ ਦੇਖਦੇ ਬਦਲਾਵ ਆਇਆ ਹੈ। ਪਹਿਲਾਂ ਮਾਂ ਬਾਪ ਤੋਂ ਆਜ਼ਾਦੀ ਨਹੀਂ, ਪਹਿਲਾਂ ਮਿੱਟੀ ਨਾਲ ਮਿੱਟੀ ਹੋਣ ਵਾਲੀ ਮਿਹਨਤ ਕਰਨ ਦੀ ਲੋੜ ਹੈ। ਘਰਦਿਆਂ ਤੋਂ ਅਜ਼ਾਦੀ ਦੀ ਮੰਗ ਕਰਨ ਤੋਂ ਪਹਿਲਾਂ, ਆਪਣੀ ਜ਼ਿੱਦ ਪੁਗਾਉਣ ਤੋਂ ਪਹਿਲਾਂ .. ਆਪਣੇ ਵੱਲ ਝਾਤ ਮਾਰੋ ਕੀ ਮੈਂ ਜਾਨ ਲਗਾ, ਮਿਹਨਤ ਕਰ ਰਿਹਾ ਹਾਂ ?? ਤੁਹਾਡੀ ਮਿਹਨਤ ਦੇ ਸਿਖ਼ਰ ਤੇ ਘਰਦਿਆਂ ਦੀ ਸੋਚ ਦਾ ਬਦਲਾਵ ਟਿਕਿਆ ਹੈ..., ਨਹੀਂ ਤੇ ਉਹ ਤੁਹਾਡੀ ਸੁਰੱਖਿਆ ਢਾਲ (shield) ਬਣੇ ਰਹਿਣਗੇ। ਉਹ ਤੁਹਾਡੀ ਨਾਰਾਜ਼ਗੀ ਦੀ ਕੀਮਤ ਤੇ ਵੀ ਤੁਹਾਨੂੰ ਕਦੇ ਗਵਾਉਣਾ ਨਹੀਂ ਚਾਹੁੰਦੇ। #MandeepKaurTangra ਮੈਂ Career Counselling, Life Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
19 ਜੁਲਾਈ 2024

ਮੈਨੂੰ ਜਨਮ ਦੇਣ ਵਾਲੀ ਮਾਂ ਦਾ ਅੱਜ “ਜਨਮ ਦਿਨ” ਹੈ। ਮਾਂ ਮੇਰੇ ਤੂਫ਼ਾਨ ਸਹਿੰਦੀ ਹੈ, ਮੇਰੇ ਹੰਝੂਆਂ ਦੇ ਹੜ੍ਹ ਸਮੇਟਦੀ ਹੈ। ਮਾਂ ਮੇਰੇ ਨਾਲ ਇਸ ਫ਼ਰੇਬ ਭਰੀ ਦੁਨੀਆਂ ਵਿੱਚ ਪੂਰਾ ਜੂਝ ਰਹੀ ਹੈ। ਮੈਂ ਸੋਚਦੀ ਹਾਂ ਕੱਦ ਖੁਸ਼ੀਆਂ ਮਾਂ ਦੀ ਝੋਲੀ ਵਿੱਚ ਪਾਵਾਂਗੀ? ਵਕਤ ਨੂੰ ਉਡੀਕਦੀ, ਵਕਤ ਹੀ ਲੰਘੀ ਜਾ ਰਿਹਾ ਹੈ। ਮੈਨੂੰ ਨਹੀਂ ਪਤਾ ਕਦੇ ਮੈਂ ਮਾਂ ਨੂੰ ਖੁਸ਼ੀ ਵੀ ਦਿੱਤੀ ਹੈ ਕਿ ਨਹੀਂ। ਮਾਂ ਮੇਰੇ ਸੁਪਨਿਆਂ ਦੇ ਵਾਵਰੋਲੇ ਵਿੱਚ ਐਸੀ ਉਲਝੀ ਹੈ, ਖ਼ੁਦ ਦੀ ਜ਼ਿੰਦਗੀ ਤੋਂ ਪਰੇ ਹੈ। ਮਾਂ ਨੇ ਬਹੁਤ ਬਹੁਤ ਤੱਪ ਕੀਤਾ ਹੈ, ਮਾਂ ਅਜੇ ਵੀ ਤੱਪ ਕਰ ਰਹੀ ਹੈ। ਮਾਂ ਨਹੀਂ ਹੌਂਸਲਾ ਛੱਡ ਰਹੀ.. ਤੇ ਮਾਂ ਨੂੰ ਦੇਖ ਕੇ ਮੈਂ ਵੀ ਨਹੀਂ। ਮਾਂ ਕਦੇ ਹੌਂਸਲਾ ਨਾ ਛੱਡਣਾ, ਆਪਣੀ ਬੱਚੀ ਤੇ ਵਿਸ਼ਵਾਸ ਕਰਨਾ। ਤੁਹਾਡੇ ਹੌਂਸਲੇ ਤੇ ਮੇਰਾ ਹੌਂਸਲਾ ਮੇਰੇ ਸੁਪਨੇ ਟਿਕੇ ਹਨ। ਮਾਂ ਅੰਦਰੋਂ ਪੂਰੀ ਵਾਹ ਲਾ ਰਹੀ, ਹਰ ਇੱਕ ਰਿਸ਼ਤਾ ਨਿਭਾ ਰਹੀ.. ਮਾਂ ਨਾਲ ਲਗਾਵ ਬਹੁਤ ਹੋ ਗਿਆ ਹੈ, ਮਾਂ ਨੂੰ ਜਿਊਂਦੀ ਹਾਂ ਮੈਂ। ਮਾਂ ਦੇ ਸਹਾਰੇ ਨੇ ਬੰਨ੍ਹ ਕੇ ਰੱਖਿਆ ਹੈ ਨਹੀਂ ਤੇ ਮੇਰੀ ਜ਼ਿੰਦਗੀ ਵਿੱਚ ਆਏ ਲੋਕ ਮੈਨੂੰ ਕੱਦ ਦੇ ਖੇਰੂੰ-ਖੇਰੂੰ ਕਰ ਚੁੱਕੇ ਹਨ। ਸੋਚਿਆ ਸੀ ਮਾਂ ਨੂੰ ਬਹੁਤ ਖੁਸ਼ ਰੱਖਾਂਗੀ, ਪਰ ਮਾਂ ਤੇ ਮੇਰੇ ਗੁੱਝੇ ਦੁੱਖ ਵੰਡਾਉਣ ਵਿੱਚ ਮਸ਼ਰੂਫ਼ ਹੋ ਗਈ ਹੈ। ਮਾਂ ਨਾਲ ਨਾਇੰਨਸਾਫੀ ਹੈ। ਮਾਂ ਦਾ ਮੇਰੀ ਜ਼ਿੰਦਗੀ ਵਿੱਚ ਉੱਤਮ ਦਰਜਾ ਸਾਬਤ ਹੋਇਆ ਹੈ, ਮੈਂ ਮਾਂ ਵਿੱਚ ਰੱਬ ਦੇਖ ਸਕਦੀ ਹਾਂ ਜੋ ਮਰੇ ਵਿੱਚ ਜਾਨ ਪਾ ਸਕਦਾ ਹੈ। ਮੈਂ ਹੌਂਸਲਾ ਛੱਡਿਆ ਹੈ ਅਖੀਰ, ਪਰ ਮਾਂ ਨੇ ਨਹੀਂ। ਜਿਸ ਉਮਰ ਵਿੱਚ ਮਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਉਹ ਅਜੇ ਵੀ ਮੇਰਾ ਹੀ ਧਿਆਨ ਰੱਖ ਰਹੀ ਹੈ। ਦੁਨੀਆਂ ਦੀ ਹਰ ਮਾਂ ਸ਼ਾਇਦ ਇੰਝ ਹੀ ਹੋਵੇਗੀ, ਸਿਜਦਾ! ਮਾਂ ਕਮਾਲ ਹੈ। ਜਨਮ ਦਿਨ ਮੁਬਾਰਕ। - ਚੁਣੌਤੀਆਂ ਭਰਭੂਰ ਸੰਘਰਸ਼ ਕਰਦੀ ਤੁਹਾਡੀ ਧੀ - ਮਨਦੀਪ

Facebook Link
18 ਜੁਲਾਈ 2024

ਜ਼ਿੰਦਗੀ ਵਿੱਚ ਅੱਜ-ਕੱਲ ਨਾਲੋਂ ਔਖਾ ਸਮਾਂ ਮੈਂ ਕਦੇ ਨਹੀਂ ਦੇਖਿਆ, ਪਰ ਇਹ ਵੀ ਹੈ ਜਦ ਔਖੇ ਸਮੇਂ ਦਾ ਚਸ਼ਮਾ ਲੱਗ ਜਾਵੇ ਤੇ ਦੁਨੀਆਂ ਸਾਫ਼ ਸਾਫ਼ ਦਿਸਣੀ ਸ਼ੁਰੂ ਹੋ ਜਾਂਦੀ ਹੈ। ਜੋ ਖੂਨ ਦੇ ਰਹੇ ਰਿਸ਼ਤੇ ਨਾਤੇ ਦੋਸਤ ਮਿੱਤਰ, ਤੁਹਾਡੇ ਆਲੇ ਦੁਆਲੇ ਤੁਹਾਡੇ ਚੰਗੇ ਸਮੇਂ ਹੁੰਦੇ ਹਨ, ਬਾਅਦ ਵਿੱਚ ਅਹਿਸਾਸ ਹੁੰਦਾ ਬਹੁਤੀਆਂ ਜੋਕਾਂ ਹੁੰਦੀਆਂ ਜੋ ਅੰਤ ਤੱਕ ਖੂਨ ਚੂਸ ਰਹੀਆਂ ਹੁੰਦੀਆਂ ਨਾ ਕਿ ਦੇ। ਤੇ ਸਾਨੂੰ ਲੱਗਦਾ ਸਾਡੀ ਤਰੱਕੀ ਇਹਨਾਂ ਦੇ ਸਾਥ ਨਾਲ ਹੋ ਰਹੀ। ਬਹੁਤ ਵੱਡਾ ਸਬਕ, ਮੈਂ ਬਹੁਤ ਲੇਟ ਸਿੱਖਿਆ ਹੈ। ਹੁਣ ਦੇਖਣਾ ਇਹ ਹੈ ਕਿ ਕਿਵੇਂ ਰੱਬ ਵਿੱਚ ਸਾਡਾ ਵਿਸ਼ਵਾਸ ਵਕਤ ਨਾਲ ਸਾਨੂੰ ਫੇਰ ਉਠਾਉਂਦਾ ਹੈ। ਮੈਂ ਬਹੁਤ ਗਵਾਇਆ ਹੁਣ ਤੱਕ ਅਤੇ ਬਹੁਤ ਦੁੱਖ ਇਸ ਗੱਲ ਦਾ ਕਿ ਮਤਲਬੀ ਨਾ ਹੋਣਾ, ਆਪਣੀ ਬੁਰਕੀ ਵੀ ਦੂਜੇ ਦੇ ਮੂੰਹ ਪਾਉਣਾ ਇਹ ਸਭ ਸ਼ਾਇਦ ਸੱਚ ਵਿੱਚ ਬੇਵਕੂਫ਼ੀ ਹੁੰਦੀ ਹੈ। ਹੁਣ ਜ਼ਮਾਨਾ ਉਹ ਨਹੀਂ ਰਿਹਾ ਜਿਸ ਨੂੰ ਤੁਸੀਂ ਖੂਨ ਦੀ ਬੋਤਲ ਦਿੱਤੀ, ਉਹ ਤੁਹਾਡੇ ਮਰਨ ਕੰਡੇ ਪਏ ਤੇ ਤੁਹਾਨੂੰ ਵੀ ਦੇ ਦਵੇ। ਬਲਕਿ ਬਹੁਤੇ ਤੇ ਤੁਹਾਡੇ ਮਰਨ ਦੀ ਉਡੀਕ ਵਿੱਚ ਹਨ। ਮੈਂ ਕਈ ਵਾਰ ਸੋਚਦੀ ਹਾਂ, ਮਾਸੂਮ ਪਿਆਰੇ ਸਾਫ਼ ਦਿਲ ਬੱਚੇ ਜਿੰਨ੍ਹਾਂ ਨੂੰ ਚਲਾਕੀਆਂ ਨਹੀਂ ਆਉਂਦੀਆਂ ਉਹ ਕੱਦ ਤੱਕ ਆਪਣਾ ਦਿਲ ਦੁਖਾ ਦੁਖਾ ਜਿਊਣਗੇ? ਸ਼ਰਮ ਆਉਂਦੀ ਹੈ, ਤ੍ਰਾਸਦੀ ਹੈ ਅਸੀਂ ਅਜਿਹਾ ਸਮਾਜ ਸਿਰਜਿਆ ਹੈ, ਜਿੱਥੇ ਸਾਫ਼ ਦਿਲ, ਭੋਲ਼ੇ, ਪਿਆਰੇ ਬੱਚਿਆਂ ਨੂੰ ਵੀ Alert ਹੋ ਕੇ ਜਿਊਣ ਲਈ ਮਜਬੂਰਨ ਸਮਝਾਉਣਾ ਪੈ ਰਿਹਾ ਹੈ। ਸਮਾਜ ਦਾ ਮਾੜਾ ਪੱਖ ਆਪ ਬੋਲ ਬੋਲ ਦੱਸਣਾ ਪੈਂਦਾ ਹੈ। ਉਹਨਾਂ ਦੀ ਮਾਸੂਮੀਅਤ ਤੇ ਸੱਚਾਈ ਵਿੱਚ ਮਿਲਾਵਟ ਕਰਨੀ ਪੈਂਦੀ ਹੈ। ਬਿਲਕੁੱਲ ਉਸੇ ਤਰ੍ਹਾਂ ਜਿਵੇਂ ਕਹੀਦਾ ਆਪ ਹੀ ਗੱਡੀ ਹੌਲੀ ਚਲਾਓ, ਧਿਆਨ ਨਾਲ ਚਲਾਓ, ਕਿਓਂ ਕਿ ਦੂਸਰਾ ਸਹੀ ਨਹੀਂ ਚਲਾ ਰਿਹਾ ਹੋਵੇਗਾ, ਤੁਹਾਡਾ accident ਕਰ ਨੁਕਸਾਨ ਕਰ ਦੇਵੇਗਾ, ਜਾਨ ਵੀ ਜਾ ਸਕਦੀ ਹੈ। ਪਰ, ਬਣੇ ਹੀ ਸਫ਼ਲਤਾ ਹੈ! - ਮਨਦੀਪ ਕੌਰ ਟਾਂਗਰਾ Life Counselling, Career Counselling ਅਤੇ Business Consultancy ਲਈ, ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
12 ਜੁਲਾਈ 2024

#ਪੰਜਾਬ ਗੱਲ 2-3 ਸਾਲ ਪੁਰਾਣੀ ਪਰ ਹੈ ਸੋਚਣ ਵਾਲੀ, ਅਕਸਰ ਬਹੁਤੀ ਵਾਰ ਲੋਕਾਂ ਦੇ ਕਿਸੇ ਲੀਡਰ ਤੋਂ ਅਫ਼ਸਰ ਤੋਂ ਕੰਮ ਨਹੀਂ ਸਿਰੇ ਚੜ੍ਹਦੇ, ਕਿਉਂਕਿ ਇਹ ਲੱਖਾਂ ਦੀ Public ਨਾਲ ਰਹਿੰਦੇ ਹਨ। ਅਸੀਂ ਪਰੇਸ਼ਾਨ ਹੋ ਕੇ ਇਹਨਾਂ ਕੋਲ ਜਾਂਦੇ ਹਾਂ, ਅੱਗੋਂ ਦੂਸਰੀ ਪਾਰਟੀ ਵੀ ਪਰੇਸ਼ਾਨ ਹੋ ਕੇ ਇਹਨਾਂ ਕੋਲ ਹੀ ਜਾਂਦੇ ਹਨ। ਬੱਸ ਫ਼ਰਕ ਇੰਨਾ ਅਫ਼ਸਰ ਚੰਗਾ ਹੋਵੇ, ਜਾਂ ਤੇ ਕਹਿਣਗੇ ਸੁਲ੍ਹਾ ਕਰਲੋ, ਜਾਂ ਸਹੀ ਗਲ਼ਤ ਦੇਖ ਕੋਈ ਫ਼ੈਸਲਾ ਕਰ ਦੇਣਗੇ, ਇੱਕ ਦਾ ਸਾਥ ਵੀ ਦੇ ਦੇਣਗੇ। ਚੰਗਾ ਇਹ ਹੈ ਕਿ ਬਹੁਤ ਵਾਰ ਬਾਹਰੋ ਬਾਹਰ ਸੁਲਝਾ ਦਿੰਦੇ ਹਨ, ਕਿਓਂ ਕਿ ਆਮ Public ਦੇ ਛੋਟੇ ਛੋਟੇ ਮਸਲਿਆਂ ਤੋਂ ਇਲਾਵਾ ਬਹੁਤ ਵੱਡੇ ਗੰਭੀਰ ਮਸਲਿਆਂ ਤੇ ਕੰਮ ਕਰ ਰਹੇ ਹੁੰਦੇ ਹਨ। ਪਰ ਲੀਡਰ ਨੂੰ ਤੇ ਦੋਨਾਂ ਧਿਰਾਂ ਤੋਂ ਵੋਟ ਚਾਹੀਦੀ। ਇਸ ਲਈ ਬਹੁਤਿਆਂ ਦੇ ਰਹਿ ਜਾਂਦੇ ਕੰਮ। ਮੈਂ ਇੱਕ ਵਾਰ ਪਿੰਡ ਵਿੱਚ ਹੀ ਇੱਕ ਕੰਮ ਲਈ ਕਿਸੇ ਲੀਡਰ ਨੂੰ ਕਿਹਾ, ਤੇ ਉਸ ਨੇ ਤੁਰੰਤ ਕਿਸੇ ਨੂੰ ਭੇਜ ਵੀ ਦਿੱਤਾ ਤੇ ਉਹ ਕੰਮ ਪੂਰਾ ਕਰਕੇ ਨਹੀਂ ਗਿਆ। ਮੈਂ ਫੋਨ ਕੀਤਾ ਤੇ ਕਿਹਾ, ਭਾਜੀ ਤੁਸੀਂ ਆਏ ਤੇ ਕੰਮ ਪੂਰਾ ਕੀਤਾ ਹੀ ਨਹੀਂ, ਕੋਈ ਸਫ਼ਾਈ ਦਾ ਮਸਲਾ ਸੀ, ਕਹਿੰਦਾ “ਮੈਡਮ, ਪੂਰਾ ਨਾ ਕਰਨ ਲਈ ਵੀ ਉਹਨਾਂ ਨੇ ਹੀ ਕਿਹਾ, ਪਰ ਉਹਨਾਂ ਕਿਹਾ ਮੈਡਮ ਕੋਲ ਜਾਣਾ ਜ਼ਰੂਰ ਹੈ” - ਮਨਦੀਪ ਕੌਰ ਟਾਂਗਰਾ

Facebook Link
9 ਜੁਲਾਈ 2024

ਜ਼ਿੰਦਗੀ ਵਿਚ ਬਹੁਤ ਜ਼ਰੂਰੀ ਹੈ ਇਹ ਸਿੱਖਣਾ ਕਿ ਠੀਕ ਹੁੰਦੇ ਹੋਏ, ਚੰਗੇ ਕਰਮ ਕਰਕੇ, ਮੁਸ਼ਕਿਲਾਂ ਨੂੰ ਕਿਵੇਂ ਦੂਰ ਕਰਨਾ ਹੈ? ਸਾਨੂੰ ਸਭ ਤੋਂ ਨਿਡਰ ਤਰੀਕੇ ਨਾਲ ਸੰਕਟ ਦੀ ਸਥਿਤੀ ਨੂੰ ਕਿਵੇਂ ਦੂਰ ਕਰਨਾ ਹੈ, ਡਰ ਚੰਗੇ ਤੋਂ ਚੰਗੇ ਬੰਦੇ ਨੂੰ ਵੀ ਭਟਕਾ ਦਿੰਦਾ ਹੈ। ਔਖਾ ਵੇਲਾ ਸਾਨੂੰ ਬੜੀ ਆਸਾਨੀ ਨਾਲ ਗ਼ਲਤ ਰਸਤਾ ਚੁਣਨ ਤੇ ਮਜਬੂਰ ਕਰਦਾ ਹੈ, ਸਮਝੋ ਓਦੋਂ ਸਾਡੇ ਕਿਰਦਾਰ ਦਾ ਇਮਤਿਹਾਨ ਹੀ ਹੁੰਦਾ ਹੈ। ਐਸੇ ਮੌਕੇ ਆਪਣੀ ਜ਼ਮੀਰ ਜ਼ਿੰਦਾ ਰੱਖਣਾ, ਧੁਰ ਦਿਲ ਦੀ ਆਵਾਜ਼ ਸੁਣਨਾ, ਤੇ ਆਪਣੀ ਰੂਹ ਨਾ ਮਾਰਨਾ ਸਾਡੀ ਮਦਦ ਕਰਦਾ ਹੈ। ਅਸੀਂ ਦਿਲ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਕਰਕੇ, ਉਸਤੋਂ ਅਗਲੀ ਪਰਤ , ਜੋ ਕੇ ਸਾਡਾ ਦਿਮਾਗ ਹੈ ਉਸ ਵਿੱਚ ਆਪਣੇ ਆਪ ਨੂੰ ਹਮੇਸ਼ਾਂ ਉਲਝਾਈ ਰੱਖਦੇ ਹਾਂ। ਇਹ ਸਾਡੇ ਦਿਲ ਦੀ ਧੁਰ ਅੰਦਰ ਦੀ ਆਵਾਜ਼ ਹੀ ਹੈ, ਜੋ ਸਾਨੂੰ "ਹਾਲਾਤਾਂ ਤੋਂ ਡਰੇ ਹੋਏ ਇਨਸਾਨ" ਤੋਂ "ਨਿਡਰ" ਬਣਾਉਂਦੀ ਹੈ। ਸਾਡੇ ਧੁਰ ਅੰਦਰ ਤੋਂ, ਦਿਲ ਤੋਂ ਤੁਹਾਨੂੰ ਕਦੇ ਵੀ ਨਕਾਰਾਤਮਕ ਸੋਚ ਨਹੀਂ ਪੈਦਾ ਹੋਏਗੀ, ਨਾਕਾਰਾਤਮਕ ਸੋਚ, ਡਰ ਹਮੇਸ਼ਾਂ ਦਿਮਾਗ ਤੋਂ ਪੈਦਾ ਹੁੰਦਾ ਹੈ। ਦਿਮਾਗ ਖੁਸ਼ ਹੋ ਸਕਦਾ ਹੈ, ਦੁਖੀ ਹੋ ਸਕਦਾ ਹੈ, ਉਸਨੂੰ ਗੁੱਸਾ ਆ ਸਕਦਾ ਹੈ। ਪਰ ਸਾਡੀ ਅੰਤਰ ਆਤਮਾ, ਸਾਡੇ ਦਿਲ ਦੀ ਆਵਾਜ਼, ਜਿਸਨੂੰ ਅਸੀਂ ਕਹਿੰਦੇ ਹਾਂ "ਰੱਬ ਸਾਡੇ ਅੰਦਰ ਹੀ ਹੈ", ਇਹ ਆਵਾਜ਼ ਸਿਰਫ਼ ਸਾਡੇ ਵਿੱਚ ਸੁਕੂਨ, ਹਿੰਮਤ, ਸਕਾਰਾਤਮਕ ਸੋਚ ਤੇ ਉਤਸ਼ਾਹ ਭਰਨ ਦਾ ਹੀ ਕੰਮ ਕਰਦੀ ਹੈ। ਇਸ ਲਈ ਵੱਡੀਆਂ ਮੁਸ਼ਕਲਾਂ ਸਰ ਕਰਨ ਲਈ ਦਿਮਾਗ ਦੇ ਸ਼ੋਰ ਨੂੰ ਪਾਰ ਕਰਕੇ "ਦਿਲ ਦੀ ਆਵਾਜ਼" ਤੋਂ ਮਿਲਦੀ "ਹਿੰਮਤ ਦੀ ਸਥਿਰਥਾ" ਤੇ ਬਣੇ ਰਹਿਣਾ,ਆਪਣੇ ਆਪ ਨੂੰ ਜਾਗਰੂਕ ਰੱਖਣਾ ਤੇ "ਚੜ੍ਹਦੀ ਕਲਾ" ਵਿੱਚ ਰਹਿਣਾ ਬਹੁਤ ਹੀ ਅਹਿਮ ਹੈ। ਹਰ ਚੀਜ਼ ਬਦਲਦੀ ਜਾਏਗੀ, ਸਿਰਫ ਇੱਕ ਚੀਜ਼ ਸਥਿਰ ਹੈ - ਸਾਡੇ ਅੰਦਰ ਦਿਲ ਦੀ ਆਵਾਜ਼ ਦਾ ਸਾਕਾਰਾਤਮਕ ਰਹਿਣਾ! ਹਾਲਾਤ ਵੀ ਬਦਲ ਜਾਣਗੇ..... -ਮਨਦੀਪ ਕੌਰ ਟਾਂਗਰਾ ਮੈਂ Life Counselling, Career Counselling ਅਤੇ Business Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
9 ਜੁਲਾਈ 2024

ਜ਼ਿੰਦਗੀ ਵਿਚ ਬਹੁਤ ਜ਼ਰੂਰੀ ਹੈ ਇਹ ਸਿੱਖਣਾ ਕਿ ਠੀਕ ਹੁੰਦੇ ਹੋਏ, ਚੰਗੇ ਕਰਮ ਕਰਕੇ, ਮੁਸ਼ਕਿਲਾਂ ਨੂੰ ਕਿਵੇਂ ਦੂਰ ਕਰਨਾ ਹੈ? ਸਾਨੂੰ ਸਭ ਤੋਂ ਨਿਡਰ ਤਰੀਕੇ ਨਾਲ ਸੰਕਟ ਦੀ ਸਥਿਤੀ ਨੂੰ ਕਿਵੇਂ ਦੂਰ ਕਰਨਾ ਹੈ, ਡਰ ਚੰਗੇ ਤੋਂ ਚੰਗੇ ਬੰਦੇ ਨੂੰ ਵੀ ਭਟਕਾ ਦਿੰਦਾ ਹੈ। ਔਖਾ ਵੇਲਾ ਸਾਨੂੰ ਬੜੀ ਆਸਾਨੀ ਨਾਲ ਗ਼ਲਤ ਰਸਤਾ ਚੁਣਨ ਤੇ ਮਜਬੂਰ ਕਰਦਾ ਹੈ, ਸਮਝੋ ਓਦੋਂ ਸਾਡੇ ਕਿਰਦਾਰ ਦਾ ਇਮਤਿਹਾਨ ਹੀ ਹੁੰਦਾ ਹੈ। ਐਸੇ ਮੌਕੇ ਆਪਣੀ ਜ਼ਮੀਰ ਜ਼ਿੰਦਾ ਰੱਖਣਾ, ਧੁਰ ਦਿਲ ਦੀ ਆਵਾਜ਼ ਸੁਣਨਾ, ਤੇ ਆਪਣੀ ਰੂਹ ਨਾ ਮਾਰਨਾ ਸਾਡੀ ਮਦਦ ਕਰਦਾ ਹੈ। ਅਸੀਂ ਦਿਲ ਦੀ ਆਵਾਜ਼ ਨੂੰ ਨਜ਼ਰਅੰਦਾਜ਼ ਕਰਕੇ, ਉਸਤੋਂ ਅਗਲੀ ਪਰਤ , ਜੋ ਕੇ ਸਾਡਾ ਦਿਮਾਗ ਹੈ ਉਸ ਵਿੱਚ ਆਪਣੇ ਆਪ ਨੂੰ ਹਮੇਸ਼ਾਂ ਉਲਝਾਈ ਰੱਖਦੇ ਹਾਂ। ਇਹ ਸਾਡੇ ਦਿਲ ਦੀ ਧੁਰ ਅੰਦਰ ਦੀ ਆਵਾਜ਼ ਹੀ ਹੈ, ਜੋ ਸਾਨੂੰ "ਹਾਲਾਤਾਂ ਤੋਂ ਡਰੇ ਹੋਏ ਇਨਸਾਨ" ਤੋਂ "ਨਿਡਰ" ਬਣਾਉਂਦੀ ਹੈ। ਸਾਡੇ ਧੁਰ ਅੰਦਰ ਤੋਂ, ਦਿਲ ਤੋਂ ਤੁਹਾਨੂੰ ਕਦੇ ਵੀ ਨਕਾਰਾਤਮਕ ਸੋਚ ਨਹੀਂ ਪੈਦਾ ਹੋਏਗੀ, ਨਾਕਾਰਾਤਮਕ ਸੋਚ, ਡਰ ਹਮੇਸ਼ਾਂ ਦਿਮਾਗ ਤੋਂ ਪੈਦਾ ਹੁੰਦਾ ਹੈ। ਦਿਮਾਗ ਖੁਸ਼ ਹੋ ਸਕਦਾ ਹੈ, ਦੁਖੀ ਹੋ ਸਕਦਾ ਹੈ, ਉਸਨੂੰ ਗੁੱਸਾ ਆ ਸਕਦਾ ਹੈ। ਪਰ ਸਾਡੀ ਅੰਤਰ ਆਤਮਾ, ਸਾਡੇ ਦਿਲ ਦੀ ਆਵਾਜ਼, ਜਿਸਨੂੰ ਅਸੀਂ ਕਹਿੰਦੇ ਹਾਂ "ਰੱਬ ਸਾਡੇ ਅੰਦਰ ਹੀ ਹੈ", ਇਹ ਆਵਾਜ਼ ਸਿਰਫ਼ ਸਾਡੇ ਵਿੱਚ ਸੁਕੂਨ, ਹਿੰਮਤ, ਸਕਾਰਾਤਮਕ ਸੋਚ ਤੇ ਉਤਸ਼ਾਹ ਭਰਨ ਦਾ ਹੀ ਕੰਮ ਕਰਦੀ ਹੈ। ਇਸ ਲਈ ਵੱਡੀਆਂ ਮੁਸ਼ਕਲਾਂ ਸਰ ਕਰਨ ਲਈ ਦਿਮਾਗ ਦੇ ਸ਼ੋਰ ਨੂੰ ਪਾਰ ਕਰਕੇ "ਦਿਲ ਦੀ ਆਵਾਜ਼" ਤੋਂ ਮਿਲਦੀ "ਹਿੰਮਤ ਦੀ ਸਥਿਰਥਾ" ਤੇ ਬਣੇ ਰਹਿਣਾ,ਆਪਣੇ ਆਪ ਨੂੰ ਜਾਗਰੂਕ ਰੱਖਣਾ ਤੇ "ਚੜ੍ਹਦੀ ਕਲਾ" ਵਿੱਚ ਰਹਿਣਾ ਬਹੁਤ ਹੀ ਅਹਿਮ ਹੈ। ਹਰ ਚੀਜ਼ ਬਦਲਦੀ ਜਾਏਗੀ, ਸਿਰਫ ਇੱਕ ਚੀਜ਼ ਸਥਿਰ ਹੈ - ਸਾਡੇ ਅੰਦਰ ਦਿਲ ਦੀ ਆਵਾਜ਼ ਦਾ ਸਾਕਾਰਾਤਮਕ ਰਹਿਣਾ! ਹਾਲਾਤ ਵੀ ਬਦਲ ਜਾਣਗੇ..... -ਮਨਦੀਪ ਕੌਰ ਟਾਂਗਰਾ ਮੈਂ Life Counselling, Career Counselling ਅਤੇ Business Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
8 ਜੁਲਾਈ 2024

#Canada - Counselling ਦੌਰਾਨ ਇੱਕ lady ਨਾਲ ਗੱਲ ਹੋਈ। India ਵਿੱਚ Finance ਵਿੱਚ MBA ਕਰਕੇ 6-7 ਸਾਲ ਤੋਂ ਬੈਂਕ ਵਿੱਚ Job ਕਰ ਰਹੇ ਸਨ। 5-6 ਸਾਲ ਦੀ ਬੇਟੀ ਵੀ ਹੈ। Husband ਨਾਲ ਮਿਲ ਕੇ Canada ਜਾਣ ਦਾ ਫ਼ੈਸਲਾ ਲੈ ਲਿਆ। 30-35 ਲੱਖ ਦਾ ਬੰਦੋਬਸਤ ਵੀ ਕਰਨਾ ਪਿਆ ਤੇ 6-7 ਮਹੀਨੇ ਤੋਂ ਕੈਨੇਡਾ ਹੀ ਹਨ। ਜੋ ਵੀ ਉਹਨਾਂ ਨੇ ਹਾਲਾਤ ਮਹਿਸੂਸ ਕੀਤੇ, ਉਹਨਾਂ ਨੂੰ ਇਹ ਲੱਗ ਰਿਹਾ ਫ਼ੈਸਲਾ ਗ਼ਲਤ ਤੇ ਨਹੀਂ ਲਿਆ ਗਿਆ। ਕਿਓਂਕਿ ਜੋੜ ਕੇ ਵਾਪਿਸ ਕੀ ਭੇਜਣੇ ਹਨ, ਹੋਰ ਚੜ੍ਹੀ ਜਾ ਰਹੇ ਹਨ ਤੇਜ਼ੀ ਨਾਲ। ਮੈਂ ਉਹਨਾਂ ਨੂੰ ਆਪਣਾ ਪੱਖ ਦੱਸਿਆ ਕਿ ਹਾਲਾਤ ਕਮਜ਼ੋਰ ਜ਼ਰੂਰ ਹੋ ਸਕਦੇ ਹਨ ਕੈਨੇਡਾ ਵਰਗੇ ਦੇਸ਼ ਵਿੱਚ ਵੀ, ਪਰ ਇਸ ਵਕਤ ਅਸੀਂ ਖ਼ੁਦ, ਸਾਡੇ ਮਨ ਦੀ ਸਥਿਤੀ ਕਮਜ਼ੋਰ ਪਈ ਹੈ। ਨਵਾਂ ਜਦ ਵੀ ਕੁਝ ਸ਼ੁਰੂ ਕਰਦੇ ਹਾਂ investment ਤੇ ਹੁੰਦੀ ਹੈ। ਜੇ ਅਸੀਂ ਬਿਨ੍ਹਾਂ ਹਾਲਾਤਾਂ ਨਾਲ ਲੜੇ ਛੱਡ ਕੇ ਆਵਾਂਗੇ ਤੇ ਇਹ ਠੀਕ ਨਹੀਂ। ਵਿਆਹ ਤੋਂ ਬਾਅਦ ਨਵੇਂ ਘਰ ਜਦ ਇੱਕ ਕੁੜੀ ਜਾਂਦੀ ਹੈ ਉਸਨੂੰ ਦੁੱਧ ਦਹੀਂ ਸਬਜ਼ੀ ਦੇ ਸਵਾਦ ਨੂੰ ਅਪਣਾਉਂਦੇ ਇੱਕ ਸਾਲ ਲੱਗ ਜਾਂਦਾ ਹੈ, ਇਹ ਤੇ ਫੇਰ ਵੀ ਪੂਰੇ ਦੇਸ਼ ਦਾ ਦੇਸ਼ ਹੈ। ਆਪਣੀ ਸੋਚ ਕਿਵੇਂ positive ਰੱਖਣੀ ਹੈ, ਆਪਣੇ ਫ਼ੈਸਲੇ ਤੇ ਕੋਈ ਪਛਤਾਵਾ ਨਹੀਂ ਰੱਖਣਾ, ਅੱਗੋਂ ਸਾਡਾ ਕੀ Roadmap ਹੋਣਾ ਚਾਹੀਦਾ ਹੈ ਚਾਹੇ Canada ਰਹਿਣ ਦਾ, ਚਾਹੇ India, ਇਸਤੇ ਚਰਚਾ ਹੋਈ। -ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
8 ਜੁਲਾਈ 2024

ਕਿਸੇ ਦੇ ਛੱਡ ਜਾਣ ਨਾਲ ਤੁਸੀਂ ਹਾਰ ਥੋੜਾ ਜਾਂਦੇ ਹੋ। ਮਰਦੇ ਨਹੀਂ ਹੋ, ਮੁੱਕਦੇ ਨਹੀਂ ਹੋ। ਤੁਹਾਡੀ ਜ਼ਿੰਦਗੀ ਖ਼ਤਮ ਨਹੀਂ ਹੋ ਜਾਂਦੀ। ਕਿਸੇ ਅੱਗੇ ਝੁੱਕ ਜਾਣ ਨਾਲ ਵੀ ਜੇ ਕੋਈ ਤੁਹਾਨੂੰ ਸਮਝਣ ਲਈ ਤਿਆਰ ਨਹੀਂ ਤਾਂ ਸਮਝੋ ਤੁਹਾਡੇ ਮਰ ਕੇ ਮੁੜ ਜਨਮ ਲੈਣ ਦਾ ਵਕਤ ਹੈ। ਨਵੇਂ ਇਨਸਾਨ ਨਵੀਂ ਆਤਮਾ ਨਵੀਂ ਜੀਵਨ ਜਾਚ। ਮਰਨਾ ਬਹੁਤ ਔਖਾ ਹੈ ਤੇ ਸ਼ਾਇਦ ਮਰ ਕੇ ਮੁੜ ਜਨਮ ਲੈਣਾ ਉਸ ਤੋਂ ਵੀ … ਜਦ ਕਿਸੇ ਗੱਲ ਦਾ ਹੱਲ ਨਾ ਹੋਵੇ ਤੇ ਉਸ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਕੱਟੀ ਗਈ ਲੱਤ ਵਾਂਗ। ਇਸ ਜਹਾਨ ਤੇ ਲੋਕਾਂ ਨੇ ਕੱਟੀਆਂ ਲੱਤਾਂ ਨਾਲ ਵੀ ਐਵਰਸਟ ਵਰਗੀਆਂ ਉੱਚ ਚੋਟੀਆਂ ਸਰ ਕੀਤੀਆਂ ਹਨ। ਔਰਤਾਂ ਸਿਰ ਉਠਾ ਕੇ ਜਿਊਣ.. ਮਰ ਮਰ ਕੇ ਨਹੀਂ। ਆਪਣਾ ਆਪ ਸਭ ਕੁੱਝ ਵਾਰ ਕੇ, ਆਪਣੇ ਪੈਰਾਂ ਤੇ ਖਲੋਂਦੀਆਂ ਔਰਤਾਂ, ਮਿਹਨਤ ਕਰਦੀਆਂ ਔਰਤਾਂ ਅਕਸਰ ਵਿਰੋਧ ਦਾ ਸ਼ਿਕਾਰ ਹੁੰਦੀਆਂ ਹਨ। ਦੁੱਖ ਨਾਲ ਆਪਣੇ ਹੀ ਉਸ ਨੂੰ ਛੱਲੀ ਕਰ ਦੇਂਦੇ ਨੇ, ਘਰ ਵਿੱਚ ਹੀ ਜੰਗ ਲੜ ਰਹੀ ਹੁੰਦੀ ਹੈ ਔਰਤ, ਮੁਕਾਬਲਾ ਬਾਹਰ ਕੀ ਆਪਣਿਆਂ ਨਾਲ ਹੀ ਕਰ ਰਹੀ ਹੁੰਦੀ ਹੈ। ਤੁਹਾਡਾ ਦਿਲ ਦੁਖਾਉਣ ਵਾਲਿਆਂ ਦੇ ਨਾਪ ਤੋਲ ਦਾ ਕਦੇ ਵੀ ਸ਼ਿਕਾਰ ਨਾ ਬਣੋ। ਨਿਰਸਵਾਰਥ ਔਰਤ ਮਰਦ ਦੀ ਕਹਾਣੀ ਅਲੱਗ ਹੈ। ਉਸਦੀ ਸੌਚ ਜਦ ਕਿਸੇ ਦੇ ਵੀ ਅਧੀਨ ਨਹੀਂ ਤੇ ਉਹ ਅਕਸਰ ਇਕੱਲੀ ਰਹਿ ਜਾਂਦੀ ਹੈ। ਪਰ ਤੁਸੀਂ ਇਕੱਲੇ ਨਹੀਂ… ਚਾਹੇ ਮਰਦ ਹੋ ਜਾਂ ਔਰਤ! ਤੁਸੀਂ ਖ਼ੁਦ ਆਪਣੇ ਨਾਲ ਹੋ। ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
4 ਜੁਲਾਈ 2024

ਬਹੁਤ ਵਾਰ ਅਸੀਂ ਦੂਜਿਆਂ ਦੀ ਮਦਦ ਕਰ ਰਹੇ ਹੁੰਦੇ ਹਾਂ ਅਤੇ ਖ਼ੁਦ ਨੂੰ ignore ਕਰ ਦਿੰਦੇ ਹਾਂ। ਖ਼ੁਦ ਨੂੰ ਵੀ ਤੇ ਸਾਡੇ ਨਾਲ ਜੁੜੇ ਪਰਿਵਾਰਕ ਮੈਂਬਰਾਂ ਨੂੰ ਵੀ। ਦੁਨੀਆਂ ਵਿੱਚ ਭੱਜੀ ਜਾ ਰਹੇ ਹਾਂ ਪਰ ਆਪਣੇ ਆਪ ਤੋਂ ਵੀ ਦੂਰ ਭੱਜ ਰਹੇ ਹੁੰਦੇ ਹਾਂ। ਇਹ ਬਿਲਕੁਲ ਓਸੇ ਤਰ੍ਹਾਂ ਹੈ ਜਿਵੇਂ ਉੱਚੀ ਤੋਂ ਉੱਚੀ ਆਵਾਜ਼ ਵਿੱਚ ਗਾਣੇ ਸੁਣਨਾ ਕਿ ਕੁੱਝ ਵੀ ਨਾ ਯਾਦ ਰਹੇ, ਨਾ ਆਵੇ। ਬਾਅਦ ਵਿੱਚ ਹੋਰ ਤਕਲੀਫ਼ ਪਾਲ ਲੈਂਦੇ ਹਾਂ। ਸਮਾਜ ਲਈ ਚੰਗੇ ਤੋਂ ਚੰਗਾ ਕਰੋ, ਪਰ ਆਪਣੀ ਜਾਨ ਤੇ ਮਨ ਦੀ ਸ਼ਾਂਤੀ ਤੇ ਖੇਡ ਕੇ ਨਹੀਂ। ਜੋ ਸਾਨੂੰ ਸੁਕੂਨ ਨਾ ਦੇਵੇ ਉਹ ਕਦੇ ਵੀ "ਸੇਵਾ" ਨਹੀਂ ਹੁੰਦੀ, ਕੋਈ ਸਵਾਰਥੀ ਕਾਰਜ ਹੁੰਦਾ ਹੈ। "ਸੇਵਾ" ਮਤਲਬ "ਸੁਕੂਨ" - ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ ਤੁਹਾਡੇ ਹੱਥੋਂ ਸੇਵਾ ਹੋ ਰਹੀ ਕਿ ਕੋਈ ਸਵਾਰਥੀ ਕਾਰਜ। - - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
4 ਜੁਲਾਈ 2024

Personal Counselling sessions ਦੌਰਾਨ ਅਕਸਰ ਕਈ ਔਰਤਾਂ ਮਰਦ ਬੇਵਿਸ਼ਵਾਸੀ ਦੀ ਗੱਲ ਛੇੜਦੇ ਹਨ। ਬਹੁਤੀ ਵਾਰ ਇਹ ਦੋਸਤੀ ਵਿੱਚ ਵੀ ਹੁੰਦਾ ਹੈ। ਮੇਰਾ ਮੰਨਣਾ ਹੈ ਜਿਸ ਰਿਸ਼ਤੇ ਵਿੱਚ ਵਿਸ਼ਵਾਸ ਨਾ ਹੋਵੇ, ਉਸ ਨੂੰ ਪਾਲ ਪੋਸ ਕੇ ਵੱਡਾ ਕਰਨ ਦਾ ਕੋਈ ਫ਼ਾਇਦਾ ਵੀ ਨਹੀਂ। ਦੋਸਤੀ ਵਿੱਚ ਵੀ ਤੇ ਰਿਸ਼ਤਿਆਂ ਵਿੱਚ ਵੀ, ਚੋਰੀ ਕਿਸੇ ਦਾ Purse ਫਰੋਲਣਾ, ਬਿਨ੍ਹਾਂ ਦੱਸੇ Personal bag ਫਰੋਲਣਾ, Notebooks, Diary ਫਰੋਲਣਾ, ਗੈਰ ਮੌਜੂਦਗੀ ਵਿੱਚ Mobile ਚੈੱਕ ਕਰਨਾ, ਸਭ ਬੇਵਿਸ਼ਵਾਸੀ ਦੀਆਂ ਨਿਸ਼ਾਨੀਆਂ ਹਨ। “ਵਿਸ਼ਵਾਸ” ਵਿੱਚ ਕਮੀ ਹੋਵੇ ਤੇ ਕਦੇ ਵੀ ਖ਼ੂਬਸੂਰਤ ਅਤੇ ਲੰਬੇ ਸਮੇਂ ਲਈ ਪਿਆਰ ਭਰੇ ਰਿਸ਼ਤੇ ਨਹੀਂ ਨਿਭਦੇ, ਚਾਹੇ ਕਿੰਨੇ ਵੀ ਸਕੇ ਹੋਣ। ਸਭ ਨੂੰ ਇੱਕ ਦੂਜੇ ਦੀ Privacy ਦੀ, Personal Space ਦੀ Respect ਕਰਨੀ ਚਾਹੀਦੀ ਹੈ। ਕਈ ਰਿਸ਼ਤਿਆਂ ਵਿੱਚ ਕੁਝ ਵੀ ਵੰਡਿਆ ਨਹੀਂ ਹੁੰਦਾ ਅਤੇ ਦੱਸ ਕੇ ਕਰਨ ਵਿੱਚ ਕੋਈ ਹਰਜ ਵੀ ਨਹੀਂ। ਪਰ “ਬਿਨ੍ਹਾਂ ਦੱਸੇ” ਅਜਿਹਾ ਕਰਨਾ “ਬੇਵਿਸ਼ਵਾਸੀ” ਹੈ, ਦੋਨਾਂ ਧਿਰਾਂ ਦੇ ਮਨ ਵਿੱਚ ਇਹ ਸ਼ੰਕਾ ਪੈਦਾ ਕਰਦੀ ਹੈ। ਇੱਕ ਤਰ੍ਹਾਂ ਦੀ ਚੋਰੀ ਹੈ, ਜੋ ਬਿਨ੍ਹਾਂ ਵਜ੍ਹਾ ਰਿਸ਼ਤਿਆਂ ਵਿੱਚ ਫਿੱਕ ਪਾਉਂਦੀ ਹੈ। ਗਹਿਰੇ ਰਿਸ਼ਤਿਆਂ ਵਿੱਚ ਤੁਸੀਂ ਸੋਚ ਵੀ ਨਹੀਂ ਸਕਦੇ ਅਜਿਹਾ ਕਰਨ ਨਾਲ ਦੂਸਰੇ ਨੂੰ ਬਿਲਕੁਲ ਇਕੱਲਾ ਕਰ ਦਿੰਦੇ ਹੋ। ਬੇਵਿਸ਼ਵਾਸੀ ਨਾਲ ਆਪਸੀ ਬੇਵਿਸ਼ਵਾਸੀ ਵਧੇਗੀ, ਵਿਸ਼ਵਾਸ ਨਾਲ ਵਿਸ਼ਵਾਸ। ✨ - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
2 ਜੁਲਾਈ 2024

Life Counselling ਦੌਰਾਨ ਗੱਲ ਕਰਦੇ, ਲੜਕੇ ਨੇ ਕਿਹਾ ਖੁਸ਼ ਕਿੱਦਾਂ ਹੋਈਏ, ਮੇਰਾ partner ਵਧੀਆ ਹੈ ਪਰ ਮੇਰੇ ਤੋਂ ਉਸ ਨਾਲ ਵੀ ਖੁਸ਼ ਨਹੀਂ ਰਿਹਾ ਜਾਂਦਾ। ਸ਼ਾਇਦ ਤੁਹਾਨੂੰ personal ਨਹੀਂ ਕਈ ਹੋਰ ਸੋਚਾਂ ਤੰਗ ਕਰ ਰਹੀਆਂ ਹੋਣ। ਸਾਨੂੰ ਇਹ ਸਮਝਣਾ ਪਵੇਗਾ ਕਿ ਆਪਣੇ ਆਪ ਨੂੰ ਖੁਸ਼ ਕਰਨਾ ਸਾਡੇ ਖ਼ੁਦ 'ਤੇ ਨਿਰਭਰ ਕਰਦਾ ਹੈ, ਇਹ ਤੁਹਾਡੇ ਜੀਵਨ ਸਾਥੀ ਦਾ ਕੰਮ ਵੀ ਨਹੀਂ ਹੈ। ਮੈਂ ਇਹ ਨਹੀਂ ਕਹਿ ਰਹੀ ਕਿ ਤੁਹਾਨੂੰ ਇੱਕ ਦੂਜੇ ਨੂੰ ਖੁਸ਼ ਰੱਖਣ ਲਈ effort ਨਹੀਂ ਕਰਨਾ ਚਾਹੀਦਾ , ਜਾਂ ਇਹ ਕਿ ਤੁਹਾਡਾ ਸਾਥੀ ਤੁਹਾਨੂੰ ਖੁਸ਼ ਨਹੀਂ ਕਰ ਸਕਦਾ। ਮੈਂ ਸਿਰਫ ਇਹ ਕਹਿ ਰਹੀ ਹਾਂ ਕਿ ਤੁਹਾਨੂੰ ਖੁਸ਼ ਕਰਨ ਲਈ ਆਪਣੇ ਸਾਥੀ ਤੋਂ ਜਾਂ ਕਿਸੇ ਤੋਂ ਵੀ ਉਮੀਦਾਂ ਨਾ ਰੱਖੋ। ਇਹ ਉਨ੍ਹਾਂ ਦੀ ਜ਼ਿੰਮੇਵਾਰੀ ਨਹੀਂ ਹੈ। ਅਸੀਂ ਖ਼ੁਦ ਕੋਸ਼ਿਸ਼ ਕਰਾਂਗੇ ਤੇ ਇਸਦਾ ਅਸਰ ਸਾਡੇ ਸਾਥੀ ਤੇ ਵੀ positive ਪਵੇਗਾ। ਆਪਣੇ ਆਪ ਨੂੰ ਹਰ ਹਾਲ ਸੁਕੂਨ ਤੇ ਖੁਸ਼ ਕਿਵੇਂ ਰੱਖਣਾ ਹੈ ਇਸ ਬਾਰੇ ਲੰਬੀ ਚਰਚਾ ਹੋਈ। ਮੈਨੂੰ ਮਹਿਸੂਸ ਹੋਇਆ ਅਖੀਰ ਉਹਨਾਂ ਦੇ ਚਿਹਰੇ ਤੇ ਰੌਣਕ ਸੀ। -- ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
1 ਜੁਲਾਈ 2024

ਅੱਗ ਵਾਂਗ ਚੜ੍ਹ ਗਈ ਪੰਜਾਬ ਵਿੱਚ ਗੱਲ “ਅਮੀਰਾਂ ਦੇ ਜਵਾਕ, Spelling ਨਹੀਂ ਆਉਂਦੇ”। ਜਦ ਅਮੀਰਾਂ ਦੇ ਜਵਾਕ ਪੜ੍ਹ ਲਿਖ ਜਾਂਦੇ ਹਨ, ਤੇ ਕਈ ਵਾਰ ਸੋਨੇ ਤੇ ਸੁਹਾਗਾ ਹੁੰਦਾ ਹੈ। ਰੱਜੇ ਪੁੱਜੇ ਘਰਾਂ ਦਾ ਕਈ ਵਾਰ ਇਕਲੌਤਾ ਜਵਾਕ ਵੀ IAS IPS Scientist ਬਣ ਜਾਂਦਾ ਹੈ। ਅਮੀਰੀ ਦਾ Spellings ਨਾਲ ਕੋਈ ਲੈਣਾ ਦੇਣਾ ਨਹੀਂ। ਮਿਹਨਤ ਆਪਣੀ ਆਪਣੀ, ਖ਼ਾਸ ਕਰ ਬੱਚੇ ਦੀ। ਪਹਾੜਾਂ ਵਿੱਚ ਪੜ੍ਹਕੇ ਕਈ ਜਵਾਕ ਕਿੰਨੀਆਂ ਭਾਸ਼ਾਵਾਂ ਸਿਖ ਜਾਂਦੇ ਹਨ, ਪੰਜਾਬੀ ਸਿੱਖਣਾ ਕੋਈ ਔਖਾ ਨਹੀਂ ਉਹਨਾਂ ਲਈ। ਇੱਕ ਉਦਾਹਰਨ ਦੇਣ ਲੱਗੀ ਹਾਂ, ਜਦ ਮੈਂ St. Francis Convent School, Jandiala Guru ਪੜ੍ਹਦੀ ਸੀ। ਹਮੇਸ਼ਾਂ ਜਿਹੜੀ ਕੁੜੀ Neha ਨੌਵੀਂ ਤੱਕ ਪਹਿਲੇ ਦਰਜੇ ਤੇ ਆਉਂਦੀ ਸੀ, ਸਭ ਨੂੰ ਸੁਭਾਵਕ ਸੀ Top ਕਰੇਗੀ। ਦੱਸਵੀਂ ਵਿੱਚ ਸਾਡੀ ਕਲਾਸ ਵਿੱਚ ਮੁੰਬਈ ਤੋਂ ਇੱਕ ਬੱਚਾ “ਅਕਾਸ਼ਦੀਪ ਸਿੰਘ ਵਿਰਕ” ਨੇ ਦਾਖਲਾ ਲੈ ਲਿਆ। ਉਸ ਦੀ ਅੰਗ੍ਰੇਜ਼ੀ ਸਾਡੇ ਸਭ ਨਾਲੋਂ ਬਹੁਤ ਹੀ ਵਧੀਆ ਸੀ, ਤੇ ਪੰਜਾਬੀ ਉਸ ਨੇ ਕਦੀ ਨਹੀਂ ਸੀ ਪੜ੍ਹੀ। ੳ, ਅ ਤੋਂ ਪੰਜਾਬੀ ਉਸਨੇ ਪੰਜਾਬ ਆ ਕੇ ਸਿੱਖੀ, ਦਸਵੀਂ ਵਿੱਚ। ਉਸ ਦੇ ਪਾਪਾ Air Force ਵਿੱਚ ਸੀ। ਇਸ ਦੇ ਬਾਵਜੂਦ ਵੀ ਕਿ ਉਸ ਨੇ ਪਹਿਲਾਂ ਪੰਜਾਬੀ ਕਦੇ ਨਹੀਂ ਪੜ੍ਹੀ, ਉਹ ਸਾਡੇ ਸਕੂਲ ਦਾ ਦੱਸਵੀਂ ਦਾ Topper ਬਣਿਆ ਸੀ। ਪੰਜਾਬੀ ਵੀ ਉਸ ਨੇ ਇੱਕ ਸਾਲ ਵਿੱਚ ਹੀ ਅੰਗ੍ਰੇਜ਼ੀ ਵਰਗੀ ਕਰ ਲਈ। ਕਈ ਵਾਰ ਮੈਨੂੰ ਵੀ ਲੱਗਦਾ ਹੈ, ਮਸਲੇ ਪੰਜਾਬ ਵਿੱਚ ਜੋ ਅਸਲ ਵਿੱਚ ਹਨ … ਉਹਨਾਂ ਦਾ ਜ਼ਿਕਰ ਹੋਣਾ ਚਾਹੀਦਾ.. ਤੇ ਉਹ ਸੱਚਮੁੱਚ ਬਹੁਤ ਗੰਭੀਰ ਹਨ। ਰਾਜਨੀਤੀ ਅਤੇ Media ਨੂੰ ਦੋਨਾਂ ਨੂੰ ਸਹੀ ਮਸਲਿਆਂ ਤੇ ਗੱਲ ਕਰਨੀ ਚਾਹੀਦੀ ਹੈ.. ਸੰਜੀਦਾ। - ਮਨਦੀਪ ਕੌਰ ਟਾਂਗਰਾ

Facebook Link
1 ਜੁਲਾਈ 2024

Personal Counselling ਦੌਰਾਨ, ਇੱਕ lady ਨੇ ਕਿਹਾ ਮੇਰਾ ਏਨਾਂ ਮਨ ਉਦਾਸ ਹੋ ਜਾਂਦਾ ਹੈ ਕਿ ਜਿੱਥੇ ਬੈਠੀ ਫੇਰ ਉੱਠਣ ਦਾ ਦਿਲ ਹੀ ਨਹੀਂ ਕਰਦਾ। ਸੋਚਾਂ ਵਿੱਚ ਗੁਆਚ ਜਾਂਦੀ ਹਾਂ। ਜੋ ਹੋ ਗਿਆ ਸੋ ਹੋ ਗਿਆ, ਉਹਨਾਂ ਚੀਜ਼ਾਂ 'ਤੇ ਧਿਆਨ ਅਤੇ ਆਪਣੀ energy ਕੇਂਦਰਿਤ ਕਰੋ ਜੋ ਤੁਹਾਡੇ ਕੋਲ ਬਦਲਣ ਦੀ ਸ਼ਕਤੀ ਹੈ। Action ਵੱਲ ਧਿਆਨ ਦਿਓ, ਨਾ ਕੇ ਹੱਥ ਤੇ ਹੱਥ ਧਰ ਕੇ ਬੈਠਣ ਵੱਲ। ਇੱਕ ਵਾਰ ਜਦੋਂ ਤੁਸੀਂ ਇੱਕ Plan ਬਣਾ ਲੈਂਦੇ ਹੋ, ਲਿੱਖ ਲੈਂਦੇ ਹੋ ਅਤੇ ਸਮੱਸਿਆ ਬਾਰੇ ਕੁਝ ਕਰਨਾ ਸ਼ੁਰੂ ਕਰ ਦਿੰਦੇ ਹੋ, ਤਾਂ ਤੁਸੀਂ ਬਹੁਤ ਘੱਟ ਚਿੰਤਾ ਮਹਿਸੂਸ ਕਰੋਗੇ। ਸਾਡਾ ਸਰੀਰ ਤੇ ਹਮੇਸ਼ਾਂ ਆਰਾਮ ਨਾਲ ਹੀ ਬੈਠਣਾ ਚਾਹੁੰਦਾ ਹੈ ਤੇ ਸੋਚਾਂ ਸਾਨੂੰ ਤੇ ਸਾਡੇ ਦਿਮਾਗ ਨੂੰ ਥਕਾ ਦਿੰਦਿਆਂ ਹਨ। ਇਸ ਲਈ ਸਰੀਰ ਨੂੰ ਕੰਮ ਲਾਉਣਾ ਤੇ ਸੋਚਾਂ ਨੂੰ positive ਸੋਚ ਨਾਲ ਭਰਨਾ, ਇਹ ਸਾਨੂੰ intentionally ਕਰਨਾ ਪੈਂਦਾ ਹੈ, Naturally ਤੇ ਦਿਲ ਦਿਮਾਗ ਸਰੀਰ ਸਾਨੂੰ ਤਕਰੀਬਨ ਉਲਟਾ ਲੈ ਕੇ ਚਲਦਾ ਹੈ। ਇਸ ਕਰਕੇ negativity ਜਾਂ positivity ਵਿੱਚ ਅਸੀਂ ਕਿੰਨੀ ਦੂਰ ਚਲੇ ਜਾਣਾ ਹੈ ਇਹ ਸਾਡੇ ਤੇ ਹੀ ਨਿਰਭਰ ਕਰਦਾ ਹੈ, ਸਾਡੇ ਹਾਲਾਤਾਂ ਤੇ ਨਹੀਂ। - ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
29 ਜੂਨ 2024

ਕਈ ਫ਼ੈਸਲੇ ਜ਼ਿੰਦਗੀ ਦੇ ਬਹਿਤਰੀਨ ਫ਼ੈਸਲੇ ਹੁੰਦੇ ਹਨ। ਤੇ ਕਈ ਗਲਤ ਫੈਸਲਿਆਂ ਬਾਅਦ ਇੱਕ ਸਹੀ ਫੈਸਲਾ ਲਿਆ ਜਾਵੇ ਤੇ ਪਿਛਲੇ ਫਿੱਕੇ ਪੈ ਜਾਂਦੇ ਹਨ। ਉਹ ਸਭ ਕੁੱਝ ਨਾ ਹੁੰਦਾ ਤੇ ਅੱਜ ਅਜਿਹਾ ਸਾਥ ਵੀ ਨਾ ਹੁੰਦਾ। ਕੁੱਲ ਮਿਲਾ ਕੇ “ਜੋ ਹੁੰਦਾ ਉਸ ਪਿੱਛੇ ਭਲਾ ਛੁਪਿਆ ਹੁੰਦਾ” ਜ਼ਿੰਦਗੀ ਫੇਰ ਸ਼ੁਰੂ ਕਰੋ, ਕਰੀਏ ਕਿ ਨਾ ਇਸ ਕਸ਼ਮਕਸ਼ ਵਿੱਚ ਕਦੇ ਨਾ ਰਹੋ। ਬਹੁਤ ਸਾਰੀਆਂ ਕੁੜੀਆਂ-ਮੁੰਡੇ ਅਕਸਰ ਮੇਰੇ ਨਾਲ ਗੱਲ ਸਾਂਝੀ ਕਰਦੇ ਹਨ। ਸਹਿਣ ਦੀ ਸੀਮਾ ਪਾਰ ਕਰ ਵੱਖ ਹੋਣਾ ਚਾਹੁੰਦੇ ਹਨ ਜਾਂ ਹੋ ਚੁਕੇ ਹਨ। ਲੱਖ ਮੁਸੀਬਤਾਂ ਹੋਣ, “ਚੰਗਾ ਸਾਥ” ਤੁਹਾਨੂੰ “ਸੁਕੂਨ” ਦੇ ਸਕਦਾ ਹੈ। ਤੇ ਕੋਈ ਹੋਰ ਮੁਸੀਬਤ ਨਾ ਹੋਵੇ, ਮਾੜਾ ਸਾਥ ਤੁਹਾਡੀ ਜਾਨ ਤੱਕ ਕੱਢ ਸਕਦਾ ਹੈ। ਮੇਰਾ ਹਮਸਫ਼ਰ ਇੱਕ ਚੰਗੇ ਸਾਥ ਦੀ ਦਿਲ ਛੂਹ ਜਾਣ ਵਾਲੀ ਉਦਾਹਰਨ ਹੈ। ਹਾਲਾਤ ਕੀ ਹਨ ਇਹ ਮਾਈਨੇ ਨਹੀਂ ਰੱਖਦਾ, ਹਾਲਾਤਾਂ ਦੇ ਮਿਲ ਕੇ ਹੱਲ ਲੱਭਣੇ ਹਨ, ਉਸਨੂੰ ਸਿਰਫ਼ ਇਹ ਮਾਇਨੇ ਰੱਖਦਾ ਹੈ। “ਸਾਥ” ਇੱਕ ਬਹੁਤ ਵੱਡੀ ਚੀਜ਼ ਹੈ.. ਦੁਨੀਆਂ ਦੀ ਹਰ ਮੁਸ਼ਕਿਲ ਹੱਲ ਕਰ ਸਕਦਾ ਹੈ “ਆਪਣਿਆਂ ਦਾ ਸਾਥ”। ਜਿਸ ਪਰਿਵਾਰ ਵਿੱਚ ਮਾੜੇ ਸਮੇਂ ਵਿੱਚ ਇੱਕ ਦੂਜੇ ਦਾ ਸਾਥ ਨਹੀਂ, ਉਸ ਦੀਆਂ ਮੁਸ਼ਕਲਾਂ ਨੂੰ ਹੱਲ ਵੱਲ ਤੋਰਨਾ, ਨਾਮੁੰਮਕਿਨ ਹੈ। ਲੋਕ ਤੁਹਾਡੇ ਚੰਗੇ ਸਮੇਂ ਨਾਲ, ਤੁਹਾਡੀ ਪ੍ਰਸਿਧੀ ਨਾਲ ਜੁੜਦੇ ਹਨ … “ਆਪਣੇ” ਮਾੜੇ ਸਮੇਂ ਵਿੱਚ ਤੁਹਾਡਾ ਸਾਥ ਦਿੰਦੇ ਹਨ, ਚੰਗੇ ਵੇਲੇ ਚਾਹੇ ਦੂਰੋਂ ਵੇਖ ਖੁਸ਼ ਰਹਿੰਦੇ ਹੋਣ। ਔਖਾ ਸਮਾਂ ਵੀ ਬਹੁਤ ਜ਼ਰੂਰੀ ਹੈ, ਇਹ ਆਪਣਿਆਂ ਦੀ ਤੇ ਲੋਕਾਂ ਦੀ ਪਰਖ ਕਰਵਾਉਂਦਾ ਹੈ। ਪਦਾਰਥਵਾਦੀ ਚੀਜ਼ਾਂ, ਪੈਸੇ ਦੀ ਮਦਦ ਸਾਥ ਨਹੀਂ ਹੁੰਦਾ। ਇਹ ਦੇ ਕੇ ਵੀ ਕਈ ਲੋਕ ਸਾਥ ਨਹੀਂ ਦਿੰਦੇ। ਸਾਥ ਹੁੰਦਾ ਹੈ .. ਕਦੇ ਵੀ “ਮੈਂ” ਤੇ “ਤੂੰ” ਨਹੀਂ - ਹਰ ਵੇਲੇ - ਅਸੀਂ “ਹਮ” “ਹਮ” ਹਮ-ਸਫ਼ਰ #09 (ਹਰਸਿਮਰਨ ਮਨਦੀਪ ਦਾ ਸਫ਼ਰ)

Facebook Link
28 ਜੂਨ 2024

ਅੱਜ Counselling ਦੌਰਾਨ ਅਸੀਂ ਨਵਾਂ ਕਾਰੋਬਾਰ ਕੀ ਸ਼ੁਰੂ ਕਰ ਸਕਦੇ ਹਾਂ ਇਸਤੇ ਚਰਚਾ ਕੀਤੀ। ਹੁਣ ਤੱਕ ਦੀ ਪੜ੍ਹਾਈ ਦੀ, ਕੰਮ ਦੀ ਕੀ history ਰਹੀ ਹੈ, ਮੈਂ Client ਤੋਂ ਇਹ ਜਾਣਿਆ। ਸਾਡੀ ਕੀ ਰੁਚੀ ਹੈ? ਕਿਸ field ਵਿੱਚ ਨਵੀਆਂ options ਵਿੱਚ ਸਾਡੀ ਰੁਚੀ ਹੈ? ਬਹੁਤ ਲੋਕਾਂ ਕੋਲ limited ਪੈਸੇ ਹੁੰਦੇ ਹਨ ਕਾਰੋਬਾਰ ਸ਼ੁਰੂ ਕਰਨ ਲਈ। ਕੀ ਕੀ ਅਸੀਂ ਘੱਟ ਪੈਸਿਆਂ ਦੀ investment, ਨਾਲ ਸ਼ੁਰੂ ਕਰ ਸਕਦੇ ਹਾਂ ਇਸ ਦੀਆਂ ਮੈਂ ਕਈ examples ਦਿੱਤੀਆਂ। ਇੱਕ ਖ਼ਾਸ ਗੱਲ ਜੋ ਮੈਂ share ਕੀਤੀ, ਹੁਨਰ ਆ ਜਾਣ ਨਾਲ ਜ਼ਰੂਰੀ ਨਹੀਂ ਅਸੀਂ ਕਾਰੋਬਾਰ ਵਧੀਆ ਚਲਾ ਸਕਦੇ ਹਾਂ, ਕਾਰੋਬਾਰ ਚਲਾਉਣ ਲਈ ਕਾਰੋਬਾਰ ਨਾਲ ਜੁੜੇ ਬਹੁਤ ਸਾਰੀਆਂ ਹੋਰ fields ਦੀ ਜਾਣਕਾਰੀ ਲੈਣੀ ਪੈਂਦੀ ਹੈ। -- ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
27 ਜੂਨ 2024

Career Counselling session ਦੌਰਾਨ ਇੱਕ Husband Wife ਨਾਲ ਇਕੱਠੇ ਗੱਲ ਹੋਈ। ਪੰਜਾਬ ਰਹਿਣ ਅਤੇ ਕੈਨੇਡਾ ਜਾਣ ਦੀ ਲੰਬੀ ਚਰਚਾ ਹੋਈ। ਉਹਨਾਂ ਦੀ qualification, ਪੁਰਾਣਾ ਕੈਨੇਡਾ ਰਹਿਣ ਦਾ experience, ਪੰਜਾਬ ਕਿਓਂ ? ਦੀ ਸੋਚ, family relations ਦੋਨਾਂ ਦੇ parents ਨਾਲ ਕਿਵੇਂ ਹਨ, family ਦੀ ਕੀ ਸੋਚ ਹੈ, ਪੰਜਾਬ ਵਿੱਚ ਕੀ options ਹਨ, ਸਾਡੇ ਸੁਪਨੇ ਕੀ ਹਨ, ਬਹੁਤ ਕੁੱਝ detail ਵਿੱਚ discuss ਹੋਇਆ। ਅਸੀਂ ਬੈਠੇ ਤੇ 30 minutes ਲਈ ਸੀ ਪਰ 1 ਘੰਟੇ ਤੋਂ ਵੀ ਵੱਧ discuss ਕਰਦੇ ਰਹੇ। ਮੈਨੂੰ ਬਹੁਤ ਵਧੀਆ ਲੱਗਦਾ ਹੈ, ਜਦ ਬਿਲਕੁਲ ਨਵੇਂ ਵਿਆਹੇ ਆਪਣੇ ਬਾਰੇ ਗੰਭੀਰਤਾ ਨਾਲ ਸੋਚਦੇ ਹਨ। ਆਪਣੇ future ਨੂੰ ਲੈ ਕੇ serious ਹਨ। ਵੱਖ ਵੱਖ ਸੋਚ ਹੁੰਦੇ ਵੀ, ਇਕੱਠਿਆਂ Goal Set ਕਰਨਾ ਹੈ, ਇਸ ਗੱਲ ਨੂੰ ਸਮਝਦੇ ਹਨ। - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
24 ਜੂਨ 2024

Business Consulting ਦੇ session ਦੌਰਾਨ ਕਾਰੋਬਾਰ ਦੀ Marketing ਬਾਰੇ ਚਰਚਾ ਹੋਈ। ਕਾਰੋਬਾਰ ਵਿੱਚ Digitally ਮਸ਼ਹੂਰ ਹੋ ਰਹੇ ਸਨ, ਪਰ ਇਹ ਕਾਫ਼ੀ ਨਹੀਂ। Marketing ਸਿਰਫ਼ Social Media ਨਹੀਂ ਹੁੰਦੀ, Social Media Marketing ਦਾ ਇੱਕ ਹਿੱਸਾ ਹੈ। ਇਸ ਤੋਂ ਇਲਾਵਾ ਵੱਖ ਵੱਖ ਹੋਰ ਬਹੁਤ Channels ਅਤੇ ਤਰੀਕੇ ਹਨ ਕਾਰੋਬਾਰ ਦੀ Marketing ਦੇ। Digital Media ਇੱਕ Important ਹਿੱਸਾ, ਵੱਡਾ ਹਿੱਸਾ ਹੈ Marketing ਦਾ, ਪਰ ਬਾਕੀ Marketing ਦੇ Channels ਤੇ ਤਰੀਕਿਆਂ ਨੂੰ, Ideas ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ। ਸਾਨੂੰ Digital Marketing ਦੀ ਜਗ੍ਹਾ ਕਾਰੋਬਾਰ ਲਈ “Integrated Marketing Solution” ਤੇ ਕੰਮ ਕਰਨਾ ਚਾਹੀਦਾ ਹੈ, ਜੋ Business ਨੂੰ suit ਕਰਦੇ Marketing Channels ਦਾ ਸੁਮੇਲ ਹੋਵੇ। ਇਸ ਬਾਰੇ ਚਰਚਾ ਮੇਰੀ MBA ਦੀ ਪੜ੍ਹਾਈ ਦਾ ਵੀ Core ਵਿਸ਼ਾ ਰਿਹਾ ਹੈ। ਮੈਨੂੰ ਖ਼ੁਸ਼ੀ ਹੋਈ ਕਾਰੋਬਾਰ ਨੂੰ Grow ਕਰਨ ਦੇ Plan ਵਿੱਚ ਮੈਂ ਆਪਣੀ ਰਾਏ ਰੱਖ ਸਕੀ, ਆਪਣਾ ਤਜਰਬਾ ਸਾਂਝਾ ਕਰ ਸਕੀ, ਮਦਦ ਕਰ ਸਕੀ। - ਮਨਦੀਪ ਕੌਰ ਟਾਂਗਰਾ ————————— ਮੈਂ Career Counselling, Life Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
22 ਜੂਨ 2024

ਅਤੀਤ ਦੇ ਅਨੁਭਵ ਸਾਡੇ ਮੌਜੂਦਾ ਜੀਵਨ ਨੂੰ ਅਕਸਰ ਆਕਾਰ ਦਿੰਦੇ ਹਨ। ਬਚਪਨ ਦੀਆਂ ਯਾਦਾਂ, ਮਹੱਤਵਪੂਰਨ ਪਲ, ਸਬੰਧ ਅਤੇ ਕਈ ਚੰਗੇ ਮਾੜੇ ਅਨੁਭਵ ਸਾਡੇ ਵਿਕਾਸ ਵਿੱਚ, ਸੋਚ ਵਿੱਚ ਖ਼ਾਸ ਯੋਗਦਾਨ ਪਾਉਂਦੇ ਹਨ। Counselling session ਦੌਰਾਨ ਇੱਕ Lady ਨੇ ਏਸੇ ਤਰ੍ਹਾਂ ਇਹਨਾਂ ਯਾਦਾਂ 'ਤੇ ਚਰਚਾ ਕੀਤੀ। ਮੈਂ ਮਹਿਸੂਸ ਕੀਤਾ ਉਹਨਾਂ ਨੇ ਅਤੀਤ ਨੂੰ ਏਨਾ ਹਾਵੀ ਕੀਤਾ ਸੀ ਆਪਣੇ ਆਪ ਤੇ ਕਿ ਅੱਜ ਕੀ ਹੋ ਰਿਹਾ ਉਨ੍ਹਾਂ ਨੂੰ ਕੁੱਝ ਮਹਿਸੂਸ ਕਰਨਾ ਵੀ ਔਖਾ ਸੀ। ਮੇਰੇ ਨਾਲ ਵੀ ਏਦਾਂ ਹੋਇਆ ਹੈ, ਅਕਸਰ ਬਹੁਤ ਜ਼ਿਆਦਾ ਸਹਿ ਸਹਿ ਕੇ ਸਾਡੇ ਨਾਲ ਏਦਾਂ ਹੁੰਦਾ ਹੈ। ਮੈਂ ਉਹਨਾਂ ਨੂੰ ਵਿਸਥਾਰ ਨਾਲ ਸੁਣਕੇ, ਉਹਨਾਂ ਦੀ ਸੋਚ ਅਤੇ actions ਅਤੇ reactions ਦਾ pattern ਸਮਝਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਦੱਸਿਆ ਕਿਵੇਂ ਆਪਣੇ ਵਿਸ਼ਵਾਸਾਂ, ਸੋਚ ਤੇ ਸੁਭਾਅ ਵਿੱਚ ਤਬਦੀਲੀ ਲਿਆ ਕੇ ਅਸੀਂ ਸੁਕੂਨ ਅਤੇ ਖੁਸ਼ ਰਹਿਣ ਪ੍ਰਤੀ ਕੰਮ ਕਰ ਸਕਦੇ ਹਾਂ। ਇਕੱਠੇ ਮਿਲ ਕੇ, ਅਸੀਂ ਜੀਵਨ ਵਿੱਚ ਹੋਈਆਂ ਖ਼ਾਸ ਘਟਨਾਵਾਂ, ਸੰਬੰਧਿਤ ਭਾਵਨਾਵਾਂ ਦੇ ਸਾਡੀ ਅੱਜ ਦੀ ਜ਼ਿੰਦਗੀ ਤੇ ਪਏ ਪ੍ਰਭਾਵ ਬਾਰੇ ਚਰਚਾ ਕੀਤੀ, ਅਤੇ ਨਿੱਜੀ ਵਿਕਾਸ ਨੂੰ ਵਧਾਉਣ ਤੇ focus ਕੀਤਾ। ਸੱਚੀ .. ਜ਼ਿੰਦਗੀ ਬਹੁਤ ਹੀ ਛੋਟੀ ਹੈ, ਤੁਸੀਂ ਇੰਨੀ Tension ਨਾ ਲਿਆ ਕਰੋ। ਜ਼ਿੰਦਗੀ ਖ਼ੂਬਸੂਰਤ ਹੈ। - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
21 ਜੂਨ 2024

ਜਦ ਕੋਈ ਕਿਸੇ ਦੇ ਦੁੱਖ ਤੇ ਉਸ ਦੀ ਗਲਤੀ ਤੇ ਹੱਸਦਾ ਹੈ, ਇਸਦਾ ਮਤਲਬ ਹੈ ਕਿਸੇ ਦਾ ਹੱਥ ਟੋਕੇ ਵਿੱਚ ਆ ਜਾਣਾ, ਟਰੱਕ ਹੇਠ ਲੱਤ ਪਿਚਕ ਜਾਣੀ ਤੇ ਅਸੀਂ ਦੂਰ ਖਲੋਤੇ ਤਾੜੀ ਮਾਰ ਰਹੇ, ਦੰਦ ਕੱਢ ਰਹੇ ਹਾਂ। ਇਹ ਸਰੀਰਕ ਦੁਰਘਟਨਾ ਅਤੇ ਮਾਨਸਿਕ ਦੁਰਘਟਨਾ ਦੀ ਪੀੜ ਇੱਕੋ ਜਿਹੀ ਹੁੰਦੀ ਹੈ, ਬੱਸ ਮਾਨਸਿਕ ਦਿੱਸਦੀ ਨਹੀਂ ਹੈ। ਮਾਨਸਿਕ ਦਿੱਸਦੀ ਵੀ ਨਹੀਂ ਤੇ ਲੋਕ ਤਾੜੀ ਮਾਰਨੋਂ ਤੇ ਹੱਸਣੋਂ ਵੀ ਨਹੀਂ ਹੱਟਦੇ। ਸਰੀਰਕ ਪੀੜ ਲੋਕ ਹਾਲ ਪੁੱਛ ਪੁੱਛ, ਫਰੂਟ ਖਵਾ ਖਵਾ ਠੀਕ ਕਰ ਦਿੰਦੇ। ਪਰ, ਮਾਨਸਿਕ ਦਿੱਸਦੀ ਨਹੀਂ ਸੱਟ, ਇਸਤੇ ਰੋਜ਼ ਤਾੜੀਆਂ ਨਾਲ, ਹਾਸਿਆਂ ਨਾਲ, ਮਜ਼ਾਕ ਨਾਲ, ਲੂਣ ਪਾਉਂਦੇ ਹਨ, ਤੇ ਪੀੜਤ ਬੰਦਾ ਕਦੇ ਠੀਕ ਹੀ ਨਹੀਂ ਹੁੰਦਾ .. ਚੁੱਪ ਚਾਪ ਦੁਨੀਆਂ ਤੋਂ ਤੁਰ ਜਾਂਦਾ। ਮਾਨਸਿਕ ਸੱਟਾਂ ਦੇਖਣ ਵਾਲੀ, ਸੋਚਣ ਵਾਲੀ ਸੋਚ ਪੈਦਾ ਕਰੋ। ਆਪਣੇ ਅੰਦਰ ਆਪਣੇ ਰੂਹ ਨਾਲ, ਦਿਲ ਨਾਲ, ਚੰਗੇ ਸੰਸਕਾਰਾਂ ਨਾਲ, ਕਿਸੇ ਨੂੰ ਮਾਨਸਿਕ ਸੱਟਾਂ ਵਿੱਚੋਂ ਉੱਭਰਨ ਵਿੱਚ ਵੀ ਮਦਦ ਕਰੋ। ਉਸ ਨੂੰ ਪਾਗਲ, ਡਿਪਰੈਸ, ਜਾਂ ਨਾਸਮਝ ਨਾ ਕਰਾਰ ਕਰੋ। ਬੰਦੂਕ ਦੀਆਂ ਅੱਠ ਗੋਲੀਆਂ ਖਾ ਕੇ ਵੀ ਆਰਮੀ ਦਾ ਜਵਾਨ ਕਾਇਮ ਹੋ ਜਾਂਦਾ ਹੈ.. ਤੇ ਇਸੇ ਤਰ੍ਹਾਂ ਵੱਡੇ ਵੱਡੇ ਮਾਨਸਿਕ ਸਦਮੇ ਵੀ ਠੀਕ ਹੋ ਜਾਂਦੇ ਹਨ। ਇਨਸਾਨੀਅਤ ਨੂੰ ਮਹਿਸੂਸ ਕਰਨ ਵਿੱਚ ਆਓ ਇੱਕ ਕਦਮ ਅੱਗੇ ਵਧੀਏ… ਖਿੜ੍ਹਖੜਾਉਂਦੇ ਚਿਹਰਿਆਂ ਦਾ ਸੰਸਾਰ ਬਣਾਈਏ… - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
19 ਜੂਨ 2024

ਜ਼ਿੰਦਗੀ ਛੋਟੀ ਛੋਟੀ ਖ਼ੁਸ਼ੀ ਦੇਣ ਦਾ ਨਾਮ ਹੈ। ਪਿਆਰ ਵੀ। ਛੋਟਾ ਬੱਚਾ ਬੋਲ ਨਹੀਂ ਸਕਦਾ ਤੇ ਸਾਨੂੰ ਕਿੰਨਾ ਪਿਆਰ ਹੁੰਦਾ ਉਸ ਨਾਲ, ਮਾਂ ਦਾ ਅੰਦਾਜ਼ੇ ਲਾਉਂਦੀ ਦੇ ਸਾਲ ਲੰਘ ਜਾਂਦੇ, ਇਹ ਤੇ ਨਹੀਂ ਚਾਹੀਦਾ ਮੇਰੇ ਪੁੱਤ ਨੂੰ, ਉਹ ਤੇ ਨਹੀਂ ਚਾਹੀਦਾ। ਵੰਨ-ਸਵੰਨੇ ਕੱਪੜੇ ਪਾਉਂਦੀ ਬੱਚੇ ਨੂੰ, ਖਾਣ ਪੀਣ, ਖਿਡਾਉਣ ਦੇ ਕਈ ਢੰਗ ਅਪਣਾਉਂਦੀ। ਹਜ਼ਾਰਾਂ ਗੱਲਾਂ ਕਰਦੀ, ਬਾਤਾਂ ਪਾਉਂਦੀ। ਕਿਤੇ ਬੱਚਾ ਜ਼ਿਆਦਾ ਰੋ ਦਵੇ ਮੈਂ ਐਸੀਆਂ ਮਾਂਵਾਂ ਦੇਖੀਆਂ ਉਹਨਾਂ ਦਾ ਆਪਣਾ ਰੋਣਾ ਨਿਕਲ ਜਾਂਦਾ। ਐਸਾ ਪਿਆਰ ਹਰ ਰਿਸ਼ਤੇ ਵਿੱਚ ਕਿਓਂ ਨਹੀਂ?? ਪਤੀ ਪਤਨੀ ਵੀ ਬਹੁਤ ਪਿਆਰ ਕਰਦੇ। ਇੱਕ ਦੂਜੇ ਦੀ ਹਰ ਇੱਛਾ ਵੀ ਪੂਰੀ ਕਰ ਦੇਣ ਚਾਹੇ, ਪਰ ਬਹੁਤਾਤ ਰਿਸ਼ਤੇ ਕਹਿਣ ਅਤੇ ਦੱਸਣ ਜਾਂ ਕਹਿ ਲਓ ਮੰਗਣ ਤੇ ਮਜ਼ਬੂਰ ਕਰਦੇ ਹਨ, ਗੱਲ ਭਾਵੇਂ ਇੱਕ ਮਿੰਟ ਵਿੱਚ ਪੂਰੀ ਹੋ ਜਾਣੀ ਹੋਵੇ। ਮਾਂ ਬਾਪ ਨੂੰ ਵੀ ਬਜ਼ੁਰਗ ਹੋ ਕੇ ਕਹਿਣਾ ਪੈਂਦਾ ਇਹ ਕੰਮ ਕਰਨੇ ਹਨ, ਜਾਂ ਕਈ ਵਾਰ ਪੈਸੇ ਦੀ ਮੰਗ ਕਰਨੀ ਪੈਂਦੀ। ਭੈਣ ਭਰਾ ਵਿੱਚ ਤੇ ਕੱਦ ਦਾ ਹੀ ਤੇਰੇ ਮੇਰੇ ਹੋ ਚੁਕਿਆ ਹੈ। ਦੋਸਤ ਮਿੱਤਰ ਲਈ ਛੋਟੀ ਛੋਟੀ ਖ਼ੁਸ਼ੀ ਪੈਦਾ ਕਰਨਾ ਹੁਣ ਸਾਡੀ ਸਮਝ ਵਿੱਚ ਹੀ ਨਹੀਂ। ਇੱਥੋਂ ਤੱਕ ਕਿ ਕਈ ਘਰਾਂ ਵਿੱਚ ਬਾਪ ਬੇਟੇ ਦਾ ਵੀ ਮੁਕਾਬਲਾ ਚੱਲਦਾ ਰਹਿੰਦਾ ਹੈ। ਆਓ ਆਪਾਂ ਜਿਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹਾਂ, ਖ਼ੁਦ ਮਹਿਸੂਸ ਕਰਕੇ, ਉਹਨਾਂ ਦੇ ਕਹਿਣ ਤੋਂ ਪਹਿਲਾਂ ਹੀ ਉਹਨਾਂ ਨੂੰ ਛੋਟੀਆਂ ਛੋਟੀਆਂ ਖੁਸ਼ੀਆਂ ਦਈਏ। ਮੰਗਣਾ, ਕਹਿਣਾ, ਦੱਸਣਾ ਪਿਆਰ ਭਰੇ ਰਿਸ਼ਤਿਆਂ ਵਿੱਚ ਅਕਸਰ ਬਹੁਤ ਔਖਾ ਲੱਗਦਾ। ਸਭ ਨੂੰ ਇਹ ਲੱਗਦਾ ਮੈਂ ਪਿਆਰ ਹੀ ਇੰਨਾਂ ਕਰਦਾ ਹਾਂ ਜਾਂ ਕਰਦੀ ਹਾਂ, ਅਗਲਾ ਆਪੇ ਕਿਓਂ ਨਹੀਂ ਸਮਝਦਾ। ਮਾਂ ਪਿਓ ਦੇ ਕੋਲ ਬੈਠ ਜਾਣਾ, ਪੈਰ ਘੁੱਟ ਦੇਣਾ, ਸਮੇਂ ਸਿਰ ਪੈਸੇ ਦੇ ਦੇਣਾ, ਦਵਾਈ ਲਈ ਪੁੱਛ ਲੈਣਾ, ਉਹਨਾਂ ਨੂੰ ਦੋਸਤਾਂ ਨਾਲ ਬਿਨ੍ਹਾਂ ਕਹੇ ਮਿਲਾ ਦੇਣਾ। ਪਤੀ-ਪਤਨੀ ਦੀਆਂ ਬਿਨ੍ਹਾਂ ਮੰਗੇ ਲੋੜਾਂ, ਸ਼ੌਕ ਪੂਰੇ ਕਰਨਾ , ਉਸ ਨੂੰ ਹਸਾਉਣਾ, ਉਸ ਨਾਲ ਚੰਗਾ ਸਮਾਂ ਬਿਤਾਉਣਾ, ਕਿਤੇ ਥੱਕਿਆਂ ਦਾ ਹਾਲ ਪੁੱਛਣਾ, ਕਿਹੜੀ ਗੱਲੋਂ ਮਨ ਠੀਕ ਨਹੀਂ ਉਹ ਮਹਿਸੂਸ ਕਰਨਾ, ਪਿਆਰ ਨਾਲ ਰਹਿਣਾ। ਇਸੇ ਤਰ੍ਹਾਂ ਜੀਵਨ-ਸਾਥੀ, ਬੱਚਿਆਂ, ਬਜ਼ੁਰਗਾਂ, ਦੋਸਤਾਂ, ਆਪਣੇ ਕੰਮ ਵਾਲੇ ਸਾਥੀਆਂ ਨੂੰ ਨਿੱਕੇ ਨਿੱਕੇ ਤੋਹਫ਼ੇ ਦੇਣਾ, ਸਭ ਨਾਲ ਯਾਦਗਾਰੀ ਖ਼ੁਸ਼ੀ ਦੇ ਪਲ ਬਣਾਉਂਦੇ ਰਹਿਣਾ ਹੀ ਜ਼ਿੰਦਗੀ ਹੈ। ਹੱਸਦੇ ਖੇਡਦੇ ਰਹਿਣਾ ਜ਼ਿੰਦਗੀ ਹੈ। ਖ਼ੁਦ ਨੂੰ ਵੱਡਾ ਸਮਝਦੇ ਰਹਿਣਾ, ਆਪਣੇ ਆਪ ਵਿੱਚ ਰਹਿਣਾ ਅਤੇ ਉਦਾਸ ਹੋ ਚੁੱਪ ਰਹਿਣਾ ਜ਼ਿੰਦਗੀ ਨਹੀਂ। ਤੁਸੀਂ ਵੀ ਸਭ ਦੇ ਹੋ ਪੂਰੇ ਦੇ ਪੂਰੇ, ਜੇ ਤੁਹਾਡੇ ਅੰਦਰ ਪਿਆਰ ਹੈ। ਤੁਹਾਡੇ ਤੋਂ ਮਹਿਸੂਸ ਕਰਨ ਦੀ ਆਸ ਲਾ ਕੇ ਬੈਠੇ ਨੇ ਤੁਹਾਡੇ ਆਪਣੇ ਅਤੇ ਤੁਹਾਡੇ ਨਾਲ ਜੁੜੇ ਲੋਕ। ਉਹਨਾਂ ਨੂੰ ਦੱਸੋ ਤੁਸੀਂ ਉਹਨਾਂ ਨੂੰ ਮਹਿਸੂਸ ਕਰ ਸਕਦੇ ਹੋ, ਅਤੇ ਬਿਨ੍ਹਾ ਉਹਨਾਂ ਦੇ ਕਹੇ ਵੀ ਉਹਨਾਂ ਨੂੰ ਸੁਣ ਸਕਦੇ ਹੋ। ਪੁੱਛ ਸਕਦੇ ਹੋ ਉਹਨਾਂ ਨੂੰ “ਮੇਰੇ ਹੁੰਦਿਆਂ ਠੀਕ ਹੈਂ ਤੂੰ” …… ਖ਼ੁਸ਼ ਰਹੋ। - ਮਨਦੀਪ ਕੌਰ ਟਾਂਗਰਾ ਮੈਂ Life Counselling, Career Counselling ਅਤੇ Business Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
19 ਜੂਨ 2024

Career Counselling ਦੌਰਾਨ - Interior Designing ਦੇ first year ਵਿੱਚ ਪੜ੍ਹ ਰਹੀ ਬੱਚੀ ਬਹੁਤ confident ਸੀ ਕਿ ਉਸ ਨੇ ਕੁੱਝ ਵੱਖਰਾ ਚੁਣਿਆ ਹੈ। ਪਰ ਰੋਜ਼ ਰੋਜ਼ ਸਭ ਨੂੰ ਸੁਣ ਕੇ ਕਿ ਤੂੰ BBA, B.COM ਲੈ ਲੈਂਦੀ, ਉਹ ਮਨ ਵਿੱਚ ਕਿਤੇ confuse ਹੋ ਗਈ। ਜੋ ਉਸਨੂੰ ਲਗਾਤਾਰ disturb ਕਰ ਰਿਹਾ ਸੀ। ਉਸਨੇ ਮੈਨੂੰ Counselling ਦੌਰਾਨ ਇਹੀ ਪੁੱਛਿਆ ਮੈਂ Interior Designing ਲੈ ਕੇ ਸਹੀ ਕੀਤਾ ਕਿ ਨਹੀਂ। ਇਸਦਾ ਕੀ scope ਹੈ। ਮੈਂ ਫਿਰ ਉਸਦੀ ਰੁਚੀ ਜਾਣੀ। ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਉਸਨੇ Interior Designing ਚੁਣਿਆ ਕਿਓਂ, ਉਸਦਾ ਪਰਿਵਾਰ ਕੀ ਸੋਚਦਾ ਉਸ ਬਾਰੇ। ਮੈਨੂੰ ਉਸਦੀ personality ਵਿੱਚੋਂ ਨੌਕਰੀ ਕਰਨ ਵਾਲਾ ਨਹੀਂ ਕਾਰੋਬਾਰ ਕਰਨ ਵਾਲਾ ਬੱਚਾ ਦਿਸ ਰਿਹਾ ਸੀ ਜੋ ਅੱਗੋਂ 5-10 ਜਾਣਿਆਂ ਨੂੰ ਨੌਕਰੀ ਦੇਵੇਗਾ। ਮੈਂ ਉਸਨੂੰ ਦੱਸਿਆ ਕਿ ਤੁਹਾਡੇ ਤੋਂ ਸਾਰੀਆਂ ਗੱਲਾਂ ਦੇ ਉੱਤਰ ਸੁਣਕੇ ਮੈਨੂੰ ਤੁਹਾਡਾ decision ਬਿਲਕੁਲ ਠੀਕ ਲੱਗ ਰਿਹਾ। ਹੁਣ ਤੇ ਅਸੀਂ ਲੈ ਲਿਆ decision, ਸੋ Rattan Tata ਵਾਂਗ decision ਫ਼ੈਸਲਾ ਲੈ ਲਓ ਤੇ ਬੱਸ ਉਸਨੂੰ ਜੀਅ ਜਾਨ ਨਾਲ follow ਕਰੋ। ਪਿੱਛੇ ਨਾ ਹਟੋ। ਮੈਨੂੰ ਉਹ ਬੱਚਿਆਂ ਦਾ confidence ਦੇਖ ਕੇ ਵੀ ਬਹੁਤ ਖ਼ੁਸ਼ੀ ਹੁੰਦੀ ਜੋ ਲੀਕ ਤੋਂ ਹੱਟਕੇ ਸੋਚਦੇ ਹਨ ਤੇ ਆਪਣੇ ਲਈ ਅਲੱਗ ਰਾਹ ਚੁਣਦੇ ਹਨ। - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
19 ਜੂਨ 2024

Counselling ਦੌਰਾਨ ਇੱਕ ਪਿਤਾ ਤੇ ਬੱਚੇ ਨਾਲ ਇਕੱਠੇ ਗੱਲ ਹੋਈ। Intelligent student ਸੀ Sports ਦਾ ਵੀ ਸ਼ੋਂਕ ਹੈ, ਪਰ ਕਹਿੰਦੇ JEE ਦਾ ਬੋਝ ਪਾਉਣਾ ਹੀ ਨਹੀਂ ਚਾਹੁੰਦੇ। ਸੁਣ ਕੇ ਵਧੀਆ ਲੱਗਾ। ਮੈਂ ਉਹਨਾਂ ਨੂੰ ਦੱਸਿਆ ਕਿ matter ਹੀ ਨਹੀਂ ਕਰਦਾ ਅਸੀਂ ਕਿੱਥੇ ਪੜ੍ਹ ਰਹੇ ਹਾਂ? ਬਹੁਤ ਸਾਰੇ ਬੱਚੇ ਆਮ colleges ਵਿੱਚ intentionally ਪੜ੍ਹ ਰਹੇ ਹਨ ਤੇ UPSC ਤੱਕ ਦੀ ਤਿਆਰੀ ਕਰਦੇ ਹਨ। ਤੇ ਬਹੁਤੇ ਬੱਚੇ ਕਿਸੇ ਵੀ institute ਵਿੱਚ ਪੜ੍ਹ ਰਹੇ ਹੁੰਦੇ ਤੇ ਉਹਨਾਂ ਦੀ ਮਿਹਨਤ ਤੇ story ਉਹਨਾਂ ਨੂੰ IIT, IIMs ਵਿੱਚ Guest Speaker ਬਣਾ ਦੇਂਦੀ ਹੈ। ਪੜ੍ਹਨਾ ਅਸੀਂ ਖ਼ੁਦ ਹੈ। ਕਦੇ ਘੱਟ AIM ਨਹੀਂ ਕਰਨਾ ਚਾਹੀਦਾ ਪਰ ਪਰਿਵਾਰ ਦੇ ਨਾਲ ਜਿੱਥੋਂ ਤੱਕ consent ਬਣਦਾ ਓਥੋਂ ਤੱਕ decision ਲੈਣਾ ਚਾਹੀਦਾ। AIM ਇਕੱਲੇ ਬੱਚੇ ਦਾ ਨਹੀਂ ਹੁੰਦਾ ਪੂਰੇ ਪਰਿਵਾਰ ਦਾ ਹੁੰਦਾ। ਤਪੱਸਿਆ ਇਕੱਲੇ ਬੱਚੇ ਦੀ ਨਹੀਂ ਹੁੰਦੀ ਪੂਰੇ ਪਰਿਵਾਰ ਦੀ ਹੁੰਦੀ ਹੈ। ਇਕੱਲਾ ਬੱਚਾ ਨਹੀਂ ਜਿੱਤਦਾ ਹਾਰਦਾ, ਪੂਰਾ ਪਰਿਵਾਰ ਜਿੱਤਦਾ ਹਾਰਦਾ ਹੈ। Only Women Colleges, Universities ਦੀ ਵੀ ਗੱਲ ਹੋਈ। ਮੇਰਾ ਮੰਨਣਾ ਹੈ ਇਸ ਵਿੱਚ ਵੀ ਕੋਈ ਹਰਜ਼ ਨਹੀਂ। ਕਈ ਸਾਲ ਪਹਿਲਾਂ ਮੈਂ Banasthali University ਗਈ ਸੀ, ਮੈਂ dekheya ਓਥੇ 16000 ਕੁੜੀਆਂ Nursury ਤੋਂ PHD ਤੱਕ ਪੜ੍ਹ ਰਹੀਆਂ ਸਨ। ਖੁੱਲ੍ਹਾ ਡੁੱਲਾ safe environment ਮਹਿਸੂਸ ਕਰਦੀਆਂ। ਉੱਥੇ ਹਰ ਤਰ੍ਹਾਂ ਦਾ Department ਇੱਥੋਂ ਤੱਕ ਕਿ Flying Club ਵੀ ਸੀ। ਸਾਡੇ ਅੰਮ੍ਰਿਤਸਰ ਵਿੱਚ ਵੀ ਜਿਵੇਂ ਕਿ BBK DAV, Only Women College ਹੈ, ਸ਼ਾਨਦਾਰ ਬੱਚੀਆਂ ਹਨ। ਜੋ ਸਹੀ ਲੱਗੇ, ਜੋ ਮਨ ਨੂੰ ਲੱਗੇ, ਜੋ ਸਭ ਦਾ, ਪਰਿਵਾਰ ਦਾ decision ਹੋਵੇ, ਉਸ ਤੇ ਅੱਗੇ ਵਧੋ। ਕਿਓਂ ਕਿ ਅਜੇ ਖ਼ਾਸ ਮਕਸਦ ਸਿਰਫ਼ ਪੜ੍ਹਨਾ ਹੈ ਆਪਣੇ ਪੈਰਾਂ ਤੇ ਖਲੋਣਾ ਹੈ। ਜਿੰਨਾ focused environment ਮਿਲ ਜਾਵੇ ਓਨਾ ਹੀ ਵਧੀਆ। - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
18 ਜੂਨ 2024

ਅੱਜ Career Counselling ਦੌਰਾਨ UPSC ਦੀ ਤਿਆਰੀ ਕਰ ਰਹੀ ਇੱਕ ਲੜਕੀ ਨਾਲ ਗੱਲ ਹੋਈ। ਬਹੁਤ ਹੀ ਹੋਣਹਾਰ ਪੰਜਾਬ ਵਿੱਚ ਬਾਰਵੀਂ ਵਿੱਚ ਚੰਗੇ rank holder. ਪੜ੍ਹ ਤੇ ਬਹੁਤ ਜਾਣੇ ਰਹੇ ਹਨ ਪਰ ਉਸ ਤੋਂ ਵੀ ਜ਼ਰੂਰੀ ਕੀ ਕੀ ਹੈ, ਇਸ ਤੇ ਚਰਚਾ ਹੋਈ। ਮੈਂ ਉਹਨਾਂ ਨਾਲ ਅੱਠ ਖ਼ਾਸ ਗੱਲਾਂ ਦਾ ਧਿਆਨ ਰੱਖਣ ਲਈ ਕਿਹਾ, ਆਪਣੀ ਜ਼ਿੰਦਗੀ ਵਿੱਚੋਂ ਤਜਰਬੇ ਸਾਂਝੇ ਕੀਤੇ, ਜੋ September ਵਿੱਚ ਹੋਣ ਵਾਲੇ MAINS exam ਤੋਂ ਪਹਿਲਾਂ ਜਾਂ Exam ਦੇਣ ਵੇਲੇ ਉਹਨਾਂ ਦੇ ਕੰਮ ਆ ਸਕਦੇ ਹਨ। ਉਹਨਾਂ ਨੇ ਮੈਨੂੰ ਦੱਸਿਆ ਕਈ ਸਾਲਾਂ ਤੋਂ ਤਿਆਰੀ ਕਰ ਰਹੇ ਹਨ ਅਤੇ ਕਿਵੇਂ Distraction ਹੋ ਜਾਂਦੀ, ਪਰ ਨਿਸ਼ਾਨਾ ਪੱਕਾ ਹੈ। ਉਹਨਾਂ ਦਾ ਨਿਸ਼ਾਨਾ ਹੋਰ ਪੱਕਿਆਂ ਕਰਨ ਵਿੱਚ ਮਦਦ ਕਰਕੇ ਮੈਨੂੰ ਬਹੁਤ ਵਧੀਆ ਲੱਗਾ। ਕਈ ਬੱਚੇ ਪੜ੍ਹਦੇ ਵੀ ਠੀਕ ਨੇ, ਬੱਸ ਮੌਕੇ ਤੇ ਖ਼ਿਆਲ ਜਾਂ ਸੋਚ ਬਦਲਣ ਨਾਲ ਹੀ ਪਿੱਛੇ ਰਹਿ ਜਾਂਦੇ ਹਨ। ਪਰ ਜੇ ਮਿਹਨਤ ਕਰ ਰਹੇ ਹਾਂ, ਕੀਤੀ ਹੈ, ਤੇ ਪਿੱਛੇ ਕਿਓਂ ਹਟੀਏ? ਮੈਂ ਉਹਨਾਂ ਨਾਲ share ਕੀਤਾ, ਸਾਲ 2016 ਵਿੱਚ Ira Singhal ( UPSC Rank -1 ) ਅਤੇ ਮੈਂ, IIM Kashipur ਵਿੱਚ TEDx Talk ਲਈ ਇਕੱਠੇ ਸਪੀਕਰ ਸੀ। ਇਹ ਇੱਕ Motivational ਅਤੇ ਇਰਾਦਾ ਦ੍ਰਿੜ ਕਰਨ ਵਾਲਾ session ਰਿਹਾ। -ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
17 ਜੂਨ 2024

Australia ਤੋਂ ਬਹੁਤ ਹੀ ਪਿਆਰੀ ਲੜਕੀ ਨੇ ਆਪਣੇ ਬੱਚੇ ਦੀ ਡਿਲਿਵਰੀ ਤੋਂ ਬਾਅਦ ਦੀਆਂ ਭਾਵਨਾਵਾਂ share ਕੀਤੀਆਂ। ਉਹਨਾਂ ਤੋਂ ਮੈਂ ਖ਼ੁਦ ਵੀ ਪ੍ਰਭਾਵਿਤ ਹੋਈ ਹਾਂ। ਬੱਚੇ ਦੇ ਜਨਮ ਤੇ ਖ਼ੁਸ਼ੀ ਦੇ ਨਾਲ ਨਾਲ ਕੁਝ ਹਫ਼ਤਿਆਂ ਵਿੱਚ ਹੀ ਬਦਲਾਵ ਨੂੰ ਸਵੀਕਾਰ ਕਰਦੇ ਉਦਾਸੀ ਹੋਣ ਬਾਰੇ ਚਰਚਾ ਹੋਈ। ਉਹਨਾਂ ਨੇ Postpartum Depression ਨੂੰ ਪਾਰ ਕਰ, ਹੁਣ ਆਪਣੀ ਖੁਸ਼ਹਾਲ ਜ਼ਿੰਦਗੀ ਤੱਕ ਦਾ ਸਫ਼ਰ ਸਾਂਝਾ ਕੀਤਾ। ਡਿਲਿਵਰੀ ਤੋਂ ਬਾਅਦ, ਤਕਰੀਬਨ 15% ਤੋਂ ਵੱਧ ਔਰਤਾਂ ਨੂੰ Postpartum Depression ਮਹਿਸੂਸ ਹੁੰਦਾ ਹੈ। ਇਹ ਖ਼ੁਸ਼ੀ , ਉਦਾਸੀ, ਚਿੰਤਾ, ਨਵੇਂ ਵੱਡੇ ਬਦਲਾਵ, ਦਰਦ ਅਤੇ ਥਕਾਵਟ ਦੀਆਂ ਇਕਵਾਰ ਵਿੱਚ ਇਕੱਠੀਆਂ ਭਾਵਨਾਵਾਂ ਹਨ ਜੋ ਜਨਮ ਦੇਣ ਤੋਂ ਬਾਅਦ ਕੁੱਝ ਹਫ਼ਤਿਆਂ ਤੱਕ ਰਹਿੰਦੀਆਂ ਹਨ। ਕਈ ਵਾਰ ਇਹ ਭਾਵਨਾਵਾਂ ਤੁਹਾਡੇ ਲਈ ਆਪਣੀ ਅਤੇ ਆਪਣੇ ਬੱਚੇ ਦੀ ਦੇਖਭਾਲ ਕਰਨਾ ਔਖਾ ਬਣਾ ਸਕਦੀਆਂ ਹਨ। ਇਹ ਅਕਸਰ ਬੱਚੇ ਦੇ ਜਨਮ ਦੇ 1 ਤੋਂ 3 ਹਫ਼ਤਿਆਂ ਦੇ ਅੰਦਰ ਸ਼ੁਰੂ ਹੋ ਜਾਂਦਾ ਹੈ। ਉਹਨਾਂ ਨੇ ਦੱਸਿਆ ਕਿ 1-2 ਹਫ਼ਤੇ ਮੈਨੂੰ ਰੋਜ਼ ਸ਼ਾਮ ਨੂੰ ਬਹੁਤ ਰੋਣਾ ਆ ਜਾਇਆ ਕਰਦਾ ਸੀ, ਮੈਂ ਸੋਚਦੀ ਸੀ ਕੀ ਮੇਰੇ ਸਾਰੇ ਫ਼ੈਸਲੇ ਠੀਕ ਹਨ। ਮੈਂ ਹਮੇਸ਼ਾਂ ਗੱਲ ਕਰਦੀ ਹਾਂ, ਜਾਂ ਤੇ ਸਾਨੂੰ ਕੋਈ ਦੱਸਦਾ ਨਹੀਂ। ਜੇ ਦੱਸਦਾ ਅਸੀਂ ਸੁਣਦੇ ਨਹੀਂ। ਜੇ ਸੁਣਦੇ ਤੇ ਅਸੀਂ ਮੰਨਦੇ ਨਹੀਂ। ਜਦ ਵੀ ਕਿਸੇ ਆਪਣੇ ਦੀ ਜ਼ਿੰਦਗੀ ਵਿੱਚ ਵੱਡਾ ਬਦਲਾਵ ਆਉਣ ਵਾਲਾ ਹੈ ਜਿਸਦਾ ਪਹਿਲਾਂ ਪਤਾ ਹੈ, ਜਿਵੇਂ ਕਿ ਵਿਆਹ ਹੋ ਰਿਹਾ ਹੈ, ਕੋਈ ਮਾਂ ਬਾਪ ਬਣਨ ਜਾ ਰਿਹਾ ਹੈ, Divorce ਹੋ ਰਿਹਾ ਹੈ, ਕਿਸੇ ਦੇ ਮਾਤਾ ਪਿਤਾ family member ਬਹੁਤ ਜ਼ਿਆਦਾ ਬਿਮਾਰ ਹਨ, ਇਹ ਉਸਦੇ ਕਰੀਬੀਆਂ ਦਾ ਫਰਜ਼ ਹੈ ਉਸ ਨਾਲ ਆਪਣੇ experience ਜ਼ਰੂਰ share ਕਰਨ। ਤੇ ਸਭ ਤੋਂ ਚੰਗੀ ਗੱਲ ਹੈ ਤੁਸੀਂ ਪੁੱਛੋ। ਤੇ ਉਸਤੋਂ ਚੰਗੀ ਗੱਲ ਹੈ ਜਦ ਕੋਈ ਦੱਸੇ, ਕਦੇ ਵੀ ਨਜ਼ਰਅੰਦਾਜ਼ ਨਾ ਕਰੋ। ਚਾਹੇ ਜ਼ਿੰਦਗੀ ਕਿੰਨੀ ਵੀ ਸੁਖ਼ਾਲੀ ਹੀ ਹੋਣ ਵਾਲੀ ਹੋਵੇ, ਪਰ ਜੰਗ ਲਈ ਤਿਆਰ ਰਹਿਣਾ ਚਾਹੀਦਾ ਹੈ। ਮਨ prepare ਹੋਣਾ ਚਾਹੀਦਾ ਹੈ, ਕੀ ਕੀ situations ਹੋ ਸਕਦੀਆਂ ਹਨ ਇਸ ਦਾ ਅੰਦਾਜ਼ਾ ਹੋਣਾ ਚਾਹੀਦਾ ਹੈ। ਅਕਸਰ ਜਦ ਅਸੀਂ ਲੋੜ ਤੋਂ ਵੱਧ positive ਹੋ ਕੇ surprise ਤੇ ਟਿੱਕ ਜਾਂਦੇ ਹਾਂ ਤੇ ਉਹ ਕਈ ਵਾਰ ਸਾਡੇ ਲਈ shock ਸਾਬਤ ਹੋ ਜਾਂਦਾ ਹੈ। ਤੇ ਅਸੀਂ ਗਹਿਰੀ ਉਦਾਸੀ ਵਿੱਚ ਆ ਜਾਂਦੇ ਹਾਂ। ਬੱਚੇ ਦਾ ਜਨਮ, ਵਿਆਹ family strength ਹੈ, ਇਹ ਸਾਥ ਸਾਨੂੰ ਹਮੇਸ਼ਾਂ ਅੱਗੇ ਲੈ ਕੇ ਜਾਂਦੇ ਹਨ ਪਿੱਛੇ ਨਹੀਂ । ਜੋ ਖੁਸ਼ੀ ਇੱਕ ਬੱਚੇ ਨੇ, ਤੁਹਾਡੇ ਹਮਸਫ਼ਰ ਨੇ ਤੁਹਾਨੂੰ ਦੇ ਕੇ ਤੁਹਾਡੇ ਵਿੱਚ ਊਰਜਾ ਤੇ ਜਜ਼ਬਿਆਂ ਦੀ ਲੈਅ ਪੈਦਾ ਕਰ ਦੇਣੀ ਹੈ, ਉਹ ਦੁਨੀਆਂ ਦਾ ਕੋਈ boss ਨਹੀਂ ਪੈਦਾ ਕਰ ਸਕਦਾ। Family ਕਰ ਸਕਦੀ ਹੈ। - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
17 ਜੂਨ 2024

Counselling ਦੇ session ਦੌਰਾਨ, ਇੱਕ ਨੌਜਵਾਨ ਨੇ ਦੱਸਿਆ Graduation ਕਰ ਕੇ, 3-4 ਤਰ੍ਹਾਂ ਦੀਆਂ ਨੌਕਰੀਆਂ ਕੀਤੀਆਂ ਅਤੇ ਅਜੇ ਵੀ ਜੋ ਕਰਨਾ ਚਾਹੁੰਦਾ ਹੈ ਉਹ ਨਹੀਂ ਕਰ ਰਿਹਾ। ਉਹਨਾਂ ਨੂੰ ਲੱਗਦਾ ਹੈ ਉਹ ਹੁਨਰਮੰਦ ਹਨ, ਪਰ ਸਹੀ ਨੌਕਰੀ ਤੱਕ ਨਹੀਂ ਪਹੁੰਚ ਪਾ ਰਹੇ। ਤੇ ਇਹ ਸਭ ਨੂੰ ਪਤਾ ਹੈ ਕਿ ਨੌਕਰੀ ਦੇਣ ਵਾਲੇ ਸਹੀ Talent ਤੱਕ ਨਹੀਂ ਪਹੁੰਚ ਪਾ ਰਹੇ। ਕਰੀਅਰ ਕਾਉਂਸਲਿੰਗ ਦਾ ਇੱਕ ਖ਼ਾਸ ਫਾਇਦਾ, ਤੁਹਾਡੀਆਂ Strengths Weaknesses ਦਾ analysis ਕਰਦੇ ਹੋਏ, ਨੌਕਰੀ ਦੀ ਖੋਜ ਕਰਨ ਦੀ ਜਾਂ ਆਪਣਾ Business ਕਰਨ ਦੀ ਇਕੱਠੇ ਮਿਲ ਕੇ ਰਣਨੀਤੀ ਬਣਾਈ ਜਾ ਸਕਦੀ ਹੈ। ਉਹਨਾਂ ਨੂੰ ਮੈਂ ਦੱਸਿਆ ਮੈਂ ਉਹਨਾਂ ਦੀ Resume ਜਾਂ CV ਬਣਾਉਣ ਵਿੱਚ, ਇੰਟਰਵਿਊ ਦੀ ਤਿਆਰੀ ਕਰਨ ਵਿੱਚ , ਅਤੇ ਉਹਨਾਂ ਪ੍ਰੋਫਾਈਲ ਦੇ ਅਨੁਕੂਲ ਨੌਕਰੀ ਦੇ ਮੌਕਿਆਂ ਦੀ ਪਛਾਣ ਕਰਨ ਵਿੱਚ ਉਹਨਾਂ ਦੀ ਮਦਦ ਕਰ ਸਕਦੀ ਹਾਂ। ਜਿਵੇਂ ਕਿ ਮੇਰੇ ਵੱਖ-ਵੱਖ ਉਦਯੋਗਾਂ ਵਿੱਚ ਕਨੈਕਸ਼ਨ ਹਨ। ਜੋ ਬੱਚੇ ਪੜ੍ਹੇ ਲਿਖੇ ਬੇਰੁਜ਼ਗਾਰ ਹਨ, ਉਹਨਾਂ ਨੂੰ ਨੌਕਰੀ ਅਤੇ ਪੜ੍ਹਾਈ ਦੇ ਵਿੱਚ ਦੀ ਤਿਆਰੀ ਤੇ ਵੀ ਖ਼ੂਬ ਮਿਹਨਤ ਕਰਨੀ ਚਾਹੀਦੀ ਹੈ। ਜਿਵੇਂ ਕਿ UPSC ਬਹੁਤ ਤਪੱਸਿਆ ਕਰਕੇ clear ਤੇ ਕਰ ਲੈਂਦੇ ਹਨ ਪਰ ਕਈ ਵਾਰ interview ਵਿੱਚ ਰਹਿ ਜਾਂਦੇ ਹਨ। ਇਸ ਲਈ Knowledge ਦੇ ਨਾਲ ਨਾਲ ਚੰਗਾ CV, Interview Skills, Confidence ਸਭ ਜ਼ਰੂਰੀ ਹੈ। - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
16 ਜੂਨ 2024

Counselling session ਦੌਰਾਨ, ਵੱਖ ਹੋਣ ਦੀ ਕਗਾਰ 'ਤੇ ਖੜ੍ਹੀ ਲੜਕੀ ਨੂੰ ਪੁੱਛਣ 'ਤੇ, ਉਹਨਾਂ ਨੇ ਕਿਹਾ "ਉਹ ਉਹੀ ਵਿਅਕਤੀ ਹੈ ਹੀ ਨਹੀਂ ਹੈ ਜਿਸ ਨਾਲ ਮੈਂ ਵਿਆਹ ਕਰਵਾਇਆ ਸੀ"। ਵਿਆਹ ਤੋਂ ਬਾਅਦ ਮੈਡਮ ਉਹ ਪੂਰਾ ਬਦਲ ਗਏ ਹਨ। ਇੱਕ ਗੱਲ ਨੂੰ ਸਮਝਣਾ ਜ਼ਰੂਰੀ ਹੈ, ਮੈਂ ਤੇ ਮੇਰੇ ਜੀਵਨਸਾਥੀ ਨੇ ਵੀ ਸਮਝੀ ਇਹ ਗੱਲ - ਕਿ ਵਿਆਹ ਤੋਂ ਬਾਅਦ ਅਸੀਂ ਇੱਕ ਪੂਰਨ ਤੌਰ ਤੇ ਨਵੇਂ ਇਨਸਾਨ ਬਣਦੇ ਹਨ। ਤੁਹਾਡੇ ਸ਼ੌਕ, ਤੁਹਾਡੇ ਸਰੀਰ, ਤੁਹਾਡੀ ਜੀਵਨਸ਼ੈਲੀ, ਅਤੇ ਇੱਥੋਂ ਤੱਕ ਕਿ ਬਹੁਤੇ ਵਿਸ਼ਿਆਂ 'ਤੇ ਤੁਹਾਡੇ ਵਿਚਾਰ, ਲਾਜ਼ਮੀ ਤੌਰ 'ਤੇ ਬਦਲ ਜਾਣਗੇ। ਤੇ ਤੁਹਾਡੇ ਜੀਵਨਸਾਥੀ ਨੂੰ ਇੱਕ ਦੂਜੇ ਵਿੱਚ ਓਹੀ ਸਭ ਬਦਲਿਆ ਬਦਲਿਆ ਲੱਗੇਗਾ। ਕਿਓਂ ਕਿ ਅਸੀਂ ਦੋਵੇਂ ਹੀ ਬਹਿਤਰ ਹੋ ਰਹੇ ਹੁੰਦੇ ਹਾਂ, ਬਸ਼ਰਤੇ ਅਸੀਂ ਬਦਲਾਵ ਨੂੰ ਸਵੀਕਾਰਦੇ ਜਾਂਦੇ ਹਾਂ। ਕੋਈ ਵੀ ਸਦਾ ਲਈ ਇੱਕੋ ਜਿਹਾ ਨਹੀਂ ਰਹਿੰਦਾ। ਚਾਹੇ ਵਿਆਹ ਹੋਵੇ ਤੇ ਚਾਹੇ ਨਾ। ਵਕਤ ਨਾਲ ਉਮਰ ਨਾਲ, ਅਲੱਗ ਅਲੱਗ ਸਾਥ ਨਾਲ ਅਸੀਂ ਸਦਾ ਬਦਲਦੇ ਰਹਿੰਦੇ ਹਾਂ। ਪੁਰਾਣੀਆਂ ਯਾਦਾਂ 'ਤੇ ਜਿਵੇਂ ਤੁਸੀਂ ਪਹਿਲਾਂ ਸੀ, ਜ਼ਿਆਦਾ ਉਸ ਵਿੱਚ ਅਟਕ ਨਾ ਜਾਓ, ਇਸ ਬਾਰੇ ਕਲਪਨਾ ਕਰਦੇ ਹੋਏ ਕਿ ਇਹ ਪਹਿਲਾਂ ਕਿਵੇਂ ਹੁੰਦਾ ਸੀ, ਇਸ ਦੀ ਬਜਾਏ, ਇਸ ਸਮੇਂ ਆਪਣੇ ਨਵੇਂ ਰਿਸ਼ਤੇ ਨੂੰ ਅਪਣਾਓ। ਤੁਹਾਨੂੰ ਆਪਣੇ ਅਤੇ ਤੁਹਾਡੇ ਸਾਥੀ ਵਿੱਚ ਹੋਣ ਵਾਲੀਆਂ ਤਬਦੀਲੀਆਂ ਨੂੰ ਅਪਣਾਉਣ ਦੀ ਲੋੜ ਹੈ, ਅਤੇ ਇਹ ਮਹੱਤਵਪੂਰਨ ਹੈ ਕਿ ਤੁਸੀਂ ਇਹ ਇਕੱਠੇ ਕਰੋ। ਦੋਨੋਂ ਕਰੋ। ਇਕੱਠੇ ਅੱਗੇ ਵਧਣਾ, ਰਿਸ਼ਤੇ ਲਈ ਇੱਕ ਬਹੁਤ ਹੀ ਪਿਆਰੀ ਚੀਜ਼ ਹੈ, ਅਤੇ ਇਹ ਤੁਹਾਨੂੰ ਪਹਿਲਾਂ ਨਾਲੋਂ ਵੀ ਨੇੜੇ ਲਿਆਵੇਗੀ ਅਤੇ 100% ਤੁਹਾਨੂੰ ਪਹਿਲਾਂ ਨਾਲੋਂ ਹਰ ਪੱਖੋਂ ਬਹਿਤਰ ਇਨਸਾਨ ਬਣਾਵੇਗੀ। - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
16 ਜੂਨ 2024

ਕੱਲ ਸ੍ਰੀ ਮੁਕਤਸਰ ਸਾਹਿਬ, ਕਿਸੇ ਨਾਲ ਫੋਨ ਤੇ ਗੱਲ ਕਰ ਰਹੀ ਸੀ। ਉਹ ਖ਼ੁੱਦ ਬਹੁਤ ਤਜਰਬੇਕਾਰ ਤੇ ਉਹਨਾਂ ਨੇ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਦਾ ਸਿਖ਼ਰ ਦੇਖਿਆ ਹੈ। ਮੈਨੂੰ ਸਾਰੀ ਗੱਲ ਵਿੱਚ ਇੱਕ ਗੱਲ ਬਹੁਤ ਹੀ ਮਜ਼ੇਦਾਰ ਲੱਗੀ। ਕਹਿੰਦੇ “ਦੁਨੀਆਂ ਸੱਚਮੁੱਚ ਬਦਲ ਗਈ ਹੈ” ਅੱਜ ਕੱਲ ਲੋਕ ਬਦਾਮ ਵਾਂਗ ਹੋ ਗਏ ਹਨ, ਪਰਤਾਂ ਵਿੱਚ ਹੌਲੀ ਹੌਲੀ ਅਸਲੀਅਤ ਪਤਾ ਲੱਗਦੀ ਹੈ। ਪਹਿਲਾਂ ਭੰਨੋ, ਫ਼ੇਰ ਭਿਓਂ ਦਿਓ, ਲੰਮਾ ਇੰਤਜ਼ਾਰ ਕਰੋ, ਛਿਲਕਾ ਵੱਖਰਾ ਕਰੋ, ਤੇ ਜਦ ਖਾਓ ਤੇ ਹਾਹਾ 😊 ਫੇਰ ਵੀ ਕਈ ਵਾਰ ਕੌੜੇ ਨਿਕਲ ਆਉਂਦੇ ਹਨ।

Facebook Link
16 ਜੂਨ 2024

ਮਰ ਮਰ ਕੇ ਮਨਾਉਣ ਵਿੱਚ ਵਕਤ ਨਹੀਂ ਬਰਬਾਦ ਕਰਨਾ ਚਾਹੀਦਾ। ਸਾਡੇ ਤੋਂ ਪਿੱਛਾ ਛੁਡਾ ਰਹੇ ਲੋਕਾਂ ਨੂੰ ਅਸੀਂ ਕਈ ਵਾਰ ਝੁੱਕ ਝੁੱਕ ਕੇ ਮਨਾਉਣ ਲਈ ਵੀ ਆਪਣਾ ਆਪ ਸੁੱਟ ਲੈਂਦੇ ਹਾਂ। ਅਸੀਂ ਆਪਣੇ ਆਪ ਨੂੰ ਸਹੀ ਤੇ ਚੰਗਾ ਸਾਬਤ ਕਰਨ ਦਾ ਸਵਾਰਥ ਪੂਰਾ ਕਰਦੇ ਹਾਂ। ਅਸਲ ਨਿਰਸਵਾਰਥ ਉਹੀ ਹੈ ਜਿਸ ਨੂੰ ਇਹ ਵੀ ਸਵਾਰਥ ਨਹੀਂ ਕਿ ਉਸ ਨੂੰ ਕੋਈ ਚੰਗਾ ਕਹੇ। ਪਿਆਰੇ ਅਤੇ ਨਿਮਰ ਬੰਦੇ ਨੂੰ ਆਪਣੇ ਪਿਆਰ ਕਰਨ ਵਾਲੇ ਸੁਭਾਅ ਤੇ ਮਾਣ ਹੁੰਦਾ ਹੈ ਕਿ ਸ਼ਾਇਦ ਉਹ ਸ਼ਹਿਦ ਵਰਗੇ ਬੋਲ, ਕੋਮਲ ਅਤੇ ਸਾਫ਼ ਦਿਲ ਨਾਲ ਕਿਸੇ ਦਾ ਵੀ ਦਿਲ ਜਿੱਤ ਸਕਦਾ ਹੈ, ਅਤੇ ਉਸ ਨੂੰ ਸਮਝਾ ਸਕਦਾ ਹੈ ਮੋੜ ਸਕਦਾ ਹੈ। ਐਸੇ ਜੰਜਾਲ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢੋ। ਤੁਹਾਨੂੰ ਇਹ ਮੰਨਣਾ ਪਇਗਾ ਕਿ ਤੁਸੀਂ ਰੱਬ ਨਹੀਂ, ਰੱਬ ਦਾ ਬਣਾਇਆ ਇੱਕ ਸਿਰਫ਼ ਕਣ ਹੋ, ਜੋ ਹਰ ਕਿਸੇ ਨੂੰ ਖੁਸ਼ ਨਹੀਂ ਰੱਖ ਸਕਦਾ। ਆਪਣੀ ਜਾਨ ਦੇ ਕੇ ਵੀ ਨਹੀਂ। ਲੋਕ ਤੁਹਾਨੂੰ ਪਿਆਰ ਕਰਨ ਵਾਲਾ ਨਹੀਂ ਸਗੋਂ ਨਾਸਮਝ ਸਮਝਣਗੇ। ਜ਼ਿਆਦਾ ਚੰਗੇ ਇਨਸਾਨ ਨਾਲ ਲੋਕ ਸਾਰੀ ਉਮਰ ਵਰਤਦੇ ਘੱਟ, ਉਸਨੂੰ ਵਰਤਦੇ ਵੱਧ ਹਨ ਆਪਣਾ ਮਤਲਬ ਕੱਢਦੇ ਹਨ। ਪਿਆਰ ਕਰਨ ਵਾਲੇ ਪਿਆਰੇ ਇਨਸਾਨ ਨੂੰ ਇਹ ਮੰਨਣਾ ਪਵੇਗਾ ਕਿ ਉਹ ਮੋਹ ਨਾਲ ਵੀ ਕਿਸੇ ਜ਼ਿੱਦੀ ਅਤੇ ਦੂਸਰਿਆਂ ਦੀ ਭਾਵਨਾਵਾਂ ਨਾ ਸਮਝਣ ਵਾਲੇ ਇਨਸਾਨ ਨੂੰ ਕਦੇ ਠੀਕ ਨਹੀਂ ਕਰ ਸਕਦਾ। ਜ਼ਿੰਦਗੀ ਵਿੱਚ ਸਿਰਫ਼ ਉਹ ਇਨਸਾਨ ਚੁਣੋ ਜੋ ਪਿਆਰ ਦੇ ਬਦਲੇ ਤੁਹਾਨੂੰ ਪਿਆਰ ਕਰਨ, ਇੱਜ਼ਤ ਬਦਲੇ ਇੱਜ਼ਤ ਦੇਣ, ਵਿਸ਼ਵਾਸ ਬਦਲੇ ਵਿਸ਼ਵਾਸ ਕਰਨ। ਲਾਲ ਝੰਡਿਆਂ ਨੂੰ ਕਦੇ ਨਜ਼ਰਅੰਦਾਜ਼ ਨਾ ਕਰੋ। - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
15 ਜੂਨ 2024

Personal Counselling ਦੌਰਾਨ ਅਕਸਰ “ਵਿਸ਼ਵਾਸ” ਦੀ ਗੱਲ ਛਿੜਦੀ ਹੈ। ਬਹੁਤ ਲੋਕ ਨੇ ਜੋ ਬੇਈਮਾਨੀ ਤੇ ਖ਼ਾਸ ਕਰ ਵਿਸ਼ਵਾਸਘਾਤ ਦੇ ਸਤਾਏ ਹੋਏ ਹਨ। ਪਰ ਮੈਂ ਅਕਸਰ ਦੱਸਦੀ ਹਾਂ ਇਹ ਹੈ ਦੁਵਿਧਾ ਹੀ, ਬਿਨ੍ਹਾਂ “ਵਿਸ਼ਵਾਸ” ਵੀ ਅੱਗੇ ਨਹੀਂ ਵਧਿਆ ਜਾ ਸਕਦਾ। ਕਿਸੇ ਤੇ ਵਿਸ਼ਵਾਸ ਕਰਨਾ ਤੋਹਫ਼ੇ ਵਾਂਗ ਹੈ। ਤੇ ਜਿਸ ਤੇ ਵਿਸ਼ਵਾਸ ਕੀਤਾ ਜਾਂਦਾ ਹੈ ਉਸ ਲਈ “ਮਾਣ” ਵਾਲੀ ਗੱਲ ਹੈ। ਅਸੀਂ ਕਈ ਵਾਰ ਘਰੋਂ ਹੀ ਸਿੱਖਦੇ ਹਾਂ “ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ”। ਐਸੀ ਸੋਚ ਸਾਨੂੰ ਆਪਣਾ ਅਗਲਾ ਕਦਮ ਪੁੱਟਣ ਹੀ ਨਹੀਂ ਦੇਂਦੀ, ਤੇ ਅਸੀਂ ਸਦਾ ਖੂਹ ਦੇ ਹਨ੍ਹੇਰੇ ਵਿੱਚ ਜ਼ਿੰਦਗੀ ਜਿਊਣ ਦੀ ਆਦਤ ਪਾ ਲੈੰਦੇ ਹਾਂ। ਇਸ ਦੁਨੀਆਂ ਵਿੱਚ ਵਿਸ਼ਵਾਸ ਟੁੱਟਦੇ ਵੀ ਹਨ, ਦਿਲ ਦੁੱਖਦੇ ਵੀ ਹਨ। ਪਰ ਫ਼ਿਰ ਵੀ ਅੱਗੇ ਵਧਣ ਲਈ ਚਾਹੇ ਨਿੱਜੀ ਚਾਹੇ ਕਾਰੋਬਾਰ ਵਿਸ਼ਵਾਸ ਕਰਨ ਦਾ ਹੁਨਰ ਹੋਣਾ ਜ਼ਰੂਰੀ ਹੈ। ਵਿਸ਼ਵਾਸ ਕਰੋ ਤੇ ਪੂਰਾ ਕਰੋ ਨਹੀਂ ਤੇ ਨਾ ਕਰੋ। ਵਿਸ਼ਵਾਸ ਜਾਂ ਚਿੱਟਾ ਜਾਂ ਕਾਲਾ ਹੁੰਦਾ ਹੈ। ਵਿੱਚ ਵਿੱਚ ਕੁੱਝ ਨਹੀਂ। ਵਿਸ਼ਵਾਸ ਤੋੜਨ ਵਾਲੇ ਨੂੰ ਵੀ ਮੁਆਫ਼ ਕਰਨ ਦਾ ਜਿਗਰਾ ਲੈ ਕੇ ਚੱਲੋ ਜੇ ਉਹ ਪਰਿਵਾਰ ਹੋਵੇ… ਪਰ ਦੁਨੀਆਂ ਦੇ ਲੋਕ ਜਦ ਵਿਸ਼ਵਾਸ ਤੋੜਦੇ ਹਨ, ਦੁਬਾਰਾ ਓਸੇ ਤੇ ਵਿਸ਼ਵਾਸ ਕਰਨ ਤੋਂ ਬਿਲਕੁਲ ਗੁਰੇਜ਼ ਕਰੋ। - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
14 ਜੂਨ 2024

ਜਿਵੇਂ ਕਿ ਹਰ ਪਤੀ ਪਤਨੀ ਵਿੱਚ ਹੁੰਦਾ, ਪਰ ਅਕਸਰ ਮੈਨੂੰ Counselling ਵਿੱਚ ਇੱਕ ਪੱਖ ਸੁਣਨ ਨੂੰ ਮਿਲਦਾ। ਇੱਕ ਬਿਲਕੁਲ ਨਵੀਂ ਵਿਆਹੀ ਲੜਕੀ ਦੀ Counselling ਕਰਦੇ ਉਸਨੇ ਦੱਸਿਆ ਕਿ ਮੈਨੂੰ ਵਿਆਹ ਤੋਂ ਬਾਅਦ ਕਈ ਗੱਲਾਂ ਪਤਾ ਲੱਗੀਆਂ ਜੋ ਪਹਿਲਾਂ ਨਹੀਂ ਪਤਾ ਸੀ। ਮੇਰੇ ਤੋਂ ਆਪਣੇ ਜੀਵਨਸਾਥੀ ਨੂੰ ਮੁਆਫ਼ ਨਹੀਂ ਕੀਤਾ ਜਾਂਦਾ। ਮੈਂ ਜਦ ਉਸਨੂੰ ਪੁੱਛਿਆ ਕਿ ਕੀ ਉਸਦੇ ਜੀਵਨਸਾਥੀ ਨੇ ਵਿਆਹ ਤੋਂ ਪਹਿਲਾਂ ਝੂਠ ਬੋਲਿਆ ਸੀ, ਕਹਿੰਦੇ ਨਹੀਂ। ਝੂਠ ਨਹੀਂ ਬੋਲਿਆ ਪਰ ਦੱਸਿਆ ਵੀ ਨਹੀਂ ਨਾ। ਮੇਰਾ ਮੰਨਣਾ ਹੈ Hostel ਵੀ ਕਿਸੇ ਕੁੜੀ ਨਾਲ ਰਹਿਣ ਲੱਗ ਜਾਇਏ ਤਦ ਓਹਦੀਆਂ ਵੀ 100 ਗੱਲਾਂ ਪਤਾ ਲੱਗਦੀਆਂ ਜੋ ਪਹਿਲਾਂ ਨਹੀਂ ਪਤਾ ਹੁੰਦੀਆਂ। ਇਹ ਰੋਜ਼ ਰੋਜ਼ ਨਵੀਆਂ ਗੱਲਾਂ ਨੂੰ ਸਵੀਕਾਰ ਕਰਨਾ ਤੇ ਅੱਗੇ ਵੱਧਣਾ ਹੀ ਤੇ ਦੋਸਤੀ ਹੈ, "ਵਿਆਹ" ਵਰਗਾ ਖ਼ੂਬਸੂਰਤ ਰਿਸ਼ਤਾ ਹੈ। "ਮਾਫ਼ੀ" ਇੱਕ ਸਫਲ ਵਿਆਹ ਦੇ ਮੁੱਖ ਤੱਤਾਂ ਵਿੱਚੋਂ ਇੱਕ ਹੈ। ਇਹ ਸਿਰਫ ਛੋਟੀਆਂ ਪਰੇਸ਼ਾਨੀਆਂ ਨੂੰ ਛੱਡਣ ਬਾਰੇ ਨਹੀਂ ਹੈ; ਇਹ ਸਮਝਣ ਅਤੇ ਸਵੀਕਾਰ ਕਰਨ ਬਾਰੇ ਹੈ ਕਿ ਤੁਹਾਡਾ ਸਾਥੀ ਇਨਸਾਨ ਹੈ ਅਤੇ ਇੱਕ ਦੂਸਰੇ ਤੋਂ ਕਈ ਗ਼ਲਤੀਆਂ ਹੋ ਸਕਦੀਆਂ ਹਨ, ਬਸ਼ਰਤੇ ਜਾਣਬੁੱਝ ਕੇ ਵਾਲੇ ਕਿਸੇ ਖੇਡ ਵਿੱਚ ਨਹੀਂ ਫੱਸ ਗਏ ਤੁਸੀਂ। ਏਦਾਂ ਬਹੁਤ ਹੀ ਘੱਟ ਹੁੰਦਾ ਹੈ। ਹਰ ਕੋਈ ਗਲਤੀ ਕਰਦਾ ਹੈ, ਅਤੇ ਤੁਹਾਡਾ ਸਾਥੀ ਤੋਂ ਅਣਜਾਣੇ ਵਿੱਚ ਲਾਜ਼ਮੀ ਤੌਰ 'ਤੇ ਅਜਿਹੀਆਂ ਚੀਜ਼ਾਂ ਹੋਣਗੀਆਂ ਜੋ ਤੁਹਾਨੂੰ ਨਿਰਾਸ਼ ਕਰ ਸਕਦੀਆਂ ਹਨ। ਮੇਰੇ ਨਾਲ ਵੀ ਹੁੰਦਾ ਹੈ ਹਰਸਿਮਰਨ ਨੇ ਕਿਹਾ ਕੁਝ ਹੋਰ, ਤੇ ਮੈਂ ਸਮਝਿਆ ਕੁਝ ਹੋਰ, ਮੈਂ ਅਕਸਰ ਆਪਣੇ ਸਾਥੀ ਨੂੰ ਨਿਰਾਸ਼ ਕਰ ਦਿੰਦੀ ਹਾਂ 🙂 😊 ਸਾਡਾ ਦਿਮਾਗ ਤਕਰੀਬਨ ਸਾਨੂੰ negative ਕਰਦਾ ਹੈ, ਪਰ ਵਿਸ਼ਵਾਸ ਹੀ ਏਨਾ ਜਤਾਉਣਾ ਚਾਹੀਦਾ ਹੈ ਕਿ negative ਤੋਂ positive ਹੁੰਦੇ ਪਲ ਨਾ ਲੱਗੇ ! ਨੋਕ ਝੋਕ ਨੂੰ enjoy ਕਰੋ ਅਤੇ ਸਫ਼ਲ ਸੋਹਣੇ ਸਾਥ ਭਰਿਆ ਜੀਵਨ ਬਿਤਾਓ। - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
13 ਜੂਨ 2024

ਅੱਜ ਦਾ Counselling session ਕੈਨੇਡਾ ਰਹਿੰਦੇ ਇੱਕ ਲੜਕੇ ਨਾਲ ਸੀ। ਬਹੁਤ ਹੀ ਸੁਲਝਿਆ ਬੱਚਾ। ਉਸਨੇ ਮੈਨੂੰ ਦੱਸਿਆ ਕਿ ਮੇਰੇ ਪਿਤਾ ਕਾਫ਼ੀ ਦੇਰ ਤੋਂ ਤੁਹਾਨੂੰ follow ਕਰਦੇ ਹਨ। ਅਤੇ ਮੇਰੇ ਮਨ ਵਿੱਚ ਚੱਲ ਰਹੀ ਦੁਵਿਧਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। India ਦੀ Accounts ਦੀ ਪੜ੍ਹਾਈ ਅਤੇ Canada ਦੀ ਹੁਣੇ ਹੁਣੇ ਖ਼ਤਮ ਕੀਤੀ Business Management ਦੀ ਪੜ੍ਹਾਈ ਤੇ ਲੰਬੀ ਚਰਚਾ ਹੋਈ। ਦੋਨੋ fields ਵੱਖ ਵੱਖ ਹਨ। ਇਹਨਾਂ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਦੀ personality ਵੱਖ ਹੋਵੇਗੀ। ਪਰ ਇਹਨਾਂ ਦੋਨਾਂ fields ਦਾ combination ਕਿਵੇਂ ਭਵਿੱਖ ਵਿੱਚ ਗ਼ਜ਼ਬ ਤੇ ਬਹਿਤਰੀਨ ਸਾਬਿਤ ਹੋ ਸਕਦਾ ਹੈ ਇਸਤੇ ਮੈਂ ਆਪਣੀ ਰਾਏ ਸਾਂਝੀ ਕੀਤੀ। ਹੁਣ, ਅੱਜ ਦੇ ਦਿਨ ਕੀ ਤੇ ਕਿਵੇਂ ਕਰਨਾ ਹੈ, ਪੜਾਈ ਵਿੱਚ, Job ਵਿੱਚ ਇਸਤੇ ਵੀ ਦੋਵਾਂ ਨੇ ਸਭ Options ਤੇ ਚਰਚਾ ਹੋਈ। ਮੈਨੂੰ ਬਹੁਤ ਹੀ ਖੁਸ਼ੀ ਹੋਈ ਜਦ ਉਸਨੇ 2-3 ਵਾਰ ਕਹਿ ਦਿੱਤਾ ਮੈਡਮ ਸੱਚਮੁੱਚ ਮੈਨੂੰ clarity ਹੋਈ ਹੈ। ਮੈਂ ਹੁਣ ਅੱਗੇ ਕਿਹੜੇ options ਕਿਵੇਂ select ਕਰਨੇ ਮੈਨੂ ਸੌਖੇ ਲੱਗ ਰਹੇ। ਜਾਂਦੇ ਜਾਂਦੇ ਮੈਂ ਉਸਨੂੰ ਦੱਸਿਆ, ਕਿਓਂ ਕਿ ਮੈਂ Top ਕਰਦੀ ਸੀ ਹਰ semester, ਮੇਰੀ university ਮੈਨੂੰ ਹਰ semester ਬਿਲਕੁਲ ਮੁਫ਼ਤ ਕੈਨੇਡਾ ਭੇਜਣਾ ਚਾਹੁੰਦੀ ਸੀ। ਮੇਰੀ ਖ਼ੁਦ management field ਹੈ ਸੋ ਉਸਨੂੰ guide ਕਰਨਾ ਮੈਨੂ ਕਾਫ਼ੀ ਸੌਖਾ ਰਿਹਾ। ਕਈ ਬੱਚੇ ਪਹਿਲਾਂ ਤੋਂ ਹੀ ਬੇਹਤਰੀਨ ਹੁੰਦੇ ਹਨ, ਫੇਰ ਵੀ guidance ਲੈਂਦੇ। ਮੈਨੂੰ ਉਸਦੀ ਸੋਚ ਨੇ ਕਾਫ਼ੀ ਪ੍ਰਭਾਵਿਤ ਕੀਤਾ। ਐਸੇ parents ਦੀ ਮੈਂ ਸ਼ੁਕਰਗੁਜ਼ਾਰ ਹਾਂ ਜ੍ਹਿਨਾਂ ਨੇ ਮੈਨੂੰ ਡਿੱਗਦੇ ਉੱਠਦੇ ਵੇਖਿਆ ਹੈ ਅਤੇ ਆਪਣੇ ਬੱਚਿਆਂ ਨੂੰ ਮੇਰੇ ਨਾਲ ਬੇਝਿਜਕ ਜੋੜਦੇ ਹਨ। ਤੇ ਉਹਨਾਂ ਵਿੱਚ ਮੈਂ ਆਪਣੇ ਆਪ ਨੂੰ ਵੇਖਦੀ ਹੈ। ਮੇਰੀ ਕੋਸ਼ਿਸ਼ ਹੈ Best guide ਤੇ ਖ਼ਾਸ ਕਰ Motivate ਕੀਤਾ ਜਾਵੇ। -ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
13 ਜੂਨ 2024

ਅੱਜ ਦਾ Counselling session ਕੈਨੇਡਾ ਰਹਿੰਦੇ ਇੱਕ ਲੜਕੇ ਨਾਲ ਸੀ। ਬਹੁਤ ਹੀ ਸੁਲਝਿਆ ਬੱਚਾ। ਉਸਨੇ ਮੈਨੂੰ ਦੱਸਿਆ ਕਿ ਮੇਰੇ ਪਿਤਾ ਕਾਫ਼ੀ ਦੇਰ ਤੋਂ ਤੁਹਾਨੂੰ follow ਕਰਦੇ ਹਨ। ਅਤੇ ਮੇਰੇ ਮਨ ਵਿੱਚ ਚੱਲ ਰਹੀ ਦੁਵਿਧਾ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ। India ਦੀ Accounts ਦੀ ਪੜ੍ਹਾਈ ਅਤੇ Canada ਦੀ ਹੁਣੇ ਹੁਣੇ ਖ਼ਤਮ ਕੀਤੀ Business Management ਦੀ ਪੜ੍ਹਾਈ ਤੇ ਲੰਬੀ ਚਰਚਾ ਹੋਈ। ਦੋਨੋ fields ਵੱਖ ਵੱਖ ਹਨ। ਇਹਨਾਂ ਵਿੱਚ ਕੰਮ ਕਰਨ ਵਾਲੇ ਨੌਜਵਾਨਾਂ ਦੀ personality ਵੱਖ ਹੋਵੇਗੀ। ਪਰ ਇਹਨਾਂ ਦੋਨਾਂ fields ਦਾ combination ਕਿਵੇਂ ਭਵਿੱਖ ਵਿੱਚ ਗ਼ਜ਼ਬ ਤੇ ਬਹਿਤਰੀਨ ਸਾਬਿਤ ਹੋ ਸਕਦਾ ਹੈ ਇਸਤੇ ਮੈਂ ਆਪਣੀ ਰਾਏ ਸਾਂਝੀ ਕੀਤੀ। ਹੁਣ, ਅੱਜ ਦੇ ਦਿਨ ਕੀ ਤੇ ਕਿਵੇਂ ਕਰਨਾ ਹੈ, ਪੜਾਈ ਵਿੱਚ, Job ਵਿੱਚ ਇਸਤੇ ਵੀ ਦੋਵਾਂ ਨੇ ਸਭ Options ਤੇ ਚਰਚਾ ਹੋਈ। ਮੈਨੂੰ ਬਹੁਤ ਹੀ ਖੁਸ਼ੀ ਹੋਈ ਜਦ ਉਸਨੇ 2-3 ਵਾਰ ਕਹਿ ਦਿੱਤਾ ਮੈਡਮ ਸੱਚਮੁੱਚ ਮੈਨੂੰ clarity ਹੋਈ ਹੈ। ਮੈਂ ਹੁਣ ਅੱਗੇ ਕਿਹੜੇ options ਕਿਵੇਂ select ਕਰਨੇ ਮੈਨੂ ਸੌਖੇ ਲੱਗ ਰਹੇ। ਜਾਂਦੇ ਜਾਂਦੇ ਮੈਂ ਉਸਨੂੰ ਦੱਸਿਆ, ਕਿਓਂ ਕਿ ਮੈਂ Top ਕਰਦੀ ਸੀ ਹਰ semester, ਮੇਰੀ university ਮੈਨੂੰ ਹਰ semester ਬਿਲਕੁਲ ਮੁਫ਼ਤ ਕੈਨੇਡਾ ਭੇਜਣਾ ਚਾਹੁੰਦੀ ਸੀ। ਮੇਰੀ ਖ਼ੁਦ management field ਹੈ ਸੋ ਉਸਨੂੰ guide ਕਰਨਾ ਮੈਨੂ ਕਾਫ਼ੀ ਸੌਖਾ ਰਿਹਾ। ਕਈ ਬੱਚੇ ਪਹਿਲਾਂ ਤੋਂ ਹੀ ਬੇਹਤਰੀਨ ਹੁੰਦੇ ਹਨ, ਫੇਰ ਵੀ guidance ਲੈਂਦੇ। ਮੈਨੂੰ ਉਸਦੀ ਸੋਚ ਨੇ ਕਾਫ਼ੀ ਪ੍ਰਭਾਵਿਤ ਕੀਤਾ। ਐਸੇ parents ਦੀ ਮੈਂ ਸ਼ੁਕਰਗੁਜ਼ਾਰ ਹਾਂ ਜ੍ਹਿਨਾਂ ਨੇ ਮੈਨੂੰ ਡਿੱਗਦੇ ਉੱਠਦੇ ਵੇਖਿਆ ਹੈ ਅਤੇ ਆਪਣੇ ਬੱਚਿਆਂ ਨੂੰ ਮੇਰੇ ਨਾਲ ਬੇਝਿਜਕ ਜੋੜਦੇ ਹਨ। ਤੇ ਉਹਨਾਂ ਵਿੱਚ ਮੈਂ ਆਪਣੇ ਆਪ ਨੂੰ ਵੇਖਦੀ ਹੈ। ਮੇਰੀ ਕੋਸ਼ਿਸ਼ ਹੈ Best guide ਤੇ ਖ਼ਾਸ ਕਰ Motivate ਕੀਤਾ ਜਾਵੇ। -ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
13 ਜੂਨ 2024

Mental health - ਦਿਮਾਗੀ ਤੇ ਮਨ ਦੀ ਸਿਹਤ ਬਾਰੇ ਅੱਜ ਦੀ ਦੁਨੀਆਂ ਵਿੱਚ ਗੱਲ ਕਰਨਾ ਬਹੁਤ ਜ਼ਰੂਰੀ ਹੈ। ਅਸੀਂ ਸਾਰੇ ਸਰੀਰ ਦੀ ਗੱਲ ਕਰਦੇ ਹਾਂ ਤੇ ਇਸਨੂੰ ਬੇਹਤਰ ਕਰਨ ਲਈ, ਬੇਹਤਰ ਖਾਣਾ, ਬੇਹਤਰ exercise ਸਭ ਸੋਚਦੇ ਹਾਂ। ਪਰ ਸਾਡਾ ਮਨ ਕਿਹੜਾ ਤੇ ਕਿੰਨਾ ਬੋਝ ਝੱਲ ਰਿਹਾ ਹੈ ਇਸਨੂੰ ਕੋਈ problem ਨਹੀਂ ਸਮਝਦੇ। ਇਸਨੂੰ ਕੁਦਰਤੀ ਸਮਝੀ ਜਾ ਰਹੇ ਹਾਂ। 99% ਲੋਕ ਇੱਕ ਦੂਸਰੇ ਨਾਲ ਇਸਦੇ ਬਾਰੇ ਗੱਲ ਵੀ ਕਰਨ ਵਿੱਚ ਹਿਚਕਿਚਾਉਂਦੇ ਨੇ। ਜੇ ਤੁਸੀਂ ਲੰਬੇ ਸਮੇਂ ਤੋਂ ਨਹੀਂ ਖੁਸ਼ ਜਾਂ ਸੁਕੂਨ ਵਿੱਚ ਨਹੀਂ ਆ ਪਾ ਰਹੇ, ਇਹ normal ਨਹੀਂ ਹੈ। ਬਹੁਤ ਘੱਟ ਲੋਕ ਨੇ ਜੋ mental health ਨੂੰ ਸਮਝ ਪਾਉਂਦੇ ਹਨ ਅਤੇ ਉਸਤੋਂ ਵੀ ਘੱਟ ਨੇ ਜੋ ਇਸਨੂੰ ਠੀਕ ਕਰਨਾ ਜ਼ਰੂਰੀ ਸਮਝਦੇ ਨੇ। ਜਿਵੇਂ ਹਰ ਗੱਲ ਲਈ ਡਾਕਟਰ ਕੋਲ ਨਹੀਂ ਜਾਣਾ ਪੈਂਦਾ ਜਦੋਂ ਸਾਨੂੰ ਸਰੀਰਕ ਤਕਲੀਫ਼ ਹੁੰਦੀ ਹੈ, ਏਦਾਂ ਹੀ ਮਨ ਦੇ ਬੋਝ ਆਪਣਿਆਂ ਨਾਲ, ਸਹੀ ਦੋਸਤਾਂ ਨਾਲ ਗੱਲ ਕਰਕੇ ਵੀ ਹੱਲ ਹੋ ਜਾਂਦੇ ਹਨ। ਕਈ ਵਾਰ ਆਪਣੇ ਅਧਿਆਪਕ ਨਾਲ ਜਾਂ ਕਿਸੇ Counsellor ਨਾਲ ਗੱਲ ਕਰਨਾ ਹੋਰ ਵੀ ਬੇਹਤਰ ਹੁੰਦਾ ਕਿਓਂ ਕਿ ਉਹਨਾਂ ਨੂੰ ਤੁਹਾਡੀ ਨਿੱਜੀ ਜ਼ਿੰਦਗੀ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਅਤੇ unbiased ਸਲਾਹ ਦਿੰਦੇ ਹਨ। ਤੁਹਾਡੇ ਨਾਲ ਨਿੱਜੀ ਤੌਰ ਤੇ ਭਾਵੁਕ ਨਹੀਂ ਹੁੰਦੇ ਤੇ ਤੁਹਾਨੂੰ ਸਹੀ ਸਲਾਹ ਦੇ ਪਾਉਂਦੇ ਹਨ। ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਕਿਸੇ ਨਾਲ ਖੁਲ੍ਹ ਕੇ ਬੋਲ ਸਕੀਏ, ਅਸੀਂ ਬੋਲੀਏ, ਗੱਲਾਂ ਨੂੰ ਆਪਣੇ ਅੰਦਰ ਨਾ ਰੱਖੀਏ, discuss ਕਰੀਏ, ਬੋਲੀਏ ਜੋ ਵੀ problem ਜਾਂ pressure ਅਸੀਂ ਝੱਲ ਰਹੇ ਹਾਂ। ਕਿਓਂ ਕਿ ਜ਼ਿੰਦਗੀ ਬਹੁਤ ਹੀ ਖ਼ੂਬਸੂਰਤ ਤੇ ਬੇਸ਼ਕੀਮਤੀ ਹੈ - Life is very precious. ਇਸ ਨੂੰ ਮਰ ਮਰ ਕੇ, ਖੁਸ਼ ਹੋ ਕੇ ਨਾ ਜਿਊਣਾ ਜਾਂ ਫੇਰ ਔਖੇ ਸਮੇਂ ਕਈ negative ਖਿਆਲ ਆਉਣਾ ਕੋਈ solution, ਕੋਈ ਹੱਲ ਨਹੀਂ। ਹਰ ਵੱਡੀ ਛੋਟੀ ਮੁਸ਼ਕਿਲ ਦਾ ਕੋਈ ਨਾ ਕੋਈ ਰਸਤਾ ਜਾਂ solution ਹਮੇਸ਼ਾਂ ਹੁੰਦਾ ਹੈ। ਬਸ ਸਾਨੂੰ positive ਰਹਿਣਾ ਹੈ ਤੇ believe ਕਰਨਾ ਹੈ ਵਿਸ਼ਵਾਸ ਜਤਾਉਣਾ ਹੈ ਆਪਣੇ ਆਪ ਤੇ, ਕਿ ਆਸ ਦੀ ਕਿਰਨ ਜਲਦ ਪੂਰਾ ਸੂਰਜ ਲੈ ਕੇ ਆਵੇਗੀ ਤੁਹਾਡੀ ਜ਼ਿੰਦਗੀ ਵਿੱਚ। ਔਕੜਾਂ ਨੂੰ, problems ਨੂੰ nervousness ਤੇ anxiety ਵਿੱਚ pressure ਲੈ ਕੇ ਕਦੇ ਨਾ ਦੇਖੋ। ਜੇ ਹੱਸ ਕੇ ਸਮਝਾਵਾਂ ਤਾਂ, ਇਹ ਸੁੰਡੀਆਂ ਵਾਂਗ ਹੈ, ਜੋ ਲੱਗਦਾ ਹੌਲੀ ਹੌਲੀ ਖਾ ਜਾਣਗੀਆਂ ਕਿਸਮਤ ਤੇ ਮਿਹਨਤ, ਪਰ ਬਾਅਦ ਵਿੱਚ ਇਹ ਤਿਤਲੀਆਂ ਬਣਦੀਆਂ, ਆਜ਼ਾਦ ਉੱਡਦੀਆਂ ਵੱਖ ਵੱਖ ਫੁੱਲਾਂ ਤੇ ਬਹਿਣਾ ਇਹਨਾਂ ਨੇ ! ਜ਼ਿੰਦਾਦਿਲੀ ਵੱਲ ਲੈ ਕੇ ਜਾਣੀ ਅਸੀਂ ਆਪਣੀ ਜ਼ਿੰਦਗੀ.... ਜ਼ਿੰਦਾਦਿਲੀ ਵੱਲ ! -ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
12 ਜੂਨ 2024

Student Career Counselling 13 ਤੋਂ 15 ਸਾਲ ਦੀ ਉਮਰ ਵਿੱਚ ਬਹੁਤ ਜ਼ਰੂਰੀ ਹੈ। ਇਸਦੇ ਨਾਲ ਨਾਲ, 12th ਕਰਦਿਆਂ ਹੀ, ਜਾਂ ਫਿਰ Graduation ਕਰਦੇ ਕਰਦੇ। ਸਾਡੇ ਮਨ ਵਿੱਚ ਬਹੁਤ ਸਾਰੇ options ਹੁੰਦੇ ਹਨ, ਪਰ ਕਿਸ ਵਿੱਚ ਅਸੀਂ ਆਪਣਾ Best ਦੇ ਪਾਵਾਂਗੇ, ਇਹ ਫ਼ੈਸਲਾ unbiased ਸਲਾਹ ਲੈ ਕੇ ਸਾਡੇ ਲਈ ਖ਼ੁੱਦ ਤਹਿ ਕਰਨਾ ਜ਼ਰੂਰੀ ਹੈ। ਫੇਰ ਚਾਹੇ ਅਸੀਂ ਨੌਕਰੀ ਕਰਨੀ ਹੋਵੇ ਜਾਂ ਖ਼ੁਦ ਦਾ ਕਾਰੋਬਾਰ। ਅਜਿਹੇ ਫ਼ੈਸਲੇ ਸਾਡੀ ਪੂਰੀ ਜ਼ਿੰਦਗੀ ਨਾਲ ਜੁੜੇ ਹੁੰਦੇ ਹਨ। ਅਕਸਰ ਇਹ ਫ਼ੈਸਲੇ ਭੇਡ ਚਾਲ ਵਿੱਚ ਲਏ ਜਾਂਦੇ ਹਨ, ਪਰ ਅਸੀਂ ਆਪਣਾ ਖ਼ੁੱਦ ਦਾ ਫ਼ੈਸਲਾ ਲੈਣਾ ਹੈ। ਸਾਡਾ ਮਕਸਦ ਉਹ ਕਰਨਾ ਨਹੀਂ ਜੋ ਸਾਰੇ ਕਰ ਰਹੇ ਹਨ, ਸਾਡਾ ਮਕਸਦ ਐਸੀ field ਚੁਣਨਾ ਹੈ ਜਿਸ ਵਿੱਚ ਅਸੀਂ ਆਪਣਾ best ਦੇ ਸਕੀਏ। Mediocre ਨਹੀਂ ਚੰਗੇ ਹੁਨਰਮੰਦ ਬਣੀਏ। - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
12 ਜੂਨ 2024

Counselling ਦੌਰਾਨ ਗੱਲ ਕਰਦੇ, ਇੱਕ Madam ਨੇ ਕਿਹਾ “ਮੈਂ ਖ਼ੁਸ਼ ਰਹਿ ਹੀ ਨਹੀਂ ਪਾਉਂਦੀ।” ਮੇਰੇ ਪੁੱਛਣ ਤੇ ਉਹਨਾਂ ਨੇ ਦੱਸਿਆ, ਉਹਨਾਂ ਦੇ ਪਿਤਾ ਨੇ ਉਹਨਾਂ ਨੂੰ ਮੇਰੇ ਬਾਰੇ ਦੱਸਿਆ। ਮੈਂ ਉਹਨਾਂ ਨੂੰ ਆਪਣੇ College time ਦੀ ਤੁਰੰਤ ਗੱਲ ਸੁਣਾਈ। ਤੇ ਉਹ ਖਿੜ੍ਹਖਿੜਾ ਕੇ ਹੱਸ ਪਏ। ਤੇ ਜਦ ਮੈਂ ਉਹਨਾਂ ਨੂੰ ਕਿਹਾ ਕਿ ਮੁਸਕੁਰਾਹਟ ਤੇ ਤੁਹਾਡੀ ਬਹੁਤ ਸੋਹਣੀ ਹੈ, ਉਹ ਹੋਰ ਖ਼ੁਸ਼ ਹੋ ਗਏ। ਮੰਨੋ Mood ਹੀ ਬਦਲ ਗਿਆ। ਹਰ ਕਿਸੇ ਵਿੱਚ ਹੱਸਣਾ, ਖ਼ੁਸ਼ ਰਹਿਣਾ Natural ਹੈ। ਜੋ ਲੋਕ ਸਾਡੇ ਬਾਰੇ positive ਸੋਚਦੇ ਹਨ, ਸਾਨੂੰ ਖ਼ੁਸ਼ ਵੇਖਣਾ ਚਾਹੁੰਦੇ ਹਨ, ਉਹਨਾਂ ਦੇ ਨੇੜੇ ਰਹੋ। ਮੈਂ ਉਹਨਾਂ ਨਾਲ ਇਹ ਗੱਲ ਸਾਂਝੀ ਕੀਤੀ ਕਿ ਜਦੋਂ ਉਦਾਸ ਹੋਈਦਾ ਅਸੀਂ ਸਗੋਂ ਹੀ ਆਪਣਿਆਂ ਤੋਂ ਦੂਰ ਭੱਜਦੇ ਹਾਂ। ਫ਼ੇਰ ਤੇ ਮਾਤਾ ਪਿਤਾ ਹਮਸਫ਼ਰ ਨਾਲ ਵੀ ਅਸੀਂ ਚੁੱਪ ਧਾਰ ਲੈਂਦੇ ਹਾਂ। ਉਹਨਾਂ ਨੇ ਕਿਹਾ “ ਮਨਦੀਪ ਮੇਰੇ ਨਾਲ ਬਿਲਕੁਲ ਇੱਦਾਂ ਹੀ ਹੁੰਦਾ ਹੈ”। ਇੱਥੇ ਹੀ ਤੇ ਅਸੀਂ ਗਲਤੀ ਕਰਦੇ ਹਾਂ, ਸਾਨੂੰ ਕਈ ਵਾਰ ਮਨ ਮਾਰਕੇ, ਮਨ ਦੀ ਗੱਲ ਨਾ ਮੰਨ ਕੇ ਆਪਣੀ ਗੱਲ ਜੋ ਸਹੀ ਹੈ ਉਹ ਮਨਵਾਉਣੀ ਹੁੰਦੀ ਹੈਂ। ਜਿਵੇਂ ਕਿ ਮੈਂ 10 ਮਿੰਟ walk ਕਰਾਂਗੀ, 10 ਮਿੰਟ ਪਾਠ ਕਰਾਂਗੀ, ਮਨ ਵਿੱਚ ਸ਼ੁਕਰਾਨਾ ਸੋਚਾਂਗੀ, ਆਪਣੇ stress ਨੂੰ manage ਕਰਾਂਗੀ। ਚਾਹੇ ਮੇਰਾ ਦਿਲ ਨਹੀਂ ਕਰ ਰਿਹਾ ਮੈਂ ਆਪਣਿਆਂ ਨਾਲ ਗੱਲ ਕਰਾਂਗੀ, ਉਹਨਾਂ ਦੇ ਕੋਲ ਬੈਠਾਂਗੀ। ਤੇ ਹੋਰ ਵੀ ਬਹੁਤ ਕੁੱਝ ਸਾਡੀ ਚਰਚਾ ਵਿੱਚ ਸ਼ਾਮਲ ਹੋ ਗਿਆ। Mood ਨਾਲ Action ਨਹੀਂ ਬਦਲਦੇ, Action ਨਾਲ Mood ਬਦਲੇ ਜਾਂਦੇ ਹਨ। 😊✨ -ਮਨਦੀਪ ਕੌਰ ਟਾਂਗਰਾ —— ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
11 ਜੂਨ 2024

20 ਸਾਲਾਂ ਲੜਕੀ ਨਾਲ ਕੱਲ Counselling ਦੌਰਾਨ ਬਹੁਤ ਹੀ ਸੰਜੀਦਾ ਚਰਚਾ ਹੋਈ। ਅੱਜ ਕੱਲ ਦਾ youth ਬਹੁਤ ਹੀ confuse ਹੈ ਕਿ ਉਹ private universities ਵਿੱਚ ਪੜ੍ਹੇ ਜਾਂ ਸਰਕਾਰੀ। ਇਥੋਂ ਤੱਕ ਕਿ ਪੰਜਾਬ ਪੜ੍ਹੇ ਕਿ ਦੂਸਰੇ ਦੇਸ਼ ਤੋਂ same ਪੜ੍ਹਾਈ ਕਰਕੇ ਆਏ। ਜਿਹੜੇ ਬੱਚੇ intelligent ਹਨ, ਪੈਸੇ ਵੀ ਭਰ ਸਕਦੇ ਹਨ , ਉਹ ਕਈ ਵਾਰ ਹੋਰ ਵੀ confuse ਹੋ ਜਾਂਦੇ ਹਨ। ਘਰ ਰਹਿ ਕੇ ਵਧੀਆ ਪੜ੍ਹਾਈ ਹੋਵੇਗੀ ਕਿ ਬਾਹਰ ਰਹਿ ਕੇ। ਇੱਕ ਡਿਗਰੀ ਕਰਨ ਦਾ ਮਨ ਬਣਿਆ ਹੈ, ਹੁਣ ਇਸਨੂੰ ਬਦਲਾਂ ਕਿ ਨਾ। ਕਿੰਨਾ ਵਕਤ ਲਵਾਂ ਫ਼ੈਸਲਾ ਕਰਨ ਵਿੱਚ। ਇਹ ਪੜ੍ਹਾਈ ਮੇਰੀ personality ਨਾਲ ਮੇਰੀ output ਨਾਲ match ਕਰੇਗੀ ਕਿ ਨਹੀਂ। ਇਹ ਸਾਰੇ ਸਵਾਲਾਂ ਦੇ ਅਸੀਂ ਮਿਲ ਕੇ ਜਵਾਬ ਲੱਭਣ ਦੀ ਕੋਸ਼ਿਸ਼ ਕੀਤੀ। ਨਤੀਜੇ ਤੇ ਪਹੁੰਚਣ ਦੀ ਵੀ। ਮੈਂ ਦੱਸਣਾ ਚਾਹੁੰਦੀ ਹਾਂ ਮੇਰਾ case ਅਲੱਗ ਹੋ ਸਕਦਾ, ਪਰ ਮੈਂ ਪੰਜ ਸਾਲ university ਬੱਸ ਤੇ travel ਕੀਤਾ 65km ਜਾਣਾ ਤੇ 65km ਆਉਣਾ। ਕਦੇ ਨਹੀਂ ਛੁੱਟੀ ਕੀਤੀ ਤੇ BBA -MBA ਦੀ ਡਿਗਰੀ ਵਿੱਚ first ਆਈ। ਮੇਰੇ ਮੰਮੀ ਪਾਪਾ ਨੇ ਮੇਰਾ ਵਕਤ ਬਚਾਉਣ ਵਿੱਚ ਅਤੇ ਮੇਰੇ time table ਨੂੰ follow ਕਰਨ ਵਿੱਚ ਮੇਰੀ ਬਹੁਤ ਹੀ ਜ਼ਿਆਦਾ ਮਦਦ ਕੀਤੀ। ਮੈਨੂੰ ਬਹੁਤ ਵਧੀਆ ਲੱਗਾ ਜਿਸ ਲੜਕੀ ਦੀ ਮੈਂ Counselling ਕੀਤੀ, ਖ਼ਾਸ ਤੌਰ ਤੇ ਉਸਦੇ ਪਿਤਾ ਜੀ ਨੇ ਧੰਨਵਾਦ ਵੀ ਕੀਤਾ। -ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
10 ਜੂਨ 2024

ਅੱਜ Counselling ਕਰਦੇ ਕਰਦੇ, ਬੰਦੇ ਨੇ ਕਿਹਾ " ਮੇਰਾ ਤੇ ਬੋਲਣਾ ਹੀ ਗੁਨਾਹ ਹੈ, ਜਦ ਵੀ ਬੋਲਦਾ ਮੇਰੀ ਲੜਾਈ ਹੋ ਜਾਂਦੀ ਹੈ" । ਅਸੀਂ ਵੀ ਪਤਾ ਨਹੀਂ ਅੰਤ ਹਾਰ ਮਨ ਕੇ "ਮੇਰੇ ਵਿੱਚ ਹੀ ਕਸੂਰ ਹੈ" ਸੋਚ ਤੇ ਆ ਜਾਂਦੇ ਹਾਂ। ਬਹੁਤ ਸਾਰੀਆਂ ਔਰਤਾਂ ਨੂੰ ਵੀ ਇੰਝ ਹੀ ਲੱਗਦਾ ਹੈ "ਚੁੱਪ" ਧਾਰ ਲੈਣਾ ਹੀ ਹੱਲ ਹੈ। ਉਸ ਨਾਲ ਰਿਸ਼ਤਿਆਂ ਵਿੱਚ ਕਿੰਨਾ ਫਾਸਲਾ ਵੱਧਦਾ ਹੈ, ਫ਼ਰਕ ਪੈਂਦਾ ਹੈ, ਇਸ ਬਾਰੇ ਕੋਈ ਨਹੀਂ ਸੋਚਦਾ। ਤੇ ਅਗਲਾ ਤੇ ਕਹਿ ਹੀ ਰਿਹਾ ਹੁੰਦਾ ਤੂੰ ਆਪਣੀ ਗ਼ਲਤੀ ਨਹੀਂ ਮੰਨਦੀ ਜਾਂ ਮੰਨਦਾ। ਇਹ ਦੁਨੀਆਂ ਤੁਹਾਨੂੰ ਮਨਵਾਉਂਦੀ ਹੈ ਕਿ ਤੁਸੀਂ ਹੀ ਗ਼ਲਤ ਹੋ। ਪਰ ਹਰ ਵਾਰ ਤੁਸੀਂ ਗ਼ਲਤ ਨਹੀਂ। ਹਰ ਵਾਰ ਆਪਣਾ ਆਪ ਮਾਰ ਲੈਣਾ ਠੀਕ ਨਹੀਂ। ਤੁਹਾਨੂੰ ਆਪਣੀ ਗੱਲ, ਆਪਣਾ ਪੱਖ ਵੀ ਰੱਖਣਾ ਆਉਣਾ ਚਾਹੀਦਾ ਹੈ। ਸਾਡਾ ਮਕਸਦ ਕਦੇ ਵੀ ਜਿੱਤਣਾ ਨਹੀਂ ਹੋਣਾ ਚਾਹੀਦਾ, problem solve ਕਰਨਾ, ਹੱਲ ਕੱਢਣਾ ਹੋਣਾ ਚਾਹੀਦਾ ਹੈ ਅਤੇ ਉਸ situation ਤੋਂ ਬਾਹਰ ਆਉਣਾ ਹੋਣਾ ਚਾਹੀਦਾ ਹੈ। ਅਕਸਰ ਅਸੀਂ ਜਿੱਤਣ ਖ਼ਾਤਿਰ ਜਿੱਦ ਜਾਂਦੇ ਹਾਂ ਤੇ ਪਰੇਸ਼ਾਨੀ ਨੂੰ ਹੋਰ ਵਧਾ ਲੈਂਦੇ ਹਾਂ ਤੇ ਕਈ ਵਾਰ ਕਿੰਨੀ ਛੋਟੀ ਗੱਲ ਕਿੰਨਾ ਵੱਡਾ ਪਹਾੜ ਬਣ ਸਕਦੀ ਹੈ, ਸਾਨੂੰ ਹੈਰਾਨ ਕਰਦੀ ਹੈ। ਕਮੀ ਸਿਰਫ ਏਥੇ ਹੈ ਲੋੜ ਪੈਣ ਤੇ ਸਾਨੂੰ ਆਪਣੀ ਗੱਲ ਰੱਖਣੀ ਨਹੀਂ ਆਉਂਦੀ। ਆਪਣੀ ਗੱਲ ਰੱਖਣ ਦਾ ਨਿਮਰ ਤਰੀਕਾ ਤੇ ਸਹੀ ਵਕਤ ਦਾ ਇੰਤਜ਼ਾਰ ਕਰੋ। ਅਸੀਂ ਆਪਣੀ ਗੱਲ ਕਿਵੇਂ ਕਿਵੇਂ ਰੱਖ ਸਕਦੇ ਹਾਂ ਇਸਤੇ ਅੱਜ counselling ਤੇ ਖ਼ੂਬ ਚਰਚਾ ਹੋਈ। ਮੈਂ ਸੋਚ ਕੇ ਅਜੇ ਵੀ ਮੁਸਕਰਾ ਰਹੀ ਹਾਂ 😊 ਪਿਆਰੇ ਇਨਸਾਨ ਬਣੋ। ਇਹ ਦੁਨੀਆਂ ਖੁਸ਼ ਰਹਿਣ ਦੇ ਰੱਖਣ ਲਈ ਬਣੀ ਹੈ। ਮੇਰੇ ਹਮਸਫ਼ਰ ਨਾਲ ਅਸੀਂ ਅਕਸਰ ਆਪਣੀ ਗੱਲ ਜ਼ਰੂਰ ਰੱਖਦੇ ਹਾਂ, ਸੁਣਨਾ ਔਖਾ ਲੱਗਦਾ ਕਈ ਵਾਰ ਤੇ ਫੇਰ ਅਖੀਰ ਅਕਸਰ ਇੱਕ ਦੂਜੇ ਦੀ ਹੀ ਮਨ ਲਈਦੀ ਹੈ। ਸੁਣਨਾ ਜ਼ਰੂਰੀ ਹੈ ਤੇ ਕੁੱਝ ਸਮਾਂ ਲਾ ਕੇ ਸਮਝਣਾ ਉਸਤੋਂ ਵੀ ਜ਼ਰੂਰੀ ! ਸਾਡੇ ਆਪਣੇ ਵੀ ਸਾਡਾ ਹੀ ਭਲਾ ਚਾਹੁੰਦੇ ਹਨ ਤੇ ਜ਼ਰੂਰੀ ਨਹੀਂ ਉਹ ਸਾਨੂੰ ਪੂਰਾ ਸਮਝ ਸਕਣ। ਆਪਣੀ ਗੱਲ ਜ਼ਰੂਰ ਰੱਖੋ! -ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
10 ਜੂਨ 2024

CAT (MBA ਦੇ entrance test ) ਦੀ ਤਿਆਰੀ ਕਰਨਾ ਚਾਹੁੰਦੇ ਇੱਕ student ਨਾਲ Counselling ਦੌਰਾਨ ਗੱਲ ਹੋ ਰਹੀ ਸੀ। ਮੈਨੂੰ ਖੁਸ਼ੀ atleast ਉਸਨੂੰ ਇਸ ਟੈਸਟ ਬਾਰੇ ਪਤਾ ਸੀ। ਇਸ ਟੈਸਟ ਨੂੰ ਹੋਰ ਵਧੀਆ ਕਿਵੇਂ ਤਿਆਰ ਕਰੀਏ ਇਸਤੇ ਚਰਚਾ ਹੋਈ। ਮੈਂ ਓਹਨਾ ਨੂੰ ਸਮਝਾਇਆ ਕਿ ਸਭ ਤੋਂ ਪਹਿਲਾਂ ਆਪਣੀਆਂ Core Strengths ਤੇ Weaknesses ਤੇ ਕੰਮ ਕਰਨਾ ਹੈ ਅਸੀਂ। ਜੋ strengths ਨੇ ਉਹਨਾਂ ਨੂੰ ਹੋਰ strong, ਜਿਵੇਂ ਕਿ ਜਿਵੇਂ ਸਾਡੀ Logical Reasoning strong ਹੈ ਅਸੀਂ ਉਸਨੂੰ ਹੋਰ strong ਕਰਨਾ ਕਿ ਅਸੀਂ ਉਸ ਵਿੱਚ 100 ਫ਼ੀਸਦੀ ਹੋਈਏ। Time Division ਬਹੁਤ ਜ਼ਰੂਰੀ strategy ਹੈ। ਜਿੰਨ੍ਹੀ ਜਲਦੀ ਸ਼ੁਰੂ ਕਰੀਏ ਓਨਾ ਵਧੀਆ ਸਾਡੇ ਲਈ। Exam ਦੇ pattern ਨੂੰ ਸਮਝਣ ਲਈ definately ਸਾਨੂੰ expert advise ਚਾਹੀਦੀ ਹੈ ਅਤੇ ਵੱਧ ਤੋਂ ਵੱਧ self study ਤੋਂ ਉੱਪਰ ਕੁੱਝ ਵੀ ਨਹੀਂ। ਮੈਨੂੰ ਯਾਦ ਹੈ ਜਦ ਮੈਂ ਆਪਣੀ ਡਿਗਰੀ ਵਿੱਚ top ਕੀਤਾ ਸੀ ਮੇਰੇ ਕੋਲ ਖ਼ੁਦ ਦੇ ਬਣਾਏ ਨੋਟਸ ਸਨ, ਏਦਾਂ ਲੱਗਦਾ ਸੀ ਇਹੀ ਮੇਰਾ super secret ਹਨ first ਆਉਣ ਲਈ। ਮੈਨੂੰ ਖੁਸ਼ੀ ਹੈ ਕਿ ਤੁਹਾਡੇ reference ਨਾਲ, ਅੱਗੇ ਦੱਸਣ ਨਾਲ ਮੇਰੇ ਤੋਂ ਬਹੁਤ ਬੱਚੇ, ਔਰਤਾਂ ਤੇ ਮਰਦ ਕਾਰੋਬਾਰੀ ਤੇ ਨਿੱਜੀ ਮਸਲਿਆਂ ਤੇ ਚਰਚਾ ਕਰਦੇ ਹਨ। ਅਸੀਂ ਮਿਲਕੇ ਚੰਗੇ ਸਿੱਟਿਆਂ ਤੇ ਵੀ ਪਹੁੰਚਦੇ ਹਾਂ। -ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
9 ਜੂਨ 2024

ਕਿਸੇ ਵੀ ਨੁਕਸਾਨ ਲਈ “ਛੁਪੇ ਰਿਸ਼ਤੇ”, “ਪੈਸੇ” ਨਾਲੋਂ ਵੱਡਾ ਕਾਰਣ ਤੇ “ਵੱਡਾ ਬਾਰੂਦ” ਹੁੰਦੇ ਹਨ। ਤੇ ਜਦ ਇਹ ਦੋਨੋ ਚੀਜ਼ਾਂ ਰੱਲ ਜਾਣ ਇਹ ਕਈਆਂ ਦਾ ਨੁਕਸਾਨ ਕਰਵਾ ਕੇ ਹੀ ਸਾਹ ਲੈਂਦੇ ਹਨ। ਖ਼ਾਸ ਕਰ ਉਹਨਾਂ ਦਾ ਨੁਕਸਾਨ, ਜਿਨ੍ਹਾਂ ਦਾ ਕਸੂਰ ਕੋਈ ਨਹੀਂ ਹੁੰਦਾ। ਪਰਿਵਾਰਾਂ ਵਿੱਚ ਝੂਠ, ਤੇ ਕੰਮਾਂ ਤੇ ਝੂਠ, ਤੇ ਅੰਤ ਨੁਕਸਾਨ ਦੂਸਰੇ ਦਾ ਇਹਨਾਂ ਦੀ “ਮਿਲੀਭੁਗਤ” ਕਰਕੇ ਹੁੰਦਾ। ਰਿਸ਼ਤਿਆਂ ਵਿੱਚ ਬੇਈਮਾਨੀ ਤੋਂ ਵੱਡੀ ਕੋਈ ਬੇਈਮਾਨੀ ਨਹੀਂ। ਇਸ ਦਾ ਅੰਤ ਪਛਤਾਵੇ ਵਿੱਚ ਹੁੰਦਾ ਹੈ, ਆਪਣਾ ਤੇ ਅਖ਼ੀਰ ਵਿੱਚ ਨੁਕਸਾਨ ਹੁੰਦਾ ਹੀ ਹੈ ਪਰ ਇਸ ਬੇਈਮਾਨੀ ਦੇ ਰਾਹ ਵਿੱਚ ਝੂਠਾਂ ਦੇ ਪੁੱਲ ਬਣਾ ਬਣਾ ਕਿੰਨਿਆਂ ਨੂੰ ਧੱਕਾ ਦੇ ਦਿੱਤਾ ਜਾਂਦਾ ਹੈ। ਇਸਦਾ ਪਛਤਾਵਾ ਨਹੀਂ ਪਾਪ ਲੱਗਦਾ ਹੈ। ਕਿਓਂਕਿ ਬੇਕਸੂਰ ਹੁੰਦੇ ਹਨ ਬਹੁਤ ਲੋਕ ਜੋ ਇਹਨਾਂ ਮਤਲਬੀਆਂ ਦੀਆਂ ਖੇਡਾਂ ਦੇ ਅਣਚਾਹੇ ਹਿੱਸੇ ਬਣ ਜਾਂਦੇ ਹਨ। ਮੈਂ ਆਪਣੀ ਜ਼ਿੰਦਗੀ ਵਿੱਚ ਅਜਿਹੇ ਲੋਕ ਦੇਖੇ ਹਨ ਜਿਨ੍ਹਾਂ ਦੇ ਛੁਪੇ ਰਿਸ਼ਤਿਆਂ ਨੇ ਸੈਂਕੜੇ ਲੋਕਾਂ ਦਾ ਜੀਅ ਭਰ ਕੇ ਨੁਕਸਾਨ ਕੀਤਾ, ਤੇ ਸ਼ਰਮ ਨਹੀਂ ਕੀਤੀ। ਤੁਸੀਂ ਵੀ ਅਕਸਰ ਮਹਿਸੂਸ ਕਰਦੇ ਹੋਵੋਗੇ, ਪਰ ਇਹਨਾਂ ਵਿੱਚ ਕੋਈ ਕੀ ਬੋਲੇ। ਰਿਸ਼ਤਿਆਂ ਦੀ ਇਮਾਨਦਾਰੀ, ਇਹਨਾਂ ਦਾ ਸਮਰਪਣ, ਜਾਂ ਕਹਿ ਲਓ ਆਪਣੇ ਆਪ ਨਾਲ ਵਫ਼ਾਦਾਰੀ ਸਾਨੂੰ ਆਪਣਾ ਤੇ ਦੂਸਰਿਆਂ ਦਾ ਨੁਕਸਾਨ ਹੋਣ ਤੋਂ ਬਚਾਉਂਦੀ ਹੈ। ਮੈਂ ਪੈਸੇ ਨਾਲੋਂ ਵੀ ਵੱਧ, “ਬੇਬੁਨਿਆਦ ਰਿਸ਼ਤਿਆਂ” ਨੂੰ ਨੁਕਸਾਨ ਹੋਣ ਦਾ ਕਾਰਨ ਮੰਨਦੀ ਹਾਂ। ਇਸ ਦੁਨੀਆਂ ਤੇ ਧੋਖੇ ਪੈਸਾ ਨਹੀਂ ਕਰਵਾ ਰਹਿਆ। ਇਹ ਤੁਹਾਡੇ ਨਾਲ ਜੁੜੇ ਲੋਕਾਂ ਦੇ ਹੇਰ ਫੇਰ ਤੇ ਬਿਬੁਨਿਆਦ ਰਿਸ਼ਤਿਆਂ ਤੇ ਤੋੜ ਜੋੜ ਕਰਵਾ ਰਹੇ ਹਨ। ਖ਼ਾਸ ਕਰ ਛੁਪੇ ਰਿਸ਼ਤੇ।ਇਹਨਾਂ ਨੂੰ ਆਪਣੇ ਆਸੇ ਪਾਸੇ, ਆਪਣੇ ਕੰਮ ਵਿੱਚ ਕਦੇ ਬੜਾਵਾ ਨਾ ਦਿਓ। ਇਹ ਅੰਨੇ ਹੋ ਜਾਂਦੇ ਹਨ, ਸਿਰਫ਼ ਆਪਣਾ ਸੋਚਦੇ ਹਨ, ਵੱਢ ਕੇ ਨਿਕਲ ਜਾਂਦੇ ਹਨ। ਕੋਈ ਵੀ ਕਾਰੋਬਾਰ, ਪਰਿਵਾਰ ਵਿੱਚ ਰਿਸ਼ਤਿਆਂ ਵਿੱਚ ਇਮਾਨਦਾਰੀ ਹੋਵੇਗੀ - ਹਮੇਸ਼ਾਂ ਬਰਕਤ ਹੋਵੇਗੀ ਅਤੇ ਐਸੀ ਸੋਚ ਦੇ ਲੋਕਾਂ ਤੋਂ ਦੂਰੀ ਬਣਾ ਕੇ ਰੱਖੋ। ਜੋ ਆਪਣੇ ਘਰਦਿਆਂ ਦੇ ਸਕੇ ਨਹੀਂ ਤੁਹਾਡੇ ਕੀ ਹੋਣਗੇ?? - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
9 ਜੂਨ 2024

ਕਿਸੇ ਨੂੰ ਦੁਖੀ ਕਰ ਕੇ, ਅੰਗ੍ਰੇਜ਼ੀ ਵਿੱਚ ਕਹੀਦਾ Cheat ਕਰਕੇ, ਝੂਠ ਬੋਲ ਕੇ ਤੇ ਉਸ ਨੂੰ ਹਨ੍ਹੇਰੇ ਵਿੱਚ ਰੱਖ ਕੇ, ਇੱਕ genuine ਬੰਦੇ ਨਾਲ ਵਿਸ਼ਵਾਸਘਾਤ ਕਰਕੇ, ਕਦੇ ਵੀ ਤੁਸੀਂ ਸਫ਼ਲਤਾ ਹਾਸਿਲ ਨਹੀਂ ਕਰ ਸਕਦੇ। ਨਾ personal relations ਵਿੱਚ ਨਾ ਕੰਮ ਵਿੱਚ! ਕਿਓਂਕਿ ਸਫ਼ਲਤਾ ਸੁਕੂਨ ਹੈ ਤੇ ਸੁਕੂਨ ਸਫ਼ਲਤਾ ਹੈ। ਕੁੱਝ ਸਾਲ ਤੁਹਾਡੇ ਵਿੱਚ ਜੋਸ਼ ਬਣ ਸਕਦਾ, ਪਰ ਇਹ ਕਿਸੇ ਨਾਲ ਗਲ਼ਤ ਕਰ ਕੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਵਾਲੇ ਜੋਸ਼ ਜ਼ਿਆਦਾ ਸਾਲ ਨਹੀਂ ਚੱਲਦੇ। ਕਿਓਂ ਕਿ ਇਹਨਾਂ ਦੀ ਬੁਨਿਆਦ ਹੀ, ਨੀਂਹ ਹੀ ਕਿਸੇ ਦਾ ਦਿਲ ਦੁਖਾ ਕੇ ਬਣੀ ਹੁੰਦੀ ਹੈ। ਤੁਸੀਂ ਆਪ ਤੇ ਸਖ਼ਤ, ਪੱਥਰ, practical ਬਣ ਸਕਦੇ ਹੋ, ਪਰ ਤੁਹਾਡਾ ਜ਼ਮੀਰ ਇਸ ਬੋਝ ਨੂੰ ਬਹੁਤੀ ਦੇਰ ਝੱਲ ਨਹੀਂ ਸਕੇਗਾ। ਇਸ ਲਈ ਅਸੀਂ ਆਪਣਾ ਕਦੇ ਵੀ Best ਨਹੀਂ ਦੇ ਸਕਾਂਗੇ ਕਿਉਂਕਿ ਸਾਡੇ ਵਿੱਚ ਉਹ energy ਹੀ ਨਹੀਂ ਬਣੇਗੀ ਜਿਸਨੇ ਸਾਨੂੰ ਸਿਖ਼ਰ ਤੇ ਲੈ ਕੇ ਜਾਣਾ ਹੈ। ਪੈਸਿਆਂ ਦੇ ਵਾਧੇ ਘਾਟੇ ਨਾਲ ਸਿਖ਼ਰ ਨਹੀਂ ਛੂਹੇ ਜਾਂਦੇ, ਜ਼ਮੀਰ ਨੂੰ ਸਦਾ ਜ਼ਿੰਦਾ ਰੱਖਣ ਨਾਲ ਸਿਖ਼ਰ ਛੂਹੇ ਜਾਂਦੇ ਹਨ। ਜ਼ਮੀਰ ਮਾਰ ਕੇ ਅਸੀਂ ਸਿਰਫ ਤੇ ਸਿਰਫ ਅਸੰਤੁਸ਼ਟੀ ਦੇ ਐਸੇ ਗੇੜ ਵਿੱਚ ਪੈ ਜਾਂਦੇ ਹਾਂ ਜਿਸ ਵਿੱਚੋਂ ਬਾਹਰ ਕਦੇ ਨਹੀਂ ਆਇਆ ਜਾ ਸਕਦਾ । ਇਹ ਗੇੜ ਇੱਕ circle ਵਾਂਗ ਹੈ। ਚੰਗਿਆਈ ਦਾ ਰਾਹ ਹੀ ਅਸਲ ਰਾਹ ਹੈ ਸੰਤੁਸ਼ਟ ਰਹਿਣ ਦਾ ਤੇ ਸੰਤੁਸ਼ਟ ਰਹਿਣਾ ਹੀ ਅਸਲ ਅਮੀਰੀ ਹੈ। ਹੱਸਦੇ ਰਹਿਣਾ ਤੇ ਸੰਤੁਸ਼ਟ ਰਹਿਣਾ ਵਿੱਚ ਫਰਕ ਹੈ। ਜਿਸਨੂੰ ਅਸੀਂ ਧਰਮ ਵਿੱਚ ਕਹਿੰਦੇ ਹਾਂ “ਓਸ ਦੀ ਰਜ਼ਾ ਵਿੱਚ ਰਹਿਣਾ” ਅਤੇ ਕਦੇ ਵੀ intentionally ਕਿਸੇ ਨਾਲ ਗ਼ਲਤ ਨਾ ਕਰਨਾ। - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
9 ਜੂਨ 2024

ਜ਼ਿੰਦਗੀ ਵਿੱਚ ਤੁਹਾਡਾ ਸਾਥ ਦੇਣ ਵਾਲਾ ਪਹਿਲਾਂ ਹਮਸਫ਼ਰ ਤੇ ਫ਼ੇਰ ਮਾਪੇ ਹੀ ਹੁੰਦੇ ਹਨ। ਉਹਨਾਂ ਨੂੰ ਕੋਈ ਈਰਖਾ ਨਹੀਂ, ਕੋਈ ਲੈਣਾ ਦੇਣਾ ਨਹੀਂ ਤੁਹਾਡੇ ਤੋਂ। ਈਰਖਾ ਹੈ ਤੇ ਉਹ ਮਾਪੇ ਨਹੀਂ, ਹਮਸਫ਼ਰ ਨਹੀਂ। ਕੋਈ ਸਵਾਰਥੀ ਰਿਸ਼ਤਾ ਹੈ। ਤਕਰੀਬਨ ਬਾਕੀ ਸਾਰੇ ਰਿਸ਼ਤੇ ਤੁਹਾਡੇ ਨਾਲ ਮੁਕਾਬਲੇ ਵਿੱਚ ਹੁੰਦੇ ਹਨ। ਅਹਿਸਾਨ ਕਰਨ ਤੇ ਜਤਾਉਣ ਦੀ ਕੋਸ਼ਿਸ਼ ਵਿੱਚ। ਹਮਸਫ਼ਰ ਤੇ ਮਾਪੇ ਕਦੇ ਮੂੰਹੋਂ ਨਹੀਂ ਕਹਿੰਦੇ ਤੈਨੂੰ ਮੈਂ ਬਣਾਇਆ, ਮਾਣ ਨਹੀਂ ਉਹਨਾਂ ਨੂੰ। ਸਾਡੀ ਮਿਹਨਤ ਨੂੰ ਚਮਕਾ ਕੇ ਦੱਸਦੇ ਹਨ। ਆਪਣੇ ਆਪ ਨੂੰ ਵੀ ਇਹੀ ਕਹਿੰਦੇ ਹਨ - ਬੱਚਾ ਸਾਡਾ, ਹਮਸਫ਼ਰ ਸਾਡਾ ਬਹੁਤ ਸ਼ਾਨਦਾਰ ਬਹੁਤ ਲਾਇਕ। ਔਰਤ ਮਰਦ ਜਿਸ ਵਿੱਚ ਆਪਣੇ ਹੌਂਸਲੇ ਨਾਲ਼ੋਂ ਵੀ ਵੱਧ ਕਰ ਦਿਖਾਉਣ ਦਾ ਜਜ਼ਬਾ ਹੈ, ਉਸ ਨੂੰ ਦੁਨੀਆ ਵਿੱਚ ਸਭ ਤੋਂ ਨੇੜ ਵਾਲੇ ਤੋਂ ਵੀ ਇਹੀ ਸੁਣਨ ਨੂੰ ਮਿਲੇਗਾ - ਇੰਨਾਂ ਖਪਨ ਦੀ ਕੀ ਲੋੜ ਹੈ। ਜ਼ਿੰਦਗੀ ਦੇ ਇਸ ਸਫ਼ਰ ਵਿੱਚ, ਜਿੰਨਾ ਅੱਗੇ ਵੱਧਦੇ ਜਾਓਗੇ ਬਹੁਤ ਖ਼ਾਸ ਵੀ ਸਾਥ ਛੱਡਦੇ ਜਾਣਗੇ। ਤੁਸੀਂ ਸੂਰਜ ਹੋ ਜੋ ਖ਼ੁਦ ਤੱਪਦਾ ਸੜਦਾ ਹੈ, ਅਤੇ ਦੁਨੀਆਂ ਜਹਾਨ ਨੂੰ ਭਰਪੂਰ ਰੌਸ਼ਨੀ ਦਿੰਦਾ ਹੈ। ਹਰ ਕੋਈ ਸੂਰਜ ਕੋਲ ਨਹੀਂ ਖਲੋ ਸਕਦਾ। ਤੱਪਦੀ ਗਰਮੀ ਵਿੱਚ ਕੋਈ ਤੁਹਾਡੇ ਵਰਗਾ ਮਿਹਨਤੀ ਹੀ ਤੁਹਾਡੇ ਨਾਲ ਖਲੋ ਸਕਦਾ ਹੈ, ਤੁਹਾਨੂੰ ਸਮਝ ਸਕਦਾ। ਰਾਹ ਬਣਾਉਣੇ ਨੇ ਅਸੀਂ .. ਕਦੇ ਖ਼ੁਦ ਦੇ ਹੌਂਸਲੇ ਤੋਂ ਹਾਰਨਾ ਨਹੀਂ, ਹੌਂਸਲੇ ਤੋਂ ਵੱਧ ਜਾਨ ਲਗਾਉਣੀ ਹੈ।ਜ਼ਿੰਦਗੀ ਵਿੱਚ ਅੱਗੇ ਵੱਧਦੇ ਇਕੱਲੇ ਨਾ ਮਹਿਸੂਸ ਕਰੋ, ਸੂਰਜ ਬਣੋ, ਆਪਣੀ ਚੰਗਿਆਈ ਨਾਲ, ਚੰਗੀ ਸੋਚ ਨਾਲ, ਮਿਹਨਤ ਤੇ ਕਿਰਤ ਨਾਲ ਰੌਸ਼ਨ ਕਰ ਦਿਓ ਇਸ ਜਹਾਨ ਨੂੰ। - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
8 ਜੂਨ 2024

ਆਪਣੇ ਆਪ ਵਿੱਚ ਵਿਸ਼ਵਾਸ ਕਰਨ ਵਾਲੀਆਂ ਕੁੜੀਆਂ ਬਣੋ। ਜਦ ਪੜ੍ਹ ਰਹੇ ਹੋ, ਮਨ ਵਿੱਚ ਧਾਰੋ ਕਿ ਅੱਵਲ ਮੈਂ ਵੀ ਆ ਸਕਦੀ ਹਾਂ। ਪਰ Counselling ਕਰਦੇ ਇੱਕ ਲੜਕੀ ਜੋ ਕਿ ਆਪਣਾ ਕਾਰੋਬਾਰ ਕਰਦੀ ਹੈ, ਉਸਦੇ ਸ਼ਬਦ ਸਨ - ਮੈਡਮ ਮੈਂ ਜਿੰਨ੍ਹੀ ਮਰਜ਼ੀ ਮਿਹਨਤ ਕਰ ਲਵਾਂ ਮੇਰੀ ਕਿਸਮਤ ਤੇਜ਼ ਨਹੀਂ” । ਅਸਫ਼ਲ ਹੋਣਾ ਜ਼ਿੰਦਗੀ ਦਾ ਹਿੱਸਾ ਹੈ। ਕਿਸਮਤ ਬਾਰ ਬਾਰ ਸਫ਼ਲ ਹੋਣ ਨਾਲ ਨਹੀਂ ਤੇਜ਼ ਹੁੰਦੀ। ਕਿਸਮਤ ਬਣਦੀ ਹੈ ਵੱਧ ਤੋਂ ਵੱਧ ਵਾਰ ਸਫ਼ਲ-ਅਸਫ਼ਲ ਹੋ ਕੇ- ਜਿਸਨੂੰ ਅਸੀਂ ਤਜਰਬਾ ਕਹਿੰਦੇ ਹਾਂ। ਜਿੰਨੇ ਵੱਧ ਤਜਰਬੇ ਓਨੀ ਕਿਸਮਤ ਤੇਜ਼! ਭਰਭੂਰ Confidence, ਵਿਸ਼ਵਾਸ ਵਾਲੀਆਂ ਔਰਤਾਂ ਅਤੇ ਮਰਦ ਬਣੋ। ਜੋ ਸੋਚਦੇ ਹਨ ਸਾਡੀ ਮੰਜ਼ਿਲ ਤਹਿ ਹੈ ਬੱਸ ਰਸਤੇ ਪਾਰ ਕਰਨੇ ਹਨ, ਵੱਖ ਵੱਖ ਮੌਸਮਾਂ ਵਿੱਚੋਂ ਲੰਘਣਾ ਹੈ। - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
7 ਜੂਨ 2024

ਕਿਸੇ ਤੋਂ ਰਿਸ਼ਤੇ ਚੋਂ ਅਲੱਗ ਹੋਣ ਦਾ ਫ਼ੈਸਲਾ ਜਦ ਇਨਸਾਨ ਲੈਂਦਾ ਹੈ ਤੇ ਬਹੁਤ ਸਾਰੇ pressure ਤੇ depression ਵਿੱਚੋਂ ਲੰਘਦਾ ਹੈ। ਇੰਝ ਕਦੇ ਵੀ ਕੋਈ ਵੀ ਦਿਲੋਂ ਨਹੀਂ ਚਾਹੁੰਦਾ, ਪਰ ਕਈ ਵਾਰ ਅਜਿਹੇ ਫ਼ੈਸਲੇ ਸਾਡੇ ਸਾਹਮਣੇ ਆ ਜਾਂਦੇ ਹਨ। ਮੈਂ ਵੀ ਇਸ ਨੂੰ ਪਾਰ ਕੀਤਾ। ਐਸਾ ਜ਼ਿੰਦਗੀ ਦਾ phase - ਦੌਰ ਪਾਰ ਕਰਦੀ ਇੱਕ ਔਰਤ ਨਾਲ ਮੇਰੀ ਅੱਜ Counselling ਦੌਰਾਨ ਗੱਲ ਹੋਈ। ਅਜੇ ਸਾਲ ਵੀ ਨਹੀਂ ਹੋਇਆ ਵਿਆਹ ਨੂੰ ਅਤੇ ਅਲੱਗ ਹੋਣ ਦਾ ਫ਼ੈਸਲਾ ? ਦੋਨੋ ਪੜ੍ਹੇ ਲਿਖੇ ਹੋ ਕੇ ਘਰ ਵਿੱਚ ਥੱਪੜ ਸਹਿ ਲੈਣਾ ? ਗਾਲੀ ਗਲੋਚ ਸਹਿੰਦੇ ਰਹਿਣਾ ? ਫੁੱਲਾਂ ਵਾਂਗ ਪਾਲੀ ਧੀ ਜਿਸਦਾ ਕੋਈ ਭਰਾ ਨਹੀਂ, arrange marriage ਨੂੰ ਪਹਿਲ ਦੇਣ ਵਾਲੀ, ਫੇਰ ਵੀ physical torture ਤੱਕ ਸਹੇ - ਠੀਕ ਕਿ ਗ਼ਲਤ ? ਕਈ ਵਾਰ ਅਸੀਂ ਸਹਿੰਦੇ ਸਹਿੰਦੇ 10-15 ਸਾਲ ਕੱਢ ਦੇਂਦੇ ਹਾਂ ਪਰ ਅਖ਼ੀਰ ਬਾਹਰ ਆਉਣਾ ਹੀ ਪੈਂਦਾ ਹੈ। ਤੇ ਫੇਰ ਸਾਡੀਆਂ ਅੱਖਾਂ ਖੁਲ੍ਹਦੀਆਂ ਹਨ ਕਿ ਪਿਛਲੇ 10-15 ਸਾਲ ਵੀ ਗਵਾ ਲਏ। ਕਿਓਂਕਿ ਸਹਿਣ ਤੋਂ ਇਲਾਵਾ ਧਿਆਨ ਕਿਸੇ productive ਕੰਮ ਵੱਲ ਗਿਆ ਹੀ ਨਹੀਂ ! ਰੋਣਾ ਸੌਖਾ ਹੋ ਜਾਂਦਾ ਹੈ, ਸੁਕੂਨ ਤੇ ਸੱਚਮੁੱਚ ਹੱਸਣਾ ਖੇਡਣਾ ਕੀ ਹੁੰਦਾ ਹੈ ਭੁੱਲ ਜਾਈਦਾ ਹੈ। ਲੋਕ ਕੀ ਸੋਚਣਗੇ ਇਸ ਵਿੱਚ ਫੱਸ ਜਾਈਦਾ ਹੈ। ਕਿਸੇ ਦੇ ਮਾਂ - ਪਿਓ ਸਾਥ ਦਿੰਦੇ ਹਨ ਤੇ ਕਿਸੇ ਦੇ ਨਹੀਂ। ਜ਼ਿੰਦਗੀ ਫੇਰ ਸ਼ੁਰੂ ਕਰਨ ਨੂੰ ਕਾਫ਼ੀ ਔਖਾ ਸਮਝਿਆ ਜਾਂਦਾ ਹੈ। ਏਸੇ ਦੁਨੀਆਂ ਵਿੱਚ ਹੀ ਬਹੁਤ ਖ਼ੂਬਸੂਰਤ ਜੋੜੀਆਂ ਹਨ। ਤੇ ਹਰ ਇੱਕ ਲਈ ਰੱਬ ਨੇ ਖ਼ੂਬਸੂਰਤ ਰਿਸ਼ਤਾ ਤੇ ਚੰਗਾ, ਪਿਆਰ ਕਰਨ ਵਾਲਾ ਹਮਸਫ਼ਰ ਬਣਾਇਆ ਹੈ। ਮੈਂ ਹਰਸਿਮਰਨ ਆਪਣੇ ਹੁਣ ਜੀਵਨਸਾਥੀ ਨਾਲ ਆਪਣੇ “ਪਿਆਰ ਦੇ ਨਿੱਘੇ ਰਿਸ਼ਤੇ” ਤੋਂ ਮਹਿਸੂਸ ਕਰਦੀ ਹਾਂ ਕਿ ਕਈ ਸਾਲ ਇੰਨਾਂ ਦੁੱਖ ਝੱਲ ਕੇ ਅਖੀਰ ਰੱਬ ਨੇ ਗੁਰਦੁਆਰੇ ਜਿਹਾ ਘਰ, ਬੇਇੰਤਹਾ ਚੰਗਾ ਹਮਸਫ਼ਰ ਦਿੱਤਾ ਹੈ ਤੇ ਇਹੀ ਅਰਦਾਸ ਹੁੰਦੀ ਹੈ, ਰੱਬਾ ਕੋਈ ਗੱਲ ਨਹੀਂ। ਪਰ ਅਸੀਂ ਸਮਾਜਿਕ ਤਾਣੇ ਬਾਣੇ ਵਿੱਚ ਉਲਝੇ - ਸਹਿਣ ਨੂੰ, ਸਹਿ ਸਹਿ ਕੇ ਸਾਰੀਆਂ ਖਵਾਹਿਸ਼ਾਂ ਮਾਰਨ ਨੂੰ ਹੀ ਠੀਕ ਸਮਝਦੇ ਰਹਿੰਦੇ ਹਾਂ। ਮਰਦ ਤੇ ਔਰਤ ਦੋਨਾਂ ਨੂੰ ਹੀ ਮਜ਼ਬੂਤ ਹੋਣਾ ਪਵੇਗਾ। ਜ਼ਿੰਦਗੀ ਦੇ ਔਖੇ ਫ਼ੈਸਲੇ ਕਰਨੇ ਆਉਣੇ ਚਾਹੀਦੇ ਹਨ। ਕੁੱਝ ਨਿੱਜੀ ਹੁੰਦੇ ਹਨ, ਕੁੱਝ ਪਰਿਵਾਰ ਨਾਲ ਲੈਣ ਵਾਲੇ, ਕੁੱਝ ਆਰਾਮ ਨਾਲ ਤੇ ਕੁੱਝ ਜਲਦਬਾਜ਼ੀ ਵਿੱਚ। ਕਦੋਂ ਤੇ ਕਿਵੇਂ ਫ਼ੈਸਲਾ ਲੈਣਾ ਹੈ ਇਸ ਦੀ ਸਾਨੂੰ ਸਾਡੇ ਵਿੱਚ ਸਮਝ ਪੈਦਾ ਕਰਨੀ ਪਵੇਗੀ। ਰੱਬ ਦੀ ਦਿੱਤੀ ਇਹ ਦੇਹ ਤੇ ਰੂਹ ਨੂੰ ਦੁੱਖ ਵਿੱਚ ਰੱਖਣ ਦਾ ਸਾਨੂੰ ਕੋਈ ਹੱਕ ਨਹੀਂ। ਦੁੱਖ ਹੋਵੇ ਚਾਹੇ ਸੁੱਖ, ਰੂਹ ਨੂੰ ਸੁਕੂਨ ਵੱਲ ਲੈ ਕੇ ਜਾਣਾ ਸਾਡਾ ਫਰਜ਼ ਹੈ। - ਮਨਦੀਪ ਕੌਰ ਟਾਂਗਰਾ ਮੈਂ Life Counselling, Career Counselling ਅਤੇ Business Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਸਕਦੇ ਹੋ : www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
6 ਜੂਨ 2024

ਜੀਵਨਸਾਥੀ ਦੇਖਦਿਆਂ ਬਹੁਤ ਗੁਣ ਔਗੁਣ ਅਣਗੌਲਿਆਂ ਕੀਤੇ ਜਾ ਸਕਦੇ ਹਨ ਪਰ ਜੇ ਕਿਸੇ ਰਿਸ਼ਤੇ ਵਿੱਚ “ਸਤਿਕਾਰ” ਦੀ ਘਾਟ ਹੈ, ਤਾਂ ਇਹ ਪੱਕੇ ਤੌਰ ਤੇ ਮੌਤ ਦੇ ਜਾਲ ਵਾਂਗ ਹੈ। ਤੁਸੀਂ ਅੰਤ ਵਿੱਚ ਘੁੱਟਣ ਅਤੇ ਘੁੱਟਣ ਹੀ ਮਹਿਸੂਸ ਕਰੋਗੇ ਅਤੇ ਆਪਣੇ ਰਿਸ਼ਤੇ ਵਿੱਚ 100 ਪ੍ਰਤਿਸ਼ਤ ਕਦੀ ਨਹੀਂ ਦੇ ਪਾਓਗੇ। ਸਤਿਕਾਰ, ਪਰਿਵਾਰ, ਤੁਹਾਡੀਆਂ ਵਿਚਾਰਧਾਰਾਵਾਂ, ਤਰਜੀਹਾਂ ਇਹ ਸਭ ਇਕੱਠਿਆਂ ਜੀਵਨ ਜਿਊਣ ਵਿੱਚ ਮਹੱਤਵਪੂਰਨ ਪਹਿਲੂ ਹਨ। ਕਦੇ ਵੀ ਕਿਸੇ ਅਜਿਹੇ ਵਿਅਕਤੀ ਨਾਲ ਰਹਿਣ ਦੀ ਚੋਣ ਨਾ ਕਰੋ ਜੋ ਤੁਹਾਨੂੰ ਕਿਸੇ ਵੀ ਗੱਲ ਵਿੱਚ ਬਰਾਬਰ ਨਹੀਂ, ਨੀਵਾਂ ਸਮਝਦਾ ਹੈ ਕਿਉਂਕਿ ਇਹ ਜੀਵਨ ਸਾਥੀ ਦੇ ਚੰਗੇ ਗੁਣਾਂ ਵਿੱਚੋਂ ਇੱਕ ਨਹੀਂ ਹੈ, ਅਤੇ ਹਮਸਫ਼ਰ ਦੀ ਚੋਣ ਕਰਨ ਲੱਗਿਆਂ ਇਹ ਸਭ ਤੋਂ ਮਹੱਤਵਪੂਰਨ ਹੈ, ਸਭ ਤੋਂ ਵੱਧ! ਮਰਦ ਹੈ ਚਾਹੇ ਔਰਤ, ਤੁਹਾਨੂੰ ਅਜ਼ਾਦ ਤੇ ਬੇਹਤਰ ਤੇ ਉਤਸ਼ਾਹ ਮਹਿਸੂਸ ਹੋਵੇ, ਨਾ ਕਿ ਕਮੀਆਂ ਦੀ ਲੰਬੀ ਲੜੀ ਬਣ ਜਾਵੋ। - ਮਨਦੀਪ ਕੌਰ ਟਾਂਗਰਾ ਮੈਂ Life Counselling, Career Counselling ਅਤੇ Business Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਸਕਦੇ ਹੋ : www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
6 ਜੂਨ 2024

ਕੱਲ Counselling Session ਮੈਂ ਮੋਗੇ ਵਿੱਚ ਹੀ ਲਿਆ। ਤਕਰੀਬਨ ਮੇਰੇ session online ਹੁੰਦੇ ਹਨ। ਐਡਵੋਕੇਟ ਦੀ ਪੜ੍ਹਾਈ ਕਰਨ ਤੋਂ ਬਾਅਦ ਕੰਮ ਤੇ ਹੈ ਪਰ ਮਨ ਨਹੀਂ, ਏਦਾਂ ਹੀ Canada ਇੱਕ ਲੜਕੀ ਦਾ session ਕਰਦੇ ਉਹਨੇ ਦੱਸਿਆ ਪੜ੍ਹਾਈ Marketing ਦੀ ਕੀਤੀ ਹੈ, job ਵੀ ਹੈ ਪਰ ਕਰਨਾ ਕੁਝ ਹੋਰ ਚਾਹੁੰਦੀ ਹੈ। ਸਾਡਾ ਇੱਕ basic ਕਿੱਤਾ ਬਹੁਤ ਜ਼ਰੂਰੀ ਹੈ ਅਤੇ ਇਹ ਚੰਗੀ ਗੱਲ ਹੈ ਕਿ ਉਹ basic ਕਿੱਤਾ ਇਸ ਸਮੇਂ ਸਾਡੇ ਹੱਥ ਵਿੱਚ ਹੈ। ਲੋਕਾਂ ਕੋਲ ਤੇ ਛੋਟਾ ਮੋਟਾ ਵੀ ਕਈ ਵਾਰ ਕੰਮ ਨਹੀਂ ਹੁੰਦਾ। ਭਾਵੇਂ ਪਸੰਦ ਭਾਵੇਂ ਨਹੀਂ ਪਸੰਦ, ਸਾਡੇ ਹੱਥ ਵਿੱਚ ਜੋ ਹੁਨਰ ਹੈ, ਜਿਸਦੀ ਅਸੀਂ ਪੜ੍ਹਾਈ ਕੀਤੀ ਹੈ, ਤੇ ਜੋ ਸਾਡੀ ਆਮਦਨ ਦਾ ਵੀ ਸਾਧਨ ਹੋਵੇ, ਕਦੇ ਵੀ mood ਤੇ ਮਨ ਦੇ ਹਿਸਾਬ ਨਾਲ ਨਹੀਂ ਛੱਡਣਾ ਚਾਹੀਦਾ। ਉਹ basic ਕਿੱਤਾ ਅਕਸਰ ਸਾਡੀ ਪਹਿਚਾਣ ਹੁੰਦੀ ਹੈ। ਜਿਸ ਕੰਮ ਨੇ ਸਾਡੀ routine ਬਣਾਈ ਹੈ, ਇੱਕਦਮ ਨਹੀਂ ਛੱਡਣਾ ਚਾਹੀਦਾ। ਮੈਂ ਉਹਨਾਂ ਨਾਲ Share ਕੀਤਾ, Hope ਵਿੱਚ, ਆਸ ਵਿੱਚ ਕਿ ਨਵਾਂ ਹੋ ਹੀ ਜਾਏਗਾ ਮੈਂ ਕਾਬਲ ਹਾਂ - ਨਹੀਂ। ਇੱਕ ਕੰਮ ਕਰਦੇ ਕਰਦੇ, ਦੂਜੇ ਤੇ ਜਾਂ ਹੋਰ ਕੰਮਾਂ ਤੇ, ਜਾਂ ਆਪਣੇ business ਤੇ ਕਿਓਂ, ਕਿਵੇਂ ਤੇ ਕਦੋਂ shift ਹੋਣਾ ਹੈ ਤੇ ਉਸਦੀਆਂ options ਕੀ ਕੀ ਹਨ, ਇਸ ਤੇ ਚਰਚਾ ਹੋਈ । -ਮਨਦੀਪ ਕੌਰ ਟਾਂਗਰਾ ਮੈਂ Life Counselling, Career Counselling ਅਤੇ Business Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਸਕਦੇ ਹੋ : www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
6 ਜੂਨ 2024

ਮੈਂ ਜਿੰਦਗੀ ਨੂੰ ਬਹੁਤ ਨੇੜਿਓ ਦੇਖਦੀ ਹਾਂ। ਅੱਤ ਔਖੇ ਸਮੇਂ ਵਿੱਚ ਸਬਰ, ਅਤੇ ਖੁਸ਼ੀਆਂ ਵਿੱਚ ਦੂਣਾ ਸਬਰ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਜਿੰਦਗੀ ਦਾ ਤਜ਼ੁਰਬਾ ਨਾ ਮਿੱਠਾ ਤੇ ਨਾ ਕੌੜਾ ਹੋਣਾ ਚਾਹੀਦਾ ਹੈ। ਇਕਸਾਰ ਜੀਵਨ ਜਦ ਹੁੰਦਾ ਹੈ ਤਾਂ ਔਖੇ ਸਮੇਂ ਦੁੱਖ ਘੱਟ ਤੇ ਸੌਖੇ ਸਮੇਂ ਉਤਸ਼ਾਹਿਤ ਘੱਟ ਰਹਿਣ ਨਾਲ, ਦਿਮਾਗ਼ ਸਹੀ ਸੋਚ ਪਾਉਂਦਾ ਹੈ। ਮੈਂ ਕਈ ਵਾਰ ਦੇਖਿਆ ਲੋਕ ਆਪਣੇ ਆਪ ਨੂੰ ਹਾਰਿਆ ਕਰਾਰ ਦੇ ਦਿੰਦੇ ਹਨ। ਕਹਿ ਦਿੰਦੇ ਹਨ ਕਿ ਮੇਰੇ ਕੋਲੋਂ ਇਹ ਕੰਮ ਨਹੀਂ ਹੋਣਾ, ਹੱਥ ਖੜ੍ਹੇ ਕਰਨ ਵਾਲਾ ਹੀ ਹਾਰਦਾ ਹੈ, ਉਵੇਂ ਹਾਰ ਵਰਗੇ ਸ਼ਬਦ ਦੇ ਜਨਮ ਲੈਣ ਦਾ ਕੋਈ ਵਜੂਦ ਨਹੀਂ ਹੈ। "ਹਾਰ" ਦਾ ਵਜੂਦ ਤੁਹਾਡੇ ਮੇਰੇ ਵਰਗੇ ਦੀ ਸੋਚ ਨੇ ਕਿਸੇ ਮਾੜੇ ਸਮੇਂ ਵਿੱਚ ਪੈਦਾ ਕਰ ਦਿੱਤਾ ਜਦ ਅਸੀਂ ਕਈ ਵਾਰ ਬੁਜ਼ਦਿਲ ਹੋ ਜਾਂਦੇ ਹਾਂ। ਪਰਮਾਤਮਾ ਦੇ ਸੰਗ ਹੁੰਦਿਆਂ ਵੀ ਡਰਾਉਣ ਵਾਲੇ ਤੋਂ ਡਰ ਜਾਂਦੇ ਹਾਂ। ਜ਼ਿੰਦਗੀ ਨੂੰ ਜੀਅ ਕੇ ਤਾਂ ਵੇਖੋ, ਔਖਾ ਘੁੱਟ ਪੀ ਕੇ ਤੇ ਵੇਖੋ। ਜਿੰਦਗੀ ਸੰਘਰਸ਼ ਹੈ, ਜਦ ਸਭ ਅਸਾਨੀ ਨਾਲ ਮਿਲਦਾ ਹੈ, ਸਮਝ ਜਾਓ ਤੁਸੀਂ ਜ਼ਿੰਦਗੀ ਨੂੰ ਜੀਅ ਨਹੀਂ ਰਹੇ, ਤੁਹਾਨੂੰ ਤੁਹਾਡੀ ਪਹਿਚਾਣ ਨਹੀਂ ਮਿਲ ਰਹੀ। ਹੋ ਸਕਦਾ ਹੈ ਕਿ ਤੁਹਾਡੇ ਘਰ ਵਾਲਿਆਂ ਨੇਂ ਦੋਸਤਾਂ ਮਿੱਤਰਾਂ ਨੇ, ਤੁਹਾਡੀ ਜ਼ਿੰਦਗੀ ਇੰਨੀ ਸਰਲ ਕੀਤੀ ਹੋਵੇ ਕਿ ਸਮਾਜ ਵਿੱਚ ਕਿੱਦਾਂ ਵਿਚਰਨਾ ਹੈ, ਇਸ ਨੂੰ ਸਿੱਖਣ ਤੋਂ ਤੁਸੀਂ ਵਾਂਝੇ ਰਹਿ ਜਾਓ। ਆਪਣੀ ਜ਼ਿੰਦਗੀ ਆਪਣੇ ਬਲ ਤੇ ਜੀਓ, ਆਪਣੇ ਜੀਵਨਸਾਥੀ ਆਪਣੇ ਮਾਂ ਪਿਓ ਦੀ ਸਹਾਇਤਾ ਨਾਲ ਆਪਣੀਆਂ ਮੁਸੀਬਤਾਂ ਦੇ ਖ਼ੁੱਦ ਪਰਿਵਾਰ ਵਿੱਚ ਰਹਿ ਹੱਲ ਲੱਭੋ। ਦੂਜਿਆਂ ਦੇ ਪੈਸੇ ਤੇ, ਸੋਚ ਤੇ, ਤੇ ਦੂਜਿਆਂ ਦੀ ਮਿਹਨਤ ਤੇ ਨਿਰਭਰ ਨਾ ਰਹੋ। ਦੁਨੀਆਂ ਤੇ ਆਪਣਿਆਂ ਵਿੱਚ ਫ਼ਰਕ ਕਰਨਾ ਸਿੱਖੋ। ਹੌਲੀ ਹੌਲੀ ਕਦਮ ਅੱਗੇ ਵਧਾਓ, ਆਪਣੇ ਆਪ ਨੂੰ ਹਿੰਮਤ ਦਿਓ, ਕਰ ਕੇ ਦਿਖਾਓ, ਆਪਣੇ ਆਪ ਤੇ ਵਿਸ਼ਵਾਸ ਕਰੋ। ਚੰਗਾ ਸੋਚੋ, ਜੇ ਤੁਹਾਡੇ ਨਾਲ ਕੋਈ ਮਾੜਾ ਵੀ ਕਰਦਾ ਹੈ, ਬਦਲੇ ਦੀ ਭਾਵਨਾ ਨਾ ਰੱਖੋ, ਸਿੱਖੋ, ਮੁਆਫ਼ ਕਰੋ ਅੱਗੇ ਵਧੋ। - ਮਨਦੀਪ ਕੌਰ ਟਾਂਗਰਾ ਮੈਂ Life Counselling, Career Counselling ਅਤੇ Business Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਸਕਦੇ ਹੋ : www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
6 ਜੂਨ 2024

ਛੋਟੇ ਜਿਹੇ ਪਿੰਡ ਵਿੱਚ ਰਹਿ ਕੇ ਜ਼ਿੰਦਗੀ ਦਾ ਇੱਕੋ ਪਾਸਾ ਦੇਖਦੀ ਰਹੀ। ਕਦੇ ਝੂਠ ਤੂਫ਼ਾਨ, ਬੇਵਕੂਫ਼ ਬਣਾਉਣਾ, ਮਤਲਬ ਕੱਢਣੇ , ਧੋਖਾ ਦੇਣਾ ਮੈਂ ਆਪਣੇ ਘਰ ਆਪਣੇ ਆਲੇ ਦੁਆਲੇ ਨਹੀਂ ਦੇਖਿਆ। ਮੇਰੇ ਪਿਤਾ ਸਾਡੇ ਸਭ ਨਾਲੋਂ ਵੱਧ ਗੁਰਬਾਣੀ ਨਾਲ ਜੁੜੇ ਹਨ, ਰੱਬ ਦੀਆਂ ਤਸੱਲੀਆਂ ਦੇ ਦੇ ਕੇ ਸਾਨੂੰ ਸਹਿਣਸ਼ਕਤੀ ਦਾ ਸਿਖ਼ਰ ਬਣਾ ਦਿੱਤਾ। ਸ਼ਾਇਦ ਮੈਨੂੰ ਇੰਝ ਲੱਗਦਾ ਦੁਨੀਆਂ ਉਹਨਾਂ ਵੀ ਕਦੇ ਨਹੀਂ ਦੇਖੀ, ਸਾਰੀ ਉਮਰ ਚੱਕੀ ਦੇ ਪੁੜ ਦੇਖੀ ਗਏ। ਤੇ ਕਿਰਤ ਕਮਾਈ ਨਾਲ ਸਾਡਾ ਜੀਵਨ ਬਣਾਈ ਗਏ। ਮੇਰੀ ਜ਼ਿੰਦਗੀ ਦੇ ਲੰਬੇ ਸਫ਼ਰ ਨੇ ਦੁਨੀਆਂ ਦਾ ਦੂਸਰਾ ਚਿਹਰਾ ਵੀ ਪੇਸ਼ ਕੀਤਾ ਹੈ। ਸ਼ਾਇਦ ਚੰਗਿਆਈ ਵਿੱਚ ਏਨਾ ਵਿਸ਼ਵਾਸ ਸੀ ਮੈਨੂੰ ਕਿ ਦੁਨੀਆਂ ਦਾ ਦੂਜਾ ਚਿਹਰਾ ਵੀ ਹੁੰਦਾ ਹੈ ਇਹ ਕਬੂਲ ਨਹੀਂ ਸੀ ਮੈਨੂੰ। ਖੈਰ, ਮੈਂ ਆਪਣੇ ਵਰਗੇ ਤੇ ਆਪਣੇ ਤੋਂ ਲੱਖਾਂ ਗੁਣਾਂ ਚੰਗੇ ਲੋਕ ਦੇਖੇ ਹਨ। ਅਜਿਹੇ ਕੁੜੀਆਂ ਮੁੰਡੇ ਜ੍ਹਿਨਾਂ ਦੀ ਸਾਦਗੀ ਤੇ ਚੰਗਿਆਈ ਸਾਹਮਣੇ ਮੈਂ ਖ਼ੁਦ ਵੀ ਕੁੱਝ ਨਹੀਂ ਹੋਵਾਂਗੀ। ਹੋ ਸਕਦਾ ਪੜ੍ਹੇ ਘੱਟ ਹੋਣ, ਆਮ ਘਰਾਂ ਦੇ ਹੋਣ ਪਰ ਸੰਸਕਾਰਾਂ ਦਾ ਅੱਜ ਵੀ ਸਿਖ਼ਰ ਹਨ, ਬਹੁਤ ਬੱਚੇ, ਬਹੁਤ ਪਰਿਵਾਰ। ਪਰ ਦੁਨੀਆਂ ਅਸਲ ਵਿੱਚ ਕੀ ਹੈ ਜਦ ਉਹਨਾਂ ਦੀਆਂ ਅੱਖਾਂ ਸਾਹਮਣੇ ਆਵੇਗਾ ਸੋਚਦੀ ਹਾਂ ਕੀ ਬੀਤੇਗੀ ਉਹਨਾਂ ਤੇ ਵੀ। ਅਸਹਿ ਹੈ। ਮੈਂ Yale University, America ਤੋਂ "Psychology" ਦਾ ਇੱਕ online course ਕਰ ਰਹੀ ਸੀ, ਜਿਸ ਵਿੱਚ ਮੈਂ ਪੜ੍ਹਿਆ ਕਿ ਸਾਡੀਆਂ 5 senses ਵੀ, ਜਿਨ੍ਹਾਂ ਵਿੱਚੋ ਅੱਖਾਂ ਨਾਲ ਵੇਖਣਾ, ਕੰਨਾਂ ਨਾਲ ਸੁਣਨਾ 2 ਹਨ, ਇਹ ਵੀ ਜੋ ਸਾਡੇ ਦਿਮਾਗ ਤੱਕ message ਪਹੁੰਚਾਉਂਦੀਆਂ ਹਨ ਉਸ ਵਿੱਚ ਵੀ ਕਈ ਵਾਰ ਗ਼ਲਤੀ ਕਰ ਜਾਂਦੀਆਂ ਹਨ। They are not the exact mirror of the external world infront of us. ਬਹੁਤ ਲੋਕ ਨੇ ਜੋ ਮੇਰੇ ਵਰਗੇ ਹੁੰਦੇ ਹਨ, ਜੋ ਆਪਣੀਆਂ 5 senses ਨਾਲ ਮਹਿਸੂਸ ਕਰਦੇ ਉਹਨੂੰ ਹੀ ਸੱਚ ਮੰਨੀ ਜਾਂਦੇ ਹਨ ਤੇ ਜ਼ਿੰਦਗੀ ਜਿਊਂਦੇ ਜਾਂਦੇ ਹਨ, ਆਪਣੇ ਸੁਪਨਿਆਂ ਵਿੱਚ , ਜੁਨੂੰਨ ਵਿੱਚ ਖੁੱਬ ਜਾਂਦੇ ਹਨ, ਫ਼ਨਾਹ ਹੋ ਜਾਂਦੇ ਹਨ । Psychological ਅਸਲੀਅਤ ਜੋ ਸਾਡੇ ਦਿਮਾਗ ਵਿੱਚ ਜਾ ਬਣਦੀ ਹੈ ਅਤੇ Physical ਅਸਲੀਅਤ ਵਿੱਚ ਜੋ ਅਸਲ ਵਿੱਚ ਹੁੰਦੀ ਹੈ ਵਿੱਚ ਹਮੇਸ਼ਾਂ ਫ਼ਰਕ ਹੁੰਦਾ ਹੈ। ਸਾਨੂੰ ਦੋਨਾਂ ਦੇ ਵਿੱਚ ਰਹਿ ਕੇ smart ਫ਼ੈਸਲੇ ਲੈ ਕੇ ਜ਼ਿੰਦਗੀ ਵਿੱਚ ਅੱਗੇ ਵੱਧਣਾ ਹੈ। -ਮਨਦੀਪ ਕੌਰ ਟਾਂਗਰਾ ਮੈਂ Life Counselling, Career Counselling ਅਤੇ Business Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਸਕਦੇ ਹੋ : www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
5 ਜੂਨ 2024

ਇੱਕ ਲੜਕੀ ਦੀ Counselling ਕਰਦੇ ਉਸਨੇ ਮੈਨੂੰ ਦੱਸਿਆ ਕਿ ਦਿਲ ਕਰਦਾ ਹੈ ਏਦਾਂ ਦਾ ਹਮਸਫ਼ਰ ਹੋਵੇ ਜੋ ਛੋਟੀ ਛੋਟੀ ਗੱਲ ਦਾ ਖ਼ਿਆਲ ਰੱਖੇ। ਤੇ ਹੁਣ ਮੇਰਾ ਰਿਸ਼ਤਾ ਹੋ ਗਿਆ ਹੈ, ਕਈ ਸਾਲ ਵੀ ਹੋ ਗਏ ਪਰ ਬਹੁਤ ਕੁੱਝ ਮੈਂ ਸੋਚਿਆ ਸੀ ਏਦਾਂ ਦਾ ਕੁਝ ਵੀ ਨਹੀਂ, ਤੇ ਵਿਆਹ ਦਾ ਬਹੁਤ ਹੀ pressure ਹੈ, ਪਰ ਮੈਨੂੰ ਕੁਝ ਵੀ ਸਮਝ ਨਹੀਂ ਆ ਰਿਹਾ। ਮੈਂ ਉਸਨੂੰ ਆਪਣੀ ਕਹਾਣੀ ਵੀ ਸੁਣਾਈ, ਮੈਨੂੰ ਬਹੁਤ ਸ਼ੋਂਕ ਸੀ ਜਿੱਥੇ ਵੀ ਮੈਂ ਜਾਣਾ ਮੈਂ ਸੋਹਣੇ 2 ਕੱਪ ਖਰੀਦਣੇ, ਕੇਤਲੀ ਵੀ ਕਈ ਵਾਰ। ਮੇਰਾ ਸ਼ੋਂਕ ਸੀ ਦਿਲੋਂ, ਇਨ੍ਹਾਂ ਕੱਪਾਂ ਵਿੱਚ ਮੈਂ ਉਸ ਇਨਸਾਨ ਨਾਲ ਚਾਹ ਪੀਆ ਕਰਾਂ ਜਿਸਨੂੰ ਮੈਂ ਬੇਹੱਦ ਪਿਆਰ ਕਰਦੀ ਹਾਂ, ਸਾਂਝ ਦਾ ਰਿਸ਼ਤਾ ਹੋਵੇ, ਮੇਰਾ ਦੋਸਤ ਹੋਵੇ, ਹਮਸਫ਼ਰ ਹੋਵੇ। ਲੈ ਲੈ ਕੇ ਰੱਖੀ ਗਈ, ਪਰ ਕਦੇ ਵੀ ਮੈਨੂੰ ਮਹਿਸੂਸ ਹੀ ਨਹੀਂ ਹੋਇਆ ਏਦਾਂ, ਲੱਗਦਾ ਸੀ ਕਦੇ ਤੇ ਸਹੀ ਸਮਾਂ ਆ ਜਾਏਗਾ। ਮੈਂ ਆਪਣੇ ਹੁਣ ਵਿਆਹ ਤੋਂ ਬਾਅਦ, ਬਹੁਤ ਹੀ ਚੰਗਾ, ਸਤਿਕਾਰ ਭਰਿਆ, ਸੁਕੂਨ ਭਰਿਆ ਤੇ ਪਿਆਰ ਵਿੱਚ ਭਿੱਜਿਆ ਮਹਿਸੂਸ ਕੀਤਾ। ਹਰ ਰੋਜ਼ ਹੀ। ਮੈਨੂੰ ਖ਼ੁਦ ਨੂੰ ਲੱਗਾ ਕਿੱਥੇ ਨੇ ਉਹ ਕੱਪ, ਜਿਨ੍ਹਾਂ ਵਿੱਚ ਹੁਣ ਸ਼ਾਮ ਨੂੰ ਬੈਠ ਸੁਕੂਨ ਵਿੱਚ ਚਾਹ ਪੀਣੀ ਹੈ। ਮੇਰੀ ਇਹ ਛੋਟੀ ਜਿਹੀ ਪਿਆਰੀ ਜਿਹੀ ਇੱਛਾ ਰੱਬ ਨੇ ਪੂਰੀ ਕੀਤੀ। ਮੈਨੂੰ ਸਾਲਾਂ ਦਾ ਮਾਸੂਮ ਜਿਹਾ ਖ਼ਵਾਬ ਪੂਰਾ ਹੁੰਦਾ ਦਿਸਿਆ। ਇਥੋਂ ਤੱਕ ਕੀ ਫੁੱਲਾਂ ਦੇ ਗੁਲਦਸਤੇ ਮੇਰੇ ਘਰ ਹੁਣ ਕਦੀ ਨਹੀਂ ਮੁਕਦੇ। ਕੁੜੀਆਂ ਨੂੰ ਸੱਚਮੁੱਚ ਛੋਟੇ ਛੋਟੇ ਸ਼ੋਂਕ ਹੁੰਦੇ ਹਨ, ਪਰ ਇਹ ਵਕ਼ਤ ਆਉਣ ਤੋਂ ਪਹਿਲਾਂ ਹੀ, ਜੇ ਮਰਦੇ ਦਿਸਣ ਚਾਹੇ ਛੋਟੀਆਂ ਗੱਲਾਂ ਵਿੱਚ ਹੀ। ਫ਼ੇਰ ਸਮਝਣਾ ਕਈ ਵਾਰ ਮੁਸ਼ਕਿਲ ਲੱਗਦਾ ਹੈ ਕੀ ਠੀਕ ਕੀ ਗ਼ਲਤ। ਤੇ ਕੀ ਕਰੀਏ। ਵਕ਼ਤ ਤੋਂ ਪਹਿਲਾਂ Compromise ਕਰਨਾ ਕੀ ਸਾਡੇ ਲਈ ਠੀਕ ਹੈ ? ਆਪਣਾ ਗ਼ਲਤ ਸਹੀ ਸੋਚਣ ਦੇ ਅਸੀਂ ਸਮਰੱਥ ਹਾਂ। ਚਾਹੇ ਜੋ ਵੀ ਹੈ, ਸਾਡੇ ਮਾਪੇ ਸਾਨੂੰ ਸਦਾ ਹੀ ਬਹੁਤ ਪਿਆਰ ਕਰਦੇ ਹਨ। ਜਿੱਥੇ ਅਸੀਂ ਬਹੁਤ ਸਾਰੇ ਕੰਮ ਸੋਚ ਸਮਝ ਕੇ ਕਰਦੇ ਹਾਂ ਆਪਣੇ ਦਿਲ ਦੀ ਆਵਾਜ਼ ਸੁਣਦੇ ਹਾਂ, ਆਪਣਿਆਂ ਦੀ ਮਦਦ ਲੈਂਦੇ ਹਾਂ, ਆਨੰਦ ਕਾਰਜ ਤੋਂ ਪਹਿਲਾਂ ਹੀ, ਕਦੇ ਵੀ ਨਿੱਜੀ ਫ਼ੈਸਲਿਆਂ ਦੀ ਡੋਰ ਬਿਲਕੁਲ ਢਿੱਲੀ ਨਹੀਂ ਛੱਡਣੀ ਚਾਹੀਦੀ। ਇੱਕ ਦੂਜੇ ਨੂੰ ਸਮਰਪਣ ਗੁਰੂ ਦੀ ਹਜ਼ੂਰੀ ਤੋਂ ਬਾਅਦ ਲਾਜ਼ਮੀ ਹੈ, ਪਰ ਉਸ ਤੋਂ ਪਹਿਲਾਂ ਤੁਹਾਨੂੰ ਰੱਬ ਵਾਰ ਵਾਰ ਸੋਚਣ ਦਾ ਮੌਕਾ ਦੇਂਦਾ ਹੈ ਅਤੇ ਤੁਹਾਡਾ ਪੂਰਾ ਹੱਕ ਹੈ। -ਮਨਦੀਪ ਕੌਰ ਟਾਂਗਰਾ ਮੈਂ Life Counselling, Career Counselling ਅਤੇ Business Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਸਕਦੇ ਹੋ : www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
5 ਜੂਨ 2024

ਲਗਾਤਾਰ ਬਹੁਤ ਕੁੜੀਆਂ ਮੁੰਡਿਆਂ, ਮਰਦ ਔਰਤਾਂ ਦੇ ਸਵਾਲ ਹਨ। ਜੇ ਕਿਸੇ ਔਖੇ ਸਮੇਂ ਵਿੱਚ ਜ਼ਿੰਦਗੀ ਲੱਗੇ ਕਿ ਰੁੱਕ ਗਈ ਹੈ ਤੇ ਫ਼ੇਰ ਕਿਵੇਂ ਸ਼ੁਰੂ ਕਰੀਏ? ਚਾਹੇ ਪੜ੍ਹਾਈ ਹੈ, ਰਿਸ਼ਤੇ ਹਨ, ਨੌਕਰੀ ਹੈ, ਕਾਰੋਬਾਰ ਹੈ ਜਾਂ ਹੋਰ ਜੋ ਦਿਲ ਨੂੰ ਲੱਗ ਗਈ ਗੱਲ ਹੈ। ਜ਼ਿੰਦਗੀ ਇਸ ਦਾ ਹੀ ਨਾਮ ਹੈ “ਰੋਜ਼ ਡਿਗਣਾ, ਰੋਜ਼ ਉੱਠਣਾ” - ਇਹ ਡਿਗਣਾ ਉੱਠਣਾ ਹੀ ਸਾਨੂੰ “ਮਜ਼ਬੂਤ” ਕਰਦਾ ਹੈ। ਸੱਚ ਵਿੱਚ ਵਕਤ ਨਾਲ ਇਹ ਬਹੁਤ ਜ਼ਿਆਦਾ ਮਜ਼ਬੂਤ ਕਰਦਾ ਹੈ ਕਿ ਸਫ਼ਲਤਾ ਦੀਆਂ ਪੌੜੀਆਂ ਸੌਖੀਆਂ ਹੁੰਦੀਆਂ ਜਾਂਦੀਆਂ ਹਨ। ਫ਼ੇਰ ਉੱਠਣ ਦੀਆਂ ਪੌੜੀਆਂ ਸਾਨੂੰ ਫੇਰ ਬਣਾਉਣੀਆਂ ਹੋਣਗੀਆਂ, ਪਹਿਲਾਂ ਨਾਲੋਂ ਬਹਿਤਰ। ਬਣੇ ਰਹਿਣਾ ਹੀ ਅਸਲ ਸਫ਼ਲਤਾ ਹੈ। ਬਣੇ ਰਹੋ, ਜ਼ਿੰਦਾਦਿਲ ਰਹੋ। - ਮਨਦੀਪ ਕੌਰ ਟਾਂਗਰਾ ਮੈਂ Life counselling, Career Counselling ਅਤੇ Business consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਸਕਦੇ ਹੋ : www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
5 ਜੂਨ 2024

Book one to one session at: www.calendly.com/tangra ਕੱਲ Counselling ਦੌਰਾਨ, 23 ਸਾਲਾ ਲੜਕੀ ਨਾਲ ਚਰਚਾ ਹੋਈ। ਅਕਸਰ ਇਹ ਸੁਣਨ ਨੂੰ ਮਿਲਦਾ ਹੈ ਕਨੇਡਾ ਵਿੱਚ ਜਾਂ India ਵਿੱਚ ਵੀ ਕੰਮ ਕਰਦੇ ਲੜਕੇ ਲੜਕੀਆਂ ਦੱਸਦੇ ਹਨ ਕਿ ਇੱਕ ਨੌਕਰੀ ਨਾਲ ਚੰਗਾ ਗੁਜ਼ਾਰਾ ਨਹੀਂ ਅਤੇ Career ਵਿੱਚ Growth ਨਹੀਂ ਦਿਸਦੀ। ਹਫ਼ਤੇ ਦੀ 5 ਦਿਨ ਦੀ ਨੌਕਰੀ ਦੇ ਨਾਲ ਨਾਲ ਅਸੀਂ, ਘਰ ਬੈਠੇ ਹੀ ਹੋਰ ਕਿਹੜੇ ਕਿਹੜੇ Skills ਤੇ ਕੰਮ ਕਰ ਸਕਦੇ ਹਾਂ ਜਿਸ ਨਾਲ ਭਵਿੱਖ ਵਿੱਚ ਚੰਗੀ ਤਨਖਾਹ ਵਾਲੀ ਨੌਕਰੀ ਮਿਲ ਸਕਦੀ ਹੈ। ਇਸ ਬਾਰੇ ਮੈਂ ਉਹਨਾਂ ਨੂੰ ਦੱਸਿਆ। ਇੱਕ - ਦੋ ਸਾਲ ਵਿੱਚ ਅਸੀਂ ਕਈ ਤਰ੍ਹਾਂ ਦੇ ਛੋਟੇ ਕਾਰੋਬਾਰ ਸੋਚ ਸਕਦੇ ਹਾਂ, ਕਿਹੜੇ ਕਿਹੜੇ ਕਾਰੋਬਾਰ ਬਹੁਤ ਥੋੜ੍ਹੀ investment ਨਾਲ ਸ਼ੁਰੂ ਕਰ ਸਕਦੇ ਹਾਂ ਇਸ ਬਾਰੇ ਵਿਸਥਾਰ ਵਿੱਚ ਗੱਲ ਹੋਈ, ਕਿਸੇ ਨਤੀਜੇ ਤੇ ਪਹੁੰਚਿਆ ਗਿਆ। ਉਹਨਾਂ ਦੀ ਪੜ੍ਹਾਈ ਤੇ personality ਦੇ ਹਿਸਾਬ ਨਾਲ ਕੀ ਉਹ ਵਧੀਆ ਕਰ ਸਕਦੇ, ਮੈਂ ਉਹਨਾਂ ਨੂੰ ਆਪਣੀ knowledge ਮੁਤਾਬਿਕ ਸਲਾਹ ਦਿੱਤੀ। ਮੈਨੂੰ ਖੁਸ਼ੀ ਹੁੰਦੀ ਹੈ 20-25 ਸਾਲ ਦੀ ਉਮਰ ਵਿੱਚ ਜਦ Guidance ਲੈਣ ਨੂੰ ਸਾਡੇ ਨੌਜਵਾਨ ਚੁਣਦੇ ਹਨ। ਹਰ ਕੋਈ ਆਪਣੀ ਮਨਮਰਜ਼ੀ ਕਰ ਸਕਦਾ ਹੈ ਪਰ ਕਿਸੇ ਦਾ ਤਜ਼ੁਰਬਾ ਸੁਣ ਕੇ ਜਾਂ guidance ਲੈ ਕੇ ਅਸੀਂ ਬਿਹਤਰ ਫ਼ੈਸਲੇ ਲੈ ਸਕਦੇ ਹਾਂ। ਮੈਂ Life counselling, Career Counselling ਅਤੇ Business consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਸਕਦੇ ਹੋ : www.calendly.com/tangra ਜਾਂ 9988771366 ਤੇ call ਕਰ ਸਕਦੇ ਹੋ। - ਮਨਦੀਪ ਕੌਰ ਟਾਂਗਰਾ

Facebook Link
2 ਜੂਨ 2024

Book one to one session at: www.calendly.com/tangra ਜਦ ਤੁਸੀਂ ਚੰਗਿਆਈ ਦੇ ਰਾਹ ਤੁਰਦੇ ਹੋ, ਨਿਮਰ ਅਤੇ ਇਮਾਨਦਾਰੀ ਦਾ ਸਿਖ਼ਰ ਹੁੰਦੇ ਹੋ, ਤਾਂ ਸੁਭਾਵਿਕ ਹੈ ਕਈਆਂ ਦਾ ਤੁਹਾਡੇ ਨਾਲ਼ੋਂ ਉੱਖੜ ਜਾਣਾ।ਇਮਾਨਦਾਰ, ਪਿਆਰ ਨਾਲ ਰਹਿਣਾ, ਮੁਆਫ਼ ਕਰਦੇ ਰਹਿਣਾ ਹਰ ਕਿਸੇ ਦੇ ਸੁਭਾਅ ਵਿੱਚ ਨਹੀਂ। ਕਿਓਂ ਕਿ ਚੰਗਿਆਈ ਦੇ ਰਾਹ ਤੁਰਨਾ ਸੌਖਾ ਨਹੀਂ, ਤਕਲੀਫ਼ ਦੇ ਹੈ ਪਰ ਸਕੂਨ ਬਹੁਤ। ਬਿਲਕੁਲ ਜਿਵੇਂ ਬੱਚੇ ਨੂੰ ਜਨਮ ਦੇਣਾ ਪਾਲਣਾ, ਤਕਲੀਫ਼ ਦੇ ਹੈ, ਔਖਾ ਹੈ.. ਪਰ ਉਸ ਤੋਂ ਵੱਧ ਸਕੂਨ ਵੀ ਕਿਸੇ ਗੱਲ ਵਿੱਚ ਨਹੀਂ। ਦੁਨੀਆਂ ਵਿੱਚ ਕੁੱਝ ਵੀ ਠੀਕ ਗਲਤ ਨਹੀਂ। ਸਿਰਫ਼ ਸੋਚਣ ਦਾ ਨਜ਼ਰੀਆ ਹੈ। ਨਾਲ ਨਾਲ ਤੁਹਾਡੀ ਤਰੱਕੀ ਵਿੱਚ ਚੱਲ ਰਹੇ ਲੋਕਾਂ ਦੇ ਰਿਣੀ ਰਹੋ। ਤੇ ਛੱਡ ਜਾਣ ਵਾਲਿਆਂ ਨੂੰ ਰੱਬ ਦੀ ਰਜ਼ਾ ਸਮਝੋ। ਬਹੁਤ ਮਿਹਨਤ ਕਰੋ.. ਅੱਗੇ ਵਧੋ। ਕਿਤੇ ਵੀ ਰੁਕਣ ਦਾ ਫੈਸਲਾ ਨਾ ਲਓ.. ਜ਼ਿੰਦਾਦਿਲ ਰਹੋ। - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਵੀ ਕਰ ਸਕਦੇ ਹੋ।

Facebook Link
1 ਜੂਨ 2024

ਬਹੁਤ ਹੀ ਬੋਝ ਲੈ ਕੇ ਜਿਊਂਦੇ ਹਾਂ ਅਕਸਰ। ਮੇਰੇ ਨਾਲ ਬਹੁਤ ਵਾਰ ਹੋਇਆ। ਲੱਗਦਾ ਇਸ ਵਾਲੇ ਬੋਝ ਵਿੱਚੋਂ ਨਹੀਂ ਨਿਕਲਿਆ ਜਾਣਾ ਜਿਵੇਂ ਬੱਸ ਇਹੀ ਅਖੀਰ ਹੈ। ਹੁਣ ਕੁੱਝ ਵੀ ਪਹਿਲਾਂ ਜਿਹਾ ਨਹੀਂ, ਬੱਸ ਖਤਮ ਅਤੇ ਬਦਲ ਗਿਆ ਹੈ। ਹਾਲਾਂਕਿ ਇਸ ਵਿੱਚੋਂ ਕੁੱਝ ਵੀ ਸੱਚ ਨਹੀਂ ਸਭ ਸਾਡਾ ਮਨਘੜਤ ਹੈ। ਕਈ ਵਾਰ ਇੱਕ ਹੀ ਗੱਲ ਮਨ ਵਿੱਚ ਵੱਸ ਜਾਂਦੀ ਹੈ, ਨਹੀਂ ਨਿਕਲਦੀ ਲੱਖ ਕੋਸ਼ਿਸ਼ ਤੇ ਵੀ। ਮਨ ਹੀ ਮਨ ਵਿੱਚ ਸੋਚ ਸੋਚ ਕੇ ਅਸੀਂ ਪਹਾੜ ਬਣਾਇਆ ਹੁੰਦਾ ਹੈ। ਚਲੋ ਮੰਨਿਆ ਪਹਾੜ ਵੱਡਾ ਵੀ ਹੈ, ਫੇਰ ਵੀ ਉਹਨੇ ਇੱਕ ਦਿਨ ਵਿੱਚ ਤੁਹਾਡੇ ਫ਼ਿਕਰ ਕਰਨ ਨਾਲ ਜ਼ਿਆਦਾ ਨਹੀਂ ਹਿਲਣਾ। ਉਲਟਾ ਫ਼ਿਕਰ ਕਰ ਕਰ, ਉਸ ਨੂੰ ਛੋਟਾ ਕਰਨ ਦੀ ਊਰਜਾ ਜੋ ਉਸ ਤੇ ਅਸੀਂ ਲਾਉਣੀ ਹੈ ਅਸੀਂ ਉਹ ਵੀ ਮੁਕਾ ਬੈਠਣੀ ਹੈ। ਜ਼ਿੰਦਗੀ ਹਰ ਰੋਜ਼ ਨਵੀਂ ਮੁਸੀਬਤ ਹੱਲ ਕਰਨ ਦਾ ਨਾਮ ਹੈ। ਜੋ ਹੱਲ ਹੀ ਨਹੀਂ ਕੱਢ ਰਿਹਾ, ਅੱਗੇ ਹੀ ਨਹੀਂ ਵੱਧ ਰਿਹਾ, ਹੱਥ ਤੇ ਹੱਥ ਧਰ ਕੇ ਚਾਹੇ ਇੱਕ ਦਿਨ ਲਈ ਬੈਠਾ ਹੈ। ਬਹੁਤ ਕੀਮਤੀ ਵਕਤ ਗਵਾ ਰਿਹਾ ਹੁੰਦਾ ਹੈ। ਜੋ ਮਰਜ਼ੀ ਆਫ਼ਤ ਆ ਜਾਏ, ਅਸੀਂ ਆਸਤਿਕ, ਮਿਹਨਤੀ ਅਤੇ ਊਰਜਾ ਭਰੇ ਬਣਨਾ ਹੈ। ਜ਼ਿੰਦਾ-ਦਿਲ ਬਣਨਾ ਹੈ। ਜ਼ਿੰਦਾਦਿਲ। - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਵੀ ਕਰ ਸਕਦੇ ਹੋ।

Facebook Link
1 ਜੂਨ 2024

ਸਭ ਕੁੱਝ ਜ਼ਿੰਦਗੀ ਵਿੱਚ ਗਵਾ ਸਕਦੇ ਹਾਂ, ਪਰ ਤੁਹਾਡੇ ਬੱਚਿਆਂ ਦੀ ਪੜ੍ਹਾਈ ਕਦੇ ਨਹੀਂ ਗਵਾਚਦੀ। ਜ਼ਿੰਦਗੀ ਦਾ ਅਖੀਰਲਾ ਰੁਪਈਆ ਗਵਾ ਕੇ ਵੀ ਬੱਚੇ ਵਾਰ ਵਾਰ ਉਤਸ਼ਾਹ ਨਾਲ ਸਿਫ਼ਰ ਤੋਂ ਸ਼ੁਰੂ ਕਰ ਸਕਦੇ ਹਨ, ਕਿਓਂਕਿ ਉਹਨਾਂ ਕੋਲ ਉਹ ਹੁਨਰ ਹੈ ਜੋ ਕੋਈ ਕਾਪੀ ਨਹੀਂ ਕਰ ਸਕਦਾ, ਉਹਨਾਂ ਤੋਂ ਧੋਖੇ ਨਾਲ ਵੀ ਖੋਹ ਨਹੀਂ ਸਕਦਾ। ਪੜ੍ਹਾਈ ਦੇ ਨਾਲ ਨਾਲ ਤੁਹਾਡੇ ਦਿੱਤੇ ਸੰਸਕਾਰ ਵੀ ਇਸਦਾ ਹਿੱਸਾ ਹਨ। ਇਸ ਲਈ ਪੜ੍ਹਾਈ ਦੌਰਾਨ ਸਹੀ ਵਿਸ਼ੇ ਦੀ ਚੋਣ ਕਰਨਾ ਉਸ ਵਿੱਚ ਮੁਹਾਰਤ ਹਾਸਿਲ ਕਰਨ ਵਿੱਚ ਬੱਚਿਆਂ ਨੂੰ ਖ਼ਾਸ ਧਿਆਨ ਦੇਣ ਦੀ ਲੋੜ ਹੈ। ਪੜ੍ਹਾਈ ਅਜਿਹੀ investment ਹੈ ਜਿਸਨੇ ਸਾਰੀ ਉਮਰ ਸਾਡਾ ਸਾਥ ਦੇਣਾ ਹੈ। ਮੈਂ ਕੱਲ ਇੱਕ Counselling ਦੌਰਾਨ Graduation ਤੋਂ ਬਾਅਦ ਕੀ ਕਰੀਏ ਤੇ ਚਰਚਾ ਕੀਤੀ। ਚਰਚਾ ਕਰਦੇ ਕਰਦੇ MBA ਤੇ ਮਨ ਬਣਿਆ, ਹਾਲਾਂਕੇ B Com ਤੋਂ ਬਾਅਦ ਸਭ ਤੋਂ ਵੱਧ ਦਿਮਾਗ਼ ਵਿੱਚ M Com ਹੀ ਆਉਂਦਾ ਹੈ। MBA ਉਸ ਬੱਚੇ ਲਈ ਕਿਵੇਂ ਬਹਿਤਰ ਸਾਬਿਤ ਹੋਵੇਗੀ ਇਸਤੇ ਚਰਚਾ ਹੋਈ। ਅਤੇ MBA ਵਿੱਚ ਤਕਰੀਬਨ 10 ਵੱਖ ਵੱਖ ਖ਼ੇਤਰ ਦੀ ਗੱਲ ਹੋਈ। ਉਸ ਬੱਚੇ ਨੂੰ 2-3 ਖ਼ੇਤਰ ਪਤਾ ਸਨ ਜੋ ਆਮ ਸਭ ਕਰਦੇ ਹਨ ਪਰ ਹੁਣ ਵਿਸ਼ੇ, ਦੁਨੀਆਂ ਦੇ ਨਾਲ ਨਾਲ ਬਦਲ ਚੁਕੇ ਹਨ ਅਤੇ ਹੋਰ ਬਹਿਤਰ ਹੋ ਚੁਕੇ ਹਨ, ਜਿਸ ਨਾਲ ਸਾਨੂੰ ਨੌਕਰੀ ਮਿਲਣ ਵਿੱਚ ਵੀ ਆਸਾਨੀ ਹੁੰਦੀ ਹੈ। - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
1 ਜੂਨ 2024

ਜ਼ਿੰਦਗੀ ਵਿੱਚ ਸਾਡੀ ਬਹੁਤ ਕੁੱਝ ਕਰਨ ਦੀ ਚਾਹ ਹੁੰਦੀ ਹੈ | ਅਕਸਰ ਹੀ ਅਸੀਂ ਬਹੁਤ ਕੁਝ ਕਰਨ ਦਾ ਜਜ਼ਬਾ ਆਪਣੇ ਅੰਦਰ ਮਹਿਸੂਸ ਕਰਦੇ ਹਾਂ, ਜੋ ਕਿ ਬਹੁਤ ਵਾਰ ਥੋੜ੍ਹੇ ਸਮੇਂ ਲੲੀ ਹੁੰਦਾ ਹੈ , ਅਤੇ ਐਨ ਮੌਕੇ ਤੇ ਸਾਡੇ ਅੰਦਰ ਇੱਕ ਝਾਕਾ ਜਿਹਾ ਪੈਦਾ ਹੁੰਦਾ ਹੈ , ਜੋ ਸਾਨੂੰ ਪੈਰ ਨਹੀਂ ਪੁੱਟਣ ਦੇਂਦਾ ਅਤੇ ਅਸੀਂ ਖਲੋਤੇ ਹੀ ਰਹਿ ਜਾਂਦੇ ਹਾਂ। ਸਿਰਫ ਖਲੋਤੇ ਹੀ ਨਹੀਂ, ਬਲਕਿ ਹੋਰ ਨਾਲ ਵਾਲੇ ਸਾਥੀ ਅਗਾਂਹ ਵੱਧ ਜਾਂਦੇ ਹਨ। ਅਸੀਂ ਮੌਕੇ ਗਵਾਉਂਦੇ ਹੀ ਜਾਂਦੇ ਹਾਂ ਅਤੇ ਜ਼ਿੰਦਗੀ ਵਿੱਚ ਨਿਰਾਸ਼ਾ ਵੱਧਦੀ ਹੀ ਜਾਂਦੀ ਹੈ, ਕਈ ਵਾਰ ਨਿਰਾਸ਼ਾ ਇਸ ਕਦਰ ਵੱਧ ਜਾਂਦੀ ਹੈ ਕਿ ਅਸੀਂ ਪੱਕੀ ਹਾਰ ਮੰਨ ਲੈਂਦੇ ਹਾਂ , ਅਸੀਂ ਇੱਕ ਨਕਲੀ ਜੀਵਨ ਜਿਊਣਾ ਨਹੀਂ ਬਸ ਕੱਟਣਾ ਸ਼ੁਰੂ ਕਰ ਦਿੰਦੇ ਹਾਂ | ਸੰਸਾਰ ਵਿੱਚ ਇਹ ਸਭ ਦਾ ਦੁਖਾਂਤ ਬਣ ਗਿਆ ਹੈ | ਅੱਜ ਅਸੀਂ ਇਸ ਕਰਕੇ ਨਿਰਾਸ਼ ਨਹੀਂ ਕਿ ਸਾਡੀ ਕਿਸਮਤ ਵਿੱਚ ਨਿਰਾਸ਼ਾ ਤੈਅ ਹੈ ਬਲਕਿ ਇਸ ਲਈ ਨਿਰਾਸ਼ ਹਾਂ ਕਿ ਅਸੀਂ ਆਪਣੇ ਅੰਦਰ ਪੈਦਾ ਹੁੰਦੇ ਜਜ਼ਬੇ ਨੂੰ ਬਾਰ ਬਾਰ ਮਾਰਿਆ ਹੈ | ਜ਼ਿੰਦਗੀ ਜਿਊਣ ਦੇ, ਖੁਸ਼ ਹੋਣ ਦੇ ਮੌਕੇ, ਅਸੀਂ ਸਿਰਫ਼ ਝਾਕੇ ਕਰਕੇ ਗਵਾ ਦਿੱਤੇ ਹਨ | ਜ਼ਿੰਦਗੀ ਕੈਦਖਾਨਾ ਨਹੀਂ ਹੈ, ਸਾਡੇ ਪੈਰ ਬੇੜੀਆਂ ਨਾਲ ਬੱਝੇ ਨਹੀਂ, ਜਿੰਦਗੀ ਖੁੱਲ੍ਹਾ ਮੈਦਾਨ ਹੈ, ਜ਼ਿੰਦਗੀ ਅਸਮਾਨ ਹੈ ਅਤੇ ਰੱਬ ਨੇ ਸਾਨੂੰ ਰੂਹਾਨੀ ਪੰਖ ਦਿੱਤੇ ਹਨ। ਅਸੀਂ ਕੋਈ ਵੀ ਕੰਮ ਠਾਣ ਲਈਏ ਤੇ ਜ਼ਰੂਰ ਪੂਰਾ ਕਰ ਸਕਦੇ ਹਾਂ। ਜੋ ਲੋਕ ਦਲੇਰੀ ਨਾਲ ਜ਼ਿੰਦਗੀ ਵਿੱਚ ਅੱਗੇ ਵੱਧਦੇ ਹਨ, ਉਹ ਸਾਡੇ ਵਰਗੇ ਹੀ ਹਨ ਅਤੇ ਅਸੀਂ ਉਹਨਾਂ ਵਰਗੇ | ਸਾਡੇ ਕੋਲ ਕਦਮ ਕਦਮ ਤੇ ਮੌਕਾ ਹੈ, ਚੰਗੇ ਕੰਮ ਕਰਨ ਲਈ | ਝਾਕਾ ਜਿਹਾ ਰੱਖ ਕੇ ਇਹ ਕੀਮਤੀ ਮੌਕਾ ਨਾ ਗਵਾਓ | ਮੈਨੂੰ ਪਤਾ ਹੈ ਆਪਣੇ ਲਈ, ਪਰਿਵਾਰ ਲਈ, ਸਮਾਜ ਲਈ ਲੋਕਾਂ ਨੂੰ, ਕੰਮ ਕਰਦਿਆਂ ਵੇਖ, ਯਾਂ ਹੋਰ ਸਾਥੀਆਂ ਨੂੰ ਕੰਮ ਕਰਦਿਆਂ ਵੇਖ ਤੁਹਾਡਾ ਵੀ ਬਹੁਤ ਮੰਨ ਕਰਦਾ ਹੈ ਝਾਕੇ ਤੋਂ ਬਾਹਰ ਆਉਣ ਨੂੰ| ਅੱਜ ਤੋਂ ਤੁਸੀਂ ਇਸ ਝਾਕੇ ਤੋਂ, ਆਲਸ ਤੋਂ ਬਾਹਰ ਆ ਕੇ ਨਵੀਂ ਦੁਨੀਆਂ ਬਾਰੇ ਸੋਚੋ ਅਤੇ ਦਿਲੋਂ ਆ ਰਹੀ ਅਵਾਜ਼ ਨੂੰ ਹੁਣ ਸੁਣੋ। ਇੱਕ ਇੱਕ ਕਰਕੇ ਕਦਮ ਅੱਗੇ ਵਧਾਓ। - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
31 ਮਈ 2024

30 ਸਾਲਾ ਲੜਕੀ ਨਾਲ Counselling ਵੇਲੇ ਗੱਲ ਕਰਦੇ, ਇੰਝ ਮਹਿਸੂਸ ਹੋਇਆ ਸਹੀ ਵਕਤ ਸਾਡੀ ਗੱਲ ਹੋ ਗਈ। Personal life ਵਿੱਚ ਵਿਆਹ ਦੀ ਉਮਰ, Professional life ਵਿੱਚ ਵੱਡੇ ਖ਼ਵਾਬ ਅਤੇ ਪੂਰੇ ਕਰਨ ਦੀ ਚਾਹ, ਪਿਤਾ ਦੀ ਮਿਹਨਤ ਦਾ ਪੂਰਾ ਅਹਿਸਾਸ, ਹਮਸਫ਼ਰ ਨਾਲ ਜੁੜਨ ਦਾ ਕਿੰਝ ਲਈਏ ਸਹੀ ਫੈਸਲਾ ਅਤੇ ਸਮਾਜ ਨਾਲ ਹਰ ਰੋਜ਼ ਦੇ ਵੱਖਰੇ ਤਜਰਬੇ, ਕਈ ਝੂਠ ਕਈ ਫਰੇਬ। ਕੌਣ ਆਪਣਾ ਕੌਣ ਨਹੀਂ। ਵੱਲ ਵਲ਼ੇਵਿਆਂ ਨਾਲ ਜ਼ਿੰਦਗੀ ਹੁਣ ਸਰਲ ਨਹੀਂ ਮਹਿਸੂਸ ਹੁੰਦੀ। ਕਈ ਵਾਰ ਸਹੀ ਲੋਕ ਜ਼ਿੰਦਗੀ ਵਿੱਚ ਨਾ ਹੋਣ ਨਾਲ ਅਸੀਂ ਹਰ ਗੱਲ ਦੇ ਆਪਣੇ ਆਪ ਨੂੰ ਦੋਸ਼ੀ ਮੰਨਦੇ ਹਾਂ ਜੋ ਕਿ ਅਸਲ ਵਿੱਚ ਅਸੀਂ ਹੈ ਨਹੀਂ। ਸਾਡਾ ਸਾਫ਼ ਦਿਲ ਹੀ ਸਾਨੂੰ ਦੁੱਖਾਂ ਦੇ ਕੜਾਹੇ ਵਿੱਚ ਸੁੱਟ ਦਿੰਦਾ ਹੈ। ਪਰ ਜਦ ਸਾਡੇ ਲਈ ਸਹੀ ਕੌਣ ਹਨ, ਸਾਨੂੰ ਸਮਝ ਆਉਣ ਲੱਗ ਜਾਂਦੀ ਹੈ . . ਅਸੀਂ ਉਤਸ਼ਾਹਿਤ ਹੁੰਦੇ ਜਾਂਦੇ ਹਾਂ.. ਸਹੀ ਰਾਹ ਵੱਲ ਪੈ ਜਾਂਦੇ ਹਾਂ। ਸਾਨੂੰ ਉੱਦਮੀ ਦੇ ਨਾਲ ਨਾਲ ਬਹਾਦੁਰ ਅਤੇ ਸਤਰਕ ਕੁੜੀਆਂ ਵੀ ਬਣਨਾ ਹੋਵੇਗਾ। ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਊਣ ਦਾ ਨਾਮ ਦੇਣਾ ਹੋਵੇਗਾ। ਹਰ ਗੱਲ ਦਾ ਹੱਲ ਹੈ। ਇਸਦੇ ਹੱਲ ਮਿਲ ਕੇ ਲੱਭਣੇ ਹੋਣਗੇ। ਕੋਈ ਵੀ ਕੱਲੇ ਨਹੀਂ ਸਭ ਕੁੱਝ ਕਰ ਸਕਦਾ, ਪਰਿਵਾਰ, ਚੰਗੇ ਦੋਸਤਾਂ ਦੀ ਮਦਦ ਲੈਣੀ ਹੋਵੇਗੀ। ਸ਼ੁਭਕਾਮਨਾਵਾਂ! - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
31 ਮਈ 2024

ਮੈਂ ਉਹ ਸਮਾਂ ਦੇਖਿਆ ਜਦੋਂ ਮੇਰੇ ਪਿਤਾ ਦੀ ਆਟਾ ਚੱਕੀ ਨੂੰ ਅੱਗ ਲੱਗ ਗਈ ਸੀ। ਮੈਂ ਖ਼ੁਦ ਉਸ ਵਿੱਚ ਘਿਰ ਗਈ, ਅੱਗ ਵਿੱਚੋਂ ਪੌੜੀਆਂ ਚੜ੍ਹ ਕੇ ਆਪਣੀ ਜਾਨ ਬਚਾਈ। ਅਜੇ 5 ਕੁ ਸਾਲ ਹੋਏ। ਹੌਲੀ ਹੌਲੀ ਕਰਕੇ ਫੇਰ ਸ਼ੁਰੂ ਕੀਤਾ ਸਭ। ਮੈਂ ਵੀ ਆਪਣੇ ਸਾਥੀਆਂ ਨਾਲ 12 ਸਾਲ IT ਕੰਪਨੀ ਚਲਾ ਕੇ ਫੇਰ ਸਿਫ਼ਰ ਤੋਂ ਸ਼ੁਰੂ ਕੀਤਾ। ਪੜ੍ਹਦੇ ਵਕਤ ਵੀ ਸਿਫ਼ਰ ਤੋਂ ਸਿਖ਼ਰ ਤੱਕ ਦਾ ਸਫ਼ਰ ਤੈਅ ਕੀਤਾ, ਤੇ ਯੂਨੀਵਰਸਿਟੀ ਟੌਪਰ ਬਣੀ। ਬਹੁਤ ਵਾਰ ਜ਼ਿੰਦਗੀ ਸਾਨੂੰ ਸਿਫ਼ਰ ਕਰਦੀ ਹੈ। ਸਾਡੇ ਵਿੱਚ ਵੀ “ਸਿਫ਼ਰ” ਤੋਂ “ਸਿਖ਼ਰ” ਜਾਣ ਦਾ ਬਾਖੂਬੀ ਜਜ਼ਬਾ ਹੋਣਾ ਚਾਹੀਦਾ ਹੈ। ਸਭ ਔਖੇ ਤੋਂ ਔਖੇ ਪੜਾਅ, ਵਕਤ ਨਾਲ ਸੌਖੇ ਹੁੰਦੇ ਜਾਂਦੇ ਹਨ। ਐਸੇ ਵਕਤ “ਸਬਰ” ਕੰਮ ਆਉਂਦਾ ਹੈ ਅਤੇ ਸਬਰ ਕਰਨਾ ਲੜਨ ਨਾਲੋਂ, ਗੁੱਸਾ ਕਰਨ ਨਾਲੋਂ ਬਹੁਤ ਔਖਾ ਹੈ। ਪਰ ਅੰਤ, ਸਬਰ ਸਕੂਨ ਵੱਲ ਲੈ ਕੇ ਜਾਂਦਾ ਹੈ। ਜ਼ਿੰਦਾਦਿਲ ਰਹੋ। 😊 - ਮਨਦੀਪ ਕੌਰ ਟਾਂਗਰਾ ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ।

Facebook Link
30 ਮਈ 2024

ਕੈਨੇਡਾ ਰਹਿੰਦੀ ਲੜਕੀ ਨੇ ਅੱਜ Counselling ਦੌਰਾਨ ਦੱਸਿਆ ਕਿ ਮੈਂ ਕੈਨੇਡਾ ਆ ਕੇ Marketing ਦੀ ਪੜ੍ਹਾਈ ਕੀਤੀ ਹੈ। ਪਰ ਪਿਛਲੇ ਕਈ ਸਾਲਾਂ ਤੋਂ ਉਸਨੇ Sales ਵਿੱਚ ਹੀ ਨੌਕਰੀ ਕੀਤੀ ਹੈ ਅਤੇ ਉਹਨਾਂ ਦੇ Career ਵਿੱਚ ਕੋਈ Growth ਨਹੀਂ ਹੋ ਰਹੀ। ਸਾਡੀ ਗੱਲਬਾਤ ਦੌਰਾਨ ਮੈਂ ਉਹਨਾਂ ਨੂੰ Marketing ਦੀ ਪੜ੍ਹਾਈ ਦੇ ਫ਼ਾਇਦੇ ਦੱਸੇ, ਜੋ ਉਹਨਾਂ ਨੇ ਪੜ੍ਹਾਈ ਕੀਤੀ ਹੈ ਅਤੇ ਆਪਣੇ CV ਨੂੰ ਕਿਵੇਂ Improve ਕਰਨਾ ਹੈ ਇਸ ਬਾਰੇ ਸਲਾਹ ਦਿੱਤੀ। ਮੈਂ ਖ਼ੁਦ ਵੀ MBA Marketing ਕੀਤੀ ਹੈ। ਮੈਨੂੰ ਸਮਝਾਉਣਾ ਸੌਖਾ ਰਿਹਾ। Marketing ਦਾ ਦਾਇਰਾ Sales ਨਾਲੋਂ ਬਹੁਤ ਵੱਡਾ ਹੈ ਇਸ ਬਾਰੇ ਜਾਣਕਾਰੀ ਦਿੱਤੀ। ਆਪਣੇ ਆਪ ਨੂੰ Interview ਲਈ ਕਿਵੇਂ ਤਿਆਰ ਕਰਨਾ ਹੈ, ਇਸ ਬਾਰੇ Tips ਦਿੱਤੇ। Marketing ਦੇ ਵਿੱਚ ਨੌਕਰੀਆਂ ਕਿਹੜੀਆਂ ਕਿਹੜੀਆਂ ਹੋ ਸਕਦੀਆਂ ਇਸਤੇ ਚਰਚਾ ਕੀਤੀ। ਮੈਂ ਉਹਨਾਂ ਨੂੰ ਉਤਸ਼ਾਹਿਤ ਕੀਤਾ ਕਿ ਅਸੀਂ Canada ਵਿੱਚ ਆਪਣੇ ਆਪ ਨੂੰ Executive ਨਹੀਂ ਹੁਣ ਇੱਕ Manager ਬਣਾਉਣਾ ਹੈ, ਜੋ ਟੀਮ ਸੰਭਾਲਦਾ ਹੈ। Offline Marketing, Digital Marketing ਬਾਰੇ ਖ਼ਾਸ ਜ਼ਿਕਰ ਕੀਤਾ, ਜਿਸ ਦਾ ਹੁਣ ਜ਼ਮਾਨਾ ਹੈ। ਮੈਨੂੰ ਯਕੀਨ ਹੈ ਮੇਰੇ ਤਜ਼ੁਰਬੇ ਨਾਲ ਦਿੱਤੇ ਗਏ ਸੁਝਾਅ ਉਹਨਾਂ ਦੇ ਜ਼ਰੂਰ ਕੰਮ ਆਉਣਗੇ। ਮੈਂ Counselling ਅਤੇ Consultancy ਨੂੰ ਆਪਣੇ ਪੇਸ਼ੇ ਵਜੋਂ ਸ਼ੁਰੂ ਕੀਤਾ ਹੈ। ਤੁਸੀਂ ਮੇਰੇ ਨਾਲ ਇਸ ਲਿੰਕ ਤੇ appointment ਬੁੱਕ ਕਰ ਸਕਦੇ ਹੋ - www.calendly.com/tangra ਜਾਂ 9988771366 ਤੇ call ਕਰ ਸਕਦੇ ਹੋ। - ਮਨਦੀਪ ਕੌਰ ਟਾਂਗਰਾ

Facebook Link
30 ਮਈ 2024

ਮੇਰੀ ਅੱਜ ਸਵੇਰ ਦੀ Counselling ਇੱਕ Graduation ਕਰ ਰਹੇ ਵਿਦਿਆਰਥੀ ਨਾਲ ਸੀ ਜੋ PCS / IAS ਦੀ ਤਿਆਰੀ ਕਰਨਾ ਚਾਹੁੰਦਾ ਹੈ। ਇਸ ਉਮਰ ਵਿੱਚ ਪਤਾ ਹੋਣਾ ਕਿ ਇਹੋ ਜਿਹੇ competitive exam ਹੁੰਦੇ ਹਨ, ਬਹੁਤ ਵਧੀਆ ਗੱਲ ਹੈ। ਕਾਲਜ ਵਿੱਚ ਉਹ ਦੱਸਦਾ ਹੈ ਕਾਫ਼ੀ ਨਸ਼ਾ ਹੈ ਤੇ ਮੈਨੂੰ ਮੇਰੇ ਵਰਗੀ ਸੋਚ ਵਾਲੇ ਦੋਸਤ ਬਹੁਤ ਘੱਟ ਮਿਲਦੇ ਹਨ। Magazine, Newspapers, Institutes, Discipline ਤੇ ਖ਼ੂਬ ਚੰਗੀ ਚਰਚਾ ਹੋਈ। ਕਈ ਵਾਰ ਸਾਡਾ ਟੀਚਾ ਸਾਨੂੰ ਪਤਾ ਹੁੰਦਾ ਹੈ, ਦਿਲ ਦਿਮਾਗ ਵਿੱਚ ਸਾਫ਼ ਮਹਿਸੂਸ ਹੁੰਦਾ ਹੈ, ਕਮੀ ਹੁੰਦੀ ਹੈ “ਦ੍ਰਿੜਤਾ” ਦੀ, ਕਿ ਕਰਨਾ ਹੀ ਕਰਨਾ ਹੈ, ਤੇ ਸਭ ਤੋਂ ਜ਼ਰੂਰੀ ਹੈ Strategy. ਉਸ ਦੀ counselling ਕਰਦੇ ਮੈਂ ਪੰਜਾਬ ਦੇ ਕਈ ਬੱਚੇ ਉਸ ਵਿੱਚ ਵੇਖ ਰਹੀ ਸੀ, ਜੋ ਹੱਟਕੇ ਸੋਚਦੇ ਹਨ। ਕਮੀ ਹੈ ਸਿਰਫ਼ ਠਾਣ ਲੈਣ ਦੀ। ਅਖ਼ੀਰ ਵਿੱਚ ਜਦ ਉਸਨੇ ਮੈਨੂੰ ਕਿਹਾ ਕੇ "ਮੇਰਾ ਇਰਾਦਾ ਹੁਣ ਬਿਲਕੁਲ ਪੱਕਾ ਹੋ ਗਿਆ ਹੈ" ਮੈਨੂੰ ਸਫ਼ਲ ਮਹਿਸੂਸ ਹੋਇਆ। ਮੈਨੂੰ ਖ਼ੁਦ ਲੱਗਦਾ ਹੁਣ ਮੈਂ ਉਹ ਕੰਮ ਕਰ ਰਹੀ ਹਾਂ ਜੋ ਮੈਂ ਹਮੇਸ਼ਾਂ ਕਰਨਾ ਚਾਹੁੰਦੀ ਸੀ, ਮੈਂ ਸ਼ਾਇਦ ਹਰ ਕਿਸੇ ਵਿੱਚ ਉਤਸ਼ਾਹ ਭਰ ਸਕਦੀ ਹਾਂ ਤੇ ਆਪਣੇ ਤਜ਼ੁਰਬੇ ਮੁਤਾਬਿਕ ਉਸਦੀ support ਕਰ ਸਕਦੀ ਹੈ, ਸਹੀ Sources ਨਾਲ ਜੋੜ ਸਕਦੀ ਹਾਂ, ਸਲਾਹ ਦੇ ਸਕਦੀ ਹਾਂ। ਸ਼ੁਕਰੀਆ।

Facebook Link
26 ਮਈ 2024

ਅੱਜ ਕੱਲ ਮੈਂ Counselling & Consultancy ਕਰ ਰਹੀ, ਜੋ ਪਹਿਲਾਂ ਵੀ ਕਰਦੀ ਸੀ ਹੁਣ Professionally ਆਪਣੀ ਕਿਰਤ ਵਜੋਂ ਕਰ ਰਹੀ ਹਾਂ। ਵੱਖ ਵੱਖ ਵਿਦਿਆਰਥੀ, ਲੋਕ ਮੇਰੇ ਨਾਲ Personal, Career ਜਾਂ Business discussions ਲਗਾਤਾਰ ਕਰ ਰਹੇ ਹਨ। ਜਦ ਮੈਂ 12th ਦੀ ਵਿਦਿਆਰਥੀ ਸੀ ਮੈਨੂੰ ਵੀ ਇਹ ਸੋਚਦੇ ਅਤੇ ਚੁਣਦੇ ਵਕਤ ਲੱਗ ਗਿਆ ਸੀ ਕਿ ਮੈਂ ਕਿਸ Field ਵਿੱਚ ਆਪਣਾ Best ਦੇ ਸਕਦੀ ਹਾਂ। ਮੈਂ ਆਪਣੀ MBA ਵਿੱਚ ਸਹੀ ਵਿਸ਼ੇ ਦੀ ਚੌਣ ਦੀ ਬਦੌਲਤ ਹੀ ਅਵੱਲ ਆਈ, MBA Marketing ਦੀ ਡਿਗਰੀ ਵਿੱਚ University ਵਿੱਚੋਂ Top ਕੀਤਾ। 12th ਜਾਂ Graduation ਵਿੱਚ, ਪੜ੍ਹਦੇ ਵਕਤ ਭੇਡ ਚਾਲ ਦਾ ਬਹੁਤ ਬੱਚੇ ਸ਼ਿਕਾਰ ਹੋ ਜਾਂਦੇ ਹਨ। ਉਹਨਾਂ ਨੂੰ ਅੰਦਾਜ਼ਾ ਨਹੀਂ ਹੁੰਦਾ ਜੇ ਇੱਕ ਵਿਸ਼ੇ ਵਿੱਚ ਉਹ ਵਧੀਆ ਨਹੀਂ ਕਰ ਪਾ ਰਹੇ ਤੇ ਦੂਜੇ ਵਿੱਚ ਅਵੱਲ ਵੀ ਆ ਸਕਦੇ ਹਨ। ਸਵੈ- ਪੜਚੋਲ ਜਾਂ ਸਹੀ Guidance ਦੀ ਜ਼ਰੂਰਤ ਹੈ। ਮੈਂ ਸੈਂਕੜੇ Universities ਅਤੇ Colleges ਵਿੱਚ ਇਸ ਵਿਸ਼ੇ ਤੇ, ਲੈਕਚਰ ਦਿੱਤੇ ਹਨ। ਮੈਨੂੰ ਖੁਸ਼ੀ ਹੁੰਦੀ ਹੈ ਜਦ ਪੜ੍ਹ ਲਿਖ ਕੇ, ਵਿਦਿਆਰਥੀ ਕਿਸੇ ਕੰਮ ਨੂੰ ਚੁਣਦੇ ਹਨ ਅਤੇ ਆਪਣੀ ਸਫਲਤਾ ਮੇਰੇ ਨਾਲ ਸਾਂਝੀ ਕਰਦੇ ਹਨ। - ਮਨਦੀਪ ਕੌਰ ਟਾਂਗਰਾ Book an online appointment at: www.calendly.com/tangra Or call at 9988771366 Or email at mandeep@mandeepkaurtangra.com

Facebook Link
22 ਮਈ 2024

ਕਈ ਵਾਰ ਜ਼ਿੰਦਗੀ ਦਾ ਸਿਰਾ ਨਹੀਂ ਲੱਭਦਾ, ਤੇ ਉਸ ਤੋਂ ਔਖੀ ਗੱਲ ਕੋਈ ਸਿਰਾ ਫੜਾਉਣ ਵਾਲਾ ਵੀ ਨਹੀਂ ਲੱਭਦਾ। ਭਲਾ ਗੁੰਝਲਦਾਰ, ਗੁੰਝਲਾਂ ਦਾ ਹਿੱਸਾ ਕੌਣ ਬਣਨਾ ਚਾਹੁੰਦਾ ਹੈ? ਸੱਚ ਵਿੱਚ, ਕੋਈ ਵੀ ਨਹੀਂ। ਤੇ ਜਦ ਸਿਰਾ ਨਾ ਲੱਭੇ, ਤੇ ਲੱਭਦੇ ਲੱਭਦੇ ਮਨ ਵਿੱਚ, ਸੋਚਣ ਵਾਲੇ ਇਸ ਦਿਮਾਗ਼ ਵਿੱਚ ਹੋਰ ਗੁੰਝਲਾਂ ਵੱਧ ਜਾਂਦੀਆਂ ਹਨ। ਐਸੀਆਂ ਗੰਢਾਂ ਬਣ ਜਾਂਦੀਆਂ ਹਨ, ਵਕਤ ਨਾਲ ਹੋਰ ਕੱਸੀਆਂ ਜਾਂਦੀਆਂ ਹਨ। ਜਿਵੇਂ ਜਿਵੇਂ ਖੋਲਣ ਦੀ ਕੋਸ਼ਿਸ਼ ਕਰਦੇ ਹਾਂ, ਹੋਰ ਪੱਕੀਆਂ ਹੁੰਦੀਆਂ ਜਾਂਦੀਆਂ। ਮੈਂ ਗੁੰਝਲਾਂ ਤੇ ਗੰਢਾਂ ਨਾਲ ਜੂਝ ਰਹੀ ਹਾਂ। ਰਸਤਾ ਨਹੀਂ ਲੱਭਦਾ। ਸੋਚਦੀ ਹਾਂ ਜਦ ਇਹ ਹੌਲੀ ਹੌਲੀ ਕਦੇ ਆਪੇ ਸਿਰਾ ਫੜਾ ਦੇਣਗੀਆਂ, ਮੈਨੂੰ ਕਿੰਨਾ ਸੁਕੂਨ ਮਹਿਸੂਸ ਹੋਵੇਗਾ। ਸੁਕੂਨ ਦੀ ਆਸ ਵਿੱਚ ਰਹੋ। ਔਖੇ ਤੋਂ ਔਖੇ ਸਮੇਂ ਵਿੱਚ ਵੀ “ਚਲਦੇ ਰਹਿਣਾ ਹੀ ਜ਼ਿੰਦਗੀ ਹੈ” । “ਸਬਰ” ਦੇ ਇਮਤਿਹਾਨ ਬਹੁਤ ਔਖੇ ਹੁੰਦੇ ਹਨ, ਪਰ ਸਦਾ ਉਸ ਦੀ ਰਜ਼ਾ ਵਿੱਚ ਰਹਿ ਕੇ, ਸਬਰ ਦੇ ਸਿਖ਼ਰ ਤੇ ਰਹੋ, ਕਿਓਂਕਿ ਬਹੁਤੇ ਔਖੇ ਸਮੇਂ ਵਿੱਚ ਇਸ ਤੋਂ ਇਲਾਵਾ ਕੋਈ ਰਾਹ ਵੀ ਨਹੀਂ ਬੱਚਦਾ। ਕਈ ਵਾਰ ਸੂਰਜ ਨੂੰ ਫ਼ੇਰ ਦੇਖਣ ਲਈ, ਪੂਰਾ ਮੀਂਹ ਖ਼ਤਮ ਹੋਣ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਮੈਨੂੰ ਕਈ ਵਾਰ ਮਹਿਸੂਸ ਹੁੰਦਾ ਹੈ ਰੱਬ ਪੂਰਾ ਜ਼ੋਰ ਲਗਾ ਰਿਹਾ ਮੈਨੂੰ “ਨਾਸਤਕ” ਬਣਾਉਣ ਵਿੱਚ, ਪਰ ਮੈਂ ਮਾੜੇ ਸਮੇਂ ਵਿੱਚ ਚੰਗਾ ਸਮਾਂ ਨਹੀਂ ਭੁੱਲਾਂਗੀ। ਮੇਰਾ ਇੱਕ ਦੌਰ ਖ਼ਤਮ ਹੋ ਗਿਆ ਹੈ। ਮੈਂ ਕਣ ਕਣ ਕਰਕੇ ਸ਼ਾਇਦ ਇੱਕ ਨਵੇਂ ਰੂਪ ਵਿੱਚ ਫੇਰ ਉੱਭਰਾਂਗੀ, ਕਿ ਨਹੀਂ। ਜੋ ਮੈਂ ਸੀ ਉਹ ਮੈਂ ਹੁਣ ਕੁੱਝ ਵੀ ਮਹਿਸੂਸ ਨਹੀਂ ਕਰਦੀ। - ਮਨਦੀਪ ਕੌਰ ਟਾਂਗਰਾ

Facebook Link
19 ਮਈ 2024

ਜਦ ਤੁਸੀਂ ਨਿਰਸਵਾਰਥ ਦਿਲ ਦੇ ਹੁੰਦੇ ਹੋ, ਤੇ ਇੰਝ ਲੱਗਦਾ ਹੈ ਸਭ ਤੁਹਾਨੂੰ ਪਿਆਰ ਕਰਦੇ ਹਨ। ਤੁਹਾਡਾ ਨਿਰਸਵਾਰਥ ਹੋਣਾ ਬੇਸ਼ੁਮਾਰ ਲੋਕਾਂ ਨੂੰ ਤੁਹਾਡੇ ਨਾਲ ਜੋੜਦਾ ਜਾਂਦਾ ਹੈ। ਇਹ ਸੋਚ ਹੁੰਦੀ ਹੈ ਸਾਡੀ। ਨਿਰਸਵਾਰਥ ਹੋਣਾ, ਚੰਗੇ ਦਿਲ ਦੇ ਇਨਸਾਨ ਹੋਣਾ - ਇੰਝ ਹੈ ਜਿਵੇਂ ਸ਼ਹਿਦ ਦੀ ਕਟੋਰੀ.. ਹਰ ਕੋਈ ਲਵੇਗਾ। ਤੁਹਾਨੂੰ ਚੰਗਾ ਵੀ ਲੱਗੇਗਾ .. ਪਰ ਜ਼ਿੰਦਗੀ ਦਾ ਤਜ਼ੁਰਬਾ ਦੱਸਦਾ ਹੈ, ਭਾਵੇਂ ਕਿੰਨਾ ਵੀ ਰੱਬ ਹੋਵੇ, ਤੇ ਮਾਂ ਬਾਪ ਦੀ ਸੌਂਹ ਖਾ ਲਵੇ… ਯਾਦ ਰੱਖਣਾ ਹਰ ਕੋਈ ਆਪਣੇ ਆਪਣੇ ਸਵਾਰਥ ਲਈ ਲਵੇਗਾ। ਸਵਾਦ ਵਜੋਂ, ਕੋਈ ਅੱਗੇ ਵੇਚਣ ਲਈ, ਕੋਈ ਦਵਾਈ ਬਣਾਉਣ ਲਈ .. ਪਰ ਤੁਹਾਨੂੰ ਜਾਪੇਗਾ ਇਹ ਸ਼ੁਕਰਗੁਜ਼ਾਰ ਹਨ, ਤੁਹਾਡੇ ਵੀ ਇਹ ਲੋਕ ਔਖੇ ਸੌਖੇ ਵੇਲੇ ਕੰਮ ਆਉਣਗੇ, ਤੁਹਾਡੇ ਨਾਲ ਮਿਲਕੇ ਇੱਕ ਦੂਜੇ ਦੀ ਤਰੱਕੀ ਵਿੱਚ ਸ਼ਾਮਲ ਹੋਣਗੇ। ਇੰਝ ਲੱਗੇਗਾ ਤੁਹਾਡੇ ਆਪਣੇ ਹਨ, ਤੁਹਾਡੇ ਨਾਲ ਸਦਾ ਜੁੜੇ ਰਹਿਣਗੇ। ਪਰ ਸੱਚ ਇਹ ਹੈ, ਅੱਜ ਦੀ ਦੁਨੀਆਂ ਕਿਸੇ ਦੇ ਬਲੀਦਾਨ ਨੂੰ ਵੀ, ਮੰਨਦੀ ਹੀ ਨਹੀਂ ਸਗੋਂ ਇਹਦੇ ਕੋਲ ਵਾਧੂ ਪਿਆ ਸਮਝਦੀ ਹੈ। ਇਸ ਰੰਗ ਬਦਲਦੀ ਦੁਨੀਆਂ ਦਾ ਜਦ ਅਸੀਂ ਛੋਟੇ ਛੋਟੇ ਘਰਾਂ ਵਿੱਚ ਹੁੰਦੇ ਹਾਂ ਜ਼ਰਾ ਨਹੀਂ ਪਤਾ ਹੁੰਦਾ। ਇਹ ਅੱਜ ਦੀ ਦੁਨੀਆਂ ਹੈ ਜਿੱਥੇ ਸੱਚ ਵਿੱਚ ਕੋਈ ਸਕਾ ਨਹੀੰ। ਲੋਕ ਕਈ ਰੂਪ ਜੀਅ ਰਹੇ ਹਨ। ਚੋਰਾਂ ਵਾਂਗ ਕਈ ਵਾਰ ਘਰਾਂ ਵਿੱਚ ਵੀ ਇੱਕ ਦੂਜੇ ਦੀ ਛਾਣਬੀਣ ਕਰਦੇ ਹਨ, ਧੋਖਾ ਦੇ ਰਹੇ ਹੁੰਦੇ ਹਨ ਅਤੇ ਬਾਹਰ ਲੋਕ ਤੁਹਾਨੂੰ ਸੱਚ ਝੂਠ ਮਾਰ ਕੇ ਮੂਰਖ ਬਣਾ ਰਹੇ ਹੁੰਦੇ ਹਨ। ਤੇ ਅਫ਼ਸੋਸ ਅਸੀਂ ਬਣਦੇ ਜਾਂਦੇ ਹਾਂ .. ਜਦ ਤੱਕ ਅਸੀਂ ਬਰਬਾਦ ਹੋ ਕਿ ਨਵੇਂ ਇਨਸਾਨ ਨਹੀਂ ਬਣ ਜਾਂਦੇ ਜਿਨ੍ਹਾਂ ਦੇ ਦਿਲ ਅਤੇ ਰੂਹ ਪੱਥਰ ਹੋ ਜਾਂਦੇ ਹਨ। ਮੇਰੀ ਜ਼ਿੰਦਗੀ ਦਾ ਤਜ਼ੁਰਬਾ ਹੈ, ਲੋਕ ਬਹੁਤ ਬੇਰਹਿਮ ਹੋ ਗਏ ਹਨ, ਸਿਰਫ਼ ਆਪਣੀ ਪਈ ਹੈ ਇੱਥੇ ਸਭ ਨੂੰ ਤੇ ਸਾਨੂੰ ਲੱਗਦਾ ਸਾਡੇ ਨਾਲ ਵੀ ਕੋਈ ਹਮਦਰਦੀ ਹੈ। ਪੈਸੇ ਦੇ ਨਸ਼ੇ ਨੇ ਮੱਤ ਮਾਰ ਲਈ ਹੈ, ਮਿਹਨਤ ਨਹੀਂ ਬੇਵਕੂਫ ਬਣਾਉਣ ਦੇ ਮਾਹਿਰ ਹਨ। ਤੇ ਲਾਲਚ ਇਸ ਕਦਰ ਹੈ, ਮੁਰਦੇ ਦੀਆਂ ਹੱਡੀਆਂ ਵੇਚ ਕੇ ਜੋ ਪੈਸੇ ਮਿਲਣ ਉਸ ਦੀ ਖ਼ੁਸ਼ੀ ਵਿੱਚ ਮਠਿਆਈ ਖਾ ਲੈਣ। ਮਾਂ ਪਿਓ ਤੋਂ ਇਲਾਵਾ ਜਿਵੇਂ ਜਿਵੇਂ ਵਿਸ਼ਵਾਸ ਕਿਸੇ ਹੋਰ ਤੇ ਕਰਦੇ ਜਾਵੋਗੇ, ਮਰਦੇ ਜਾਵੋਗੇ। ਅਖ਼ੀਰ ਪਤਾ ਲੱਗੇਗਾ, ਜਿਵੇਂ ਮੈਨੂੰ ਲੱਗਦਾ ਹੈ .. ਕਈ ਵਾਰ ਆਪਣੇ ਮਾਂ ਪਿਓ ਨੂੰ ਨਜ਼ਰਅੰਦਾਜ਼ ਕਰਕੇ ਕਈ ਲੋਕਾਂ ਤੇ ਮੈਂ ਵਿਸ਼ਵਾਸ ਕੀਤਾ, ਉਹਨਾਂ ਦੀ ਤਰਫ਼ਦਾਰੀ ਕੀਤੀ, ਉਹਨਾਂ ਤੇ ਅਤੇ ਉਹਨਾਂ ਲਈ ਮਿਹਨਤ ਕੀਤੀ, ਜ਼ਿੰਦਗੀ ਲਗਾ ਦਿੱਤੀ.. ਕਿਸੇ ਦੂਜੇ ਲਈ ਮਾਂ ਨਾਲ ਲੜ ਜਾਣਾ। ਪਰ ਅਜਿਹੇ ਲੋਕ, ਜ਼ਿੰਦਗੀ ਇਹੋ ਜਿਹੀ ਤਹਿਸ ਨਹਿਸ ਕਰਕੇ ਗਏ ਹਨ ਕਿ ਜਿਊਣ ਨੂੰ ਦਿਲ ਨਹੀਂ ਕਰਦਾ। ਜ਼ਿੰਦਗੀ ਵਿੱਚ ਖ਼ੁਦ ਲਈ ਵੀ ਸੋਚਣ ਵਾਲਾ ਵਕਤ ਕੱਢੋ। ਖ਼ੁਦ ਹੀ ਨਾ ਰਹੇ ਤੇ ਕਿਸੇ ਲਈ ਕੀ ਕਰ ਸਕਣਾ ਹੈ। ਬਹੁਤ ਪਿਆਰੀਆਂ ਧੀਆਂ ਹਨ ਸਭ ਦੀਆਂ, ਦੁਨੀਆਂ ਕਿਸ ਕਦਰ ਹੋ ਸਕਦੀ ਹੈ, ਉਹਨਾਂ ਨੂੰ ਜ਼ਰੂਰ ਦੱਸੋ। ਕਿਓਂਕਿ ਉਹਨਾਂ ਦੇ ਦਿਲਾਂ ਦੀ ਟੁੱਟ ਭੱਜ ਬਹੁਤ ਚੀਸਾਂ ਭਰੀ ਹੁੰਦੀ ਹੈ। - ਮਨਦੀਪ ਕੌਰ ਟਾਂਗਰਾ

Facebook Link
16 ਮਈ 2024

ਔਖਾ ਵੇਲਾ ਇੰਝ ਜਾਪਦਾ ਹੈ ਜਿਵੇਂ ਤੁਹਾਨੂੰ ਕਈ ਲੋਕ ਮਰਦੇ ਨੂੰ ਹੱਸ ਕੇ ਪੁੱਛ ਰਹੇ ਹੋਵਣ, ਤੇਰੇ ਮਰਦੇ ਦੀਆਂ ਹੱਡੀਆਂ ਕਿਸ ਕੰਮ, ਕੀ ਇਹ ਮਿਲ ਸਕਦੀਆਂ? ਮੇਰੀ ਗਲਤੀ ਮੈਂ ਹੱਦ ਤੋਂ ਵੱਧ ਬੇਸ਼ੁਮਾਰ ਸਾਥੀਆਂ ਤੇ ਭਰੋਸਾ ਕੀਤਾ, ਉਹਨਾਂ ਨੂੰ ਪਰਿਵਾਰ ਮਨ ਕੇ ਆਪਣੇ ਪਰਿਵਾਰ ਦਾ ਵੀ ਖ਼ਿਆਲ ਨਹੀਂ ਕੀਤਾ, ਸਭ ਕੁੱਝ ਹੀ ਦਾਅ ਤੇ ਲਗਾ ਦਿੱਤਾ। ਮੇਰਾ ਮੰਨਣਾ ਸੀ, ਕਿਸੇ ਤੇ ਵਿਸ਼ਵਾਸ ਕਰਨਾ ਸ਼ਾਇਦ ਸਭ ਤੋਂ ਉੱਤਮ ਹੈ, ਪਿਆਰ ਇੱਜ਼ਤ ਤੋਂ ਵੀ ਵੱਧ। ਪਰ ਮੇਰਾ ਔਖਾ ਵਕਤ ਦੱਸਦਾ ਹੈ, ਇੱਥੇ ਸਭ ਸਿਰਫ਼ ਆਪਣਾ ਆਪਣਾ ਸੋਚਦੇ ਹਨ, ਤੇ ਤੁਹਾਨੂੰ ਪੈਰ ਪੈਰ ਤੇ ਵੱਡੇ ਵੱਡੇ ਝੂਠ ਬੋਲਦੇ ਹਨ। ਜਿਵੇਂ ਮਨ ਸੋਚਦਾ ਹੈ, ਦਿਲੋਂ ਅਵਾਜ਼ ਆਉਂਦੀ ਹੈ, ਦੁਨੀਆਂ ਓਵੇਂ ਦੀ ਬਿਲਕੁਲ ਨਹੀਂ ਹੈ। ਦੁੱਖ ਇਸ ਗੱਲ ਦਾ ਹੈ, ਕੁੱਝ ਕੁ ਫਰੇਬੀ ਮੌਕਾਪ੍ਰਸਤ ਲੋਕਾਂ ਕਾਰਨ, ਮੇਰੇ ਨਾਲ ਨਾਲ ਕਈ ਹੋਰ ਪਰੇਸ਼ਾਨ ਹੋਏ, ਤੇ ਕਈਆਂ ਦਾ ਰੁਜ਼ਗਾਰ ਗਿਆ। ਕਿੱਥੇ ਹਨ ਉਹ ਸਾਰੇ ? ਪ੍ਰਧਾਨ ਮੰਤਰੀ, ਚੀਫ਼ ਮਨਿਸਟਰ, ਕੈਬਿਨੇਟ ਮੰਤਰੀ, MP ਤੇ MLA, ਜੋ ਚੱਲਦੇ ਵੇਲੇ ਬਿਨ੍ਹਾਂ ਸੱਦੇ ਗੱਡੀਆਂ ਭਜਾਉਂਦੇ ਆਉਂਦੇ ਸਨ, ਤੇ ਬੰਦ ਵੇਲੇ ਕੋਈ ਤਿਨਕੇ ਜਿੰਨਾ ਨਾ ਨਜ਼ਰ ਆਇਆ। Twitter ਤੇ ਪ੍ਰਧਾਨ ਮੰਤਰੀ, ਤੇ ਦਿੱਲੀ ਤੇ ਪੰਜਾਬ ਦੀਆਂ ਸਰਕਾਰਾਂ ਨੇ ਸੁਰਖ਼ੀਆਂ ਬਣਾਇਆ, ਤੇ ਅੱਜ ਸੌਂ ਗਏ ਹਨ। 130 ਲੋਕਾਂ ਨੂੰ ਰੁਜ਼ਗਾਰ ਦੇਣ ਦੀ ਸਜ਼ਾ ਬਹੁਤ ਹੀ ਸਖ਼ਤ ਹੈ। ਮੈਨੂੰ ਇਸ ਭਿਆਨਕ ਅੰਤ ਦਾ ਕੋਈ ਅਫਸੋਸ ਨਹੀਂ ਹੈ, ਮੈਨੂੰ ਫ਼ਖ਼ਰ ਹੈ, ਮੈਂ ਅਤੇ ਮੇਰੇ ਪਰਿਵਾਰ ਨੇ ਅਖੀਰ ਤੱਕ, ਪਿੰਡ ਵਿੱਚ IT ਕੰਪਨੀ ਬਚਾਉਣ ਦੀ ਆਪਣੀ ਭਰਭੂਰ ਕੋਸ਼ਿਸ਼ ਕੀਤੀ। ਆਪਣੀ ਪਾਈ ਪਾਈ, ਆਪਣੀ ਜਾਨ ਲਗਾ ਦਿੱਤੀ। ਪਰ ਫੇਰ ਵੀ ਅੰਤ ਫ਼ਰੇਬੀ ਲੋਕਾਂ ਤੋਂ, ਝੂਠੇ ਪੰਜਾਬ ਦੇ, ਦੇਸ਼ ਦੇ ਸਿਸਟਮ ਤੋਂ ਬੁਰੀ ਤਰ੍ਹਾਂ ਹਾਰੇ। ਜਦ ਪੰਜਾਬ ਦੀ ਸ਼ਾਨ ਬਣੀ ਇਹ ਕੰਪਨੀ ਪਿੰਡ ਵਿੱਚ ਅਖੀਰਲੇ ਸਾਹ ਲੈ ਰਹੀ ਸੀ, CM ਦਫ਼ਤਰ ਵੀ email ਤੇ ਮੇਰੇ ਨਾਲ ਖੇਡਾਂ ਖੇਡਦਾ ਰਿਹਾ। ਮੈਂ ਕਦੇ ਨਹੀਂ ਸੀ ਸੋਚਿਆ ਮੇਰਾ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ IT ਕੰਪਨੀ ਖੋਲ੍ਹਣ ਦਾ ਸੁਪਨਾ ਇੰਝ ਟੁੱਟ ਜਾਵੇਗਾ। ਜੇ ਸਿਸਟਮ ਚਾਹੁੰਦਾ ਤੇ ਇਸਦਾ ਹੱਲ ਹੋ ਸਕਦਾ ਸੀ। ਮੈਨੂੰ ਤੇ ਇਸ ਉਮਰੇ ਮੇਰੇ ਮਾਂ ਬਾਪ ਨੂੰ, ਫੇਰ ਉੱਠਦੇ ਸ਼ਾਇਦ ਕਈ ਸਾਲ ਲੱਗ ਜਾਵਣ। ਪਰ ਸਿਫ਼ਰ ਤੋਂ ਸਿਖ਼ਰ ਅਤੇ ਸਿਖ਼ਰ ਤੋਂ ਸਿਫ਼ਰ, ਮੇਰੀ ਜ਼ਿੰਦਗੀ ਵਿੱਚ ਵਾਰ ਵਾਰ ਹੁੰਦਾ ਆਇਆ ਹੈ। ਇਸ ਵਾਰ ਖ਼ੂਬ ਟੁੱਟੀ ਹਾਂ ਪਰ ਸਾਹ ਨਹੀਂ ਸਾਥ ਛੱਡਦੇ। - ਮਨਦੀਪ ਕੌਰ ਟਾਂਗਰਾ

Facebook Link
28 ਅਪ੍ਰੈਲ 2024

ਇੱਕ “ਇਸ਼ਕ” ਵਿੱਚ ਮਰੇ ਅਸੀਂ ਤੇ ਇੱਕ “ਇਸ਼ਕ” ਵਿੱਚ ਜਿਊਂਦੇ ਹਾਂ ! ਇੱਕ “ਇਸ਼ਕ” ਵਿੱਚ ਸਿਰ ਚੁੱਕਣਾ ਗੁਨਾਹ ਇੱਕ “ਇਸ਼ਕ” ਅੱਗੇ ਅਸੀਂ ਖ਼ੁਦ ਨਿਊਂਦੇ ਹਾਂ! ਇੱਕ “ਇਸ਼ਕ” ਸਾਨੂੰ ਲੀਰਾਂ ਕੀਤਾ ਇੱਕ “ਇਸ਼ਕ” ਨਾਲ ਅਸੀਂ ਖ਼ੁਦ ਨੂੰ ਸਿਊਂਦੇ ਹਾਂ! ਇੱਕ “ਇਸ਼ਕ” ਵਿੱਚ ਮਰੇ ਅਸੀਂ ਤੇ ਇੱਕ “ਇਸ਼ਕ” ਵਿੱਚ ਜਿਊਂਦੇ ਹਾਂ !

Facebook Link
27 ਅਪ੍ਰੈਲ 2024

ਮੈਂ ਇਹ ਛੁਪਾਉਣਾ ਨਹੀਂ ਚਾਹੁੰਦੀ, ਤੇ ਇਸ ਗੱਲ ਵਿੱਚ ਬੁਰਾ ਵੀ ਨਹੀਂ ਮੰਨਦੀ ਕਿ ਮੈਂ ਉੱਚੇ ਅਸਮਾਨ ਵਿੱਚ ਉੱਡਦੀ ਉੱਡਦੀ, ਮੂੰਹ ਦੇ ਬੱਲ ਡਿੱਗੀ ਹਾਂ। ਅਸਮਾਨ ਤੇ ਪਹੁੰਚ ਕਿ ਪਤਾ ਲੱਗਾ ਇਹ ਜੋ ਆਪਣੇ, ਜਿੰਨ੍ਹਾਂ ਨੂੰ ਮੈਂ ਜਾਨਦਾਰ ਖੰਭ ਸਮਝਦੀ ਸੀ .. ਮੇਰੇ ਨਹੀਂ। ਖੰਭ ਨਾ ਰਹੇ ਤੇ ਮੈਂ ਵੀ ਉਹ ਨਾ ਰਹੀ, ਜੋ ਸੀ। ਇੱਕ ਇੱਕ ਕਰਕੇ ਸਵਾਰਥੀ ਪੱਥਰ ਦੇ ਦਿਲਾਂ ਨੇ, ਖੰਭ ਵੀ ਖੋਹ ਲਏ ਤੇ ਅਸਮਾਨ ਵੀ। ਕੁਝ ਚੰਗੇ ਸਾਥੀ ਜੇ ਰਹਿ ਗਏ, ਮੈਂ ਆਪ ਹੀ ਨੋਚ ਨੋਚ.. ਆਪਣੇ ਸਾਰੇ ਖੰਭ ਤਿਆਗ ਦਿੱਤੇ। ਕਿਉਂ ਕਿ ਵਕਤ ਨਾਲ “ਵਿਸ਼ਵਾਸ” ਕਰਨ ਵਾਲਾ ਦਿਮਾਗ਼ ਦਾ ਪਾਸਾ ਸੁੰਨ ਹੋ ਜਾਂਦਾ। ਕੰਮ ਕਰਨੋ ਹੱਟ ਜਾਂਦਾ ਹੈ। ਬਿਨ੍ਹਾਂ ਕਸੂਰੋਂ, ਮਾਨਸਿਕ ਤੇ ਕਾਰੋਬਾਰੀ ਮਾਰ ਝੱਲ ਰਹੀ ਮੇਰੀ ਰੂਹ.. ਰੱਬ ਦੀ ਮਿਹਰ ਸਦਕਾ ਆਪਣੇ ਨਵੇਂ “ਹਮਸਫ਼ਰ” ਵਿੱਚ ਜਾ ਸਮਾਈ ਹੈ। ਸੋਚਦੀ ਹਾਂ, ਕੀ ਕਿਸਮਤ ਹੈ ਮੇਰੀ! ਕੰਡਿਆਂ ਨਾਲ ਵਿੰਨ੍ਹੀ ਗਈ .. ਮਹਿਕਦੇ ਗੁਲਾਬ ਦੇ ਫੁੱਲਾਂ ਦੀ ਵਰਖਾ ਵਿੱਚ ਜਾ ਖਲੋਈ ਹਾਂ। ਝੂਠੇ ਲੋਕ ਫਰੇਬੀ ਲੋਕ, ਤੁਹਾਡਾ ਅੱਤ ਦਾ ਨੁਕਸਾਨ ਕਰ, ਜਿਵੇਂ ਤੁਹਾਡੇ ਵੱਲ ਫੇਰ ਮੂੰਹ ਨਹੀਂ ਕਰਦੇ। ਉਵੇਂ ਹੀ ਸੱਚੇ ਲੋਕ ਤੁਹਾਡਾ “ਹਮਸਫ਼ਰ” ਜਾਂ ਤੁਹਾਡੇ ਅਸਲ ਆਪਣੇ .. ਤੁਹਾਡੇ ਸਭ ਤੋਂ ਮਾੜੇ ਸਮੇਂ ਵਿੱਚ, ਹਜ਼ਾਰਾਂ ਫੱਟ ਵੀ ਹੋਣ ਦੇ ਬਾਵਜੂਦ , ਇੱਕ ਇੱਕ ਕਰਕੇ ਇਹਨਾਂ ਮਾਨਸਿਕ ਚੀਰਿਆਂ ਤੇ ਮਲ੍ਹਮ ਲਾਉਣੀ ਸ਼ੁਰੂ ਕਰ ਦਿੰਦੇ ਹਨ। ਪਤਾ ਵੀ ਹੈ ਵਕਤ ਬਹੁਤ ਲੱਗੇਗਾ, ਪਰ “ਵਿਸ਼ਵਾਸ” ਅਤੇ “ਕੋਸ਼ਿਸ਼” ਵਿੱਚ ਪਲ ਪਲ ਵਿਅਸਤ ਹੋ ਜਾਂਦੇ ਹਨ। ਅਜਿਹੇ ਸਾਥੀ ਮਰੇ ਹੋਏ ਵਿੱਚ ਜਾਨ ਪਾਉਣ ਵਰਗਾ ਕਿਰਦਾਰ ਨਿਭਾਉਂਦੇ ਹਨ। ਰੋਜ਼ ਮੇਰੀ ਜਾਨ ਖ਼ਤਮ ਹੋਣ ਨੇੜੇ ਹੁੰਦੀ ਹੈ, ਜਦ ਪੁਰਾਣੇ ਖ਼ਿਆਲ ਆਉਂਦੇ ਹਨ। ਅੱਥਰੂਆਂ ਨਾਲ ਭਰ ਜਾਂਦੀ ਹਾਂ। ਕਿਵੇਂ ਲੋਕ ਰੂਹ ਕੁਚਲਦੇ ਨੇ, ਤੁਹਾਡਾ ਲੱਖਾਂ ਕਰੋੜਾਂ ਦਾ ਨੁਕਸਾਨ ਕਰਾਉਂਦੇ ਨੇ, ਤੇ ਅੱਜ ਵੀ ਨਾਸਤਕ ਬਣ ਕੇ ਬਾਜ ਨਹੀਂ ਆਉਂਦੇ। ਆਪਣੀ ਫਿਤਰਤ ਨਹੀਂ ਬਦਲਦੇ। ਪਰ, ਮੈਨੂੰ ਆਪਣੇ ਹਮਸਫ਼ਰ ਦਾ ਸਾਥ ਫਿਰ ਵਿਸ਼ਵਾਸ ਦੀ ਨੀਂਹ ਰੱਖਣ ਵਿੱਚ, ਰੂਹ ਦੇ ਇਲਾਜ ਵਿੱਚ ਮਦਦ ਕਰ ਰਿਹਾ ਹੈ। ਉਹ ਰੋਜ਼ ਖੰਭ ਜੋੜਦਾ ਹੈ.. ਇੱਕ ਦਿਨ ਫੇਰ ਮੈਨੂੰ ਅਸਮਾਨ ਵਿੱਚ ਦੇਖਣਾ ਚਾਹੁੰਦਾ ਹੈ.. ਮੈਨੂੰ ਸੁਕੂਨ ਹੈ .. ਹੁਣ ਮੈਂ ਇਕੱਲੀ ਨਹੀਂ ਹੋਵਾਂਗੀ.. ਨਾ ਜ਼ਮੀਨ ਤੇ ਨਾ ਅਸਮਾਨ ਤੇ .. “ਹਮ” ਹਮ-ਸਫ਼ਰ #08 (ਹਰਸਿਮਰਨ ਮਨਦੀਪ ਦਾ ਸਫ਼ਰ) #ਹਮ #MandeepKaurTangra ~ ਮਨਦੀਪ ਕੌਰ ਟਾਂਗਰਾ

Facebook Link
26 ਅਪ੍ਰੈਲ 2024

ਸਾਡੀ ਰੂਹ ਨੂੰ ਚੰਗੇ ਪਾਲਣ ਪੋਸ਼ਣ ਦੀ , ਪਿਆਰ ਅਤੇ ਦਿਆਲਤਾ ਭਰਪੂਰ ਸੁਭਾਉ ਦੀ ਲੋੜ ਹੈ । ਐਸੇ ਸੁਭਾਉ ਦੀ , ਜੋ ਸਾਨੂੰ ਜ਼ਿੰਦਗੀ ਦੀਆਂ ਕਠਿਨਾਈਆਂ, ਸੰਘਰਸ਼ ਵਿੱਚੋ ਪਾਰ ਲੰਘਾਵੇ । ਸਾਡੀ ਰੂਹ ਦੇ ਦੇਖ ਭਾਲ ਕਰਤਾ ਅਸੀਂ ਖੁਦ ਹਾਂ । ਆਪਣੇ ਆਪ ਨੂੰ ਇਹ ਰੱਬ ਦੀ ਬਖਸ਼ੀ ਰੂਹ ਦੀ ਜੁੰਮੇਵਾਰੀ ਦਿਓ । ਦੂਜਿਆਂ ਬਾਰੇ ਰਾਏ ਰੱਖਣ ਦਾ ਸਾਨੂੰ ਕੋਈ ਹੱਕ ਨਹੀਂ ਹੈ । ਸਾਡਾ ਕੰਮ ਹੈ ਆਪਣੇ ਅੰਦਰ ਝਾਕਣਾ, ਆਪਣੀ ਰੂਹ ਵੱਲ । ਕਦੀ ਵੀ ਪਛਤਾਵਾ ਨਾ ਮਹਿਸੂਸ ਕਰੋ, ਜੇ ਤੁਸੀਂ ਆਪਣੀ ਰੂਹ ਦੀ ਸੇਵਾ ਕਰ ਰਹੇ ਹੋ । ਆਪਣੀ ਰੂਹ ਨੂੰ ਚੰਗਾ ਮਹਿਸੂਸ ਕਰਵਾਉਣ ਲਈ ਪਾਠ ਕਰ ਰਹੇ, ਚੰਗਾ ਖਾ ਰਹੇ ਹੋ ਕਿਸੇ ਦੀ ਮਦਦ ਕਰ ਰਹੇ ਹੋ, ਕਿਤੇ ਘੁੰਮਣ ਗਏ ਹੋ ਜਾਂ ਕੁੱਝ ਵੀ ਜੋ ਤੁਹਾਡਾ ਮਨ ਕਰਦਾ ਹੈ । ਜੇ ਤੁਸੀਂ ਆਪਣੇ ਸਰੀਰ ਦਾ, ਰੂਹ ਦਾ ਧਿਆਨ ਨਹੀਂ ਰੱਖੋਗੇ ਤੇ ਫੇਰ ਕੌਣ ਰੱਖੇਗਾ ? ਜਦ ਆਪਣੇ ਲਈ ਕੁੱਝ ਕਰਦੇ ਹੋ ਉਸ ਤੋਂ ਜੇ ਪਛਤਾਵਾ ਲੱਗੇ, ਤੇ ਅੱਜ ਤੋਂ ਇਸ ਪਛਤਾਵੇ ਨੂੰ ਹਮੇਸ਼ਾ ਲਈ ਤਿਆਗ ਦਿਓ । ਇਸ ਨੂੰ ਆਪਣੀ ਰੂਹ ਦੀ ਦੇਖ ਭਾਲ ਸਮਝ ਲਓ । ਦੇਖ ਭਾਲ ਜ਼ਰੂਰੀ ਹੈ । ਬਹੁਤ ਜ਼ਰੂਰੀ ਹੈ । ਸਾਡੀ ਸਿਹਤ ਰੂਹ ਦੀ ਖੁਰਾਕ ਤੇ ਨਿਰਭਰ ਹੈ । ਇਸਨੂੰ ਨਕਾਰਿਆ ਨਹੀਂ ਜਾ ਸਕਦਾ । ਆਪਣੇ ਪ੍ਰਤੀ, ਆਪਣੀ ਰੂਹ ਪ੍ਰਤੀ ਜੁੰਮੇਵਾਰ ਬਣੋ । #MandeepKaurTangra www.mandeepkaurtangra.com Book an appointment at www.calendly.com/tangra

Facebook Link
23 ਅਪ੍ਰੈਲ 2024

ਜ਼ਿੰਦਗੀ ਦੇ ਸਫਰ ਵਿੱਚ ਬਹੁਤ ਮਿਲਣਗੇ ਜੋ ਵੱਢ ਭਰੇ ਚੀਰਿਆਂ ਵਿੱਚ ਲੂਣ ਪਾਉਣ ਦਾ ਕੰਮ ਕਰਨਗੇ। ਕੋਈ ਥੋੜ੍ਹਾ ਪਾਏਗਾ ਤੇ ਕੋਈ ਜ਼ਿਆਦਾ। ਇਨਸਾਨੀਅਤ ਤੋਂ ਅਣਜਾਣ ਲੋਕਾਂ ਤੋਂ ਕਦੇ ਸ਼ਿਕਾਇਤ ਨਾ ਕਰੋ, ਸਹਿਣ ਵਿੱਚ ਮੁਹਾਰਤ ਹਾਸਿਲ ਕਰ ਲਓ। ਭਾਵੇਂ ਅੱਡੀ ਚੋਟੀ ਦਾ ਦਿਲ ਦੁਖਾਵੇ ਕੋਈ , ਹਰ ਵਾਰ ਬਿਨ੍ਹਾਂ ਮਹਿਸੂਸ ਕੀਤੇ, ਅਰਦਾਸ ਕਰੋ , ਰੱਬਾ ਇਸਨੂੰ ਮੁਆਫ ਕਰਦੇ। ਆਖਰੀ ਸਾਹ ਤੱਕ ਮੁਸਕਰਾਉਣ ਦਾ ਪ੍ਰਣ ਕਰੋ, ਪਹਿਲਾਂ ਇਨਸਾਨ ਹੋਣ ਦਾ ਫਰਜ਼ ਕਦੇ ਨਾ ਭੁੱਲੋ।

Facebook Link
22 ਅਪ੍ਰੈਲ 2024

ਅੱਗੇ ਵੱਧ ਰਹੀਆਂ ਔਰਤਾਂ - ਉਦਾਸੀ ਦੀ ਰਾਹ ਤੇ! ਭਾਵੇਂ ਹਰੇਕ ਖ਼ੇਤਰ ਵਿੱਚ ਔਰਤਾਂ ਬੁਲੰਦੀਆਂ ਛੂਹ ਰਹੀਆਂ ਹਨ, ਪਰ ਔਰਤਾਂ ਦਾ ਮਾਨਸਿਕ ਅਤੇ ਸਰੀਰਕ ਸ਼ੋਸ਼ਣ ਸਦਾ ਹੀ ਜਾਰੀ ਹੈ। ਸਿਰਫ ਔਰਤਾਂ ਨੂੰ ਹੀ ਗ਼ਲਤ ਮੰਨਣ ਵਾਲੇ ਲੋਕ ਅਤੇ ਆਪਣੇ ਆਪ ਨੂੰ ਸੱਚਾ ਸੁੱਚਾ ਅਤੇ ਗ਼ਲਤੀ ਰਹਿਤ ਸਮਝਣ ਵਾਲਾ ਬਹੁਪੱਖੀ ਸਮਾਜ ਔਰਤਾਂ ਦੀ ਹਿਫਾਜ਼ਤ ਨਹੀਂ ਬਲਕਿ ਅੱਗੇ ਵੱਧ ਰਹੀਆਂ ਔਰਤਾਂ ਦੀਆਂ ਗ਼ਲਤੀਆਂ ਕੱਢਣ ਵਿੱਚ ਰੁੱਝਿਆ ਹੋਇਆ ਹੈ। ਆਪਣੇ ਆਪ ਨੂੰ ਗ਼ਲਤੀ ਰਹਿਤ ਰੱਬ ਅਤੇ ਆਪਣੀਆਂ ਬੇਟੀਆਂ ਨੂੰ ਫੁੱਲ ਵਰਗੀਆਂ, ਹੀਰਿਆਂ ਦੀਆਂ ਖਾਨਾਂ, ਪਵਿੱਤਰ,ਪਾਕ ਅਤੇ ਖਰਾ ਸੋਨਾ ਸਮਝਣ ਵਾਲੇ ਲੋਕ ਆਪਣੀ ਮਾੜੀ ਮਾਨਸਿਕਤਾ ਦੇ ਤਹਿਤ ਹਰ ਅੱਗੇ ਵੱਧ ਰਹੀ ਕਿਸੇ ਨਾ ਕਿਸੇ ਔਰਤ ਤੋਂ ਹਮੇਸ਼ਾ ਨਾ ਖੁਸ਼ ਰਹਿੰਦੇ ਹਨ। ਅੱਜ ਦੀ ਔਰਤ ਸਮਾਜ ਨੂੰ ਸਮਰਪਿਤ ਹੋ, ਹੱਸਦੇ ਹੋਏ ਵੀ ਅੰਦਰੋਂ ਉਦਾਸੀ ਦੀ ਰਾਹ ਤੇ ਹੈ। ਔਰਤਾਂ ਨੇ ਜਿੱਥੇ ਚੰਨ ਨੂੰ ਛੂਹਿਆ ਓਥੇ ਪੰਜਾਬ ਵਿੱਚ ਵੀ ਔਰਤਾਂ ਹਰ ਖ਼ੇਤਰ ਵਿੱਚ ਅੱਗੇ ਆ ਰਹੀਆਂ ਹਨ। ਔਰਤਾਂ ਸਿਆਸਤ ਵਿੱਚ ਹਨ , ਕਾਰੋਬਾਰ ਵਿੱਚ, ਸਮਾਜ ਸੇਵਾ ਵਿੱਚ ਹਨ ਅਤੇ ਆਪਣੇ ਹੁਨਰ ਨਾਲ ਅੱਜ ਲੱਖਾਂ ਲੋਕਾਂ ਦੀ ਮਦਦ ਕਰਨਾ ਚਾਹੁੰਦੀਆਂ ਹਨ। ਪਰ ਬਹੁ ਪੱਖੀ ਸਮਾਜ ਨੂੰ ਇਹ ਹੁਣ ਤੱਕ ਨਾ ਮਨਜ਼ੂਰ ਹੈ। ਆਪਣੇ ਲਫ਼ਜ਼ਾਂ ਦੀ ਚੋਣ ਦੇ ਜਾਦੂ ਨਾਲ, ਲੋਕ ਅੱਗੇ ਵੱਧ ਰਹੀ ਔਰਤ ਦਾ ਮਾਨਸਿਕ ਮਨੋਬਲ ਸੁੱਟਦੇ ਹਨ। ਜੇ ਔਰਤ ਆਪਣੇ ਕੰਮ ਵਿੱਚ ਚੰਗਾ ਕਰ ਰਹੀ ਹੈ, ਤੇ ਲੋਕਾਂ ਨੂੰ ਕਹਿਣ ਲਈ ਕੁੱਝ ਨਾ ਮਿਲੇ ਤੇ ਲੋਕ ਆਪਣੀਆਂ ਮਾਵਾਂ,ਧੀਆਂ, ਭੈਣਾਂ ਨੂੰ ਭੁੱਲ ਕੇ, ਇਨਸਾਨੀਯਤ ਨੂੰ ਭੁੱਲ ਕੇ, ਕਈ ਵਾਰ ਉਸਤੇ ਚਰਿਤਰਹੀਣ ਹੋਣ ਦਾ ਐਸਾ ਹਥਿਆਰ ਚਲਾਉਂਦੇ ਹਨ ਜੋ ਉਸਨੂੰ ਨਿਰਾਸ਼ ਕਰਦਾ ਹੈ, ਦੁੱਖ ਦੇਂਦਾ ਹੈ, ਤੇ ਉਹ ਵੀ ਸੋਚਣ ਤੇ ਮਜਬੂਰ ਹੋ ਜਾਂਦੀ ਹੈ ਕਿ ਕੈਸੇ ਸਮਾਜ ਲਈ ਉਹ ਆਪਣੇ ਕੰਮ ਨੂੰ ਸਮਰਪਿਤ ਕਰ ਰਹੀ ਹੈ?? ਸਿਆਸੀ ਰੁੱਤਾਂ ਵਿੱਚ ਵੀ ,ਔਰਤਾਂ ਨਾਲੋਂ ਜ਼ਿਆਦਾ ਮਰਦ ਉਮੀਦਵਾਰ ਹੁੰਦੇ ਹਨ ਅਤੇ ਜਿੱਤ ਦੇ ਧੜੱਲੇਦਾਰ ਦਾਅਵੇ ਕਰਦੇ ਨਜ਼ਰ ਆ ਰਹੇ ਹਨ। ਅੱਗੇ ਵੱਧ ਰਹੀਆਂ ਔਰਤਾਂ ਅਤੇ ਮਰਦਾਂ ਵਿੱਚ ਤਾਕਤ, ਪੈਸੇ ,ਹੰਕਾਰ ਅਤੇ ਹਉਮੇ ਦੀ ਮਜ਼ਬੂਤ ਦੀਵਾਰ ਹੈ। ਸਿਰਫ਼ ਆਪਸੀ ਦੀਵਾਰ ਹੀ ਨਹੀਂ, ਰਾਜਨੀਤਿਕ ਅਤੇ ਸਮਾਜਿਕ ਖੇਤਰ ਵਿੱਚ ਅੱਗੇ ਵੱਧ ਰਹੀਆਂ ਔਰਤਾਂ ਹਰ ਪਲ ਘਟੀਆ ਟਿੱਪਣੀਆਂ ਆਪਣੇ ਸਾਹਮਣੇ ਤੇ ਪਿੱਠ ਪਿੱਛੇ ਵੀ ਸਹਿ ਰਹੀਆਂ ਹਨ। ਇਸਤੋਂ ਇਹ ਸਮਝ ਆਉਂਦੀ ਹੈ ਕਿ ਸਾਡਾ ਸਮਾਜ ਅਣਜਾਣ, ਦਿਸ਼ਾਹੀਣ ਅਤੇ ਬੁਨਿਆਦਹੀਣ ਬਣਦਾ ਜਾ ਰਿਹਾ ਹੈ। ਬਾਣੀ ਵਿੱਚ ਵੀ ਔਰਤ ਨੂੰ ਰੱਬ ਦਾ ਸਥਾਨ ਦਿੱਤਾ ਗਿਆ ਹੈ ਪਰ ਘਰੇਲੂ ਔਰਤ ਤੋਂ ਲੈ ਕੇ ਛੋਟੀਆਂ ਬੱਚੀਆਂ, ਸਕੂਲ-ਕਾਲਜ ਜਾਣ ਵਾਲੀਆਂ ਕੁੜੀਆਂ,ਅਤੇ ਕੰਮਕਾਜੀ ਔਰਤਾਂ ਨੂੰ ਵੀ ਮਾਨਸਿਕ ਤਣਾਅ ਦੇਣ ਵਿੱਚ ਸਮਾਜ ਨੇ ਨਹੀਂ ਬਖਸ਼ਿਆ। ਅੱਗੇ ਵੱਧ ਰਹੀਆਂ ਔਰਤਾਂ ਪ੍ਰਤੀ ਮੰਦੀ ਧਾਰਨਾ ਵਾਲੇ ਲੋਕ ਆਪਣੀ ਸੋਚ ਮੁਤਾਬਿਕ, ਅੱਗੇ ਵੱਧ ਰਹੀ ਔਰਤ ਦੀ ਨਿੱਜੀ ਅਤੇ ਕੰਮਕਾਜੀ ਗਤਿਵਿਧਿਆਂ ਆਪਣੇ ਹੀ ਮਨਘੜਤ ਪੱਖ ਨਾਲ ਦੇਖ ਕੇ ਸਮਾਜ ਵਿੱਚ ਅਫਵਾਹਾਂ ਫੈਲਾਉਣ ਵਿੱਚ ਗੁਨ੍ਹਾਗਾਰ ਹਨ। ਨਿੱਕੀ ਜਿਹੀ ਗੱਲ ਨੂੰ ਵੱਡੀ ਬਣਾ ਕੇ ਪੇਸ਼ ਕਰਨਾ ਅਤੇ ਔਰਤ ਦੀ ਜ਼ਿੰਦਗੀ ਤੇ ਚਿੱਕੜ ਸੁੱਟਣਾ ਇਹ ਸਮਾਜ ਸ਼ਾਇਦ ਬਹਾਦਰੀ ਸਮਝਦਾ ਹੈ। ਸਮਾਜ ਉਹਨਾਂ ਔਰਤਾਂ ਨੂੰ ਨਿਸ਼ਾਨਾ ਬਣਾਉਣ ਦੀ ਪਹਿਲ ਕਰਦਾ ਹੈ, ਜੋ ਵਿਚਾਰੀਆਂ ਨਹੀਂ ਬਣਦੀਆਂ। ਔਰਤ ਵਿੱਚ ਲੱਖ ਕਮੀਆਂ ਹੋਣ ਉਸ ਅੰਦਰੋਂ ਪਿਆਰ, ਹਮਦਰਦੀ, ਮਾਨਵਤਾ, ਸਤਿਕਾਰ, ਸਹਿਣਸ਼ੀਲਤਾ ਕਦੇ ਨਹੀਂ ਮਰਦੇ। ਉਹ ਰੋਜ਼ ਮੁਆਫ ਕਰਦੀ ਹੈ ਤੇ ਅੱਗੇ ਵੱਧਦੀ ਹੈ ਉਸ ਸਮਾਜ ਲਈ ਜਿਸਦਾ ਇੱਕ ਪੱਖ ਉਸ ਲਈ ਹਰ ਰੋਜ਼ ਕੰਢੇ ਬੀਜਦਾ ਹੈ। ਸਾਦੇ ਘਰਾਂ ਦੀਆਂ ਬੇਟੀਆਂ ਜੋ ਕੁੱਝ ਬਣਨਾ ਚਾਹੁੰਦੀਆਂ ਹਨ, ਉਹਨਾਂ ਨੂੰ ਰੋਜ਼ ਦੀਆਂ ਧੁੱਪਾਂ ਵਿੱਚ, ਠੰਡੀ ਹਵਾ ਦੇ ਬੁੱਲ੍ਹਿਆਂ ਦੀ ਲੋੜ ਹੈ... ਸਮਾਜਿਕ ਤੇ ਸਿਆਸੀ ਵੰਡਾਂ ਤੋਂ ਉੱਪਰ ਉੱਠ ਕੇ, ਆਓ ਅੱਗੇ ਵੱਧ ਰਹੀਆਂ ਔਰਤਾਂ ਦਾ ਹਰ ਖ਼ੇਤਰ ਵਿੱਚ ਸਾਥ ਦੇਈਏ ਅਤੇ ਉਦਾਸੀ ਦੀ ਰਾਹ ਤੇ ਉਹਨਾਂ ਨੂੰ ਹਿੰਮਤ ਦੇ ਕੇ ਉਹਨਾਂ ਦੇ ਜਜ਼ਬੇ ਨੂੰ, ਉਹਨਾਂ ਦੀ ਮੁਸਕਰਾਹਟ ਨੂੰ ਸਦਾ ਬਰਕਰਾਰ ਰੱਖੀਏ...

Facebook Link
21 ਅਪ੍ਰੈਲ 2024

ਅੱਖਾਂ ਵਾਰ ਵਾਰ ਰੋਣਗੀਆਂ, ਜਦ ਔਖੇ ਰਾਹ ਤੁਰਨਗੇ ਕਦਮ। ਬੁੱਲ੍ਹ ਵਾਰ ਵਾਰ ਮੁਸਕਰਾਉਣਗੇ ਜਦ ਔਖੇ ਰਾਹਾਂ ਨੂੰ ਸਰ ਕਰੋਗੇ। ਇਹ ਕੁਦਰਤੀ ਸਿਲਸਿਲਾ ਹੈ, ਡਿੱਗਣ ਦਾ ਉੱਠਣ ਦਾ, ਬੱਸ ਜ਼ਿੱਦ ਇਹ ਹੋਣੀ ਚਾਹੀਦੀ ਕਿ ਰੋਣ ਤੇ ਹੱਥਿਆਰ ਨਹੀਂ ਛੱਡਣੇ, ਮੁਸਕਰਾਉਣ ਤੇ ਹੀ ਅੰਤ ਹੋਵੇ... ! ਹਾਰ ਤੇ ਹਾਰਨਾ ਨਹੀਂ, ਕੋਸ਼ਿਸ਼ ਬਰਕਰਾਰ ਰੱਖ ਫੇਰ ਉਠਣਾ, ਜਿੱਤ ਹਾਸਿਲ ਕਰਨੀ, ਮੰਜ਼ਿਲਾਂ ਤੱਕ ਪਹੁੰਚਣਾ ਚਾਹੇ ਡਿੱਗਦੇ ਢਹਿੰਦੇ ਹੀ। ਇਹ ਜ਼ੋਰ ਦੀ ਦੁਨੀਆਂ ਹੈ, ਦਫ਼ਨ ਕਰਨਾ, ਕੁਚਲਣਾ, ਮੁਕਾਉਣਾ ਚਾਹੁੰਦੀ ਹੈ.. ਪਰ ਅਸੀਂ ਫੇਰ ਪੁੰਗਰਨਾ, ਖ਼ਿੜ੍ਹਨਾ ਹੈ .. ਸਾਹ ਲੈਣਾ! “ਹਾਰਦੀਆਂ ਨਹੀਂ, ਸਬਰ ਬਣ ਜਾਂਦੀਆਂ ਨੇ। ਮਰਦੀਆਂ ਨਹੀਂ, ਅਮਰ ਬਣ ਜਾਂਦੀਆਂ ਨੇ। ਹਨ੍ਹੇਰਿਆਂ ਵਿੱਚ, ਚਾਨਣੀ ਨਜ਼ਰ ਬਣ ਜਾਂਦੀਆਂ ਨੇ। ਮਲੂਕ ਜਿਹੀਆਂ ਤਿਤਲੀਆਂ, ਮਗਰ ਬਣ ਜਾਂਦੀਆਂ ਨੇ। ਆਪਣੇ ਗ਼ਮਾਂ ਦੀ, ਕਬਰ ਬਣ ਜਾਂਦੀਆਂ ਨੇ। ਚੀਰਦੀਆਂ ਜਦ ਪਹਾੜ, 'ਟਾਂਗਰਾ' ਫਿਰ ਖ਼ਬਰ ਬਣ ਜਾਂਦੀਆਂ ਨੇ।”

Facebook Link
13 ਅਪ੍ਰੈਲ 2024

ਸੂਰਜ ਵੱਲ ਦੇਖੋ, ਤੇ ਸੂਰਜ ਤੁਹਾਡੇ ਵੱਲ ਦੇਖ ਰਿਹਾ ਹੈ ਹਰ ਰੋਜ਼। ਰੋਜ਼ ਓਨੀ ਰੋਸ਼ਨੀ, ਚਮਕ, ਤਪਸ਼ ਤੁਹਾਨੂੰ ਦੇ ਰਿਹਾ ਹੈ, ਜਿੰਨੀ ਉਹ ਸਭ ਨੂੰ ਦੇਂਦਾ ਹੈ। ਸੂਰਜ ਵੱਲ ਦੇਖੋ, ਜ਼ਿੰਦਗੀ ਰੋਸ਼ਨੀ ਭਰਭੂਰ ਹੈ, ਇੰਨੀ ਰੌਸ਼ਨੀ ਏਨਾ ਚਾਨਣ ਤੇ ਏਨੀ ਹਸੀਨ ਕਿ ਅਸੀਂ ਉਸ ਰੌਸ਼ਨੀ ਨੂੰ ਸੂਰਜ ਦੀ ਰੌਸ਼ਨੀ ਵਾਂਗ ਸਾਰੀ ਆਪਣੇ ਅੰਦਰ ਸਮਾ ਵੀ ਨਹੀਂ ਸਕਦੇ। ਉਦਾਸੀ , ਦੁੱਖ, ਇਕੱਲੇਪਨ ਵਾਲੇ ਹਨ੍ਹੇਰੇ ਭਰੀਆਂ ਨੁੱਕਰਾਂ ਵੱਲ ਧਿਆਨ ਨਾ ਦਿਓ। ਜ਼ਿੰਦਗੀ ਦੇ ਕੈਨਵਸ ਤੇ ਪੱਥਰ ਹੋਣਗੇ, ਤੇ ਪੱਥਰਾਂ ਦੇ ਓਹਲੇ ਤੁਹਾਡੇ ਵੱਲੋਂ ਸਹੇ ਗਏ ਬੇਇਤਬਾਰੀ, ਬੇਈਮਾਨੀ, ਝੂਠ, ਛੱਲ ਫ਼ਰੇਬ ਦੇ ਹਨ੍ਹੇਰੇ, ਘੁਰਨੇ, ਹਨ੍ਹੇਰੀਆਂ ਖੁੱਡਾਂ ਹੋਣਗੀਆਂ। ਪਰ, ਰੋਜ਼ ਜ਼ਿੰਦਗੀ ਦੇ ਪਹਾੜ ਵਿਚੋਂ ਚੜ੍ਹਦੇ ਸੂਰਜ ਨੂੰ ਦੇਖੋ, ਉਹ ਕਿੰਨਾ ਵਿਸ਼ਾਲ ਹੈ, ਹਜ਼ਾਰਾਂ ਖਵਾਬ ਟੁੱਟਦੇ ਨੇ ਉਸਦੇ ਚੜ੍ਹਨ ਤੋਂ ਪਹਿਲਾਂ ਫੇਰ ਵੀ ਕਿੰਨਾ ਚਮਕਦਾ ਹੈ ਦੁਨੀਆਂ ਨੂੰ ਹੌਂਸਲਾ ਦੇਂਦਾ ਹੈ। ਸੂਰਜ ਬਣੋ !

Facebook Link
11 ਅਪ੍ਰੈਲ 2024

ਕੁੱਝ ਲੋਕ ਜ਼ਿੰਦਗੀ ਵਿੱਚ ਰੰਗ ਭਰਨ ਆਉਂਦੇ ਹਨ ਤੇ ਕੁੱਝ ਰੰਗੋਂ ਬੇਰੰਗ ਕਰਨ। ਜੋ ਖੁਸ਼ੀਆਂ ਦੇ ਰਹੇ ਹੁੰਦੇ, ਰੰਗ ਭਰ ਰਹੇ ਹੁੰਦੇ ਉਹ ਕਿਤੇ ਨਾ ਕਿਤੇ ਤੁਹਾਡੇ ਲਈ ਬਲੀਦਾਨ ਕਰ ਰਹੇ ਹੁੰਦੇ ਹਨ। ਵਕਤ ਦਾ, ਪੈਸੇ ਦਾ, ਆਪਣੇ ਸੁਪਨਿਆਂ ਦਾ, ਨਿੱਜੀ ਲੋੜਾਂ ਦਾ। ਪਰ ਜੋ ਰੰਗ ਖੋਹ ਰਹੇ ਨੇ, ਬੇਰੰਗ ਕਰ ਰਹੇ ਹਨ, ਤੁਹਾਡੇ ਤੋਂ ਖ਼ੁਦ ਖੁਸ਼ ਹੋਣ ਲਈ ਤੁਹਾਡਾ ਵਕਤ, ਤੁਹਾਡੇ ਪੈਸੇ, ਤੁਹਾਡੀ ਸ਼ਾਂਤੀ ਦਾ ਬਲੀਦਾਨ ਕਰਵਾ ਰਹੇ ਹੁੰਦੇ ਹਨ। ਇਹ ਲੋਕ ਤੁਹਾਨੂੰ ਅਸਲ ਨਿਰਸਵਾਰਥ ਅਤੇ ਮਜ਼ਬੂਤ ਬਣਾਉਂਦੇ ਹਨ। ਹਾਰਦੇ ਅਸੀਂ ਓਦੋਂ ਹਾਂ, ਜਦ ਅਸੀਂ ਹਾਰਨ ਤੋਂ ਬਾਅਦ ਉੱਠਦੇ ਨਹੀਂ, ਆਪਣੇ ਤੇ ਇਹ ਵਿਸ਼ਵਾਸ ਨਹੀਂ ਕਰਦੇ ਕਿ ਘੁੱਪ ਹਨ੍ਹੇਰੀ ਰਾਤ ਤੋਂ ਬਾਅਦ ਸੂਰਜ ਚੜ੍ਹਦਾ ਹੈ। ਹੱਡੀ ਵਿੱਚ ਗੋਲੀ ਲੱਗਣ ਤੋਂ ਬਾਅਦ ਵੀ ਇੱਕ ਦਿਨ ਠੀਕ ਹੋ ਕੇ ਭੱਜਿਆ ਜਾ ਸਕਦਾ ਹੈ। ਮਾਨਸਿਕ ਹਾਲਾਤ ਵੀ ਇੰਝ ਹੀ ਹੁੰਦੇ ਹਨ, ਜਿੰਨੇ ਮਰਜ਼ੀ ਉਦਾਸ ਹੋਵੋ, ਫਿਰ ਹੱਸਦੇ ਰਹਿਣਾ ਸੰਭਵ ਹੈ। ਜੇ ਅਸੀਂ ਖੁਸ਼ ਰਹਿਣ ਦਾ ਅਭਿਆਸ ਕਰਦੇ ਰਹਾਂਗੇ ਤੇ ਪਤਾ ਨਹੀਂ ਅਣਜਾਣੇ ਹੀ ਕਿੰਨੇ ਲੋਕਾਂ ਨੂੰ ਉਤਸ਼ਾਹਿਤ ਕਰਦੇ ਰਹਾਂਗੇ। ਸਭ ਦੀ ਜ਼ਿੰਦਗੀ ਵਿੱਚ ਰੰਗ ਭਰਨ ਵਾਲੇ ਬਣੋ। - ਮਨਦੀਪ ਕੌਰ ਟਾਂਗਰਾ

Facebook Link
9 ਅਪ੍ਰੈਲ 2024

ਕਿਸੇ ਦੇ ਜਾਣ ਨਾਲ ਜ਼ਿੰਦਗੀ ਖ਼ਤਮ ਨਹੀਂ ਹੁੰਦੀ। ਪੱਕੇ ਫੱਲ ਵਾਂਗ ਧੜੰਮ ਕਰ ਜ਼ਮੀਨ ਤੇ ਡਿੱਗਦੀ ਹੈ। ਕਿਸੇ ਹਾਥੀ ਦੇ ਪੈਰ ਵਰਗੀ ਮੁਸੀਬਤ ਦੇ ਭਾਰ ਨਾਲ ਜ਼ਮੀਨ ਵਿੱਚ ਧੱਸ ਜਾਂਦੀ ਹੈ। ਮਿੱਟੀ ਵਿੱਚ ਗਵਾਚ ਜਾਂਦੀ ਹੈ, ਜਿਵੇਂ ਬੀਜ ਬੋਅ ਦਿੱਤਾ ਹੋਵੇ ਕੁਦਰਤ ਨੇ। ਫ਼ੇਰ ਤੋਂ ਪੁੰਗਰਦੀ ਹੈ, ਨਵਾਂ ਬੂਟਾ ਨਵਾਂ ਰੁੱਖ ਬਣਦੀ ਹੈ। ਨਵਾਂ ਬੂਟਾ ਨਵਾਂ ਰੁੱਖ ਬਣੋ। ✨

Facebook Link
25 ਮਾਰਚ 2024

ਜ਼ਿੰਦਗੀ ਦੀ ਖ਼ੂਬ ਉਥਲ ਪੁਥਲ ਤੋਂ ਬਾਅਦ, ਆਪਣੇ ਆਪ ਨੂੰ ਮਹਿਸੂਸ ਕੀਤਾ ਬਾਗ਼ ਦੇ ਕਿਸੇ ਪੁਰਾਣੇ ਖ਼ੂਹ ਵਿੱਚ ਡਿੱਗੀ ਪਈ ਹਾਂ। ਕੰਪਨੀ ਨੂੰ ਅੰਤਾਂ ਦਾ ਨੁਕਸਾਨ ਪਹੁੰਚਾ ਕੇ ਸਭ ਨੇ ਆਪਣੇ ਆਪਣੇ ਰਾਹ ਫੜ੍ਹ ਲਏ। ਮੇਰੀਆਂ ਅੱਖਾਂ ਸਾਹਮਣੇ ਆਪਣੀਆਂ ਆਪਣੀਆਂ ਕੰਪਨੀਆਂ ਬਣਾ ਕੰਪਨੀ ਦੇ ਗ੍ਰਾਹਕ, ਕਰਮਚਾਰੀ ਇੱਕ ਨੇ ਨਹੀਂ ਕਈਆਂ ਨੇ ਹਿਲਾ ਦਿੱਤੇ । 2022-24 ਦੋ ਸਾਲ ਕੰਪਨੀ ਨੂੰ ਲੱਖਾਂ ਕਰੋੜਾਂ ਦਾ ਨੁਕਸਾਨ ਪਹੁੰਚਾਇਆ। ਮੈਂ ਜਿਥੇ 130 ਲੋਕਾਂ ਨੂੰ ਰੁਜ਼ਗਾਰ ਦੇ ਰਹੀ ਸੀ, ਹੁਣ 60 ਨੂੰ ਦੇ ਰਹੀ ਹਾਂ। ਇਹ ਕੰਪਨੀ ਜੋ ਕਿ ਕਈ ਜਾਣੇ ਮਿਲ ਕੇ ਚਲਾ ਰਹੇ ਸਨ, ਮੇਰੇ ਔਖੇ ਸਮੇਂ ਇੱਕ ਇੱਕ ਕਰਕੇ ਸਭ ਤੁਰਦੇ ਬਣੇ। ਲੋਕ ਤੁਹਾਡੇ ਨਾਲ ਮਤਲਬ ਲਈ ਜੁੜਦੇ ਹਨ, ਤੇ ਅਸੀਂ ਰਿਸ਼ਤੇਦਾਰੀਆਂ ਪਾਲ ਲੈਂਦੇ ਹਾਂ। ਕਈ ਵਾਰ ਮੈਂ ਸੋਚਦੀ ਹਾਂ, ਮੇਰਾ ਕਸੂਰ ਵੀ ਨਹੀਂ ਤੇ ਸਜ਼ਾ ਵੀ ਏਨੀ ਵੱਡੀ। ਫੇਰ ਮੇਰੇ ਮਨ ਵਿੱਚ ਖਿਆਲ ਆਇਆ, ਇਹ ਬਾਗ ਬਗੀਚੇ ਕੰਪਨੀਆਂ ਸਭ ਉਸ ਪ੍ਰਮਾਤਮਾ ਦੇ ਹਨ। ਇਥੇ ਤੇ ਸਾਡੇ ਨਾਂ ਲਿਖੇ ਜਾਂਦੇ ਹਨ ਬਸ, ਧਰਤੀ ਤੇ। ਤੇ ਰੱਬ ਸ਼ਾਇਦ ਮਾਲਕ ਤੇ ਮਾਲੀ ਦੋਨੋ ਹੀ ਇੱਕ ਨੂੰ ਬਣਾ ਦਿੰਦਾ ਹੈ। ਮੇਰੀ ਡਿਊਟੀ ਰੱਬ ਨੇ ਸਾਂਭ ਸੰਭਾਲ ਦੀ, ਮਿੱਟੀ ਨਾਲ ਮਿੱਟੀ ਹੋਣ ਦੀ ਲਾਈ ਹੈ। ਧੁੱਪ, ਠੰਡ, ਕੋਰਾ, ਲੂ, ਮੀਂਹ ਝੱਲਣਾ ਮੇਰਾ ਕੰਮ ਹੈ। ਤੇ ਲੋਕਾਂ ਦਾ ਕੰਮ ਹੈ ਪੱਕੇ ਫੱਲ ਖਾਂਦੇ ਰਹਿਣਾ, ਤੇ ਮਿੱਠੇ ਫੱਲ ਤੋੜ ਤੋੜ ਖਾਣਾ ਤੇ ਜਦ ਮੁੱਕ ਜਾਣ ਤੇ ਘਰਾਂ ਨੂੰ ਚਲੇ ਜਾਣਾ। ਮੈਨੂੰ ਬੱਸ ਇਸੇ ਵਿੱਚ ਖੁਸ਼ ਹੋ ਜਾਣਾ ਚਾਹੀਦਾ ਹੈ, ਮੇਰੀ ਤਪੱਸਿਆ ਕਿਸੇ ਲੇਖੇ ਲੱਗ ਰਹੀ ਹੈ। ਆਪਣੀ ਜ਼ਿੰਦਗੀ ਤੋਂ ਮੈਂ ਦੇਖਦੀ ਹਾਂ, ਕਈ ਵਾਰ ਅਸੀਂ ਉਹ ਕਹਿਰ ਕਸ਼ਟ ਕੱਟਦੇ ਹਾਂ, ਜਿਸ ਨੂੰ ਬਰਦਾਸ਼ ਕਰਨ ਦੀ ਸ਼ਕਤੀ ਵੀ ਨਹੀਂ ਹੁੰਦੀ ਸਾਡੇ ਵਿੱਚ ਅਤੇ ਸਾਨੂੰ ਪਤਾ ਵੀ ਨਹੀਂ ਸਾਡਾ ਕਸੂਰ ਕਿੱਥੇ ਹੈ ? ਫੇਰ ਸੋਚ ਲੈਂਦੇ ਹਾਂ ਰੱਬ ਮੈਨੂੰ ਹੋਰ ਬਹਾਦਰ ਬਣਾ ਰਿਹਾ ਹੈ। ਮਨ ਨੂੰ ਇੰਝ ਸਮਝਾਉਂਦੇ ਹਾਂ ਅਸੀਂ। ਐਸੀ ਘੜੀ ਵਿੱਚ ਵਿਸ਼ਵਾਸ ਰੱਖੋ, ਇਹ ਕਿਸੇ ਦੇ ਵੰਡੇ ਦਾ ਦੁੱਖ ਸਹਿਣ ਲਈ ਰੱਬ ਨੇ ਤੁਹਾਨੂੰ ਚੁਣਿਆ ਹੈ , ਕਿਤੇ ਜਿਸਦਾ ਕਸੂਰ ਉਹ ਆਪ ਹੁੰਦਾ ਤੇ ਦੁਨੀਆਂ ਨੂੰ ਅਲਵਿਦਾ ਹੀ ਨਾ ਕਹਿ ਜਾਂਦਾ। ਹਰ ਕੋਈ ਏਨਾ ਨਹੀਂ ਸਹਿ ਸਕਦਾ। ਤੇ ਤੁਸੀਂ ਸਿਰਫ ਓਦੋਂ ਹੀ ਸਹਿ ਸਕਦੇ ਹੋ ਜਦ ਤੁਹਾਡਾ ਕਸੂਰ ਕੋਈ ਨਹੀਂ, ਤੁਹਾਡੀ ਨੀਅਤ ਅਤੇ ਮਨ ਸਾਫ਼ ਹੈ। ਤੇ ਰੱਬ ਤੁਹਾਨੂੰ ਰਾਹ ਪੱਧਰੇ ਕਰਨ ਲਈ ਚੁਣਦਾ ਹੈ, ਜਿਸ ਉੱਤੇ ਸਭ ਨੇ ਤੁਰਨਾ ਹੁੰਦਾ ਹੈ। ਜ਼ਿੰਦਗੀ ਵਿੱਚ ਵੰਨ ਸਵੰਨੇ ਧੋਖਿਆਂ ਨਾਲ ਜਿੰਨੇ ਮਰਜ਼ੀ ਵਿੰਨ੍ਹੇ ਜਾਓ। ਇਹ ਯਾਦ ਰੱਖਣਾ "ਰੱਬ ਹੁੰਦਾ ਹੈ" - ਮਨਦੀਪ

Facebook Link
21 ਮਾਰਚ 2024

ਕਹਿੰਦੇ ਜਿਸ ਦੇ ਹੱਥ ਖ਼ਾਲੀ ਹੋਣ, ਉਹ ਜ਼ਰੂਰੀ ਨਹੀਂ ਗ਼ਰੀਬੜਾ ਹੋਵੇ। ਸਭ ਨੂੰ ਵੰਡ ਕੇ ਵੀ ਆਇਆ ਹੋ ਸਕਦਾ ਹੈ। ਕੂੜਾ ਸਾਫ਼ ਕਰਨ ਵਾਲੇ ਨੂੰ ਖ਼ੁਦ ਨੂੰ ਸਾਫ਼ ਸੁੱਥਰਾ ਨਹੀਂ ਸਮਝਦਾ ਕੋਈ, ਗੰਦਾ ਸਮਝਦੇ ਹਨ, ਹਾਲਾਂਕਿ ਉਹ ਦੂਜਿਆਂ ਦਾ ਪਾਇਆ ਗੰਦ ਸਾਫ਼ ਕਰਦਾ ਹੈ। ਕਿਸੇ ਦਾ ਕਰਜ਼ਾ ਲਾਹੁਣ ਵਿੱਚ ਮਦਦ ਕਰ ਰਹੇ ਬੰਦੇ ਨੂੰ ਖ਼ੁਦ ਨੂੰ ਕਰਜ਼ਾਈ ਸਮਝਦੇ ਹਨ ਲੋਕ। ਮਦਦ ਕਰਨ ਵਾਲੇ ਨੂੰ ਮਾਮੂਲੀ ਮੰਨਦੇ ਹਨ, ਜਿਵੇਂ ਕਿ ਓਸਦਾ ਕਾਨੂੰਨੀ ਫ਼ਰਜ਼ ਹੋਵੇ। ਐਸੀ ਦੁਨੀਆਂ ਮਤਲਬੀ ਹੋਈ ਜਾ ਰਹੀ ਹੈ, ਅਤਿਅੰਤ ਜ਼ਿੰਮੇਵਾਰ ਲੋਕ ਮੈਂ ਅੱਜ ਕੱਲ ਅਕਸਰ ਢਹਿੰਦੇ ਤੇ ਧੋਖਾ ਖਾਂਦੇ ਦੇਖੇ ਹਨ। ਸੱਚਮੁਚ ਦੁਨੀਆਂ ਬਦਲ ਗਈ ਹੈ। ਸਾਡੇ ਸੰਸਕਾਰ ਬਦਲ ਗਏ ਹਨ। ਪਰ ਅਸੀਂ ਢਹਿਣਾ ਨਹੀਂ। ਸਹਿਣਾ ਪੈਂਦਾ ਹੈ, ਜਾਨ ਤੇ ਇੱਜ਼ਤ ਤੇ ਵਾਰ ਵੀ ਹੁੰਦੇ ਰਹਿਣਗੇ, ਪਰ ਸਬਰ ਰਹੇਗਾ ਤੇ ਇੱਕ ਦਿਨ ਐਸੇ ਮਜ਼ਬੂਤ ਬਣ ਨਿਕਲੋਗੇ ਕੇ ਜਿਵੇਂ “ਹੀਰਾ” .. ਜੋ ਪੱਥਰਾਂ ਨੂੰ ਵੀ ਕੱਟਣ ਵਿੱਚ ਮਦਦ ਕਰਦਾ ਹੈ - ਸਭ ਤੋਂ ਮਜ਼ਬੂਤ । ਤੁਹਾਡੀ ਅੰਤਰ ਆਤਮਾ ਜਾਣਦੀ ਹੋਵੇ ਤੁਸੀਂ ਕੀ ਹੋ .. ਤੇ ਕੀ ਤੁਹਾਡਾ ਨੇਕ ਇਰਾਦਾ ਹੈ .. ! ਜੇ ਚੰਗਾ “ਅੰਤ” ਨਹੀਂ - ਤੇ ਸਮਝੋ ਅਜੇ “ਅੰਤ” ਨਹੀਂ .. ਚਲਦੇ ਰਹੋ ਕਿਉਂਕਿ, ਬਣੇ ਰਹਿਣਾ ਹੀ ਸਫ਼ਲਤਾ ਹੈ! ਚੰਗੇ ਤੇ ਸਹੀ ਸਮੇਂ ਦੀ ਉਡੀਕ ਕਰੋ - ਮਨਦੀਪ

Facebook Link
16 ਮਾਰਚ 2024

ਜ਼ਿੰਮੇਵਾਰੀ ਚੁੱਕਣ ਵਾਲਾ ਅਤੇ ਜ਼ਿੰਮੇਵਾਰ ਇਨਸਾਨ ਹੀ ਸਫ਼ਲ ਇਨਸਾਨ ਬਣਦਾ ਹੈ। ਜਿਸ ਦੇ ਸਿਰ ਤੇ ਕੋਈ ਜ਼ੁੰਮੇਵਾਰੀ ਨਹੀਂ, ਉਸਦਾ ਟੀਚਾ ਮਜ਼ਬੂਤ ਨਹੀਂ ਬਣ ਸਕਦਾ। ਸਾਡੇ ਵਿੱਚ ਉੱਤਮ ਗੁਣਾਂ ਵਿੱਚੋਂ ਇੱਕ ਗੁਣ “ਜ਼ਿੰਮੇਵਾਰ ਇਨਸਾਨ” ਬਣਨਾ ਹੋਣਾ ਚਾਹੀਦਾ ਹੈ। ਅਸੀਂ ਇੱਕ ਜ਼ਿੰਮੇਵਾਰ ਇਨਸਾਨ ਹੋਣ ਤੋਂ ਜਾਣੇ ਜਾਣੇ ਚਾਹੀਦੇ ਹਾਂ। ਕੋਈ ਕੰਮ ਕਹਿਣ ਲੱਗੇ ਤੁਹਾਡਾ ਪਰਿਵਾਰ, ਤੁਹਾਡਾ ਕਰੋਬਾਰ ਤੁਹਾਡੇ ਕੋਲ ਆਉਣ। ਇਸ ਕਦਰ ਤੁਹਾਡੇ ਵਿੱਚ ਹੱਲ ਕੱਢਣ ਦੀ ਮੁਹਾਰਤ ਆ ਜਾਏ ਕਿ ਤੁਹਾਡੇ ਲਈ ਹਰ ਰੋਜ਼ ਮੁਸ਼ਕਲਾਂ ਦੇ ਹੱਲ ਕੱਢਣਾ, ਅਤੇ ਚੁਣੌਤੀਆਂ ਨੂੰ ਸਵੀਕਾਰ ਕਰਨਾ ਆਮ ਗੱਲ ਹੋਵੇ। ਸਵੇਰੇ ਸੋਹਣੇ ਤਿਆਰ ਹੋ ਕੇ, ਜਦ ਘਰ ਵਿੱਚ ਜਾਂ ਦਫ਼ਤਰ ਵਿੱਚ ਦਿਨ ਸ਼ੁਰੂ ਕਰਨ ਤੇ ਤੁਹਾਡੇ ਵਿੱਚ ਜੋਸ਼ ਹੋਵੇ ਕਿ ਆਓ ਮੁਸ਼ਕਲਾਂ ਪੇਸ਼ ਕਰੋ, ਮੈਂ ਅੱਜ ਫਿਰ ਹੱਲ ਕੱਢਣ ਲਈ ਤਿਆਰ ਹਾਂ। ਜੋ ਵਾਅਦਾ ਹੈ, ਜਿਸ ਗੱਲ ਦੀ ਤੁਹਾਡੇ ਤੋਂ ਆਸ ਹੈ, ਉਸ ਤੇ ਹਮੇਸ਼ਾਂ ਖਰੇ ਉਤਰੋ। ਆਪਣੇ ਬੱਚਿਆਂ ਨੂੰ “ਜ਼ਿੰਮੇਵਾਰ ਇਨਸਾਨ” ਬਣਾਉਣ ਦਾ ਅਭਿਆਸ ਕਰੋ। ਆਪਣੇ ਛੋਟੇ ਛੋਟੇ ਕੰਮ ਆਪ ਕਰਨੇ, ਅਤੇ ਦੂਜਿਆਂ ਦੀ ਵੀ ਮਦਦ ਕਰਨੀ। ਉਸਦੀ ਰੁਟੀਨ ਬਣਾਉਣੀ। ਕਿਸੇ ਨਾਲ ਕੀਤਾ ਵਾਅਦਾ ਪੱਕਾ ਨਿਭਾਉਣਾ। ਵਕਤ ਦੀ ਕਦਰ ਕਰਨਾ। ਕਿਸੇ ਦੀ ਮਦਦ ਆਪ ਅੱਗੇ ਹੋ ਕੇ ਕਰਨੀ। ਇੱਕ ਜ਼ਿੰਮੇਵਾਰ ਇਨਸਾਨ ਹਜ਼ਾਰਾਂ ਦੀਆਂ ਮੁਸਕਰਾਹਟਾਂ ਦਾ ਧਿਆਨ ਰੱਖ ਸਕਦਾ ਹੈ। ਐਸੇ ਬਣੋ... ਮਨਦੀਪ ਕੌਰ ਟਾਂਗਰਾ

Facebook Link
05 ਮਾਰਚ 2024

ਜ਼ਿੰਦਗੀ ਵਿੱਚ ਪਹਿਲੀ ਵਾਰ ਮੈਂ ਇੱਕ IFS ਅਫ਼ਸਰ ਨੂੰ ਮਿਲੀ। ਮੇਰੇ ਦਿਲ ਨੂੰ ਕਿੰਨਾ ਸਕੂਨ ਮਿਲਦਾ ਹੋਵੇਗਾ, ਜਦ ਚੁਣੌਤੀਆਂ ਵਿੱਚ ਘਿਰੇ ਮੇਰੇ ਪੂਰੇ ਪਰਿਵਾਰ ਨੂੰ ਕੋਈ ਆਪ ਆ ਕੇ ਮਿਲ ਜਾਵੇ, ਤੇ ਪਿਤਾ ਜੀ ਨੂੰ ਕਹਿ ਦੇਵੇ “ਕਯਾ ਕਮਾਲ ਕੀਤੀ ਤੁਸੀਂ ਅਜਿਹੇ ਬੱਚੇ ਸਮਾਜ ਨੂੰ ਦੇ ਕੇ” । ਜਦ UPSC ਦਾ ਟੈਸਟ ਹੁੰਦਾ ਹੈ ਤੇ IAS IPS ਅਫ਼ਸਰ ਬਣਦੇ ਹਨ, IFS - Indian Foreign Services ਉੱਤਮ ਅਹੁਦਾ ਹੁੰਦਾ ਹੈ , ਜੋ ਕੇ ਅਕਸਰ ਇੱਕ IPS IAS ਦਾ ਵੀ ਸੁਪਨਾ ਹੁੰਦਾ ਹੈ । ਅੰਮ੍ਰਿਤਸਰ ਦੇ ਸਕੂਲਾਂ ਤੋਂ ਪੜ੍ਹਾਈ ਦੀ ਸ਼ੁਰੂਆਤ ਕਰਦੇ ਹੋਏ ਇੱਕ IFS ਅਫ਼ਸਰ ਤੱਕ ਦਾ ਸਫ਼ਰ ਪੂਰਾ ਕੀਤਾ। ਇਸ ਸਾਲ ਫਰਵਰੀ ਵਿੱਚ ਆਪਣੀ ਲੰਬੀ ਨੌਕਰੀ ਪੂਰੀ ਕਰਕੇ “ਤਰਨਜੀਤ ਸਿੰਘ ਸੰਧੂ ਜੀ” Taranjit Singh Sandhu ਆਪਣੇ ਸ਼ਹਿਰ ਅੰਮ੍ਰਿਤਸਰ ਪਹੁੰਚੇ ਹਨ, ਜੋ ਕਿ “ਤੇਜਾ ਸਿੰਘ ਸਮੁੰਦਰੀ” ਜਿਨ੍ਹਾਂ ਦੇ ਨਾਮ ਤੇ “ਸ੍ਰੀ ਦਰਬਾਰ ਸਾਹਿਬ” ਵਿਖੇ ਇੱਕ ਹਾਲ ਵੀ ਹੈ, ਉਹਨਾਂ ਦੇ ਪੋਤੇ ਹਨ। ਉਹਨਾਂ ਦੇ ਪਿਤਾ ਜੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ Vice Chancellor ਸਨ। ਤਕਰੀਬਨ ਤਿੰਨ ਘੰਟੇ ਲੰਬੀ ਗੱਲਬਾਤ ਕਰਦੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਸਲੀਕਾ, ਅਦਬ ਤੇ ਸਤਿਕਾਰ ਮਹਿਸੂਸ ਹੋਇਆ। ਮੇਰੇ ਪਿਤਾ ਜੀ ਨੂੰ ਸਾਡੀ ਚੱਕੀ ਤੇ ਜਾ ਕੇ ਮਿਲਣਾ। ਕਿੰਨੀ ਖੁਸ਼ੀ ਦਿੰਦਾ ਮਾਪਿਆਂ ਨੂੰ । ਮੈਂ ਉਹਨਾਂ ਨੂੰ ਦੱਸਿਆ ਕੇ ਸਾਨੂੰ ਦੁਨੀਆਂ ਮਿਲਣ ਆਉਂਦੀ ਹੈ, ਆ ਕੇ ਚਲੇ ਜਾਂਦੀ ਹੈ। ਪਰ ਇਸ ਮੌਕੇ ਸਾਨੂੰ ਕੰਮ ਦੀ ਸਖ਼ਤ ਲੋੜ ਹੈ। ਮੇਰੀ ਟੀਮ ਦੀ ਸੈਲਰੀ ਕਈ ਮਹੀਨੇ ਲੇਟ ਚੱਲ ਰਹੀ ਹੈ । ਮੈਨੂੰ ਦੱਸ ਕੇ ਬਹੁਤ ਸਕੂਨ ਮਿਲ ਰਿਹਾ ਹੈ, ਪਹਿਲੀ ਵਾਰ ਹੋਇਆ ਹੈ ਕੋਈ ਖ਼ਾਸ ਅਫ਼ਸਰ, ਲੀਡਰ ਸਾਡੇ ਕੋਲ ਆਇਆ ਤੇ ਪਹਿਲਾਂ ਸਾਡੀ ਤਕਲੀਫ਼ ਦੂਰ ਕਰਨ ਨੂੰ ਤਰਜੀਹ ਦਿੱਤੀ। 24 ਘੰਟੇ ਵਿੱਚ ਹੀ ਸਾਡੀ ਟੀਮ ਨੂੰ ਚੰਗਾ ਕੰਮ ਦਿਵਾਇਆ, ਜਿਸ ਨਾਲ ਸਾਡੀ ਭਾਵੇਂ ਥੋੜ੍ਹੀ ਪਰ ਤੁਰੰਤ ਮਦਦ ਹੋਈ। ਨਹੀਂ ਤੇ ਮੈਂ ਮੀਡੀਆ ਤੇ ਸਾਡੇ ਕੰਮ ਦੀ ਤਾਰੀਫ ਕਰਦੇ ਬਹੁਤ ਸੁਣੇ ਹਨ, ਪਰ ਇਸ ਕਾਰੋਬਾਰ ਦੀ ਕੋਈ ਦੁਖਦੀ ਰਗ ਤੇ ਮਾਲ੍ਹਮ ਲਗਾਏ ਮੈਨੂੰ ਐਸਾ ਕੋਈ ਨਹੀਂ ਮਿਲਿਆ। ਜਿਸ ਨਾਲ ਕਈਆਂ ਦੇ ਘਰ ਚੱਲਣੇ ਹਨ, ਇੱਕ ਸੋਚ ਜ਼ਿੰਦਾ ਰਹਿਣੀ ਹੈ । ਸ਼ੁਕਰੀਆ 🙏🙏

Facebook Link
02 ਮਾਰਚ 2024

ਇਹ ਛੋਟੀ ਜਿਹੀ ਜ਼ਿੰਦਗੀ, ਜਦ ਬਹੁਤ ਗਹਿਰੇ ਦੁੱਖ ਵਿੱਚ ਚਲੇ ਜਾਂਦੀ ਹੈ, ਤੇ ਦਿਮਾਗ ਵਿੱਚ ਅਲੱਗ ਦੁਨੀਆਂ ਚੱਲ ਪੈਂਦੀ ਹੈ। ਜਿਸ ਵਿੱਚ ਅਸੀਂ ਸਭ ਕੁੱਝ ਉਹ ਕਰ ਜਾਂਦੇ ਹਾਂ ਜੋ ਕੁੱਝ ਸਾਲਾਂ ਬਾਅਦ ਜਾਂ ਤੇ ਭੁੱਲ ਜਾਂਦਾ ਹੈ ਜਾਂ ਜਦੋਂ ਪਤਾ ਲੱਗਦਾ ਹੈ ਤੇ ਸੋਚਦੇ ਹਾਂ ਕੀ ਇਹ ਮੈਂ ਕੀਤਾ ਹੈ? ਪਰਖ਼ ਸ਼ਕਤੀ ਦੁੱਖ ਸਿਫ਼ਰ ਕਰ ਦਿੰਦਾ ਹੈ। ਦੁੱਖ ਵਿੱਚ ਜਦ ਕੋਈ ਸਾਨੂੰ ਧੋਖਾ ਦੇ ਰਿਹਾ ਹੁੰਦਾ, ਝੂਠ ਤੇ ਝੂਠ ਬੋਲ ਰਿਹਾ ਹੁੰਦਾ, ਸਾਨੂੰ ਨਹੀਂ ਪਤਾ ਲੱਗਦਾ। ਪਰ ਜਦ ਸਮੇਂ ਨਾਲ ਅਸੀਂ ਬਹਿਤਰ ਹੁੰਦੇ ਹਾਂ, ਤੇ ਸਭ ਝੂਠ, ਧੋਖੇ ਸਮਝ ਵਿੱਚ ਪੈਣ ਲੱਗ ਜਾਂਦੇ ਹਨ ਤੇ ਹੈਰਾਨੀ ਵੀ ਹੋਏਗੀ। ਜੇ ਅਸੀਂ ਦੁਨੀਆਂ ਨੂੰ ਆਪਣੇ ਸਾਹਮਣੇ ਬਦਲਦਾ ਨਹੀਂ ਦੇਖ ਪਾ ਰਹੇ, ਤੇ ਮਨ ਲਓ ਅਸੀਂ ਆਪਣੇ ਅਤੀਤ ਤੋਂ, ਦੁੱਖ ਵਿੱਚੋਂ ਬਾਹਰ ਨਹੀਂ ਆ ਰਹੇ। ਆਪਣੇ ਹੀ ਖ਼ਾਸ ਦੇ ਬਦਲਦੇ ਚਿਹਰਿਆਂ ਨੂੰ ਸਵੀਕਾਰਨਾ ਔਖਾ ਬਹੁਤ ਹੈ, ਪਰ ਇਹੀ ਅਸਲੀਅਤ ਹੈ। ਕਿਸੇ ਦੀ ਮਨਸ਼ਾ ਨੂੰ ਨਾ ਪਹਿਚਾਣ ਪਾਉਣਾ ਵੀ ਸਾਡੇ ਦੁੱਖ ਦਾ ਕਾਰਨ ਬਣਦਾ ਹੈ। ਜੇ ਤੁਹਾਨੂੰ ਲੱਗਦਾ ਹੈ, ਕਿ ਤੁਹਾਨੂੰ ਹਰ ਕੋਈ ਚੰਗਾ ਚੰਗਾ ਹੀ ਦਿਸਦਾ ਹੈ, ਚੰਗੇ ਮੰਦੇ ਦੀ ਕੋਈ ਪਰਖ਼ ਨਹੀਂ ਹੈ ਤੇ ਆਪਣੇ ਪਰਿਵਾਰ ਦੀ, ਦੋਸਤਾਂ ਦੀ, ਭੈਣ ਭਰਾਵਾਂ ਦੀ ਜ਼ਰੂਰ ਮਦਦ ਲਓ। ਮਾਸੂਮੀਅਤ ਵਿੱਚ ਭਿੱਜੇ, ਸਾਫ਼ ਦਿਲ ਲੋਕ, ਬਹੁਤ ਜ਼ਿਆਦਾ ਕੁਚਲੇ ਜਾਂਦੇ ਹਨ, ਉਹਨਾਂ ਨੂੰ ਜ਼ਿੰਦਗੀ ਦੀ ਕਮਾਨ ਇਕੱਲੇ ਨਹੀਂ ਸੰਭਾਲ਼ਣੀ ਚਾਹੀਦੀ। ਆਪਣਿਆਂ ਦੀ ਮਦਦ ਲੈਂਦੇ ਰਹਿਣਾ ਚਾਹੀਦਾ ਹੈ। - ਮਨਦੀਪ

Facebook Link
06 ਫਰਵਰੀ 2024

ਕਈ ਵਾਰ ਤੇ ਵਾਰ ਵਾਰ ਸੋਚਦੀ ਹਾਂ ਕਾਹਦੀ ਬਣੀ ਹਾਂ, ਅਤਿਅੰਤ ਸਹਿਣਸ਼ਕਤੀ ਨਾਲ ਭਰੀ ਹਾਂ। ਹੁਣੇ, ਦਿਲ ਤੋਂ ਅਵਾਜ਼ ਆਈ ਹੈ “ਮਾਂ” ਦੀ। - ਮਨਦੀਪ

Facebook Link
06 ਫਰਵਰੀ 2024

ਮੇਰੇ ਹਿੱਸੇ ਸੈਂਕੜੇ ਸਨਮਾਨ ਆਏ ਹਨ, ਤੁਹਾਡੇ ਸਭ ਦਾ ਸਤਿਕਾਰ ਅਤੇ ਬੇਸ਼ੁਮਾਰ ਪਿਆਰ। ਇਹ ਕਦੀ ਕਿਰਾਏ ਦੇ ਵੱਡੇ ਹਾਲ ਵਿੱਚ, ਤੇ ਕਦੇ ਪੇਟੀਆਂ ਵਿੱਚ, ਤੇ ਕਦੇ ਮੇਜ਼ਾਂ ਤੇ ਕੱਠੇ ਜਿਹੇ ਕਰ ਕਰ ਸਾਂਭਣ ਦੀ ਕੋਸ਼ਿਸ਼ ਕਰਦੇ ਸੀ। ਵਿਆਹ ਤੋਂ ਬਾਅਦ “ਮੋਗਾ” ਆ ਕੇ, ਇਹਨਾਂ ਨੂੰ ਵੀ, ਹੌਲੀ ਹੌਲੀ ਪੱਕੀ ਥਾਂ, ਪੱਕਾ ਘਰ ਮਿਲ ਗਿਆ ਹੈ। ਮੇਰੇ ਜਨਮਦਿਨ ਤੇ, ਮੇਰੇ ਪਰਿਵਾਰ ਨੇ ਨਵੀਆਂ ਸ਼ੈਲਫ਼ਾਂ ਪਾ, “ਪੰਜਾਬ ਦੇ ਪਰਿਵਾਰਾਂ” ਤੇ “ਮੇਰੀ ਰੂਹ” ਦੇ ਵਿਚਲੇ “ਸਾਡੇ ਮੋਹ” ਨੂੰ ਪੂਰੀ ਇੱਜ਼ਤ ਸ਼ਾਨ ਨਾਲ ਸਜਾਉਣਾ ਸ਼ੁਰੂ ਕਰ ਦਿੱਤਾ ਹੈ। ਅਸੀਸ। - ਮਨਦੀਪ

Facebook Link
20 ਜਨਵਰੀ 2024

ਪਿਆਰ ਹੈ ਕਿ ਨਹੀਂ ? ਜੇ ਵਧਦਾ ਜਾਂਦਾ ਹੈ ਤੇ ਪਿਆਰ ਹੈ, ਨਹੀਂ ਤੇ ਮਨ ਲਓ ਨਹੀਂ ਹੈ। ਤੁਹਾਡਾ ਕੋਈ ਮਤਲਬ ਹੈ ਜਾਂ ਓਸਦਾ ਕੋਈ ਸਮਝੌਤਾ ਹੈ ਤੁਹਾਡੇ ਨਾਲ। ਕੋਈ ਧੌਣ ਵਿੱਚ ਪਿਆ ਰੱਸਾ ਹੈ, ਮੋਹ ਦੇ ਤੰਦ ਨਹੀਂ ਹਨ।
ਇੱਕ ਤਰਫ਼ਾ ਪਿਆਰ ਜ਼ਹਿਰ ਹੈ, ਖ਼ਤਮ ਕਰਨ ਤੇ ਤੁਲ ਜਾਂਦਾ ਹੈ। ਪਿਆਰ ਲੈਣ ਵਾਲੇ ਨਾਲ ਵਧਦਾ ਹੈ, ਕਦੇ ਵੀ ਦੇਣ ਵਾਲੇ ਨਾਲ ਨਹੀਂ। ਪਿਆਰ ਸਮਰਪਣ ਹੀ ਨਹੀਂ, ਪਿਆਰ ਸਵੀਕਾਰਨਾ ਵੀ ਹੈ, ਮਨਜ਼ੂਰੀ ਹੈ, “ਹਾਂ” ਹੈ । ਪਿਆਰ ਲੈਣ ਵਾਲੇ ਬਣੋ। ਜਿਨ੍ਹਾਂ ਤੁਸੀਂ ਪਿਆਰ ਦੇਣ ਵਾਲੇ ਦੀ, ਤੁਹਾਡੀ ਫ਼ਿਕਰ ਕਰਨ ਵਾਲੇ ਦੀ ਕਦਰ ਕਰੋਗੇ, ਓਨੀ ਹੀ ਤੁਹਾਡੀ ਜ਼ਿੰਦਗੀ ਸਰਲ ਅਤੇ ਮੁਹੱਬਤ ਭਰੀ ਹੁੰਦੀ ਜਾਵੇਗੀ। ਚਾਹੇ ਉਹ ਮਾਂ, ਬਾਪ, ਭੈਣ, ਭਰਾ, ਜੀਵਨਸਾਥੀ .. ਕੋਈ ਵੀ ਹੈ।
ਮੈਂ ਆਪਣੇ ਨਵੇਂ ਜੀਵਨ ਤੋਂ ਆਪਣੇ ਜੀਵਨਸਾਥੀ ਦੇ ਸਾਥ ਤੋਂ ਸਿਖਦੀ ਹਾਂ, ਇਹ ਫ਼ਰਕ ਮਹਿਸੂਸ ਕਰਦੀ ਹਾਂ ਅਤੇ ਆਪਣੀ ਪਿਆਰੀ ਕਲਮ ਨਾਲ ਆਪਣੇ ਦਿਲ ਦੀ ਗੱਲ ਲਿਖਦੀ ਹਾਂ … ਕਿ ਖ਼ੁਦ ਹਿੰਮਤੀ ਬਣਦੇ ਬਣਦੇ, ਮਿਹਨਤ ਕਰਦੇ ਕਰਦੇ ਅਸੀਂ ਇੰਨੇ ਜਿੰਮੇਵਾਰ ਬਣ ਜਾਂਦੇ ਹਾਂ ਕਿ ਪਿਆਰ ਲੈਣਾ ਭੁੱਲ ਜਾਂਦੇ ਹਾਂ। ਬੱਸ ਥੋੜ੍ਹਾ ਜਿਹਾ ਆਪਣੀ ਸੋਚ ਵਿੱਚ ਬਦਲਾਵ ਲਿਆਉਣਾ ਹੈ.. ਪਿਆਰ ਕਰਨ ਵਾਲਿਆਂ ਨੂੰ ਖੁੱਲ੍ਹ ਕੇ ਅਪਨਾਉਣਾ ਹੈ.. ਆਪਣੇ ਆਪ ਨੂੰ ਉੱਤਮ ਨਹੀਂ ਸਮਝਣਾ.. ਪਿਆਰ ਦੇਣ ਵਿੱਚ ਨਹੀਂ ਲੈਣ ਵਿੱਚ ਉੱਤਮ ਬਣਨਾ ਹੈ।
ਆਪਣੇ ਆਲੇ ਦੁਆਲੇ, ਆਪਣੇ ਘਰ ਹੀ.. ਪਿਆਰ ਦੇ ਬਦਲੇ ਪਿਆਰ ਦਿਓ.. ਤੇ ਪਿਆਰ ਵਧਦਾ ਜਾਵੇਗਾ.. ਤੇ ਅਸਲ ਓਹੀ ਜੋ ਵਧਦਾ ਜਾਵੇ। ਬੇਸ਼ੁਮਾਰ ਪਿਆਰ ਤੇ ਸੁਕੂਨ….! ਹਮ-ਸਫ਼ਰ #07(ਹਰਸਿਮਰਨ ਮਨਦੀਪ ਦਾ ਸਫ਼ਰ)

Facebook Link
16 ਜਨਵਰੀ 2024

ਰੂਹਾਂ ਜੋ ਗੁਣਾਂ ਦਾ “ਸਿਖ਼ਰ” ਹੁੰਦੀਆਂ, ਸਾਰੀ ਕਾਇਨਾਤ ਦਾ “ਫ਼ਿਕਰ” ਹੁੰਦੀਆਂ ! “ਹਰਨਵ ਗਗਨ” ਇੱਕ ਮਿਸਾਲ ਜੋੜੀ ਹੈ ਜਿਨ੍ਹਾਂ ਨੂੰ ਪਿਆਰ ਅਤੇ ਅਪਣੱਤ ਦੇ ਚੋ ਕਹਿ ਸਕਦੇ ਹਾਂ ! ਹੁਣੇ ਆਈ ਫ਼ਿਲਮ “ਮਸਤਾਨੇ” ਦੇ ਡਾਇਲਾਗ ਲਿਖਣ ਵਾਲੀ “ਹਰਨਵ ਗਗਨ” ਦੀ ਜੋੜੀ ਪੂਰੇ ਵਿਸ਼ਵ ਵਿੱਚ “ਖ਼ੂਬਸੂਰਤ ਫੋਟੋਗ੍ਰਾਫੀ” ਦੀ ਕਲਾ ਵਜੋਂ ਜਾਣੀ ਜਾਂਦੀ ਹੈ । ਸਾਨੂੰ ਮਾਣ ਹੈ, ਹੁਨਰ ਦੀ ਸਿਖ਼ਰ ਜੋੜੀ ਸਾਡੇ ਦੋਸਤ ਹਨ।

Facebook Link
15 ਜਨਵਰੀ 2024

41 ਸਾਲ ਪੁਰਾਣਾ ਦੁਪੱਟਾ, ਜੋ ਮੇਰੇ ਮੰਮੀ ਨੇ ਆਪਣੇ ਵਿਆਹ ਵਿੱਚ ਲਿਆ ਸੀ.. ਲੋਹੜੀ ਮੌਕੇ ਲੈ ਕੇ ਮਾਂ ਦੇ ਪਿਆਰ ਦਾ ਦੂਣਾ ਨਿੱਘ ਆ ਗਿਆ ਲੋਹੜੀ ਮੁਬਾਰਕ

Facebook Link
14 ਜਨਵਰੀ 2024

ਤੁਸੀਂ ਬਹੁਤ ਡੂੰਘਾ ਲਿਖਦੇ ਓ, ਅਤੀਤ ਲਿਖਦੇ ਓ, ਤੁਹਾਡੇ ਹਮਸਫ਼ਰ ਤੇ ਕੀ ਬੀਤਦੀ ਹੋਵੇਗੀ? ਹਮਸਫ਼ਰ ਦੀ ਐਸੀ ਹੱਲ੍ਹਾਸ਼ੇਰੀ ਹੈ ਕਿ ਜਦ ਵੀ ਕੁੱਝ ਲਿਖਦੀ ਹਾਂ ਤੇ ਮੈਂ ਕਹਿੰਦੀ ਹਾਂ ਇੱਕ ਵਾਰ ਪੜ੍ਹ ਲਓ .. ਅੱਗੋਂ ਜਵਾਬ ਆਉਂਦਾ ਹੈ “ਪਾ ਦੇ ਬੱਸ” ਮੈਂ ਵੀ ਸਭ ਦੇ ਨਾਲ ਪੜ੍ਹਾਂਗਾ। ਲਿਖ਼ਤ ਵਿੱਚ ਕਦੇ ਮਿਲਾਵਟ ਨਹੀਂ ਹੋਣੀ ਚਾਹੀਦੀ… ਉਹ ਮੇਰੀਆਂ ਲਿਖ਼ਤਾਂ ਦੀ ਕਦਰ ਕਰਦਾ ਹੈ … ਮੇਰੀ ਕਲਮ ਬਿਲਕੁਲ ਅਜ਼ਾਦ ਸੀ ਤੇ ਅਜ਼ਾਦ ਹੈ .. - ਮਨਦੀਪ

Facebook Link
13 ਜਨਵਰੀ 2024

ਕਿੰਨਾ ਸੋਚ ਰਹੀ ਸੀ ਅੱਗੇ ਵੱਧ ਜਾਵਾਂ ਕੇ ਨਾ.. ਦਿਲ ਤੇ ਪੱਥਰ ਰੱਖ ਕੇ .. ਹੰਝੂਆਂ ਨੂੰ ਅੱਖਾਂ ਵਿੱਚ ਬਰਫ਼ ਬਣਾ ਕੇ .. ਅੱਗੇ ਵੱਧ ਰਹੀ ਸੀ। ਖੁਸ਼ੀ ਤੇ ਦੁੱਖ ਜਿੱਥੇ ਗਲੇ ਮਿਲਦੇ… ਮੈਂ ਓਸ ਗੱਲਵਕੜੀ ਦਾ ਨਿੱਘ ਸੀ । ਇੱਕ ਦਿਲ ਕਰੇ ਉੱਚੀ ਚੀਖ ਮਾਰ ਦੇਵਾਂ ਤੇ ਅੱਥਰੂਆਂ ਦੇ ਹੜ੍ਹ ਲਿਆ ਦੇਵਾਂ । ਦੰਦ ਜਿਵੇਂ ਜਿੰਦੇ ਨੂੰ ਚਾਬੀ ਮਾਰੀ ਹੋਵੇ .. ਸਬਰ ਜਿਵੇਂ ਸਾਰਾ ਹੀ ਸਮਾ ਗਿਆ ਹੋਵੇ ਮੇਰੇ ਅੰਦਰ .. ਫ਼ੈਸਲਾ ਜਿਵੇਂ ਇਸਤੋਂ ਬਾਅਦ ਜੀਵਨ ਸ਼ੁਰੂ ਜਾਂ ਖ਼ਤਮ…
ਐਸੇ ਸਮੇਂ ਦਲੇਰੀ ਦਾ ਇਮਤਿਹਾਨ ਹੁੰਦਾ ਹੈ… ਤੇ ਬਹੁਤ ਸਾਰੀਆਂ ਕੁੜੀਆਂ ਫ਼ੈਸਲਾ ਲੈਣ ਤੋਂ ਡਰਦੀਆਂ ਹਨ, ਤੇ ਲੈ ਵੀ ਨਹੀਂ ਪਾਉਂਦੀਆਂ। ਕੋਈ ਵੀ ਉਮਰ ਹੈ ਤੁਹਾਡੀ, ਤੇ ਭਾਵੇਂ ਕੋਈ ਵੀ ਜ਼ਿੰਦਗੀ ਦਾ ਪੜਾਅ … ਦੁਬਾਰਾ ਵਿਆਹ ਹੋਵੇ, ਜਾਂ ਬੱਚੇ ਵੀ ਨਾਲ ਹੋਣ। ਜੀਵਨਸਾਥੀ ਹੋਵੇ, ਜੇ ਰੂਹ ਤੋਂ ਅਵਾਜ਼ ਆਉਂਦੀ ਹੈ… ਨਵੀਂ ਜ਼ਿੰਦਗੀ ਦੀ ਸ਼ੁਰੂਆਤ ਜ਼ਰੂਰ ਕਰੋ … ਤੇ ਮਰਦ ਵੀ ਅੱਗੇ ਵੱਧ ਕੇ ਨਵੀਂ ਸ਼ੁਰੂਆਤ ਵਿੱਚ ਔਰਤਾਂ ਦਾ ਸਾਥ ਦੇਣ… ਜਿਵੇਂ ਉਹ ਹਨ ਉਹਨਾਂ ਨੂੰ ਅਪਣਾਉਣ। ਇਕੱਠੇ ਮਿਲ ਕੇ, ਪਿਆਰ ਵਿੱਚ “ਵਫ਼ਾਦਾਰੀ” ਦੀ ਅਤੇ “ਖੁਸ਼ਹਾਲ” ਪਰਿਵਾਰ ਦੀ ਮਿਸਾਲ ਬਣੋ। ਦੁਨੀਆਂ ਦੀ ਪਰਵਾਹ ਛੱਡ, ਆਪਣੀ ਇੱਕ “ਪਿਆਰੀ ਦੁਨੀਆਂ” ਬਣਾਓ।
“ਸਬਰ ਦੀਆਂ ਹੱਦਾਂ ਪਾਰ ਕਰਕੇ ਹੀ ਰਹਿਮਤਾਂ ਹੁੰਦੀਆਂ ਹਨ” - ਸਬਰ ਨਾ ਛੱਡੋ।- ਮਨਦੀਪ

Facebook Link
13 ਜਨਵਰੀ 2024

ਜਦ ਤੱਕ ਮੈਂ ਆਰਾਮ ਕਰਦੀ ਹਾਂ, ਉਹ ਮੇਰੇ ਸੁਪਨਿਆਂ ਵੱਲ ਦੇਖਦਾ ਰਹਿੰਦਾ ਹੈ। ਸੋਹਣੇ ਫੁੱਲਾਂ ਵਰਗੇ ਸੁਪਨਿਆਂ ਨੂੰ ਕੂੜੇਦਾਨ ਵਿੱਚ ਨਹੀਂ ਸੁੱਟ ਦੇਂਦਾ, ਸੋਚਕੇ ਕਿ ਇਹ ਕਿਹੜਾ ਮੇਰੇ ਨੇ ! ਜਦ ਮੈਂ ਆਰਾਮ ਕਰਦੀ ਹਾਂ, ਤੇ ਤੱਦ ਤੱਕ ਉਹ ਹੋਰ ਸੋਹਣੇ ਸੁਪਨੇ ਸਜਾ ਦਿੰਦਾ ਹੈ .. “ਮੇਰੇ” “ਸਾਡੇ - ਕਹਿ ਕੇ।”
ਮੈਂ ਆਰਾਮ ਕਰਦੀ ਹੀ ਨਹੀਂ ਸੀ। ਠਹਿਰਾਵ ਕੀ ਹੁੰਦਾ ਹੈ ਮੈਂ ਭੁੱਲ ਗਈ ਸੀ। 24 ਘੰਟੇ ਵਿੱਚ ਕਿਵੇਂ 48 ਘੰਟੇ ਦਾ ਕੰਮ ਕਰਨਾ ਹੈ .. ਐਸੀ ਦੌੜ ਵਿੱਚ ਮੈਂ ਉਲਝ ਗਈ ਸੀ। ਉਹ ਅਕਸਰ ਕਹਿੰਦਾ ਹੈ “ਜ਼ਿੰਦਗੀ ਜਿਊਣ ਆਏ ਹਾਂ” ਇਸਦਾ ਅਨੰਦ ਲੈਣ। ਹੁਣ ਮੈਨੂੰ ਮਹਿਸੂਸ ਹੁੰਦਾ ਹੈ .. ਜਦ ਜਦ ਆਰਾਮ ਕਰਦੀ ਹਾਂ .. ਹੋਰ ਵੀ ਅੱਗੇ ਵੱਧਦੀ ਜਾ ਰਹੀ ਹਾਂ। ਮੇਰੇ ਸੁਪਨਿਆਂ ਦੀ ਚੋਟੀ ਤੇ ਸਦਾ ਓਸਦੀ ਨਜ਼ਰ ਰਹਿੰਦੀ ਹੈ। ਹੁਣ ਜਦ ਥੱਕ ਜਾਂਦੀ ਹਾਂ ਤੇ ਵਕਤ ਨਿਕਲਦਾ ਜਾਂਦਾ ਹੈ ਤੇ ਮੈਂ ਪਰਵਾਹ ਨਹੀਂ ਕਰਦੀ।
ਕਹਿੰਦਾ ਹੈ, ਕੋਈ ਕਿੰਨਾ ਵੀ ਆਪਣੀਆਂ ਨੀਚ ਹਰਕਤਾਂ ਨਾਲ ਰਾਹ ਵਿੱਚ ਪਰੇਸ਼ਾਨ ਕਰੀ ਜਾਵੇ, ਸ਼ੇਰਨੀ ਕਿਸੇ ਦੀ ਪਰਵਾਹ ਨਹੀਂ ਕਰਦੀ .. ਆਪਣੇ ਆਪ ਵਿੱਚ ਆਪਣੀ ਸ਼ਾਨ ਵਿੱਚ ਮਸਤ ਜਿਊਂਦੀ ਹੈ । ਮੈਂ ਕਹਿ ਦਿੰਦੀ ਹਾਂ “ਸਿੰਘ” ਵੀ!ਚਲਦੇ ਰਹੋ - ਸ਼ਾਨ ਨਾਲਹਮ-ਸਫ਼ਰ #06(ਹਰਸਿਮਰਨ ਮਨਦੀਪ ਦਾ ਸਫ਼ਰ)

Facebook Link
11 ਜਨਵਰੀ 2024

ਮੈਂ ਕਿਹਾ ਮੇਰੇ ਸੁਪਨੇ ਤੇ ਬਹੁਤ ਹੀ ਵੱਡੇ ਹਨ, ਤੇ ਓਸਨੇ ਕਿਹਾ “ਦੇਖੋ .. ਕਿਸਨੇ ਰੋਕਿਆ?”ਇਸ ਤੋਂ ਪਹਿਲਾਂ ਮੇਰੇ ਸਜਾਏ ਸੁਪਨੇ ਤੋੜ ਭੰਨ ਦਿੱਤੇ ਗਏ ਸਨ ਤੇ ਮੈਂ ਜਦ ਪੂਰੀ ਚਕਨਾਚੂਰ ਹੋਈ ਤੇ ਵਾਰੀ ਵਾਰੀ ਬਹੁਤੇ ‘ਆਪਣੇ’ ਪੈਰ ਰੱਖ ਰੱਖ ਗਏ। ਹਾਹਾ … ਤੇ ਕਈ ਨੱਚ ਟੱਪ ਕੇ ਵੀ, ਅਜੇ ਵੀ ਨੱਚੀ ਟੱਪੀ ਜਾਂਦੇ ਹਨ।
ਨਵੀਂ ਜ਼ਿੰਦਗੀ ਵਿੱਚ, ਮੈਂ ਇੱਕ ਵਾਰ ਫੇਰ ਆਪਣੇ ਸਾਹ ਮਹਿਸੂਸ ਕਰ ਸਕਦੀ ਹਾਂ, ਆਪਣੇ ਹਾਸੇ ਦੀ ਅਵਾਜ਼ ਸੁਣ ਸਕਦੀ ਹਾਂ, ਸਕੂਨ ਕੀ ਹੁੰਦਾ ਓਸਦਾ ਅਹਿਸਾਸ ਕਰ ਸਕਦੀ ਹਾਂ। ਮੇਰਾ ਜੀਵਨ ਇੱਕ “ਆਸ” ਦੀ ਉਦਾਹਰਨ ਹੈ… ਸਾਰੀ ਕਿਤਾਬ ਸੜ ਵੀ ਜਾਵੇ ਨਾ .. ਤੇ ਲਫ਼ਜ਼ ਨਹੀਂ ਝੁਲਸਦੇ… ਸੋਚ ਨਹੀਂ ਬਦਲਦੀ। ਅਸੀਂ ਕਿਤਾਬ ਨਹੀਂ “ਲਫ਼ਜ਼” ਹਾਂ।ਹਮ-ਸਫ਼ਰ #05(ਹਰਸਿਮਰਨ ਮਨਦੀਪ ਦਾ ਸਫ਼ਰ)

Facebook Link
03 ਜਨਵਰੀ 2024

ਮੈਡਮ ਤੁਹਾਨੂੰ ਵੀ ਬਾਰ ਬਾਰ ਪਿਆਰ ਹੋ ਜਾਂਦਾ ਹੈ, ਬੜੇ ਦਿਲ ਚੁਭਵੇਂ ਲਫ਼ਜ਼ ਅਕਸਰ ਮੈਨੂੰ ਚੀਰ ਦਿੰਦੇ ਹਨ। ਸਾਡੀ ਰੂਹ ਵਿੰਨਦੇ ਹਨ। ਪਿਆਰ ਅਸਲ ਵਿੱਚ ਸਾਡੇ ਵਿੱਚ ਸਾਡਾ ਕੁਦਰਤੀ ਸੰਸਕਾਰ ਹੁੰਦਾ ਹੈ.. ਇਸ ਦੀ ਕੋਈ ਸੀਮਾ ਨਹੀਂ, ਪਰ ਸਮਾ ਜਾਣਾ ਚਾਹੁੰਦਾ ਹੈ.. ਤੇ ਕਦੇ ਵੀ ਪਿਆਰ ਦੀਆਂ ਭਾਵਨਾਵਾਂ ਆਪਣੇ ਆਪ ਵਿੱਚ ਮੁੱਕਣਾ ਨਹੀਂ ਚਾਹੁੰਦੀਆਂ। ਪਿਆਰ ਸਾਨੂੰ ਨਹੀਂ ਵਾਰ ਵਾਰ ਹੁੰਦਾ .. ਪਿਆਰ ਦੀ ਕਦਰ ਨਾ ਕਰਨ ਵਾਲੇ ਇਨਸਾਨ ਵਾਰ ਵਾਰ ਗਿਰਗਿਟ ਵਾਂਗ ਰੰਗ ਬਦਲਦੇ ਹਨ। ਆਪਣੇ ਪਿਆਰ ਦੀ ਕਦਰ ਕਰਨ ਦੇ ਢੋਂਗ ਨੂੰ ਜ਼ਿਆਦਾ ਦੇਰ ਚਲਾ ਨਹੀਂ ਪਾਉਂਦੇ। ਪਿਆਰ ਚਾਹੇ ਮਾਂ ਦਾ ਹੋਵੇ ਬਹੁਤ ਬੱਚੇ ਉਸ ਨੂੰ ਵੀ ਸਮਝਦੇ ਹਨ, ਮਾਂ ਐਵੇਂ ਲੱਗੀ ਹੋਈ ਹੈ, ਇੰਨਾ ਕੀ ਲੋੜ ਫਿਕਰ ਕਰਨ ਦੀ ! ਜਿੰਨੀ ਸਾਨੂੰ ਇੱਕ ਦੂਜੇ ਤੋਂ ਪਿਆਰ ਦੀ ਸਤਿਕਾਰ ਦੀ ਚਾਹ ਹੁੰਦੀ ਹੈ, ਉਸ ਦੇ ਬਦਲੇ ਉਸ ਦੀ ਉਸ ਤੋਂ ਵੱਧ ਇੱਕ ਦੂਜੇ ਦੀ ਕਦਰ ਕਰਨੀ, ਇੱਜ਼ਤ ਕਰਨੀ ਤੇ ਸ਼ੁਕਰਾਨਾ ਕਰਨਾ ਵੀ ਬਹੁਤ ਜ਼ਰੂਰੀ ਹੈ।
ਮੇਰਾ ਨਿੱਜੀ ਅਨੁਭਵ ਬਹੁਤ ਪਿਆਰਾ ਹੈ। ਭਾਵਨਾਵਾਂ ਦੀ ਕਦਰ ਹੈ, ਸਾਗਰ ਜਿਹਾ ਮੇਲ ਹੈ.. ਜਿਸ ਵਿੱਚ ਬੂੰਦ ਬੂੰਦ ਅਹਿਸਾਸ ਸਮਾਉਂਦੇ ਜਾ ਰਹੇ ਹਨ.. !ਹਮ-ਸਫ਼ਰ #04(ਹਰਸਿਮਰਨ ਮਨਦੀਪ ਦਾ ਸਫ਼ਰ)

Facebook Link
24 ਦਸੰਬਰ 2023

ਮੋਮ ਸਰੀਰ ਤੇ ਆਹਾਨ (ਲੋਹਾ) ਦਿਲ ਬਣਾ ਦੇਂਦਾ ਹੈ ਵਕਤ ਕਈ ਵਾਰ। ਛੱਲ ਫ਼ਰੇਬ ਨਾਲ ਭਰੀ ਆਤਿਸ਼-ਏ-ਇਸ਼ਕ (flame of love) ਕਈ ਵਾਰ ਤੁਹਾਨੂੰ ਖ਼ਤਮ ਕਰਨ ਤੇ ਤੁਲ ਜਾਂਦੀ ਹੈ। ਜਦ ਪਤਾ ਲੱਗਦਾ ਹੈ, ਜਿਸ ਨੂੰ ਸਭ ਤੋਂ ਵੱਧ ਮੰਨਦੇ ਹਾਂ, ਉਹੀ ਤੁਹਾਡੀ ਪਿੱਠ ਲਈ ਛੁਰੀ ਤਿਆਰ ਕਰ ਰਹੇ ਹਨ … ਤੇ ਦਿਲ ਲੋਹੇ ਦਾ ਹੋ ਜਾਂਦਾ ਹੈ। ਪਰ ਜ਼ਿੰਦਗੀ ਇੱਕੋ ਜਿਹੀ ਨਹੀਂ ਰਹਿੰਦੀ .. ਪਾਕੀਜ਼ਗੀ (purity) ਤੋਂ ਉੱਪਰ ਕੁੱਝ ਵੀ ਨਹੀਂ। … ਤੇ ਪਾਕੀਜ਼ਗੀ ਦਾ ਮੇਲ ਮੁਹੱਬਤ ਨਾਲ ਹੋਣਾ ਲਾਜ਼ਮੀ ਹੈ। ਮੈਨੂੰ ਆਪਣਾ ਤੇ ਹਮ-ਸਫ਼ਰ ਦਾ ਮੇਲ ਕੁੱਝ ਅਜਿਹਾ ਹੀ ਜਾਪਦਾ ਹੈ। ਪਿਆਰ ਨੂੰ ਜਿਨ੍ਹਾਂ ਪਾਕ ਰੱਖੋਗੇ, ਮੁਹੱਬਤਾਂ ਦੇ ਸਮੁੰਦਰ  ਮਿਲਣਗੇ, ਜੋ ਪੂਰੀ ਜ਼ਿੰਦਗੀ ਕੱਢਣ ਲਈ ਕਾਫ਼ੀ ਹੁੰਦੇ ਹਨ। ਪਿਆਰ ਵਿੱਚ ਜਿਨ੍ਹਾਂ ਛੱਲ ਰੱਖੋਗੇ ਇੰਝ ਜਾਪੇਗਾ ਅੱਜ ਕੱਲ ਦੇ ਦੌਰ ਵਿੱਚ ਮੁਹੱਬਤਾਂ ਦੇ ਸਮੁੰਦਰ ਹੁੰਦੇ ਹੀ ਨਹੀਂ… ਹੁੰਦੇ ਹਨ …! ਪਾਕੀਜ਼ਗੀ ਦੇ ਲੜ ਲੱਗ, ਆਪਣੇ “ਮੁਹੱਬਤਾਂ ਦੇ ਸਮੁੰਦਰ” ਦੀ ਅਤੇ ਸਹੀ ਵਕਤ ਦੀ ਆਸ ਰੱਖੋ- ਹਮ
ਹਮ-ਸਫ਼ਰ #03
(ਹਰਸਿਮਰਨ ਮਨਦੀਪ ਦਾ ਸਫ਼ਰ)

Facebook Link
24 ਦਸੰਬਰ 2023

ਪਿਆਰ ਤੋਂ ਵਾਂਝੇ ਰਹਿ ਕੇ ਜ਼ਿੰਦਗੀ ਮੁੱਕ ਥੋੜੀ ਜਾਂਦੀ ਹੈ। ਔੜਾਂ ਦੀ ਮਾਰ ਝੱਲ ਰਹੀ ਮੋਹ ਭਰੀ ਜ਼ਮੀਨ ਤੇ ਵੀ ਅਹਿਸਾਸਾਂ ਦੇ ਦਰਿਆ ਵੱਗ ਜਾਂਦੇ ਨੇ ਜਦ “ਸਮਾਂ ਤੁਹਾਡਾ” ਆ ਜਾਂਦਾ ਹੈ। ਮੁਹੱਬਤ ਖੇਤਾਂ ਵਿੱਚ ਵਿਛੀ ਸਰੋਂ ਦੇ ਫੁੱਲਾਂ ਦੀ ਸੋਹਣੀ ਚਾਦਰ  ਵਾਂਗ ਲਹਿਰਾਉਂਦੀ ਹੈ। ਜ਼ਿੰਦਗੀ ਨੂੰ ਕਹੋ “ਜ਼ੋਰ ਲਗਾ ਦੇਵੇ” ਇਮਤਿਹਾਨ ਲੈਣ ਲੱਗੇ ਤੁਹਾਡਾ। “ਸਬਰ” ਦਾ ਬੰਨ ਲਾ ਚੁਣੌਤੀਆਂ ਨੂੰ ਬੇਫ਼ਿਕਰੇ ਜਵਾਬ ਦਿਓ। ਔਖੇ ਤੋਂ ਔਖੇ ਸਮੇਂ ਵਿੱਚ ਵੀ ਕਿਸੇ ਦਾ ਮਾੜਾ ਨਾ ਸੋਚੋ ਨਾ ਮਾੜਾ ਕਰੋ, ਛੱਡ ਦਿਓ। ਸਮਾਂ ਸਭ ਦਾ ਜਵਾਬ ਆਪੇ ਦੇ ਦੇਂਦਾ ਹੈ। ਇਨਸਾਨ ਹੋ, ਇਨਸਾਨੀਅਤ ਦੀ ਲਹਿਰ ਵਿੱਚ ਰਹੋ… ਪਿਆਰ ਵੰਡੋਗੇ ਤੇ ਪਿਆਰ ਹੀ ਪਾਓਗੇ, ਇੱਕ ਦਿਨ .. ਬੇਸ਼ੁਮਾਰ ਪਾਓਗੇ -ਹਮ

Facebook Link
19 ਦਸੰਬਰ 2023

ਹਮ-ਸਫ਼ਰ #01(ਹਰਸਿਮਰਨ ਮਨਦੀਪ ਦਾ ਸਫ਼ਰ)ਫੁੱਲਾਂ ਵਿੱਚ ਸੁਗੰਧਾਂ ਨੂੰ ਜਿਵੇਂ “ਜਨੂੰਨ” ਹੁੰਦਾ ਏਪਿਆਰ ਅਸਲ ਓਹੀ ਜਿੱਥੇ “ਸੁਕੂਨ” ਹੁੰਦਾ ਏਹਵਾਵਾਂ ਨਹੀਂ, ਗੱਲ ਇਤਰਾਂ “ਵਿੱਚ” ਹੁੰਦੀ ਏਪਿਆਰ ਅਸਲ ਓਹੀ ਜਿੱਥੇ “ਖਿੱਚ” ਹੁੰਦੀ ਏਪਿਆਰ ਦੀਆਂ ਕਈ ਪਰਤਾਂ ਵਿੱਚ ਸਿਮਟ ਗਏ ਨੇ ਗਮ। ਜ਼ਿੰਦਗੀ ਦੀ ਅਖੀਰ ਤੋਂ ਮੋੜ ਲਿਆਇਆ ਹੈ ‘ਮੋਗਾ’ ਦਾ ਪਿਆਰਾ ਜਿਹਾ ਸਰਦਾਰ ‘ਹਰਸਿਮਰਨ ਸਿੰਘ’। ਬੜੀ ਸ਼ੀਸ਼ੇ ਜਿਹੀ ਸਾਫ਼ ਜ਼ਿੰਦਗੀ ਚੁਣਦੇ ਚੁਣਦੇ, ਟੁੱਟ ਭੱਜ ਗਏ ਇਸ ਸ਼ੀਸ਼ੇ ਦੇ ਟੋਟਿਆਂ ਵਿੱਚੋਂ ਕਈਆਂ ਸਾਲਾਂ ਤੋਂ ਕੁੱਝ ਵੀ ਨਹੀਂ ਦਿਸ ਰਿਹਾ ਸੀ। ਤੇ ਹੁਣ ਉਹਦਾ ਸ਼ੀਸ਼ਾ ਮੈਂ ਤੇ ਮੇਰਾ ਉਹ ਬਣ ਗਿਆ ਹੈ। ਮੈਂ ਨਿੱਜੀ ਜ਼ਿੰਦਗੀ ਦੇ ਸਭ ਤੋਂ ਸੁਕੂਨ ਭਰੇ ਪਲ ਜਿਓਂ ਰਹੀ ਹਾਂ। ਜਦ ਮੈਂ ਉਦਾਸ ਸੀ ਤੇ ਸੋਚਦੀ ਸੀ ਪਤਾ ਨਹੀਂ ਹੁਣ ਕਦੇ ਫਿਰ ਖਿੜ੍ਹ ਕੇ ਹਾਸਾ ਆਵੇਗਾ ਕਿ ਨਹੀਂ? ਸਤਿਕਾਰ, ਪਿਆਰ ਤੇ ਵਿਸ਼ਵਾਸ ਦੀ ਆਸ ਵਿੱਚ ਹਮ-ਸਫ਼ਰ ਦਾ ਸਮਰਪਣ ਮਿਲ ਗਿਆ ਹੈ .. ! ਜ਼ਿੰਦਗੀ ਵਿੱਚ ਸਹੀ ਵਕਤ ਦੀ ਉਡੀਕ ਕਰੋ.. -ਹਮ

Facebook Link
14 ਦਸੰਬਰ 2023

ਪਿਤਾ ਦੇ ਦਿਹਾਂਤ ਤੋਂ ਬਾਅਦ, 8 ਸਾਲ ਦੀ ਉਮਰ ਵਿੱਚ UK ਜਾਣ ਵਾਲੇ “ਪਿੰਡ ਚਿੱਟੀ - ਜਲੰਧਰ” ਤੋਂ “ਮਨਦੀਪ ਅਠਵਾਲ” ਸਾਡੀ ਕੰਪਨੀ “SimbaQuartz” ਵਿੱਚ ਬਹੁਮਤ ਹਿੱਸੇਦਾਰੀ ਨਾਲ ਨਵੇਂ CEO ਬਣ ਗਏ ਹਨ। ਮਨਦੀਪ ਨੇ Law ਦੀ ਪੜ੍ਹਾਈ ਕਰਨ ਉਪਰੰਤ , Oxford University ਤੋਂ Business ਦੀ ਪੜ੍ਹਾਈ ਕੀਤੀ ਹੈ ਅਤੇ UK ਵਿੱਚ Multimillion ਸਫ਼ਲ ਕੰਪਨੀ ਚਲਾ ਰਹੇ ਹਨ ਜੋ IT ਦੇ ਨਾਲ ਨਾਲ UK ਦਾ ਸਭ ਤੋਂ ਵੱਡਾ Coding School ਹੈ।“Punjab Reconnect” ਦਾ ਸਾਡਾ ਇਹ ਗੱਠਜੋੜ ਖ਼ਾਸ ਉਦਾਹਰਣ ਹੈ।ਪਿੰਡ ਚਿੱਟੀ ਵਿੱਚ ਪੈਦਾ ਹੋਏ, ਐਸੀ ਸੋਚ ਰੱਖਣ ਵਾਲੇ ਨੌਜਵਾਨਾਂ ਤੇ ਪੰਜਾਬ ਨੂੰ ਮਾਣ ਹੋਣਾ ਚਾਹੀਦਾ ਹੈ ਅਤੇ ਸਾਡੀ NRI ਅਗਲੇਰੀ ਪੀੜੀ ਜੋ ਸਾਡੇ ਤੋਂ ਟੁੱਟਦੀ ਜਾ ਰਹੀ ਹੈ, ਨੂੰ ਵੀ ਇਸ ਤੋਂ ਸੇਧ ਲੈਣ ਦੀ ਲੋੜ ਹੈ। ਇਹ ਗੱਠਜੋੜ ਪੰਜਾਬ ਵਿੱਚ ਨੌਕਰੀਆਂ ਪੈਦਾ ਕਰਨ ਵਿੱਚ ਬਹੁਤ ਸਹਾਈ ਸਾਬਤ ਹੋਵੇਗਾ।

Facebook Link
10 ਦਸੰਬਰ 2023

ਇੱਥੇ ਦੁੱਖ ਦੇ ਕੇ ਕਿਸੇ ਨੇ ਸੁੱਖ ਨਹੀਂ ਪਾਇਆ ਅੱਜ ਤੱਕ। ਪੂਰੇ ਸਹਿਣ ਸ਼ਕਤੀ ਭਰਭੂਰ ਬਣੋ। ਕਿ ਆ ਜ਼ਿੰਦਗੀ ਮੇਰਾ ਸਾਹ ਤੇ ਅਜੇ ਵੀ ਚੱਲਦਾ ਹੈ, ਸਾਰੇ ਇਮਤਿਹਾਨ ਲੈ। ਅੱਖਾਂ ਵਿੱਚ ਹੰਝੂ ਭੁਲੇਖਾ ਤੇ ਖੁਸ਼ੀ ਦਾ ਵੀ ਪਾ ਸਕਦੇ ਹਨ, ਹਰ ਹਾਲ ਮੁਸਕਰਾਉਣ ਦਾ ਜਜ਼ਬਾ ਕਾਇਮ ਰੱਖੋ। ਮਰ ਮਰ ਕੇ ਜਿਊਣਾ ਬੱਸ ਕਰ ਦਿਓ।ਆਪਣੀ ਸੋਚ ਤੇ ਵੀ ਜਿਊਣਾ ਸ਼ੁਰੂ ਕਰੋ ਹੁਣ। ਇਹ ਵੀ ਠੀਕ ਉਹ ਵੀ ਠੀਕ… ਤੇ ਫਿਰ ਮੈਂ ਖ਼ੁਦ ਕੱਦ ਠੀਕ?? ਤੂੰ ਦੱਸ, ਤੂੰ ਦੱਸ ਦੇ ਚੱਕਰ ਵਿੱਚੋਂ ਨਿਕਲ ਕੇ ਆਪਣੇ ਆਪ ਤੇ, ਆਪਣੇ ਦਿਲ ਦੀ ਅਵਾਜ਼ ਵੀ ਸੁਣੋ, ਅੰਦਰ ਵੀ ਰੱਬ ਵੱਸਦਾ ਹੈ, ਉਸਦੀ ਕਦਰ ਕਰੋ। ਉਹ ਅਵਾਜ਼ ਵੀ ਸਹੀ ਹੋ ਸਕਦੀ ਹੈ।ਹਠ ਅਤੇ ਦ੍ਰਿੜ੍ਹਤਾ ਤੋਂ ਉੱਪਰ ਕੁੱਝ ਵੀ ਨਹੀਂ। ਆਪਣੇ ਆਪ ਤੇ ਵਿਸ਼ਵਾਸ ਕਰਨ ਦਾ ਹਠ ਕਰ ਲਓ। ਜੋ ਵੀ ਸੋਚ ਸਕਦਾ ਹਾਂ, ਕਰ ਸਕਦਾ ਹਾਂ। ਇਹ ਮੇਰੇ ਅੰਦਰ ਦੀ ਆਵਾਜ਼ ਹੈ ਤੇ ਮੈਂ ਆਸਤਕ ਹਾਂ।- ਮਨਦੀਪ ਕੌਰ ਟਾਂਗਰਾ

Facebook Link
07 ਦਸੰਬਰ 2023

ਜਿੰਨ੍ਹੇ ਮਰਜ਼ੀ ਜੋੜ ਤੋੜ ਲੱਗਦੇ ਰਹਿਣ, ਨਰਮ ਦਿਲ ਅਤੇ ਚੰਗੇ ਇਨਸਾਨਾਂ ਦਾ ਕੋਈ ਮੁਕਾਬਲਾ ਨਹੀਂ. . ਚੰਗਾ ਮਹਿਸੂਸ ਕਰੋ ਕਿ ਤੁਸੀਂ ਦੁਨੀਆਂ ਨਾਲੋਂ ਅਲੱਗ ਹੋ। ਨਰਮ ਦਿਲ ਹਾਰਿਆ ਹੋਇਆ ਵੀ ਜਿੱਤਿਆ ਹੁੰਦਾ ਹੈ, ਸਭ ਥਾਂ ਗਲਤ ਹੋ ਕੇ ਵੀ ਠੀਕ ਹੁੰਦਾ ਹੈ, ਨਕਲੀ ਦੁਨੀਆਂ ਵਿੱਚ ਅਸਲੀਅਤ ਦੇ ਨੇੜੇ ਹੁੰਦਾ ਹੈ। ਤਪਦਾ ਜਾਵੇ ਤੇ ਹੋਰ ਖਰਾ ਹੁੰਦਾ ਜਾਂਦਾ ਹੈ।ਇਨਸਾਨ ਦੀ ਜੂਨੇ ਇਨਸਾਨੀਅਤ ਨੂੰ ਜਿਊਂਦੇ ਹਨ ਨਰਮ ਦਿਲ ਇਨਸਾਨ। ਕੰਡਿਆਂ ਤੇ ਖਲ੍ਹੋ ਕੇ ਸਿਰ ਤੇ ਗੁਲਾਬ ਦਾ ਤਾਜ ਪਹਿਨੋ। ਨਰਮ ਦਿਲ ਬਣੋ। ਗਲਤ ਕਰਨ ਵਾਲਿਆਂ ਨੂੰ ਛੱਡਦੇ ਜਾਓ। ਜੋ ਨਰਮ ਦਿਲ ਬਣਨ ਵਿੱਚ ਮਦਦ ਕਰਦੇ ਹਨ ਉਹੀ ਸਾਡੇ ਸੱਚੇ ਸਾਥੀ ਹਨ।

Facebook Link
05 ਦਸੰਬਰ 2023

ਬਹੁਤ ਖੁਸ਼ੀ ਅਤੇ ਮਾਣ ਨਾਲ ਦੱਸਣਾ ਚਾਹੁੰਦੀ ਹਾਂ ਕਿ ਅਸੀਂ UK ਦੇ ਸਭ ਤੋਂ ਵੱਡੇ Coding Institute - UK School of Coding & AI ਅਤੇ SimbaQuartz (ਪਿੰਡ ਤੋਂ ਪੰਜਾਬ ਦੀ ਪਹਿਲੀ IT ਕੰਪਨੀ) ਨਾਲ Partnership ਕਰ ਰਹੇ ਹਾਂ। ਜਲੰਧਰ ਤੋਂ ਸੰਬੰਧ ਰੱਖਦੇ, UK School of Coding ਦੇ CEO “ਮਨਦੀਪ (ਮੈਨੀ) ਅਠਵਾਲ” ਨੂੰ ਹਾਲ ਹੀ ਵਿੱਚ ਯੂ.ਕੇ ਵਿੱਚ ਸਾਲ 2023 ਦਾ ਵਧੀਆ ਕਾਰੋਬਾਰੀ (Entrepreneur of the year 2023) ਅਤੇ ਸਾਲ 2023 ਦਾ ਬਹਿਤਰੀਨ ਰੁਜ਼ਗਾਰਦਾਤਾ ਐਲਾਨਿਆ ਗਿਆ ਹੈ। School of Coding and AI ਅਤੇ SimbaQuartz ਦੇ ਹੱਥ ਮਿਲਾਉਣ ਦਾ ਮੱਕਸਦ ਪੰਜਾਬ ਵਿੱਚ IT ਦੇ ਖੇਤਰ ਵਿੱਚ ਹੋਰ ਰੁਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ।ਇਹ ਸਾਡੇ ਦੋਵਾਂ ਕੰਪਨੀਆਂ ਲਈ ਬਹੁਤ ਵੱਡਾ ਫੈਸਲਾ ਹੈ। ਇਸ ਸਾਂਝੇਦਾਰੀ ਦੁਆਰਾ ਸਾਡੀ ਸਾਰੀ ਟੀਮ ਲਈ ਬਹੁਤ ਕੁਝ ਨਵਾਂ ਸਿੱਖਣ ਦਾ ਤੇ ਅੱਗੇ ਵੱਧਣ ਦਾ ਸੁਨਹਿਰੀ ਮੌਕਾ ਹੈ। ਮੈਨੀ ਅਠਵਾਲ ਅਤੇ ਉਹਨਾਂ ਦਾ ਕੋਡਿੰਗ ਸਕੂਲ ਐਂਡ AI ਪਹਿਲਾਂ ਹੀ ਯੂ.ਕੇ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ, ਪ੍ਰਾਇਮਰੀ ਅਤੇ ਸੈਕੰਡਰੀ ਸਕੂਲਾਂ ਨਾਲ ਕੰਮ ਕਰ ਰਹੇ ਹਨ। ਅਨੇਕਾਂ ਅਵਾਰਡ ਜਿੱਤਣ ਵਾਲੀ ਇਹ ਕੰਪਨੀ ਵੱਲੋਂ ਹਰ ਮਹੀਨੇ 7000+ ਤੋਂ ਵੱਧ ਲੋਕਾਂ ਨੂੰ ਔਨਲਾਈਨ ਅਤੇ ਔਫਲਾਈਨ ਪੜ੍ਹਾਇਆ ਜਾਂਦਾ ਹੈ। ਤੇਜ਼ੀ ਨਾਲ ਅੱਗੇ ਵੱਧ ਰਹੀ, ਇਸ ਕੰਪਨੀ ਦਾ ਹਿੱਸਾ ਬਣਨ ਤੇ ਅਸੀਂ ਬਹੁਤ ਉਤਸ਼ਾਹਿਤ ਹਾਂ।ਮੈਂ ਸਿੰਬਾਕੁਆਰਟਜ਼ ਦੇ "ਨਵੇਂ CEO" ਮੈਨੀ ਅਠਵਾਲ ਦਾ ਸੁਆਗਤ ਕਰਦੀ ਹਾਂ। ਕੰਪਨੀ ਦੇ ਵਧੀਆ ਭਵਿੱਖ ਤੇ ਸਭ ਦੀ ਤਰੱਕੀ ਲਈ ਮੈਂ ਸਾਰੀ ਟੀਮ ਨਾਲ ਪਹਿਲਾਂ ਦੀ ਤਰ੍ਹਾਂ ਹੀ ਪੂਰੇ ਜੋਸ਼ ਤੇ ਉਤਸ਼ਾਹ ਨਾਲ COO (Chief Operating Officer) ਵਜੋਂ ਕੰਮ ਕਰਾਂਗੀ।ਅਸੀਂ ਇੱਕ ਪਿੰਡ ਤੋਂ ਪੰਜਾਬ ਦੀ ਪਹਿਲੀ ਕੰਪਨੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੁਆਰਾ ਸਰਾਹੀ ਗਈ ਕੰਪਨੀ ਹੋਣ ਦੇ ਨਾਲ-ਨਾਲ ਹੁਣ ਕੋਡਿੰਗ ਅਤੇ AI ਵਿੱਚ ਯੂ.ਕੇ ਦੇ ਚੋਟੀ ਦੇ ਬ੍ਰਾਂਡ ਦਾ ਹਿੱਸਾ ਬਣ ਕੇ ਮਾਣ ਮਹਿਸੂਸ ਕਰਦੇ ਹਾਂ। ਇਸ ਵਧੀਆ ਕਾਰੋਬਾਰੀ ਡੀਲ ਕਰਵਾਉਣ ਲਈ ਮਨਜੀਤ ਸਿੰਘ ਨਿੱਝਰ ਜੀ ਦਾ ਸ਼ੁਕਰੀਆ ਕਰਦੀ ਹਾਂ।-ਮਨਦੀਪ ਕੌਰ ਟਾਂਗਰਾ

Facebook Link
04 ਦਸੰਬਰ 2023

ਕਦਰ ਨਾ ਕਰਦੇ ਰਿਸ਼ਤਿਆਂ ਦਾ ਮਰ ਜਾਣਾ ਹੀ ਸਿਆਣਪ ਹੈ। ਖੁੱਦ ਨੂੰ ਖੁੱਦ ਅਤੇ ਨਵੇਂ ਰਿਸ਼ਤਿਆਂ ਨੂੰ ਫੇਰ ਤੋਂ ਜਨਮ ਦਿਓ। ਨਵਾਂ ਇਨਸਾਨ ਬਣੋ ਅਤੇ ਇਸ ਵਾਰ ਪਹਿਲਾਂ ਨਾਲੋਂ ਵੀ ਕਿਤੇ ਬਹਿਤਰ। ਹਰ ਪੱਖ ਤੋਂ ਸੂਝਵਾਨ, ਨਿਮਰ ਅਤੇ ਪਿਆਰ ਕਰਨ ਵਾਲੇ। ਥੋੜ੍ਹੀ ਜਿਹੀ ਰੌਸ਼ਨੀ ਸਾਰਾ ਹਨ੍ਹੇਰਾ ਤਿੱਤਰ ਬਿਤਰ ਕਰ ਦਿੰਦੀ ਹੈ, ਹਰ ਰੋਜ਼ ਸਾਕਾਰਾਤਮਕ ਰਹੋ, ਰੌਸ਼ਨੀ ਦੀ ਨਿੱਕੀ ਜਿਹੀ ਕਿਰਨ ਬਣੋ ਅਤੇ ਜ਼ਿੰਦਗੀ ਦਾ ਹਨ੍ਹੇਰਾ ਤਿੱਤਰ ਬਿਤਰ ਕਰਕੇ ਰੱਖੋ।

Facebook Link
19 ਨਵੰਬਰ 2023

ਮੈਂ ਤੇਰੀ ਬਹੁਤ ਉਡੀਕ ਕਰਾਂਗੀਤੇਰੇ ਨਾਲ, ਤੇਰੀ ਖੁਸ਼ਬੂ ਵਿੱਚਮੇਰਾ ਸ਼ਿਮਲੇ ਜਾਣ ਵਾਲਾ ਸੁਪਨਾਅਜੇ “ਅਧੂਰਾ” ਹੈ..ਕੱਪ, ਮੈਂ ਤੇ ਕੇਤਲੀਤੇਰੀ ਉਡੀਕ ਵਿੱਚ (ਜਨਵਰੀ 26, 2022)ਮੇਰਾ ਤੇਰੇ ਨਾਲ ਸ਼ਿਮਲੇ ਜਾਣ ਦਾ ਸੁਪਨਾਹੁਣ “ਪੂਰਾ” ਏ। ( ਨਵੰਬਰ 19, 2023)ਰੀਝਾਂ ਦੱਬੀ ਬੈਠੇ ਕਈ ਸਾਲ, ਤਕਰੀਬਨ ਗਿਆਰਾਂ ਸਾਲ ਸੋਚਦੀ ਸੀ ਜੀਵਨ-ਸਾਥੀ ਨਾਲ ਸ਼ਿਮਲੇ ਜਾਣਾ। ਕਦੇ ਕੱਪ, ਕਦੇ ਕੇਤਲੀ, ਕਦੇ ਚਾਹ, ਕਦੇ ਮੇਰੇ ਚਾਅ ਤੇ ਮੇਰੀ ਇੱਛਾ, ਮੇਰੀ ਰੂਹ ਸਭ ਸੋਹਣੇ ਪਲਾਂ ਨੂੰ ਉਡੀਕਦੇ ਸਨ। ਫੁੱਲਾਂ ਦੀਆਂ ਪੱਤੀਆਂ ਵਿੱਚ ਜਿਵੇਂ ਖੁਸ਼ਬੂ ਰਚੀ ਹੁੰਦੀ ਹੈ, ਉਵੇਂ ਹੀ ਮੇਰੀ ਰੂਹ ਵਿੱਚ ਰਚੀ ਅੱਜ ਇਹ ਇੱਕ ਰੀਝ ਵੀ “ਪੂਰੀ” ਹੋਈ।ਸ਼ਿਮਲੇ ਦੇ ਉੱਚੇ ਪਹਾੜ ਮੈਨੂੰ ਪ੍ਰੇਰਿਤ ਕਰਦੇ ਹਨ, ਆਪਣਿਆਂ ਵੱਲੋਂ ਡੂੰਘੀਆਂ ਖੱਡਾਂ ਵਿੱਚ ਸੁੱਟੇ ਜਾਣ ਤੇ, ਤੁਹਾਡੇ ਨਾਲ ਚਿੱਟਾ ਝੂਠ ਬੋਲਣ ਵਾਲਿਆਂ ਤੇ ਰੋਸ ਨਹੀਂ ਕਰੀਦੇ। ਟੀਸੀ ਤੇ ਨਜ਼ਰ ਤੇ ਪਹਾੜ ਜਿੱਡਾ ਜੇਰਾ ਰੱਖੀਦਾ ਹੈ। ਪਹਾੜ ਜਿੱਡਾ!ਕਈ ਪਹਾੜ ਦੇਖਦੀ ਹਾਂ, ਮੌਸਮ ਦੀ ਮਾਰ ਨਾਲ ਜਗ੍ਹਾ ਜਗ੍ਹਾ ਤੋਂ ਢੇਰ ਹੋਏ ਹਨ, ਪਰ ਪਹਾੜ ਨੇ ਤਾਂ ਪਹਾੜ ਹੀ ਰਹਿਣਾ। ਠੀਕ ਹੈ ਕਈ ਰੁੱਖਾਂ ਦੇ ਰੁੱਖ, ਚੱਟਾਨ ਉਸਦਾ ਸਾਥ ਛੱਡ ਜਾਣਗੇ, ਉਸਦੀ ਬਣਤਰ ਬਦਲ ਜਾਵੇਗੀ, ਉਹ ਨਵੇਂ ਰਸਤੇ ਕੱਢੇਗਾ ਤੇ ਕਈ ਬੰਦ ਕਰ ਦੇਵੇਗਾ। ਪਰ ਉਹ ਫੇਰ ਹਰਿਆਂ ਭਰਿਆ ਹੋਵੇਗਾ ਤੇ ਸ਼ਾਇਦ ਪਹਿਲਾਂ ਨਾਲ਼ੋਂ ਵੀ ਖ਼ੂਬਸੂਰਤ।ਜਦ ਬਰਫ਼ ਵਾਂਗ ਕਈ ਲੋਕ ਤੁਹਾਨੂੰ, ਤੁਹਾਡੀ ਜ਼ਿੰਦਗੀ ਨੂੰ ਪੂਰਾ ਸੁੰਨ ਕਰਨਾ ਚਾਹੁੰਦੇ ਹਨ .. ਤੁਹਾਡੀ ਹਰਿਆਲੀ ਮੁਕਾ ਦੇਣਾ ਚਾਹੁੰਦੇ ਹਨ, ਤੇ ਮੰਨੋ ਪਹਾੜਾਂ ਵਾਂਗ, ਹੋਰ ਸਹਿਣਸ਼ੀਲਤਾ ਵਧਦੀ ਹੈ, ਖ਼ਾਸ ਦਿਸਦੇ ਹੋ, ਵਕਤ ਨਾਲ ਹੋਰ ਤਾਕਤਵਰ ਬਣਦੇ ਹੋ, ਸੂਰਜ ਦੀ ਰੌਸ਼ਨੀ ਨਾਲ ਚਮਕਦੇ ਹੋ ਤੇ ਸੋਹਣੇ ਲੱਗਦੇ ਹੋ। ਮੇਰੇ ਜੀਵਨ ਵਿੱਚ ਇੱਕ ਚੰਗੇ ਹਮਸਫ਼ਰ ਦਾ ਆਗਮਨ ਕਿਸੇ “ਸੂਰਜ” ਤੋਂ ਘੱਟ ਨਹੀਂ।ਪਹਿਲੀ ਵਾਰ “ਸ਼ਿਮਲਾ” ਜੀਵਨ-ਸਾਥੀ ਨਾਲ ਜਾਣਾ, ਮੇਰੇ ਨਿੱਜੀ ਅਹਿਸਾਸ ਨਾਲ ਜੁੜਿਆ ਸੀ। ਇੱਕ “ਆਸ” ਨਾਲ ਜੁੜਿਆ ਸੀ। “ਵਿਸ਼ਵਾਸ” ਨਾਲ ਜੁੜਿਆ ਸੀ। ਇੱਕ ਵਾਰ ਫਿਰ ਤੋਂ ਪੂਰੀ ਢੱਠ ਕੇ, ਜ਼ਿੰਦਗੀ ਦੀ ਨੀਂਹ ਬੱਝ ਰਹੀ ਹੈ। ਹੁਣ ਮੇਰੇ ਜ਼ਹਿਨ ਦੇ ਖ਼ਿਆਲ ਪਹਿਲਾਂ ਨਾਲ਼ੋਂ ਵੱਧ ਸਕਾਰਾਤਮਕ ਹਨ।ਜਦ ਤੱਕ 100% ਦਿਲ ਦੀ ਅਵਾਜ਼ ਨਾ ਆਵੇ ਕਿਸੇ ਨਿੱਜੀ ਰਿਸ਼ਤੇ ਨੂੰ ਕਦੇ “ਹਾਂ” ਨਾ ਆਖੋ। ਸਮਝੌਤਾ ਕਦੇ ਨਾ ਕਰੋ। ਇਹ ਦੁਨੀਆਂ ਸਾਲੋ ਸਾਲ ਤੁਹਾਨੂੰ ਮੇਰੇ ਵਾਂਗ ਬੇਵਕੂਫ ਬਣਾ ਕੇ ਸਵਾਰਥ ਪੂਰਾ ਕਰਦੀ ਹੈ।ਪੈਸੇ ਨੂੰ ਨਹੀਂ, ਰਿਸ਼ਤਿਆਂ ਨੂੰ ਅਹਿਮੀਅਤ ਦੇਣ ਵਾਲੇ, ਤੁਹਾਡੇ ਜਜ਼ਬਾਤਾਂ ਨੂੰ ਅਹਿਮੀਅਤ ਦੇਣ ਵਾਲੇ ਸਾਥੀ ਦੀ ਚੋਣ ਕਰੋ। ਜਦ ਰੋਵੇ ਤੇ “ਡਰਾਮੇ” ਨਾ ਕਹੇ, ਜਦ “ਹੱਸੋ” ਤੇ ਉਸਦੀ ਖੁਸ਼ੀ ਦੂਣੀ ਹੁੰਦੀ ਦਿਸੇ। ਇਸ ਵਿੱਚ ਕਦੇ ਵੀ ਦੋ ਰਾਏ ਨਾ ਰੱਖੋ। “ਸਮਝੌਤਾ ਨਹੀਂ”ਜਿਸ ਦਾ ਦਿਲ ਨਹੀਂ ਉਸ ਨੇ ਕਰੋੜਾਂ ਹੁੰਦਿਆਂ ਵੀ ਇਕ ਰੁਪਈਆ ਨਹੀਂ ਖਰਚਣਾ, ਜਿਸ ਕੋਲ ਕੁੱਝ ਨਹੀਂ ਉਹ ਮੇਰੇ ਬਾਪ ਵਾਂਗ ਅਖੀਰਲੀ ਠੀਕਰੀ ਵੀ ਤੁਹਾਡੇ ਨਾਮ ਲਿਖ ਦਵੇਗਾ। ਪਦਾਰਥਵਾਦੀ ਸੋਚ ਤੋਂ ਹੱਟ ਕੇ ਰਿਸ਼ਤੇ ਦੀ ਚੋਣ ਕਰੋ। ਪਿਆਰ ਅਤੇ ਸਤਿਕਾਰ ਦੀ ਨੀਂਹ ਬੱਝੇਗੀ ਤੇ ਉਹ ਇੰਨੀ ਊਰਜਾ ਪੈਦਾ ਕਰ ਦਵੇਗਾ ਤੁਹਾਡੇ ਵਿੱਚ ਕਿ ਵੱਡੀ ਚੁਣੌਤੀ ਵੀ, ਬਹੁਤ ਨਿੱਕੀ ਜਿਹੀ ਗੱਲ ਲੱਗਣ ਲੱਗ ਜਾਵੇਗੀ। “ਰਿਸ਼ਤਿਆਂ” ਵਿੱਚ ਸਵਾਰਥ ਹੋਵੇਗਾ ਤੇ ਕਦੇ ਵੀ “ਪਿਆਰ” ਦੀ ਬੇਸ਼ੁਮਾਰ ਤਾਕਤ ਦਾ ਅਹਿਸਾਸ ਨਹੀਂ ਹੋ ਸਕਦਾ। “ਦੋ ਜਾਣੇ ਇੱਕ ਹਨ” ਇਸ ਅਹਿਸਾਸ ਵੱਲ ਕਦਮ ਵਧਣੇ ਚਾਹੀਦੇ ਹਨ।ਤੇ ਸਾਨੂੰ ਖ਼ੁਸ਼ ਰਹਿਣ ਲਈ ਤੇ ਨਿਰਸਵਾਰਥ ਭਲਾ ਕਰਦੇ ਰਹਿਣ ਲਈ, “ਨਿੱਜੀ ਪਿਆਰੇ ਰਿਸ਼ਤੇ” ਅਤੇ ਉਸ ਵਿੱਚੋਂ ਉਪਜਦੀ “ਬੇਸ਼ੁਮਾਰ ਤਾਕਤ” ਚਾਹੀਦੀ ਹੈ।ਜ਼ਿੰਦਗੀ ਦੇ ਚੰਗੇ ਮਾੜੇ ਸਮਿਆਂ ਵਿੱਚ, ਬਣੇ ਰਹੋ। ਬਣੇ ਰਹਿਣਾ ਹੀ ਸਫ਼ਲਤਾ ਹੈ। - ਮਨਦੀਪ ਕੌਰ ਟਾਂਗਰਾ

Facebook Link
18 ਨਵੰਬਰ 2023

“ਵਿਸ਼ਵਾਸ” ਅਤੇ “ਆਸ” ਤੇ ਜਿਊਂਦੀ ਹਾਂ। ਔਖੇ ਸਮੇਂ ਵਿੱਚ “ਆਸ” ਦਾ ਪੱਲਾ ਕਦੇ ਨਾ ਛੱਡੋ। “ਆਸ” ਦੀ ਕਰਾਮਾਤ ਤੱਦ ਹੀ ਹੁੰਦੀ ਹੈ ਜਦ “ਵਿਸ਼ਵਾਸ” ਦ੍ਰਿੜ ਹੋਵੇ, “ਵਿਸ਼ਵਾਸ” ਦ੍ਰਿੜ ਤੱਦ ਹੀ ਹੋ ਸਕਦਾ ਹੈ ਜਦ ਦਿਲ ਵਿੱਚ ਉਸ ਨੂੰ ਵੀ “ਮੁਆਫ਼” ਕਰ ਸਕੋ ਜਿਸ ਕਰਕੇ “ਆਸ” ਦਾ ਪੱਲਾ ਫੜ੍ਹਨਾ ਪੈ ਗਿਆ ਹੈ। ਇਹ ਗੇੜ ਹੀ ਹੈ .. ਆਸ .. ਵਿਸ਼ਵਾਸ .. ਤੇ ਮੁਆਫ਼ ਦਾ।ਕਈ ਵਾਰ ਅਸੀਂ ਧੋਖੇ ਦੇ ਸ਼ਿਕਾਰ ਹੁੰਦੇ ਹਾਂ, ਜਾਂ ਸਾਨੂੰ ਲੱਗਦਾ ਕਿਸੇ ਨੇ ਆਪਣੇ ਫਾਇਦੇ ਲਈ ਸਾਨੂੰ ਵਰਤ ਲਿਆ ਹੈ। ਜਦ ਤੁਹਾਡੇ ਬਹੁਤ ਔਖੇ ਸਮੇਂ ਤੁਹਾਡੇ ਅਜ਼ੀਜ਼ ਛੱਡ ਜਾਣ ਤੇ ਇਸ ਨੂੰ ਵਰਤਿਆ ਜਾਣਾ ਹੀ ਕਿਹਾ ਜਾ ਸਕਦਾ ਹੈ। ਤੇ ਅਸੀਂ “ਦੁੱਖ” ਦੇ ਗੇੜ ਵਿੱਚ ਪੈ ਜਾਂਦੇ ਹਾਂ।ਲੋਕ ਅਕਸਰ ਸਲਾਹ ਦੇਣਗੇ “ਆਸ ਹੀ ਨਾ ਰੱਖੋ ਕਿਸੇ ਤੋਂ”। ਅਸੀਂ ਖ਼ੁਦ ਵੀ ਆਪਣੇ ਆਪ ਨੂੰ ਇਹੀ ਕਹਿੰਦੇ ਹਾਂ, ਆਸ ਹੀ ਨਹੀਂ ਰੱਖਣੀ ਕਿਸੇ ਤੋਂ, ਦਿਲ ਨਹੀਂ ਦੁਖੇਗਾ ਫ਼ੇਰ। ਦੁਨੀਆਂ ਵਿੱਚ ਤੁਹਾਡੇ ਵਰਗੇ ਤੇ ਤੁਹਾਡੇ ਤੋਂ ਵੀ ਬਹੁਤ ਚੰਗੇ ਲੋਕ ਹਨ। “ਆਸ” ਨੂੰ ਪੂਰੀ ਚੜ੍ਹਦੀ ਕਲਾ ਵਿੱਚ ਰੱਖੋ। ਜ਼ਿੰਦਗੀ ਵਿੱਚ “ਆਸ” ਕਾਇਮ ਰੱਖੋ, ਜਿਵੇਂ ਮੈਂ ਆਪਣੀ ਨਿੱਜੀ ਜ਼ਿੰਦਗੀ ਵਿੱਚ ਰੱਖੀ। ਤੁਹਾਨੂੰ ਬਹੁਤ ਚੰਗੇ ਇਨਸਾਨ ਵੀ ਮਿਲਣਗੇ, ਜਿਨ੍ਹਾਂ ਤੇ ਤੁਸੀਂ “ਵਿਸ਼ਵਾਸ” ਕਰ ਸਕਦੇ ਹੋ।“ਵਿਸ਼ਵਾਸ” ਪੂਰਾ ਹੁੰਦਾ ਹੈ, ਇਹ ਕਦੇ ਵੀ ਅੱਧਾ ਅਧੂਰਾ ਨਹੀਂ ਹੁੰਦਾ। ਜਿਨ੍ਹਾਂ ਨੂੰ ਤੁਹਾਡੇ ਤੇ ਤੁਹਾਡੀ ਕਾਬਲੀਅਤ ਤੇ ਵਿਸ਼ਵਾਸ ਨਹੀਂ ਉਹਨਾਂ ਨੂੰ ਤੁਸੀਂ ਵਿਸ਼ਵਾਸ ਕਦੇ ਦਵਾ ਵੀ ਨਹੀਂ ਸਕਦੇ। ਉਹਨਾਂ ਨੂੰ ਚਾਹੇ ਤੁਸੀਂ ਤਾਰੇ ਤੋੜ ਕੇ ਲਿਆ ਦਿਓ ਉਹ ਤੁਹਾਡੀ ਮਿਹਨਤ ਤੇ ਕਾਬਲੀਅਤ ਨਹੀਂ ਸਮਝਣਗੇ ਬਲਕਿ ਜਦ ਵੀ ਤੁਸੀਂ ਕਾਮਯਾਬ ਹੋਵੇਗੇ ਤੁਹਾਡਾ “ਤੁੱਕਾ” ਸਮਝਣਗੇ। ਐਸੇ ਲੋਕ ਜਦ ਅਲਵਿਦਾ ਕਹਿਣ, ਸ਼ੁਕਰ ਕਰੋ। ਪਰ ਤੁਹਾਡੇ ਤੇ “ਵਿਸ਼ਵਾਸ” ਕਰਨ ਵਾਲੇ ਤੁਹਾਡੇ ਅਜ਼ੀਜ਼ ਸਭ ਤੋਂ ਔਖੇ ਸਮੇਂ ਤੁਹਾਡੇ ਨਾਲ ਹੋਣਗੇ। ਅੱਧੇ ਅਧੂਰੇ ਨਹੀਂ, ਪੂਰੇ। ਤੁਹਾਡੇ ਕਹਿਣ ਤੇ ਵੀ ਤੁਹਾਨੂੰ ਛੱਡ ਕੇ ਨਹੀਂ ਜਾਣਗੇ।ਇਹ ਵੀ ਯਾਦ ਰੱਖਣਾ ਕਿ ਕੋਈ ਤੁਹਾਡੇ ਨਾਲ ਪੂਰਾ ਸਾਥ ਦੇ ਸਕਦਾ ਹੈ, ਆਪਣਾ 101% ਦੇ ਸਕਦਾ ਹੈ, ਪਰ ਜ਼ਿੰਦਗੀ ਦੀਆਂ ਚੁਣੌਤੀਆਂ ਦੇ ਹੱਲ ਸਾਡੇ ਖ਼ੁਦ ਦੇ ਸਾਥ ਬਿਨ੍ਹਾਂ ਨਹੀਂ ਨਿਕਲ ਸਕਦੇ। ਉਦਾਹਰਨ ਦੇ ਤੌਰ ਤੇ , ਕੋਈ ਸਾਨੂੰ ਹਸਾ ਸਕਦਾ ਹੈ, ਬਿਮਾਰ ਨੂੰ ਉਠਾ ਸਕਦਾ ਹੈ, ਨਿੱਜੀ ਕਾਰੋਬਾਰੀ ਸਲਾਹ ਦੇ ਸਕਦਾ ਹੈ, ਪਰ “ਇੱਛਾ ਸ਼ਕਤੀ” ਅਸੀਂ ਖ਼ੁਦ ਪੈਦਾ ਕਰਨੀ ਹੈ। ਸਾਡੇ ਤੇ ਵਿਸ਼ਵਾਸ ਕਰਨ ਵਾਲਾ ਸਾਡੀ ਜਗ੍ਹਾ ਲੈ ਕੇ “ਇੱਛਾ ਸ਼ਕਤੀ” ਨਹੀਂ ਪੈਦਾ ਕਰ ਸਕਦਾ।ਮੇਰੀ ਜ਼ਿੰਦਗੀ ਦੇ ਨਵੇਂ ਮੋੜ ਤੋਂ, ਮੇਰਾ ਇਹ ਨਿੱਜੀ ਤਜ਼ੁਰਬਾ ਹੈ।ਬਣੇ ਰਹੋ, ਬਣੇ ਰਹਿਣਾ ਹੀ ਸਫ਼ਲਤਾ ਹੈ।- ਮਨਦੀਪ ਕੌਰ ਟਾਂਗਰਾ

Facebook Link
16 ਨਵੰਬਰ 2023

“ਜੋ ਸਕੇ ਦਾ ਸਕਾ ਨਹੀਂ, ਉਹ ਕਿਸੇ ਦਾ ਵੀ ਸਕਾ ਨਹੀਂ।”

Facebook Link
13 ਨਵੰਬਰ 2023

ਮਾੜੇ ਤੋਂ ਮਾੜੇ ਸਮੇਂ ਦੀ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ। ਇਹ ਨਾ ਹੁੰਦਾ ਤਾਂ ਕਦੇ ਨਾ ਪਤਾ ਲੱਗਦਾ ਕੌਣ ਨਾਲ ਹੈ ਕੌਣ ਨਹੀਂ। ਜਿਵੇਂ ਗਰਮ ਪਾਣੀ ਹੁੰਦੇ ਹੀ ਡੱਡੂ ਸ਼ਲਾਂਘ ਮਾਰ ਬਾਹਰ ਆ ਜਾਂਦਾ ਹੈ, ਬਹੁਤ ਲੋਕ ਤੁਹਾਡੇ ਦੋਸਤ, ਅਜ਼ੀਜ਼ ਹੋਣ ਦੇ ਦਾਅਵੇ ਕਰਦੇ ਹਨ ਪਰ ਅਸਲੀਅਤ ਸਭ ਤੋਂ ਔਖੇ ਸਮੇਂ ਸਾਹਮਣੇ ਆਉਂਦੀ ਹੈ। ਔਖੇ ਸਮੇਂ ਜੀਵਨ-ਸਾਥੀ ਵੀ ਸਾਥ ਛੱਡ ਜਾਵੇ, ਮਾਂ ਬਾਪ ਛੱਡ ਜਾਣ, ਬੱਚੇ ਛੱਡ ਜਾਣ, ਦੋਸਤ ਛੱਡ ਜਾਣ, ਕਿਸੇ ਲਈ ਵੀ ਮਨ ਵਿੱਚ ਬੇਈਮਾਨੀ ਆ ਜਾਵੇ, ਕੁੱਝ ਵੀ ਸੰਭਵ ਹੈ।ਤੁਹਾਡੀ ਹਰ ਚੰਗਿਆਈ ਮਿੱਟੀ ਹੋ ਜਾਂਦੀ ਹੈ, ਜਦ ਦੂਸਰੇ ਦਾ ਤੁਹਾਡੇ ਤੋਂ ਮਤਲਬ ਪੂਰਾ ਹੋਣਾ ਬੰਦ ਹੋ ਜਾਂਦਾ ਹੈ। ਗਿਆਰਾਂ ਸਾਲ ਬਾਅਦ ਜਦ ਮੈਂ ਵੱਖ ਹੋਈ ਤੇ ਮੈਂ ਚਾਹੁੰਦੀ ਤੇ ਰਿਸ਼ਤੇ ਦੇ ਨਾਲ ਨਾਲ ਆਪਣੇ ਕਾਰੋਬਾਰ ਨੂੰ ਬੰਦ ਕਰ ਸਕਦੀ ਸੀ ਤੇ ਸੌਖਾ ਸਾਹ ਲੈ ਸਕਦੀ ਸੀ। ਮੇਰੇ ਮਾਂ ਬਾਪ ਦਾ ਘਰ, ਜਾਇਦਾਦ ਜੋ ਬੈਂਕ ਨੂੰ ਕਿਸੇ ਦੇ ਸੁਪਨੇ ਪੂਰੇ ਕਰਦੇ ਕਰਦੇ ਦਿੱਤੀ ਹੈ, ਛੁਡਵਾ ਸਕਦੀ ਸੀ। ਮੈਨੂੰ 130 ਬੱਚੇ ਦਿਖਦੇ ਸਨ, ਉਹਨਾਂ ਨੂੰ ਮੈਂ ਚਾਹੇ ਨਾ ਦਿਸ ਰਹੀ ਹੋਵਾਂ। ਮੈਂ ਕਾਰੋਬਾਰ ਨੂੰ ਹਰ ਹਲਾਤ ਜਾਰੀ ਰੱਖਿਆ ਭਾਵੇਂ ਕਈ ਗ੍ਰਾਹਕ ਤੇ ਕਈ ਟੀਮ ਮੈਂਬਰ ਮੈਨੂੰ ਛੱਡ, ਮੇਰੇ ਸਾਥੀ ਨਾਲ ਜੁੜ ਗਏ ਹੋਣਗੇ, ਮੈਨੂੰ ਕਈ ਗੁਣਾਂ ਹੋਰ ਲੋਨ ਲੈਣੇ ਪਏ ਤੇ ਕਈ ਮਹੀਨੇ ਤਨਖਾਵਾਂ ਲੇਟ ਹੋ ਗਈਆਂ ਅਤੇ ਮੇਰੇ ਲਈ ਸਭ ਇਕੱਲੇ ਸੰਭਾਲ਼ਣਾ ਇੱਕ ਬਹੁਤ ਹੀ ਵੱਡੀ ਚੁਣੌਤੀ ਬਣ ਗਇਆ। ਸਮਾਂ ਕੋਸ਼ਿਸ਼ ਕਰਦਾ ਹੈ, ਤੁਹਾਨੂੰ ਖ਼ਤਮ ਕਰਨ ਦੀ।ਮੇਰਾ ਤਜ਼ੁਰਬਾ ਦੱਸਦਾ ਹੈ, ਹਰ ਚੀਜ਼ ਸਹਿਣ ਹੋ ਜਾਂਦੀ ਹੈ, ਹੱਲ ਲੱਭ ਜਾਂਦਾ ਹੈ। ਪਰ ਜਦ ਤੁਹਾਨੂੰ ਕੋਈ ਮਤਲਬੀ “ਧੋਖਾ” ਦੇ ਰਿਹਾ ਹੁੰਦਾ ਹੈ, ਤੁਹਾਡੇ ਨਾਲ ਮਿਹਨਤ ਕਰਨ ਦਾ ਦਾਅਵਾ ਕਰ ਰਿਹਾ ਹੁੰਦਾ ਹੈ, ਛੱਲ ਤੇ ਫ਼ਰੇਬ ਕਰ ਰਿਹਾ ਹੁੰਦਾ, ਆਪਣੀ ਜ਼ਮੀਰ ਮਾਰ ਬੈਠਾ ਹੁੰਦਾ ਹੈ ਤੇ ਉਸਦਾ ਹੱਲ ਲੱਭਣਾ ਕਈ ਵਾਰ ਬਹੁਤ ਔਖਾ ਹੋ ਜਾਂਦਾ ਹੈ। “ਧੋਖੇ” ਦਾ ਧੱਕਾ ਸਹਿਣ ਕਰਨਾ ਤੇ ਉਸ ਨੂੰ ਮੁਆਫ਼ ਕਰਨ ਲਈ ਵੱਡਾ ਜਿਗਰਾ ਚਾਹੀਦਾ ਹੈ। ਵੱਡਾ ਜਿਗਰਾ ਰੱਬ ਦੇ ਵਿੱਚ ਵਿਸ਼ਵਾਸ ਕਰਨ ਨਾਲ ਬਣਦਾ, ਕਿ ਉਸ ਤੋਂ ਉੱਪਰ ਨਿਬੇੜੇ ਕਰਨ ਵਾਲਾ ਕੋਈ ਨਹੀਂ। ਮੇਰੇ ਕਈ ਸਭ ਤੋਂ ਕਰੀਬੀ ਸਾਥੀ ਔਖੇ ਵੇਲੇ ਕਾਰੋਬਾਰ ਵਿੱਚ ਅਲਵਿਦਾ ਕਹਿ ਗਏ ਤੇ ਬਹੁਤ ਸਾਥੀ ਅੱਜ ਵੀ ਚੱਟਾਨ ਵਾਂਗ ਹਨ।ਮੈਂ ਸਿਫ਼ਰ ਹੋਣਾ ਸਿੱਖਿਆ ਹੈ ਪਰ ਬੁਜ਼ਦਿਲ ਤੇ ਫ਼ਰੇਬੀ ਬਣਨਾ ਨਹੀਂ। ਮੈਂ ਚੰਗੀ ਸੋਚ ਤੇ ਪਹਿਰਾ ਦੇਣਾ ਸਿੱਖਿਆ ਹੈ, ਛੱਲ ਫ਼ਰੇਬ ਨਾਲ ਕਿਰਤ ਕਰਨਾ ਨਹੀਂ। ਮੈਨੂੰ ਦੂਰ ਦੂਰ ਤੱਕ ਸੋਚ ਕੇ ਵੀ ਇਹ ਨਹੀਂ ਲੱਗਦਾ ਕਿ ਕਦੇ ਮੈਂ ਕਿਸੇ ਸਾਥੀ ਦਾ ਨੁਕਸਾਨ ਸੋਚਿਆ ਹੋਵੇ। 2016 ਵਿੱਚ ਮੇਰੇ ਕੋਲ 22 ਦੀ ਟੀਮ ਸੀ ਤੇ 21 ਦੀ ਟੀਮ ਮੈਨੂੰ ਛੱਡ ਗਈ ਤੇ ਮੈਂ ਫਿਰ ਤੋਂ ਇੱਕ ਤੋਂ ਸ਼ੁਰੂ ਕੀਤਾ। ਤੇ ਅੱਜ ਫੇਰ ਐਸਾ ਸਮਾਂ ਹੈ ਜਿੱਥੇ ਮੇਰੇ ਵੱਖ ਹੋਣ ਤੋਂ ਬਾਅਦ, ਮੇਰੇ ਸਭ ਤੋਂ ਔਖੇ ਸਮੇਂ ਵਿੱਚ ਸਿਰਫ਼ ਚੁਣਿੰਦਾ ਲੋਕ ਮੇਰੇ ਨਾਲ ਹਨ। ਮੇਰਾ ਕਾਰੋਬਾਰੀ ਸਫ਼ਰ ਫ਼ੇਰ ਇੱਕ ਤੋਂ ਸ਼ੁਰੂ ਹੈ। ਅਗਲੇ ਕਈ ਸਾਲ ਫੇਰ ਉੱਠਣ ਵਿੱਚ ਲੱਗ ਸਕਦੇ ਹਨ।ਪਰ ਮੈਂ ਐਸੀ ਔਰਤ ਹਾਂ ਜਿਸ ਦੇ ਤਜ਼ੁਰਬਿਆਂ ਦਾ ਸਿਰਨਾਵਾਂ ਹੀ “ਸਿਖ਼ਰ ਤੋਂ ਸਿਫ਼ਰ, ਤੇ ਸਿਫ਼ਰ ਤੋਂ ਸਿਖ਼ਰ ਹੋਣਾ ਹੈ”ਹੁਣੇ ਹੁਣੇ ਮੈਂ ਨਿੱਜੀ ਜ਼ਿੰਦਗੀ ਵਿੱਚ “ ਸਿਫ਼ਰ ਤੋਂ ਸਿਖ਼ਰ “ ਹੋਈ ਹਾਂ। ਤੇ ਕਾਰੋਬਾਰੀ ਵਿੱਚ “ ਸਿਖ਼ਰ ਤੋਂ ਸਿਫ਼ਰ” - ਇਹ ਮੁੜ ਮੁੜ “ਸਿਖ਼ਰ ਸਿਫ਼ਰ” ਮੈਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਸਾਨੂੰ ਸਭ ਨੂੰ ਹੀ।ਕਦੇ ਵੀ ਹੌਂਸਲਾ ਨਾ ਛੱਡੋ, “ਸਿਖ਼ਰ ਸਿਫ਼ਰ” ਦੇ ਸਫਰ ਜਾਰੀ ਰੱਖੋ। ਬਣੇ ਰਹੋ। ਕਿਉਂ ਕਿ “ਬਣੇ ਰਹਿਣਾ ਹੀ ਸਫ਼ਲਤਾ ਹੈ”।

Facebook Link
12 ਨਵੰਬਰ 20

ਮੈਨੂੰ ਯਾਦ ਹੈ, ਪਿਛਲੀ ਦੀਵਾਲੀ ਨਾ ਰੰਗ ਚੰਗੇ ਲੱਗਦੇ ਸਨ, ਨਾ ਦੀਵੇ ਨਾ ਪਟਾਕੇ ਨਾ ਹਾਸੇ। ਪਰ ਸੋਹਣੇ ਦਿਨਾਂ ਦੀ ਮੈਂ “ਆਸ” ਨਹੀਂ ਛੱਡੀ। ਹੁਣ “ਪਿਆਰ” ਸੰਗ ਸਭ ਕੁੱਝ ਵਧੀਆ ਲੱਗਦਾ ਹੈ। ਘੁੱਪ ਹਨ੍ਹੇਰੇ ਰੁਸ਼ਨਾਉਣ ਦੀ ਤਾਕਤ ਰੱਖਦਾ ਹੈ ਰੱਬ। ਕਿਓਂ ਫਿਕਰ ਕਰਨਾ ਜਦ ਉਹ ਆਪ ਤੁਹਾਡੀਆਂ ਪਰੇਸ਼ਾਨੀਆਂ ਦੇ ਹੱਲ ਲੱਭਦਾ ਹੈ। ਸਿਰਫ਼ ਵਿਸ਼ਵਾਸ ਜਤਾਓ ਉਸ ਰੱਬ ਤੇ, ਆਪਣੇ ਆਪ ਤੇ, ਨੀਅਤ ਖੋਟੀ ਨਾ ਰੱਖੋ। ਸਹਿ ਕੇ ਵੀ, ਸਬਰ ਦਾ ਬੰਨ੍ਹ ਨਾ ਟੁੱਟਣ ਦਿਓ, ਚੰਗੇ ਬਣੇ ਰਹੋ। ਮੇਰੀ ਜ਼ਿੰਦਗੀ ਦਾ ਨਿੱਜੀ ਬਦਲਾਵ ਰੱਬ ਵਿੱਚ ਉਸ ਵਿਸ਼ਵਾਸ ਦਾ ਨਤੀਜਾ ਹੈ, ਜੋ ਹਰ ਇਨਸਾਨ ਨੂੰ ਉਸ ਤੇ ਹੋਣਾ ਚਾਹੀਦਾ ਹੈ। ਬਹੁਤ ਪਿਆਰੇ ਜੀਵਨ ਦੀ ਚੰਗੀ ਸ਼ੁਰੂਆਤ ਹੈ, ਮੇਰੇ ਮਨ ਦਾ ਸਕੂਨ ਹੈ। ਦੀਵਾਲੀ ਮੁਬਾਰਕ - #ਹਮ

Facebook Link
26 ਅਕਤੂਬਰ 2023

ਜ਼ਿੰਦਗੀ ਫ਼ੇਰ ਸ਼ੁਰੂ ਕਰੋ.. ਹਜ਼ਾਰਾਂ ਕੁੜੀਆਂ ਇਹ ਫ਼ੈਸਲਾ ਲੇਣ ਤੋਂ ਡਰਦੀਆਂ ਹਨ। ਖ਼ਤਮ ਹੋ ਕੇ ਆਪਣੇ ਆਪ ਵਿੱਚੋਂ, ਆਪਣੇ ਆਪ ਨੂੰ ਜਨਮ ਦਿਓ। ਪਹਿਲਾ ਜਨਮ ਮਾਂ ਦਿੰਦੀ ਤੇ ਦੂਜਾ ਅਸੀਂ ਖ਼ੁਦ ਨੂੰ ਆਪਣੇ ਆਪ ਦੇਣਾ ਹੈ। ਮਾਂ ਵਾਂਗ ਸਾਰੀਆਂ ਪੀੜਾਂ ਸਹਿ ਕੇ।ਪਿਆਰੀਆਂ ਧੀਆਂ ਦੇ ਜਦੋਂ ਹਾਸੇ ਫਿੱਕੇ ਪੈਂਦੇ ਹਨ, ਸ਼ਿੰਗਾਰ ਤੋਂ, ਮੁਸਕਰਾਉਣ ਤੋਂ, ਵਿਸ਼ਵਾਸ ਕਰਨ ਤੋਂ ਕਿਨਾਰਾ ਕਰ ਲੈੰਦੀਆਂ ਹਨ। ਆਪਣੇ ਜੀਵਨ ਤੋਂ ਮੈਂ ਸਿੱਖਦੀ ਹਾਂ “ਆਸਤਕ” ਬਣੋ। ਜੇ ਵਿਸ਼ਵਾਸ ਹੈ ਉਸ ਰੱਬ ਤੇ, ਜੇ ਤੁਹਾਡਾ ਮਨ ਸਾਫ਼ ਹੈ ਤੇ ਰੱਬ ਨੇ ਬਹੁਤ ਸੋਹਣਾ ਸੋਚਿਆ ਹੋਵੇਗਾ ਤੁਹਾਡੇ ਲਈ। “ਸ਼ਿੰਗਾਰ, ਮੁਸਕਰਾਹਟਾਂ ਅਤੇ ਵਿਸ਼ਵਾਸ” ਦੇ ਮੋਤੀ ਫ਼ੇਰ ਤੋਂ ਚੁਣੋ।ਮੰਨਿਆ ਅਸੀਂ ਸਭ ਕੁੱਝ ਗਵਾ ਲਿਆ ਹੋਵੇ, ਨੁਕਸਾਨ ਅਤੇ ਗਮਾਂ ਦੀ ਗਹਿਰੀ ਖੱਡ ਵਿੱਚ ਹਾਂ, ਪਰ ਰੱਬ ਦੀ “ਸ਼ਕਤੀ” ਤੇ “ਕਰਾਮਾਤ” ਕਿੰਨੀ ਹੋ ਸਕਦੀ ਹੈ ਇਸ ਨੂੰ ਸੋਚਣ ਦਾ ਵਿਚਾਰ ਪੈਦਾ ਕਰਨਾ ਵੀ ਔਖਾ ਹੈ। ਜੇ ਤੁਸੀਂ ਨਿੱਘੇ ਦਿਲਾਂ ਦੀਆਂ ਰਾਣੀਆਂ ਹੋ ਤੇ ਰੱਬ ਨੇ ਕੋਈ ਰਾਜਕੁਮਾਰ ਤੁਹਾਡੇ ਲਈ ਵੀ ਜ਼ਰੂਰ ਚੁਣਿਆ ਹੋਵੇਗਾ। ਜ਼ਿੰਦਗੀ ਨੂੰ ਫੇਰ ਸ਼ੁਰੂ ਕਰੋ - ਆਸਤਕ ਅਤੇ ਨਿੱਘੇ ਦਿਲਾਂ ਨਾਲ।- ਮਨਦੀਪ ਕੌਰ ਟਾਂਗਰਾ|

Facebook Link
21 ਅਕਤੂਬਰ 2023

"ਸੋਚ" ਦਾ "ਸਿਖ਼ਰ" ਹੋਵੇ, ਤੇ "ਕਿਰਤ" ਨਾਲ ਬਣਿਆ “ਹੀਰਾ” ਤਰਾਸ਼ਣ ਲਈ ਜੌਹਰੀ ਰੱਬ ਆਪ ਭੇਜਦਾ ਹੈ। “ਸਬਰ” ਅਤੇ “ਸ਼ੁਕਰਾਨਾ” ਤੁਹਾਨੂੰ ਕਦੇ ਵੀ ਡੋਲਣ ਨਹੀਂ ਦਿੰਦਾ। ਜਦ ਜ਼ਿੰਦਗੀ ਵਿੱਚ ਘੁੱਪ ਹਨ੍ਹੇਰਾ ਹੋਵੇ ਤੇ ਕਦੇ “ਆਸ” ਨਾ ਛੱਡੋ। ਸੂਰਜ ਚੜ੍ਹਦਾ ਹੈ। ਵਿਆਹ ਬੰਧਨ ਵਿੱਚ ਬੱਝ ਕੇ ਮੈਨੂੰ ਬਹੁਤ ਖ਼ੁਸ਼ੀ ਹੈ ਮੈਂ ਮੋਗਾ ਜ਼ਿਲ੍ਹੇ ਵਿੱਚ, 38 ਸਾਲਾਂ ਤੋਂ ਬੱਚਿਆਂ ਦੇ ਮਾਹਰ ਡਾਕਟਰ ਨਰਿੰਦਰ ਸਿੰਘ ਜੀ, ਵਰਿੰਦਰ ਕੌਰ ਜੀ ਦੇ ਪਰਿਵਾਰ ਅਤੇ ਖ਼ਾਸ ਤੌਰ ਤੇ ਜ਼ਿਲ੍ਹਾ “ਮੋਗੇ” ਦੀ "ਧੀ" ਅਤੇ ਹਰਸਿਮਰਨ ਸਿੰਘ ਦੀ ਜੀਵਨ-ਸਾਥੀ ਬਣੀ ਹਾਂ।

Facebook Link
20 ਅਕਤੂਬਰ 2023

ਜ਼ਿੰਦਗੀ ਦੀ ਨਵੀਂ ਸ਼ੁਰੂਆਤ ਵਿੱਚ ਤੁਹਾਡੀਆਂ ਬਹੁਤ ਸਾਰੀਆਂ ਦੁਆਵਾਂ ਦੀ ਆਸ ਹੈ। With the grace of Waheguru and blessings of our parents, friends and relatives - Our “Forever” begins now - A journey to “Oneness” #ਹਮ #HM

Facebook Link
18 ਅਕਤੂਬਰ 2023

ਹਮੇਸ਼ਾਂ ਕਹਿੰਦੀ ਹਾਂ “ਬਣੇ ਰਹਿਣਾ ਹੀ ਜ਼ਿੰਦਗੀ ਹੈ”, ਮੇਰੇ ਆਰਮੀ ਵਿੱਚੋਂ ਇੱਕ ਸੱਜਣ ਨੇ ਦੱਸਿਆ ਕਿ ਇੱਕ ਮਿਸ਼ਨ ਦੌਰਾਨ ਗੋਡੇ ਵਿੱਚ ਗੋਲੀ ਲੱਗੀ। ਕਈ ਵਾਰ ਸਿਪਾਹੀ ਨੂੰ ਗੋਡੇ ਵਿੱਚ ਗੋਲੀ ਲੱਗਦੀ ਹੈ ਤੇ ਇੰਝ ਲੱਗਦਾ ਕਿ ਉੱਠਣਾ ਹੀ ਨਹੀਂ ਕਦੇ.. ਪਰ 1-2 ਸਾਲ ਵਿੱਚ ਸਭ ਦਰੁਸ ਹੋ ਜਾਂਦਾ। ਮੈਂ ਵੀ ਇਹ ਸਮਝਦੀ ਕਿ ਕਈ ਵਾਰ ਅਸੀਂ ਗੋਡੇ ਵਿੱਚ ਗੋਲੀ ਲੱਗੇ ਸਿਪਾਹੀ ਵਰਗੇ ਹੁੰਦੇ ਹਾਂ, ਪਰ ਦੇਖੋ ਉਹ ਵੀ ਨਾ ਸਹਿਣਯੋਗ ਪੀੜ ਵਿੱਚੋਂ ਲੰਘ ਕਿ ਫੇਰ ਤੁਰਨ ਭੱਜਣ ਲੱਗ ਜਾਂਦਾ ਹੈ। ਜ਼ਿੰਦਗੀ ਵਿੱਚ ਔਖੇ ਸਮੇਂ ਨੂੰ ਅਸੀਂ ਖੂਬਸੂਰਤ ਮੁਸਕਰਾਹਟਾਂ ਨਾਲ ਨਜਿੱਠਣਾ ਹੈ। ਦਿਲ ਕਰੇ ਨਾ ਕਰੇ ਪਰ ਮੁਸਕਰਾਉਣ ਨਾਲ ਹੀ ਕਈ ਮੂਡ ਬਦਲ ਜਾਂਦੇ ਹਨ। ਕੰਮ ਕਰਨ ਦੀ ਊਰਜਾ ਬਣੀ ਰਹਿੰਦੀ ਹੈ। ਇਹ ਨਾ ਭੁੱਲੋ ਕਈ ਵਾਰ ਸੂਰਜ ਦੇਖਣ ਲਈ, ਬਾਰਿਸ਼ ਪੂਰੀ ਰੁਕਣ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਸੂਰਜ ਹਾਂ ਅਸੀਂ। - ਮਨਦੀਪ #MandeepKaurTangra

Facebook Link
01 ਅਕਤੂਬਰ 2023

ਜ਼ਿੰਦਗੀ ਵਿੱਚ ਬੇਸ਼ੁਮਾਰ ਲੋਕ ਆਉਣਗੇ, ਸਿਰਫ਼ ਮਤਲਬ ਲਈ। ਤੁਹਾਡਾ ਖ਼ਾਸਾ ਨੁਕਸਾਨ ਵੀ ਕਰ ਕੇ ਜਾਣਗੇ। ਕਈ ਵਾਰ ਐਸੀ ਦਲਦਲ ਵਿੱਚ ਸੁੱਟ ਜਾਣਗੇ ਕਿ ਉੱਠਣਾ ਨਾਮੁਮਕਿਨ ਲੱਗਦਾ ਹੈ। ਸਭ ਤੋਂ ਔਖੇ ਸਮਿਆਂ ਵਿੱਚ ਹੀ ਤੁਹਾਡੇ ਆਪਣੇ ਤੁਹਾਡੇ ਨਾਲ ਹੁੰਦੇ ਹਨ। ਔਖਾ ਸਮਾਂ ਅਤੇ ਬਹੁਤ ਔਖਾ ਸਮਾਂ ਤੁਹਾਡੀ ਮਦਦ ਕਰਦਾ ਹੈ ਜਾਨਣ ਵਿੱਚ ਕਿ ਸੱਚਮੁੱਚ ਇਹ ਕਰੋੜਾਂ ਦੀ ਦੁਨੀਆਂ ਵਿੱਚ ਤੁਹਾਡੇ ਨਾਲ ਕੌਣ ਖੜ੍ਹਾ ਹੈ।ਮੈਂ ਦੋ ਵਾਰ ਕਾਰੋਬਾਰ ਵਿੱਚ ਬਈਮਾਨੀ ਦੇਖੀ ਹੈ ਜਿਸ ਨਾਲ ਮੇਰਾ ਕਰੋੜਾਂ ਦਾ ਨੁਕਸਾਨ ਕਰਨ ਲੱਗਿਆਂ ਕਿਸੇ ਸ਼ਰਮ ਨਹੀਂ ਮਹਿਸੂਸ ਕੀਤੀ। ਕਿਵੇਂ ਸਾਡੀ ਬੇਈਮਾਨੀ ਨਾਲ 130 ਬੱਚਿਆਂ ਦੀ ਨੌਕਰੀ ਤੇ ਅਸਰ ਪੈਂਦਾ ਇਹ ਇਨਸਾਨੀਅਤ ਨਹੀਂ ਰਹੀ ਹੁਣ। ਲੋਕ ਕਿਸ ਹੱਦ ਤੱਕ ਝੂਠ ਬੋਲ ਕੇ ਤੁਹਾਨੂੰ ਲੁੱਟਦੇ ਰਹਿੰਦੇ ਹਨ ਜਦ ਸਾਹਮਣੇ ਆਉਂਦਾ ਹੈ ਤੇ ਸਿਰ ਮੇਰਾ ਵੀ ਬਹੁਤ ਦੁੱਖਦਾ। ਪਿਆਰੀ ਜ਼ਿੰਦਗੀ ਬਤੀਤ ਕਰਦੇ ਕਈ ਵਾਰ ਕਾਰੋਬਾਰ ਮੇਰੀ ਨੀਂਦ ਚੈਨ ਸਭ ਲੈ ਜਾਂਦਾ ਹੈ। ਨੌਕਰੀ ਕਰਨੀ ਬਹੁਤ ਸੌਖੀ ਹੈ, ਪਰ ਨੌਕਰੀ ਦੇਣੀ ਅਤੇ ਪਿੰਡ ਵਿੱਚ ਰਹਿ ਕੇ ਰੁਜ਼ਗਾਰ ਦੇਣ ਦਾ ਹੱਠ ਕਰਨਾ, ਕਠਿਨ ਹੈ।ਇਹ ਜ਼ਿੰਦਗੀ ਹੈ। ਇਹ ਜਿਊਣ ਦਾ ਨਾਮ ਹੈ। ਔਕੜਾਂ ਮੁਸ਼ਕਲਾਂ ਹੱਲ ਕਰਨ ਦਾ ਨਾਮ। ਕਦੇ ਵੀ ਡੋਲਣ ਦਾ ਨਾਮ ਨਹੀਂ ਹੈ ਜ਼ਿੰਦਗੀ। ਅਸੀਂ ਮੁਸ਼ਕਲਾਂ ਨੂੰ ਸਾਨੂੰ ਤੋੜਨ ਦਾ ਹੱਕ ਨਹੀਂ ਦੇਣਾ, ਅਸੀਂ ਆਪ ਮੁਸ਼ਕਲਾਂ ਤੋੜਨੀਆਂ ਹਨ।ਅਸੀਂ ਬਹੁਤ ਚੰਗੇ ਬਣਦੇ ਬਣਦੇ ਜਾਂ ਬਹੁਤ ਚੰਗਾ ਕਰਦੇ ਕਰਦੇ ਆਪਣੇ ਤੇ ਨਾਜਾਇਜ਼ ਕਿੰਨਾ ਹੀ ਬੋਝ ਚੁੱਕ ਲੈੰਦੇ ਹਾਂ। ਸਮਝ ਲਓ ਜੋ ਤੁਹਾਡਾ ਨੁਕਸਾਨ ਕਰ ਗਿਆ ਉਸ ਦੀ ਵੀ ਕੋਈ ਲੋੜ ਹੋਵੇਗੀ, ਰੱਬ ਨੇ ਤੁਹਾਨੂੰ ਜ਼ਰੀਆ ਬਣਾਇਆ ਉਸਦੀ ਮਦਦ ਕਰਨ ਦਾ। ਕੱਲ ਇਹੀ ਗੱਲ ਕਰਦੇ ਮੇਰੇ ਅਥਰੂ ਨਿਕਲ ਗਏ ਤੇ ਇਹ ਮੈਨੂੰ ਵੀ ਕੱਲ ਸਮਝਾਇਆ ਕਿਸੇ ਨੇ। ਮੇਰੇ ਦਿਲ ਨੂੰ ਛੂਹ ਗਈ ਇਹ ਗੱਲ।ਉੱਠ ਕੇ ਫੇਰ ਜੀਓ ਅਜੇ ਬਹੁਤ ਜਾਨ ਹੈ ਸਾਡੇ ਵਿੱਚ।- ਮਨਦੀਪ ਕੌਰ ਟਾਂਗਰਾ

Facebook Link
17 ਸਤੰਬਰ 2023

ਇਹ ਜ਼ਿੰਦਗੀ ਮਾਂ ਬਾਪ ਦੀ ਦੇਣ ਹੈ। ਇਸ ਤੇ ਪੂਰਾ ਹੱਕ ਵੀ ਮਾਂ ਬਾਪ ਦਾ ਹੈ। ਸਾਹ ਲੈੰਦੀ ਸਾਡੀ ਦੇਹ ਦੀ ਸਾਡੀ ਰੂਹ ਦੀ ਉੱਤਮ ਜ਼ੁੰਮੇਵਾਰੀ ਹੈ ਮਾਂ ਬਾਪ ਦੀ ਇੱਜ਼ਤ ਕਰਨਾ, ਸੇਵਾ ਕਰਨਾ, ਸ਼ੁਕਰਾਨਾ ਕਰਨਾ। ਮਾਂ ਬਾਪ ਨੂੰ ਨਜ਼ਰ-ਅੰਦਾਜ਼ ਕਰਨ ਵਾਲੇ, ਸਦਾ ਨਜ਼ਰ-ਅੰਦਾਜ਼ ਰਹਿੰਦੇ ਹਨ, ਅਤੇ ਫੇਰ ਸ਼ਿਕਵੇ ਕਰਦੇ ਹਨ ਸਾਡੇ ਨਾਲ ਕੁੱਝ ਚੰਗਾ ਕਿਓਂ ਨਹੀਂ ਹੋ ਰਿਹਾ? ਜਿਸ ਬੂਟੇ (ਮਾਂ ਬਾਪ) ਨਾਲ ਅਸੀਂ ( ਬੱਚੇ) ਫੁੱਲ ਵਾਂਗ ਲੱਗੇ ਹਾਂ , ਜੇ ਉਸਦੀ ਪ੍ਰਵਾਹ ਨਾ ਕਰਾਂਗੇ ਤੇ ਬੂਟਾ ਤੇ ਸੁੱਕਣਾ ਨਾਲ ਅਸੀਂ ਵੀ। ਦੁਨੀਆਂ ਦੀ ਹਰ ਮੁਸ਼ਕਲ ਦਾ ਹੱਲ ਕਰਨ ਲਈ ਜੋ ਊਰਜਾ ਦੀ ਸਾਨੂੰ ਲੋੜ ਹੈ ਉਹ ਮਾਂ ਬਾਪ ਤੋਂ ਮਿਲਦੀ ਹੈ। ਸਿਖ਼ਰ ਤੇ ਪਹੁੰਚਣ ਲਈ, ਮਾਂ ਬਾਪ ਦਾ ਫਿਕਰ ਕਰਨ ਵਾਲੀ ਔਲਾਦ ਬਣੋ।

Facebook Link
10 ਸਤੰਬਰ 2023

ਇਹ ਵਿਸ਼ਵਾਸ ਦਿਖਾਓ ਆਪਣੇ ਮਾਂ ਬਾਪ ਤੇ, ਤੁਹਾਨੂੰ ਪੂਰੀ ਜ਼ਿੰਦਗੀ ਕਦੇ ਡਿੱਗਣ ਨਹੀਂ ਦੇਣਗੇ। ਉਹਨਾਂ ਦੀ ਗੱਲ ਮੰਨੋ। ਜਦ ਤੁਸੀਂ ਦੁਨੀਆਂ ਤੇ, ਰੁਤਬੇ ਵਿੱਚ ਸ਼ਾਨ ਨਾਲ ਜੀਅ ਰਹੇ ਹੁੰਦੇ ਹੋ, ਉਹ ਸਿਰਫ਼ ਤੁਹਾਡੇ ਤੇ ਅੱਖ ਟਿਕਾਈ ਖੜ੍ਹੇ ਹੁੰਦੇ। ਸਾਨੂੰ ਲੱਗਦਾ ਅਸੀਂ ਖ਼ੁਦ ਖੜ੍ਹੇ ਹਾਂ.. ਯਾਦ ਰੱਖੋ ਅਸੀਂ ਮਾਂ ਬਾਪ ਦੇ ਸਹਾਰੇ ਹਾਂ ਜਿੱਥੇ ਵੀ ਹਾਂ। ਖ਼ੁਦ ਸਾਡੀ ਕੋਈ ਹਸਤੀ ਨਹੀਂ।

Facebook Link
31 ਅਗਸਤ 2023

ਦੋ ਗੱਲਾਂ ਬਹੁਤ ਖ਼ਾਸ - ਵਿਸ਼ਵਾਸ ਅਤੇ ਸੋਚਅਸੀਂ ਹੁਣ ਵੱਡਾ ਹੀ ਸੋਚਣਾ ਹੈ। ਆਪਣੇ ਤੇ, ਆਪਣੇ ਬੱਚਿਆਂ ਤੇ “ਵਿਸ਼ਵਾਸ” ਕਰਨਾ ਹੈ ਅਤੇ ਹਰ ਰੋਜ਼ ਹਰ ਪਲ, ਉਹਨਾਂ ਦੀ ਸੋਚ “ਸਕਾਰਾਤਮਕ” (positive) ਕਰਨੀ ਹੈ। ਕਹਿੰਦੇ ਹੁੰਦੇ ਹਨ ਚੰਗਿਆਈ ਦੀ ਲੀਕ ਲੰਬੀ ਕਰੋ ਜੇ ਜ਼ਿੰਦਗੀ ਵਿੱਚ ਲੱਗੇ ਕੁੱਝ ਗਲਤ ਹੋ ਗਿਆ ਹੈ। ਇਸੇ ਤਰ੍ਹਾਂ ਸਕਾਰਾਤਮਕ ਸੋਚ ਦੀ ਲੀਕ ਇੰਨੀ ਲੰਬੀ ਕਰ ਲਓ ਕਿ ਉਦਾਸੀ ਜਾਂ ਨਿਰਾਸ਼ਾ ਵਿੱਚ ਜ਼ਿੰਦਗੀ ਦਾ ਇੱਕ ਪਲ ਵੀ ਨਾ ਕਦੇ ਖਰਾਬ ਹੋਵੇ।ਮੇਰੇ ਮਾਤਾ ਪਿਤਾ ਤੋਂ ਸਿੱਖਿਆ ਇਹ ਮੈਂ। ਇੱਕ ਮਿੰਟ ਵੀ ਮੈਂ ਉਦਾਸ ਹੁੰਦੀ, ਪਰੇਸ਼ਾਨ ਹੁੰਦੀ ਸਭ ਤੋਂ ਪਹਿਲਾਂ ਮਨ ਨੂੰ ਖੁਸ਼ ਅਤੇ ਸਥਿਰ ਕਰਨ ਵਿੱਚ ਮੇਰੀ ਮਦਦ ਕਰਦੇ ਹਨ। ਮੇਰੇ ਮਾਤਾ ਪਿਤਾ ਨੇ ਅਤਿਅੰਤ ਪਿਆਰ ਨਾਲ ਇੱਕ ਧੀ ਨੂੰ ਪਾਲ ਕੇ ਦੇਖਿਆ ਹੈ ਕਿ ਬਿਨ੍ਹਾਂ ਡਾਂਟ ਦੇ ਵੀ ਬੱਚਾ ਕਿਤੇ ਪਹੁੰਚ ਸਕਦਾ ਕਿ ਨਹੀਂ? ਮੈਨੂੰ ਲੱਗਦਾ ਮੇਰੇ ਤੇ ਹੋਏ ਇਹ ਪ੍ਰਯੋਗ ( experiment ) ਦਾ ਮੇਰੇ ਸੁਭਾਅ ਅਤੇ ਮਾਨਸਿਕ ਤੌਰ ਤੇ ਕਾਫ਼ੀ ਪ੍ਰਭਾਵ ਹੈ।ਮਾਪੇ ਮੇਰੇ ਬਹੁਤ ਹੀ ਕਰੀਬੀ ਦੋਸਤ ਹਨ, ਜੋ ਗੱਲ ਮੈਨੂੰ ਇੱਕ ਔਰਤ ਨਾਲ ਵੀ ਕਰਨ ਲੱਗੇ ਝਾਕਾ ਹੁੰਦਾ ਹੈ, ਉਹ ਵੀ ਮੈਂ ਆਪਣੇ ਮਾਂ ਬਾਪ ਨਾਲ ਕਰ ਲੈੰਦੀ ਹਾਂ। ਮਾਂ ਬਾਪ ਕਦੇ ਵੀ ਇੱਕਦਮ ਕੋਈ ਗੱਲ ਨਹੀਂ ਕਹਿੰਦੇ, ਮੈਨੂੰ ਸੁਣਦੇ ਹਨ ਅਤੇ ਹਰ ਰੋਜ਼ ਵਕਤ ਦਿੰਦੇ ਹਨ। ਮੇਰੀਆਂ ਗਲਤੀਆਂ ਤੇ ਸਮਝਾਉਂਦੇ ਹਨ, ਗਲਤੀਆਂ ਕਾਰਨ ਮੇਰੇ ਤੇ ਬੇਵਿਸ਼ਵਾਸੀ ਜਾਂ ਨਕਾਰਾਤਮਕ ਸੋਚ ਨਹੀਂ ਮੜ੍ਹਦੇ। ਕੋਈ ਵੀ ਸੰਪੂਰਨ ਨਹੀਂ। ਇਸ ਲਈ ਇੱਕ ਗਲਤੀ ਨਾਲ ਕਦੇ ਵੀ ਆਪਣੇ ਆਪ ਨੂੰ ਜਾਂ ਆਪਣੇ ਬੱਚਿਆਂ ਨੂੰ ਪੂਰਾ ਗਲਤ ਮੰਨਣਾ ਛੱਡ ਦਿਓ।ਸਫ਼ਲਤਾ ਤਜ਼ੁਰਬੇ ਨਾਲ ਮਿਲਦੀ ਹੈ, ਤੇ ਤਜ਼ੁਰਬਾ ਗਲਤੀਆਂ ਤੋਂ ਬਾਅਦ ਤੁਰੰਤ ਸੁਧਾਰ ਕਰ ਕੇ! ਆਪਣੇ ਆਪ ਅਤੇ ਆਪਣੇ ਬੱਚਿਆਂ ਤੇ ਅਟੁੱਟ ਵਿਸ਼ਵਾਸ ਕਰੋ ਅਤੇ ਸੋਚ ਸਦਾ ਸਕਾਰਾਤਮਕ (Positive) ਰੱਖੋ। - ਮਨਦੀਪ

Facebook Link
27 ਅਗਸਤ 2023

ਅਕਸਰ ਲੋਕ ਮੈਨੂੰ ਆਪਣੇ ਘਰਾਂ ਦੀਆਂ ਨੀਹਾਂ ਰੱਖਣ ਲਈ ਸੱਦਾ ਦਿੰਦੇ ਹਨ, ਪਰਿਵਾਰ ਵਾਂਗ ਸਮਝਦੇ ਹਨ। ਬਹੁਤ ਵਧੀਆ ਮਹਿਸੂਸ ਹੁੰਦਾ ਹੈ। ਮੈਂ ਇਸ ਸਤਿਕਾਰ ਲਈ ਸਦਾ ਪੰਜਾਬ ਦੇ ਪਰਿਵਾਰਾਂ ਦੀ ਰਿਣੀ ਹਾਂ। ਬੇਸ਼ੁਮਾਰ ਪਿਆਰ ਨਾਲ ਹੀ ਸੋਹਣਾ ਸਮਾਜ ਸਿਰਜਿਆ ਜਾ ਸਕਦਾ ਹੈ। ਅਸਲ ਵਿੱਚ ਲੋਕ ਪੰਜਾਬ ਦੇ ਨੌਜਵਾਨਾਂ ਨੂੰ ਸੰਸਕਾਰਾਂ ਦੀ, ਮਿਹਨਤ ਦੀ, ਤਰੱਕੀ ਦੀ, ਚੰਗੀ ਸੋਚ ਦੀ ਨੀਂਹ ਰੱਖਦੇ ਵੇਖਣਾ ਚਾਹੁੰਦੇ ਹਨ, ਤਾਂ ਕਿ ਮਜ਼ਬੂਤ ਅਤੇ ਖੁਸ਼ਹਾਲ ਪੰਜਾਬ ਬਣਾ ਸਕੀਏ। - ਮਨਦੀਪ

Facebook Link
25 ਅਗਸਤ 2023

ਸੰਸਾਰ ਵਿੱਚ ਹਰ ਕਿਸੇ ਨੂੰ ਕੋਈ ਨਾ ਕੋਈ ਦੁੱਖ ਹੈ, ਕਿਸੇ ਨੂੰ ਥੋੜ੍ਹਾ ਤੇ ਕਿਸੇ ਨੂੰ ਜ਼ਿਆਦਾ, ਪਰ ਫੇਰ ਵੀ ਦੂਜਿਆਂ ਦੇ ਦੁੱਖ ਵਿਚ ਕੌਣ ਸ਼ਰੀਕ ਹੁੰਦੇ ਹਨ? ਦੂਜਿਆਂ ਦੇ ਦੁੱਖ ਵਿਚ ਸਿਰਫ ਓਹੀ ਸ਼ਰੀਕ ਹੁੰਦੇ ਹਨ ਜੋ ਆਪਣੇ ਨਿੱਜੀ ਦੁੱਖਾਂ ਦੀ, ਆਪਣੀਆਂ ਮੁਸ਼ਕਲਾਂ ਦੀ ਪ੍ਰਵਾਹ ਨਹੀਂ ਕਰਦੇ। ਅੱਜ ਇਨਸਾਨ ਇਨਸਾਨ ਨਾਲ ਪਸ਼ੂ ਵਰਗਾ ਵਿਹਾਰ ਕਰ ਰਿਹਾ ਹੈ, ਪੈਸੇ ਕਮਾਉਣ ਦੀ ਅੱਗ ਵਿੱਚ ਦੀਨ ਈਮਾਨ ਵੀ ਝੁਲਸ ਗਿਆ ਹੈ। ਦੂਜਿਆਂ ਦੇ ਦੁੱਖ ਵਿਚ ਸ਼ਰੀਕ ਹੋਣ ਵਾਲੇ ਵਡਭਾਗੇ ਹਨ, ਉਹਨਾਂ ਦੀਆਂ ਜ਼ਮੀਰਾਂ ਅਜੇ ਜਾਗਦੀਆਂ ਹਨ। ਦੂਜਿਆਂ ਦੇ ਦੁੱਖ ਨੂੰ ਆਪਣਾ ਦੁੱਖ ਸਮਝ, ਸਮਾਂ ਕੱਢਣਾ ਆਪਣੀ ਰੂਹ ਨੂੰ ਖੁਰਾਕ ਦੇਣ ਬਰਾਬਰ ਹੈ, ਜੋ ਦੁਨਿਆਵੀ, ਪਦਾਰਥਵਾਦੀ ਚੀਜ਼ਾਂ ਨਾਲ ਨਹੀਂ ਆ ਸਕਦੀ।

Facebook Link
22 ਅਗਸਤ 2023

ਇਸ ਦੁਨੀਆਂ ਤੇ ਅਸੀਂ “ਸਾਂਝ” ਪਾਉਣ ਲਈ ਆਏ ਹਾਂ। ਇਕੱਲੇ ਰਹਿਣ ਜਾਂ ਅੱਗੇ ਵਧਣ ਨਹੀਂ। ਮੇਰੇ ਤੇਰੇ ਦੀ ਦੁਨੀਆਂ ਵਿੱਚ “ਅਸੀਂ” ਨੂੰ ਭੁੱਲਦੇ ਜਾ ਰਹੇ ਹਾਂ। ਆਓ ਮੇਰਾ ਤੇਰਾ ਕਰਨਾ ਛੱਡ ਦਈਏ, ਮਨ ਲਈਏ ਕਿ ਸਾਰੇ ਆਪਣੇ ਹੀ ਹਨ। ਸੜਕ ਤੇ ਡਿੱਗੇ ਸਾਨੂੰ ਅਨਜਾਣ ਨੇ ਚੁੱਕਣਾ ਹੈ, ਖ਼ੂਨ ਵੀ ਵੱਧ ਚੜ੍ਹ ਅਨਜਾਣ ਨੇ ਦੇਣਾ ਹੈ, ਸਾਡੀ ਤਰੱਕੀ ਤੇ ਵੀ ਅਨਜਾਣ ਸਭ ਤੋਂ ਵੱਧ ਖੁਸ਼ ਹੁੰਦੇ ਹਨ। ਸਭ ਆਪਣੇ ਹਨ, ਬੇਅੰਤ ਪਿਆਰ ਵੰਡ ਜ਼ਿੰਦਗੀ ਜਿਊਣ ਵਿੱਚ ਹੀ ਦਿਲੀ ਸਕੂਨ ਹੈ। ਨਫ਼ਰਤਾਂ ਹੰਕਾਰ ਦਿਖਾਵੇ ਨੂੰ ਨਾਲ ਲੈ ਤੁਰਨ ਵਾਲੇ ਚੈਨ ਦੀ ਨੀਂਦ ਗੁਆ ਬੈਠਦੇ ਹਨ। ਇਹ ਨਾ ਭੁੱਲੋ ਮਨ ਦਾ ਸੁਕੂਨ ਹੀ ਅਸਲ ਅਮੀਰੀ ਹੈ।

Facebook Link
22 ਅਗਸਤ 2023

ਸੜਕਾਂ ਤੇ ਤੁਰਦੀਘਰ ਦੇ ਕੰਮ ਕਰਦੀਪੈਰਾਂ ਵਿੱਚ ਚੱਪਲ਼ਪਵਾਉਣ ਦਾ ਵਕਤ ਨਹੀਂ ..ਸਕੂਲ ਕੀ ਹੁੰਦਾ ਹੈ?ਸਾਬਣ ਕੀ ਹੁੰਦਾ ਹੈ?ਮੈਨੂੰ ਰੋਟੀ ਦੇ ਅੱਗੇਕੁੱਝ ਨਹੀਂ ਪਤਾ..ਵਾਲਾਂ ਦੇ ਕਲਿੱਪਨਹੀਂ ਪਤਾਸਿਰ ਤੇ ਸਿਰਫਭਾਰ ਢੋਣ ਦਾ ਪਤਾ..ਮੈਂ ਪਰਵਾਸੀ ਹਾਂਮੇਰਾ ਕੋਈ ਪਹਿਚਾਣ ਪੱਤਰ ਨਹੀਂਮੇਰੇ ਲਈ ਸਕੂਲ ਦੇ ਦਰਵਾਜ਼ੇ ਵੀਬੰਦ ਨੇ ਬੰਦ ਨੇਵੈਸੇ ਵੀਮੇਰੀ ਝੁੱਗੀ ਵਿੱਚ ਪਾਣੀ ਨਹੀਂਮੈਂ ਨਹਾ ਨਹੀਂ ਸਕਦੀ ਰੋਜ਼ਬੱਸ ਮਿਲੀ ਗੁਲਾਬੀ ਫ਼ਰਾਕਢੱਕ ਗਈ ਸਭ ਅੱਜ.. ਬਾਕੀ ਫੇਰ ਕਦੇ..- “ਝੁੱਗੀਆਂ ਵਿੱਚ ਰਹਿੰਦੀਆਂ ਬਹੁਤ ਸਾਰੀਆਂ ਬਾਲੜੀਆਂ ਦੀ ਕਹਾਣੀ” - ਮਨਦੀਪ ਕੌਰ ਟਾਂਗਰਾ

Facebook Link
22 ਅਗਸਤ 2023

ਖੋਹ ਲੈਣ ਦੇ ਜ਼ਮਾਨੇ ਨੂੰ ਆਪਣੀਆਂ ਮੁਸਕੁਰਾਹਟਾਂ, ਸਕੂਨ ਨਾਲ ਖੁਸ਼ ਰਹੇ ਹਰ ਕੋਈ। ਕੋਈ ਦਰਦ ਵੰਡਾ ਕੇ ਖੁਸ਼ ਹੁੰਦਾ ਤੇ ਕੋਈ ਤੁਹਾਡਾ ਦਰਦ ਵਧਾ ਕੇ। ਬੱਸ ਸਾਹਮਣੇ ਵਾਲੇ ਖੁਸ਼ ਰਹਿਣੇ ਚਾਹੀਦੇ। ਇਹ ਵੀ ਅੰਦਾਜ਼ ਤੁਹਾਨੂੰ ਰੱਬ ਦੇ ਨੇੜੇ ਲੈ ਆਉਂਦਾ ਹੈ! ਸ਼ੁਕਰਾਨਾ ਕਰੋ।

Facebook Link
22 ਅਗਸਤ 2023

ਔਖੀਆਂ ਰਾਹਾਂ ਤੇ ਵੀ ਖੁਸ਼ ਰਹਿਣਾ, ਤੇ ਬਾਕੀਆਂ ਨੂੰ ਵੀ ਹੱਲਾ ਸ਼ੇਰੀ ਦੇਣੀ ਕਿਸੇ ਕਲਾ ਜਾਂ ਹੁਨਰ ਤੋਂ ਘੱਟ ਨਹੀਂ। ਜਦ ਤੁਸੀਂ ਸੌਖੇ ਹੋ, ਕਿਸੇ ਨੂੰ ਸੌ ਰੁਪਈਏ ਦੇਣੇ ਸੌਖੇ ਲੱਗਦੇ, ਪਰ ਜਦ ਔਖਾ ਵਕ਼ਤ ਹੋਵੇ ਤਾਂ ਦੱਸ ਰੁਪਈਏ ਕੱਢਣ ਨੂੰ ਵੀ ਜੀਅ ਨਹੀਂ ਕਰਦਾ, ਗੁੱਸਾ ਆਉਂਦਾ ਕਿ ਆਪ ਕਿੰਨੇ ਔਖੇ ਹਾਂ ਕਿਸੇ ਦੀ ਕੀ ਮਦਦ ਕਰੀਏ। ਐਸੀ ਸੋਚ ਰੱਖਣ ਵਾਲੇ ਹਮੇਸ਼ਾਂ ਤੰਗ ਦਿਲ ਰਹਿਣਗੇ, ਸਭ ਹੁੰਦਿਆਂ ਵੀ ਕੁੱਝ ਨਹੀਂ ਕੁੱਝ ਨਹੀਂ ਦੀ ਰੱਟ ਲਗਾਈ ਪੂਰੀ ਜ਼ਿੰਦਗੀ ਕੱਢ ਦੇਣਗੇ।ਇਨਸਾਨੀਅਤ ਤੋਂ ਕੋਹਾਂ ਦੂਰ ਰਹਿ ਸਾਰੀ ਜ਼ਿੰਦਗੀ ਕੱਢ ਦੇਣਗੇ, ਪਰ ਕਦੇ ਕਿਸੇ ਦੇ ਦਿਲੋਂ ਕੰਮ ਆਉਣ ਦਾ ਸੁਭਾਗ ਪ੍ਰਾਪਤ ਨਹੀਂ ਕਰ ਸਕਦੇ।ਜਦ ਅਸੀਂ ਤਰੱਕੀ ਦੀ ਰਾਹ ਤੇ ਹਾਂ, ਸੋਚ ਵਿੱਚ ਆਪਣਾ ਤੇ ਹਰ ਵੇਲਾ ਔਖਾ ਹੀ ਰਹਿਣਾ ਹੈ, ਮੇਰਾ ਵੀ ਰਹਿੰਦਾ ਹੈ, ਹਰ ਪਲ ਲੱਗਦਾ ਹੈ ਕਾਸ਼ ਹੱਥ ਥੋੜ੍ਹਾ ਸੌਖਾ ਹੁੰਦਾ। ਆਪਣੇ ਔਖੇ ਵੇਲੇ ਵਿਚੋਂ ਹੀ ਦੂਜੇ ਦੀ ਮਦਦ ਕਰਨਾ ਅਸਲੀ ਪਰਉਪਕਾਰ ਹੈ। ਸਭ ਤੋਂ ਵੱਧ ਮਜ਼ਬੂਤ ਉਹ ਹੁੰਦੇ ਹਨ, ਜੋ ਦੂਜਿਆਂ ਦੀ ਮਦਦ ਓਦੋਂ ਕਰਦੇ ਹਨ, ਜਦ ਉਹ ਆਪ ਚੁਣੌਤੀਆਂ ਭਰੇ ਰਾਹ ਤੁਰ ਰਹੇ ਹੋਣ ।

Facebook Link
22 ਅਗਸਤ 2023

ਇਸ ਦੁਨੀਆਂ ਤੇ ਅਸੀਂ “ਸਾਂਝ” ਪਾਉਣ ਲਈ ਆਏ ਹਾਂ। ਇਕੱਲੇ ਰਹਿਣ ਜਾਂ ਅੱਗੇ ਵਧਣ ਨਹੀਂ। ਮੇਰੇ ਤੇਰੇ ਦੀ ਦੁਨੀਆਂ ਵਿੱਚ “ਅਸੀਂ” ਨੂੰ ਭੁੱਲਦੇ ਜਾ ਰਹੇ ਹਾਂ। ਆਓ ਮੇਰਾ ਤੇਰਾ ਕਰਨਾ ਛੱਡ ਦਈਏ, ਮਨ ਲਈਏ ਕਿ ਸਾਰੇ ਆਪਣੇ ਹੀ ਹਨ। ਸੜਕ ਤੇ ਡਿੱਗੇ ਸਾਨੂੰ ਅਨਜਾਣ ਨੇ ਚੁੱਕਣਾ ਹੈ, ਖ਼ੂਨ ਵੀ ਵੱਧ ਚੜ੍ਹ ਅਨਜਾਣ ਨੇ ਦੇਣਾ ਹੈ, ਸਾਡੀ ਤਰੱਕੀ ਤੇ ਵੀ ਅਨਜਾਣ ਸਭ ਤੋਂ ਵੱਧ ਖੁਸ਼ ਹੁੰਦੇ ਹਨ। ਸਭ ਆਪਣੇ ਹਨ, ਬੇਅੰਤ ਪਿਆਰ ਵੰਡ ਜ਼ਿੰਦਗੀ ਜਿਊਣ ਵਿੱਚ ਹੀ ਦਿਲੀ ਸਕੂਨ ਹੈ। ਨਫ਼ਰਤਾਂ ਹੰਕਾਰ ਦਿਖਾਵੇ ਨੂੰ ਨਾਲ ਲੈ ਤੁਰਨ ਵਾਲੇ ਚੈਨ ਦੀ ਨੀਂਦ ਗੁਆ ਬੈਠਦੇ ਹਨ। ਇਹ ਨਾ ਭੁੱਲੋ ਮਨ ਦਾ ਸੁਕੂਨ ਹੀ ਅਸਲ ਅਮੀਰੀ ਹੈ।

Facebook Link
21 ਅਗਸਤ 2023

ਚੰਗੀ ਜ਼ਿੰਦਗੀ, ਚੰਗੀਆਂ ਰੂਹਾਂ ਦੇ ਮੇਲ, ਖੁਸ਼ੀ — ਇਹ ਸਭ “ਸਬਰ” ਨਾਲ ਬਣੇ ਰਹਿੰਦੇ ਹਨ। ਖੁਸ਼ਹਾਲ ਜ਼ਿੰਦਗੀ “ਸਬਰ” ਤੇ ਟਿਕੀ ਹੁੰਦੀ ਹੈ। ”ਸਬਰ” ਵਿੱਚ ਰਹੋ। ਤੂਫ਼ਾਨ ਚੱਲਦੇ ਰਹਿਣ ਦਿਓ, ਮੀਂਹ ਪਈ ਜਾਣ ਦਿਓ। “ਸਬਰ” ਦਾ ਬੰਨ ਕਦੇ ਨਾ ਤੋੜੋ।

Facebook Link
15 ਅਗਸਤ 2023

#ਅਜ਼ਾਦੀ! ਪਰਦੇਸਾਂ ਵਿੱਚ ਬੋਲੀ ਦੇ ਗੁਲਾਮ, ਤੇ ਲੋਕਾਂ ਦੇ ਗੁਲਾਮ ਤੇ ਵੱਡੇ ਦੇਸ਼ਾਂ ਦੇ ਗੁਲਾਮ ਬਣਨਾ ਸਾਡੀ ਪੰਜਾਬੀਅਤ ਨਹੀਂ । ਤੇ ਫੇਰ ਜ਼ਬਰਦਸਤੀ ਜਿਦਣਾ ਵੀ ਕਿ ਅਸੀਂ ਨਹੀਂ ਮਹਿਸੂਸ ਕਰਦੇ ਗੁਲਾਮੀ, ਘੁਟਣ। ਮੈਨੂੰ ਬਾਕੀਆਂ ਦਾ ਤੇ ਪਤਾ ਨਹੀਂ ਪਰ ਆਪਣੀ ਹਰ ਵਿਦੇਸ਼ ਯਾਤਰਾ ਤੇ ਮੈਂ ਮਹਿਸੂਸ ਕੀਤਾ, ਕਿ ਸਭ ਤੋਂ ਪਹਿਲਾਂ ਬੋਲੀ ਦੇ ਗੁਲਾਮ ਹੋ ਜਾਈਦਾ। ਉਹ ਦੇਸ਼ ਆਪਣੀ ਬੋਲਦਾ ਹੈ ਬੋਲੀ ਪਰ ਅਸੀਂ ਉਹਨਾਂ ਦੀ। ਤੇ ਇੱਥੇ ਜਦ ਅੰਗਰੇਜ਼ ਆਉਂਦੇ ਅਸੀਂ ਕਿੰਨੀ ਜਲਦੀ ਆਪਣੀ ਭਾਸ਼ਾ, ਚਾਹੇ ਟੁੱਟੀ ਫੁੱਟੀ ਅੰਗਰੇਜ਼ੀ ਵਿੱਚ ਤਬਦੀਲ ਕਰ ਲੈੰਦੇ ਹਾਂ।ਅੱਜ ਪੰਜਾਬ ਦੇ ਹਜ਼ਾਰਾਂ ਲੱਖਾਂ ਬੱਚੇ ਅਤੇ ਉਹਨਾਂ ਦੇ ਮਾਪੇ ਪੰਜਾਬ ਤੋਂ ਬਾਹਰ ਜਾਣਾ ਚਾਹੁੰਦੇ ਹਨ। ਪਰ ਦੁਨੀਆਂ ਦੀਆਂ ਬਹਿਤਰੀਨ ਵਿਦੇਸ਼ੀ ਕੰਪਨੀਆਂ ਭਾਰਤ ਆ ਕੇ ਕੰਮ ਕਰਨਾ ਚਾਹੁੰਦੀਆਂ। Amazon, Walmart ਵਰਗੀਆਂ ਕੰਪਨੀਆਂ ਕਿਓਂ ਆਉਂਦੀਆਂ ਭਾਰਤ, ਪੰਜਾਬ ਜੇ ਇੱਥੇ ਕਾਰੋਬਾਰ ਨਾ ਹੋ ਸਕਦੇ ਹੋਣ। ਸੋਚਣ ਦੀ ਲੋੜ ਹੈ। ਜਿੰਨ੍ਹੀ ਅਬਾਦੀ ਸਾਡੇ ਦੇਸ਼ ਦੀ ਹੈ ਦੁਨੀਆਂ ਦੀ ਹਰ ਕੰਪਨੀ ਦੀ ਪਹਿਲ ਭਾਰਤ ਹੈ।ਸਰਕਾਰ ਦੀ ਉਡੀਕ ਨਾ ਕਰੋ, ਪਰਿਵਾਰ ਮਿਲ ਕੇ ਸੋਚਣ “ਹਰ ਘਰ ਕਾਰੋਬਾਰ” ਵਾਲੀ ਸੋਚ ਅਪਣਾਈਏ। ਚਾਹੇ ਛੋਟੇ ਤੋਂ ਛੋਟਾ ਕਰੋਬਾਰ ਹੋਵੇ। ਕਿਰਤ ਵਿੱਚ ਸੱਚੀ ਲਗਨ ਹੋਵੇ ਤੇ ਵਧਦੀ ਹੈ.. ਪਰ ਕਿਰਤ ਕਰਨ ਦੀ ਸੋਚ ਤੇ ਹੋਣੀ ਚਾਹੀਦੀ ਹੈ ਨਾ। ਕੰਮ ਨੂੰ ਛੋਟਾ ਵੱਡਾ ਨਾ ਸਮਝੋ। ਥੋੜ੍ਹੇ ਤੋਂ ਸ਼ੁਰੂ ਕਰੋ.. ਇੱਕ ਦੂਜੇ ਦਾ ਸਾਥ ਦਿਓ .. ਖਰੀਦਾਰੀ ਕਰਕੇ ਲੋਕਲ ਕਾਰੋਬਾਰ ਤੋਂ.. ਹੱਲ੍ਹਾਸ਼ੇਰੀ ਦੇ ਕੇ ਇੱਕ ਦੂਜੇ ਨੂੰ, ਅਸੀਂ ਮਿਹਨਤੀ ਕੌਮ ਹਾਂ, “ਅਸੀਂ ਕਰ ਸਕਦੇ ਹਾਂ” .. “ਅਸੀਂ ਕਰ ਸਕਦੇ ਹਾਂ”ਦੂਸਰਾ ਮੇਰੇ ਬਾਰੇ ਕੀ ਸੋਚੇਗਾ, ਪੰਜਾਬੀਓ ਇਸ ਸੋਚ ਤੋਂ ਅਜ਼ਾਦ ਹੋ ਜਾਓ।- ਮਨਦੀਪ ਕੌਰ ਟਾਂਗਰਾ

Facebook Link
15 ਅਗਸਤ 2023

ਪੰਜਾਬ ਹਾਂ ਅਜ਼ਾਦ ਹਾਂ!ਪੰਜਾਬ ਵਿੱਚ ਅਜ਼ਾਦ ਹਾਂ। ਹੋ ਸਕਦਾ ਅਮਰੀਕਾ ਦੀ ਧਰਤੀ ਤੇ ਰੋਜ਼ ਸੂਟ ਪਾਉਣਾ ਮੈਨੂੰ ਅਜੀਬ ਲੱਗਦਾ। ਪਰ ਆਪਣੇ ਦੇਸ਼ ਇੰਨੀ ਅਜ਼ਾਦ ਹਾਂ ਕਿ ਚਾਹੇ ਰੋਜ਼ ਸੂਟ ਪਾਵਾਂ ਚਾਹੇ ਰੋਜ਼ ਜੀਨ।ਪੰਜਾਬ ਵਿੱਚ ਅਜ਼ਾਦ ਹਾਂ। ਪੰਜਾਬੀ ਬੋਲਣਾ ਸਾਡੇ ਬੁੱਲ੍ਹਾਂ ਦੀ ਮਿਠਾਸ ਹੈ। ਅਸੀਂ ਪੰਜਾਬੀ ਵਿੱਚ ਮੁਸਕਰਾ ਵੀ ਲੈੰਦੀਆਂ ਖੁੱਲ੍ਹ ਕੇ ਹੱਸ ਵੀ ਲੈੰਦੀਆਂ।ਮਾਂ ਬਾਪ ਨਾਲ ਰਹਿਣ ਵਿੱਚ ਅਸੀਂ ਅਜ਼ਾਦ ਹਾਂ।ਪੰਜਾਬ ਵਿੱਚ ਰਹਿ ਕੇ ਵੀ “ਕਿਰਤ” ਕਰ ਸਕਦੇ ਹਾਂ। ਕਮਾ ਸਕਦੇ ਹਾਂ। ਇਸ ਦੀ ਅਸੀਂ ਮਿਸਾਲ ਹਾਂ।ਪੰਜਾਬ ਵਿੱਚ ਅਸੀਂ ਅਜ਼ਾਦ ਹਾਂ। ਹੁਣ ਤੱਕ ਸੋਹਣਾ ਜੀਵਨ ਕੱਟਿਆ ਹੈ, ਸਾਡੇ ਲੋਕ ਸਾਡੇ ਪਿੰਡ ਚੰਗੇ ਹਨ ਤੇ ਅਸੀਂ ਖੁਸ਼ ਹਾਂ। ਸੁਰੱਖਿਅਤ ਹਾਂ।ਅਸੀਂ ਉਹ ਪੰਜਾਬੀ ਹਾਂ ਜੋ ਦੇਸ਼ ਨੂੰ ਭੰਡਣਾ ਨਹੀਂ ਜਾਣਦੇ, ਮਾਂ ਨੂੰ ਮਾੜਾ ਕਹਿਣਾ ਨਹੀਂ ਜਾਣਦੇ, ਚਾਹੇ ਲੱਖ ਮੁਸੀਬਤਾਂ ਹੋਣ।ਅਸੀਂ ਗੁਲਾਮ ਨਹੀਂ। ਪੰਜਾਬ ਦੀਆਂ ਮਿਹਨਤੀ ਧੀਆਂ ਹਾਂ। ਪੰਜਾਬ ਦਾ ਸੁਨਹਿਰੀ ਭਵਿੱਖ ਹਾਂ। ਪੰਜਾਬ ਦੀ ਚੰਗੀ ਪਰਵਰਿਸ਼ ਹਾਂ। ਪੰਜਾਬ ਦੀ ਆਬੋ-ਹਵਾ ਦੀ ਮਹਿਕ ਹਾਂ।ਅਸੀਂ ਪੰਜਾਬ ਦੀਆਂ ਅੱਗੇ ਵੱਧ ਰਹੀਆਂ ਔਰਤਾਂ ਦੇ ਦਿਲ ਦੀ ਅਵਾਜ਼ ਹਾਂ।- ਮਨਦੀਪ ਕੌਰ ਟਾਂਗਰਾ

Facebook Link
14 ਅਗਸਤ 2023

ਅੱਖ ਵਿੱਚ ਅੱਥਰੂ ਕੀ ਆਇਆ ਮੈਂ ਖ਼ੁਦ ਨੂੰ ਹੋਰ ਕਾਬਿਲ ਕਰ ਲਿਆ। ਕਿਸੇ ਨੇ ਤਾਹਨਾ ਕੀ ਕੱਸਣਾ ਸੀ ਮੇਰੇ ਤੇ, ਮੈਂ ਹਰ ਇੱਕ ਵਿੱਚ ਚੰਗਿਆਈਆਂ ਲੱਭਣ ਤੁਰ ਪਈ। ਜਿੰਨ੍ਹਾ ਡੂੰਘਾ ਡਿੱਗ ਜਾਓਗੇ, ਸਫ਼ਲਤਾ ਦੀ ਛਲਾਂਗ ਓਨੀ ਉੱਚੀ ਹੋਵੇਗੀ। ਬੱਸ “ਬਣੇ ਰਹਿਣਾ ਹੀ ਬੁਲੰਦੀ ਤੇ ਟਿਕਣਾ ਹੈ”।ਸਾਨੂੰ ਖੰਬ ਹੀ ਨਹੀਂ, ਖੁੱਲ੍ਹਾ …. ਵਿਸ਼ਾਲ … ਜਿਸ ਦੀ ਸੀਮਾ ਨਹੀਂ … ਉਹ ਅਸਮਾਨ ਵੀ ਚਾਹੀਦਾ। ਹਾਂ ਅਸਮਾਨ ਵੀ। ਇਹ ਨਹੀਂ ਅਸੀਂ ਆਪਣੇ ਧੀਆਂ ਪੁੱਤਾਂ ਨੂੰ ਚੰਗੀ ਵਿੱਦਿਆ ਦੇ, ਸੰਸਕਾਰਾਂ ਦੇ ਖੰਬ ਲਾਏ ਤੇ ਅਸਮਾਨ ਦਿੱਤਾ ਹੀ ਨਹੀਂ। ਅਜ਼ਾਦੀ ਲਈ ਉਸ ਨੂੰ ਕਨੇਡਾ ਅਮਰੀਕਾ ਜਾਣਾ ਪੈ ਰਿਹਾ ਹੈ। ਇਹ ਸਿਰਫ਼ ਪਰਿਵਾਰਾਂ ਤੇ ਨਹੀਂ ਸਰਕਾਰਾਂ ਤੇ ਵੀ ਲਾਗੂ ਹੁੰਦਾ ਹੈ। ਸਾਨੂੰ ਸਾਡਾ ਅਸਮਾਨ ਵੀ ਚਾਹੀਦਾ ਹੈ..ਸਾਡੇ ਬੱਚਿਆਂ ਦੇ ਬਾਕੀ ਬੱਚਿਆਂ ਤੋਂ ਅਲੱਗ ਸੁਪਨੇ, ਵੱਖ ਸੋਚ, ਨਵਾਂ ਕੁੱਝ ਪੰਜਾਬ ਵਿੱਚ ਪਹਿਲੀ ਵਾਰ ਕਰਨ ਦੀ ਚਾਹ.. ਉਹਨਾਂ ਦਾ ਅਸਮਾਨ ਹੈ। ਜੋ ਸਾਰੇ ਕਰ ਰਹੇ ਨੇ ਉਸ ਭੇਡ-ਚਾਲ ਨੂੰ ਠੀਕ ਸਮਝਣ ਦੀ ਬਜਾਏ, ਜੋ ਤੁਹਾਡਾ ਬੱਚਾ, ਜੀਵਨ-ਸਾਥੀ, ਭੈਣ ਭਰਾ ਕੁੱਝ ਨਵਾਂ ਕਰਨਾ ਚਾਹੁੰਦੇ ਹਨ.. ਉਸ ਤੇ ਵਿਸ਼ਵਾਸ ਕਰੋ ਅਤੇ ਉਸ ਨੂੰ ਸਫ਼ਲ ਕਰਨ ਵਿੱਚ ਉਸ ਦਾ ਪੂਰਾ ਸਾਥ ਦਿਓ। ਪਰਿਵਾਰ ਹੀ ਨਹੀਂ, ਸੰਸਕਾਰ ਹੀ ਨਹੀਂ, ਪੰਜਾਬ ਦੀ, ਦੇਸ਼ ਦੀ ਸਰਕਾਰ ਵੀ ਸਾਥ ਦੇਵੇ। ਨਵਾਂ ਕੁੱਝ ਕਰਨਾ ਸਾਡੇ ਲਈ ਆਪਣਾ ਸਭ ਕੁੱਝ ਦਾਅ ਤੇ ਲਾਉਣ ਵਾਲੀ ਗੱਲ ਨਾ ਹੋਵੇ।ਜਿਵੇਂ ਮੇਰੇ ਮਾਤਾ ਪਿਤਾ ਨੇ ਓਦੋਂ ਠੀਕ ਕਿਹਾ ਜਦ ਹਰ ਕੋਈ ਮੇਰੇ ਕਾਰੋਬਾਰੀ ਵਿਚਾਰ ਨੂੰ ਗਲਤ ਕਹਿ ਰਿਹਾ ਸੀ। ਮੇਰਾ ਸਾਥ ਕੀ ਦੇਣਾ ਸੀ, ਛੱਡ ਜਾਣਾ ਮੁਨਾਸਬ ਸਮਝਿਆ। ਅੱਜ ਨਤੀਜਾ ਤੁਹਾਡੇ ਸਾਹਮਣੇ ਹੈ। ਪੈਸੇ ਨਾਲ਼ੋਂ ਵੱਧ, ਹੁਨਰ ਵਿੱਚ ਵਿਸ਼ਵਾਸ ਕਰਨ ਵਾਲਿਆਂ ਦੀ ਲੋੜ ਹੈ ਪੰਜਾਬ ਨੂੰ। ਹਲ੍ਹਾਸ਼ੇਰੀ ਦਿਓ ਦੂਜਿਆਂ ਨੂੰ ਵੀ, ਆਪਣੇ ਆਪ ਨੂੰ ਵੀ “ ਮੈਂ ਕਰ ਸਕਦੀ ਹਾਂ, ਮੈਂ ਕਰ ਸਕਦਾ ਹਾਂ” - ਜਜ਼ਬਿਆਂ ਦੀ ਲੈਅ ਨਾ ਟੁੱਟਣ ਦਿਓ - ਮਨਦੀਪ ਕੌਰ ਟਾਂਗਰਾ

Facebook Link
3 ਅਗਸਤ 2023

ਹਰਾਉਣ ਲਈ ਦੁਨੀਆਂ ਬੈਠੀ ਹੈ, ਪਰ ਅਸਲ ਵਿੱਚ ਅਸੀਂ ਓਦੋਂ ਹਾਰਦੇ ਹਾਂ ਜਦ ਖੁੱਦ ਤੋਂ ਹਾਰਦੇ ਹਾਂ। ਜਦ ਅਸੀਂ ਖ਼ੁੱਦ ਨੂੰ ਕਹਿੰਦੇ ਹਾਂ “ਮੈਂ ਨਹੀਂ ਕਰ ਸਕਦੀ ਜਾਂ ਕਰ ਸਕਦਾ”। “ਚੱਲ ਰਹਿਣ ਦੇ ਕੁੱਝ ਹੋਰ ਕਰਲਾ” ਕਹਿਣ ਵਾਲੇ ਵੀ ਬਹੁਤ ਮਿਲਣਗੇ। “ਜੇ ਤੂੰ ਆਪਣੀ ਮਰਜ਼ੀ ਕਰਨੀ, ਅਸੀਂ ਤੇਰੇ ਨਾਲ ਨਹੀਂ” ਇਹ ਵੀ ਸੁਣਨ ਨੂੰ ਮਿਲੇਗਾ।ਜ਼ਿੰਦਗੀ ਦੇ ਵੱਡੇ ਸੁਪਨਿਆਂ ਦੀ ਚੋਣ ਕਰਨਾ ਇੱਕ ਜਿਗਰੇ ਵਾਲਾ ਫ਼ੈਸਲਾ ਹੁੰਦਾ ਹੈ। ਤੁਸੀਂ ਆਪਣੇ ਲਈ ਨਹੀਂ, ਕਈ ਲੱਖਾਂ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਵ ਲਿਆਉਣ ਦੀ ਤਾਕਤ ਰੱਖਦੇ ਹੋ। ਕੋਈ ਲੇਖਕ ਅਮੀਰ ਹੋਣ ਲਈ ਨਹੀਂ ਰਾਤਾਂ ਜਾਗਦਾ, ਕਲਮ ਨਾਲ ਐਸੀ ਕਿਤਾਬ ਲਿਖਦਾ ਹੈ ਕਿ ਉਸ ਦੇ ਦੁਨੀਆ ਛੱਡ ਜਾਣ ਮਗਰੋਂ ਵੀਕਿਤਾਬ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਵ ਲਿਆਉਂਦੀ ਰਹਿੰਦੀ ਹੈ।ਇਸੇ ਤਰ੍ਹਾਂ ਦੁਨੀਆਂ ਤੇ ਛਾਪ ਛੱਡਣ ਵਾਲੇ ਲੋਕ “ਮਿਲੇਗਾ ਕੀ” ਤੇ ਵਿਸ਼ਵਾਸ ਨਹੀਂ ਰੱਖਦੇ, “ਦੇ ਕੀ ਸਕਦੇ” ਹਾਂ, ਤੇ ਵਿਸ਼ਵਾਸ ਰੱਖਦੇ ਹਨ। ਬਹੁਤ ਮਿਹਨਤ ਕਰੋ। ਦਿਨ ਰਾਤ ਇੱਕ ਕਰਨ ਵਾਲੀ ਮਿਹਨਤ। ਅਸਲ ਜਿੱਤ “ਸਕੂਨ” ਅਤੇ “ਖੁਸ਼ੀ” ਹੈ, ਅਸਲ ਸਫ਼ਲਤਾ, ਅਸਲ ਪ੍ਰਾਪਤੀ.. ਇਹ ਵੱਡੇ ਵੱਡੇ ਧਨਾਢ ਵੀ ਪੈਸੇ ਨਾਲ ਨਹੀਂ ਖਰੀਦ ਸਕਦੇ।ਜਿਸ ਕੋਲ ਮਨ ਦਾ ਚੈਨ ਹੈ, ਠਹਿਰਾਓ ਹੈ, ਖੁਸ਼ੀ ਹੈ, ਇਮਾਨਦਾਰੀ ਹੈ, ਉਸ ਕੋਲ ਉਤਸ਼ਾਹ ਹੈ, ਸੋਚ ਹੈ, ਸੋਚਣ ਦੀ ਸ਼ਕਤੀ ਹੈ, ਊਰਜਾ ਹੈ। ਉਹ ਕੰਮ ਵਿੱਚ ਧਿਆਨ ਲਗਾ ਸਕਦਾ ਹੈ.. ਦੁਨਿਆਵੀ ਚੀਜ਼ਾਂ ਉਸ ਲਈ ਪ੍ਰਾਪਤ ਕਰਨਾ ਕੋਈ ਵੱਡੀ ਗੱਲ ਨਹੀਂ।-ਮਨਦੀਪ ਕੌਰ ਟਾਂਗਰਾ

Facebook Link
03 ਅਗਸਤ 2023

ਕਈ ਵਾਰ ਮੈਨੂੰ ਹਾਸਾ ਹੀ ਆ ਜਾਂਦਾ ਹੈ, ਸਭ ਨੂੰ ਲੱਗਦਾ ਪਤਾ ਨਹੀਂ ਮਨਦੀਪ ਦੀ, ਜਾਂ ਮਨਦੀਪ ਵਰਗਿਆਂ ਦੀ ਕਿੰਨੀ ਕੁ ਚੱਲਦੀ ਹੈ। ਮੇਰੀ ਤੇ ਮੈਨੂੰ ਲੱਗਦਾ ਸਿਰਫ਼ ਰੱਬ ਅੱਗੇ ਚਲਦੀ ਹੈ, ਹਰ ਚੁਣੌਤੀ ਪਾਰ ਕਰਵਾ ਦਿੰਦਾ ਹੈ।ਮੈਨੂੰ ਖ਼ੁਦ ਨੂੰ ਛੇ ਮਹੀਨੇ ਹੋ ਗਏ ਆਪਣਾ ਪਾਸਪੋਰਟ ਠੀਕ ਕਰਵਾਉਂਦੇ। ਮੇਰਾ ਕਸੂਰ ਇਹ ਹੈ ਕਿ ਅਲੱਗ ਹੋ ਗਈ ਹਾਂ ਤੇ ਪਤੀ ਦੀ ਜਗ੍ਹਾ ਪਿਤਾ ਦਾ ਨਾਮ ਚਾਹੀਦਾ। ਘਰ ਦਾ ਪਤਾ ਪਿਤਾ ਦਾ ਚਾਹੀਦਾ। ਮੇਰਾ ਕਸੂਰ ਇਹ ਹੈ ਕਿ ਮੈਂ ਰਿਸ਼ਵਤ ਨਹੀਂ ਦੇਣਾ ਚਾਹੁੰਦੀ ਤੇ ਮੇਰਾ ਕਸੂਰ ਇਹ ਹੈ ਕਿ ਮੇਰੇ ਤੋਂ ਬਾਰ ਬਾਰ ਤਰਲੇ ਨਹੀਂ ਹੁੰਦੇ। ਤੇ ਅਸੀਂ ਅੱਜ ਅਜਿਹਾ ਪੰਜਾਬ ਬਣ ਗਏ ਹਾਂ ਜਿਸ ਵਿੱਚ ਬੋਲਣ ਅਤੇ ਸਾਡੇ ਕੰਮ ਹੋਣ ਵਿੱਚ ਅਸੀਂ ਫਸੇ ਪਏ ਹਾਂ। ਕੱਲ ਹੀ ਇੱਕ ਬੰਦੇ ਨੂੰ ਮੈਂ ਕਿਹਾ ਕਿ ਸਰ ਮੇਰਾ ਕੰਮ ਕਰਵਾ ਦਿਓ ਤੇ ਅੱਗੋਂ ਲਟਕਾ ਲਟਕਾ ਕੇ ਕਹਿੰਦਾ " ਮੈਡਮ ਆਪ ਤੋਹ ਹਮੇਂ ਯਾਦ ਹੀ ਨਹੀਂ ਕਰਤੇ, ਕਭੀ ਫੋਨ ਹੀ ਨਹੀਂ ਕੀਆ ਆਪਨੇ " ਇਹ ਸਮਾਜ ਸਮਝ ਜਾਵੇ ਕਿ ਮੈਡਮਾਂ ਕੋ ਏਨਾ ਟਾਈਮ ਨਹੀਂ ਹੁੰਦਾ ਕਿ ਯਾਦ ਕਰਦੀਆਂ ਰਹਿਣ। ਆਮ ਕੁੜੀਆਂ ਨੂੰ ਲੱਗਦਾ ਸਾਡੀ ਕੋਈ ਸੁਣਵਾਈ ਨਹੀਂ, ਪੰਜਾਬ ਅਜਿਹਾ ਬਣ ਗਿਆ ਹੈ ਕਿ ਇਥੇ ਖ਼ਾਸ ਦੀ ਵੀ ਕੋਈ ਸੁਣਵਾਈ ਨਹੀਂ।ਸਾਰਾ ਕੁੱਝ, ਸਾਰੇ ਕਾਗਜ਼ ਪੂਰੇ ਕਰਕੇ ਵੀ ਇਥੇ ਰਜਿਸਟਰੀ ਨਹੀਂ ਹੁੰਦੀ। ਮੇਰਾ ਕਸੂਰ ਇਹ ਹੈ ਕਿ 100% ਇੱਕ ਨੰਬਰ ਵਿੱਚ ਰਜਿਸਟਰੀ ਕਰਵਾਉਣੀ। ਦਿਲ ਨਹੀਂ ਕਰਦਾ ਅਹਿਸਾਨ ਲੈਣ ਨੂੰ, ਸਹਾਰੇ ਲੈਣ ਨੂੰ। ਦਿਲ ਕਰਦਾ ਏਨੀ ਮੇਹਨਤ ਕਰਦੇ, ਕੰਮ ਆਪੇ ਹੋ ਜਾਵੇ ਸਹੀ ਤਰੀਕੇ ਨਾਲ। ਰਿਸ਼ਵਤ ਦੇਣ ਨੂੰ ਜ਼ਮੀਰ ਨਹੀਂ ਮੰਨਦਾ। ਸਿੱਧੇ ਉੱਚ ਅਧਿਕਾਰੀਆਂ ਨੂੰ, ਮੰਤਰੀਆਂ ਨੂੰ ਫੋਨ ਕਰਕੇ ਵੀ ਹੁਣ ਇਥੇ ਕੋਈ ਕੰਮ ਨਹੀਂ ਹੁੰਦੇ ਤੇ ਕਰੋੜਾਂ ਆਮ ਲੋਕਾਂ ਦੇ ਕੀ ਕੰਮ ਹੋਣੇ ਹਨ। ਪੰਜਾਬ ਅਜਿਹਾ ਬਣ ਗਿਆ ਹੈ ਕਿ ਰਿਸ਼ਵਤ ਦੇ ਕੇ ਵੀ ਇਥੇ ਕੰਮ ਨਹੀਂ ਹੁੰਦੇ।ਕੋਈ ਬੈਂਕ ਤੁਹਾਡੀ ਗੱਲ ਸੁਣਨ ਨੂੰ ਤਿਆਰ ਨਹੀਂ। ਬਾਪ ਦਾਦੇ ਦੇ ਕਿੱਲੇ ਜ਼ਮੀਨ ਜਾਇਦਾਦ ਚਾਹੀਦੀਆਂ ਲੋਨ ਲੈਣ ਲਈ। ਅਮੀਰ ਨੂੰ ਹੋਰ ਅਮੀਰ ਕਰਦਾ ਸਾਡਾ ਦੇਸ਼ ਤੇ ਗਰੀਬ ਨੂੰ ਹੋਰ ਗਰੀਬ। ਤੇ ਮੇਰੇ ਵਰਗੇ ਮਿਡਲ ਕਲਾਸ ਲਈ ਕਿਤੋਂ ਵੀ ਸਾਹ ਲੈਣ ਦੀ ਗੁੰਜਾਇਸ਼ ਨਹੀਂ। ਕੋਈ ਸੁਣਦਾ ਹੀ ਨਹੀਂ, ਪਤਾ ਨਹੀਂ ਲੱਗਦਾ ਕਹੀਏ ਕਿਸ ਨੂੰ?ਇਹ ਮੈਂ ਆਪਣੀਆਂ ਉਦਾਹਰਣਾਂ ਤੇ ਦੇ ਹੀ ਰਹੀ, ਮੇਰੇ ਵਿਚੋਂ ਕਰੋੜਾਂ ਪੰਜਾਬੀ ਵੀ ਬੋਲ ਰਹੇ ਹਨ।ਜਦ " Reverse Migration - ਵਤਨ ਵਾਪਸੀ " ਦੀ ਗੱਲ ਛੇੜਦੀ ਹਾਂ ਤੇ ਬਹੁਤ ਸਾਰੇ ਲੋਕ ਅੱਗ ਬਬੂਲਾ ਹੁੰਦੇ ਹਨ, ਆਪਣੀ ਜਗ੍ਹਾ ਸਹੀ ਹਨ। ਇਥੇ ਇਹ ਦੱਸਣਾ ਜ਼ਰੂਰੀ ਸਮਝਦੀ ਹਾਂ ਕਿ ਏਨੇ ਤੰਗ ਹੋ ਕੇ ਵੀ ਅਸੀਂ ਪੰਜਾਬ ਚੁਣਿਆ ਹੈ, ਮਾਂ ਬਾਪ ਚੁਣੇ ਹਨ ਤੇ ਜ਼ਮੀਰ ਵਾਲੇ ਦੋਸਤਾਂ ਦੇ ਸਿਰ ਤੇ ਪਰੇਸ਼ਾਨੀਆਂ ਹੁੰਦਿਆਂ ਵੀ ਜ਼ਿੰਦਗੀ ਸੋਹਣੀ ਕੱਟੀ ਜਾ ਸਕਦੀ ਹੈ। ਜੇ ਤੁਹਾਨੂੰ ਲੱਗਦਾ ਹੈ ਤਰੱਕੀ ਬਿਨ੍ਹਾਂ ਮੁਸੀਬਤਾਂ ਹੋ ਰਹੀ ਹੈ ਤੇ ਇਥੇ ਤੁਸੀਂ ਗ਼ਲਤ ਹੋ। ਪੰਜਾਬ ਵਿੱਚ ਰਹਿ ਕੇ, ਭਾਰਤ ਵਿੱਚ ਰਹਿ ਕੇ ਤਰੱਕੀ ਕਰਨਾ ਆਪਣੇ ਆਪ ਵਿੱਚ ਮਿਸਾਲ ਹੈ।ਮੇਰਾ ਦਫ਼ਤਰ ਕਿਰਾਏ ਤੇ ਹੈ, ਅਕਸਰ ਕਿਰਾਇਆ ਲੇਟ ਵੀ ਹੋ ਜਾਂਦਾ। ਦੇਖ ਦੇਖ ਸਭ ਨੂੰ ਲੱਗਦਾ ਕਿ ਇਹ ਜਿਵੇਂ ਤਗੜੀ ਬਿਲਡਿੰਗ ਮਨਦੀਪ ਕੌਰ ਟਾਂਗਰਾ ਦੀ ਹੀ ਹੈ ਤੇ ਪਤਾ ਨਹੀਂ ਕਿੰਨੀ ਅਮੀਰ ਤੇ ਸਰਕਾਰ ਤੇ ਕਾਰੋਬਾਰ ਨੇ ਪਤਾ ਨਹੀਂ ਕਿੰਨੀ ਮਦਦ ਕਰ ਦਿੱਤੀ ਹੋਣੀ। ਇਹੋ ਜਿਹੇ ਵਹਿਮ ਅਸੀਂ ਆਪਣੇ ਆਲੇ ਦੁਆਲੇ ਮਿਹਨਤ ਕਰ ਰਹੇ ਲੋਕਾਂ ਲਈ ਪਾਲ ਲੈਂਦੇ ਹਾਂ ਅਸੀਂ । ਏਦਾਂ ਨਹੀਂ ਹੈ। ਤਿਨਕਾ ਤਿਨਕਾ ਕਰਕੇ ਆਸ਼ਿਆਨਾ ਬਣਦਾ ਹੈ। ਬਹੁਤ ਸਾਲ ਲੱਗਦੇ ਇਮਾਨਦਾਰੀ ਦੇ ਪੈਸਿਆਂ ਨੂੰ ਜੋੜਣ ਤੇ, ਤੇ ਪੰਜਾਬ ਦਾ ਸਿਸਟਮ ਸੱਚਮੁੱਚ ਉੱਠਣ ਤੇ ਸਾਡੀ ਪੂਰੀ ਜਾਨ ਲਗਵਾਉਂਦਾ ਹੈ। ਤੇ ਇਮਾਨਦਾਰ ਦਾ ਜ਼ਮੀਰ ਸਿਖ਼ਰ ਤੇ ਰਹਿੰਦਾ ਹੈ ਪਰ ਲੱਕ ਟੁੱਟ ਜਾਂਦਾ ਹੈ।ਮੇਰੀ ਵੀ ਸਰਕਾਰ ਨੂੰ ਬੇਨਤੀ ਹੈ, ਇਹ ਸੁਣਵਾਈ ਵਾਲਾ ਸੂਬਾ ਬਣਾਓ । ਬੜੇ ਪਿਆਰੇ ਭੋਲੇ ਚੰਗੇ ਲੋਕ ਇਥੇ, ਜ਼ਿੰਦਾ ਜ਼ਮੀਰ ਵਾਲੇ। ਤੇ ਕਿਰਤ ਕਮਾਈ ਵਿਚੋਂ ਜਦੋਂ ਕੋਈ ਰਿਸ਼ਵਤ ਦਿੰਦਾ ਤੇ ਸੱਚਮੁੱਚ ਅੱਥਰੂ ਨਿਕਲ ਆਉਂਦੇ ਤੇ ਕੰਮ ਨਾ ਹੋਣ ਦੀ ਪੀੜ ਵੀ ਰਿਸ਼ਵਤ ਜਿੰਨੀ ਹੁੰਦੀ। ਅਸੀਂ ਕਹਿ ਤੇ ਰਹੇ ਰਿਸ਼ਵਤ ਤੇ ਰੋਕ ਹੈ ਤੇ ਪਰ ਅੱਗੋਂ ਲੋਕਾਂ ਦੇ ਕੰਮ ਵੀ ਤੇ ਨਹੀਂ ਹੁੰਦੇ ਇਥੇ। ਹਜ਼ਾਰਾਂ ਲੋਕਾਂ ਦੀਆਂ ਬਦਦੁਆਵਾਂ ਦਾ ਕੀ ਕਰਾਂਗੇ ਅਸੀਂ ?? ਮਰ ਪੰਜਾਬੀ ਰਿਹਾ ਹੈ, ਪਰਿਵਾਰ ਮਰ ਰਹੇ ਹਨ। ਨਾ ਪੰਜਾਬ ਨਾ ਵਿਦੇਸ਼ ! ਬੰਦਾ ਤੰਗ ਹੋ ਰਿਹਾ, ਔਰਤਾਂ, ਬੱਚੇ, ਬਜ਼ੁਰਗ, ਕਿਰਤ ਕਰਨ ਵਾਲਾ ਪੰਜਾਬ ਤੰਗ ਹੋ ਰਿਹਾ !!- ਮਨਦੀਪ ਕੌਰ ਟਾਂਗਰਾ

Facebook Link
01 ਅਗਸਤ 2023

"ਮੇਰੀ ਜ਼ਿੰਦਗੀ ਦਾ ਛੱਲਾ ਤੂੰਤੇ ਤੇਰੀ ਜ਼ਿੰਦਗੀ ਦਾ ਛੱਲਾ ਮੈਂਹੀਰਾ ਤੂੰ ਤੇ ਸੋਨਾ ਮੈਂ"ਪਿਆਰ ਵਿੱਚ ਇੰਝ ਵੀ ਮਹਿਸੂਸ ਹੁੰਦਾ ਹੈ। ਉਪਰੋਕਤ ਸਤਰਾਂ ਕਦੇ ਆਪਣੀ ਡਾਇਰੀ ਵਿੱਚ 2021 ਵਿੱਚ ਲਿਖੀਆਂ ਸਨ। ਇੰਝ ਜਾਪਦਾ ਕਿ ਜਿਸ ਨੂੰ ਮਿਲੇ ਕਦੇ ਵਿਛੜਨਾ ਹੀ ਨਹੀਂ। ਗਿਆਰਾਂ ਸਾਲਾਂ ਦੇ ਲੰਬੇ ਸਮੇਂ ਦੀ ਉਡੀਕ ਤੋਂ ਬਾਅਦ, ਜਦ ਲੱਗਾ ਕਿ ਛੱਲਾ ਮੁੜ ਕੇ ਨਹੀਂ ਆਏਗਾ ਤੇ ਵੱਖ-ਵੱਖ ਰਾਹ ਹੋ ਗਏ ਸਨ।ਹੱਥਣੀ ਨੂੰ 2 ਸਾਲ ਲੱਗਦੇ ਹਨ, ਗਰਭ ਵਿੱਚੋਂ ਬੱਚਾ ਪੈਦਾ ਕਰਨ ਲਈ। ਤੇ ਮੈਨੂੰ "ਵਤਨ ਵਾਪਸੀ" ਮੁਹਿੰਮ ਨੂੰ ਜਨਮ ਦੇਣ ਤੇ ਸ਼ਾਇਦ ਗਿਆਰਾਂ ਸਾਲ ਲੱਗ ਗਏ।ਅਰਜਨ ਢਿੱਲੋਂ ਦਾ ਗਾਣਾ "ਛੱਡ ਪਰੇ ਸਾਡਾ ਜੀਅ ਨਹੀਂ ਲੱਗਣਾ, ਸਵਰਗਾਂ ਵਿੱਚ ਪੰਜਾਬ ਨਹੀਂ ਹੋਣਾ" ਸੱਚ ਪੁੱਛੋ ਦਿਨ ਰਾਤ ਮੇਰੇ ਕੰਨਾਂ ਵਿੱਚ ਗੂੰਜਦਾ। ਮੇਰੇ ਜ਼ਹਿਨ ਵਿੱਚ ਵੱਸ ਗਈ ਹੈ ਇਹ ਮੁਹਿੰਮ। ਮੈਂ Youtube ਤੇ ਗਾਣੇ ਹੀ ਇਹੀ ਸੁਣਦੀ, ਰਾਜਵੀਰ ਜਵੰਦਾ ਦਾ "ਪੱਕੇ ਪੈਰੀਂ ਪੰਜਾਬ ਨੂੰ ਛੱਡ ਕੇ ਨਾ ਜਾਈਏ, ਰਣਜੀਤ ਬਾਵਾ ਦਾ "ਤੇਰੇ ਬਿਨ੍ਹਾਂ ਮੇਰਾ ਕੌਣ ਨੀ ਮਿੱਟੀਏ" ਤੇ ਮੇਰਾ ਸਦਾ ਲਈ ਪਸੰਦੀਦਾ ਕੁਲਵਿੰਦਰ ਬਿੱਲਾ ਦਾ "ਮੇਰਾ ਦੇਸ ਹੋਵੇ ਪੰਜਾਬ"ਮੈਂ ਮਹਿਸੂਸ ਕੀਤਾ ਸਾਡੇ ਸੀਨੀਅਰ ਗਾਇਕਾਂ ਨੇ ਵੀ ਇਸ ਵਿਸ਼ੇ ਤੇ ਗੀਤ ਗਾਏ ਸਨ, ਜਿਵੇਂ ਕਿ ਗੁਰਦਾਸ ਮਾਨ ਦਾ "ਲੱਖ ਪ੍ਰਦੇਸੀ ਹੋਈਏ, ਆਪਣਾ ਦੇਸ ਨਹੀਂ ਭੰਡੀਦਾ"। ਹਰਭਜਨ ਮਾਨ ਦਾ "ਅਸਾਂ ਨੂੰ ਮਾਣ ਵਤਨਾਂ ਦਾ"ਭੁਪਿੰਦਰ ਉੱਡਤ ਨੇ ਤਾਂ ਗਾਣੇ ਦਾ ਨਾਮ ਹੀ "Reverse Migration" "ਵਤਨ ਵਾਪਸੀ" ਰੱਖਿਆ।ਲੋਕ ਲਿਖਦੇ ਹਨ ਤੁਹਾਡਾ ਕੰਮ ਲੋਟ ਆ ਗਿਆ ਤਾਂ ਸੁੱਝਦਾ ਤੁਹਾਨੂੰ "ਵਤਨ ਵਾਪਸੀ"। ਮੈਂ ਵੀ ਸੰਘਰਸ਼ ਵਿੱਚ ਹੀ ਹਾਂ। ਮੈਂ ਸੋਚਦੀ ਸੀ ਜਦ ਪੰਜਾਬ ਦਾ ਸਿਸਟਮ ਮੈਨੂੰ ਇਸ ਦਲਦਲ ਵਿੱਚੋਂ ਕੱਢੇਗਾ ਤਾਂ ਲੋਕਾਂ ਨੂੰ ਉਦਾਹਰਨਾਂ ਦਿਆ ਕਰਾਂਗੀ। ਇਹ ਦਲਦਲ ਜਿੱਥੇ ਪਾਸਪੋਰਟ ਬਣਾਉਣ ਨੂੰ ਸਾਲ ਲੱਗ ਜਾਂਦਾ, ਜਿੱਥੇ ਰਿਸ਼ਵਤ ਬਿਨ੍ਹਾਂ ਸੁਣਵਾਈ ਨਹੀਂ, ਟਾਲਣਾ, ਮੁੱਕਰਨਾ ਆਮ ਗੱਲ ਹੈ, ਤੇ ਇਮਾਨਦਾਰ ਦੀ ਧੌਣ ਤੇ ਗੋਡਾ ਦੇ ਕੇ ਸੰਘ ਨੱਪ ਕੇ ਰੱਖਿਆ ਜਾਂਦਾ, ਮੈਂ ਵਾਕਫ਼ ਹਾਂ। ਇੰਝ ਨਹੀਂ ਹੋਣਾ ਚਾਹੀਦਾ।ਤੁਹਾਨੂੰ ਪਤਾ ਹੈ.... ਇਹ ਦਲਦਲਾਂ ਵਿੱਚ ਹੀ ਤੇ ਸੋਹਣੇ ਕਮਲ ਖਿੜ੍ਹਦੇ ਹਨ।ਪਿਛਲੇ ਤਿੰਨ ਸਾਲਾਂ ਵਿੱਚ ਮੈਂ ਆਪਣਿਆਂ ਤੋਂ ਧੋਖੇ ਤੇ ਧੋਖੇ ਜਰੇ ਹਨ। ਇੰਨੀ ਜਾਨ ਨਹੀਂ ਮੇਰੇ ਵਿੱਚ ਇੰਨ੍ਹਾ ਸਹਿ ਸਕਦੀ। ਤੇ ਅਖੀਰ ਮੈਨੂੰ ਬੀਮਾਰੀਆਂ ਨੇ ਵੀ ਜਕੜ ਲਿਆ। ਆਪਣਿਆਂ ਨਾਲੋਂ ਵੱਧ ਡਰ ਮੌਤ ਤੋਂ ਲੱਗਣ ਲੱਗ ਗਿਆ। ਇਸ ਲਈ ਕਦੇ ਵੀ ਸਿਹਤ ਨੂੰ ਦਾਅ ਤੇ ਨਾ ਲਾਓ। ਪੰਜਾਬੀ ਵਿੱਚ ਕਹਿੰਦੇ ਨੇ ਨਾ “ਦਫ਼ਾ ਕਰੋ”।35 ਸਾਲ ਦੇ ਅੰਤ ਵਿੱਚ ਵੇਖਾਂ ਤਾਂ ਕੁਝ ਵੀ ਨਹੀਂ ਦਿਸਦਾ.... ਗਵਾ ਕੇ ਬੈਠ ਗਈਂ। ਕਿਸੇ ਨੂੰ ਨਹੀਂ...ਆਪਣੇ ਆਪ ਨੂੰ। ਪਰ ਗਵਾਉਣ ਦੇ ਨਾਲ-ਨਾਲ, ਆਪਣਿਆਂ ਵੱਲੋਂ ਬਣਾਈ ਗਈ ਮੇਰੇ ਚਾਵਾਂ ਦੀ ਰਾਖ ਤੋਂ....ਕਿਆ ਖੂਬ "ਮਨਦੀਪ ਕੌਰ ਟਾਂਗਰਾ" ਬਣਾਈ ਮੇਰੇ ਮਾਂ ਬਾਪ ਨੇ ਤੇ ਪੰਜਾਬ ਦੇ ਲੱਖਾਂ ਪਰਿਵਾਰਾਂ ਨੇ ਜੋ ਮੈਨੂੰ ਬੇਹੱਦ, ਨਿਰਸਵਾਰਥ ਪਿਆਰ ਕਰਦੇ ਅਤੇ ਬਹੁਤ ਸਤਿਕਾਰ ਦੇਂਦੇ ਹਨ।ਮੇਰਾ ਕਾਰੋਬਾਰ ਕੋਵਿਡ ਤੋਂ ਬਾਅਦ ਅਤੇ ਜੀਵਨ ਸਾਥੀ ਤੋਂ ਵੱਖ ਹੋਣ ਤੋਂ ਬਾਅਦ ਮੇਰੇ ਲਈ ਬਹੁਤ ਵੱਡੀ ਚੁਣੌਤੀ ਬਣ ਗਿਆ ਹੈ। ਮੈਂ ਕਾਰੋਬਾਰ ਵਿੱਚ ਹੀ ਜੀਵਨ ਸਾਥੀ ਤੋਂ ਧੋਖਾ ਖਾਦਾ ਹੈ, ਪਰ ਜ਼ਮੀਰ ਮਾਰ ਕੇ ਅੱਗੋਂ ਵਾਰ ਨਹੀਂ ਕੀਤਾ, ਲਾਲਚ ਨਹੀਂ ਕੀਤਾ.... ਤੰਗ ਨਹੀਂ ਕੀਤਾ। ਮੈਨੂੰ ਖੁਸ਼ੀ ਹੈ ਪਿੰਡ 100 ਬੱਚਿਆਂ ਲਈ ਰੁਜ਼ਗਾਰ ਪੈਦਾ ਕਰਨ ਦੀ। ਪਰ ਅੱਜ ਸੋਚਦੀ ਹਾਂ ਇਹ ਹੱਦੋਂ ਵੱਧ ਬਰਦਾਸ਼ਤ ਕਰਨ ਨਾਲ ਮਿਲਦਾ ਕੀ ਹੈ ? ਸ਼ਾਇਦ ਵਕਤ ਦੱਸ ਦੇਵੇਗਾ .... ਕਿ ਬਰਦਾਸ਼ਤ ਕਰਨ ਵਾਲਾ ਐਸਾ ਰਾਹ ਦਸੇਰਾ ਬਣਦਾ ਹੈ ਕਿ ਫ਼ੇਰ ਹਜ਼ਾਰਾਂ ਨੂੰ ਬਰਦਾਸ਼ਤ ਨਹੀਂ ਕਰਨਾ ਪੈਂਦਾ।ਪਤਾ ਨਹੀਂ ਕਿਸ ਮਿੱਟੀ ਦੀ ਬਣੀ ਹਾਂ ਟੁੱਟਦੀ ਨਹੀਂ, ਜਾਂ ਫਿਰ ਜੋ ਟੁੱਟੇ ਹੁੰਦੇ ਉਹਨਾਂ ਨੇ ਹੋਰ ਕੀ ਟੁੱਟਣਾ ਹੁੰਦਾ।ਖੈਰ ਕਿੱਥੇ ਕਿਤਾਬ ਲਿਖਦੀ ਰਹਾਂਗੀ, ਜ਼ਿੰਦਗੀ ਪਤਾ ਨਹੀਂ ਕਿੰਨੀ ਹੈ ਕਿੰਨੀ ਨਹੀਂ..... ਇੰਝ ਹੀ ਤੁਹਾਡੇ ਨਾਲ ਕਦੀ ਕਦੀ ਵਰਕੇ ਫਰੋਲਦੀ ਰਹਾਂਗੀ।ਤੁਹਾਡੀ ਮਨਦੀਪ

Facebook Link
28 ਜੁਲਾਈ 2023

ਪਹਿਲੀ ਵਾਰ “ਧੀਰਜ ਕੁਮਾਰ” ਨੂੰ ਮਿਲ ਕੇ ਬਹੁਤ ਵਧੀਆ ਲੱਗਾ। ਮਿਲਦੇ ਹੀ"ਦੀਦੀ" ਸ਼ਬਦ ਸੁਣ ਕੇ ਹੋਰ ਵੀ ਆਪਣਾਪਨ ਮਹਿਸੂਸ ਹੋਇਆ। "ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ" ਫ਼ਿਲਮ ਧੀਰਜ ਨਾਲ ਬੈਠ ਕੇ ਦੇਖੀ। ਉਹ ਦਿਨ ਯਾਦ ਆ ਗਿਆ ਜਦ " ਅਰਦਾਸ ਕਰਾਂ " ਫ਼ਿਲਮ ਗੁਰਪ੍ਰੀਤ ਘੁੱਗੀ ਜੀ ਨਾਲ ਬੈਠ ਕੇ ਦੇਖੀ। ਮੇਰੀ ਟੀਮ ਤੇ ਮੇਰਾ ਪਰਿਵਾਰ ਵੀ।ਪੰਜਾਬ ਦੀ ਮੁਢਲੀ ਸਮੱਸਿਆ ਇਹ ਹੈ ਕਿ ਅਸੀਂ ਆਪਣੇ ਸੰਸਕਾਰ, ਬਜ਼ੁਰਗਾਂ ਲਈ ਪਿਆਰ ਅਤੇ ਕਿਰਤ ਦਾ ਸਤਿਕਾਰ, ਭੁੱਲਦੇ ਜਾ ਰਹੇ ਹਾਂ। ਇਹੋ ਜਿਹੀਆਂ ਕਈ ਖ਼ਾਸ ਜ਼ਰੂਰੀ ਗੱਲਾਂ ਤੇ ਫ਼ਿਲਮ ਅਧਾਰਿਤ ਹੈ। ਸਿਮੀ ਚਾਹਲ ਦੇ ਸੂਟਾਂ ਦੀ ਚੋਣ ਬਹੁਤ ਵਧੀਆ। ਫ਼ਿਲਮ ਹਸਾਉਂਦੀ ਵੀ ਹੈ ਤੇ ਰੁਲਾਉਂਦੀ ਵੀ।ਸਭ ਤੋਂ ਖ਼ਾਸ ਗੱਲ ਤੁਸੀਂ ਸਾਰਾ ਅੰਮ੍ਰਿਤਸਰ ਦੇਖ ਸਕਦੇ ਹੋ, ਤੇ ਬਹੁਤੇ ਕਲਾਕਾਰ ਅੰਮ੍ਰਿਤਸਰ ਤੋਂ ਹਨ। " ਅੰਬਰਸਰੀਏ ਪ੍ਰੋਡਕਸ਼ਨ " ਦੇ ਬੈਨਰ ਹੇਠ ਆਈ ਇਹ ਫਿਲਮ ਅੰਮ੍ਰਿਤਸਰ ਦਾ ਮਾਣ ਹੈ। ਤੁਸੀਂ ਇਸਨੂੰ ਆਪਣੇ ਪਰਿਵਾਰ ਨਾਲ ਜ਼ਰੂਰ ਦੇਖ ਸਕਦੇ ਹੋ। ਮੈਂ ਇੱਕ ਵਧੀਆ ਸੁਨੇਹਾ ਦਿੰਦੀ ਫ਼ਿਲਮ ਬਣਾਉਣ ਲਈ ਪੂਰੀ ਟੀਮ ਨੂੰ ਵਧਾਈ ਦਿੰਦੀ ਹਾਂ। ਇਹ ਫ਼ਿਲਮ ਨੌਜਵਾਨਾਂ ਨੂੰ ਵੀ ਉਹਨਾਂ ਦੀ ਪਸੰਦ ਦੀ ਸਟੋਰੀ ਦੇ ਰਾਹੀਂ, ਚੰਗਾ ਸੁਨੇਹਾ ਦੇ ਰਹੀ ਹੈ।" ਮਾਂ ਪਿਓ - ਦਾਦਾ ਦਾਦੀ " ਦਾ ਰੁੱਤਬਾ ਵਧਾਉਂਦੀ ਇਹ ਫ਼ਿਲਮ ਹਰ ਉਮਰ ਦੇ ਬੰਦੇ ਨੂੰ ਸੇਧ ਦੇਂਦੀ ਹੈ। ਗਾਣੇ ਬਹੁਤ ਸੋਹਣੇ ਹਨ, ਤੇ ਗਾਣੇ ਫਿਲਮਾਏ ਵੀ ਬਹੁਤ ਸੋਹਣੇ ਹਨ। ਆਸ ਕਰਦੇ ਹਾਂ ਇਸੇ ਤਰ੍ਹਾਂ ਚੰਗੀਆਂ ਫ਼ਿਲਮਾਂ ਇਸ ਟੀਮ ਵੱਲੋਂ ਪੰਜਾਬ ਨੂੰ ਵੇਖਣ ਲਈ ਮਿਲਦੀਆਂ ਰਹਿਣਗੀਆਂ।ਇਸ ਐਤਵਾਰ ਜ਼ਰੂਰ ਦੇਖਣ ਜਾਓ।- ਮਨਦੀਪ ਕੌਰ ਟਾਂਗਰਾ

Facebook Link
28 ਜੁਲਾਈ 2023

“ਸਾਡਾ ਸਰਮਾਇਆ” ਬਜ਼ੁਰਗਾਂ ਲਈ ਖ਼ਾਸ ਉਪਰਾਲਾ ਹੈ। ਚਾਰ ਛਿੱਲੜਾਂ ਤੇ ਝੂਠੀ ਚਕਾਚੌਂਦ ਦੇ ਬਦਲੇ ਅਸੀਂ ਆਪਣੇ ਰੱਬ ਵਰਗੇ ਮਾਪਿਆਂ ਨੂੰ ਉਮਰ ਦੇ ਉਸ ਪੜਾਅ ਵਿੱਚ ਇਕੱਲਤਾ ਦੇ ਰਹੇ ਹਾਂ ਜਦੋਂ ਓਹਨਾ ਨੂੰ ਸਾਡੀ ਵੱਧ ਲੋੜ ਹੁੰਦੀ ਹੈ ਬੇਸ਼ੱਕ ਉਹ ਆਪਣਾ ਦਰਦ ਸਾਡੇ ਚਾਵਾਂ ਤੋਂ ਛੋਟਾ ਸਮਝਦੇ ਹੋਏ ਇਸ ਇਕੱਲਤਾ ਨੂੰ ਖਿੜ੍ਹੇ ਮੱਥੇ ਕਬੂਲ ਰਹੇ ਹਨ..ਸਾਡਾ ਵਜੂਦ ਜਾਂ ਹੋਂਦ ਸਾਡੇ ਬਜ਼ੁਰਗਾਂ ਕਰਕੇ ਹੀ ਹੈ ਤੇ ਬਜ਼ੁਰਗ ਨੂੰ ਸਮਾਂ ਦੇਣਾ ਸਾਡਾ ਮੁੱਢਲਾ ਫਰਜ਼ ਤੇ ਓਹਨਾਂ ਦਾ ਹੱਕ ਹੈ।ਇਸੇ ਹੀ ਸੋਚ ਨੂੰ ਲੈ ਕੇ ਆੜੀ ਆੜੀ ਗਰੁੱਪ ਵਲੋਂ ਇੱਕ ਪਹਿਲ ਕੀਤੀ ਗਈ ਤੇ ਬਠਿੰਡਾ ਵਿਖੇ ਸੰਨ 2019 ਤੋਂ ਵਿਸ਼ਵ ਸੀਨੀਅਰ ਸਿਟੀਜਨ ਦਿਵਸ ਦੇ ਦਿਹਾੜੇ ਤੇ ਇਲਾਕੇ ਦੇ ਬਜ਼ੁਰਗਾਂ ਨਾਲ਼ ਰਲ ਮਿਲਕੇ ਪ੍ਰੋਗਰਾਮ 'ਸਾਡਾ ਸਰਮਾਇਆ' ਕਰਵਾਉਣਾ ਸ਼ੁਰੂ ਕੀਤਾ ਗਿਆ ਹੈ ਜਿਸ ਵਿੱਚ ਬਜ਼ੁਰਗਾਂ ਵਲੋਂ ਸਭਿਆਚਰਕ ਪ੍ਰੋਗਰਾਮ ਪੇਸ਼ ਕਰਕੇ ਇਸ ਦਿਨ ਨੂੰ ਬੜੇ ਚਾਵਾਂ ਨਾਲ਼ ਮਨਾਇਆ ਜਾਂਦਾ ਤੇ ਨਾਲ਼ ਹੀ ਕੁਝ ਵਿਸ਼ੇਸ਼ ਬਜ਼ੁਰਗ ਸ਼ਖ਼ਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਜਾਂਦਾ ਹੈ।ਆੜੀ ਆੜੀ ਪ੍ਰੋਡਕਸ਼ਨਜ਼ ਦੇ MD ਹਰਦਵਿੰਦਰ ਸਿੰਘ ਤੇ ਗੁਰਮੀਤ ਸਿੰਘ ਇਹ ਮਹਿਸੂਸ ਕਰਦੇ ਹਨ, ਇਹੋ ਜਿਹੇ ਪ੍ਰੋਗਰਾਮ ਹਰ ਪਿੰਡ ਸ਼ਹਿਰ ਵਿੱਚ ਹੋਣੇ ਚਾਹੀਦੇ ਹਨ ਤਾਂ ਸਾਡੇ ਬਜ਼ੁਰਗ ਆਪਣੇ ਆਪ ਨੂੰ ਅੱਜਕਲ੍ਹ ਦੀ ਭੱਜਦੌੜ ਵਾਲ਼ੀ ਜਿੰਦਗੀ ਵਿੱਚ ਇੱਕਲਾ ਮਹਿਸੂਸ ਨਾ ਕਰਕੇ ਆਪਣੀ ਰਿਟਾਇਰਮੈਂਟ ਦੀ ਜਿੰਦਗੀ ਜਿੰਦਾਦਿਲੀ ਨਾਲ਼ ਬਿਤਾਉਣ।ਆਓ ਇਸ ਸਾਲ ਫ਼ੇਰ 21 ਅਗਸਤ 2023 ਵਿਸ਼ਵ ਸੀਨੀਅਰ ਸਿਟੀਜਨ ਦਿਵਸ ਤੇ ਆਪਣੇ ਬਜ਼ੁਰਗਾਂ ਨੂੰ ਲੈਕੇ ਆਈਏ ਤੇ ਇਹ ਦਿਨ ਉਹਨਾਂ ਨੂੰ ਸਮਰਪਿਤ ਕਰੀਏ।- ਮਨਦੀਪ ਕੌਰ ਟਾਂਗਰਾ

Facebook Link
25 ਜੁਲਾਈ 2023

ਮੇਰੇ ਬਾਰੇ ਗ਼ਲਤ ਲਿਖਣ ਵਾਲਿਆਂ ਨੂੰ ਕਿਰਪਾ ਕਰਕੇ ਕਦੀ ਵੀ ਗ਼ਲਤ ਨਾ ਲਿਖੋ। ਖੁਸ਼ ਰਹਿਣ ਦਿਓ। ਮੇਰੇ ਮਨ ਵਿੱਚ ਹਰ ਕਿਸੇ ਲਈ ਬਹੁਤ ਇੱਜ਼ਤ ਹੈ, ਗ਼ਲਤ ਲਿਖਣ ਵਾਲਿਆਂ ਦੀ ਵੀ, ਉਹ ਵੀ ਰੱਬ ਦੇ ਬੰਦੇ ਨੇ। ਮੈਨੂੰ ਹੁਣ ਸੱਚਮੁੱਚ ਬੁਰਾ ਨਹੀਂ ਲੱਗਦਾ। ਤਰਸ ਆਉਂਦਾ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ। ਮੇਰੇ ਵੱਲੋਂ ਹੋਰ ਵੱਧ ਚੜ੍ਹ ਕੇ ਲਿਖੋ। ਮਾਂ ਬੋਲੀ ਨੂੰ ਹੋਰ ਗੰਧਲਾ ਕਰਦੇ ਜਾਓ ਜੇ ਤੁਹਾਡਾ ਜ਼ਮੀਰ ਇਜਾਜ਼ਤ ਦਈ ਜਾਵੇ।ਮੇਰੀ ਇਮਾਨਦਾਰੀ ਦਾ ਸਫਰ ਮੇਰੇ ਜੀਵਨ ਵਿੱਚ ਇਨ੍ਹਾਂ ਕਮਜ਼ੋਰ ਨਹੀਂ ਹੈ, ਕਿ ਕਿਸੇ ਦੇ ਕਹਿਣ ਤੇ ਮੈਨੂੰ ਡਰ ਲੱਗਣ ਲੱਗ ਜਾਵੇਗਾ। ਮੈਨੂੰ 0.1% ਵੀ ਪ੍ਰਵਾਹ ਨਹੀਂ। ਮੈਂ ਆਪਣੇ ਪਿਤਾ ਵਾਂਗ ਬਿਲਕੁਲ ਖੁਸ਼ ਤੇ ਬਹੁਤ ਸੰਤੁਸ਼ਟ ਹਾਂ। ਰੱਬ ਨੇ ਸਕੂਨ ਭਰੀ ਰੂਹ ਸਿਰਜੀ ਹੈ ਮੇਰੀ।MBA ਵਿੱਚ University ਵਿੱਚ ਪਹਿਲੇ ਦਰਜੇ ਤੇ ਆਉਣ ਤੋਂ ਬਾਅਦ, ਮੈਂ 12 ਸਾਲਾਂ ਵਿੱਚ ਪੂਰੀ ਇਮਾਨਦਾਰੀ ਨਾਲ ਬਿਲਕੁਲ ਆਪਣੇ ਪਿਤਾ ਵਾਂਗ, ਕਿਰਤ ਕਰਨ ਨੂੰ, ਆਪਣੇ ਕਾਰੋਬਾਰ ਨੂੰ ਪਹਿਲ ਦਿੱਤੀ ਹੈ। ਅਸਹਿ ਕਰਜ਼ਾ ਚੁਣ ਲਿਆ ਪਰ ਕਦੇ ਵੀ ਬੇਈਮਾਨੀ ਤੇ ਲਾਲਚ ਨਹੀਂ ਚੁਣਿਆ। ਆਪਣੀ ਜਾਨ, ਆਪਣੀ ਹਰ ਚੀਜ਼ ਦਾਅ ਤੇ ਲਾ ਕੇ ਪਿੰਡਾਂ ਵਿੱਚ ਰੁਜ਼ਗਾਰ ਦੇਣ ਦੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ ਵਿੱਚ ਹਾਂ। ਕਾਰੋਬਾਰ ਪਿੰਡ ਵਿੱਚ 130 ਪਰਿਵਾਰਾਂ ਨੂੰ ਜ਼ੁੰਮੇਵਾਰੀ ਨਾਲ ਰੁਜ਼ਗਾਰ ਦੇ ਰਿਹਾ ਹੈ। ਉਹਨਾਂ ਦੀਆਂ ਸੰਜੀਦਾ ਢੰਗ ਨਾਲ ਜ਼ਿੰਦਗੀਆਂ ਬਦਲ ਰਿਹਾ ਹੈ। ਬਹੁਤ ਸਾਰੇ ਮੇਰੇ ਟੀਮ ਮੇਂਬਰ ਪਹਿਲੇ ਦਿਨ ਤੋਂ ਹੀ ਕਾਰੋਬਾਰ ਵਿੱਚ ਮੇਰੇ ਨਾਲ ਹਨ।ਔਰਤ ਦੀ ਇੱਜ਼ਤ ਕਰੋ, ਅਸੀਂ ਪੱਥਰ ਨਹੀਂ ਹਾਂ। ਫੁੱਲਾਂ ਵਾਂਗ ਖੂਨ ਪਸੀਨੇ ਨਾਲ ਪਾਲੀਆਂ ਆਪਣੇ ਮਾਪਿਆਂ ਦੀਆਂ ਬਹੁਤ ਹੀ ਲਾਡਲੀਆਂ ਹਾਂ।

Facebook Link
24 ਜੁਲਾਈ 2023

ਉਸਦੇ ਘਰਦੇ ਵਧੀਆ ਸਨ, ਉਹਨਾਂ ਨੇ ਅਜ਼ਾਦੀ ਦਿੱਤੀ ਤੇ ਬੱਚੇ ਕੁੱਝ ਕਰ ਪਾਏ। ਮੈਨੂੰ ਨਹੀਂ ਹੈ। ਇਸ ਲਈ ਮੈਂ ਨਹੀਂ ਕਰ ਪਾਇਆ। ਇਹੋ ਸੋਚ ਹੈ ਸਾਡੀ। ਪਰ ਹੈ ਸਭ ਕੁੱਝ ਇਸ ਸੋਚ ਤੋਂ ਉਲਟ। ਬੱਚੇ ਬਹੁਤ ਮਿਹਨਤੀ ਹੋਣ ਤੇ ਘਰਦਿਆਂ ਦੀ ਸੋਚ ਹੌਲੀ ਹੌਲੀ ਖ਼ੁਦ ਹੀ ਵਿਸ਼ਾਲ ਹੋ ਜਾਂਦੀ ਹੈ।ਅਨੇਕਾਂ ਬੱਚੇ, ਵੱਡੇ ਵੱਡੇ ਖਿਡਾਰੀ, ਅਫ਼ਸਰ, ਕਾਰੋਬਾਰੀ ਸਭ ਦੇ ਮਾਪਿਆਂ ਦੀ ਸੋਚ ਵਿੱਚ ਬੱਚਿਆਂ ਦੀ ਲਗਨ, ਮਿਹਨਤ ਨੂੰ ਦੇਖਦੇ ਬਦਲਾਵ ਆਇਆ ਹੈ। ਪਹਿਲਾਂ ਮਾਂ ਬਾਪ ਤੋਂ ਆਜ਼ਾਦੀ ਨਹੀਂ, ਪਹਿਲਾਂ ਮਿੱਟੀ ਨਾਲ ਮਿੱਟੀ ਹੋਣ ਵਾਲੀ ਮਿਹਨਤ ਕਰਨ ਦੀ ਲੋੜ ਹੈ। ਘਰਦਿਆਂ ਤੋਂ ਅਜ਼ਾਦੀ ਦੀ ਮੰਗ ਕਰਨ ਤੋਂ ਪਹਿਲਾਂ, ਆਪਣੀ ਜ਼ਿੱਦ ਪੁਗਾਉਣ ਤੋਂ ਪਹਿਲਾਂ .. ਆਪਣੇ ਵੱਲ ਝਾਤ ਮਾਰੋ ਕੀ ਮੈਂ ਜਾਨ ਲਗਾ, ਮਿਹਨਤ ਕਰ ਰਿਹਾ ਹਾਂ ??ਤੁਹਾਡੀ ਮਿਹਨਤ ਦੇ ਸਿਖ਼ਰ ਤੇ ਘਰਦਿਆਂ ਦੀ ਸੋਚ ਦਾ ਬਦਲਾਵ ਟਿਕਿਆ ਹੈ..., ਨਹੀਂ ਤੇ ਉਹ ਤੁਹਾਡੀ ਸੁਰੱਖਿਆ ਢਾਲ (shield) ਬਣੇ ਰਹਿਣਗੇ। ਉਹ ਤੁਹਾਡੀ ਨਾਰਾਜ਼ਗੀ ਦੀ ਕੀਮਤ ਤੇ ਵੀ ਤੁਹਾਨੂੰ ਕਦੇ ਗਵਾਉਣਾ ਨਹੀਂ ਚਾਹੁੰਦੇ।

Facebook Link
19 ਜੁਲਾਈ 2023

ਮੈਨੂੰ ਜਨਮ ਦੇਣ ਵਾਲੀ ਮਾਂ ਦਾ ਅੱਜ “ਜਨਮ ਦਿਨ” ਹੈ। ਮਾਂ ਮੇਰੇ ਤੂਫ਼ਾਨ ਸਹਿੰਦੀ ਹੈ, ਮੇਰੇ ਹੰਝੂਆਂ ਦੇ ਹੜ੍ਹ ਸਮੇਟਦੀ ਹੈ। ਮਾਂ ਮੇਰੇ ਨਾਲ ਇਸ ਫ਼ਰੇਬ ਭਰੀ ਦੁਨੀਆਂ ਵਿੱਚ ਪੂਰਾ ਜੂਝ ਰਹੀ ਹੈ। ਮੈਂ ਸੋਚਦੀ ਹਾਂ ਕੱਦ ਖੁਸ਼ੀਆਂ ਮਾਂ ਦੀ ਝੋਲੀ ਵਿੱਚ ਪਾਵਾਂਗੀ?ਮਾਂ ਨੇ ਬਹੁਤ ਬਹੁਤ ਤੱਪ ਕੀਤਾ ਹੈ, ਮਾਂ ਅਜੇ ਵੀ ਤੱਪ ਕਰ ਰਹੀ ਹੈ। ਮਾਂ ਨਹੀਂ ਹੌਂਸਲਾ ਛੱਡ ਰਹੀ.. ਤੇ ਮਾਂ ਨੂੰ ਦੇਖ ਕੇ ਮੈਂ ਵੀ ਨਹੀਂ। ਮਾਂ ਕਦੇ ਹੌਂਸਲਾ ਨਾ ਛੱਡਣਾ, ਆਪਣੀ ਬੱਚੀ ਤੇ ਵਿਸ਼ਵਾਸ ਕਰਨਾ। ਮੈਂ ਸਭ ਠੀਕ ਕਰ ਦਿਆਂਗੀ। ਤੁਹਾਡੇ ਹੌਂਸਲੇ ਤੇ ਮੇਰਾ ਹੌਂਸਲਾ ਮੇਰੇ ਸੁਪਨੇ ਟਿਕੇ ਹਨ।ਜ਼ਿੰਦਗੀ ਦੇ ਸਭ ਠੇਡੇ ਖਾਣ ਤੋਂ ਬਾਅਦ, ਅੱਜ ਦੇ ਦਿਨ ਮੈਨੂੰ ਮਾਂ ਤੋਂ ਇਲਾਵਾ ਕੋਈ ਆਪਣਾ ਨਹੀਂ ਲੱਗਦਾ। ਮਾਂ ਹੀ ਦੋਸਤ ਹੈ, ਰਿਸ਼ਤੇਦਾਰ ਹੈ ਤੇ ਮੇਰਾ ਪਿਆਰ ਹੈ।ਅੱਜ ਕੱਲ ਮਾਂ ਅਕਸਰ ਰਾਤ ਨੂੰ ਮੇਰੇ ਕਮਰੇ ਵਿੱਚ ਵਾਰ ਵਾਰ ਮੈਨੂੰ ਦੇਖਣ ਆਉਂਦੀ ਹੈ ਅਤੇ ਕਹਿੰਦੀ ਹੈ ਪੁੱਤ ਮੈਂ ਤੇਰੇ ਕੋਲ ਪੈ ਜਾਂਦੀ ਅੱਜ।ਮੇਰੀ ਸਿਹਤ ਕਈ ਮਹੀਨਿਆਂ ਤੋਂ ਬਹੁਤ ਵਿਗੜੀ ਹੈ, ਮਾਂ ਡਾਕਟਰ ਬਣੀ ਹੈ। ਮੇਰਾ BP ਮਾਂ ਖੁੱਦ ਕੋਲ ਬਿਠਾ ਕੇ ਚੈੱਕ ਕਰਦੀ ਹੈ। ਮਾਂ ਮੇਰੀ ਅਲਮਾਰੀ ਰਾਜਕੁਮਾਰੀਆਂ ਵਾਂਗ ਸਜ਼ਾ ਕੇ ਰੱਖਦੀ। ਪਿੱਛੇ ਜੇ ਮੈਂ ਆਪਣੀ ਅਲਮਾਰੀ ਆਪ ਸਾਂਭਦੀ ਤੇ ਮਾਂ ਨੂੰ ਲੱਗਾ ਮੈਂ ਨਰਾਜ਼ ਹਾਂ। ਮਾਂ ਨੇ ਕਿਹਾ ਮੈਂ ਹੀ ਕਰਨਾ ਹੈ ਇਹ ਕੰਮ ਮੈਨੂੰ ਵਧੀਆ ਲੱਗਦਾ।ਮਾਂ ਕਾਰੋਬਾਰ ਵਿੱਚ 24 ਘੰਟੇ ਮੇਰੇ ਨਾਲ ਹੁੰਦੀ। ਮਾਂ ਮੇਰੇ ਲਈ ਆਪਣੇ ਹੱਥੀਂ ਰੋਟੀ ਸਬਜ਼ੀ ਬਣਾਉਂਦੀ।ਮਾਂ ਅੰਦਰੋਂ ਪੂਰੀ ਵਾਹ ਲਾ ਰਹੀ, ਹਰ ਇੱਕ ਰਿਸ਼ਤਾ ਨਿਭਾ ਰਹੀ.. ਕੋਈ ਛੱਡਿਆ ਹੀ ਨਹੀਂ।ਮਾਂ ਨਾਲ ਲਗਾਵ ਬਹੁਤ ਹੋ ਗਿਆ ਹੈ, ਮਾਂ ਨੂੰ ਜਿਊਂਦੀ ਹਾਂ ਮੈਂ। ਮਾਂ ਦੇ ਸਹਾਰੇ ਨੇ ਬੰਨ੍ਹ ਕੇ ਰੱਖਿਆ ਹੈ ਨਹੀਂ ਤੇ ਮੇਰੀ ਜ਼ਿੰਦਗੀ ਵਿੱਚ ਆਏ ਲੋਕ ਮੈਨੂੰ ਕੱਦ ਦੇ ਖੇਰੂੰ-ਖੇਰੂੰ ਕਰ ਚੁੱਕੇ ਹਨ।ਸੋਚਿਆ ਸੀ ਮਾਂ ਨੂੰ ਬਹੁਤ ਖੁਸ਼ ਰੱਖਾਂਗੀ, ਪਰ ਮਾਂ ਤੇ ਮੇਰੇ ਗੁੱਝੇ ਦੁੱਖ ਵੰਡਾਉਣ ਵਿੱਚ ਮਸ਼ਰੂਫ਼ ਹੋ ਗਈ ਹੈ। ਮਾਂ ਨਾਲ ਨਾਇੰਨਸਾਫੀ ਹੈ।ਮਾਂ ਕਮਾਲ ਹੈ। ਜਨਮ ਦਿਨ ਮੁਬਾਰਕ।- ਚੁਣੌਤੀਆਂ ਭਰਭੂਰ ਸੰਘਰਸ਼ ਕਰਦੀ ਤੁਹਾਡੀ ਧੀ - ਮਨਦੀਪ

Facebook Link
08 ਜੁਲਾਈ 2023

ਕਿਸੇ ਦੇ ਛੱਡ ਜਾਣ ਨਾਲ ਤੁਸੀਂ ਹਾਰ ਥੋੜਾ ਜਾਂਦੇ ਹੋ। ਮਰਦੇ ਨਹੀਂ ਹੋ, ਮੁੱਕਦੇ ਨਹੀਂ ਹੋ। ਤੁਹਾਡੀ ਜ਼ਿੰਦਗੀ ਖ਼ਤਮ ਨਹੀਂ ਹੋ ਜਾਂਦੀ। ਕਿਸੇ ਅੱਗੇ ਝੁੱਕ ਜਾਣ ਨਾਲ ਵੀ ਜੇ ਕੋਈ ਤੁਹਾਨੂੰ ਸਮਝਣ ਲਈ ਤਿਆਰ ਨਹੀਂ ਤਾਂ ਸਮਝੋ ਤੁਹਾਡੇ ਮਰ ਕੇ ਮੁੜ ਜਨਮ ਲੈਣ ਦਾ ਵਕਤ ਹੈ। ਨਵੇਂ ਇਨਸਾਨ ਨਵੀਂ ਆਤਮਾ ਨਵੀਂ ਜੀਵਨ ਜਾਚ। ਮਰਨਾ ਬਹੁਤ ਔਖਾ ਹੈ ਤੇ ਸ਼ਾਇਦ ਮਰ ਕੇ ਮੁੜ ਜਨਮ ਲੈਣਾ ਉਸ ਤੋਂ ਵੀ …ਜਦ ਕਿਸੇ ਗੱਲ ਦਾ ਹੱਲ ਨਾ ਹੋਵੇ ਤੇ ਉਸ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਕੱਟੀ ਗਈ ਲੱਤ ਵਾਂਗ। ਇਸ ਜਹਾਨ ਤੇ ਲੋਕਾਂ ਨੇ ਕੱਟੀਆਂ ਲੱਤਾਂ ਨਾਲ ਵੀ ਐਵਰਸਟ ਵਰਗੀਆਂ ਉੱਚ ਚੋਟੀਆਂ ਸਰ ਕੀਤੀਆਂ ਹਨ।ਔਰਤਾਂ ਸਿਰ ਉਠਾ ਕੇ ਜਿਊਣ.. ਮਰ ਮਰ ਕੇ ਨਹੀਂ। ਆਪਣਾ ਆਪ ਸਭ ਕੁੱਝ ਵਾਰ ਕੇ, ਆਪਣੇ ਪੈਰਾਂ ਤੇ ਖਲੋਂਦੀਆਂ ਔਰਤਾਂ, ਮਿਹਨਤ ਕਰਦੀਆਂ ਔਰਤਾਂ ਅਕਸਰ ਵਿਰੋਧ ਦਾ ਸ਼ਿਕਾਰ ਹੁੰਦੀਆਂ ਹਨ। ਦੁੱਖ ਨਾਲ ਆਪਣੇ ਹੀ ਉਸ ਨੂੰ ਛੱਲੀ ਕਰ ਦੇਂਦੇ ਨੇ, ਘਰ ਵਿੱਚ ਹੀ ਜੰਗ ਲੜ ਰਹੀ ਹੁੰਦੀ ਹੈ ਔਰਤ, ਮੁਕਾਬਲਾ ਬਾਹਰ ਕੀ ਆਪਣਿਆਂ ਨਾਲ ਹੀ ਕਰ ਰਹੀ ਹੁੰਦੀ ਹੈ।ਤੁਹਾਡਾ ਦਿਲ ਦੁਖਾਉਣ ਵਾਲਿਆਂ ਦੇ ਨਾਪ ਤੋਲ ਦਾ ਸ਼ਿਕਾਰ ਨਾ ਬਣੋ। ਨਿਰਸਵਾਰਥ ਔਰਤ ਦੀ ਕਹਾਣੀ ਅਲੱਗ ਹੈ। ਉਹ ਜਦ ਕਿਸੇ ਦੇ ਵੀ ਅਧੀਨ ਨਹੀਂ ਤੇ ਉਹ ਅਕਸਰ ਇਕੱਲੀ ਰਹਿ ਜਾਂਦੀ ਹੈ। ਪਰ ਤੁਸੀਂ ਇਕੱਲੇ ਨਹੀਂ… ਚਾਹੇ ਮਰਦ ਹੋ ਜਾਂ ਔਰਤ! ਤੁਸੀਂ ਖ਼ੁਦ ਆਪਣੇ ਨਾਲ ਹੋ।ਮਨਦੀਪ

Facebook Link
08 ਜੁਲਾਈ 2023

ਜੋ ਸਿਖ਼ਰ ਹੁੰਦੀਆਂ ਨੇਸਮਾਜ ਦਾ ਫਿਕਰ ਹੁੰਦੀਆਂ ਨੇਬੁਲੰਦੀਆਂ ਤੇ ਟਿੱਕ ਜਾਂਦੀਆਂ ਨੇ ਜੋਉਹੀ ਇਮਾਨਦਾਰੀਆਂ ਵਿੱਚ ਜ਼ਿਕਰ ਹੁੰਦੀਆਂ ਨੇ।

Facebook Link
04 ਜੁਲਾਈ 2023

ਮੇਰੇ ਕੋਲ ਅਮਰੀਕਾ ਵਿੱਚ ਆਲੀਸ਼ਾਨ ਘਰ ਵਿੱਚ ਰਹਿਣ ਦਾ, ਵਧੀਆ ਨੌਕਰੀ ਕਰਨ ਅਤੇ ਆਪਣਾ ਖੁੱਦ ਦਾ ਕਾਰੋਬਾਰ ਖੋਲ੍ਹਣ ਦਾ, ਕਈ ਗੁਣਾ ਵੱਧ ਪੈਸੇ ਕਮਾਉਣ ਦਾ, ਪਿਛਲੇ ਗਿਆਰਾਂ ਸਾਲਾਂ ਤੋਂ ਮੌਕਾ ਸੀ। ਮੈਂ ਫੇਰ ਵੀ ਰਹਿਣ ਲਈ ਆਪਣਾ ਪਿੰਡ ਚੁਣਿਆ, ਕਾਰੋਬਾਰ ਲਈ ਵੀ ਪੰਜਾਬ ਨੂੰ ਚੁਣਿਆ।ਕੋਈ ਸਹਿਮਤ ਸੀ ਜਾਂ ਨਹੀਂ, ਪਰ ਮੈਂ ਕਦੀ ਆਪਣੀ ਮਿੱਟੀ, ਆਪਣੀ ਕਾਬਲੀਅਤ ਅਤੇ ਪਿੰਡਾਂ ਵਿੱਚ ਰਹਿ ਰਹੇ ਬੱਚਿਆਂ ਦੀ ਕਾਬਲੀਅਤ ਤੇ ਕਦੇ ਜ਼ਰਾ ਵੀ ਸ਼ੱਕ ਨਹੀਂ ਕੀਤਾ।ਮੈਂ ਦ੍ਰਿੜ ਹਾਂ। ਤੁਹਾਡਾ ਪਿਆਰ ਮੈਨੂੰ ਬਾਰ ਬਾਰ ਵਿਸ਼ਵਾਸ ਦਵਾਉਂਦਾ ਹੈ, ਕਿ ਇਸ ਖੁਸ਼ੀ ਅਤੇ ਸਕੂਨ ਅੱਗੇ ਹੋਰ ਕੁੱਝ ਨਹੀਂ ਹੋ ਸਕਦਾ ਜਿਸਦੀ ਮੈਂ ਭਾਲ ਕਰਾਂ। ਕਿਸੇ ਨੂੰ ਰੋਜ਼ਗਾਰ ਦੇਣਾ ਅਤੇ ਦੁੱਖ-ਸੁੱਖ ਤੇ ਮਾਂ ਬਾਪ, ਆਪਣੇ ਪੰਜਾਬ ਵਿੱਚ ਰਹਿ ਕੇ ਪੰਜਾਬ ਨਾਲ ਖੜ੍ਹੇ ਹੋਣਾ, ਐਸੀ ਸੋਚ ਦੀ ਅੱਜ ਸਾਡੇ ਸੂਬੇ ਨੂੰ ਖ਼ਾਸ ਕਰਕੇ ਪਿੰਡਾਂ ਨੂੰ ਸਖ਼ਤ ਲੋੜ ਹੈ। ਮੇਰੇ ਹੌਂਸਲੇ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਸ਼ੁਕਰੀਆ, ਮੈਂ ਰੂਹ ਤੋਂ ਆਪ ਸਭ ਦੀ ਸ਼ੁਕਰਗੁਜ਼ਾਰ ਹਾਂ ... - ਮਨਦੀਪ ਕੌਰ ਟਾਂਗਰਾ

Facebook Link
30 ਜੂਨ 2023

ਮੈਂ ਆਪਣੇ ਬੇਹਤਰੀਨ ਉਸਤਾਦਾਂ ਦੀ ਸਦਾ ਰਿਣੀ ਹਾਂ। ਮੈਨੂੰ ਖੁਸ਼ੀ ਹੈ ਜਿਨ੍ਹਾਂ ਤੋਂ ਮੈਂ ਸਿੱਖਿਆ ਮੈਂ ਅੱਜ ਵੀ ਉਹਨਾਂ ਦੇ ਸੰਪਰਕ ਵਿੱਚ ਹਾਂ ਤੇ ਅੱਜ ਵੀ ਉਨ੍ਹਾਂ ਤੋਂ ਸਿੱਖਦੀ ਹਾਂ। ਮੈਂ MBA ਤੋਂ ਬਾਅਦ ਦੋ ਨੌਕਰੀਆਂ ਕੀਤੀਆਂ ਸਨ।ਪਹਿਲੀ ਨੌਕਰੀ ਵਿੱਚ ਮੇਰੇ ਇੱਕ ਉਸਤਾਦ ਜਗਪਾਲ ਸਿੱਧੂ ਸਨ। ਮੈਂ ਉਹਨਾਂ ਦੀ ਬਹੁਤ ਇੱਜ਼ਤ ਕਰਦੀ ਹਾਂ ਤੇ ਸਦਾ ਪਲ ਪਲ ਸ਼ੁਕਰਗੁਜ਼ਾਰ ਹਾਂ। ਪਹਿਲਾਂ ਤੇ ਮੈਂ ਟ੍ਰੇਨਿੰਗ ਕਰਨ ਵਾਲੀ ਆਮ ਜਿਹੀ ਕੁੜੀ ਸੀ, ਜਿਸ ਕੋਲ ਤਜੁਰਬਾ ਤੇ ਕੋਈ ਨਹੀਂ ਬਸ ਟੌਪਰ ਹਾਂ ਟੌਪਰ ਹਾਂ ਕਹਿਣ ਨੂੰ ਸੀ। ਲੱਖਾਂ ਦੀ ਰੋਜ਼ ਸੇਲ ਦੀ ਜੁੰਮੇਵਾਰੀ ਸੀ ਮੇਰੇ ਕੋਲ। ਰੋਜ਼ ਦਾ ਚੰਗਾ ਖ਼ਾਸਾ ਦਬਦਬਾ। ਮੇਰੇ ਤੇ ਵੀ ਤੇ ਮੇਰੇ ਉਸਤਾਦ ਤੇ ਵੀ ਸ਼ਾਇਦ।ਮੈਨੂੰ ਯਾਦ ਹੈ ਮੇਰੇ ਪਾਪਾ ਮੈਨੂੰ ਰਾਤ ਨੂੰ 10-11 ਵਜੇ ਲੈਣ ਆਉਂਦੇ ਸਨ, ਕਿਉਂ ਕਿ ਮਾਲ ਵਿੱਚ ਸਾਡਾ ਸਟੋਰ 10 ਵਜੇ ਬੰਦ ਹੁੰਦਾ ਸੀ। ਕਈ ਵਾਰ ਤੇ ਮੈਨੂੰ ਲੱਗਦਾ ਸੀ ਮੇਰੇ ਵਾਲ ਚਿੱਟੇ ਹੋਣੇ ਵੀ ਪਹਿਲੀ ਨੌਕਰੀ ਤੋਂ ਸ਼ੁਰੂ ਹੋਏ ਸਨ। ਪਰ, ਕਈ ਵਾਰ ਅਜਿਹਾ ਵੀ ਹੁੰਦਾ ਕੰਪਨੀ ਦੇ, ਦੇਸ਼ ਦੇ ਬਾਕੀ ਸਟੋਰਾਂ ਤੋਂ ਸਾਡੀ ਸੇਲ ਕਿਤੇ ਵੱਧ ਹੁੰਦੀ। ਮੈਂ ਤਕਰੀਬਨ ਰੋਜ਼ਾਨਾ ਹੀ ਏਨਾ ਥੱਕ ਜਾਂਦੀ ਸੀ ਕਿ ਵਰਦੀ ਵਿੱਚ ਹੀ ਸੌਂ ਜਾਂਦੀ ਸੀ।ਮੇਰੇ ਉਸਤਾਦ ਜਗਪਾਲ ਸਿੱਧੂ ਨਾਲ ਹੌਲੀ ਹੌਲੀ ਏਨਾਂ ਵਧੀਆ ਰਿਸ਼ਤਾ ਬਣ ਗਿਆ ਕਿ 12 ਸਾਲਾਂ ਤੋਂ ਹਰ ਸਾਲ ਮੈਂ ਉਹਨਾਂ ਨੂੰ ਰੱਖੜੀ ਬੰਨਦੀ ਹਾਂ। ਅੱਜ ਵੀ ਉਸਤਾਦ ਇੱਕ ਫੋਨ ਦੂਰ ਬੱਸ। ਇਨਾਂ ਫ਼ਿਕਰ ਕਰਨਾ ਕੰਮ ਦਾ, ਇਮਾਨਦਾਰ ਰਹਿਣਾ, ਜੀਅ ਤੋੜ ਮਿਹਨਤ ਕਰਨਾ ਤੇ ਹਾਰ ਨਾ ਮੰਨਣਾ, ਕਾਰੋਬਾਰ ਦੇ ਕਈ ਵੱਲ ਤੇ ਪਤਾ ਨਹੀਂ ਅਣਗਿਣਤ ਪਾਠ ਮੈਂ ਜਗਪਾਲ ਸਿੱਧੂ ਤੋਂ ਸਿੱਖੇ ਹਨ। ਤੇ ਮੈਨੂੰ ਮਾਣ ਹੈ ਸਫ਼ਲਤਾ ਦੀ ਪੌੜੀ ਚੜਾਉਣ ਵਾਲੇ ਮੇਰੇ ਪਹਿਲੇ ਉਸਤਾਦਾਂ ਵਿਚੋਂ ਇੱਕ ਹਨ ਕਿ ਕੁਝ ਸਾਲ ਪਹਿਲਾਂ ਮੈਨੂੰ ਓਸੇ ਮਾਲ ਨੇ ਜਿੱਥੇ ਮੈਂ ਕੰਮ ਕਰਦੀ ਸੀ, ਸਾਲਾਨਾ ਪ੍ਰੋਗਰਾਮ ਤੇ ਮੁੱਖ ਮਹਿਮਾਨ ਬੁਲਾਇਆ ਸੀ।ਮੇਰੀ ਦੂਜੀ ਕੰਪਨੀ ਜੋ ਕਿ ਸੋਨੇ ਦੇ ਗਹਿਣੇ ਵੇਚਦੀ ਸੀ, Bangkok ਦੀ ਕੰਪਨੀ ਸੀ। ਉਸਦੇ India ਹੈੱਡ ਮੁੰਬਈ ਬੈਠਦੇ ਸਨ। ਉਹਨਾਂ ਦਾ ਨਾਮ ਵਿਨੋਦ ਸੀ। ਵਿਨੋਦ ਸਰ ਮੈਨੂੰ ਦੋਹਰੀ ਤਨਖ਼ਾਹ ਤੇ ਆਪਣੀ ਕੰਪਨੀ ਵਿੱਚ ਲੈ ਕੇ ਆਏ। ਅਜੇ ਦੋ ਮਹੀਨੇ ਪਹਿਲਾਂ ਹੀ ਮੈਂ ਵਿਨੋਦ ਸਰ ਨੂੰ ਮੁੰਬਈ ਮਿਲੀ।ਵਿਨੋਦ ਸਰ ਨੇ ਇੱਕ ਨਵੀਂ ਦੁਨੀਆਂ ਦੇ ਰੂਬਰੂ ਕੀਤਾ। ਮੈਂ ਪਹਿਲੀ ਕਾਰ ਲਈ। ਮੈਂ ਮੁੰਬਈ ਹਰ ਤਿੰਨ ਮਹੀਨੇ ਜਹਾਜ਼ ਦਾ ਸਫ਼ਰ ਕਰਨਾ। ਵਧੀਆ ਤੋਂ ਵਧੀਆ ਤਜ਼ੁਰਬਾ ਹੋਣਾ। Luxury segment ਵਿੱਚ ਦਿਨੋ ਦਿਨ ਨਵੇਂ ਤੋਂ ਨਵਾਂ ਸਿੱਖਣ ਨੂੰ ਮਿਲਦਾ ਸੀ। ਕਈ ਵਾਰ ਲੱਗਦਾ ਸੀ ਜਿੰਨੀ ਮੇਰੀ ਤਨਖ਼ਾਹ ਹੈ ਕੰਪਨੀ ਮੇਰੇ ਤੇ ਉਸਤੋਂ ਵੱਧ ਪੈਸੇ ਖ਼ਰਚ ਰਹੀ ਹੈ। ਨਵਜੋਤ ਸਿੱਧੂ ਤੇ ਕਈ celebrities ਸਾਡੇ ਗ੍ਰਾਹਕ ਸਨ। ਲੱਖਾਂ ਤੋਂ ਕਰੋੜਾਂ-ਕਰੋੜਾਂ ਦੀ ਸੇਲ ਕਰਨਾ ਮੈਂ ਵਿਨੋਦ ਸਰ ਤੋਂ ਸਿੱਖਿਆ।ਉਸਤਾਦ ਦਾ ਤੁਹਾਡੀ ਜ਼ਿੰਦਗੀ ਵਿੱਚ ਖ਼ਾਸ ਯੋਗਦਾਨ ਹੁੰਦਾ ਹੈ। ਮੈਂ ਅੱਜ ਜੋ ਵੀ ਹਾਂ ਅਜਿਹੇ ਉਸਤਾਦਾਂ ਦੀ ਬਦੌਲਤ ਹਾਂ, ਮੈਂ ਖ਼ੁਦ ਕੁਝ ਵੀ ਨਹੀਂ। ਜੇ ਮੈਂ ਕਹਾਂ ਮੈਂ ਆਪ ਹੀ ਸਭ ਕੁਝ ਹਾਂ ਜਾਂ ਕਿਤਾਬਾਂ ਨੇ ਮੈਨੂੰ ਕਾਰੋਬਾਰ ਦੇ ਵੱਲ ਸਿਖਾਏ ਹਨ ਤੇ ਇਹ ਗ਼ਲਤ ਹੈ। ਉਸਤਾਦ ਚਾਹੇ ਖ਼ੁਦ ਨਾ ਓਲੰਪੀਅਨ ਹੋਵੇ, ਪਰ ਉਸ ਵਿੱਚ ਓਲੰਪੀਅਨ ਬਣਾਉਣ ਦੀ ਕਾਬਲੀਅਤ ਹੁੰਦੀ ਹੈ।ਸਭ ਕੁਝ ਕਿਤਾਬਾਂ ਨਹੀਂ ਸਿਖਾਉਂਦੀਆਂ । ਤੁਹਾਡੇ ਉਸਤਾਦ ਜਦ ਤੁਹਾਨੂੰ 10-20 ਸਾਲ ਦਾ ਤਜੁਰਬਾ 2 ਘੰਟਿਆਂ ਵਿੱਚ ਤੁਹਾਡੀ ਝੋਲੀ ਪਾਉਂਦੇ ਹਨ ਉਸਦਾ ਕੋਈ ਮੁੱਲ ਨਹੀਂ ਹੈ। ਮੈਨੂੰ ਅੱਜ ਬਹੁਤ ਖੁਸ਼ੀ ਹੁੰਦੀ ਹੈ, ਜਦ ਮੈਂ ਓਹਨਾ ਦੀ ਕਿਸੇ ਤਰਾਂ ਦੀ ਮਦਦ ਕਰ ਪਾਉਂਦੀ ਹਾਂ। ਏਦਾਂ ਲੱਗਦਾ ਮਾਂ ਨੇ ਰੋਟੀ ਬਣਾਉਣੀ ਸਿਖਾਈ ਹੈ ਤੇ ਮਾਂ ਨੂੰ ਹੀ ਬਣਾ ਕੇ ਖਵਾ ਰਹੀ ਹਾਂ। ਉਹਨਾਂ ਨੂੰ ਮਿਲਣਾ ਅੱਜ ਵੀ ਮੇਰੇ ਲਈ ਅਸੀਸ ਹੈ ਅਤੇ ਉਹਨਾਂ ਦੀਆਂ ਅਸੀਸਾਂ ਸਦਕਾ ਹੋਰ ਅੱਗੇ ਵੱਧ ਰਹੀ ਹਾਂ।ਅੱਜ ਆਪਣੇ ਉਸਤਾਦਾਂ ਨੂੰ " ਸ਼ੁਕਰੀਆ " ਜ਼ਰੂਰ ਕਹਿਣਾ, ਉਹ ਵੀ ਜੇ ਦਿਲੋਂ ਨਿਕਲੇ, ਰੂਹ ਤੋਂ ਅਹਿਸਾਸ ਹੋਵੇ।- ਮਨਦੀਪ ਕੌਰ ਟਾਂਗਰਾ|

Facebook Link
30 ਜੂਨ 2023

ਫਿਕਰਾਂ ਭਰੀ ਜ਼ਿੰਦਗੀ ਨੂੰ ਬਹੁਤ ਹੀ ਪਿਆਰ ਕਰਦੀ ਹਾਂ। ਸੰਘਰਸ਼ ਵਿੱਚ ਖ਼ੂਬ ਸਕੂਨ ਹੈ। ਸੰਘਰਸ਼ ਸਾਨੂੰ ਸਿਖਾਉਂਦਾ ਹੈ ਕਿ ਕਿਵੇਂ ਅਸੀਂ ਕਿਸੇ ਦੀ ਮਦਦ ਲਏ ਬਿਨ੍ਹਾਂ, ਜ਼ਿੰਦਗੀ ਵਿੱਚ ਸਿਰ ਉਠਾ ਕੇ ਜਿਊਣਾ ਹੈ। ਔਰਤਾਂ ਆਪਣੇ ਤੇ ਬਹੁਤ ਸਹਿਣ ਕਰਦੀਆਂ ਹਨ। ਭਾਵੁਕ ਹੋ, ਮੁਸੀਬਤ ਵਿੱਚ ਫੱਸ ਕੇ। ਸਾਡੇ ਸਮਾਜ ਦੀ ਸੋਚ ਔਰਤ ਨੂੰ ਆਪਣੇ ਪੈਰਾਂ ਤੇ ਖੜ੍ਹੇ ਕਰਨ ਦੀ ਹੋਣੀ ਚਾਹੀਦੀ ਹੈ , ਜੇ ਔਰਤਾਂ ਆਜ਼ਾਦ ਹੋਣ ਤੇ ਖ਼ੁਦ ਦੀ ਮਿਹਨਤ ਨਾਲ ਵੀ ਹਰ ਮੁਕਾਮ ਹਾਸਿਲ ਕਰ ਸਕਦੀਆਂ ਹਨ।ਬੇਟੀਆਂ ਨਾਲ ਘਰ ਵਿੱਚ ਲਹਿਜ਼ਾ ਪੈਦਾ ਹੁੰਦਾ ਹੈ, ਪਿਆਰ ਨਾਲ ਇਸ ਲਹਿਜ਼ੇ ਨੂੰ ਸਿੰਝਿਆ ਜਾਵੇ ਤਾਂ ਕੋਮਲ ਅਤੇ ਦ੍ਰਿੜਤਾ ਦੀ ਮੂਰਤ ਬਣਦੀਆਂ ਹਨ। ਆਪਣੀਆਂ ਬੇਟੀਆਂ ਤੇ ਬਹੁਤ ਬਹੁਤ ਮਿਹਨਤ ਕਰੋ। ਉਹਨਾਂ ਨੂੰ ਹੀ ਆਪਣਾ ਜੀਵਨ ਜਾਇਦਾਦ ਸਮਝੋ।ਪੜ੍ਹਾਈ ਤੇ ਉਹਨਾਂ ਦੇ ਹੁਨਰ ਤੇ ਜੀਅ ਜਾਨ ਲਗਾਓ। ਮੈਂ ਇੱਕ ਧੀ ਹੋਣ ਦੇ ਨਾਤੇ, ਆਪਣੇ ਤੇ ਸਾਰੇ ਮਾਪਿਆਂ ਦੀ ਬਹੁਤ ਸ਼ੁਕਰਗੁਜ਼ਾਰ ਹਾਂ ਜੋ ਆਪਣੀਆਂ ਧੀਆਂ ਦੀ ਕਾਬਲੀਅਤ ਤੇ ਪੂਰਾ ਵਿਸ਼ਵਾਸ ਰੱਖਦੇ ਹਨ। ਅਸੀਂ ਵੀ ਤੁਹਾਨੂੰ ਬਹੁਤ ਪਿਆਰ ਕਰਦੀਆਂ ਅਤੇ ਆਪਣੇ ਭਰਾਵਾਂ ਵਾਂਗ ਹੀ ਹਮੇਸ਼ਾਂ ਤੁਹਾਡਾ ਸਾਥ ਦੇਵਾਂਗੀਆਂ। ਮੇਰਾ ਸੁਪਨਾ ਹੈ ਕਿ ਸਾਡਾ ਪੰਜਾਬ ਇੰਝ ਦਾ ਹੋਵੇ... ਜਿਸ ਵਿੱਚ ਧੀ, ਪੁੱਤ, ਨੂੰਹ, ਜਵਾਈ ਵਿੱਚ ਕੋਈ ਫ਼ਰਕ ਨਾ ਹੋਵੇ।

Facebook Link
29 ਜੂਨ 2023

“ਬਦਲਾਂ ਦੇ ਵੀ ਪਹਾੜ ਹੁੰਦੇ ਹਨ”ਅੱਜ ਦੇ ਜਹਾਜ਼ ਦੇ ਸਫ਼ਰ ਦੌਰਾਨ ਬਾਰੀ ਤੋਂ ਬਾਹਰ ਬਦਲਾਂ ਨੂੰ ਗ਼ੌਰ ਨਾਲ ਦੇਖ ਰਹੀ ਸੀ। ਹਵਾਈ ਸਫ਼ਰ ਤੇ ਦੱਸ ਸਾਲਾਂ ਤੋਂ ਕਰ ਰਹੀ ਪਰ ਮੇਰੇ ਔਖੇ ਸਵਾਲ ਦਾ ਅੱਜ ਇੱਕ ਸਕਾਰਾਤਮਕ ਜਵਾਬ ਕੁਦਰਤ ਨੇ ਮੇਰੇ ਜ਼ਹਿਨ ਵਿੱਚ ਲਿਆਂਦਾ।ਜ਼ਿੰਦਗੀ ਵਿੱਚ ਅਕਸਰ ਲੱਗਦਾ ਬੱਦਲ਼ ਹਨ, ਨਿਰਾਸ਼ਾ ਹੈ। ਕਈ ਵਾਰ ਤੇ ਲੰਬੇ ਸਮੇਂ ਲਈ ਇੰਤਜ਼ਾਰ ਕਰਨਾ ਪੈਂਦਾ ਕੱਦ ਮੀਂਹ ਹਟੇਗਾ। ਤੇ ਕਈ ਵਾਰ ਮੀਂਹ ਜਿਹਿਆਂ ਐਸੀਆਂ ਮੁਸੀਬਤਾਂ ਆਉਂਦੀਆਂ ਹਨ ਜਿਨ੍ਹਾਂ ਦਾ ਇੰਤਜ਼ਾਰ ਕਰਨ ਤੋਂ ਸਿਵਾਏ ਕੋਈ ਹੱਲ ਨਹੀਂ ਹੁੰਦਾ। ਪਰ ਤੁਹਾਨੂੰ ਵੀ ਪਤਾ ਜ਼ਿੰਦਗੀ ਦਾ ਅਸਮਾਨ ਇੱਕ ਦਿਨ ਸਾਫ਼ ਜ਼ਰੂਰ ਹੁੰਦਾ ਅਤੇ ਚੜ੍ਹਦੇ ਸੂਰਜ ਨੂੰ ਫੇਰ ਸਲਾਮਾਂ ਹੁੰਦੀਆਂ। ਜ਼ਿੰਦਗੀ ਸਮੇਂ ਸਮੇਂ ਤੇ ਰੁਸ਼ਨਾਉਂਦੀ ਵੀ ਹੈ।ਇਹ ਬਦਲਾਂ ਦੇ ਅਸੀਂ ਹੇਠਾਂ ਬੈਠ ਹਰ ਪਲ ਅਸੀਂ ਨਿਰਾਸ਼ ਹੀ ਕਿਓਂ ਹੋਏ ਰਹਿੰਦੇ ਹਾਂ? ਮੈਂ ਵੀ ਸਦਾ ਹੀ ਅੱਜ ਤੋਂ ਪਹਿਲਾਂ ਬੱਦਲ਼ਾਂ ਦੇ ਹੇਠਾਂ ਹੀ ਮਹਿਸੂਸ ਕਰਦੀ ਸੀ। ਅੱਜ ਵੀ ਸੋਚ ਰਹੀ ਸੀ ਕਿ ਮੁਸੀਬਤਾਂ ਦੇ ਬੱਦਲ ਸੋਚਾਂ ਵਿੱਚ ਹਰ ਜਗ੍ਹਾ ਨਾਲ ਨਾਲ ਜਾਂਦੇ ਹਨ। ਹੱਲ ਲੱਭਣ ਦੀ ਕੋਸ਼ਿਸ਼ ਵਿੱਚ ਸੀ।ਅੱਜ ਮੈਂ ਦ੍ਰਿਸ਼ ਵਿੱਚ ਕਈ ਪਹਾੜ ਜਿੱਡੇ ਬੱਦਲ਼ ਵੀ ਦੇਖੇ। ਕਈ ਬੱਦਲ਼ ਭਾਵ ਜ਼ਿੰਦਗੀ ਦੀਆਂ ਮੁਸੀਬਤਾਂ ਪਹਾੜ ਜਿੱਡੀਆਂ ਵੀ ਹੁੰਦੀਆਂ ਹਨ। ਇਹਨਾਂ ਬਦਲਾਂ ਦੇ ਪਹਾੜਾਂ ਦੇ ਹੇਠਾਂ ਨਾ ਦੱਬੋ, ਇਹਨਾਂ ਦੇ ਸਿਖ਼ਰ ਤੇ ਬੈਠੋ …. ਮੈਂ ਦੱਸਣਾ ਸੀ ਬੱਦਲ਼ਾਂ ਦੇ ਪਹਾੜਾਂ ਦੀ ਸਿਖ਼ਰ ਤੇ ਰਹਿਣ ਵਾਲੇ ਲੋਕ ਹੀ .. ਸੂਰਜ ਦੇ ਹੋਰ ਨੇੜੇ ਹੁੰਦੇ ਹਨ… ਵੱਧ ਰੌਸ਼ਨੀ ਮਾਣਦੇ ਹਨ.. ਜ਼ਿਆਦਾ ਸਾਫ਼ ਹਵਾ ਵਿੱਚ ਹੁੰਦੇ ਹਨ… ਐਸੇ ਦਮਦਾਰ ਵਿਅਕਤੀ ਬਣੋ ਜੋ ਬਦਲਾਂ ਦੀ ਚੋਟੀ ਤੇ ਖਲੋਣ ਦਾ ਜਿਗਰਾ ਰੱਖ ਸਕਦੇ ਹਨ…ਮੁਸੀਬਤਾਂ ਦੇ ਪਹਾੜ ਉਹਨਾਂ ਹੇਠਾਂ ਵੀ ਹੁੰਦੇ ਹਨ ਪਰ ਉਹ ਵਿਸ਼ਾਲ, ਇੱਕਦਮ ਸਾਫ਼ ਅਸਮਾਨ, ਸੂਰਜ .. ਰੌਸ਼ਨੀ… ਦੇ ਬਹੁਤ ਨੇੜੇ ਹੁੰਦੇ ਹਨ, ਜਿਸ ਸਾਹਮਣੇ ਆਪਣੇ ਬੱਦਲ ਸੱਚਮੁੱਚ ਬਹੁਤ ਹੀ ਨਿੱਕੇ ਪੈ ਜਾਂਦੇ ਹਨ।ਮੁਸੀਬਤਾਂ ਹੇਠਾਂ ਦੱਬਣਾ ਨਹੀਂ, ਇਹਨਾਂ ਦੀ ਚੋਟੀ ਤੇ ਖਲੋਣ ਦਾ ਜਜ਼ਬਾ ਰੱਖਣਾ ਅਤੇ ਚੜ੍ਹਦੇ ਸੂਰਜ ਵੱਲ ਸਦਾ ਵੇਖਣਾ।“ਕੁਦਰਤ ਤੋਂ ਸਿੱਖਦੇ ਜਾਓ”- ਮਨਦੀਪ ਕੌਰ ਟਾਂਗਰਾ

Facebook Link
28 ਜੂਨ 2023

ਕਿਸੇ ਦੀ ਵੀਡੀਓ ਸੁਣ ਰਹੀ ਸੀ, ਕਿ ਸਰਕਾਰਾਂ ਦੀ ਮੁਹਿੰਮ ਹੈ। ਇਹ ਦੱਸਣਾ ਚਾਹੁੰਦੀ ਹਾਂ Reverse Migration - ਵਤਨ ਵਾਪਸੀ ਮੁਹਿੰਮ ਦਾ ਜਨਮ ਹੀ ਪਿੰਡ ਟਾਂਗਰਾ ਵਿੱਚ ਹੋਇਆ ਹੈ, ਇਹ ਆਮ ਲੋਕਾਂ ਦੀ ਮੁਹਿੰਮ ਹੈ ਅਤੇ ਸਰਕਾਰਾਂ ਨੂੰ ਇਸ ਤੇ ਸੰਜੀਦਾ ਧਿਆਨ ਦੇਣ ਦੀ ਲੋੜ ਹੈ। ਮੇਰੇ ਮਾਂ ਬਣਨ ਦੀ ਸਿਖ਼ਰ ਇੱਛਾ ਵਿੱਚੋਂ ਬੱਚਿਆਂ ਦਾ ਜਨਮ ਤੇ ਨਹੀਂ ਹੋ ਸਕਿਆ, ਪਰ ਇਹ ਮੁਹਿੰਮ ਮੇਰੇ ਦਰਦ ਵਿੱਚੋਂ, ਮੇਰੀ ਕੁੱਖ ਵਿੱਚੋਂ ਜਨਮੀ ਹੈ।ਮੇਰੀ ਚਾਹ ਸੀ, ਕਿ ਮੈਂ ਇੰਨੀ ਮਿਹਨਤ ਕਰਾਂ ਕਿ ਮੇਰੇ 11 ਸਾਲ ਬਾਅਦ, ਹੁਣ ਵੱਖ ਹੋਏ ਜੀਵਨ-ਸਾਥੀ ਨੂੰ ਲੱਗੇ ਸਭ ਕੁੱਝ ਪੰਜਾਬ ਵਿੱਚ ਵੀ ਹੋ ਸਕਦਾ ਹੈ। ਹਰ ਸੁਪਨਾ ਪੂਰਾ ਹੋ ਸਕਦਾ ਹੈ, ਅਮਰੀਕਾ ਤੋਂ ਬਹਿਤਰ ਹੋ ਸਕਦਾ ਹੈ। ਮੈਂ ਆਪਣੀ ਟੀਮ ਨੂੰ ਹਮੇਸ਼ਾ ਕਹਿੰਦੀ ਸੀ ਹੱਸਦੀ ਸੀ ਕਿ ਅਸੀਂ ਇੰਨੀ ਮਿਹਨਤ ਕਰਨੀ ਕਿ ਅਮਰੀਕਾ ਵਾਲਿਆਂ ਨੂੰ ਪੰਜਾਬ ਲੈ ਆਉਣਾ।ਮੇਰਾ ਸੁਪਨਾ ਤੇ ਸਾਕਾਰ ਨਹੀਂ ਹੋਇਆ। ਪਰ ਕੋਸ਼ਿਸ਼ ਹੈ ਇਸ ਤੋਂ ਵੀ ਵੱਧ ਮਿਹਨਤ ਕਰੀਏ ਤੇ ਕੋਸ਼ਿਸ਼ ਕਰੀਏ ਕਿ ਸਾਡੇ ਪੰਜਾਬ ਦੇ ਬੱਚਿਆਂ ਨੂੰ ਜਾਣ ਦੀ ਲੋੜ ਹੀ ਨਾ ਪਵੇ। ਉਹ ਇੰਨੇ ਨਿਰਦਈ ਨਾ ਬਣਨ ਕਿ ਲਾਰਾ ਲਾ ਕਿ ਮੁੜਨ ਹੀ ਨਾ।ਲੱਖਾਂ ਘਰਾਂ ਦੀ ਇਹ ਮੁਹਿੰਮ ਪੀੜ ਤੇ ਮਲ੍ਹਮ ਹੈ, ਘਰ ਘਰ ਦੀ। ਸਾਨੂੰ ਤੇ ਸਾਡੀਆਂ ਸਰਕਾਰਾਂ ਨੂੰ ਇਸ ਨੂੰ ਸੰਜੀਦਾ ਲੈਣ ਦੀ ਲੋੜ ਹੈ। ਇਹ ਦਰਦ ਘੁਣ ਵਾਂਗ ਖਾ ਰਹੇ ਹਨ ਜੋ ਵੀ ਵਿਦੇਸ਼ਾਂ ਵਿੱਚ ਰਹਿੰਦੇ ਆਪਣਿਆਂ ਦੇ ਸ਼ਿਕਾਰ ਹਨ।ਮੈਨੂੰ ਬਹੁਤ ਮਾਣ ਹੈ ਉਹਨਾਂ ਪਰਿਵਾਰਾਂ ਤੇ ਜੋ ਪੰਜਾਬ ਰਹਿ ਕੇ ਕਿਰਤ ਕਰਦੇ ਹਨ, ਆਪਣੇ ਪਰਿਵਾਰਾਂ ਨਾਲ ਇੱਕਜੁੱਟ ਰਹਿੰਦੇ ਹਨ ਅਤੇ ਜਿੰਨ੍ਹਾਂ ਕੋਲ PR Punjab ਦੀ ਹੈ।ਤੁਹਾਡੇ ਸਭ ਦੇ ਭਰਭੂਰ ਸਾਥ ਲਈ ਸ਼ੁਕਰੀਆ। “Reverse migration - ਵਤਨ ਵਾਪਸੀ “ ਦੀ ਲਹਿਰ ਹੈ ਹੁਣ ਪੰਜਾਬ ਵਿੱਚ।- ਮਨਦੀਪ ਕੌਰ ਟਾਂਗਰਾ

Facebook Link
22 ਜੂਨ 2023

ਸਭ ਨਾਲ ਇੰਝ ਨਹੀਂ ਹੁੰਦਾ, ਪਰ ਕਈ ਵਾਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਅਤੇ ਲੱਗਦਾ ਹੈ ਕਿ ਕਿਸੇ ਸਾਨੂੰ ਅੰਬ ਦੀ ਗਿਟਕ ਵਾਂਗ ਫਾਲਤੂ ਸਮਝਿਆ ਹੈ ਅਤੇ ਵਗ੍ਹਾ ਕੇ ਸੁੱਟਿਆ ਹੈ। ਤੁਸੀਂ ਜ਼ਿੰਦਗੀ ਵਿੱਚ ਕੱਲੇ ਫਾਲਤੂ ਮਿੱਟੀ ਦੇ ਢੇਰ ਤੇ ਪਏ ਹੋ… ਇਕੱਲਿਆਂ ਦਾ ਸਫ਼ਰ ਵੀ ਉਮੀਦ ਭਰਿਆ ਹੋ ਸਕਦਾ ਹੈ.. ਕਿਸੇ ਦੇ ਪਲ਼ੋਸਣ ਦੀ, ਪਾਣੀ ਪਾਉਣ ਦੀ ਉਡੀਕ ਵਿੱਚ ਨਾ ਰਹੋ।ਹਰ ਰੁੱਖ ਇਨਸਾਨ ਨੇ ਨਹੀਂ ਲਾਇਆ। ਤੇ ਤੁਸੀਂ ਵੀ ਰੱਬ ਦੇ ਲਾਏ ਰੁੱਖ ਵਾਂਗ ਪੁੰਗਰਨਾ ਹੈ ਇੱਕ ਦਿਨ.. ਆਪੇ ਮੀਂਹ ਪਾ ਦੇਣਾ ਹੈ, ਆਪੇ ਧੁੱਪ ਕਰ ਦੇਣੀ ਹੈ ਰੱਬ ਨੇ। ਦੁਨੀਆਂ ਦੇ ਸਭ ਤੋਂ ਵਿਸ਼ਾਲ, ਵੱਧ ਛਾਂਦਾਰ ਰੁੱਖ ਬਣਨ ਦਾ ਸਫ਼ਰ ਤੁਹਾਡੇ ਕੱਲਿਆਂ ਦਾ ਵੀ ਹੋ ਸਕਦਾ ਹੈ। ਐਸਾ ਰੁੱਖ ਜੋ ਇੱਕ ਦਿਨ ਤੇ ਸੁੱਟੀ ਹੋਈ ਗਿਟਕ ਸੀ ਪਰ ਅੱਜ ਕਈ ਪੰਛੀਆਂ ਦਾ ਘਰ ਹੈ, ਕਈ ਰਾਹਦਾਰੀਆਂ ਲਈ ਛਾਂ ਤੇ ਕਈਆਂ ਦਾ ਭੋਜਨ!ਅਤੇ ਰੱਬ ਦੇ ਆਸਰੇ ਪਲੇ ਇਸ ਰੁੱਖ ਦੇ ਫਲਾਂ ਦੇ ਰੁੱਖ ਬਣਨ ਤੇ, ਬਦਲਾਵ ਦੀ ਸਮਰੱਥਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ… ਰੱਬ ਦੇ ਰੰਗ ਨੇ ਇਹ। ਇਹ ਜਿਸ ਨੇ ਤੁਹਾਨੂੰ ਸੁੱਟਿਆ ਹੈ ਉਸ ਦੀ ਸਮਝ ਦੇ ਵੱਸ ਦੀ ਗੱਲ ਨਹੀਂ। “ਰੁੱਖ” ਬਣਨਾ ਹੈ ਅਸੀਂ - “ਵਿਸ਼ਾਲ ਬੋਹੜ”! - ਮਨਦੀਪ ਕੌਰ ਟਾਂਗਰਾ( ਮੇਰੇ ਦਿਲ ਦੇ ਅਹਿਸਾਸ, ਮੇਰੀ ਕਲਮ ਤੋਂ)

Facebook Link
21 ਜੂਨ 2023

ਜਦ ਕੋਈ ਕਿਸੇ ਦੇ ਦੁੱਖ ਤੇ ਉਸ ਦੀ ਗਲਤੀ ਤੇ ਹੱਸਦਾ ਹੈ, ਇਸਦਾ ਮਤਲਬ ਹੈ ਕਿਸੇ ਦਾ ਹੱਥ ਟੋਕੇ ਵਿੱਚ ਆ ਜਾਣਾ, ਟਰੱਕ ਹੇਠ ਲੱਤ ਪਿਚਕ ਜਾਣੀ ਤੇ ਅਸੀਂ ਦੂਰ ਖਲੋਤੇ ਤਾੜੀ ਮਾਰ ਰਹੇ, ਦੰਦ ਕੱਢ ਰਹੇ ਹਾਂ। ਇਹ ਸਰੀਰਕ ਦੁਰਘਟਨਾ ਅਤੇ ਮਾਨਸਿਕ ਦੁਰਘਟਨਾ ਦੀ ਪੀੜ ਇੱਕੋ ਜਿਹੀ ਹੁੰਦੀ ਹੈ, ਬੱਸ ਮਾਨਸਿਕ ਦਿੱਸਦੀ ਨਹੀਂ ਹੈ।ਮਾਨਸਿਕ ਦਿੱਸਦੀ ਵੀ ਨਹੀਂ ਤੇ ਲੋਕ ਤਾੜੀ ਮਾਰਨੋਂ ਤੇ ਹੱਸਣੋਂ ਵੀ ਨਹੀਂ ਹੱਟਦੇ। ਸਰੀਰਕ ਪੀੜ ਲੋਕ ਹਾਲ ਪੁੱਛ ਪੁੱਛ, ਫਰੂਟ ਖਵਾ ਖਵਾ ਠੀਕ ਕਰ ਦਿੰਦੇ। ਪਰ, ਮਾਨਸਿਕ ਦਿੱਸਦੀ ਨਹੀਂ ਸੱਟ, ਇਸਤੇ ਰੋਜ਼ ਤਾੜੀਆਂ ਨਾਲ, ਹਾਸਿਆਂ ਨਾਲ, ਮਜ਼ਾਕ ਨਾਲ, ਲੂਣ ਪਾਉਂਦੇ ਹਨ, ਤੇ ਪੀੜਤ ਬੰਦਾ ਕਦੇ ਠੀਕ ਹੀ ਨਹੀਂ ਹੁੰਦਾ .. ਚੁੱਪ ਚਾਪ ਦੁਨੀਆਂ ਤੋਂ ਤੁਰ ਜਾਂਦਾ।ਮਾਨਸਿਕ ਸੱਟਾਂ ਦੇਖਣ ਵਾਲੀ, ਸੋਚਣ ਵਾਲੀ ਸੋਚ ਪੈਦਾ ਕਰੋ। ਆਪਣੇ ਅੰਦਰ ਆਪਣੇ ਰੂਹ ਨਾਲ, ਦਿਲ ਨਾਲ, ਚੰਗੇ ਸੰਸਕਾਰਾਂ ਨਾਲ, ਕਿਸੇ ਨੂੰ ਮਾਨਸਿਕ ਸੱਟਾਂ ਵਿੱਚੋਂ ਉੱਭਰਨ ਵਿੱਚ ਵੀ ਮਦਦ ਕਰੋ। ਉਸ ਨੂੰ ਪਾਗਲ, ਡਿਪਰੈਸ, ਜਾਂ ਨਾਸਮਝ ਨਾ ਕਰਾਰ ਕਰੋ।ਬੰਦੂਕ ਦੀਆਂ ਅੱਠ ਗੋਲੀਆਂ ਖਾ ਕੇ ਵੀ ਆਰਮੀ ਦਾ ਜਵਾਨ ਕਾਇਮ ਹੋ ਜਾਂਦਾ ਹੈ.. ਤੇ ਇਸੇ ਤਰ੍ਹਾਂ ਵੱਡੇ ਵੱਡੇ ਮਾਨਸਿਕ ਸਦਮੇ ਵੀ ਠੀਕ ਹੋ ਜਾਂਦੇ ਹਨ। ਇਨਸਾਨੀਅਤ ਨੂੰ ਮਹਿਸੂਸ ਕਰਨ ਵਿੱਚ ਆਓ ਇੱਕ ਕਦਮ ਅੱਗੇ ਵਧੀਏ… ਖਿੜ੍ਹਖੜਾਉਂਦੇ ਚਿਹਰਿਆਂ ਦਾ ਸੰਸਾਰ ਬਣਾਈਏ…- ਮਨਦੀਪ ਕੌਰ ਟਾਂਗਰਾ

Facebook Link
20 ਜੂਨ 2023

ਜ਼ਿੰਦਗੀ ਛੋਟੀ ਛੋਟੀ ਖ਼ੁਸ਼ੀ ਦੇਣ ਦਾ ਨਾਮ ਹੈ। ਪਿਆਰ ਵੀ। ਛੋਟਾ ਬੱਚਾ ਬੋਲ ਨਹੀਂ ਸਕਦਾ ਤੇ ਸਾਨੂੰ ਕਿੰਨਾ ਪਿਆਰ ਹੁੰਦਾ ਉਸ ਨਾਲ, ਮਾਂ ਦਾ ਅੰਦਾਜ਼ੇ ਲਾਉਂਦੀ ਦੇ ਸਾਲ ਲੰਘ ਜਾਂਦੇ, ਇਹ ਤੇ ਨਹੀਂ ਚਾਹੀਦਾ ਮੇਰੇ ਪੁੱਤ ਨੂੰ, ਉਹ ਤੇ ਨਹੀਂ ਚਾਹੀਦਾ। ਵੰਨ-ਸਵੰਨੇ ਕੱਪੜੇ ਪਾਉਂਦੀ ਬੱਚੇ ਨੂੰ, ਖਾਣ ਪੀਣ, ਖਿਡਾਉਣ ਦੇ ਕਈ ਢੰਗ ਅਪਣਾਉਂਦੀ। ਹਜ਼ਾਰਾਂ ਗੱਲਾਂ ਕਰਦੀ, ਬਾਤਾਂ ਪਾਉਂਦੀ। ਕਿਤੇ ਬੱਚਾ ਜ਼ਿਆਦਾ ਰੋ ਦਵੇ ਮੈਂ ਐਸੀਆਂ ਮਾਂਵਾਂ ਦੇਖੀਆਂ ਉਹਨਾਂ ਦਾ ਆਪਣਾ ਰੋਣਾ ਨਿਕਲ ਜਾਂਦਾ।ਐਸਾ ਪਿਆਰ ਹਰ ਰਿਸ਼ਤੇ ਵਿੱਚ ਕਿਓਂ ਨਹੀਂ??ਪਤੀ ਪਤਨੀ ਵੀ ਬਹੁਤ ਪਿਆਰ ਕਰਦੇ। ਇੱਕ ਦੂਜੇ ਦੀ ਹਰ ਇੱਛਾ ਵੀ ਪੂਰੀ ਕਰ ਦੇਣ ਚਾਹੇ, ਪਰ ਬਹੁਤਾਤ ਰਿਸ਼ਤੇ ਕਹਿਣ ਅਤੇ ਦੱਸਣ ਜਾਂ ਕਹਿ ਲਓ ਮੰਗਣ ਤੇ ਮਜ਼ਬੂਰ ਕਰਦੇ ਹਨ, ਗੱਲ ਭਾਵੇਂ ਇੱਕ ਮਿੰਟ ਵਿੱਚ ਪੂਰੀ ਹੋ ਜਾਣੀ ਹੋਵੇ। ਮਾਂ ਬਾਪ ਨੂੰ ਵੀ ਬਜ਼ੁਰਗ ਹੋ ਕੇ ਕਹਿਣਾ ਪੈਂਦਾ ਇਹ ਕੰਮ ਕਰਨੇ ਹਨ, ਜਾਂ ਕਈ ਵਾਰ ਪੈਸੇ ਦੀ ਮੰਗ ਕਰਨੀ ਪੈਂਦੀ। ਭੈਣ ਭਰਾ ਵਿੱਚ ਤੇ ਕੱਦ ਦਾ ਹੀ ਤੇਰੇ ਮੇਰੇ ਹੋ ਚੁਕਿਆ ਹੈ। ਦੋਸਤ ਮਿੱਤਰ ਲਈ ਛੋਟੀ ਛੋਟੀ ਖ਼ੁਸ਼ੀ ਪੈਦਾ ਕਰਨਾ ਹੁਣ ਸਾਡੀ ਸਮਝ ਵਿੱਚ ਹੀ ਨਹੀਂ। ਇੱਥੋਂ ਤੱਕ ਕਿ ਕਈ ਘਰਾਂ ਵਿੱਚ ਬਾਪ ਬੇਟੇ ਦਾ ਵੀ ਮੁਕਾਬਲਾ ਚੱਲਦਾ ਰਹਿੰਦਾ ਹੈ।ਆਓ ਆਪਾਂ ਜਿਨ੍ਹਾਂ ਨੂੰ ਦਿਲੋਂ ਪਿਆਰ ਕਰਦੇ ਹਾਂ, ਖ਼ੁਦ ਮਹਿਸੂਸ ਕਰਕੇ, ਉਹਨਾਂ ਦੇ ਕਹਿਣ ਤੋਂ ਪਹਿਲਾਂ ਹੀ ਉਹਨਾਂ ਨੂੰ ਛੋਟੀਆਂ ਛੋਟੀਆਂ ਖੁਸ਼ੀਆਂ ਦਈਏ। ਮੰਗਣਾ, ਕਹਿਣਾ, ਦੱਸਣਾ ਪਿਆਰ ਭਰੇ ਰਿਸ਼ਤਿਆਂ ਵਿੱਚ ਅਕਸਰ ਬਹੁਤ ਔਖਾ ਲੱਗਦਾ। ਸਭ ਨੂੰ ਇਹ ਲੱਗਦਾ ਮੈਂ ਪਿਆਰ ਹੀ ਇੰਨਾਂ ਕਰਦਾ ਹਾਂ ਜਾਂ ਕਰਦੀ ਹਾਂ, ਅਗਲਾ ਆਪੇ ਕਿਓਂ ਨਹੀਂ ਸਮਝਦਾ।ਮਾਂ ਪਿਓ ਦੇ ਕੋਲ ਬੈਠ ਜਾਣਾ, ਪੈਰ ਘੁੱਟ ਦੇਣਾ, ਸਮੇਂ ਸਿਰ ਪੈਸੇ ਦੇ ਦੇਣਾ, ਦਵਾਈ ਲਈ ਪੁੱਛ ਲੈਣਾ, ਉਹਨਾਂ ਨੂੰ ਦੋਸਤਾਂ ਨਾਲ ਬਿਨ੍ਹਾਂ ਕਹੇ ਮਿਲਾ ਦੇਣਾ। ਪਤਨੀ ਦੀਆਂ ਬਿਨ੍ਹਾਂ ਮੰਗੇ ਲੋੜਾਂ, ਸ਼ੌਕ ਪੂਰੇ ਕਰਨਾ , ਉਸ ਨੂੰ ਹਸਾਉਣਾ, ਉਸ ਨਾਲ ਚੰਗਾ ਸਮਾਂ ਬਿਤਾਉਣਾ, ਕਿਤੇ ਥੱਕੀ ਦਾ ਹਾਲ ਪੁੱਛਣਾ, ਕਿਹੜੀ ਗੱਲੋਂ ਮਨ ਠੀਕ ਨਹੀਂ ਉਹ ਮਹਿਸੂਸ ਕਰਨਾ, ਪਿਆਰ ਨਾਲ ਰਹਿਣਾ।ਇਸੇ ਤਰ੍ਹਾਂ ਜੀਵਨ-ਸਾਥੀ, ਬੱਚਿਆਂ, ਬਜ਼ੁਰਗਾਂ, ਦੋਸਤਾਂ, ਆਪਣੇ ਕੰਮ ਵਾਲੇ ਸਾਥੀਆਂ ਨੂੰ ਨਿੱਕੇ ਨਿੱਕੇ ਤੋਹਫ਼ੇ ਦੇਣਾ, ਸਭ ਨਾਲ ਯਾਦਗਾਰੀ ਖ਼ੁਸ਼ੀ ਦੇ ਪਲ ਬਣਾਉਂਦੇ ਰਹਿਣਾ ਹੀ ਜ਼ਿੰਦਗੀ ਹੈ। ਹੱਸਦੇ ਖੇਡਦੇ ਰਹਿਣਾ ਜ਼ਿੰਦਗੀ ਹੈ। ਖ਼ੁਦ ਨੂੰ ਵੱਡਾ ਸਮਝਦੇ ਰਹਿਣਾ, ਆਪਣੇ ਆਪ ਵਿੱਚ ਰਹਿਣਾ ਅਤੇ ਚੁੱਪ ਰਹਿਣਾ ਜ਼ਿੰਦਗੀ ਨਹੀਂ।ਤੁਸੀਂ ਵੀ ਸਭ ਦੇ ਹੋ ਪੂਰੇ ਦੇ ਪੂਰੇ, ਜੇ ਤੁਹਾਡੇ ਅੰਦਰ ਪਿਆਰ ਹੈ। ਤੁਹਾਡੇ ਤੋਂ ਮਹਿਸੂਸ ਕਰਨ ਦੀ ਆਸ ਲਾ ਕੇ ਬੈਠੇ ਨੇ ਤੁਹਾਡੇ ਆਪਣੇ ਅਤੇ ਤੁਹਾਡੇ ਨਾਲ ਜੁੜੇ ਲੋਕ। ਉਹਨਾਂ ਨੂੰ ਦੱਸੋ ਤੁਸੀਂ ਉਹਨਾਂ ਨੂੰ ਮਹਿਸੂਸ ਕਰ ਸਕਦੇ ਹੋ, ਅਤੇ ਬਿਨ੍ਹਾ ਉਹਨਾਂ ਦੇ ਕਹੇ ਵੀ ਉਹਨਾਂ ਨੂੰ ਸੁਣ ਸਕਦੇ ਹੋ। ਪੁੱਛ ਸਕਦੇ ਹੋ ਉਹਨਾਂ ਨੂੰ “ਮੇਰੇ ਹੁੰਦਿਆਂ ਠੀਕ ਹੈਂ ਤੂੰ” …… ਖ਼ੁਸ਼ ਰਹੋ।- ਮਨਦੀਪ ਕੌਰ ਟਾਂਗਰਾ

Facebook Link
18 ਜੂਨ 2023

ਵਤਨ ਵਾਪਸੀ ਕਰੋ।ਅਖੀਰਲੇ ਉਮਰੇ ਮਾਂ ਪਿਓ ਸਾਥ ਓਸੇ ਤਰੀਕੇ ਚਾਹੁੰਦੇ ਜਿਵੇਂ ਉਹਨਾਂ ਨੇ ਸਾਡੇ ਦਾਦਾ ਦਾਦੀ ਨੂੰ ਸਾਂਭਿਆ ਹੁੰਦਾ। ਬਜ਼ੁਰਗਾਂ ਦੀ ਇੱਜ਼ਤ ਕਰਨ ਤੋਂ, ਸਾਂਭ ਸੰਭਾਲ਼ ਕਰਨ ਤੋਂ, ਪਰਿਵਾਰਾਂ ਦਾ ਰੁਤਬਾ ਜਾਣਿਆ ਜਾਂਦਾ ਹੈ ਸਾਡੇ ਸੱਭਿਆਚਾਰ ਵਿੱਚ, ਡਾਲਰ ਕਿੰਨੇ ਹਨ ਇਸ ਤੋਂ ਨਹੀਂ।ਪੈਸਾ ਦਾਦਾ ਦਾਦੀ ਨੂੰ ਖ਼ੁਸ਼ ਨਹੀਂ ਕਰ ਸਕਦਾ। ਮਾਂ ਪਿਓ ਨੂੰ ਵੀ ਕਿੰਨਾ ਕੁ ਕਰ ਲਵੇਗਾ। ਪਰ ਪਿਆਰ, ਲਾਡ, ਸਤਿਕਾਰ ਅਤੇ ਬੇਸ਼ੁਮਾਰ ਪਰਿਵਾਰ ਲਈ ਵਕਤ .. ਦਾਦੀ ਪੋਤੇ ਦੀ ਸਾਂਝ ਉਹਨਾਂ ਦੀ ਖ਼ਾਸੀ ਉਮਰ ਵਧਾ ਸਕਦੀ ਹੈ।ਸਿਰ ਦਰਦ ਜੋ ਦਾਦੇ ਦੀ ਗੋਲੀ ਨਾਲ ਨਹੀਂ, ਪੋਤੇ ਦੇ ਨਿੱਕੇ ਨਿੱਕੇ ਹੱਥਾਂ ਦੀ ਮਾਲਸ਼ ਨਾਲ ਠੀਕ ਹੋ ਜਾਣੀ ਇਸਦਾ ਕੋਈ ਤੋੜ ਨਹੀਂ। ਤੇ ਅਸੀਸਾਂ ਵੱਖਰੀਆਂ … !ਇਹ ਵੱਖ ਵੱਖ ਰਹਿਣਾ ਸਾਡਾ ਸੱਭਿਆਚਾਰ ਨਹੀਂ, ਇਕੱਠੇ ਰਹਿਣਾ ਸਾਡਾ ਸੱਭਿਆਚਾਰ ਹੈ।- ਮਨਦੀਪ ਕੌਰ ਟਾਂਗਰਾ

Facebook Link
17 ਜੂਨ 2023

ਪਰਿਵਾਰਾਂ ਨੂੰ ਮਿਲਣ ਦਾ ਸਬੱਬ ਬਣਦਾ ਹੈ ਮੇਰਾ ਸਦਾ ਹੀ। ਮਹਿਸੂਸ ਕਰਦੀ ਹਾਂ, ਪੰਜਾਬ ਦੀ ਐਸੀ ਧੀ ਹਾਂ ਜਿਸ ਨਾਲ ਭੈਣਾਂ, ਭਰਾ, ਦੋਸਤ, ਜਾਂ ਬੱਚੇ ਨਹੀਂ … ਪੂਰਾ ਪੂਰਾ ਪਰਿਵਾਰ ਜੁੜਿਆ ਹੁੰਦਾ ਹੈ। ਬਹੁਤ ਸਾਰੇ ਪਰਿਵਾਰ ਇਕੱਠੇ ਫ਼ੋਨ ਤੇ ਗੱਲ ਕਰਦੇ ਹਨ ਅਤੇ ਜਦ ਮਿਲਣ ਆਉਂਦੇ ਤਾਂ ਸਭ ਇਕੱਠੇ।ਸੱਚਮੁੱਚ ਮੈਨੂੰ ਵੀ ਪਰਿਵਾਰਕ ਅਨੁਭਵ ਹੁੰਦਾ। ਵਧੀਆ ਜਿਹਾ, ਆਪਣਾਪਨ ਮਹਿਸੂਸ ਹੁੰਦਾ। ਇੰਝ ਲੱਗਦਾ ਪਰਿਵਾਰਕ ਅਤੇ ਸੋਚ ਦੀ ਗੂੜ੍ਹੀ ਸਾਂਝ ਹੈ। ਬਹੁਤ ਲੋਕ ਹਨ ਜੋ ਆਪਣੇ ਬੱਚਿਆਂ ਨੂੰ ਹੁਣ ਅਮੀਰਾਂ ਤੋਂ ਅਮੀਰ ਨਹੀਂ, ਚੁਸਤ ਚਲਾਕ ਨਹੀਂ, ਬਲਕਿ ਸੰਜੀਦਾ ਅਤੇ ਇੱਕ ਬਹਿਤਰੀਨ ਇਮਾਨਦਾਰ ਇਨਸਾਨ ਬਣਾਉਣਾ ਚਾਹੁੰਦੇ ਹਨ।ਇਹ ਦੁਨੀਆਂ ਪਿਆਰ ਨਾਲ ਰਹਿਣ ਵਾਲਿਆਂ ਤੇ, ਅਤੇ ਉਹਨਾਂ ਦੀ ਚੰਗਿਆਈ ਤੇ ਟਿਕੀ ਹੈ। ਬਹੁਤ ਮਾਪੇ ਹਨ ਜਿੰਨ੍ਹਾਂ ਤੇ ਸਾਨੂੰ ਮਾਣ ਹੈ, ਸਭ ਕੁੱਝ ਹੁੰਦੇ ਵੀ ਪਰਿਵਾਰ ਸਮੇਤ ਇਕੱਠੇ ਪੰਜਾਬ ਰਹਿਣਾ ਹੀ ਚੁਣ ਰਹੇ ਹਨ। ਉਹਨਾਂ ਨੂੰ ਪਤਾ ਹੈ ਦਾਦਾ ਦਾਦੀ ਨਾਲ, ਬੱਚਿਆਂ ਦਾ ਇਕੱਠੇ ਰਹਿਣਾ ਹੀ ਅਸਲ ਅਮੀਰੀ ਹੈ।ਇਹਨਾਂ ਦੇ ਬੱਚੇ 97% ਨੰਬਰ ਆਪਣੇ ਪਿੰਡ, ਸ਼ਹਿਰ ਪੜ੍ਹ ਕੇ ਹੀ ਲੈ ਰਹੇ ਹਨ। ਕਿਸੇ ਵੱਡੇ ਸ਼ਹਿਰ ਜਾਂ ਵਿਦੇਸ਼ ਦੀ ਮਿੱਟੀ ਦੀ ਮੌਹਤਾਜ ਨਹੀਂ ਇਹਨਾਂ ਦੀ ਮਿਹਨਤ। ਮੈਨੂੰ ਇਹ ਦੋਨੋ ਪਰਿਵਾਰਾਂ ਨੂੰ ਮਿਲ ਕੇ ਬਹੁਤ ਵਧੀਆ ਲੱਗਾ। ਬੇਹੱਦ ਖੁਸ਼ੀ ਹੋਈ, ਮਾਣ ਮਹਿਸੂਸ ਹੋਇਆ। ਪੰਜਾਬ ਦਾ ਉਜਵੱਲ ਭਵਿੱਖ ਨਜ਼ਰ ਆਇਆ।- ਮਨਦੀਪ ਕੌਰ ਟਾਂਗਰਾ

Facebook Link
17 ਜੂਨ 2023

ਵੱਡੀਆਂ ਛੋਟੀਆਂ ਗ਼ਲਤੀਆਂ ਕੀ ਮੁਆਫ਼ ਕਰਨੀਆਂ, ਮੈਨੂੰ ਕਦੀ ਮੇਰੇ ਪਿਤਾ ਜੀ ਨੇ ਝਿੜਕਿਆ ਹੀ ਨਹੀਂ। ਮੈਂ ਬਹੁਤ ਵਾਰ ਸੋਚਦੀ ਕੀ ਅਖੀਰ ਕੱਦ ਮੇਰੇ ਪਿਤਾ ਨੇ ਮੈਨੂੰ ਡਾਂਟਿਆ ਸੀ। ਯਾਦ ਕਰਨ ਤੇ ਵੀ ਯਾਦ ਨਹੀਂ ਆਉਂਦਾ। ਗੁੱਸੇ ਭਰਿਆ ਕਿਹਾ ਇੱਕ ਸ਼ਬਦ ਵੀ ਨਹੀਂ ਆਪਣੇ ਲਈ ਯਾਦ ਆਉਂਦਾ। ਮੇਰੇ ਪਿਤਾ ਜੀ ਨੇ ਹਮੇਸ਼ਾਂ ਹਰ ਗੱਲ ਬਹੁਤ ਪਿਆਰ ਨਾਲ ਸਮਝਾਈ ਹੈ, ਡਾਂਟ ਕੇ ਮੈਨੂੰ ਨੀਵਾਂ ਨਹੀਂ ਕੀਤਾ, ਤੂੰ ਗ਼ਲਤ ਤੇ ਮੇਰੀ ਹੀ ਸੁਣ ਕਦੀ ਨਹੀਂ ਕਿਹਾ। ਹਮੇਸ਼ਾਂ ਪਿਆਰ ਨਾਲ ਸਿਰ ਤੇ ਹੱਥ ਫ਼ੇਰ ਸਮਝਾਇਆ ਹੈ।ਮੈਂ ਇੱਕ ਬਹੁਤ ਹੀ ਪਿਆਰ ਨਾਲ, ਲਾਡ ਨਾਲ, ਸਤਿਕਾਰ ਨਾਲ ਪਲੀ ਹੋਈ ਧੀ ਹਾਂ। ਇਸ ਦਾ ਨੁਕਸਾਨ ਇਹ ਹੈ ਕਿ ਮੈਂ ਬਹੁਤ ਸੰਵੇਦਨਸ਼ੀਲ - Sensitive ਬਣ ਗਈ ਹਾਂ। ਜ਼ਰਾ ਉੱਚਾ ਬੋਲਣ ਵਾਲਾ ਕੋਈ ਆਪਣਾ ਵੀ ਮੇਰੇ ਤੋਂ ਬਰਦਾਸ਼ਤ ਨਹੀਂ ਹੁੰਦਾ, ਦਿਲ ਟੁੱਟਦਾ ਹੈ। ਪਰ ਹਾਂ ਮੇਰੇ ਮਹਿਸੂਸ ਕਰਨ ਦੀ ਸ਼ਕਤੀ ਇੰਨੀ ਵੱਧ ਹੈ ਕਿ ਬੇਸ਼ੁਮਾਰ ਪਿਆਰ ਨਾਲ ਭਰੀ ਹਾਂ ਅਤੇ ਕਿਸੇ ਦਾ ਦੁੱਖ-ਸੁੱਖ ਸੌਖਾ ਸਮਝ ਸਕਦੀ ਹਾਂ। ਮੇਰੇ ਪਿਤਾ ਜੀ ਨੇ ਆਪਣੇ ਪਿਆਰ ਸਦਕਾ ਹੀ ਮੈਨੂੰ ਤਰਾਸ਼ਿਆ ਹੈ, ਤੇ ਅੱਜ ਵੀ ਆਪਣੇ ਪਿਆਰ ਨੂੰ ਕਦੀ ਘੱਟ ਨਹੀਂ ਹੋਣ ਦਿੱਤਾ ਬੱਸ ਦਿਨੋਂ ਦਿਨ ਇਹ ਕਈ ਗੁਣਾ ਵੱਧਦਾ ਹੀ ਜਾ ਰਿਹਾ ਹੈ। ਮੇਰੇ ਪਿਤਾ ਜੀ ਇਹੋ ਜਿਹੇ ਮਾਪਿਆਂ ਦੀ ਉਦਾਹਰਣ ਹਨ, ਜੋ ਇਹ ਮੰਨਦੇ ਹਨ ਕਿ ਬੇਸ਼ੁਮਾਰ ਅਨੰਤ ਪਿਆਰ ਨਾਲ ਵੀ ਧੀਆਂ ਨੂੰ ਪਾਲਿਆ ਜਾ ਸਕਦਾ ਹੈ। ਧੀਆਂ ਦੇ ਹਰ ਪਿਤਾ ਨੂੰ ਮੇਰਾ ਸੁਨੇਹਾ ਹੈ, ਤੁਹਾਡੇ ਅਨੰਤ ਬੇਸ਼ੁਮਾਰ ਪਿਆਰ ਲਈ ਅਸੀਂ ਤੁਹਾਡੀਆਂ ਜਨਮਾਂ ਜਨਮਾਂ ਤੱਕ ਸ਼ੁਕਰਗੁਜ਼ਾਰ ਹਾਂ।

Facebook Link
16 ਜੂਨ 2023

ਬਹਾਨੇ ਛੱਡੋ ਤੇ ਹਿੰਮਤ ਕਰਨੀ ਸਿੱਖੋ ਪੰਜਾਬ ਦੇ ਨੌਜਵਾਨੋ।ਜ਼ਿੰਦਗੀ ਅਸੰਭਵ ਹੈ, ਇਹ ਅਕਸਰ ਸੜਕਾਂ 'ਤੇ ਮੋੜ ਲੈਂਦੀ ਹੈ ਪਰ ਦ੍ਰਿੜ ਇਰਾਦਾ ਅਤੇ ਸਖ਼ਤ ਮਿਹਨਤ ਇਸਨੂੰ ਪਟੜੀ 'ਤੇ ਵਾਪਸ ਲਿਆ ਸਕਦੀ ਹੈ। ਇਹ ਗੱਲ ਅੰਮ੍ਰਿਤਸਰ ਤੋਂ ਮਨਦੀਪ ਸਿੰਘ ਸਾਬਿਤ ਕਰ ਰਹੇ ਹਨ। ਉਹਨਾਂ ਦੀ ਰੀੜ੍ਹ ਦੀ ਹੱਡੀ ਦੀ ਸੱਟ ਦੇ ਬਾਵਜੂਦ ਲਗਭਗ 7 ਸਾਲ ਬਾਅਦ, ਉਹ ਭਵਿੱਖ ਵਿੱਚ ਇੱਕ ਨਵੀਂ ਅਤੇ ਉੱਚੀ ਉਡਾਣ ਭਰਨ ਲਈ ਤਿਆਰ ਹਨ ਜੋ ਉਹਨਾਂ ਨੂੰ ਅਸੀਮਤ ਅਸਮਾਨ ਤੱਕ ਲੈ ਜਾ ਸਕਦੀ ਹੈ।ਮਨਦੀਪ ਸਿੰਘ ਨੇ ਕਰੀਬ ਇੱਕ ਸਾਲ ਪਹਿਲਾਂ ਸੋਸ਼ਲ ਮੀਡੀਆ 'ਤੇ ਮੇਰੇ ਨਾਲ ਸੰਪਰਕ ਕੀਤਾ ਸੀ। ਉਹਨਾਂ ਨੇ ਮੈਨੂੰ ਦੱਸਿਆ ਕਿ ਕਿਵੇਂ ਉਹਨਾਂ ਨੂੰ 2012 ਵਿੱਚ ਮਕੈਨੀਕਲ ਇੰਜੀਨੀਅਰਿੰਗ ਵਿੱਚ ਡਿਪਲੋਮਾ ਕਰਨ ਦੇ ਬਾਵਜੂਦ ਆਪਣੀ ਰੋਜ਼ੀ-ਰੋਟੀ ਲਈ ਕੋਈ ਢੰਗ ਦੀ ਨੌਕਰੀ ਨਹੀਂ ਮਿਲੀ। ਇੱਕ ਮਾੜੇ ਦਿਨ, 29 ਅਕਤੂਬਰ 2016 ਨੂੰ, ਦੀਵਾਲੀ ਤੋਂ ਇੱਕ ਦਿਨ ਪਹਿਲਾਂ, ਉਹ ਇੱਕ ਅਜਿਹੀ ਨੌਕਰੀ ਵਿੱਚ ਸਖ਼ਤ ਕੱਚ ਫਿੱਟ ਕਰ ਰਿਹਾ ਸੀ, ਜਦੋਂ ਭਾਰੀ ਸ਼ੀਸ਼ੇ ਨਾਲ ਭਰੀ ਇਕ ਲਾਰੀ ਉਹਨਾਂ ਉਪਰ ਡਿੱਗ ਗਈ ਅਤੇ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਉਹਨਾਂ ਦੀ ਰੀੜ੍ਹ ਦੀ ਹੱਡੀ ਬੁਰੀ ਤਰ੍ਹਾਂ ਟੁੱਟ ਗਈ ਸੀ। ਉਹ ਪੀ.ਜੀ.ਆਈ. ਚੰਡੀਗੜ੍ਹ ਵਿੱਚ ਇੱਕ ਮਹੀਨੇ ਤੱਕ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਰਹੇ। ਜਿਸ ਤੋਂ ਬਾਅਦ ਉਹ ਘਰ ਪਰਤੇ ਪਰ ਪੱਕੇ ਤੌਰ 'ਤੇ ਵ੍ਹੀਲਚੇਅਰ ਨਾਲ ਬੱਝ ਗਏ।ਉਹਨਾਂ ਦੀ ਜ਼ਿੰਦਗੀ ਬਦਤਰ ਤੋਂ ਬਦਤਰ ਹੁੰਦੀ ਗਈ। ਉਹ ਕੁਝ ਸਾਲ ਪਹਿਲਾਂ ਹੀ ਆਪਣੇ ਪਿਤਾ ਜੀ ਨੂੰ ਗੁਆ ਚੁੱਕੇ ਸਨ। ਉਹਨਾਂ ਦੇ ਮਾਤਾ ਗੁਰਬੀਰ ਕੌਰ ਜੀ ਸਿਲਾਈ ਦਾ ਕੰਮ ਕਰਦੇ ਹਨ ਅਤੇ ਥੋੜ੍ਹੀ ਜਿਹੀ ਪੈਨਸ਼ਨ ਨਾਲ ਆਪਣਾ ਗੁਜ਼ਾਰਾ ਕਰ ਰਹੇ ਹਨ। ਮਨਦੀਪ ਦੀਆਂ ਦੋ ਭੈਣਾਂ ਹਨ, ਜਿਨ੍ਹਾਂ ਦਾ ਵਿਆਹ ਬਹੁਤ ਮੁਸ਼ਕਿਲ ਨਾਲ ਕੀਤਾ। ਉਹਨਾਂ ਦਾ 50 ਸਾਲ ਤੋਂ ਵੱਧ ਪੁਰਾਣਾ ਮਕਾਨ ਵੀ ਖਸਤਾ ਹਾਲਤ ਵਿੱਚ ਹੈ।ਮਨਦੀਪ ਦੀ ਸਿੱਖਣ ਵਿੱਚ ਡੂੰਘੀ ਦਿਲਚਸਪੀ ਅਤੇ ਪਰਿਵਾਰ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ, ਅਸੀਂ ਉਹਨਾਂ ਨੂੰ ਸਿੰਬਾਕੋਰਸ ਵਿੱਚ ਮੁਫ਼ਤ ਔਨਲਾਈਨ ਕੋਚਿੰਗ ਦੇਣ ਦਾ ਫੈਸਲਾ ਕੀਤਾ। ਕੁਝ ਹੀ ਮਹੀਨਿਆਂ ਵਿੱਚ ਉਹਨਾਂ ਨੇ HTML, Java Script, CSS, REACT ਆਦਿ ਨੂੰ ਸਫਲਤਾਪੂਰਵਕ ਸਿੱਖ ਲਿਆ ਅਤੇ ਹੁਣ REACT ਡਿਵੈਲਪਰ ਵਜੋਂ ਸਾਡੇ ਨਾਲ ਕੰਮ ਕਰਨ ਲਈ ਤਿਆਰ ਹਨ। ਉਹਨਾਂ ਨੂੰ ਆਫਰ ਲੈਟਰ ਦਿੱਤਾ ਗਿਆ ਹੈ ਅਤੇ ਉਹਨਾਂ ਦੀਆਂ ਵਿਸ਼ੇਸ਼ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਘਰੋਂ ਹੀ ਕੰਮ ਕਰਨ ਲਈ ਦਿੱਤਾ ਜਾਵੇਗਾ।ਮਨਦੀਪ ਅਜੇ ਵੀ ਸਿੱਖ ਰਹੇ ਹਨ, ਮੈਂ ਉਹਨਾਂ ਨੂੰ ਬਹੁਤ ਜਲਦੀ 100 ਹੋਰ ਸਰੀਰਕ ਤੌਰ ਤੇ ਚੁਣੌਤੀ ਝੱਲ ਰਹੇ ਪਰ ਯੋਗ ਨੌਜਵਾਨਾਂ ਨੂੰ ਸਿਖਲਾਈ ਦਿੰਦੇ ਹੋਏ ਦੇਖਣਾ ਚਾਹੁੰਦੀ ਹਾਂ ਅਤੇ SimbaQuartz ਵਿੱਚ ਉਹਨਾਂ ਦੀ ਅਗਲੇਰੀ ਟ੍ਰੇਨਿੰਗ ਤੋਂ ਬਾਅਦ ਜਲਦ ਹੀ ਉਹਨਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੰਦੀ ਹਾਂ।- ਮਨਦੀਪ ਕੌਰ ਟਾਂਗਰਾ

Facebook Link
16 ਜੂਨ 2023

ਮਰ ਮਰ ਕੇ ਮਨਾਉਣ ਵਿੱਚ ਵਕਤ ਨਹੀਂ ਬਰਬਾਦ ਕਰਨਾ ਚਾਹੀਦਾ। ਸਾਡੇ ਤੋਂ ਪਿੱਛਾ ਛੁਡਾ ਰਹੇ ਲੋਕਾਂ ਨੂੰ ਅਸੀਂ ਕਈ ਵਾਰ ਝੁੱਕ ਝੁੱਕ ਕੇ ਮਨਾਉਣ ਲਈ ਵੀ ਆਪਣਾ ਆਪ ਸੁੱਟ ਲੈਂਦੇ ਹਾਂ। ਅਸੀਂ ਆਪਣੇ ਆਪ ਨੂੰ ਸਹੀ ਤੇ ਚੰਗਾ ਸਾਬਤ ਕਰਨ ਦਾ ਸਵਾਰਥ ਪੂਰਾ ਕਰਦੇ ਹਾਂ। ਅਸਲ ਨਿਰਸਵਾਰਥ ਉਹੀ ਹੈ ਜਿਸ ਨੂੰ ਇਹ ਵੀ ਸਵਾਰਥ ਨਹੀਂ ਕਿ ਉਸ ਨੂੰ ਕੋਈ ਚੰਗਾ ਕਹੇ।ਪਿਆਰੇ ਅਤੇ ਨਿਮਰ ਬੰਦੇ ਨੂੰ ਆਪਣੇ ਪਿਆਰ ਕਰਨ ਵਾਲੇ ਸੁਭਾਅ ਤੇ ਮਾਣ ਹੁੰਦਾ ਹੈ ਕਿ ਸ਼ਾਇਦ ਉਹ ਸ਼ਹਿਦ ਵਰਗੇ ਬੋਲ, ਕੋਮਲ ਅਤੇ ਸਾਫ਼ ਦਿਲ ਨਾਲ ਕਿਸੇ ਦਾ ਵੀ ਦਿਲ ਜਿੱਤ ਸਕਦਾ ਹੈ, ਅਤੇ ਉਸ ਨੂੰ ਸਮਝਾ ਸਕਦਾ ਹੈ ਮੋੜ ਸਕਦਾ ਹੈ। ਐਸੇ ਜੰਜਾਲ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢੋ।ਤੁਹਾਨੂੰ ਇਹ ਮੰਨਣਾ ਪਇਗਾ ਕਿ ਤੁਸੀਂ ਰੱਬ ਨਹੀਂ, ਰੱਬ ਦਾ ਬਣਾਇਆ ਇੱਕ ਸਿਰਫ਼ ਕਣ ਹੋ, ਜੋ ਹਰ ਕਿਸੇ ਨੂੰ ਖੁਸ਼ ਨਹੀਂ ਰੱਖ ਸਕਦਾ। ਆਪਣੀ ਜਾਨ ਦੇ ਕੇ ਵੀ ਨਹੀਂ। ਲੋਕ ਤੁਹਾਨੂੰ ਪਿਆਰ ਕਰਨ ਵਾਲਾ ਨਹੀਂ ਸਗੋਂ ਨਾਸਮਝ ਸਮਝਣਗੇ। ਪਿਆਰ ਕਰਨ ਵਾਲੇ ਪਿਆਰੇ ਇਨਸਾਨ ਨੂੰ ਇਹ ਮੰਨਣਾ ਪਵੇਗਾ ਕਿ ਉਹ ਮੋਹ ਨਾਲ ਵੀ ਕਿਸੇ ਜ਼ਿੱਦੀ ਅਤੇ ਦੂਸਰਿਆਂ ਦੀ ਭਾਵਨਾਵਾਂ ਨਾ ਸਮਝਣ ਵਾਲੇ ਇਨਸਾਨ ਨੂੰ ਠੀਕ ਨਹੀਂ ਕਰ ਸਕਦਾ। ਜ਼ਿੰਦਗੀ ਵਿੱਚ ਸਿਰਫ਼ ਉਹ ਇਨਸਾਨ ਚੁਣੋ ਜੋ ਪਿਆਰ ਦੇ ਬਦਲੇ ਤੁਹਾਨੂੰ ਪਿਆਰ ਕਰਨ, ਇੱਜ਼ਤ ਦੇਣ, ਵਿਸ਼ਵਾਸ ਬਦਲੇ ਵਿਸ਼ਵਾਸ ਕਰਨ, ਆਪਣਾ ਸਮਾਂ ਦੇਣ।ਰੱਬ ਨੂੰ ਹਾਜ਼ਰ- ਨਾਜ਼ਰ ਕਰੋ, ਥੋੜ੍ਹਾ ਜਿਹਾ ਯਾਦ ਕਰੋ ਕਿੰਨਾ ਬੇਅੰਤ ਹੈ..- ਮਨਦੀਪ ਕੌਰ ਟਾਂਗਰਾ

Facebook Link
15 ਜੂਨ 2023

ਬਿਨ੍ਹਾਂ “ਵਿਸ਼ਵਾਸ” ਅੱਗੇ ਨਹੀਂ ਵਧਿਆ ਜਾ ਸਕਦਾ। ਕਿਸੇ ਤੇ ਵਿਸ਼ਵਾਸ ਕਰਨਾ ਤੋਹਫ਼ੇ ਵਾਂਗ ਹੈ। ਤੇ ਜਿਸ ਤੇ ਵਿਸ਼ਵਾਸ ਕੀਤਾ ਜਾਂਦਾ ਹੈ ਉਸ ਲਈ “ਮਾਣ” ਵਾਲੀ ਗੱਲ ਹੈ। ਅਸੀਂ ਕਈ ਵਾਰ ਘਰੋਂ ਹੀ ਸਿੱਖਦੇ ਹਾਂ “ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ”। ਐਸੀ ਸੋਚ ਸਾਨੂੰ ਆਪਣਾ ਅਗਲਾ ਕਦਮ ਪੁੱਟਣ ਹੀ ਨਹੀਂ ਦੇਂਦੀ, ਤੇ ਅਸੀਂ ਸਦਾ ਖੂਹ ਦੇ ਹਨ੍ਹੇਰੇ ਵਿੱਚ ਜ਼ਿੰਦਗੀ ਜਿਊਣ ਦੀ ਆਦਤ ਪਾ ਲੈੰਦੇ ਹਾਂ। ਵਿਸ਼ਵਾਸ ਟੁੱਟਦੇ ਵੀ ਹਨ, ਦਿਲ ਦੁੱਖਦੇ ਵੀ ਹਨ। ਪਰ ਫ਼ਿਰ ਵੀ ਅੱਗੇ ਵਧਣ ਲਈ ਚਾਹੇ ਨਿੱਜੀ ਚਾਹੇ ਕਾਰੋਬਾਰ ਵਿਸ਼ਵਾਸ ਕਰਨ ਦਾ ਹੁਨਰ ਹੋਣਾ ਜ਼ਰੂਰੀ ਹੈ। ਵਿਸ਼ਵਾਸ ਕਰੋ ਤੇ ਪੂਰਾ ਕਰੋ ਨਹੀਂ ਤੇ ਨਾ ਕਰੋ। ਵਿਸ਼ਵਾਸ ਜਾਂ ਚਿੱਟਾ ਜਾਂ ਕਾਲਾ ਹੁੰਦਾ ਹੈ। ਵਿੱਚ ਵਿੱਚ ਕੁੱਝ ਨਹੀਂ। ਵਿਸ਼ਵਾਸ ਤੋੜਨ ਵਾਲੇ ਨੂੰ ਵੀ ਮੁਆਫ਼ ਕਰਨ ਦਾ ਜਿਗਰਾ ਲੈ ਕੇ ਚੱਲੋ… ਪਰ ਦੁਬਾਰਾ ਓਸੇ ਤੇ ਵਿਸ਼ਵਾਸ ਕਰਨ ਤੋਂ ਗੁਰੇਜ਼ ਕਰੋ। - ਮਨਦੀਪ ਕੌਰ ਟਾਂਗਰਾ

Facebook Link
​15 ਜੂਨ 2023

ਬੜਾ ਕੁੱਝ ਸਿੱਖ ਲਿਆ, ਪਰ ਔਰਤ ਦੀ ਇੱਜ਼ਤ ਕਰਨੀ ਨਹੀਂ ਸਿੱਖੀ। ਔਰਤਾਂ ਹੀ ਨਹੀਂ ਮਰਦ ਵੀ ਹੁੰਦੇ ਹਨ ਜੋ Sensitive ਹੁੰਦੇ ਹਨ। ਇਹ ਮੁੱਦਾ ਬਹੁਤ ਅਹਿਮ ਹੈ।  ਮੈਂ ਦੇਖਿਆ ਕਿਵੇਂ ਲੋਕ ਨਿਰਦਈ ਹੋ ਕੇ, ਪੱਥਰ ਹੋ ਕੇ, ਹੈਵਾਨ ਬਣ, ਸਭ ਤੋਂ ਗੰਦਾ ਲਿਖਦੇ ਮੇਰੇ ਬਾਰੇ। ਹੋਰਨਾਂ ਫੁੱਲਾਂ ਵਾਂਗ ਪਾਲੀਆਂ ਧੀਆਂ ਬਾਰੇ ਵੀ ਲਿਖਦੇ ਹੋਣਗੇ। ਝੂਠ ਦੀਆਂ ਪੰਡਾਂ ਦੀਆਂ ਪੰਡਾਂ, ਮੈਂ ਸੋਚਦੀ ਕਿਹੜੀ ਮਾਨਸਿਕਤਾ ਉਹਨਾਂ ਤੋਂ ਇੰਨਾਂ ਪਾਪ ਕਰਵਾਉਂਦੀ ਹੈ? ਰੱਬ ਨੂੰ ਮੰਨਦੇ ਵੀ ਹਨ ? ਉਂਗਲਾਂ ਕਿਵੇਂ ਇਜਾਜ਼ਤ ਦਿੰਦੀਆਂ?  ਜ਼ਮੀਰ ਕਿਵੇਂ ਮਾਰਦੇ ਇਹ ਲੋਕ। ਮਾਂ ਨੂੰ ਕਿਵੇਂ ਮੂੰਹ ਦਿਖਾਉਂਦੇ ਹਨ ਰੋਜ਼? ਭੈਣਾਂ ਦੀ ਇੱਜ਼ਤ ਕਰਦੇ ਹੋਣਗੇ ਕਿ ਨਹੀਂ? ਧੀਆਂ ਜੰਮਦੇ ਵੀ ਹੋਣਗੇ ਕਿ ਨਹੀਂ.. ਸ਼ਬਦਾਂ ਨਾਲ ਬੇਰਹਿਮ ਕਤਲ ਕਰਨ ਵਾਲੇ ਲੋਕ ਹਨ।ਬਾਪ ਦੀ ਤਿੱਲ ਤਿੱਲ ਦੀ ਕਮਾਈ, ਆਪਣੀ ਪੜਾਈ ਨਾਲ ਬਣੇ ਮੇਰੇ ਵਰਗੇ ਬੱਚੇ ਜੋ ਹਰ ਸਹੂਲਤ ਹੁੰਦੇ ਵੀ ਹਰ ਕਦਮ ਮਾਂ ਪਿਓ ਨੂੰ ਨਾਲ ਲੈ ਕੇ ਪੁੱਟਦੇ ਹਨ… ਕਿਵੇਂ ਉਹਨਾਂ ਦਾ ਨਿਰਾਦਰ ਕਰਦੇ ਹਨ ਲੋਕ? ਮਜ਼ਾਕ ਉਡਾਉਂਦੇ ਹਨ, ਉਹਨਾਂ ਦਾ ਮਾਨਸਿਕ ਸ਼ੋਸ਼ਣ ਕਰਦੇ ਹਨ, ਨੀਂਦ ਚੈਨ ਖੋਹ ਲੈੰਦੇ ਹਨ। ਤੇ ਸਾਡੀ ਕਮਾਈ ਹੀ ਆਸਤਕ, ਇਮਾਨਦਾਰ ਤੇ ਬੇਦਾਗ ਰਹਿਣਾ ਹੈ। ਘਰ ਤੇ ਸਾਡੇ ਅੱਜ ਵੀ ਮੀਹਾਂ ਨਾਲ ਚੋਅ ਜਾਂਦੇ ਹਨ।ਇੰਝ ਮਹਿਸੂਸ ਹੁੰਦਾ ਹੈ ਜਿਵੇਂ ਬਾਂਹ ਵੱਡੀ ਹੋਵੇ ਤੇ ਫੇਰ ਵੀ ਇਹ ਲੋਕ ਵੱਡੀ ਬਾਂਹ ਦੀ ਉਂਗਲਾਂ ਵੱਡਦੇ ਦਿਸਦੇ ਹਨ। ਪੀੜ ਤੇ ਨਹੀਂ ਵੱਧ ਹੁੰਦੀ ਅਹਿਸਾਸ ਕਰ ਕਰ, ਵੇਖ ਵੇਖ ਸ਼ਰਮ ਆਈ ਜਾਂਦੀ।ਤੇ ਦੂਸਰੇ ਪਾਸੇ ਐਸੇ ਵੀ ਹਨ, ਜੋ ਸਿਰ ਤੇ ਹੱਥ ਰੱਖ ਹੌਂਸਲਾ ਤੇ ਸਤਿਕਾਰ ਬਣਦੇ ਹਨ।- ਮਨਦੀਪ ਕੌਰ ਟਾਂਗਰਾ

Facebook Link
13 ਜੂਨ 2023

ਖ਼ੁਸ਼ ਰਹਿਣਾ ਇੱਕ ਫ਼ੈਸਲਾ ਹੁੰਦਾ ਹੈ। ਪਤਾ ਹੈ ਪੀੜ ਹੈ ਹਰ ਪਾਸੇ, ਫੇਰ ਵੀ ਕੋਸ਼ਿਸ਼ ਵਿੱਚ ਰਹਿੰਦੀ ਹਾਂ, ਉਦਾਸ ਜ਼ਿੰਦਗੀ ਨਹੀਂ ਚੁਣਦੀ| ਆਪਣੀ ਜ਼ਿੰਦਗੀ ਵਿੱਚ ਸਭ ਤੋਂ ਪਹਿਲਾ ਆਇਆ ਇਨਸਾਨ ਤੁਸੀਂ ਖ਼ੁਦ ਹੋ, ਜੇ ਆਪਣਾ ਧਿਆਨ ਨਹੀਂ ਰੱਖ ਸਕਦੇ, ਆਪਣੇ ਆਪ ਨੂੰ ਪਿਆਰ ਨਹੀਂ ਕਰਦੇ, ਖ਼ੁਦ ਦੀ ਇਜ਼ਤ ਨਹੀਂ ਕਰਦੇ, ਸਰੀਰ ਦਾ ਧਿਆਨ ਨਹੀਂ ਰੱਖਦੇ ਤਾਂ ਉਸਦਾ ਕਿਸੇ ਹੋਰ ਲਈ ਕੁਝ ਕਰਨਾ ਵਿਅਰਥ ਹੈ। ਤੁਹਾਡੇ ਅੰਦਰ ਤੁਸੀਂ ਆਪ ਹੋ, ਆਪਣਾ ਧਿਆਨ ਰੱਖੋਗੇ ਤਾਂ ਕਿਸੇ ਦਾ ਧਿਆਨ ਰੱਖਣ ਦੇ ਕਾਬਲ ਬਣੋਗੇ। ਰੱਬ ਦੀ ਦਿੱਤੀ ਦੇਣ ਹੈ ਤੁਹਾਡੀ ਸ਼ਖ਼ਸੀਅਤ , ਇਸ ਦਾ ਕਦੇ ਵੀ ਨਿਰਾਦਰ ਨਾ ਕਰੋ।

Facebook Link
11 ਜੂਨ 2023

ਰੱਬ ਤੇ ਮਾਪਿਆਂ ਦੀ ਰਜ਼ਾ ਵਿੱਚ ਹਾਂ। ਹਰ ਕੋਈ ਆਪਣੀ ਜਗ੍ਹਾ ਠੀਕ ਹੁੰਦਾ ਹੈ। ਮੰਗਣੀ, ਰਿਸ਼ਤਾ ਜੁੜਨ ਤੋਂ ਬਾਅਦ ਅੱਗੇ ਨਹੀਂ ਵਧਾ ਸਕੀ।  ਰਿਸ਼ਤੇ ਜੋੜ ਕੇ ਕਿਸੇ ਨੂੰ ਜਾਨਣਾ ਸ਼ੁਰੂ ਕਰਨਾ, ਇਸ ਨਾਲ਼ੋਂ ਚੰਗਾ ਹੈ ਕਿਸੇ ਨੂੰ ਜਾਣ ਕੇ ਰਿਸ਼ਤਾ ਜੋੜੀਏ।  Know each other better before you name a relationship. I accept it as God’s will that I have to revert to my status of 2 weeks back. 'Single'. ਕੁੱਝ ਸੁੱਖ ਜ਼ਿੰਦਗੀ ਵਿੱਚ ਨਹੀਂ ਹੁੰਦੇ, I want to only focus on my work.  - ਮਨਦੀਪ ਕੌਰ ਟਾਂਗਰਾ

Facebook Link
06 ਜੂਨ 2023

ਹਮਸਫ਼ਰ ਵਿੱਚ ਦੋਸਤ ਹੋਵੇ, ਖ਼ੂਬਸੂਰਤ ਜਹਾਨ ਲੱਗਦਾ ਹੈ। ਐਸੇ ਵੀ ਦਿਨ ਸਨ, ਲੱਗਦਾ ਸੀ ਹੰਝੂ ਸੁੱਕ ਹੀ ਨਹੀਂ ਸਕਦੇ, ਤੇ ਕਦੇ ਵੀ ਨਹੀਂ ਸੁਕਣੇ। ਅੱਜ ਕੱਲ ਦਿਲੋਂ ਮੁਸਕਰਾਹਟਾਂ ਵਿੱਚ ਭਿੱਜੀ ਹੋਈ ਹਾਂ।ਜ਼ਿੰਦਗੀ ਰਾਤ ਤੋਂ ਬਾਅਦ ਫ਼ੇਰ ਸਵੇਰੇ ਦਾ ਨਾਮ ਹੈ, ਗਮ ਤੋਂ ਬਾਅਦ ਖੁਸ਼ੀ ਦਾ.. ਜੇ ਕਦੇ ਉਦਾਸੀ ਆ ਜਾਵੇ, ਆਪਣੇ ਸਹੀ ਸਮੇਂ ਦਾ ਇੰਤਜ਼ਾਰ ਕਰੋ.. ਕਦੇ ਕਦੇ ਇਹ ਇੰਤਜ਼ਾਰ ਬਹੁਤ ਲੰਬੇ ਵੀ ਹੋ ਜਾਂਦੇ ਹਨ… ਪਰ ਕਦੇ ਹਾਰ ਨਾ ਮੰਨੋ।

Facebook Link
06 ਜੂਨ 2023

ਮੈਂ ਜਿੰਦਗੀ ਨੂੰ ਬਹੁਤ ਨੇੜਿਓ ਦੇਖਦੀ ਹਾਂ। ਅੱਤ ਔਖੇ ਸਮੇਂ ਵਿੱਚ ਸਬਰ, ਅਤੇ ਖੁਸ਼ੀਆਂ ਵਿੱਚ ਦੂਣਾ ਸਬਰ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਜਿੰਦਗੀ ਦਾ ਤਜ਼ੁਰਬਾ ਨਾ ਮਿੱਠਾ ਤੇ ਨਾ ਕੌੜਾ ਹੋਣਾ ਚਾਹੀਦਾ ਹੈ। ਇਕਸਾਰ ਜੀਵਨ ਜਦ ਹੁੰਦਾ ਹੈ ਤਾਂ ਔਖੇ ਸਮੇਂ ਦੁੱਖ ਘੱਟ ਤੇ ਸੌਖੇ ਸਮੇਂ ਉਤਸ਼ਾਹਿਤ ਘੱਟ ਰਹਿਣ ਨਾਲ, ਦਿਮਾਗ਼ ਸਹੀ ਸੋਚ ਪਾਉਂਦਾ ਹੈ। ਮੈਂ ਕਈ ਵਾਰ ਦੇਖਿਆ ਲੋਕ ਆਪਣੇ ਆਪ ਨੂੰ ਹਾਰਿਆ ਕਰਾਰ ਦੇ ਦਿੰਦੇ ਹਨ। ਕਹਿ ਦਿੰਦੇ ਹਨ ਕਿ ਮੇਰੇ ਕੋਲੋਂ ਇਹ ਕੰਮ ਨਹੀਂ ਹੋਣਾ, ਹੱਥ ਖੜ੍ਹੇ ਕਰਨ ਵਾਲਾ ਹੀ ਹਾਰਦਾ ਹੈ, ਉਵੇਂ ਹਾਰ ਵਰਗੇ ਸ਼ਬਦ ਦੇ ਜਨਮ ਲੈਣ ਦਾ ਕੋਈ ਵਜੂਦ ਨਹੀਂ ਹੈ। "ਹਾਰ" ਦਾ ਵਜੂਦ ਤੁਹਾਡੇ ਮੇਰੇ ਵਰਗੇ ਦੀ ਸੋਚ ਨੇ ਕਿਸੇ ਮਾੜੇ ਸਮੇਂ ਵਿੱਚ ਪੈਦਾ ਕਰ ਦਿੱਤਾ ਜਦ ਅਸੀਂ ਕਈ ਵਾਰ ਬੁਜ਼ਦਿਲ ਹੋ ਜਾਂਦੇ ਹਾਂ। ਪਰਮਾਤਮਾ ਦੇ ਸੰਗ ਹੁੰਦਿਆਂ ਵੀ ਡਰਾਉਣ ਵਾਲੇ ਤੋਂ ਡਰ ਜਾਂਦੇ ਹਾਂ।ਜ਼ਿੰਦਗੀ ਨੂੰ ਜੀਅ ਕੇ ਤਾਂ ਵੇਖੋ, ਔਖਾ ਘੁੱਟ ਪੀ ਕੇ ਤੇ ਵੇਖੋ। ਜਿੰਦਗੀ ਸੰਘਰਸ਼ ਹੈ, ਜਦ ਸਭ ਅਸਾਨੀ ਨਾਲ ਮਿਲਦਾ ਹੈ, ਸਮਝ ਜਾਓ ਤੁਸੀਂ ਜ਼ਿੰਦਗੀ ਨੂੰ ਜੀਅ ਨਹੀਂ ਰਹੇ, ਤੁਹਾਨੂੰ ਤੁਹਾਡੀ ਪਹਿਚਾਣ ਨਹੀਂ ਮਿਲ ਰਹੀ। ਹੋ ਸਕਦਾ ਹੈ ਕਿ ਤੁਹਾਡੇ ਘਰ ਵਾਲਿਆਂ ਨੇਂ ਦੋਸਤਾਂ ਮਿੱਤਰਾਂ ਨੇ, ਤੁਹਾਡੀ ਜ਼ਿੰਦਗੀ ਇੰਨੀ ਸਰਲ ਕੀਤੀ ਹੋਵੇ ਕਿ ਸਮਾਜ ਵਿੱਚ ਕਿੱਦਾਂ ਵਿਚਰਨਾ ਹੈ, ਇਸ ਨੂੰ ਸਿੱਖਣ ਤੋਂ ਤੁਸੀਂ ਵਾਂਝੇ ਰਹਿ ਜਾਓ।ਆਪਣੀ ਜ਼ਿੰਦਗੀ ਆਪਣੇ ਬਲ ਤੇ ਜੀਓ, ਆਪਣੀਆਂ ਮੁਸੀਬਤਾਂ ਦੇ ਖੁਦ ਹੱਲ ਲੱਭੋ। ਦੂਜਿਆਂ ਦੇ ਪੈਸੇ ਤੇ, ਸੋਚ ਤੇ, ਤੇ ਦੂਜਿਆਂ ਦੀ ਮਿਹਨਤ ਤੇ ਨਿਰਭਰ ਨਾ ਰਹੋ। ਹੌਲੀ ਹੌਲੀ ਕਦਮ ਅੱਗੇ ਵਧਾਓ, ਆਪਣੇ ਆਪ ਨੂੰ ਹਿੰਮਤ ਦਿਓ, ਕਰ ਕੇ ਦਿਖਾਓ, ਆਪਣੇ ਆਪ ਤੇ ਵਿਸ਼ਵਾਸ ਕਰੋ। ਚੰਗਾ ਸੋਚੋ, ਜੇ ਤੁਹਾਡੇ ਨਾਲ ਕੋਈ ਮਾੜਾ ਵੀ ਕਰਦਾ ਹੈ, ਬਦਲੇ ਦੀ ਭਾਵਨਾ ਨਾ ਰੱਖੋ, ਮੁਆਫ਼ ਕਰੋ ਅੱਗੇ ਵਧੋ।

Facebook Link
04 ਜੂਨ 2023

“ਵੰਦਨਾ ਬਾਲੀ” 20 ਸਾਲ ਨਾਮੀ ਅੱਖਬਾਰਾਂ ਦੇ ਸੀਨੀਅਰ ਪੱਤਰਕਾਰ ਰਹੇ ਹਨ। ਜਲੰਧਰ ਵਿੱਚ ਅਸੀਂ ਆਪਣੀ IT ਕੰਪਨੀ ਇਹਨਾਂ ਦੀ ਦੇਖ-ਰੇਖ ਹੇਠਾਂ ਖੋਲ੍ਹਣ ਜਾ ਰਹੇ ਹਾਂ। ਮੈਨੂੰ ਬਹੁਤ ਹੀ ਦਿਲੋਂ ਖੁਸ਼ੀ ਹੈ ਪੰਜਾਬ ਦੇ ਬਹਿਤਰੀਨ ਸਾਥੀ ਮੇਰੀ ਬਾਂਹ ਫੜ ਰਹੇ ਹਨ। ਵੰਦਨਾ ਬਾਲੀ ਬਹੁਤ ਹੀ ਸਾਦੇ ਸੁਭਾਅ ਦੇ ਹਨ, ਮੇਰੇ ਲਈ ਇੱਕ ਅਧਿਆਪਕ ਵਾਂਗ ਹਨ, ਮੇਰੀ ਦੋਸਤ ਵੀ। ਪੰਜਾਬ ਦੇ ਨੌਜਵਾਨਾਂ ਲਈ ਜੀਅ ਜਾਨ ਲਗਾਉਣ ਵਾਲੀ ਕਮਾਲ ਦੀ ਟੀਮ ਰੱਬ ਦੀ ਬਖਸ਼ਿਸ਼ ਨਾਲ ਤਿਆਰ ਹੋਈ ਜਾ ਰਹੀ ਹੈ।

Facebook Link
02 ਜੂਨ 2023

ਸਵੇਰੇ 4 ਵਜੇ ਅੰਕਲ ਆਪਣੇ ਬੱਚਿਆਂ ਨੂੰ ਪਿੰਡ ਡੇਰੀਆਲ ਤੋਂ ਸਾਡੇ ਘਰ ਟਾਂਗਰਾ ਟਵੀਸ਼ਨ ਪੜ੍ਹਨ ਛੱਡ ਕੇ ਜਾਂਦੇ ਸੀ। BBA-MBA ਦੀ ਪੜ੍ਹਾਈ ਦੌਰਾਨ ਮੈਂ ਇੰਨਾਂ ਦੇ ਬੱਚਿਆਂ ਨੂੰ ਟਵੀਸ਼ਨ ਪੜ੍ਹਾਉਣੀ ਸਵੇਰੇ ਤੇ ਫੇਰ ਪ੍ਰਾਈਵੇਟ ਬੱਸ ਤੇ ਰੋਜ਼ ਜਲੰਧਰ ਜਾਣਾ।ਅੰਕਲ ਆਂਟੀ ਅਡਵਾਂਸ ਪੈਸੇ ਦੇ ਦੇਂਦੇ ਸਨ। ਮੇਰੀ ਫ਼ੀਸ ਵਿੱਚ ਬਹੁਤ ਮਦਦ ਹੋ ਜਾਂਦੀ ਸੀ। ਮੇਰੀ ਪੜ੍ਹਾਈ ਵਿੱਚ ਇਹ ਰੱਬ ਵਰਗਾ ਪਰਿਵਾਰ, ਔਖੇ ਵੇਲੇ ਮੇਰੇ ਪਰਿਵਾਰ ਦਾ ਬਹੁਤ ਸਹਾਰਾ ਬਣਿਆ ਅਤੇ ਪਿਆਰ ਵੀ ਬੇਸ਼ੁਮਾਰ ਕੀਤਾ।ਵਕਤ ਨਾਲ ਮੇਰੇ ਕਾਰੋਬਾਰ ਵਿੱਚ ਵੀ ਮੇਰਾ ਸਹਾਰਾ ਬਣੇ। ਮੈਂ ਅੱਜ ਆਪਣੇ ਪੈਰਾਂ ਤੇ ਹਾਂ ਪਰ ਹਾਂ ਅਜਿਹੇ ਫ਼ਰਿਸ਼ਤਿਆਂ ਦੀ ਬਦੌਲਤ ਜਿੰਨਾਂ ਉਸ ਸਮੇਂ ਮਦਦ ਕੀਤੀ ਜਦ ਮੈਨੂੰ ਸ਼ਾਇਦ ਕੁੱਝ ਹਜ਼ਾਰ ਰੁਪਈਆਂ ਦੀ ਲੋੜ ਸੀ। ਜਦ ਹੋਰ ਰਿਸ਼ਤੇ ਸਾਡਾ ਮਜ਼ਾਕ ਉਡਾ ਰਹੇ ਸਨ।ਅੱਜ ਮੈਂ ਟਾਂਗਰਾ ਵਿਖੇ, 130 ਬੱਚਿਆਂ ਨੂੰ ਲੱਖਾਂ ਵਿੱਚ ਤਨਖਾਹ ਦੇ ਰਹੀ ਹਾਂ, ਪਰ ਇਹ ਨਹੀਂ ਭੁੱਲ ਸਕਦੀ ਮੈਂ ਕਿਹੜੇ ਪਿਆਰੇ ਰੱਬ ਵਰਗੇ ਆਪਣਿਆਂ ਕਰਕੇ ਅੱਜ ਸਫ਼ਲ ਹਾਂ।ਮੈਨੂੰ ਮਾਣ ਹੈ, ਮੈਨੂੰ ਅਜਿਹੇ ਪਰਿਵਾਰ ਅੱਜ ਵੀ ਧੀ ਵਾਂਗ ਅਤਿਅੰਤ ਪਿਆਰ ਕਰਦੇ ਹਨ। ਆਂਟੀ ਤੇ ਮੱਥਾ ਚੁੰਮਦੇ ਹੀ ਚੁੰਮਦੇ ਹਨ .. ਜਦ ਵੀ ਮਿਲਦੀ ਹਾਂ । ਸ਼ੁਕਰੀਆ ਲਫ਼ਜ਼ ਬਹੁਤ ਛੋਟਾ ਹੈ- ਮਨਦੀਪ ਕੌਰ ਟਾਂਗਰਾ

Facebook Link
01 ਜੂਨ 2023

ਉਤਸ਼ਾਹ ਦੀ ਪਹਿਲਾਂ ਹੀ ਕੋਈ ਕਮੀ ਨਹੀਂ ਸੀ। ਪੰਜਾਬ ਵਿੱਚ ਰਹਿ ਕੇ ਜੀਅ ਜਾਨ ਲਗਾਉਣ ਵਾਲੇ ਨੌਜਵਾਨ ਹਾਂ ਅਸੀਂ। “ਰਮਣੀਕ” ਦੇ ਚੰਗੇ ਸਾਥ ਨੇ ਕੁੱਝ ਦਿਨਾਂ ਵਿੱਚ ਹੀ ਉਤਸ਼ਾਹ ਹੁਣ ਦੁੱਗਣਾ ਕਰ ਦਿੱਤਾ ਹੈ। ਇੰਝ ਮਹਿਸੂਸ ਹੁੰਦਾ ਹੈ ਹੁਣ ਦੁਗਣੀ ਜਾਨ ਲਗਾ ਸਕਦੀ ਹਾਂ। ਸੰਜੀਦਾ ਸੋਚ ਤੇ ਪਹਿਰਾ ਦੇਣ ਵਾਲਾ ਸਾਥੀ ਸਾਡੇ ਨਾਲ ਹੈ। ਖੁਸ਼ੀ ਦਾ ਸਾਡੇ ਕੰਮ ਨਾਲ ਸਿੱਧਾ ਨਾਤਾ ਹੈ। ਉਦਾਸੀ ਦੇ ਸਿਖ਼ਰ ਤੋਂ ਮੁੜ ਆਉਣਾ ਕਰਾਮਾਤ ਹੈ।ਰਮਣੀਕ ਨੇ ਕਨੇਡਾ 10 ਸਾਲ ਰਹਿ ਕੇ, ਪੱਕੇ ਤੌਰ ਤੇ “ਵਤਨ ਵਾਪਸੀ” ਕੀਤੀ ਹੈ। ਮੇਰਾ ਅਗਲਾ ਕਦਮ ਹੈ ਜਲਦ ਹੀ ਜਲੰਧਰ ਵਿੱਚ ਵੀ 100 ਟੀਮ ਮੈਂਬਰ ਦੀ, ਪਿੰਡ ਟਾਂਗਰਾ ਵਾਂਗ ਬ੍ਰਾਂਚ ਬਣਾਵਾਂਗੇ। ਜਲੰਧਰ ਜ਼ਿਲ੍ਹੇ ਵਿੱਚ IT ਦੇ ਖ਼ੇਤਰ ਵਿੱਚ ਚੰਗਾ ਰੁਜ਼ਗਾਰ ਪੈਦਾ ਕਰਾਂਗੇ।ਤੁਹਾਡੀਆਂ ਭਰਭੂਰ ਦੁਆਵਾਂ ਮਿਲ ਰਹੀਆਂ ਹਨ। ਇੱਕ ਚੰਗੀ “ਜੋੜੀ” ਬਣ ਜਾਣ ਦਾ ਅਨੁਭਵ ਹੋ ਰਿਹਾ ਹੈ। ਲੰਬੇ ਅਰਸੇ ਤੋਂ ਪੰਜਾਬ ਦੇ ਪਰਿਵਾਰਾਂ ਦੀ ਮੈਂ ਬੜੀ ਲਾਡਲੀ ਧੀ ਹਾਂ… ਮੈਂ ਵੀ ਅਰਦਾਸ ਵਿੱਚ “ਸਰਬੱਤ ਦਾ ਭਲਾ” ਮੰਗਦੀ ਹਾਂ। ਚੜ੍ਹਦੀ ਕਲਾ ਵਿੱਚ ਰਹੋ। ਖ਼ੁਸ਼ ਰਹੋ। ਤੁਹਾਡੇ ਦਿਲੋਂ ਸਾਥ ਦੀ, ਵਿਸ਼ਵਾਸ ਦੀ, ਸੱਚੀਆਂ ਅਰਦਾਸਾਂ ਅਸੀਸਾਂ ਦੀ “ਮਨਦੀਪ ਕੌਰ ਟਾਂਗਰਾ” ਮਿਸਾਲ ਹੈ।

Facebook Link
27 ਮਈ 2023

ਇੱਕ ਜ਼ਿੰਦਗੀ ਹੈ ਅਤੇ ਇਹ ਬਹੁਤ ਖ਼ੂਬਸੂਰਤ ਹੈ, ਬਸ਼ਰਤੇ ਤੁਸੀਂ ਉਹਨਾਂ ਨਾਲ ਬਿਤਾਉਣ ਦਾ ਫ਼ੈਸਲਾ ਲਓ ਜੋ ਤੁਹਾਨੂੰ ਨਿਰਸਵਾਰਥ ਪਿਆਰ ਕਰਦੇ ਹਨ।

Facebook Link
24 ਮਈ 2023

ਝੁੱਕਣਾ ਨਹੀਂ ਹੈ, ਕਿਰਤ ਕਰਨੀ ਹੈ। “ਕਿਰਤ ਕਰੋ” ਸਭ ਲਈ ਸੁਨੇਹਾ ਹੈ, ਸਭ ਲਈ। ਐਸਾ ਕੋਈ ਨਹੀਂ ਜੋ ਕਿਰਤ ਲਈ ਨਹੀਂ ਬਣਿਆ ਅਤੇ ਕੋਈ ਬੰਦਸ਼ ਹੈ। ਹੁਣ ਸਾਡੀਆਂ ਬੇਟੀਆਂ ਅੱਗੇ ਆਉਣ, ਖੁੱਲ੍ਹੇ ਅਸਮਾਨ ਵਿੱਚ ਸੁਪਨਾ ਲੈਣ। ਸੋਚ ਇਹ ਹੋਵੇ, ਚਾਹੇ ਥੋੜ੍ਹਾ ਕਰਾਂ ਪਰ ਖੁੱਦ ਦਾ ਕਰਾਂ। ਪੈਸੇ ਲਈ ਕਿਸੇ ਅੱਗੇ ਝੁਕਾਂ ਨਾ ਕਦੇ। ਪਹਿਲਾ ਪੈਰ ਕਿਰਤ ਦੇ ਰਾਹ ਵੱਲ ਨੂੰ ਤੋਰਨਾ ਬਹੁਤ ਜ਼ਰੂਰੀ ਹੈ। ਕਿਰਤ ਆਪਣੇ ਆਪ ਵਿੱਚ ਸਭ ਤੋਂ ਉੱਤਮ ਹੈ, ਸੱਚੇ ਮਨ ਨਾਲ ਇਮਾਨਦਾਰੀ ਨਾਲ ਕਿਰਤ ਕਰੋਗੇ ਤੇ ਕਦੇ ਵੀ ਅਸਫ਼ਲ ਨਹੀਂ ਹੋਵੋਗੇ। ਕਿਰਤ ਕਰਨਾ ਰੱਬ ਦੇ ਨੇੜੇ ਆਉਣ ਬਰਾਬਰ ਹੈ। ਬੇਟੀਆਂ ਨੂੰ ਛੋਟੇ ਵੱਡੇ ਖ਼ੁਦ ਦੇ ਕੰਮ, ਕਾਰੋਬਾਰ ਸਥਾਪਤ ਕਰਨ ਵਿੱਚ ਜੀਅ-ਜਾਨ ਲਗਾ ਦਿਓ। ਆਪਣੀਆਂ ਬੇਟੀਆਂ ਨੂੰ ਸਿਰ ਉਠਾ ਕੇ ਜਿਊਣ ਲਈ ਤਾਕਤ ਦਿਓ, ਅੰਬਰਾਂ ਵਿੱਚ ਉਡਾਰੀ ਲਈ ਖੰਭ ਦਿਓ। ਪੈਸੇ ਦੇ ਦਮ ਤੇ ਨਹੀਂ, ਬਹੁਤ ਸਬਰ, ਮਿਹਨਤ, ਲਗਨ ਤੇ ਵਿਸ਼ਵਾਸ ਦੇ ਦਮ ਤੇ ਕਿਰਤ ਦਾ ਫਲ਼ ਮਿਲਦਾ ਹੈ, ਕਾਰੋਬਾਰ ਬਣਦਾ ਹੈ। ਵਿਸ਼ਵਾਸ ਕਰੋ। ਬਹੁਤ ਹੀ ਪਿਆਰੀਆਂ ਹੁੰਦੀਆਂ ਨੇ ਬੇਟੀਆਂ .. ਬਹੁਤ ਸੋਚਦੀਆਂ ਨੇ.. - ਮਨਦੀਪ

Facebook Link
20 ਮਈ 2023

ਮਿਹਨਤ ਦਾ ਸਿਖ਼ਰ ਕਰ ਦਿਓ, ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀਓ, ਤੁਸੀਂ ਵੀ। ਇਸ ਦੁਨੀਆਂ ਨੂੰ ਦੱਸੋ, ਜਦ ਟਾਹਲੀਆਂ ਵਰਗੇ ਨੌਜਵਾਨ, ਤੇ ਜਜ਼ਬੇ ਭਰੀਆਂ ਮੁਟਿਆਰਾਂ ਪੰਜਾਬ ਦੀ ਗੋਦੀ ਵਿੱਚ ਬਹਿ ਕਿਰਤ ਕਰਦੇ ਹਨ ਕੀ ਅਸਰ ਛੱਡਦੇ ਹਾਂ ਅਸੀਂ ਜਹਾਨ ਤੇ। ਪੰਜਾਬ ਵਿੱਚ ਰਹਿ ਕੇ ਕਿਰਤ ਕਰ ਰਹੇ ਹਰ ਨੌਜਵਾਨ ਨੂੰ ਹਰ ਪਰਿਵਾਰ ਨੂੰ ਸਲਾਮ ਹੈ। ਬਹੁਤ ਮਾਣ ਤੁਹਾਡੇ ਤੇ। - ਮਨਦੀਪ ਕੌਰ ਟਾਂਗਰਾ

Facebook Link
19 ਮਈ 2023

ਕਮੇਟੀ ਪਾਈ ਹੈ ਕਨੇਡਾ ਵਿੱਚ, ਪਤਾ ਹੈ ਮੰਮੀ ਪਾਪਾ ਸੋਚਦੇ ਹੋਣਗੇ ਕੱਦ ਭੇਜੇਗਾ ਪੈਸੇ। ਜਾਂਦਿਆਂ ਤੀਜੇ ਮਹੀਨੇ ਤਿੰਨ ਲੱਖ ਕਮੇਟੀ ਚੁੱਕ ਕੇ ਭੇਜ ਦਿੱਤਾ। ਤੇ ਆਪਣੇ ਗਲੇ ਦਾ ਟੈਸ਼ਨ ਦਾ ਰੱਸਾ ਹੋਰ ਕੱਸ ਲਿਆ ਜਵਾਕ ਨੇ। ਪੰਜਾਬੀ ਕਨੇਡਾ ਜਾ ਵੀ ਕਮੇਟੀਆਂ ਪਾ ਲੈੰਦੇ।ਮੈਂ ਹੈਰਾਨ ਮੇਰੇ ਕੋਲ ਇੱਕ ਪਰਿਵਾਰ ਆਇਆ ਜਿਸ ਨੇ ਮੈਨੂੰ ਕਿਹਾ, ਜਿਹੜੇ ਮਹਾਂਪੁਰਸ਼ ਨੂੰ ਅਸੀਂ ਬਹੁਤ ਮੰਨਦੇ ਹਾਂ ਜਿਸਦੇ ਕਹਿਣੇ ਤੋਂ ਬਾਹਰ ਨਹੀਂ ਜਾ ਸਕਦੇ, ਉਹ ਕਹਿ ਰਹੇ ਬਾਰਵੀਂ ਤੋਂ ਬਾਅਦ ਮੁੰਡਾ ਬਾਹਰ ਭੇਜੋ ਹੀ ਭੇਜੋ। ਉਹ ਵੀ ਕਨੇਡਾ ਸੈਟਲ ਕਰੋ। ਮੈਂ ਕਿਹਾ ਪੂਰੀ ਇੱਜ਼ਤ ਹੈ ਜੋ ਤੁਹਾਨੂੰ ਸਲਾਹ ਦੇ ਰਹੇ, ਪਰ ਸਾਡੇ ਅੰਦਰ ਵੀ ਰੱਬ ਹੁੰਦਾ ਦਿਲ ਦੀ ਅਵਾਜ਼ ਸੁਣੋ। ਚੰਗੇ ਭਲੇ ਘਰਾਂ ਦੇ ਸੋਹਣੇ ਜਵਾਨ ਅਤੇ ਹੋਣਹਾਰ ਮੁੰਡੇ ਕੁੜੀਆਂ ਹਨ, ਪਤਾ ਨਹੀਂ ਕਿਵੇਂ ਸਲਾਹ ਦਿੰਦੇ ਹਨ ਲੋਕਾਂ ਨੂੰ ਸੇਧ ਦੇਣ ਵਾਲੇ ਲੋਕ ਕਿ ਆਪਣੇ ਤੋਂ ਵੱਖ ਕਰ ਲਓ??ਕੱਲ ਮੈਨੂੰ ਸੜਕ ਤੇ ਹੀ ਕਿਸੇ ਨੇ ਪਹਿਚਾਣ ਲਿਆ ਅਤੇ ਕਾਰ ਰੋਕੀ, ਦੱਸਿਆ ਮੁਕਤਸਰ ਵਿੱਚ ਸਕੂਲ ਸੀ ਉਹਨਾਂ ਦਾ। ਕਹਿੰਦੇ “ਮਨਦੀਪ ਮੈਂ ਵੀ ਪੀੜਤ ਹਾਂ, ਮੈਂ ਵੀ ਮੁੰਡਾ ਬਾਹਰ ਭੇਜ ਬੈਠਾ ਹਾਂ।” ਮੈਨੂੰ ਉਹਨਾਂ ਦਾ “ਪੀੜਤ” ਸ਼ਬਦ ਵਰਤਣਾ ਅਜੇ ਵੀ ਤਕਲੀਫ਼ ਦੇ ਰਿਹਾ।ਇਹ ਜਿੰਨ੍ਹੀਆਂ ਵੀ ਖ਼ਬਰਾਂ ਬਾਹਰਲੇ ਮੁਲਕਾਂ ਵਿੱਚ ਮੁੰਡੇ Heart Attack ਨਾਲ ਮਰੇ ਦੀਆਂ ਆਉਂਦੀਆਂ ਹਨ। ਇਹ ਉੱਥੋਂ ਦੇ ਗੁਰਦੁਆਰਿਆਂ ਵਿੱਚ ਡਿਊਟੀ ਕਰਦੇ ਲੋਕ ਆਪ ਦੱਸਦੇ ਹਨ, ਅਸਲ ਵਿੱਚ ਤਕਰੀਬਨ ਸਾਰੇ “ਨਸ਼ੇ ਦੀ overdose ਹੁੰਦੀ ਤਾਂ ਮਰਦੇ” ਮਾਂ ਬਾਪ ਅਮੀਰ ਘਰਾਂ ਦੇ ਵੀ ਕਹਿ ਦਿੰਦੇ ਓਥੇ ਕਰਦੋ ਸਸਕਾਰ, ਓਨੇ ਭੇਜਣ ਤੇ ਨਹੀਂ ਲੱਗਦੇ ਪੈਸੇ ਜਿੰਨ੍ਹੇ ਦੇਹ ਮੰਗਾਉਣ ਤੇ। ਕੀ ਕਰਨ ਫਿਰ ਉਹ।ਇੱਕ ਇੱਕ ਪਿੰਡ ਟੀਚਾ ਬਣਾ ਖਾਲ੍ਹੀ ਕਰਨਾ ਚਾਹੁੰਦੀਆਂ ਵੀਜ਼ਾ ਲਵਾ ਲਵਾ ਕੰਪਨੀਆਂ।ਜਿਸ ਦਾ ਔਖਾ ਜਾਣਾ ਉਹੀ ਗ੍ਰਾਹਕ ਚਾਹੀਦਾ ਉਹਨਾਂ ਨੂੰ। ਪੈਸੇ ਦੇ ਦੇ ਰੁੱਖ ਪੁੱਟ ਸੁੱਟ ਰਹੇ ਅਸੀਂ। ਜੋ ਨਹੀਂ ਪੁੱਟਿਆ ਜਾ ਸਕਦਾ, ਉਹ ਜਵਾਨ ਜੋਬਨ ਰੁੱਤ ਦੇ ਪੁੱਤ ਵੀ ਭੇਜਣ ਦਾ ਹਰ ਹੱਲ ਹੈ ਉਹਨਾਂ ਕੋਲ। ਕਰਜ਼ਾ ਚੁੱਕ, ਪੈਸਾ ਸੁੱਟ, ਤਮਾਸ਼ਾ ਵੇਖ।ਇਸ ਵਰਗ ਦਾ ਕਾਰੋਬਾਰ ਕਰਨ ਵਾਲੇ ਲੋਕਾਂ ਨੂੰ, ਬਹੁਤ ਬੁਰੀ ਲੱਗਦੀ ਹੋਵਾਂਗੀ। ਪਰ ਹੁਣ ਇਹ ਪ੍ਰਵਾਸੀ ਬਣਦੇ ਰਹਿਣਾ, ਵਿਛੋੜਿਆਂ ਦੇ ਦਰਦ, ਪੰਜਾਬ ਨੂੰ ਬਰਦਾਸ਼ ਨਹੀਂ। ਨਹੀਂ ਜਾਵਾਂਗੇ ਅਸੀਂ।ਅਸੀਂ ਸਾਰੇ “Reverse Migration - ਵਤਨ ਵਾਪਸੀ” “PR ਪੰਜਾਬ” ਮੁਹਿੰਮ ਤੇ ਬਹੁਤ ਵਧੀਆ ਕੰਮ ਕਰ ਰਹੇ ਹਾਂ। ਮੈਂ ਕੋਈ ਮਾਂ ਬਾਪ ਨੂੰ ਨਹੀਂ ਮਿਲੀ ਜੋ ਬੱਚੇ ਤੋਂ ਬਿਨ੍ਹਾਂ ਰਹਿਣਾ ਚਾਹੁੰਦਾ ਹੋਵੇ। ਇਸ ਮੁਹਿੰਮ ਦਾ ਪੁਰ ਜ਼ੋਰ ਸਮਰਥਨ ਹਰ ਵਰਗ ਨੂੰ ਕਰਨਾ ਚਾਹੀਦਾ ਹੈ। ਸਾਨੂੰ ਆਮ ਘਰਾਂ ਨੂੰ ਵੀ।- ਮਨਦੀਪ ਕੌਰ ਟਾਂਗਰਾ

Facebook Link
18 ਮਈ 2023

ਮੈਂ ਕੰਡਿਆਂ ਤੇ ਤੁਰਦਾ ਹਾਂ ਰੋਜ਼ਤੇਰੇ ਉਤਸ਼ਾਹ ਦੀ ਖੁਸ਼ਬੂ ਵਿੱਚ ਜਿਊਂਦਾ ਹਾਂਸੂਰਜ ਜਿਹਾ ਹਾਂਛਿਪਦਾ ਹਾਂ ਰੋਜ਼ਪਰ ਚੜ੍ਹਦਾ ਸਿਖ਼ਰ ਹਾਂਤੇਰੇ ਤੱਕ ਚਾਨਣ ਕਰਦਾ ਹਾਂ।- ਮਨਦੀਪ ਕੌਰ ਟਾਂਗਰਾ

Facebook Link
16 ਮਈ 2023

ਵਤਨ ਵਾਪਸੀ ਇੱਕ ਅੱਗ ਹੈ, ਜੋਸ਼ ਤੇ ਜੁਨੂੰਨ ਹੈ।ਕੌਣ ਆਉਂਦਾ ਹੈ ਬਾਹਰੋਂ ਵਾਪਸ?? ਉਸ ਦਾ ਜਵਾਬ ਹੈ ਇਹਨਾਂ ਬੱਚਿਆਂ ਦਾ ਤਿੰਨ ਸਾਲ ਦਾ ਤਜ਼ੁਰਬਾ ਕਨੇਡਾ ਵਿੱਚ। ਰਜ਼ਾਨ ਸਿੰਘ, ਜੋ ਭਾਰਤ ਦੇ ਬਹਿਤਰੀਨ ਸਕੂਲ ਵਿੱਚ ਪੜ੍ਹ ਕੇ, ਅੰਗ੍ਰੇਜ਼ੀ ਵਿੱਚ ਪੂਰੀ ਕਲਾਸ ਵਿੱਚ ਟੋਪ ਕਰਕੇ, ਨੈਸ਼ਨਲ ਹਾਕੀ ਖੇਡ ਕੇ ਕਨੇਡਾ ਗਿਆ, ਪਰ ਓਥੋਂ ਦਾ ਮਾਹੌਲ ਦੇਖ, ਫੇਰ ਪੰਜਾਬ ਚੁਣਿਆ।ਓਂਕਾਰਬੀਰ ਸਿੰਘ, ਜਿਸ ਨੇ ਜਾਂਦਿਆਂ ਕਨੇਡਾ ਇਹ ਦ੍ਰਿੜ ਕਰ ਲਿਆ ਕਿ ਕਨੇਡਾ ਦੇ ਕਿਸ਼ਤਾਂ ਦੇ ਚੱਕਰ ਵਿੱਚ ਨਹੀਂ ਪੈਣਾ, ਵਾਪਿਸ ਜਾਣਾ। ਓਂਕਾਰ ਨੇ ਦੱਸਿਆ ਕਿਵੇਂ ਮਾਂ ਬਾਪ ਤੋਂ ਵੀ ਵੱਧ ਦਾਦਾ ਦਾਦੀ ਦੀ ਉਸ ਨੂੰ ਖਿੱਚ ਹੈ।ਇਹ ਉਹ ਕਹਾਣੀਆਂ ਹਨ, ਤਜ਼ਰਬੇ ਹਨ, ਕਿ ਜੇ ਤੁਸੀਂ ਪੰਜਾਬ ਵਿੱਚ ਚੰਗਾ ਗੁਜ਼ਾਰਾ ਕਰ ਰਹੇ ਹੋ ਤੇ ਤੁਹਾਨੂੰ ਕਿਓਂ ਵਿਦੇਸ਼ ਨਹੀਂ ਚੁਣਨਾ ਚਾਹੀਦਾ।ਇਹ ਬੱਚੇ ਜਲਦ ਪੰਜਾਬ ਵਿੱਚ ਚਾਹੇ ਛੋਟੇ, ਪਰ ਆਪਣੇ ਕਾਰੋਬਾਰ ਸੈਟ ਕਰਨਗੇ। ਇਹਨਾਂ ਦੇ ਫ਼ੈਸਲੇ ਦੀ ਮੈਂ ਸ਼ਲਾਘਾ ਕਰਦੀ ਹਾਂ। ਇਹਨਾਂ ਦੇ ਪਰਿਵਾਰ ਲਗਾਤਾਰ ਮੇਰੇ ਪੇਜ ਅਤੇ ਸਾਡੀ ਮੁਹਿੰਮ ਨਾਲ ਜੁੜੇ ਹਨ।ਇਹਨਾਂ ਦਾ ਕਹਿਣਾ ਹੈ, ਕਿਰਪਾ ਕਰਕੇ ਮਾਂ ਪਿਓ ਬੱਚਿਆਂ ਦਾ ਸਾਥ ਦੇਣ, ਬਹੁਤ ਬੱਚੇ ਹਨ ਵਿਦੇਸ਼ਾਂ ਵਿੱਚ ਜੋ ਉਹਨਾਂ ਵਾਂਗ ਵਾਪਿਸ ਆਉਣਾ ਚਾਹੁੰਦੇ ਹਨ।ਇਹ ਦੋਨੋ ਬੱਚੇ ਮੇਰੇ ਆੳੇਣ ਵਾਲੇ " The Mandeep Kaur Tangra Show" ਵਿੱਚ ਮਹਿਮਾਨ ਹਨ। ਇਹਨਾਂ ਦੀਆਂ ਗੱਲਾਂ ਤੁਹਾਡੇ ਮਨ ਛੂਹ ਜਾਣਗੀਆਂ।- ਮਨਦੀਪ ਕੌਰ ਟਾਂਗਰਾ

Facebook Link
14 ਮਈ 2023

ਅੱਜ ਸਵੇਰੇ ਇੱਕ ਸੀਨੀਅਰ IPS ਅਫ਼ਸਰ ਨਾਲ ਮੁਲਾਕਾਤ ਤੇ, ਮੈਂ ਸਵਾਲ ਕੀਤਾ ਕਿ ਤੁਸੀਂ ਤੇ ਜਦ UPSC ਦਾ ਪੇਪਰ ਦਿੰਦੇ ਹੋ ਤੇ, ਦੇਸ਼ ਦੇ ਪਹਿਲੇ 150 ਹੁਸ਼ਿਆਰ ਬੱਚਿਆਂ ਦੀ ਸੂਚੀ ਵਿੱਚ ਹੁੰਦੇ ਹੋ ਤੇ ਜਦ ਕੋਈ MLA MP ਖ਼ੁਦ ਤੁਹਾਡੇ ਜਿਨ੍ਹਾਂ ਪੜ੍ਹਿਆ ਜਾਂ ਹੁਸ਼ਿਆਰ ਨਹੀਂ ਹੁੰਦਾ ਤੁਹਾਨੂੰ ਸਲੂਟ ਮਾਰਨ ਲੱਗੇ, ਜਾਂ ਵੈਸੇ ਮਹਿਸੂਸ ਨਹੀਂ ਹੁੰਦਾ??ਮੈਂ ਸੋਚਿਆ ਸੀ “ਹਾਂ” ਵਿੱਚ ਜਾਂ ਮਜ਼ਾਕ ਵਿੱਚ ਜਵਾਬ ਹੋਵੇਗਾ ਇਸ ਦਾ।ਫੱਟ ਜਵਾਬ ਦਿੰਦੇ IPS ਅਫ਼ਸਰ ਨੇ ਕਿਹਾ “ ਅਸੀਂ ਜਨਤਾ ਦੀ ਸੇਵਾ ਲਈ ਹਾਂ, ਅਤੇ ਇਹ ਲੋਕਤੰਤਰ ਹੈ। ਅਸੀਂ ਇੱਕ MLA MP ਵਿੱਚ ਲੱਖਾਂ ਨੂੰ ਇੱਕ ਵਾਰ ਵਿੱਚ ਮਹਿਸੂਸ ਕਰਦੇ ਹਾਂ, ਇੰਝ ਮਹਿਸੂਸ ਹੁੰਦਾ ਹੈ ਇਹ ਸਲੂਟ ਅਸੀਂ ਜਨਤਾ ਨੂੰ ਮਾਰਦੇ ਹਾਂ, ਸੁਰੱਖਿਆ ਅਸੀਂ ਜਨਤਾ ਦੀ ਕਰਦੇ ਹਾਂ। ਇਹ ਸਾਡੀ ਡਿਊਟੀ ਹੈ। ਇਸ ਨੂੰ ਅਸੀਂ ਪੂਰੀ ਗੰਭੀਰਤਾ ਨਾਲ ਲੈੰਦੇ ਹਾਂ ਅਤੇ ਜਨਤਾ ਵੱਲੋਂ ਚੁਣੇ ਨੁਮਾਇੰਦੇ ਨੂੰ ਤੇ ਆਹੁਦੇ ਨੂੰ ਦਿਲੋਂ ਸਤਿਕਾਰ ਦਿੰਦੇ ਹਾਂ।ਮੈਨੂੰ ਤੇ ਜਵਾਬ “ਵਾਹ” ਲੱਗਾ।ਇਹ ਜਵਾਬ ਮੇਰੀ ਸੋਚ ਤੋਂ ਪਰੇ ਸੀ, ਪਰ ਮੇਰੇ ਲਈ ਜਿਵੇਂ ਨਵਾਂ ਪਾਠ।- ਮਨਦੀਪ ਕੌਰ ਟਾਂਗਰਾ

Facebook Link
13 ਮਈ 2023

ਮੇਰੇ ਬਹੁਤ ਅਜ਼ੀਜ਼ ਦੋਸਤ ਨੇ Immigration ਦਾ ਕਾਰੋਬਾਰ ਖੋਲ੍ਹਿਆ ਤੇ ਮੈਨੂੰ ਉਦਘਾਟਨ ਕਰਨ ਲਈ ਅਤੇ ਦਫ਼ਤਰ ਆਉਣ ਲਈ ਕਿਹਾ। ਮੈਂ ਕਿਹਾ ਮੇਰਾ ਦਿਲ ਨਹੀਂ ਕਰਦਾ ਪਰ ਮੈਂ ਆਵਾਂਗੀ ਵੇਖਣ। ਦੱਸਿਆ ਉਹਨੇ ਪੈਸੇ ਵੀ ਬਣਦੇ, ਪੈਸੇ ਚਾਹੀਦੇ ਵੀ ਪਰ ਸੱਚ ਇਹ ਹੈ ਦਿਲ ਨੂੰ ਸੰਤੁਸ਼ਟੀ ਵੀ ਨਹੀਂ ਮਿਲਦੀ ਬੱਚੇ ਬਾਹਰ ਭੇਜ ਕੇ।ਪਿਛਲੇ ਹਫ਼ਤੇ ਮੇਰੀ ਇੱਕ ਇੰਟਰਵਿਊ ਹੋਈ, ਅਤੇ Anchor ਨੇ ਮੈਨੂੰ ਦੱਸਿਆ ਕਿ ਉਹਨਾਂ ਦੇ ਚੈਨਲ ਨੂੰ ਸਾਲ ਦੀ ਇੱਕ ਕਰੋੜ ਦੀ Immigration ਦੀ ਮਸ਼ਹੂਰੀ ਮਿਲਦੀ ਹੈ। “ਵਤਨ ਵਾਪਸੀ” ਤੇ ਨਾ ਗੱਲ ਕਰਨਾ ਮਜਬੂਰੀ ਬਣ ਗਿਆ ਹੈ।ਮੈਂ ਦੇਖਿਆ CM ਸਾਬ ਵੀ ਪਿਛਲੇ ਹਫ਼ਤੇ ਕਹਿ ਰਹੇ ਸੀ ਪੜ੍ਹਨ ਲਈ ਜਾਓ ਬਾਹਰ, ਦੱਸਣਾ ਚਾਹੁੰਦੀ World Bank ਦਾ CEO ਸਰਦਾਰ ਅਜੇ ਬੰਗਾ ਵੀ ਸਾਡੇ ਦੇਸ਼ ਨੇ ਪੜ੍ਹਾਇਆ। ਸਗੋਂ ਡਿਗਰੀ ਕਰਕੇ ਚਲੇ ਜਾਣ ਬੱਚੇ ਤੇ ਜ਼ਿੰਦਗੀ ਭਾਵੇਂ ਸੌਖੀ ਹੋਜੇ।ਇੱਕ ਬਹੁਤ ਮਸ਼ਹੂਰ ਸਿਆਸਤਦਾਨ ਜੋ ਉੱਚ ਅਖਬਾਰਾਂ ਰਸਾਲਿਆਂ ਵਿੱਚ English ਪੰਜਾਬੀ ਵਿੱਚ ਲਿਖਦੇ ਹਨ, ਜਦ ਉਹਨਾਂ ਨੂੰ ਕਿਹਾ “ਵਤਨ ਵਾਪਸੀ” ਤੇ ਲਿਖੋ, ਤੇ ਮਹਿਸੂਸ ਕਰਦੇ ਹਨ ਮੇਰੇ ਆਪਣੇ ਬੱਚੇ ਬਾਹਰ ਹਨ.. ਮੈਂ ਕੀ ਲਿਖਾਂ? ਫਿਰ ਵੀ ਸਹੀ ਨੂੰ ਸਹੀ ਕਹਿਣ ਲਈ, ਮੈਨੂੰ ਕਹਿੰਦੇ ਮੈਂ ਜ਼ਰੂਰ ਲਿਖਾਂਗਾ।ਅੱਜ ਹੀ ਭਾਈ ਹਰਜਿੰਦਰ ਸਿੰਘ ਸ਼੍ਰੀ ਨਗਰ ਵਾਲਿਆਂ ਨਾਲ ਗੱਲ ਹੋਈ, ਉਤਸ਼ਾਹ ਦਿੱਤਾ ਉਹਨਾਂ ਨੇ “ ਮਨਦੀਪ ਤੇਰੀ ਮੁਹਿੰਮ ਨੇ ਹਿਰਦੇ ਛੂਹੇ ਹਨ, ਉਹਨਾਂ ਨੂੰ ਮਹਿਸੂਸ ਹੁੰਦਾ ਹੈ ਇਸ ਤੇ ਮਿਲ ਕੇ ਸਭ ਨੂੰ ਜਾਗਰੂਕ ਕਰਨਾ ਚਾਹੀਦਾ”।

Facebook Link
13 ਮਈ 2023

ਦੁਨੀਆਂ ਦੀ ਸਭ ਤੋਂ ਵੱਡੀ ਜਹਾਜ਼ ਬਣਾਉਣ ਵਾਲੀ ਕੰਪਨੀ Boeing ਵਿੱਚ ਕੰਮ ਰਹੀ ਇੱਕ ਭੈਣ ਨੇ ਪਿਛਲੇ ਹਫ਼ਤੇ ਅਮਰੀਕਾ ਛੱਡ “ਵਤਨ ਵਾਪਸੀ” ਕੀਤੀ। ਲਗਾਤਾਰ ਮੈਨੂੰ Facebook ਤੇ ਪੜ੍ਹਦੇ ਸਨ ਅਤੇ ਕੱਲ ਮੈਨੂੰ ਮਿਲਣ ਆਏ। ਉਹਨਾਂ ਦਾ ਕਹਿਣਾ ਸੀ ਇੱਕ ਦਿਨ ਮੇਰੀ ਪੰਜ ਸਾਲਾ ਬੇਟੀ ਜਦ Day Care ਤੋਂ ਘਰ ਆਈ ਤੇ ਆ ਕੇ ਕਿਹਾ “ I will change my family” - ਮੈਂ ਆਪਣਾ ਪਰਿਵਾਰ ਬਦਲ ਲਵਾਂਗੀ। ਜਿਵੇਂ ਅਮਰੀਕਾ ਦੇ ਬੱਚੇ ਆਪਣੇ ਸੱਭਿਆਚਾਰ ਵਿੱਚ ਅਕਸਰ ਕਹਿ ਦਿੰਦੇ। ਪਿਛਲੇ ਹਫ਼ਤੇ ਅਮਰੀਕਾ ਛੱਡ ਵਤਨ ਵਾਪਸ ਪਰਤੇ, ਕਿ ਇਹ ਸਾਡਾ ਸੱਭਿਆਚਾਰ ਨਹੀਂ।ਮੇਰੀ ਕੰਪਨੀ ਵਿੱਚ ਤਿੰਨ ਸਾਲ ਕਨੇਡਾ ਰਹਿ ਕੇ ਆਏ ਲੜਕੇ ਨੂੰ ਇਸ ਸਮੇਂ ਮੈਂ ਆਪਣੇ ਕਾਰੋਬਾਰ ਦੀ ਟ੍ਰੇਨਿੰਗ ਦੇ ਰਹੀ ਹਾਂ। ਉਸ ਨੇ ਦੱਸਿਆ ਕਿ ਇੱਥੇ ਕਿਵੇਂ ਉਸ ਦਾ ਬਹੁਤ ਸੋਹਣਾ ਘਰ ਹੈ, ਪਰਿਵਾਰ ਹੈ, ਇੱਥੋਂ ਤੱਕ ਕਿ ਕੁੱਤੇ ਘੋੜੇ ਹਨ ਤੇ ਕਨੇਡਾ ਵਿੱਚ ਬੰਦੇ ਨੂੰ ਕੱਲੇ ਨੂੰ ਕਮਰਾ ਨਹੀਂ ਨਸੀਬ ਤੇ ਜੇ ਨਾਲ ਵਾਲਾ ਸਿਗਰਟ ਸ਼ਰਾਬ ਵਾਲਾ ਹੋਵੇ ਤੇ ਕਿਵੇਂ ਕੱਪੜਿਆਂ ਤੱਕ ਵਿੱਚੋਂ ਮੁਸ਼ਕ ਆਉਂਦਾ ਹੈ ਤੇ ਸਾਹ ਲੈਣ ਲਈ ਆਪਣੇ ਘਰ ਦੇ ਬਾਹਰ ਜਾਣਾ ਪੈਂਦਾ ਹੈ। ਬਜ਼ੁਰਗ ਪਛਤਾਉਂਦੇ ਹਨ ਕਨੇਡਾ ਨੂੰ, ਅਜ਼ਾਦ ਰਹਿਣ ਨਾਲ਼ੋਂ ਆਪਣੀ ਮਰਜ਼ੀ ਕਰਨ ਨਾਲ਼ੋਂ ਅੱਜ ਬੱਚਿਆਂ ਦੇ ਗੁਲਾਮ ਹੋ ਗਏ ਹਨ, ਵਿੱਚ ਵਿਚਾਲੇ ਫੱਸ ਗਏ ਹਨ। “ਵੱਡੇ ਕਿਰਾਏ ਦੇ ਘਰਾਂ ਨਾਲ਼ੋਂ, ਆਪਣੀ ਕੁੱਲੀ ਦੇ ਰਾਜੇ ਚੰਗੇ ਸੀ”। ਬਠਿੰਡਾ ਵਿੱਚ ਉਹ ਸਾਡੇ ਵਰਗੀ ਕੰਪਨੀ ਖੋਲ੍ਹਣ ਦੀ ਤਿਆਰੀ ਵਿੱਚ ਹੈ। ਉਸ ਦੇ ਮਾਂ ਬਾਪ ਉਸ ਦਾ ਸਾਥ ਦੇਣ ਲਈ ਤਿਆਰ ਹਨ। ਛੋਟੀ ਸ਼ੁਰੂਆਤ ਕਰਾਂਗੇ।ਅਸਟ੍ਰੇਲੀਆ ਤੋਂ ਵਾਪਸ ਆਇਆ ਇੱਕ ਲੜਕਾ, ਜੋ ਮੇਰੀ ਕੰਪਨੀ ਵਿੱਚ ਹੁਣ ਕੰਮ ਕਰਦਾ ਹੈ ਦੱਸਦਾ ਹੈ ਕਿ ਇੱਕ ਵਾਰ ਜਦ ਮਕਾਨ ਮਾਲਕ ਨੇ ਕਿਰਾਇਆ ਲੈਣ ਲਈ ਮੇਰੀ ਪਤਨੀ ਨੂੰ ਦੋ ਚਾਰ ਸੁਣਾ ਦਿੱਤੀਆਂ, ਉਸ ਦਿਨ ਲੱਗਾ ਮੈਂ ਕੀ ਕਰ ਰਿਹਾ ਹਾਂ ਇੱਥੇ? ਮੇਰਾ ਆਪਣਾ ਘਰ ਹੈ ਪੰਜਾਬ। ਉਸ ਦੀ ਪਤਨੀ ਵੀ ਪੰਜਾਬ ਵਿੱਚ ਹੁਣ ਸਫ਼ਲ ਬੂਟੀਕ ਚਲਾ ਹੀ ਹੈ।“ਵਤਨ ਵਾਪਸੀ” ਦੀ ਮੁਹਿੰਮ ਜ਼ੋਰਾਂ ਤੇ ਹੈ। ਇਸ ਵਿੱਚ ਵੱਧ ਚੜ੍ਹ ਕੇ ਹਿੱਸਾ ਲਓ।- ਮਨਦੀਪ ਕੌਰ ਟਾਂਗਰਾ

Facebook Link
08 ਮਈ 2023

ਵਾਹ! ਕਿਆ ਖ਼ੂਬ ਚੱਲ ਰਹੀ ਲਹਿਰ “ਵਤਨ ਵਾਪਸੀ” ਦੀ। #ReverseMigration- ਪੰਜਾਬ ਸਾਡੇ ਆਪਣੇ ਘਰ ਹਨ, ਸਾਰੀ ਉਮਰ ਲਾ ਕੇ ਕਨੇਡਾ ਅਮਰੀਕਾ ਸਾਨੂੰ ਘਰ ਲੈਣ ਦੀ ਲੋੜ ਨਹੀਂ। ਕਿਸ਼ਤਾਂ ਭਰਨ ਦੀ ਟੈਂਸ਼ਨ ਪਾਲਣ ਦੀ ਲੋੜ ਨਹੀਂ। ਕਿਰਾਏ ਭਰਨ ਦੀ ਲੋੜ ਨਹੀਂ। ਜਿਸ ਜਾਨ ਨਾਲ ਮਿਹਨਤ ਕਰਕੇ ਅਸੀਂ ਪੰਜਾਬ ਵਿੱਚ ਰਹਿ ਕੇ ਅੱਗੇ ਵੱਧ ਸਕਦੇ ਸੀ, ਉਹ ਜਵਾਨੀ ਦਾ ਜ਼ੋਰ ਕਨੇਡਾ ਘਰ ਖਰੀਦਣ ਤੇ ਲਾਉਣ ਦੀ ਲੋੜ ਨਹੀਂ।- ਜੋ ਲੋਕ ਜੜ੍ਹਾਂ ਤੋਂ ਦੂਰ ਹੁੰਦੇ ਜਾਂਦੇ ਹਨ, ਉਹ ਬੂਟੇ ਕਦੇ ਹਰੇ ਨਹੀਂ ਰਹਿੰਦੇ। ਇੱਕ ਦਿਨ ਉਹਨਾਂ ਨੇ ਸੁੱਕਣਾ ਹੀ ਸੁੱਕਣਾ, ਜ਼ਿੰਦਗੀ ਦੇ ਰੱਸ ਵਿੱਚੋਂ ਕੁੱਝ ਵੀ ਨਹੀਂ ਨਸੀਬ ਹੋਣਾ। ਸੰਤੁਸ਼ਟੀ ਆਪਣੀ ਧਰਤੀ ਤੇ ਹੀ ਆਉਣੀ ਹੈ। ਜੇ ਮਨ ਵਿੱਚ ਵਿਚਾਰ ਆਈ ਜਾਂਦੇ ਹਨ, ਕਿ ਮੈਂ ਗਲਤ ਕੀਤਾ ਕਿ ਠੀਕ, ਤੇ ਗਲਤ ਹੀ ਸਮਝੋ।- ਹਰ ਪਾਸੇ ਵਧੀਆ ਤੋਂ ਵਧੀਆ ਲੋਕ, ਚੈਨਲ, ਘਰ ਘਰ ਚਰਚਾ ਛਿੜ ਗਈ ਹੈ, “ਵਤਨ ਵਾਪਸੀ” ਦੀ, PR ਪੰਜਾਬ ਦੀ। ਇਹ ਮੋੜਾ ਕੋਈ ਤਾਕਤ ਵੀ ਰੋਕ ਨਹੀਂ ਸਕਦੀ। ਦੁਨੀਆਂ ਭਰ ਦੇ ਪੰਜਾਬੀ ਇਸ ਧਰਤੀ ਨੇ ਸਿੰਝੇ ਹਨ। ਜੜ੍ਹਾਂ ਪੰਜਾਬ ਹਨ।-ਪਿੰਡਾਂ ਦੇ ਭੋਲ਼ੇ ਮਾਂ ਬਾਪ ਵੀ ਸਮਝ ਜਾਣ, IELTS ਕੋਈ ਡਿਗਰੀ ਨਹੀਂ ਹੁੰਦੀ। MA ਪੰਜਾਬੀ ਹੁੰਦੀ ਹੈ। ਬੱਚੇ ਵੀ ਭੋਲ਼ੇ ਮਾਂ ਬਾਪ ਦੇ ਹੋਰ ਇਮਤਿਹਾਨ ਨਾ ਲੈਣ। ਉਹਨਾਂ ਦੀ ਸਾਰੀ ਉਮਰ ਦੀ ਪੂੰਜੀ ਸਿਫ਼ਰ ਨਾ ਕਰਨ।- ਪੰਜਾਬ ਰਹਿ ਕੇ ਦੇਸ਼ ਵਿਦੇਸ਼ ਘੁੰਮਣ ਦੇ, ਕਾਰੋਬਾਰ ਕਰਨ ਦੇ ਸੁਪਨੇ ਪੂਰੇ ਕਰੋ। ਥੋੜ੍ਹੇ ਤੋਂ ਸ਼ੁਰੂ ਕਰ ਲਓ।- ਵਿਦੇਸ਼ਾਂ ਵਿੱਚ ਪਰੇਸ਼ਾਨ ਹੁੰਦੇ, ਪੰਜਾਬ ਦੇ ਪਿਆਰੇ ਬੱਚਿਓ, ਮਿੱਠੀ ਜੇਲ, ਹੁਣ ਬੱਸ। ਮਾਂ ਬਾਪ ਨੂੰ ਕਦੇ ਨਾ ਛੱਡ ਕੇ ਜਾਓ।- ਮਨਦੀਪ ਕੌਰ ਟਾਂਗਰਾ

Facebook Link
07 ਮਈ 2023

“ਵਤਨ ਵਾਪਸੀ” ਦੇ ਜਸ਼ਨ ਸ਼ੁਰੂ ਹੋਣਗੇ ਹੁਣ ਪੰਜਾਬ ਵਿੱਚ।I would love to be part of “Reverse Migration” partiesਵਾਪਸ ਆ ਕੇ, ਸ਼ੁਕਰਾਨਾ ਕਰੋ, ਪਾਠ, ਕੀਰਤਨ ਕਰਵਾਓ।ਕੋਈ ਚੰਗਾ ਸਿੰਗਰ ਸੱਦੋ, ਭੰਗੜੇ ਪਾਓ, ਆਪਣਿਆਂ ਨਾਲ ਮੌਜ ਕਰੋ।ਇੱਥੇ ਸਾਡੇ ਆਪਣੇ ਘਰ ਹਨ। ਅਲਾਰਮ ਦੀ ਟਿੱਕ ਟਿੱਕ ਦੇ ਮੌਹਤਾਜ ਨਹੀਂ ਅਸੀਂ। ਔਖੇ ਵੇਲੇ, ਕਈ ਦਿਨ ਪੰਜਾਬ, ਸਾਡੇ ਆਪਣੇ ਰੋਟੀ ਖਵਾ ਸਕਦੇ ਸਾਨੂੰ। ਪੰਜਾਬ ਦੇ ਪਿੰਡਾਂ ਦੀ ਆਬੋ-ਹਵਾ, ਤੁਹਾਡਾ ਪਿੰਡ ਤੁਹਾਡੀ ਕਿਰਤ ਲਈ ਉਡੀਕਦਾ ਹੈ ਤੁਹਾਨੂੰ। ਬਿਨ੍ਹਾਂ ਕਿਸੇ ਸ਼ਰਮ ਇੱਥੇ ਵੱਡੇ ਛੋਟੇ ਕਾਰੋਬਾਰ ਸਥਾਪਿਤ ਕਰੋ। ਮਾਂ ਬਾਪ ਦਾਦਾ ਦਾਦੀ ਨਾਲ ਰਹੋ, ਇਹ ਸਾਡਾ ਆਪਣਾ ਸੱਭਿਆਚਾਰ ਹੈ। ਸਾਡੀ ਹੋਂਦ ਸਾਡੀ ਪਹਿਚਾਣ ਹੈ।ਪੰਜਾਬ ਜੋੜੋ, ਪਰਿਵਾਰ ਜੋੜੋ।ਵਤਨ ਛੱਡਣ ਦੇ ਮਾਯੂਸੀ ਵਾਲੇ ਦਿਨ ਨਹੀਂ ਰਹਿਣੇ ਹੁਣ।

Facebook Link
07 ਮਈ 2023

ਸਵੇਰ ਦੀ ਸੈਰ ਦੇ ਅਨੁਭਵ -3ਤਕਰੀਬਨ 6 ਮਹੀਨੇ ਤੋਂ ਮੇਰਾ ਪੈਰ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ। ਸਵੇਰ ਦੀ ਸੈਰ ਮੈਨੂੰ ਬਹੁਤ ਪਸੰਦ ਹੈ। ਪਰ ਅੱਜ ਰਿਹਾ ਨਹੀਂ ਗਿਆ। ਅੱਜ ਦੀ ਸੈਰ ਵਿੱਚ ਫ਼ੇਰ ਨਵੇਂ ਅਨੁਭਵ ਸਨ।ਛੱਲੀਆਂ ਨੂੰ ਦੇਖ ਕੇ ਸੋਚਦੀ ਸਾਂ ਕਿ ਘਰ ਕਿਵੇਂ ਰੁਪਈਆ ਰੁਪਈਆ ਵੀ ਸੰਭਾਲ਼ ਕੇ ਰੱਖਦੇ ਹਾਂ, ਪਰ ਖੇਤਾਂ ਵਿੱਚ ਕਿਵੇਂ ਲੱਖਾਂ ਦੀ ਫ਼ਸਲ ਖੁੱਲ੍ਹੀ ਪਈ ਹੁੰਦੀ ਹੈ। ਦੱਸ ਛੱਲੀਆਂ ਵੀ ਕੋਈ ਤੋੜ ਕੇ ਲੈ ਜਾਏ ਤੇ ਕੁੱਝ ਪੈਸੇ ਤੇ ਕਿਸਾਨ ਦੇ ਜਾਂਦੇ ਹੀ ਹਨ। ਕਈ ਵਾਰ ਪੰਜਾਹ ਰੁਪਈਏ ਪਿੱਛੇ ਕੀਮਤੀ ਦਵਾਈ ਰਹਿ ਜਾਂਦੀ ਹੈ। ਕਿਸਾਨ ਚੰਗੀ ਪੈਦਾਵਾਰ ਤੇ ਜ਼ੋਰ ਲਾਉਂਦਾ ਹੈ, ਮਿਹਨਤ ਤੇ, ਨਾ ਕਿ ਪ੍ਰਵਾਹ ਕਰਦਾ ਕਿੱਲੋ ਕਿੱਲੋ ਦੇ ਨੁਕਸਾਨ ਦੀ। ਅਸੀਂ ਆਪਣੀ ਰੋਜ਼ ਦੀ ਜ਼ਿੰਦਗੀ ਵਿੱਚ ਕਿੱਲੋ ਕਿੱਲੋ ਦੀ ਪ੍ਰਵਾਹ ਕਰਦੇ ਕਰਦੇ, ਵਿਸ਼ਾਲ ਖੇਤਾਂ ਵੱਲ, ਆਪਣੇ ਕੰਮ ਵੱਲ ਧਿਆਨ ਹੀ ਨਹੀਂ ਦਿੰਦੇ। ਕੰਮ ਹੀ ਇੰਨਾਂ ਕਰੋ, ਕਿ ਛੋਟੇ ਮੋਟੇ ਨੁਕਸਾਨ ਵੱਲ ਧਿਆਨ ਹੀ ਨਾ ਜਾਵੇ, ਦੁੱਖ ਹੀ ਨਾ ਹੋਵੇ।ਅੱਗੇ ਤੁਰਦੇ ਤੁਰਦੇ ਮੈਂ ਦੇਖਿਆ, ਸੋਹਣੀ ਪੋਲੋ ਟੀ ਸ਼ਰਟ ਅਤੇ ਲੋਅਰ ਪਾਏ ਜਵਾਨ ਸੋਹਣਾ ਸੁਨੱਖਾ ਮੁੰਡਾ, ਤਿੰਨ ਗਾਈਆਂ ਨਾਲ ਤੁਰਿਆ ਆ ਰਿਹਾ ਸੀ। ਅਸੀਂ ਪਿੰਡਾਂ ਦੇ ਬੱਚੇ ਕੱਪੜੇ ਲੀੜੇ ਦੀ ਕੋਈ ਕਮੀ ਨਹੀਂ ਸਾਨੂੰ, ਗਾਵਾਂ ਦੀ ਸਾਂਭ ਸੰਭਾਲ਼ ਸਾਡਾ ਕੰਮ ਹੈ। ਸ਼ਹਿਰਾਂ ਵਿੱਚ ਵਿਦੇਸ਼ਾਂ ਵਿੱਚ ਹੋ ਸਕਦਾ ਲੋਕ ਕੁੱਤਿਆਂ ਦੇ ਬਿੱਲੀਆਂ ਦੇ ਸ਼ੌਕੀਨ ਹੀ ਹੋਣ, ਪਰ ਪਿੰਡਾਂ ਦੇ ਜ਼ਿੰਮੇਵਾਰ ਬੱਚਿਆਂ ਨੂੰ ਵੀ ਸਲਾਮ ਹੈ, ਜੋ ਪਿੰਡਾਂ ਦੇ ਹਿਸਾਬ ਨਾਲ ਆਪਣੇ ਘਰਾਂ ਵਿੱਚ ਮਦਦ ਵੀ ਕਰਦੇ ਹਨ, ਪੜ੍ਹਦੇ ਵੀ ਹਨ, ਨੌਕਰੀਆਂ ਵੀ ਕਰਦੇ ਹਨ।ਚਾਰੇ ਪਾਸੇ ਸੋਹਣੇ ਖ਼ੇਤ ਸਨ। ਅਮਰੀਕਾ ਦੇ Oregan ਸ਼ਹਿਰ ਨੂੰ ਚੇਤੇ ਕਰਦੀ ਸੀ, Arizona, ਦੁਬਈ, ਹੋਰ ਵੀ ਅਨੇਕਾਂ ਸ਼ਹਿਰ ਜਿੱਥੇ ਜਿੱਥੇ ਮੈਂ ਗਈ । ….. ਅਹਿਸਾਸ ਹੁੰਦਾ ਹੈ ਪੰਜਾਬ ਬਹੁਤ ਖ਼ੂਬਸੂਰਤ ਹੈ .. ਬਹੁਤ ਹੀ ਜ਼ਿਆਦਾ.. ਸਵੇਰ ਦੀ ਠੰਡੀ ਤੇ ਸਾਫ਼ ਹਵਾ ਜਦ ਅੰਦਰ ਜਾਂਦੀ ਹੈ ਤੇ ਰੂਹ ਕਹਿੰਦੀ ਹੈ - ਵਾਹ!- ਮਨਦੀਪ ਕੌਰ ਟਾਂਗਰਾ

Facebook Link
05 ਮਈ 2023

ਸਿਆਸਤ ਵਿੱਚ ਆਵਾਂਗੀ ????2012 ਤੋਂ ਹਰ ਪਾਰਟੀ ਦੇ ਸਿਆਸਤਦਾਨਾਂ ਨੂੰ ਸਾਡਾ ਜ਼ਰੂਰ ਪਤਾ ਹੋਵੇਗਾ ਪਰ 2017 ਵਿੱਚ, ਸਿਆਸਤਦਾਨਾਂ ਦੇ ਵਿੱਚੋਂ ਪਹਿਲੀ ਵਾਰ ਮੇਰੀ ਮੁਲਾਕਾਤ ਅੰਮ੍ਰਿਤਸਰ ਤੋਂ "ਮਨਦੀਪ ਸਿੰਘ ਮੰਨਾ" ਨਾਲ ਹੋਈ। ਮੇਰੀ ਟੀਮ ਉਹਨਾਂ ਦਾ ਫੇਸਬੁੱਕ ਪੇਜ ਦੇਖਦੀ ਸੀ, ਤੇ ਮੈਨੂੰ ਹੌਲੀ-ਹੌਲੀ ਪਤਾ ਲੱਗਾ ਕਿਵੇਂ ਸਿਆਸਤ ਵਿੱਚ ਲਗਾਤਾਰ ਮੁੱਦਿਆਂ ਤੇ ਬਹਿਸ ਹੁੰਦੀ ਹੈ ਅਤੇ ਕੰਮ ਹੁੰਦਾ ਹੈ।ਫ਼ੇਰ ਮੇਰੀ ਮੁਲਾਕਾਤ ਇਕ ਵਾਰ ਮੌਜੂਦਾ MP "ਗੁਰਜੀਤ ਸਿੰਘ ਔਜਲਾ" ਨਾਲ ਹੋਈ। ਮੈਨੂੰ ਵਧੀਆ ਲੱਗਾ ਜਦ ਕੁਝ ਮਹੀਨੇ ਪਹਿਲਾਂ ਉਹਨਾਂ ਨੇ ਸਾਡੇ ਪਿੰਡ ਦਾ ਐਸਾ ਕੰਮ ਕੀਤਾ ਜੋ ਕਿ ਸਾਰੇ ਪਿੰਡ ਦੀ ਮੰਗ ਸੀ। ਆਉਣ ਵਾਲੇ ਸਮੇਂ ਵਿੱਚ ਮੈਂ ਇਸ ਤੇ ਵਿਸਥਾਰ ਵਿੱਚ ਵੀ ਲਿਖਾਂਗੀ। ਕੋਈ ਧਰਨਾ ਨਹੀਂ ਲਗਾਇਆ, ਕੋਈ ਰਿਸ਼ਵਤ ਨਹੀਂ ਲਈ, ਕੋਈ ਤਰਲੇ ਨਹੀਂ ਕਢਵਾਏ ਅਤੇ ਇਹ ਵੀ ਆਸ ਨਹੀਂ ਰੱਖੀ ਕਿ ਮਸ਼ਹੂਰੀ ਕੀਤੀ ਜਾਵੇ। ਇਹਨਾਂ ਸਿਆਸਤਦਾਨਾਂ ਦੇ ਵਿੱਚੋਂ ਮੈਨੂੰ ਲੱਗਦਾ ਜਿਵੇਂ ਤੂੜੀ ਦੀ ਭਰੀ ਟਰਾਲੀ ਵਿੱਚੋਂ ਇਕ ਵਧੀਆ ਤਿਣਕੇ ਦਾ ਅਨੁਭਵ ਹੋਇਆ ਹੋਵੇ।2022 ਵਿੱਚ ਮੈਂ ਤੀਸਰੇ ਸਿਆਸਤਦਾਨ ਨੂੰ ਮਿਲੀ, ਜਦ ਦਿੱਲੀ ਦੇ ਸਾਬਕਾ ਡਿਪਟੀ ਚੀਫ਼ ਮਨਿਸਟਰ "ਮਨੀਸ਼ ਸਿਸੋਦੀਆ" ਸਾਡੇ ਪਿੰਡ ਆਏ। ਆਮ ਪਰਿਵਾਰਾਂ ਦੇ ਘਰ ਵਿੱਚ ਇੰਝ ਜਦੋਂ ਵੱਡੇ ਸਿਆਸਤਦਾਨ ਅਚਨਚੇਤ ਆ ਜਾਂਦੇ ਹਨ ਤਾਂ ਉਤਸ਼ਾਹ ਅਤੇ ਉਮੀਦ ਦੀ ਕੋਈ ਸੀਮਾ ਨਹੀਂ ਰਹਿੰਦੀ। ਇਸ ਤੋਂ ਬਾਅਦ ਸਟੇਜਾਂ ਅਤੇ ਚੈਨਲਾਂ ਤੇ ਵਾਹ-ਵਾਹ ਦੀ ਕੋਈ ਕਮੀ ਨਹੀਂ। 28 ਅਪ੍ਰੈਲ 2022 ਨੂੰ ਮੈਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੱਦੇ ਤੇ ਉਹਨਾਂ ਨੂੰ ਮਿਲਣਾ ਸੀ। 27 ਅਪ੍ਰੈਲ 2022, ਇੱਕ ਦਿਨ ਪਹਿਲਾਂ, ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ "ਬਹੁਤ ਸਹੀ ਕੰਮ ਕਰ ਰਹੇ ਹੋ ਮਨਦੀਪ ਜੀ ਅਤੇ ਪੂਰੇ ਦੇਸ਼ ਵਿੱਚ ਅਜਿਹੇ ਢਾਂਚੇ ਦੀ ਲੋੜ ਹੈ"। ਮੇਰੀ ਖੁਸ਼ੀ ਦੁੱਗਣੀ ਹੋ ਗਈ, ਅਜਿਹੇ ਜਦ ਪਲ ਹੋਣ ਤਾਂ ਅਕਸਰ ਨੀਂਦ ਵੀ ਨਹੀਂ ਆਉਂਦੀ। ਉਮੀਦ ਨਾਲ ਭਰ ਜਾਈਦਾ ਹੈ, ਇੰਝ ਲਗਦਾ ਹੈ ਮਿਹਨਤ ਦਾ ਕੋਈ ਬਹੁਤ ਵੱਡਾ ਮੁੱਲ ਪੈਣ ਵਾਲਾ ਹੈ।ਵੈਸੇ, ਝੜੀ ਕੀ ਹੁੰਦੀ ਹੈ, ਤੁਹਾਨੂੰ ਪਤਾ ਹੋਵੇਗਾ। 27, 28 ਅਪ੍ਰੈਲ 2022 ਦੇ ਦੋ ਦਿਨਾਂ ਦੇ ਸੁਹਾਵਨੇ ਮੌਸਮ ਤੋਂ ਬਾਅਦ, ਪਿੰਡ ਟਾਂਗਰਾ ਵਿੱਚ ਸਿਆਸਤਦਾਨਾਂ ਦੀ ਝੜੀ ਲੱਗ ਗਈ। ਏਥੋਂ ਤੱਕ ਕਿ ਚੀਫ਼ ਮਨਿਸਟਰ "ਭਗਵੰਤ ਮਾਨ" ਦੇ ਭੇਜੇ ਸਨਮਾਨ ਵੀ ਕੈਬਿਨੇਟ ਮਨਿਸਟਰਾਂ ਰਾਹੀਂ ਪਿੰਡ ਟਾਂਗਰਾ ਪਹੁੰਚ ਗਏ। ਸੋਚਦੀ ਹਾਂ, ਗਲੇ ਵਿੱਚ ਪਿਆ ਸਨਮਾਨ "ਉਮੀਦ ਦਾ ਰਾਹ" ਸੀ ਜਾਂ "ਫਾਹ" ਸੀ।ਇੱਕ ਵਾਰ ਮੈਂ ਮੁੰਬਈ ਗਈ ਤਾਂ ਲੋਕ ਮੈਨੂੰ ਕਹਿਣ ਤੁਹਾਡੇ ਚੀਫ਼ ਮਨਿਸਟਰ ਨੇ ਤੁਹਾਡੇ ਬਾਰੇ ਬੋਲਿਆ। ਪਤਾ ਨਹੀਂ ਇਹ ਖੁਸ਼ੀ ਵਾਲੀ ਗੱਲ ਹੈ ਜਾਂ ਮਾਯੂਸੀ ਵਾਲੀ।ਤ੍ਰਾਸਦੀ ਅਤੇ ਜਿਸ ਗੱਲ ਦਾ ਮੈਨੂੰ ਸਭ ਤੋਂ ਵੱਧ ਦੁੱਖ ਹੈ, ਜਿਸ ਕਰਕੇ ਮੈਂ ਅੱਜ ਆਪਣੀ ਕਲਮ ਨੂੰ ਵੀ ਰੋਕ ਨਹੀਂ ਸਕੀ। ਸਿਆਸਤਦਾਨਾਂ ਦੀ ਚਕਾਚੌਂਦ ਇਹਨਾਂ ਦੀਆਂ ਵੱਡੀਆਂ ਗੱਲਾਂ: ਕਿ ਤੁਹਾਨੂੰ ਕੰਮ ਅਤੇ ਸਹੂਲਤਾਂ ਦੇਵਾਂਗੇ, ਮੀਡਿਆ ਨਾਲ ਰੱਲ ਕੇ ਲੱਖਾਂ ਤੱਕ ਪਹੁੰਚ, ਸਾਨੂੰ ਇੱਕ ਹੋਇਆ ਦਿਖਾਉਂਦੀ ਹੈ। ਜੋ ਕਿ ਸੱਚ ਨਹੀਂ। ਮੇਰੇ ਨਾਲ ਇਹ ਅਕਸਰ ਹੁੰਦਾ ਹੈ ਲੋਕ ਜਿਨ੍ਹਾਂ ਨਾਲ ਸਾਡਾ ਲੈਣ ਦੇਣ ਹੁੰਦਾ ਹੈ ਸਾਨੂੰ ਅਕਸਰ ਕਹਿ ਦਿੰਦੇ ਹਨ ਕਿ ਤੁਹਾਨੂੰ ਤਾਂ ਪ੍ਰਧਾਨ ਮੰਤਰੀ ਜਾਣਦਾ ਹੈ, CM ਤੁਹਾਡੀ ਗੱਲ ਕਰਦਾ ਹੈ, ਮੰਤਰੀ ਤੁਹਾਡੇ ਰੋਜ਼ ਆਏ ਹੁੰਦੇ ਹਨ, ਤੁਹਾਨੂੰ ਕੀ ਕਮੀ ਹੈ ? ਜਿਹੜਾ ਪਹਿਲਾਂ ਕੋਈ ਲਿਹਾਜ਼ ਕਰ ਦਿੰਦਾ ਸੀ ਉਹ ਇਹ ਮੰਤਰੀਆਂ ਦੇ ਤਾਮ-ਝਾਮ ਤੋਂ ਬਾਅਦ ਸਾਡੀ ਧੋਣ ਤੇ ਗੋਡਾ ਰੱਖ ਕੇ ਆਪਣੇ ਕੰਮ ਪਹਿਲਾਂ ਕਰਵਾਉਂਦਾ ਹੈ, ਆਪਣੇ ਪੈਸੇ ਪਹਿਲਾਂ ਲੈਂਦਾ ਹੈ। ਉਹਨਾਂ ਨੂੰ ਕੀ ਪਤਾ ਮੈਂ ਤਾਂ ਕਾਨਿਆਂ ਦੀ ਕੰਧ ਨਾਲ ਟਿਕੀ ਹੋਈ ਹਾਂ। ਮੈਂ ਹੀ ਨਹੀਂ, ਪੰਜਾਬ ਦੀ ਨੌਜਵਾਨੀ ਵੀ। ਮੇਰੇ ਵਿੱਚ ਪੰਜਾਬ ਦੇ ਲੱਖਾਂ ਨੌਜਵਾਨਾਂ ਨੂੰ ਦੇਖਿਆ ਜਾ ਸਕਦਾ ਹੈ।ਮੈਨੂੰ ਦੱਸ ਸਾਲ ਹੋ ਗਏ ਹਨ, ਪਿੰਡ ਵਿੱਚ ਕੰਮ ਕਰਦੇ। ਮੈਂ ਆਪਣੇ ਪਿਤਾ ਵਾਂਗ ਸਿਰਫ਼ ਕਿਰਤ ਕਮਾਈ ਕੀਤੀ ਹੈ। ਪੜ੍ਹੀ ਲਿਖੀ ਹਾਂ ਅਤੇ ਮੈਨੂੰ ਸਮਝ ਹੈ ਏਹੀ ਕਾਰੋਬਾਰ ਜੇਕਰ ਮੈਂ ਸ਼ਹਿਰ ਵਿੱਚ ਕਰਾਂ ਜਾਂ ਅਮਰੀਕਾ ਜਾ ਕੇ ਕਰਾਂ ਤਾਂ ਕਈ ਗੁਣਾ ਮੁਨਾਫ਼ਾ ਹੋਵੇਗਾ। ਏਥੇ ਪਿੰਡ ਵਿੱਚ ਢਾਈ ਲੱਖ ਕਿਰਾਇਆ ਦੇ ਰਹੇ ਅਸੀਂ ਤਾਂ ਫ਼ੇਰ ਕਾਰੋਬਾਰ ਸ਼ਹਿਰ ਵਿੱਚ ਕਿਉਂ ਨਹੀਂ ? ਸ਼ਹਿਰ ਵਿੱਚ ਰਾਤ ਦੀ ਸ਼ਿਫਟ ਵਿੱਚ ਵੀ ਲੋਕ ਕੰਮ ਕਰਦੇ ਹਨ, ਮੁਨਾਫ਼ਾ ਹੋਰ ਵੀ ਜ਼ਿਆਦਾ ਹੁੰਦਾ ਹੈ। ਸ਼ਹਿਰ ਵਿੱਚ ਇੰਟਰਨੈਟ ਪਿੰਡ ਨਾਲੋਂ ਸਸਤਾ ਹੈ। ਲੋਨ ਲੈਣ ਚਲੇ ਜਾਓ ਤਾਂ ਪਿੰਡ ਦੀ ਜਗ੍ਹਾ ਦੀ ਕੀਮਤ ਵੀ ਕੌਡੀਆਂ ਦੇ ਭਾਅ ਹੈ। ਮੇਰੇ ਵਰਗੇ ਪਿੰਡ ਦੇ ਨੌਜਵਾਨਾਂ ਨੇ ਆਮ ਘਰਾਂ ਤੋਂ ਸ਼ੁਰੂ ਕੀਤਾ ਹੈ, ਜਿਨ੍ਹਾਂ ਨੂੰ ਪਿੰਡਾਂ ਵਿੱਚ ਕੋਈ ਸਹੂਲਤ ਨਹੀਂ, ਕਰੋੜਾਂ ਦੇ ਕਰਜੇ ਅਤੇ ਦੋ-ਢਾਈ ਪ੍ਰਸੈਂਟ ਵਿਆਜ ਤੇ ਪੈਸੇ ਲੈ ਕੇ ਕਾਰੋਬਾਰ ਕਰਦੇ ਹਾਂ। ਪਿੰਡ ਵਿੱਚ ਕੰਮ ਕਰਨਾ ਸਾਡੇ ਪਿੰਡਾਂ ਦੇ ਨੌਜਵਾਨਾਂ ਦੀ ਮਜ਼ਬੂਰੀ ਨਹੀਂ ਹੈ, ਸਗੋਂ ਆਪਣਾ ਭਵਿੱਖ, ਆਪਣਾ ਅਰਾਮ ਦਾਅ ਤੇ ਲਗਾ ਕੇ ਪੰਜਾਬ ਲਈ ਕੁਝ ਕਰਨ ਦਾ ਜਨੂੰਨ ਹੈ। ਸਾਡੇ ਜਜ਼ਬੇ ਨੂੰ ਸਿਆਸਤਦਾਨ ਅਮੀਰੀ ਸਮਝਦੇ ਹਨ, ਕੋਸ਼ਿਸ਼ ਨਹੀਂ।ਐਸਾ ਮਾਹੌਲ ਬਣ ਗਿਆ ਹੈ ਕਿ ਇੱਕ ਜੀਵਨ ਸਾਥੀ ਵੀ ਅਮਰੀਕਾ ਨੂੰ ਠੀਕ ਮੰਨਦਾ ਹੈ ਅਤੇ ਪਿੰਡ ਰਹਿ ਕੇ ਕੰਮ ਕਰਨਾ ਸਾਡੀ ਬੇਵਕੂਫੀ ਸਮਝਦਾ ਹੈ। ਤੇ ਜਿਦੀ ਜਾਈਏ ਕਿ ਪੰਜਾਬ ਹੀ ਠੀਕ ਹੈ, ਤੇ ਕਈ ਵਾਰ ਆਪਣੇ ਆਪ ਤੇ ਵੀ ਸਵਾਲ ਖੜ੍ਹੇ ਹੁੰਦੇ ਹਨ। ਸੋਚ ਨਹੀਂ ਰਲਦੀ ਫੇਰ ਭੈਣ-ਭਰਾ, ਪਤੀ-ਪਤਨੀ, ਬੱਚੇ ਵੀ ਵੱਖ ਹੋ ਕੇ ਅੱਗੇ ਵੱਧਣਾ ਠੀਕ ਸਮਝਦੇ ਹਨ।ਕਈ ਵਾਰ ਸਿਆਸਤਦਾਨਾਂ ਵੱਲੋਂ ਪੈਦਾ ਕੀਤੀ ਹੋਈ "ਉਮੀਦ" ਨੌਜਵਾਨਾਂ ਵਿੱਚ ਪੰਜਾਬ ਲਈ ਖੜ੍ਹ ਜਾਣ ਦੀ "ਅਣਖ" ਪੈਦਾ ਕਰਦੀ ਹੈ। ਇਹ ਸਿਆਸਤਦਾਨ ਭਾਸ਼ਣ ਹੀ ਇਸ ਤਰ੍ਹਾਂ ਦੇ ਦਿੰਦੇ ਹਨ। ਮੇਰਾ ਨਿੱਜੀ ਤਜ਼ੁਰਬਾ ਹੈ, ਸਿਆਸਤ ਤੋਂ ਪੈਦਾ ਹੋਈਆਂ ਉਮੀਦਾਂ ਅਕਸਰ ਤੂੜੀ ਨਾਲ ਭਰੀ ਟਰਾਲੀ ਵਾਂਗ ਪਲਟਦੀਆਂ ਹਨ ਅਤੇ ਦੂਜੀ ਟਰਾਲੀ ਸਿਆਸਤ ਤੋਂ ਪੈਦਾ ਹੋਈ ਉਮੀਦ ਦੀ ਤੂੜੀ, ਫੇਰ ਭਰਨ ਲਈ ਤਿਆਰ ਖੜ੍ਹੀ ਹੁੰਦੀ ਹੈ।ਕਈ ਲੋਕ ਮੈਨੂੰ ਸਿਆਸਤ ਵਿੱਚ ਆਉਣ ਬਾਰੇ ਸਵਾਲ ਪੁੱਛਦੇ ਹਨ। ਐਸੇ ਅਨੁਭਵ ਤੋਂ ਬਾਅਦ ਮੇਰਾ ਜਵਾਬ ਸਾਫ਼ ਸਮਝ ਆਉਂਦਾ ਹੈ। ਰੱਬ ਨੂੰ ਵੀ ਜਵਾਬ ਦੇਣਾ ਹੈ।- ਮਨਦੀਪ ਕੌਰ ਟਾਂਗਰਾ

Facebook Link
04 ਮਈ 2023

ਪਿਛਲੇ ਸਾਲ ਪਾਪਾ ਨੂੰ ਪਹਿਲੀ ਵਾਰ ਜਹਾਜ਼ ਤੇ ਦਿੱਲੀ ਲੈ ਗਈ। ਵੱਡੀਆਂ ਵੱਡੀਆਂ ਬਿਲਡਿੰਗਾਂ ਵਾਲੇ ਦਿੱਲੀ ਸ਼ਹਿਰ ਨੂੰ ਇੱਕ ਵੱਡੇ ਸ਼ੀਸ਼ੇ ਵਿੱਚੋਂ ਦੇਖ ਰਹੇ ਸਨ। ਕੋਲ ਜਾ ਕੇ ਦੇਖਿਆ ਪਾਠ ਕਰਨ ਦਾ ਅਨੰਦ ਲੈ ਰਹੇ ਸਨ। ਮੇਰੇ ਲਈ ਬਹੁਤ ਖੁਸ਼ੀ ਦਾ ਪਲ ਸੀ ਕਿਓਂ ਕਿ ਪਹਿਲੀ ਵਾਰ ਸੀ।ਦਿਲ ਕਰਦਾ ਹੈ ਦੁਨੀਆਂ ਦੀ ਹਰ ਖੁਸ਼ੀ, ਹਰ ਅਰਾਮ ਪਾਪਾ ਦੇ ਪੈਰਾਂ ਵਿੱਚ ਲਿਆ ਕੇ ਰੱਖ ਦਿਆਂ। ਮੇਰੇ ਪਾਪਾ ਨੇ ਬਹੁਤ ਹੀ ਕਿਰਤ ਕਮਾਈ ਨਾਲ ਇੱਕ ਇੱਕ ਧੇਲੀ ਰੁਪਈਆ ਮਿੱਟੀ ਦੀਆਂ ਬੁਗਨੀਆਂ ਵਿੱਚ ਜੋੜ ਜੋੜ ਕੇ, ਮੈਨੂੰ ਪੜ੍ਹਾਇਆ ਹੈ। ਪੜ੍ਹਾਇਆ ਹੀ ਨਹੀਂ ਬਲਕਿ ਟੌਪਰ ਬਣਾਇਆ ਹੈ। ਪਹਿਲਾਂ ਚੱਕੀ, ਰੂੰ ਪੇਂਜੇ ਦਾ ਕੰਮ ਹੋਰ ਵੀ ਔਖਾ ਹੁੰਦਾ ਸੀ। ਓਦੋਂ ਹੈਲਪਰ ਵੀ ਰੱਖਣ ਦੀ ਗੁਨਜਾਇਸ਼ ਨਹੀਂ ਸੀ ਹੁੰਦੀ। ਰੋਜ਼ ਦੀਆਂ ਸੱਟਾਂ ਤੇ ਪਿੱਠ ਤੇ, ਹੱਥਾਂ ਨਾਲ ਭਾਰ ਚੁੱਕਣਾ ਬਹੁਤ ਹੀ ਆਮ ਗੱਲ ਸੀ। ਕਦੀ ਪੁਲ਼ੀ ਦੇ ਪਟੇ ਤੇ ਕਦੀ ਪੇਂਜੇ ਵਿੱਚ ਉਂਗਲ ਆ ਜਾਣਾ, ਕਦੀ ਗੋਡਾ ਤੇ ਕਦੀ ਅੱਡੀ ਤੇ ਸੱਟ ਲੱਗਣੀ, ਜਾਨ ਨਿਕਲਣੀ ਆਮ ਗੱਲ ਸੀ। ਭਰ ਗਰਮੀ ਸਰਦੀ ਵਿੱਚ ਦਿਨ ਰਾਤ ਦੀ ਬਿਜਲੀ ਦੇ ਹਿਸਾਬ ਦੇ ਨਾਲ ਕੰਮ ਕਰਨਾ …. ਬੱਸ ਇਹੀ ਉਤਸੁਕਤਾ ਹੋਣੀ ਕਿ ਧੀ ਪਹਿਲੇ ਨੰਬਰ ਤੇ ਆਵੇ।ਮੇਰੀ ਸਫਲਤਾ ਵਿੱਚੋਂ ਹਰ ਪਲ ਮੈਨੂੰ, ਮੇਰੇ ਪਾਪਾ ਦੇ ਪਸੀਨੇ ਦੀ ਮਹਿਕ ਆਉਂਦੀ ਹੈ। ਜੋ ਮਾਂ ਬਾਪ ਬਿਨ੍ਹਾਂ ਸ਼ਿਕਵੇ ਕੀਤੇ, ਅਤਿਅੰਤ ਔਖੇ ਪੜਾਵਾਂ ਵਿੱਚੋਂ ਨਿਕਲ, ਕਿਰਤ ਕਮਾਈ ਨਾਲ ਬੱਚਿਆਂ ਨੂੰ ਕੁੱਝ ਬਣਾਉਣ ਦਾ ਜਨੂੰਨ ਰੱਖਦੇ ਹਨ, ਉਹਨਾਂ ਦੇ ਬੱਚਿਆਂ ਦਾ ਮੁਕਾਮ ਹਾਸਿਲ ਕਰਨਾ ਯਕੀਨਨ ਨਹੀਂ, ਤੈਅ ਹੈ।- ਮਨਦੀਪ ਕੌਰ ਟਾਂਗਰਾ

Facebook Link
02 ਮਈ 2023

ਆਪਣੇ ਪੰਜਾਬ ਵਿੱਚ ਕਿੰਨੀ ਅਜ਼ਾਦ ਹਾਂ ਮੈਂ ..- ਆਪਣੀ ਬੋਲੀ “ਪੰਜਾਬੀ” ਹਰ ਥਾਂ ਬੋਲ ਸਕਦੀ ਹਾਂ। ਵਿਦੇਸ਼ਾਂ ਵਾਂਗ ਮੈਂ ਬੋਲੀ ਦੇ ਅਧੀਨ ਨਹੀਂ ਮਹਿਸੂਸ ਕਰਦੀ। - ਇੱਥੇ ਸੜਕਾਂ ਤੇ, ਲੋਕਾਂ ਵਿੱਚ ਵਿਚਰਦੇ ਮੈਨੂੰ ਕੋਈ ਡਰ ਨਹੀਂ ਹੈ। ਸਭ ਆਪਣੇ ਲੱਗਦੇ ਹਨ।- ਦੇਸੀ ਵਿਦੇਸ਼ੀ ਕੱਪੜੇ ਪਾਉਣ ਦੀ ਮੈਨੂੰ ਪੂਰੀ ਅਜ਼ਾਦੀ ਹੈ, ਮੈਨੂੰ ਲੱਗਦਾ ਵਿਦੇਸ਼ ਵਿੱਚ ਹਰ ਜਗ੍ਹਾ ਸੂਟ, ਕੁੜਤਾ ਪਜਾਮਾ ਪਾਉਣਾ ਸ਼ਾਇਦ ਸੰਭਵ ਨਹੀਂ। - ਪੰਜਾਬੀ ਅਤੇ ਵਿਦੇਸ਼ੀ ਖਾਣੇ ਦੀ ਕੋਈ ਕਮੀ ਨਹੀਂ ਸਾਡੇ ਪੰਜਾਬ ਵਿੱਚ। ਅਮਰੀਕਾ ਜਾ ਕੇ ਲੱਭਣਾ ਪੈਂਦਾ ਹੈ ਕਿੱਥੇ ਮਿਲਦਾ “ਸਾਗ”। - ਸੰਗੀਤ ਵੀ ਆਪਣੀ ਮਰਜ਼ੀ ਦਾ ਚੱਲਦਾ ਸਾਡੇ, ਕਿਸੇ ਨੂੰ ਖੁਸ਼ ਕਰਨ ਲਈ ਅੰਗ੍ਰੇਜ਼ੀ ਗਾਣਿਆਂ ਤੇ ਜ਼ਬਰਦਸਤੀ ਤਾੜੀਆਂ ਨਹੀਂ ਮਾਰਨੀਆਂ ਪੈਂਦੀਆਂ। - ਕਿਸੇ ਦੇ ਘਰ ਜਾਣ ਲਈ ਮਿਲਣ ਦਾ ਸਮਾਂ ਨਹੀਂ ਲੈਣਾ ਪੈਂਦਾ।ਮਾਂ ਦੀ ਬੁੱਕਲ਼ ਵਿੱਚ ਜੋ ਅਜ਼ਾਦੀ ਹੈ, ਆਪਣੀ ਧਰਤੀ ਤੇ ਜੋ ਖੁੱਲ੍ਹ ਹੈ, ਕਿਤੇ ਨਹੀਂ। ਇੱਥੇ, ਕਿਤੇ ਹੋਰ ਆਈ ਹਾਂ ਨਹੀਂ ਮਹਿਸੂਸ ਹੁੰਦਾ,  ਇੰਝ ਲੱਗਦਾ ਸਾਰਾ ਪਿੰਡ ਹੀ ਸਾਡਾ। - ਮਨਦੀਪ ਕੌਰ ਟਾਂਗਰਾ

Facebook Link
01 ਮਈ 2023

ਕਿੰਨਾ ਵੀ ਜ਼ੋਰ ਲਾਓ, ਕਿੰਨਾ ਵੀ …. ਇਹ ਸਭ ਨੂੰ ਪਤਾ ਕੀ ਠੀਕ? ਕੀ ਗਲਤ? ਦਿਲ ਤੋਂ ਪਤਾ .. ਸਭ ਨੂੰ ਅਤੇ ਦਿਲ ਦੀ ਅਵਾਜ਼ ਹੀ ਅਸਲ ਅਵਾਜ਼ ਹੁੰਦੀ।- ਸਦਾ ਮਾਂ ਪਿਓ ਕੋਲ ਰਹਿਣਾ ਉਹਨਾਂ ਦੀ ਸੇਵਾ ਕਰਨਾ, ਸਾਡਾ ਸੱਭਿਆਚਾਰ (culture) ਹੈ, 16 ਸਾਲ ਦੀ ਉਮਰ ਤੋਂ ਬਾਅਦ ਵੱਖ ਹੋ ਜਾਣਾ ਨਹੀਂ।- ਸਾਡੇ ਇੱਥੇ “ਮਾਂ ਪਿਓ ਦੀਆਂ ਗਾਲਾਂ ਘਿਓ ਦੀਆਂ ਨਾਲਾਂ” ਹਨ, 911 ਤੇ ਫ਼ੋਨ ਨਹੀਂ ਕਰਦੇ ਬੱਚੇ। - ਅਸੀਂ ਭਾਵੇਂ 60 ਸਾਲ ਦੇ ਹੋ ਜਾਈਏ, ਸਾਡੇ ਮਾਪੇ ਘਰ ਵੀ ਜਲਦੀ ਆਉਣ ਨੂੰ ਕਹਿਣਗੇ, ਬਜ਼ੁਰਗ ਮਾਂ ਵੀ ਸਾਡੀ ਰੋਟੀ ਦਾ ਫ਼ਿਕਰ ਵੀ ਕਰੇਗੀ। - ਸਾਡੇ ਇੱਥੇ ਜੀਵਨ-ਸਾਥੀ ਛੱਡਣਾ ਆਮ ਗੱਲ ਨਹੀਂ ਹੈ, ਦੁਰਘਟਨਾ ਜਿਹਾ ਹੈ। ਤੇ ਓਥੇ ਛੱਡ ਛਡਾ ਸੱਭਿਆਚਾਰ ਦਾ ਹਿੱਸਾ ਹੈ। - ਪੱਗ ਨੂੰ ਇੱਜ਼ਤ ਮਾਣ ਸਮਝਣਾ ਸਾਡਾ ਸੱਭਿਆਚਾਰ ਹੈ, ਹੱਥ ਲਾ ਲਾ ਪੱਗਾਂ ਸ਼ੱਕ ਦੀ ਨਜ਼ਰ ਨਾਲ ਚੈੱਕ ਕਰਨਾ ਨਹੀਂ। ਨਾ ਅਪਣਾਓ ! ਨਾ ਲਿਆਓ ਪੰਜਾਬ ਵਿੱਚ ਅਜਿਹਾ ਸੱਭਿਆਚਾਰ !

Facebook Link
29 ਅਪ੍ਰੈਲ 2023

ਹਰ ਰੋਜ਼ ਦੀ ਇਸ ਗਲ਼ਵੱਕੜੀ ਬਦਲੇ 100 ਕਰੋੜ ਵੀ ਮਿਲਦਾ ਹੋਵੇ, ਜਾਂ ਦੁਨੀਆਂ ਦੀ ਸਾਰੀ ਸਿਕਿਓਰਿਟੀ ਮਿਲਦੀ ਹੋਵੇ, ਅਮਰੀਕਾ ਦੀ PR ਮਿਲਦੀ ਹੋਵੇ, ਵਿਦੇਸ਼ਾਂ ਦੀ ਅਜ਼ਾਦੀ ਮਿਲਦੀ ਹੋਵੇ।“ਕੋਰੀ ਨਾਂਹ ਹੈ”ਜੋ ਮਰਜ਼ੀ ਹੋ ਜਾਏ ਇੱਥੇ ਰਹਿੰਦੇ, ਰੋਟੀ ਮਿਲੀ ਜਾਣੀ ਰੁੱਖੀ ਮਿੱਸੀ ।ਮਾਪਿਆਂ ਦਾ ਨਿੱਘ, ਸੁਕੂਨ ਅਤੇ ਖੁਸ਼ੀ ਵੱਡੇ ਵੱਡੇ ਧਨਾਢ ਵੀ ਨਹੀਂ ਖਰੀਦ ਸਕਦੇ। ਤੁਹਾਡੇ ਕੋਲ ਹੈ ਤੇ ਸਾਂਭ ਕੇ ਰੱਖੋ।

Facebook Link
28 ਅਪ੍ਰੈਲ 2023

ਕਈ ਕਾਰਨਾਂ ਕਰਕੇ ਪੰਜਾਬ ਤੋਂ ਲੱਖਾਂ ਲੋਕ ਵਿਦੇਸ਼ਾਂ ਦੀ ਧਰਤੀ ਤੇ ਜਾ ਵੱਸੇ ਹਨ। ਵਿਦੇਸ਼ ਜਾਣਾ ਓਥੇ ਪੜ੍ਹਨਾ, ਰਹਿਣਾ, ਕਾਰੋਬਾਰ ਕਰਨਾ ਸਗੋਂ ਇੱਕ ਵਧੀਆ ਕਦਮ ਹੈ, ਪਰ ਗ਼ਲਤੀ ਏਥੇ ਕਰਦੇ ਹਾਂ ਜਦੋਂ ਅਸੀਂ ਅਗਲੀ ਪੀੜੀ ਨੂੰ ਜੜ੍ਹਾਂ ਨਾਲ ਜੋੜਦੇ ਨਹੀਂ। ਪੰਜਾਬ ਜੋ ਕੇ ਸੱਚਮੁੱਚ ਬਹੁਤ ਸੋਹਣਾ ਹੈ, ਉਸਦੀ ਗ਼ਲਤ ਤੇ ਡਰਾਵਣੀ ਤਸਵੀਰ ਮਨਾਂ ਵਿੱਚ ਬਿਠਾਉਂਦੇ ਹਾਂ। ਇਹ ਦੁੱਖ ਪਹੁੰਚਾਉਂਦਾ ਹੈ।- NRI ਪਰਿਵਾਰ ਆਪਣੀ ਅਗਲੀ ਪੀੜੀ ਨੂੰ ਪੰਜਾਬ ਦੀ ਧਰਤੀ ਨਾਲ ਬਚਪਨ ਤੋਂ ਵੱਡੇ ਹੁੰਦਿਆਂ ਤੱਕ ਜੋੜ ਕੇ ਰੱਖਣ ਤਾਂ ਕੇ ਪੰਜਾਬ ਵਿੱਚ ਵੱਸਦੇ ਉਨ੍ਹਾਂ ਦੇ ਹਾਣ ਦਿਆਂ ਨਾਲ ਉਹਨਾਂ ਦਾ ਤਾਲਮੇਲ ਬਣਿਆ ਰਹੇ। ਸਾਂਝ ਬਣੇਗੀ ਤੇ ਪਿਆਰ ਅਤੇ ਕਾਰੋਬਾਰ ਵਧਣਗੇ।- ਆਪਣੀ ਅਮੀਰ ਬੋਲੀ ਤੇ ਵਿਰਸੇ ਸੰਸਕਾਰਾਂ ਬਾਰੇ ਉਹਨਾਂ ਨੂੰ ਪਤਾ ਹੋਵੇ, ਅੰਗਰੇਜ਼ਾਂ ਦੀ ਧਰਤੀ ਤੇ ਵੀ ਮਾਣ ਨਾਲ ਦੱਸ ਸਕਣ ਸਾਡੀ ਹੋਂਦ ਕਿਥੋਂ ਹੈ। ਉਹਨਾਂ ਦਾ ਸੱਭਿਆਚਾਰ ਅਪਣਾਉਣ ਦੀ ਜਗ੍ਹਾ, ਆਪਣਾ ਅਮੀਰ ਸੱਭਿਆਚਾਰ ਅਪਣਾ ਕੇ ਰੱਖੋ।- ਜੋ ਬੱਚੇ ਪੈਦਾ ਹੀ ਕੈਨੇਡਾ ਅਮਰੀਕਾ ਹੋਏ ਹਨ, ਉਹਨਾਂ ਨੂੰ Reverse Migration ਦਾ ਹੁੰਗਾਰਾ ਕਦੇ ਨਹੀਂ ਦਿੱਤਾ ਜਾਣਾ ਚਾਹੀਦਾ, ਕਿਓਂ ਕਿ ਉਹਨਾਂ ਦੀ ਧਰਤੀ ਮਾਂ, ਜਨਮ ਭੂਮੀ ਕੈਨੇਡਾ ਅਮਰੀਕਾ ਹੈ, ਅਸੀਂ ਉਹਨਾਂ ਨੂੰ ਓਥੋਂ ਵੱਖ ਨਹੀਂ ਕਰ ਸਕਦੇ। ਬੱਸ ਪੰਜਾਬੀ ਹੋਣ ਦੇ ਨਾਤੇ ਉਹਨਾਂ ਨੂੰ ਪੰਜਾਬ ਦੀਆਂ ਅਗਲੀਆਂ ਪੀੜੀਆਂ ਨਾਲ ਪਰਿਵਾਰਕ ਜਾਂ ਕਾਰੋਬਾਰੀ ਢੰਗ ਨਾਲ ਜੋੜ ਸਕਦੇ ਹਾਂ। ਐਸੇ ਪ੍ਰੋਗਰਾਮ ਉਲੀਕੋ ਦੋਨੋ ਦੇਸ਼ਾਂ ਦੇ, ਹਾਣ ਦੇ ਬੱਚੇ ਇੱਕ ਦੂਜੇ ਨਾਲ ਮਿਲ ਸਕਣ ਆਪਣੇ ਵਿਚਾਰ ਰੱਖ ਸਕਣ।-ਜਿੱਥੇ ਦਿਲ ਹੈ ਓਥੇ ਰਹੋ ਚਾਹੇ ਪੰਜਾਬ ਚਾਹੇ ਵਿਦੇਸ਼।- ਵਿਦੇਸ਼ਾਂ ਤੋਂ ਪੜ੍ਹ ਕੇ, ਸਿੱਖ ਕੇ ਜੇ ਪੰਜਾਬ ਆ ਜਾਓ ਤੇ ਉਸ ਨਾਲਦੀ ਕੋਈ ਰੀਸ ਨਹੀਂ।- ਵਿਦੇਸ਼ਾਂ ਵਿੱਚ ਮਹਿਸੂਸ ਹੁੰਦੀਆਂ ਮੁਸ਼ਕਲਾਂ ਆਪਣੇ ਪੰਜਾਬ ਵਿੱਚ ਰਹਿਣ ਵਾਲੇ ਭੈਣ ਭਰਾਵਾਂ ਨਾਲ ਸਾਂਝੀਆਂ ਕਰੋ, ਤਾਂਕਿ ਇੱਥੇ ਚੰਗੇ ਭਲੇ ਵੱਸਦੇ ਪਰਿਵਾਰ ਸੋਚ ਸਮਝ ਕੇ ਵਿਦੇਸ਼ ਆਉਣ ਦਾ ਕਦਮ ਚੁੱਕਣ।- ਪੰਜਾਬ ਹਰ ਪੰਜਾਬੀ ਦਾ ਘਰ ਹੈ, ਇਸਨੂੰ ਓਪਰਾ ਦੇਸ਼ ਜਾਂ ਇਥੇ ਪ੍ਰਾਹੁਣਿਆਂ ਵਾਂਗ ਕਦੇ ਨਾ ਆਓ।- ਪੰਜਾਬ ਨੂੰ ਦਾਨ ਨਾਲ ਨਹੀਂ, ਕਾਰੋਬਾਰ ਸਥਾਪਿਤ ਕਰਨ ਨਾਲ ਮਦਦ ਕਰੋ।- ਪੰਜਾਬ ਦੀ ਚੰਗਿਆਈ ਦੀ ਤਸਵੀਰ ਪੇਸ਼ ਕਰੋ, ਬੇਹੱਦ ਮਾਣ ਕਰੋ ਅਸੀਂ ਪੰਜਾਬੀ ਹਾਂ।(ਜੇ ਤੁਹਾਡੇ ਵੀ ਅਜਿਹੇ ਵਿਚਾਰ ਹਨ, ਆਪਣੇ ਲੇਖ ਨਾਲ #PunjabReconnect hashtag ਜ਼ਰੂਰ ਲਿਖਣਾ।)- ਮਨਦੀਪ ਕੌਰ ਟਾਂਗਰਾ

Facebook Link
28 ਅਪ੍ਰੈਲ 2023

ਕਲਮ ਦੀ ਇੱਜ਼ਤ ਕਰਨ ਵਾਲੇ ਪੰਜਾਬੀ ਲੇਖਕ ਅਤੇ ਪ੍ਰਿੰਟ ਮੀਡੀਆ ਨੂੰ ਮੇਰੀ ਅਪੀਲ :ਤੁਹਾਡੀ ਕਲਮ ਤੋਂ ਤੇਜ਼ ਰਫ਼ਤਾਰ ਕਿਸੇ ਦੀ ਨਹੀਂ। ਇਹ ਕਲਮ ਦਾ ਲਿਖਿਆ ਸਿੱਧਾ ਦਿਲ ਤੇ ਅਸਰ ਕਰਦਾ ਹੈ। ਬਿਨ੍ਹਾਂ  ਰੌਲੇ, ਮਹਿਸੂਸ ਹੁੰਦਾ ਹੈ। "ਵਤਨ ਵਾਪਸੀ - Reverse Migration" ਅਤੇ PR Punjab ਮੁਹਿੰਮ ਵਿੱਚ ਤੁਹਾਡੀ ਸੱਚੀ ਇਮਾਨਦਾਰ ਤੇ ਪੰਜਾਬ ਪੱਖੀ ਕਲਮ ਦੀ ਅੱਜ ਜ਼ਰੂਰਤ ਹੈ ਪੰਜਾਬ ਨੂੰ। ਕਿਰਪਾ ਕਰਕੇ ਹੇਠ ਲਿਖੇ ਵਿਸ਼ਿਆਂ ਵੱਲ ਵਿਸ਼ੇਸ਼ ਧਿਆਨ ਦੇ ਜ਼ਰੂਰ ਲਿਖੋ :1. ਵਤਨ ਵਾਪਸੀ  ( Reverse Migration ) : ਉਹਨਾਂ ਪੰਜਾਬੀਆਂ ਬਾਰੇ ਲਿਖੋ ਜੋ ਪੜ੍ਹਨ ਲਈ, ਕਾਰੋਬਾਰ ਲਈ ਵਿਦੇਸ਼ ਜਾ ਕੇ ਆਏ ਹਨ ਅਤੇ ਹੁਣ ਪੰਜਾਬ ਵਾਪਸੀ ਦਾ ਮਨ ਬਣਾ ਲਿਆ ਹੈ। ਉਹਨਾਂ ਦਾ ਸਫ਼ਲ ਕਾਰੋਬਾਰ, ਘਰ ਹੁਣ ਪੰਜਾਬ ਹੀ ਹੈ।2. PR Punjab : ਉਹਨਾਂ ਪੰਜਾਬੀਆਂ ਬਾਰੇ ਲਿਖੋ ਜਿਨ੍ਹਾਂ ਨੇ ਕਦੇ ਸੋਚਿਆ ਹੀ ਨਹੀਂ ਵਿਦੇਸ਼ ਜਾਣ ਬਾਰੇ ਅਤੇ ਪੱਕੇ ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀ ਹਨ। ਇੱਥੇ ਸਫ਼ਲ ਕਾਰੋਬਾਰ, ਨੌਕਰੀ ਕਰ ਰਹੇ ਹਨ। ਉਹ ਵੀ ਜਾ ਸਕਦੇ ਸਨ ਵਿਦੇਸ਼ ਪਰ ਉਹਨਾਂ ਨੇ ਕਦੇ ਚੁਣਿਆ ਹੀ ਨਹੀਂ।3. ਦੇਸ ਪ੍ਰਦੇਸ ਦੇ ਵਿਛੋੜੇ ਦਾ ਸੱਚ ਲਿਖੋ - ਕੀ ਪੰਜਾਬੀ ਵੱਖ ਹੋ ਸੱਚਮੁੱਚ  ਸਹੀ ਕਰ ਰਹੇ ਹਨ, ਖੁਸ਼ ਹਨ ? ਵਿਦੇਸ਼ ਜਾਓ ਪਰ ਜੜ੍ਹ ਨਾ ਉਖਾੜੋ ਪੰਜਾਬ ਤੋਂ। ਪਾਲ ਪੋਸ ਕੇ ਨੌਜਵਾਨ ਪੀੜ੍ਹੀ, ਵਿਦੇਸ਼ ਦੀ ਸੇਵਾ ਨਹੀਂ ਪੰਜਾਬ ਦੀ ਸੇਵਾ ਲਈ ਹੋਣੀ ਚਾਹੀਦੀ। 4. ਮਨੁੱਖੀ ਕਦਰਾਂ ਕੀਮਤਾਂ ਤੇ ਕੀ ਅਸਰ ਪਾਇਆ ਹੈ ਵਿਦੇਸ਼ੀ ਰੁਝਾਨ ਨੇ। ਪੰਜਾਬ ਆਪਣੀ ਪਹਿਚਾਣ ਬਣਾ ਰਿਹਾ ਕਿ ਖੋਹ ਰਿਹਾ ?5. ਕਿਵੇਂ ਲੱਖਾਂ ਜੀਵਨਸਾਥੀ, ਬੱਚੇ ਤੇ ਮਾਪੇ ਉਡੀਕਦੇ ਥੱਕ ਜਾਂਦੇ ਹਨ।6. ਕੀ ਬਾਹਰਲੇ ਦੇਸ਼ਾਂ ਵਿੱਚ ਨਸ਼ਾ ਨਹੀਂ ? ਮਿਹਨਤ ਨਹੀਂ ਕਰਨੀ ਪੈਂਦੀ ? ਛੋਟਾ ਵੱਡਾ ਕੰਮ ਨਹੀਂ ਕਰਨਾ ਪੈਂਦਾ ? ਖੂਨ ਸਫੇਦ ਨਹੀਂ ਹੁੰਦੇ ?7. ਸਰਕਾਰਾਂ ਦੀ ਘੱਟ ਤੇ ਸੰਸਕਾਰਾਂ ਦੀ ਜ਼ਿਆਦਾ ਲੋੜ ਹੈ ਪੰਜਾਬ ਨੂੰ।8. ਅੱਜ ਬੱਚੇ ਨਹੀਂ, ਮਾਪੇ ਜਾਣਾ ਚਾਹੁੰਦੇ ਨੇ ਵਿਦੇਸ਼।9. ਪੰਜਾਬ ਦਾ ਸੋਹਣਾ ਸਾਕਾਰਾਤਮਕ ਪੱਖ ਪੇਸ਼ ਕਰੋ।10. ਇਸੇ ਪੰਜਾਬ ਦੇ ਮਾਹੌਲ ਵਿੱਚ ਹੀ ਰਹਿ ਕੇ, ਪ੍ਰਧਾਨ ਮੰਤਰੀ, ਓਲੰਪੀਅਨ, ਸਟਾਰ  ਤੱਕ ਬਣੇ ਲੋਕਾਂ ਬਾਰੇ ਲਿਖੋ। ਜੋ ਵੀ ਤੁਹਾਡੇ ਦਿਲ ਦੇ ਨੇੜੇ ਅਹਿਸਾਸ ਹੈ ਇਸ ਮੁਹਿੰਮ ਦੇ ਹੱਕ ਵਿੱਚ ਜ਼ਰੂਰ ਲਿਖੋ।ਇਹ ਕਲਮ ਦਾ ਹੁਨਰ, ਜੋ ਪੰਜਾਬ ਦੀ ਧਰਤੀ ਨੇ ਤੁਹਾਨੂੰ ਬਖਸ਼ਿਆ ਹੈ - ਅੱਜ ਇਸਦੀ ਸਹੀ ਵਰਤੋਂ ਕਰ - ਅਖਬਾਰਾਂ, ਰਸਾਲਿਆਂ, ਸੋਸ਼ਲ ਮੀਡਿਆ ਪੇਜਾਂ ਤੇ ਆਪਣੇ ਵਿਚਾਰ ਰੱਖੋ। ਪੰਜਾਬ ਵਿੱਚ ਨੁਕਸ ਕੱਢਣ ਵਾਲੀਆਂ ਕਲਮਾਂ ਨਹੀਂ, ਅੱਜ ਪੰਜਾਬ ਦੇ ਹੱਕ ਵਿੱਚ ਖਲੋਣ ਵਾਲੀਆਂ ਕਲਮਾਂ ਬਣੋ। ਮੇਰੀ ਹਰ ਲੇਖਕ ਨੂੰ ਅਪੀਲ ਹੈ।ਇਸ ਲਹਿਰ ਨੂੰ ਹੋਰ ਹੁੰਗਾਰਾ ਦਿਓ। ਇਹ ਪੰਜਾਬ ਨੂੰ ਚੁਣਨ ਵਾਲੇ ਪੰਜਾਬੀਆਂ ਦੀ ਲਹਿਰ ਹੈ। ਪੰਜਾਬ ਦਾ ਚੰਗਾ ਪੱਖ ਪੇਸ਼ ਕਰੋ। ਇਸ ਧਰਤੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ।ਆਪਣੇ ਲੇਖ ਮੈਨੂੰ ਜ਼ਰੂਰ ਭੇਜੋ। #ReverseMigration #PRpunjab #MandeepKaurTangra hashtag ਦੀ ਜ਼ਰੂਰ ਵਰਤੋਂ ਕਰੋ।ਬਹੁਤ ਬਹੁਤ ਸਾਰੀਆਂ ਦੁਆਵਾਂ।- ਮਨਦੀਪ ਕੌਰ ਟਾਂਗਰਾ

Facebook Link
26 ਅਪ੍ਰੈਲ 2023

ਸਾਡੇ ਸੋਹਣੇ ਪੰਜਾਬ ਦੇ ਆਪਣੇ Digital/Web ਮੀਡੀਆ ਨੂੰ ਖ਼ਾਸ ਅਪੀਲਕੋਈ ਵੀ ਮੁਹਿੰਮ ਮੀਡੀਆ ਦੇ ਭਰਭੂਰ ਸਾਥ ਬਿਨ੍ਹਾਂ ਅਧੂਰੀ ਹੈ। ਮੇਰੀ ਹਰ ਮੀਡੀਆ web/tv ਚੈਨਲ ਨੂੰ ਨਿਮਰ ਬੇਨਤੀ ਹੈ ਹੇਠਲੇ ਲਿਖੇ ਵਿਸ਼ਿਆਂ ਨੂੰ ਜ਼ਰੂਰ ਕਵਰ ਕਰੋਃ1. ਵਤਨ ਵਾਪਸੀ ( Reverse Migration ) : ਇਸ ਮੁਹਿੰਮ ਅਧੀਨ ਵਿੱਚ ਉਹਨਾਂ ਪੰਜਾਬੀਆਂ ਦੀ ਇੰਟਰਵਊ ਕਰੋ ਜੋ ਵਿਦੇਸ਼ ਜਾ ਕੇ ਆਏ ਹਨ ਅਤੇ ਹੁਣ ਪੰਜਾਬ ਵਾਪਸੀ ਦਾ ਮਨ ਬਣਾ ਲਿਆ ਹੈ। ਉਹਨਾਂ ਦਾ ਸਫ਼ਲ ਕਾਰੋਬਾਰ, ਘਰ ਹੁਣ ਪੰਜਾਬ ਹੀ ਹੈ।2. PR Punjab : ਇਸ ਮੁਹਿੰਮ ਅਧੀਨ ਉਹਨਾਂ ਪੰਜਾਬੀਆਂ ਨੂੰ ਕਵਰ ਕੀਤਾ ਜਾਵੇ ਜਿਨ੍ਹਾਂ ਨੇ ਕਦੇ ਸੋਚਿਆ ਹੀ ਨਹੀਂ ਵਿਦੇਸ਼ ਜਾਣ ਬਾਰੇ ਅਤੇ ਪੱਕੇ ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀ ਹਨ। ਇੱਥੇ ਸਫ਼ਲ ਕਾਰੋਬਾਰ, ਨੌਕਰੀ ਕਰ ਰਹੇ ਹਨ। ਉਹ ਵੀ ਜਾ ਸਕਦੇ ਸਨ ਵਿਦੇਸ਼ ਪਰ ਉਹਨਾਂ ਨੇ ਕਦੇ ਚੁਣਿਆ ਹੀ ਨਹੀਂ।ਪੰਜਾਬ ਦਾ ਸਾਕਾਰਾਤਮਕ ਪੱਖ ਪੇਸ਼ ਕਰਨ ਵਿੱਚ ਤੁਹਾਡੇ ਦਿਲੋਂ ਸਾਥ ਦੀ ਲੋੜ ਹੈ।ਇਸ ਲਹਿਰ ਨੂੰ ਹੋਰ ਹੁੰਗਾਰਾ ਦਿਓ।ਆਪਣੀਆਂ ਵੀਡੀਓ ਮੈਨੂੰ ਜ਼ਰੂਰ ਭੇਜੋ। #ReverseMigration #PRpunjab #MandeepKaurTangra hashtag ਦੀ ਜ਼ਰੂਰ ਵਰਤੋਂ ਕਰੋ।ਬਹੁਤ ਬਹੁਤ ਸਾਰੀਆਂ ਦੁਆਵਾਂ।- ਮਨਦੀਪ ਕੌਰ ਟਾਂਗਰਾ

Facebook Link
24 ਅਪ੍ਰੈਲ 2023

ਹੁਣ “ਵਤਨ ਵਾਪਸੀ” ਦੀ ਗੱਲ ਕਰੋ। ਘਰ ਘਰ ਕਨੇਡਾ ਕਨੇਡਾ ਕਰਨ ਦਾ ਵਕਤ ਨਹੀਂ ਰਿਹਾ ਹੁਣ। ਪੰਜਾਬ ਉੱਠ ਗਿਆ ਹੈ। ਪੰਜਾਬੀਆਂ ਦਾ ਦਿਲ “ਪੰਜਾਬ” ਵੱਸਦਾ। ਬਹੁਤ ਸਾਰੇ ਮੁੜ ਆਉਣਗੇ ਤੇ ਬਹੁਤ ਸਾਰੇ ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀ ਹੋਣ ਤੇ ਹਮੇਸ਼ਾਂ ਮਾਣ ਕਰਨਗੇ। ਇੱਥੇ ਸਾਡੇ ਆਪਣੇ ਘਰ, ਆਪਣੇ ਲੋਕ, ਰੋਟੀ ਤੋਂ ਨਹੀਂ ਮਰਦੇ ਅਸੀਂ।“Reverse Migration” ਦੀ ਜ਼ੋਰਾਂ ਨਾਲ ਪੰਜਾਬ ਵਿੱਚ ਮੁਹਿੰਮ ਚੱਲੇਗੀ। ਹਰ ਪਾਸੇ ਚਰਚੇ ਹੋਣਗੇ ਕਿ ਹੁਣ ਅਸੀਂ ਆਪਣੇ ਦੇਸ਼ ਵਾਪਿਸ ਆ ਕੇ ਕਾਰੋਬਾਰ ਕਰਾਂਗੇ, ਇੱਥੇ ਰੁਜ਼ਗਾਰ ਦੇਵਾਂਗੇ। ਇੱਥੇ ਚੰਗਾ ਰੁਜ਼ਗਾਰ ਦੇਵਾਂਗੇ, ਦੇਸ਼ ਵਿਦੇਸ਼ ਦਾ ਕੰਮ ਪੰਜਾਬ ਤੋਂ ਕਰਾਂਗੇ। ਬਹੁਤ ਮਿਹਨਤ ਕਰਾਂਗੇ।ਪੱਕੀ PR ਪੰਜਾਬ ਦੀ ਰੱਖਾਂਗੇ। ਸਾਡੇ ਮਨ ਖ਼ਿਆਲ ਵੀ ਨਹੀਂ ਆਉਂਦਾ ਵਿਦੇਸ਼ ਦੀ PR ਦਾ। ਅਸੀਂ ਡਾਲਰ India ਨਹੀਂ, ਰੁਪਈਏ ਵਿਦੇਸ਼ਾਂ ਵਿੱਚ ਜਾ ਕੇ ਖ਼ਰਚਾਂਗੇ। ਮਾਂ ਬਾਪ ਦੀ, ਆਪਣੇ ਪਿੰਡਾਂ ਦੀ ਸੇਵਾ ਕਰਾਂਗੇ। ਅਸੀਂ ਪੰਜਾਬ ਵਿੱਚ ਰਹਿ ਕੇ ਮਿਹਨਤ ਤੋਂ ਕਦੇ ਪਿੱਛੇ ਨਹੀਂ ਹਟਾਂਗੇ। ਕੰਮ ਨੂੰ ਵੱਡਾ ਛੋਟਾ ਨਹੀਂ ਸਮਝਾਂਗੇ।ਆਪਣੀਆਂ ਕਮੀਆਂ ਨੂੰ ਜਾਣਦੇ ਹੋਏ ਅੱਗੇ ਵੱਧਦੇ ਰਹਾਂਗੇ.. ਸਾਡਾ ਪੰਜਾਬ ਹੈ।ਇਸ ਮੁਹਿੰਮ ਤੇ ਲਿਖਦੇ ਰਹੋ, ਚਰਚਾ ਜਾਰੀ ਰੱਖੋ, ਗਾਣੇ ਫਿਲਮਾਂ ਬਣਾਓ। ਘਰ ਘਰ ਦਾ ਵਤਨ ਵਾਪਸੀ ਵਿਸ਼ਾ ਬਣਾਓ।ਪਰਿਵਾਰ ਜੋੜੋ, ਪੰਜਾਬ ਜੋੜੋ।ਓਥੇ ਰਹੋ ਜਿੱਥੇ ਦਿਲ ਹੈ, ਰੂਹ ਹੈ, ਮਾਂ ਬਾਪ ਹਨ।ਭਾਵੇਂ ਪੰਜਾਬ ਭਾਵੇਂ ਅਮਰੀਕਾ।ਜਿਸਨੇ ਕਸੂਰ ਹੀ ਕੱਢੀ ਜਾਣੇ ਹਨ, ਜਿਸ ਦਾ ਦਿਲ ਹੀ ਨਹੀਂ ਪੰਜਾਬ ਉਹ ਕਦੇ ਨਾ ਚੁਣੇ ਪੰਜਾਬ।- ਮਨਦੀਪ ਕੌਰ ਟਾਂਗਰਾ

Facebook Link
20 ਅਪ੍ਰੈਲ 2023

ਮੇਰੇ ਪਿਤਾ ਜਦ ਤੇਲ ਵਾਲਾ ਛੋਟਾ ਕੋਹਲੂ ਚਲਾਉਂਦੇ ਸਨ ਤੇ ਤੋਰੀਏ ਦੀ ਕੁੜੱਤਣ ਬੜੀ ਅੱਖਾਂ ਨੂੰ ਲੱਗਦੀ ਸੀ। ਮੈਂ ਛੋਟਾ ਬੱਚਾ ਸੀ, ਇੰਝ ਲੱਗਦਾ ਪਿਤਾ ਰੋ ਰਹੇ ਹਨ ਤੇ ਉਹਨਾਂ ਨੇ ਦੱਸਣਾ ਕੁੜੱਤਣ ਨਾਲ ਪਾਣੀ ਨਿਕਲਦਾ ਅੱਖਾਂ ਵਿਚੋਂ, ਇੰਝ ਤੇ ਸਾਫ਼ ਹੋ ਜਾਂਦੀਆਂ ਤੇ ਬਾਅਦ ਵਿੱਚ ਅੱਖਾਂ ਹੋਰ ਸੋਹਣੀਆਂ ਹੋ ਜਾਂਦੀਆਂ। ਜ਼ਿੰਦਗੀ ਵਿੱਚ ਕਈ ਵਾਕਿਆ ਕੁੜੱਤਣ ਭਰੇ ਹੋ ਜਾਂਦੇ ਹਨ। ਮੇਰੇ, ਜੇ ਅੱਖਾਂ ਵਿੱਚੋਂ ਹੰਝੂ ਬਦੋ ਬਦੀ ਛਲਕਣ, ਤੇ ਮੈਂ ਤੇ ਝੱਟ ਮਨ ਠੀਕ ਕਰਕੇ ਪਿਤਾ ਦੀ ਗੱਲ ਯਾਦ ਕਰਕੇ ਖੁਸ਼ੀ ਦਾ ਅਹਿਸਾਸ ਕਰਦੀ ਹਾਂ, ਕਿ ਹੋਰ ਸੋਹਣੀਆਂ ਹੋ ਰਹੀਆਂ ਅੱਖਾਂ। ਇਹ ਕੁੜੱਤਣਾਂ ਚਲਦੀਆਂ  ਰਹਿਣੀਆਂ... ਖੁਸ਼ ਰਹੋ।ਸੋਹਣੀਆਂ ਅੱਖਾਂ ਵਾਲੀਆਂ ਧੀਆਂ ਬਣੋ।ਸੋਹਣੀਆਂ ਅੱਖਾਂ ਵਾਲੇ ਪੁੱਤ ਬਣੋ।- ਮਨਦੀਪ ਕੌਰ ਟਾਂਗਰਾ

Facebook Link
20 ਅਪ੍ਰੈਲ 2023

ਅੱਡੀਆਂ ਵਿੱਚ ਲੋਹੇ ਦੀ ਕੈਂਕਰ ਫੱਸ ਜਾਣ ਤੇ ਪੂਰੀ ਅੰਦਰ ਧੱਸ ਜਾਣ ਤੇ ਅਗਲੇ ਦਿਨ ਜਦ ਪਿਤਾ ਨੂੰ ਕੰਮ ਤੇ ਦੇਖਦੀ ਸੀ, ਅੱਜ ਸੋਚਦੀ ਹਾਂ ਗੋਲੀ ਨਹੀਂ ਵੱਜੀ ਮੈਨੂੰ ਜੋ ਆਲਸ ਦਿਖਾਵਾਂ ਕੰਮ ਕਰਨ ਲੱਗੇ।ਪਿਤਾ ਨੂੰ ਰੋਜ਼ ਚਾਰ ਵਜੇ ਉਠਦੇ ਦੇਖਦੀ ਹਾਂ ਤੇ ਸੋਚਦੀ ਹਾਂ, ਪੰਜ ਵਜੇ ਤੋਂ ਹੀ ਘਟੋ ਘੱਟ ਦਿਨ ਸ਼ੁਰੂ ਕਰ ਲਵਾਂ।ਪਿਤਾ ਦਾ ਪੂਰਾ ਹੱਕ ਮੇਰੇ ਤੇ, ਪਰ ਕਦੀ ਮੈਨੂੰ ਗੁੱਸੇ ਨਹੀਂ ਹੋਏ, ਸੋਚਦੀ ਹਾਂ ਮਾਂ ਨਾਲ ਗੁੱਸਾ ਕਰਨ ਲੱਗੇ ਸੋਚ ਲਿਆ ਕਰਾਂ।ਪਿਤਾ ਨੇ ਕਦੀ ਕੁੱਝ ਨਹੀਂ ਮੰਗਿਆ ਆਪਣੇ ਲਈ, ਸੰਸਕਾਰਾਂ ਨਾਲ, ਕਿਰਤ ਕਮਾਈ ਨਾਲ "ਮਨਦੀਪ ਕੌਰ ਟਾਂਗਰਾ" ਬਣਾ ਦਿੱਤੀ ਹੈ, ਸੋਚਦੀ ਹਾਂ ਇਹਨਾਂ ਸੰਸਕਾਰਾਂ ਨਾਲ ਹੀ, ਕਿਰਤ ਨਾਲ ਹੀ, ਆਪਣੇ ਦਮ ਤੇ ਹੀ ਇੱਕ ਸਫ਼ਲ ਕਾਰੋਬਾਰ ਕਿਉਂ ਨਹੀਂ ?ਰੂੰ ਪਿੰਜਦੇ ਸਾਰੀ ਉਮਰ ਘੱਟੇ ਤੋਂ ਬੱਚਦੇ ਗਰਮੀ ਸਰਦੀ ਮੂੰਹ ਬੰਨੀ ਰੱਖਣਾ, ਸਾਹ ਰੋਕ ਰੋਕ ਸਾਡੇ ਲਈ ਕਮਾਇਆ ਪਿਤਾ ਨੇ ਤੇ ਸੋਚਦੀ ਹਾਂ ਸਾਨੂੰ ਅੱਜ ਠੰਡੇ ਦਫ਼ਤਰਾਂ ਵਿੱਚ ਮਿਹਨਤ ਕਰਨ ਲੱਗੇ ਕਿਹੜੇ ਗ਼ਮ ਲੱਗ ਜਾਂਦੇ ਹਨ ?ਮੈਂ ਆਪਣੇ ਟੀਚੇ ਵਿੱਚ ਸਫ਼ਲ ਹੋਈ ਨਹੀਂ ਹੋਈ, ਪਰ ਮੇਰੇ ਪਿਤਾ ਸਾਨੂੰ ਬਣਾ ਕੇ ਬਿਲਕੁਲ ਸੰਤੁਸ਼ਟੀ ਦੀ ਸੀਮਾ ਪਾਰ ਕਰ ਚੁਕੇ ਹਨ।ਜ਼ਿੰਦਗੀ ਵਿੱਚ ਸਿੱਖਿਆਵਾਂ ਲੈਣ ਬਾਹਰ ਨਹੀਂ ਜਾਣਾ ਪੈਂਦਾ, ਮਾਂ ਬਾਪ ਦੀ ਜ਼ਿੰਦਗੀ ਨੂੰ ਨਜ਼ਦੀਕ ਤੋਂ ਦੇਖ ਕੇ ਜੇ 1% ਵੀ ਅਪਣਾ ਲਓ, ਬਹੁਤ ਹੈ। ਵਿਰਾਸਤ ਵਿੱਚ ਕਾਰੋਬਾਰਾਂ ਨੂੰ ਹੀ ਨਹੀਂ, ਪਹਿਲਾਂ ਪੁਸ਼ਤੈਨੀ ਸੰਸਕਾਰਾਂ ਨੂੰ ਅੱਗੇ ਲੈ ਕੇ ਜਾਣ ਦੀ ਲੋੜ ਹੈ।ਮੇਰੀ ਸਿਰਫ਼ ਇਹ ਅਰਦਾਸ ਕਿ ਮੈਨੂੰ ਥੋੜ੍ਹਾ ਬਹੁਤ ਹੀ ਪਾਪਾ ਵਰਗਾ ਬਣਾ ਦੇ ਰੱਬਾ।- ਮਨਦੀਪ ਕੌਰ ਟਾਂਗਰਾ

Facebook Link
17 ਅਪ੍ਰੈਲ 2023

The Team Behind!ਮਿਹਨਤੀ, ਵਫ਼ਾਦਾਰ ਅਤੇ ਵਚਨਬੱਧ ਟੀਮ। ਕੰਪਨੀ ਨੂੰ 130 ਤੱਕ ਲੈ ਕੇ ਆਉਣ ਵਾਲੇ। ਜਿੰਨ੍ਹਾਂ ਨੂੰ ਲੱਖ ਜ਼ੋਰ ਲਾ ਕੇ ਕੋਈ ਬਈਮਾਨ ਨਹੀਂ ਬਣਾ ਸਕਿਆ।ਇਹ ਉਹ ਹਨ ਜੋ ਵਕਤ ਨਾਲ 1300 ਤੇ 13000 ਦੀ ਟੀਮ ਬਣਾਉਣਗੇ।ਮਿਹਨਤ ਦਾ ਤੇ ਚੰਗੇ ਸੰਸਕਾਰਾਂ ਦਾ ਕੋਈ ਤੋੜ ਨਹੀਂ। ਕਿਰਤ ਨੂੰ ਉੱਤਮ ਦਰਜਾ ਦੇਣ ਵਾਲੇ ਅੱਜ ਦੇ ਪੰਜਾਬ ਦੀ ਨੌਜਵਾਨ ਪੀੜ੍ਹੀ। ਪਿੰਡਾਂ ਤੋਂ ਉੱਠੇ ਪੰਜਾਬੀ .. ਦਿਨ ਰਾਤ ਇੱਕ ਕਰ, ਜੋ ਦੇਸ਼ ਵਿਦੇਸ਼ ਦਾ ਕੰਮ ਕਰ ਰਹੇ.. ਮਾਂ ਬਾਪ ਦੀ ਬੁੱਕਲ਼ ਵਿੱਚ ਰਹਿ ਕੇ..ਪੰਜਾਬ ਨੂੰ ਸਮਰਪਿਤ, ਪੰਜਾਬ ਵਿੱਚ ਚੰਗਾ ਰੁਜ਼ਗਾਰ ਪੈਦਾ ਕਰਨ ਵਾਲੇ ਨੌਜਵਾਨ।- ਮਨਦੀਪ

Facebook Link
15 ਅਪ੍ਰੈਲ 2023

ਸ਼ਹਿਰਾਂ ਤੋਂ ਪਿੰਡ ਆਉਂਦੇ ਹਨ, ਨੌਕਰੀ ਕਰਨ ਬੱਚੇ। ਪਿੰਡ, ਸਿਰਫ਼ ਪਿੰਡ ਵਾਲਿਆਂ ਨੂੰ ਹੀ ਨਹੀਂ, ਸ਼ਹਿਰ ਦੇ ਬੱਚਿਆਂ ਨੂੰ ਵੀ ਦੇ ਰਿਹਾ ਹੈ ਰੁਜ਼ਗਾਰ।ਪੰਜਾਬ ਦੇ ਪਿੰਡਾਂ ਦੀ ਤਾਕਤ ਦਾ ਨਾ ਮੁਕਾਬਲਾ ਹੈ, ਨਾ ਅੰਦਾਜ਼ਾ ਹੀ ਲੱਗ ਸਕਦਾ ਹੈ। ਭੋਲ਼ੇ ਹੋ ਸਕਦੇ ਹਨ, ਪਰ ਬੇਈਮਾਨ ਲੋਕ ਨਹੀਂ।ਮਿਹਨਤੀ ਨੌਜਵਾਨ, ਕਿਰਤੀ ਨੌਜਵਾਨ ਬਣਦੇ ਹਨ .. ਐਸੀ ਮਿੱਟੀ ਹੈ ਮੇਰੇ ਪੰਜਾਬ ਦੀ।ਨੌਕਰੀਆਂ ਦੇਣ ਵਾਲਾ ਪੰਜਾਬ ਬਣੇਗਾ, ਸਿਰਫ਼ ਲੈਣ ਵਾਲਾ ਨਹੀਂ। ਅਸੀਂ ਛੋਟੇ ਛੋਟੇ ਕੰਮ ਵੀ ਹੁਣ ਮਾਣ ਨਾਲ ਕਰਾਂਗੇ। ਕਿਰਤੀ ਬਣਾਂਗੇ। ਸਾਲਾਂ ਦੇ ਸਬਰ ਨਾਲ ਅੱਗੇ ਵੱਧਦੇ ਜਾਵਾਂਗੇ।- ਮਨਦੀਪ ਕੌਰ ਟਾਂਗਰਾ

Facebook Link
15 ਅਪ੍ਰੈਲ 2023

ਮਾਂ ਆਪਣੇ ਟੋਪਸਾਂ ਦੀ ਕੋਲੀ ਵੀ ਸਾਂਭ ਸਾਂਭ ਰੱਖਦੀ ਹੈ। ਕੁੜੀ ਦੇ ਜਦ ਵਿਆਹ ਦੇ ਗਹਿਣੇ ਬਣਨਗੇ, ਕੰਮ ਆਊ। ਸੋਨਾ ਬਣਾ ਬਣਾ, ਪਾਉਣਾ ਵੀ ਨਾ, ਕਿ ਗਵਾਚ ਜਾਵੇਗਾ। ਤੇ ਜੇ ਕਿਤੇ ਡਿੱਗ ਗਿਆ, ਸੋਨਾ ਗਵਾਚ ਗਿਆ ਤੇ ਵਾਹ ਲਾ ਦੇਣੀ ਲੱਭਣ ਵਿੱਚ, ਜਾਂ ਦੁੱਖ ਮਨਾਈ ਜਾਣਾ। ਹਾਸਾ ਆਉਂਦਾ ਮੈਨੂੰ, ਜੇ ਕਦੇ ਗਵਾਚ ਜਾਣਾ ਮੇਰੇ ਪਿਤਾ ਨੂੰ ਗੁੱਸਾ ਵੀ ਨਾ ਆਉਣਾ। ਮਾਂ ਦਾ ਮੂਡ ਠੀਕ ਕਰਨ ਤੇ ਜ਼ੋਰ ਲਾਉਣਾ। ਸੋਚਦੀ ਹਾਂ ਪਾਪਾ ਵੀ ਇੱਕ ਬੋਰੀ ਹੋਰ ਚੁੱਕ, ਇੱਕ ਬੋਰੀ ਹੋਰ ਚੁੱਕ, ਆਪਣੇ ਆਪ ਨੂੰ ਕਹਿੰਦੇ ਹੋਣਗੇ ਕਿ ਕੁੜੀ ਦੇ ਹੁਣ ਕੰਨਾਂ ਵਾਲੇ ਝੁਮਕੇ ਬਣਨਗੇ, ਮਾਂ ਨੇ ਕੰਨੀ ਗੱਲ ਪਾਈ ਹੋਵੇਗੀ।ਕਈਆਂ ਦਾ ਕਸੂਰ ਕੋਈ ਨਹੀਂ ਹੁੰਦਾ, ਕਸੂਰ ਹੀ ਇਹੀ ਹੁੰਦਾ ਕਿ ਆਮ ਘਰਾਂ ਦੇ ਲੋਕ ਹੁੰਦੇ ਹਨ। ਗ਼ਰੀਬੀ ਵਿੱਚ ਸੋਚਾਂ ਵਿੱਚ ਪੈ ਜਾਂਦੇ, ਸੋਨਾ ਬਣਾਈਏ ਕਿ ਕੁੜੀ ਨੂੰ ਪੜ੍ਹਾਈਏ। ਮੇਰੇ ਮਾਂ ਬਾਪ ਨੇ ਪੜ੍ਹਾਉਣਾ ਚੁਣਿਆ, ਮੈਂ MBA ਦੀ ਪੜ੍ਹਾਈ ਵਿੱਚ ਪਹਿਲਾ ਦਰਜਾ ਲਿਆ, 3-3 ਪਰਸੈਂਟ ਵਿਆਜ਼ ਤੇ ਪੈਸੇ ਲੈ ਕੇ ਵੀ ਪੜ੍ਹਾਇਆ ਬਾਪ ਨੇ, ਪਰ ਕਦੀ ਬੇਈਮਾਨੀ ਦੀ ਕਮਾਈ ਨਹੀਂ ਲਾਈ ਆਪਣੇ ਬੱਚਿਆਂ ਤੇ। ਬਾਪ ਪਿਆਰ ਕਰਦੇ ਧੀਆਂ ਨੂੰ, ਮੈਨੂੰ ਮੇਰੇ ਪਿਤਾ ਨੇ ਪਿਆਰ ਤੇ “ਸਤਿਕਾਰ” ਵੀ ਖ਼ੂਬ ਦਿੱਤਾ।ਮੈਨੂੰ ਝਾਂਜਰਾਂ ਦਾ ਬਹੁਤ ਸ਼ੋਂਕ ਸੀ। ਕਿਓਂ ਕਿ ਪੰਜਾਬੀ ਜੁੱਤੀ ਬਹੁਤ ਪਾਉਂਦੀ ਸੀ ਤੇ ਉਸ ਨਾਲ ਸੱਜਦੀਆਂ ਬਹੁਤ ਸਨ। ਮੈਂ ਤੇ ਪੰਜਾਬੀ ਜੁੱਤੀ ਨੂੰ ਵੀ ਘੁੰਗਰੂ ਲਵਾ ਕੇ ਰੱਖਣ ਵਾਲੀ ਕੁੜੀ ਸੀ। ਅੱਜ ਵੀ ਯਾਦ ਮੈਨੂੰ, ਜਦ ਮਾਂ ਨਾਲ ਵਿਆਹ ਦੀ ਤਿਆਰੀ ਵੇਲੇ ਝਾਂਜਰਾਂ ਲੈਣ ਗੁਰੂਬਜ਼ਾਰ ਗਈ, ਮਾਂ ਨੇ ਐਸੀ ਦੁਕਾਨ ਚੁਣੀ - ਬਹੁਤ ਵੱਡੀ ਤੇ ਸਾਰਾ ਚਾਂਦੀ ਦੇ ਕਾਰੋਬਾਰ ਦੀ। ਮੈਂ ਸਭ ਤੋਂ ਭਾਰੀਆਂ, ਸਭ ਤੋਂ ਸੋਹਣੀਆਂ ਝਾਂਜਰਾਂ ਲਈਆਂ, ਓਦੋਂ 10 ਸਾਲ ਪਹਿਲਾਂ 11-12 ਹਜ਼ਾਰ ਦੀਆਂ ਸਨ। ਮਾਂ ਨੂੰ ਵੀ ਲੱਗਾ ਸੋਨਾ ਅੱਗ ਤੇ ਭਾਅ ਚਾਹੇ ਮਨਪਸੰਦ ਦਾ ਨਾ ਲੈ ਸਕੀਏ, ਚਾਂਦੀ ਦੀਆਂ ਝਾਂਜਰਾਂ ਸਭ ਤੋਂ ਸੋਹਣੀਆਂ ਲੈ ਦਿਆਂ। ਮਾਂ ਨੇ ਲੈ ਦਿੱਤੀਆਂ।ਸ਼ਹਿਰ ਦੀ ਚੰਗੀ ਦੁਕਾਨ ਤੋਂ ਆਪਣੀ ਜੇਬ ਮੁਤਾਬਿਕ, ਸੋਨੇ ਦੇ ਸੈੱਟ ਵੀ ਲੈ ਦਿੱਤੇ, ਚੂੜੀ ਮੁੰਦਰੀ ਜੋ ਜੋ ਮਾਂ ਨੂੰ ਲੱਗਦਾ ਸੀ ਸਭ ਲੈ ਦਿੱਤਾ ਮੈਨੂੰ। ਮੇਰੇ ਵਿਆਹ ਤੇ ਆਪਣਾ ਸਭ ਨਿੱਕ-ਸੁੱਕ ਸੋਨਾ ਵੇਚ ਦਿੱਤਾ ਮਾਂ ਨੇ। ਕਿਓਂ ਕਿ ਐਸੇ ਵੇਲੇ ਲਈ ਹੀ ਹਰ ਮਾਂ ਨੇ ਜੋੜਿਆ ਹੁੰਦਾ। ਬਹੁਤ ਵੱਡਾ ਦਿਲ ਹੁੰਦਾ ਮਾਂ ਬਾਪ ਦਾ। ਏਨਾ ਤੇ ਮਾਂ ਨੂੰ ਅੱਜ ਤੱਕ ਮੈਂ ਨਹੀਂ ਦਿੱਤਾ ਬਣਾ ਕੇ।ਮੇਰੇ ਵਿਆਹ ਦੇ ਕੁਝ ਦਿਨ ਬਾਅਦ ਹੀ, ਜੋ ਵੀ ਸੋਨਾ ਸਹੁਰੇ ਪਰਿਵਾਰ ਦੇ ਕਹਿਣ ਤੇ ਸਭ ਬੈਂਕ ਜਮਾ ਕਰਵਾ ਦਿੱਤਾ। ਕਈ ਵਾਰ ਪੈਸੇ ਦੀ ਬਹੁਤ ਤੰਗੀ ਹੁੰਦੀ, ਮੇਰੇ ਸਾਥੀ ਵੱਲੋਂ ਵੀ ਨਾਂਹ ਹੁੰਦੀ ਤੇ ਮੈਂ ਰੋ ਕੇ ਕਹਿਣਾ, ਇਹੀ ਦੇ ਦਿਓ ਮੈਨੂੰ। ਉਸਨੂੰ ਲੱਗਦਾ ਸੀ ਮੈਂ ਵੇਚ ਦਵਾਂਗੀ ਜੋ ਸੱਚ ਸੀ, ਤੇ ਉਸਨੇ ਕਹਿਣਾ ਨਹੀਂ। ਮੈਂ ਸਾਰੀ ਉਮਰ 1 ਗ੍ਰਾਮ ਸੋਨਾ ਨਹੀਂ ਬਣਾਇਆ ਵਿਆਹ ਤੋਂ ਬਾਅਦ, ਉਸਨੂੰ ਲੱਗਦਾ ਸੀ ਤੰਗ ਹੋਏਗੀ ਤੇ ਵਰਤ ਲਏਗੀ। ਮੈਨੂੰ ਲੱਗਦਾ ਸੀ ਤੰਗੀ ਵਿੱਚ ਹੀ ਵਰਤਨ ਨੂੰ ਹੁੰਦਾ।ਕਚਹਿਰੀ ਵਿੱਚ ਜਦ ਅਖੀਰਲੀ ਤਾਰੀਕ ਸੀ, ਜੋ ਮੇਰੇ ਕੋਲ ਸੀ, ਵਿਆਹ ਵਾਲੀ ਮੁੰਦਰੀ, ਮੰਗਣੀ ਵਾਲਾ ਛੱਲਾ, ਤੇ ਇੱਕ ਟੋਪਸ, ਮੈਂ ਕਿਹਾ ਰੱਖ ਲਓ। ਤੇ ਜੋ ਮੇਰੇ ਮਾਂ ਪਿਓ ਨੇ ਦਿੱਤਾ ਉਹ ਵੀ। ਪਤੀ ਦੀ ਜਗ੍ਹਾ, ਮਾਪੇ ਸਨ, ਅਖੀਰ ਉਹ ਵੀ ਕਹਿੰਦੇ - ਆਪੇ ਆ ਕੇ ਆਪਣਾ ਲੈ ਜਾਈਂ।ਮੇਰੇ ਅੰਦਰ ਜਿਵੇਂ ਰੂੰ ਜਿਹੀ ਰੂਹ ਨੇ ਜ਼ੋਰਦਾਰ ਧਮਾਕਾ ਕੀਤਾ ਹੋਵੇ - ਤੇ ਅਵਾਜ਼ ਆਈ - ਨਹੀਂ ਚਾਹੀਦਾ !ਮੇਰੇ ਮਾਂ ਬਾਪ ਦਾ ਹੁਣ ਇਹ ਕਹਿਣਾ ਹੈ -“ਸੋਨਾ ਨਹੀਂ ਬਣਾਇਆ ਅਸੀਂ, ਸੋਨੇ ਵਰਗੀ ਕੁੜੀ ਬਣਾਈ ਹੈ।”ਸੋਨੇ ਵਰਗੀਆਂ ਮਿਹਨਤੀ ਕੁੜੀਆਂ ਬਣੋ ਤੇ ਬਣਾਓ। ਸੋਨੇ ਵਰਗੀਆਂ ਕੁੜੀਆਂ ਦੇ ਕਿਰਦਾਰ, ਕਿਸੇ ਪੈਸੇ ਤੇ ਸੋਨੇ ਨਾਲ ਤੁਲ ਨਹੀਂ ਸਕਦੇ!ਮਾਂ ਨਾਲ ਜਾ ਕੇ, ਫੇਰ ਲਵਾਂਗੀ ਝਾਂਜਰਾਂ ! ਬੈਂਕ ਵਿੱਚ ਰੱਖਣ ਲਈ ਨਹੀਂ ਪੈਰਾਂ ਦੇ ਸ਼ਿੰਗਾਰ ਲਈ…ਮਾਂ ਮਨਾ ਕਰਦੀ ਲਿਖਣ ਨੂੰ, ਪਰ ਲਿਖਣਾ ਹੀ ਮਲ੍ਹਮ ਜਿਹਾ ਲੱਗਦਾ।- ਮਨਦੀਪ ਕੌਰ ਟਾਂਗਰਾ

Facebook Link
15 ਅਪ੍ਰੈਲ 2023

ਚਾਰ ਕਰੋੜ ਦੇ ਲੈਣ ਦੇਣ ਤੋਂ ਸ਼ੁਰੂ ਕਰਨਾ ਬਹੁਤ ਔਖਾ ਹੈ ਮੇਰੇ ਲਈ.. ਸਿਫ਼ਰ ਤੋਂ ਸ਼ੁਰੂ ਕਰਨਾ ਬਹੁਤ ਸੌਖਾ। ਇਸ ਲਈ ਅਖੀਰਲੇ ਦਿਨ ਮੈਂ ਕਿਹਾ ਸੀ ਜੱਜ ਸਾਹਮਣੇ ਕਿ ਸੰਪਤੀਆਂ ਵੀ ਤੇਰੀਆਂ, ਜਾਇਦਾਦ ਵੀ ਤੇਰੀ, ਲੈਣਦਾਰੀਆਂ ਵੀ, ਇਹ ਬਿਨ੍ਹਾਂ ਗੱਲ ਦਾ ਬੋਝ ਮੇਰਾ ਨਹੀਂ, ਨਾ ਮੈਂ ਲੈ ਸਕਦੀ ਇੰਨਾਂ ਬੋਝ। ਇਹ ਕਰਜ਼ ਦੇਣਦਾਰੀਆਂ ਮੇਰੇ ਕੱਲੇ ਦੀਆਂ ਨਹੀਂ। ਇਹ ਕਾਰੋਬਾਰ ਸੰਪਤੀਆਂ ਵੀ ਮੇਰੇ ਕੱਲੇ ਦਾ ਨਹੀਂ।ਸੱਟ ਹੋਰ ਗੁੱਝੀ ਹੋ ਗਈ ਸੀ, ਜਦ ਮੇਰੇ ਹੁੰਦਿਆਂ ਵੱਖਰੇ ਹੋਣ ਤੋਂ ਪਹਿਲਾਂ ਹੀ ਮੇਰੇ ਸਾਥੀ ਨੇ ਇੱਕ ਹੋਰ ਕੰਪਨੀ ਬਣਾ ਦਿੱਤੀ। ਇੱਕੋ ਥਾਲ਼ੀ ਵਿੱਚ ਰੋਟੀ ਖਾਂਦਿਆਂ ਮੈਨੂੰ ਨਹੀਂ ਪਤਾ ਲੱਗਾ ਇਹ ਵੀ ਹੋ ਰਿਹਾ ਹੈ। ਗ੍ਰਾਹਕ ਵੀ ਹਿੱਲੇ, ਟੀਮ ਵੀ। ਸਗੋਂ ਬੁਰੇ ਹਲਾਤ ਬਣ ਗਏ।ਇਹ ਕੰਪਨੀ ਦੇ ਜਦ ਬੈਂਕ ਅਕਾਉੰਟ ਦੇਖੋ, ਮੇਰੇ ਪਾਪਾ ਨੇ ਆਪਣਾ ਘਰ ਤੇ ਚੱਕੀ ਵੀ ਗਿਰਵੀ ਰੱਖ ਦਿੱਤੀ ਦੋ ਜਾਣਿਆਂ ਦਾ ਸੁਪਨਾ ਪੂਰਾ ਕਰਦੇ। ਕਿਆ ਬੇਵਕੂਫ਼ ਬਣੇ ਅਸੀਂ। ਫੇਰ ਵੀ ਅਖੀਰ ਵੇਲੇ ਮੇਰੀ ਕੋਈ ਮੰਗ ਨਹੀਂ। ਨਿੱਜੀ ਤੇ ਸਹਿ ਲਿਆ, ਆਪਣੇ ਨਾਲ ਖਾਣ ਪੀਣ ਸੌਣ ਵਾਲੇ ਬੰਦੇ ਦਾ ਕਿਰਤ ਵਿੱਚ ਛੱਲ ਵੀ ਬਰਦਾਸ਼ ਕਰਨਾ, ਮੇਰੇ ਲਈ ਰੋਜ਼ ਪੀੜਾ ਹੈ। ਜਦ ਕਿ ਜੋ ਮੇਰਾ ਹੈ ਸਭ ਉਸਦਾ ਵੀ ਹੈ।ਬਹੁਤ ਲੋਕ, ਮੇਰੇ ਕਰੀਬੀ, ਮੇਰੇ ਘਰਦੇ ਅੱਜ ਵੀ ਸਭ ਨਰਾਜ਼ ਮੇਰੇ ਤੋਂ, ਤੂੰ ਕੁੱਝ ਨਹੀਂ ਕਿਹਾ। ਜਿਸਨੂੰ ਮੈਂ ਪਿਆਰ ਕੀਤਾ ਹੋਵੇ, ਓਸੇ ਬੰਦੇ ਨੂੰ ਸਬਕ ਸਿਖਾਉਣਾ ਮੇਰੀ ਫ਼ਿਤਰਤ ਨਹੀਂ। “ ਭਰੋਸਾ “ ਕੀ ਹੁੰਦਾ ਹੈ ਮੈਨੂੰ ਹੁਣ ਸਮਝ ਨਹੀਂ।ਹੁਣ, ਇਸ ਕਾਰੋਬਾਰ ਨੂੰ ਇਮਾਨਦਾਰੀ ਨਾਲ ਚੋਟੀ ਦਾ ਸਫ਼ਲ ਬਣਾਉਣਾ, ਦੁਨੀਆਂ ਦੇ ਕੋਨੇ ਕੋਨੇ ਤੱਕ ਲੈ ਕੇ ਜਾਣਾ ਅਤੇ ਸਦਾ ਸੁਕੂਨ ਵਿੱਚ ਰਹਿਣ ਦਾ ਮੈਂ ਦ੍ਰਿੜ ਫ਼ੈਸਲਾ ਲਿਆ।ਝੂਠਾਂ ਦੀ ਪੰਡ ਚੁੱਕ ਕੇ ਨਹੀਂ ਜ਼ਿੰਮੇਵਾਰੀਆਂ ਦੀ ਪੰਡ ਚੁੱਕ ਮੰਜ਼ਲਾਂ ਸਰ ਹੁੰਦੀਆਂ। ਰੱਬ ਹੁੰਦਾ.. ਵਹਿੰਮ ਪਾਲ ਰੱਖੇ ਹਨ ਕਿ ਕੋਈ ਨਹੀਂ ਦੇਖਦਾ ਇੱਥੇ।- ਮਨਦੀਪ ਕੌਰ ਟਾਂਗਰਾ

Facebook Link
14 ਅਪ੍ਰੈਲ 2023

100/100 - ਮੈਂ ਸਿਰਫ਼ ਦਿਲੋਂ ਲਿਖਦੀ ਹਾਂ ਕਿਸੇ ਦੇ ਕਹਿਣ ਤੇ ਨਹੀਂ।ਜੀਅ ਕਰਦਾ ਹੈ ਸੌਂਹ ਪਵਾ ਦਿਆਂ, ਹਰ ਪੰਜਾਬੀ ਨੂੰ " ਚੱਲ ਜਿੰਦੀਏ " ਫ਼ਿਲਮ ਜ਼ਰੂਰ ਦੇਖਣ। ਜਿਸ ਦਰਦ ਨੂੰ ਮੈਂ ਖ਼ੁਦ ਦਿਨ ਰਾਤ ਜਿਊਂਦੀ ਹਾਂ, ਜੋ ਪੰਜਾਬ ਨੂੰ " ਵਤਨ ਵਾਪਸੀ - Reverse Migration” ਦਾ ਸੁਨੇਹਾ ਦੇਣ ਲਈ ਮੈਂ ਹਰ ਸਾਹ ਕੋਸ਼ਿਸ਼ ਕਰਦੀ ਹਾਂ, ਉਸ ਵਿਸ਼ੇ ਤੇ ਇਹ ਫ਼ਿਲਮ ਬਹੁਤ ਬਾਖੂਬੀ, ਇੱਕ ਝਲਕ ਹੈ। ਐਸੀਆਂ ਫ਼ਿਲਮਾਂ ਹੰਝੂ ਪੂੰਝਦੀਆਂ ਹਨ। ਇੱਦਾਂ ਲੱਗਦਾ ਕੋਈ ਮੈਨੂੰ ਪਿਆਰ ਨਾਲ ਕਹਿ ਰਿਹਾ ਹੈ “ਤੂੰ ਵੀ ਠੀਕ ਏ”।" ਜਗਦੀਪ ਸਿੰਘ ਵੜਿੰਗ " ਨੇ ਇਸ ਫ਼ਿਲਮ ਨੂੰ ਕਿਆ ਖ਼ੂਬ ਲਿਖਿਆ ਹੈ, ਜਿਵੇਂ ਮੇਰੇ ਵਰਗੇ ਦੀ ਰੂਹ ਲਿਖ ਦਿੱਤੀ ਹੋਵੇ। ਇਸ ਵਿਸ਼ੇ ਤੇ ਚਾਹੇ 100 ਹੋਰ ਫ਼ਿਲਮਾਂ ਬਣਾ ਲਓ ਏਨਾ ਦਰਦ ਛੁਪਿਆ ਹੈ। ਪੰਜਾਬ ਨੂੰ ਮੁੜ ਆਪਣੇ ਪੈਰਾਂ ਤੇ ਕਰਨ ਦਾ ਇਹ ਇੱਕੋ ਇੱਕ ਹੱਲ ਹੈ। ਇਹ ਵਿਸ਼ਾ ਬਹੁਤ ਸੰਜੀਦਾ ਹੈ। ਇਸ ਵਿਸ਼ੇ ਤੇ ਸਿਰਫ਼ ਕੁਲਵਿੰਦਰ ਬਿੱਲਾ,ਉਦੇਪ੍ਰਤਾਪ ਸਿੰਘ, ਹੈਰੀ ਕਾਹਲੋਂ, ਸੰਤੋਸ਼ ਸੁਭਾਸ਼, ਨੀਰੂ ਬਾਜਵਾ ਹੀ ਨਹੀਂ, ਹਰ ਡਾਇਰੈਕਟਰ, ਪ੍ਰੋਡਿਊਸਰ, ਐਕਟਰ, ਸਿੰਗਰ ਨੂੰ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਵਤਨ ਵਾਪਸੀ - Reverse Migration ਤੇ ਮਿਲ ਕੇ ਕੰਮ ਕਰਨ ਦੀ ਲੋੜ ਹੈ। ਸਰਕਾਰ ਨੂੰ ਇਸ ਵਿਸ਼ੇ ਤੇ ਭਾਰੀ ਸਬਸਿਡੀ ਦੇਣੀ ਚਾਹੀਦੀ ਹੈ।ਮੈਨੂੰ ਬਹੁਤ ਮਾਣ ਹੈ ਨੀਰੂ ਬਾਜਵਾ ਤੇ, ਜੋ ਖ਼ੁਦ ਕੈਨੇਡਾ ਦੀ ਧਰਤੀ ਤੇ ਜੰਮੇ ਪਲੇ , ਪਰ ਪੰਜਾਬ ਦਾ ਦਰਦ ਸਮਝਦੇ। ਇਸ ਗੱਲ ਨੂੰ ਸਮਝਦੇ ਕਿ ਮੁੜ NRI ਦਾ ਪੰਜਾਬ ਨਾਲ ਜੁੜਨਾ ਅਤੇ ਪੰਜਾਬੀਆਂ ਦਾ ਪੰਜਾਬ ਵਿੱਚ ਰਹਿਣਾ ਅੱਜ ਦੇ ਸਮੇਂ ਦੀ ਲੋੜ ਹੈ। ਐਸੀਆਂ ਫ਼ਿਲਮਾਂ ਲਈ ਮੇਰੇ ਵਰਗੇ ਪੰਜਾਬੀ ਸਾਰੀ ਟੀਮ ਨੂੰ ਸਦਾ ਦੁਆਵਾਂ ਦੇਣਗੇ।ਅਜੇ ਬਹੁਤ ਕੰਮ ਬਾਕੀ ਨੇ। ਇਸ ਵਿਸ਼ੇ ਦੇ ਹਜ਼ਾਰਾਂ ਪਹਿਲੂ ਦੱਸਣੇ ਬਾਕੀ ਨੇ। ਕਿਵੇਂ ਧੀਆਂ ਨੂੰ ਬਾਪ ਪਾਲਦੇ ਪੜ੍ਹਾਉਂਦੇ ਧੇਲੀ ਧੇਲੀ ਜੋੜ ਕੇ, ਤੇ ਕਿਵੇਂ ਬਾਹਰ ਦਾ ਸੱਭਿਆਚਾਰ ਓਥੋਂ ਦੀ ਸੋਚ ਇਥੇ ਉਡੀਕਦੀਆਂ ਧੀਆਂ ਦੇ ਘਰ ਤਬਾਹ ਕਰਦੀ ਹੈ। ਕਿਵੇਂ ਮੁੰਡੇ ਕੁੜੀਆਂ ਇੱਕ ਦੂਜੇ ਨੂੰ ਧੋਖਾ ਦੇਂਦੇ ਤੇ ਘਰਦੇ ਇਸ ਚੱਕੀ ਵਿੱਚ ਪਿਸਦੇ ਹਨ। … ਅਤੇ ਹੋਰ ਬਹੁਤ ਕੁੱਝ।ਫ਼ਿਲਮ ਪੇਸ਼ ਕਰਦੀ ਹੈ - ਪਿੰਡਾਂ ਵਿੱਚ ਪੁੱਤਾਂ ਲਈ ਤਰਸਦੀਆਂ ਮਾਵਾਂ, ਡੋਲੀ ਚੜ੍ਹਨ ਵੇਲੇ ਭਰਾਵਾਂ ਨੂੰ ਤਰਸਦੀਆਂ ਭੈਣਾਂ, ਤੇ ਮਰ ਕੇ ਵੀ ਬੱਚਿਆਂ ਨੂੰ ਤਰਸਦੇ ਬੇਜਾਨ ਮਾਪੇ।ਬਾਹਰਲੇ ਮੁਲਕਾਂ ਦਾ ਸੱਚ, ਤਰੱਕੀ ਪਾ ਕੇ ਵੀ ਪੰਜਾਬੀ ਪੰਜਾਬ ਵਿੱਚ ਹੀ ਆਖਰੀ ਸਾਹ ਲੈਣਾ ਚਾਹੁੰਦਾ ਹੈ, ਤੇ ਮਹਿਸੂਸ ਕਰਦਾ ਹੈ ਕਿ ਵੱਡੇ ਰੈਸਟੋਰੈਂਟ ਨਾਲੋਂ ਕਿਤੇ ਢਾਬਾ ਖੋਲ੍ਹਿਆ ਚੰਗਾ ਸੀ। ਆਪਣੀ ਪੱਗ ਦੀ ਪੂਣੀ ਲਈ ਘਰੋਂ ਹੀ ਬੰਦੇ ਲੱਭਦੇ ਫਿਰਦੇ ਹਾਂ ਅਸੀਂ।ਗੁਰਪ੍ਰੀਤ ਘੁੱਗੀ ਜੀ ਦੀ ਅਦਾਕਾਰੀ ਦੇਖਣਾ ਸੁਕੂਨ ਹੈ। " ਸਨ ਓਫ ਮਨਜੀਤ ਸਿੰਘ " ਫ਼ਿਲਮ ਵਾਂਗ ਇਸ ਫ਼ਿਲਮ ਦੇ ਅਸਲ ਹੀਰੋ " ਗੁਰਪ੍ਰੀਤ ਘੁੱਗੀ " ਹਨ। ਇਹ ਇੱਕ ਸੀਨੀਅਰ ਐਕਟਰ ਲਈ ਮਾਣ ਵਾਲੀ ਗੱਲ ਹੈ, ਟੀਮ ਆਪਣੀ ਅਜਿਹੀ ਸੋਚ ਲਈ ਵਧਾਈ ਦੀ ਪਾਤਰ ਹੈ।ਇਥੋਂ ਗਏ ਪੰਜਾਬੀ ਸੰਸਕਾਰਾਂ ਭਰਪੂਰ ਦਿਖਾਏ ਗਏ, ਜਿਵੇਂ ਕੁਲਵਿੰਦਰ ਬਿੱਲਾ ਨੇ ਆਪਣਾ ਖਾਣਾ ਦੂਜੇ ਅੰਗਰੇਜ਼ ਨੂੰ ਦੇ ਦਿੱਤਾ, ਨੀਰੂ ਬਾਜਵਾ ਨੇ ਅਣਖ ਰੱਖੀ ਅਤੇ ਬਾਹਰਲੇ ਸੱਭਿਆਚਾਰ ਅੱਗੇ ਹਾਰ ਨਹੀਂ ਮੰਨੀ।ਪੱਗ ਵਾਲਿਆਂ ਦੀ ਪਹਿਚਾਣ " ਭਰੋਸੇ " ਵਜੋਂ ਕਰਵਾਉਂਦੀ ਹੈ ਇਹ ਫ਼ਿਲਮ। ਪੈਸਾ ਬੰਦੇ ਦੀ ਥਾਂ ਨਹੀਂ ਲੈ ਸਕਦਾ ਇਹ ਸਿਖਾਉਂਦੀ ਹੈ ਇਹ ਫ਼ਿਲਮ।ਟੀਮ ਵੱਲੋਂ, ਕੁਲਵਿੰਦਰ ਬਿੱਲਾ ਤੇ ਅਦਿਤੀ ਦੀ ਆਪਣੇ ਰੋਲ ਮੁਤਾਬਿਕ ਸਭ ਤੋਂ ਬੇਹਤਰੀਨ ਚੋਣ ਰਹੀ। ਗੁਰਪ੍ਰੀਤ ਘੁੱਗੀ ਜੀ ਤੇ ਰੁਪਿੰਦਰ ਰੂਪੀ ਜੀ ਤੇ ਥੰਮ ਹਨ ਪੰਜਾਬੀ ਸਿਨੇਮਾ ਦੇ। ਨੀਰੂ ਬਾਜਵਾ ਨੇ ਹਮੇਸ਼ਾਂ ਦੀ ਤਰ੍ਹਾਂ ਬੇਹਤਰੀਨ ਕੰਮ ਕੀਤਾ। ਜੱਸ ਬਾਜਵਾ, ਮਲਕੀਤ ਰੌਣੀ ਅਤੇ ਹੋਰ ਸਭ ਕਲਾਕਾਰਾਂ ਵਿੱਚੋਂ ਕਿਸੇ ਇੱਕ ਨੂੰ ਕੋਈ ਨੰਬਰ ਘੱਟ ਨਹੀਂ ਦਿੱਤਾ ਜਾ ਸਕਦਾ।"Swades " " Bhaag Milkha Bhaag " “ਇਹ ਜਨਮ ਤੁਮਹਾਰੇ ਲੇਖੇ” ਤੋਂ ਬਾਅਦ ਇਹ ਮੇਰੀ ਚੌਥੀ ਸਭ ਤੋਂ ਪਸੰਦੀਦਾ ਫ਼ਿਲਮ ਬਣ ਗਈ ਹੈ, ਜਿਸਨੂੰ ਮੈਂ 100 ਵਾਰ ਹੋਰ ਦੇਖ ਸਕਦੀ ਹਾਂ। ਇਹ ਕੋਈ ਕਹਾਣੀ ਨਹੀਂ, 100% ਸੱਚਾਈ ਹੈ।ਗਾਣੇ ਬਾਕਮਾਲ…. ਉਡੀਕ ਰਹੇਗੀ " ਚੱਲ ਜਿੰਦੀਏ -2 ਦੀ । ਕੁਲਵਿੰਦਰ ਬਿੱਲਾ ਦਾ ਗਾਇਆ 11-12 ਸਾਲ ਪਹਿਲਾਂ ਗਾਣਾ “ਮੇਰਾ ਦੇਸ ਹੋਵੇ ਪੰਜਾਬ" ਆਉਣ ਵਾਲੀ ਫ਼ਿਲਮ ਵਿੱਚ ਕਿਸੇ ਰੂਪ ਵਿੱਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਇਹ ਫ਼ਿਲਮ, ਕੁਲਵਿੰਦਰ ਬਿੱਲਾ ਦੇ “ਪੰਜਾਬ” ਗਾਣੇ ਦਾ ਅਸਲ ਘਰ ਹੋਵੇਗਾ। ਫ਼ਿਲਮ ਦੀ ਟੀਮ ਮੁੜ ਇਹੋ ਰਹੇ ਤੇ ਇਹ “ਮਿਹਨਤ” ਦਾ ਸਤਿਕਾਰ ਹੋਵੇਗਾ।- ਕੀ ਪਤਾ ਸਾਡੇ ਵਾਲੇ ਵੀ ਮੁੜ ਆਵਣ !ਕੋਈ ਖ਼ਾਰ ਖਾਣ ਵਾਲੇ ਦਾ ਹੀ ਜ਼ਮੀਰ ਇਸ ਫ਼ਿਲਮ ਦੀ ਨਿੰਦਾ ਕਰ ਸਕਦਾ ਹੈ। ਹਰ ਇੱਕ ਪੰਜਾਬੀ ਬੱਚੇ ਤੋਂ ਬਜ਼ੁਰਗ ਦੇ ਦੇਖਣ ਵਾਲੀ ਸੱਚਾਈ ਹੈ। Must Watch!- ਮਨਦੀਪ ਕੌਰ ਟਾਂਗਰਾNeeru Bajwa Kulwinder

Facebook Link
13 ਅਪ੍ਰੈਲ 2023

#ਭੰਗੜਾ ਵੈਸੇ ਤੇ ਮੈਂ ਖ਼ੁਦ ਬੜੀ ਸੋਹਲ ਜਿਹੀ ਹਾਂ, ਬਚਪਨ ਤੋਂ ਕਾਲਜ ਤੱਕ ਤੇ ਘਰ ਵਿੱਚ ਵੀ ਖੇਡਾਂ ਦਾ ਕੋਈ ਖ਼ਾਸ ਮਾਹੌਲ ਨਹੀਂ ਰਿਹਾ। ਜਦ ਹੋਸ਼ ਪੂਰੀ ਆਈ ਤੇ ਸਵੇਰ ਦੀ ਸੈਰ ਲਗਾਤਾਰ ਹੋ ਗਈ। ਮੈਂ ਦੇਖਿਆ ਪੰਜਾਬ ਵਿੱਚ ਯੋਗਾ ਨੂੰ ਲੋਕ ਅਤੇ ਸਰਕਾਰ ਖ਼ੂਬ ਹੱਲ੍ਹਾਸ਼ੇਰੀ ਦੇ ਰਹੀ ਹੈ। ਅਤੇ ਤਕਰੀਬਨ ਪਰਿਵਾਰਾਂ ਲਈ ਵਰਦਾਨ ਸਾਬਿਤ ਹੋ ਰਿਹਾ।ਜ਼ਹਿਨ ਵਿੱਚ ਇਹ ਖ਼ਿਆਲ ਆਉਂਦਾ ਹੈ, ਅੱਜ ਦੇ ਪੰਜਾਬ ਦੇ ਬੱਚਿਆਂ ਅਤੇ ਨੌਜਵਾਨਾਂ ਦੀ ਸਿਹਤ ਲਈ " ਭੰਗੜੇ ਦੀਆਂ ਕਲਾਸਾਂ " ਨੂੰ ਵੀ ਉਤਸ਼ਾਹ ਦੇਣਾ ਚਾਹੀਦਾ। ਨਾ ਸਿਰਫ਼ ਨੌਜਵਾਨਾਂ ਨੂੰ ਬਲਕਿ ਸਰਕਾਰ ਨੂੰ ਵੀ ਪੁਰਜ਼ੋਰ ਕੰਪੇਨ ਚਲਾਉਣੀ ਚਾਹੀਦੀ। ਜਿਵੇਂ ਅਸੀਂ ਦੇਸ਼ ਵਿਚੋਂ, ਦਿੱਲੀ ਵਿਚੋਂ ਬਣੀ ਬਣਾਈ ਸਕੀਮ ਇਥੇ ਕਾਪੀ ਕਰਦੇ ਰਹਿੰਦੇ ਹਾਂ, ਕਿਓਂ ਨਾ ਹਰ ਮਾਡਲ ਖ਼ੁਦ ਦਾ ਪੰਜਾਬੀ ਰੁਝਾਨ ਵਾਲਾ ਪੇਸ਼ ਕਰੀਏ। ਦੂਜੇ ਪ੍ਰਾਂਤ ਇਹਨੂੰ ਕਾਪੀ ਕਰਨ। ਅਸੀਂ ਖ਼ੁਦ ਪਹਿਲ ਕਰੀਏ। ਪੰਜਾਬ ਨੂੰ ਪੰਜਾਬ ਵਰਗੇ ਸੁਝਾਅ ਦੇਣ ਦੀ ਕੋਸ਼ਿਸ਼ ਕਰੀਏ।ਇੰਝ ਸਾਡਾ ਸੱਭਿਆਚਾਰ ਵੀ ਪ੍ਰਚਲਤ ਹੁੰਦਾ ਤੇ ਸਾਡੇ ਬੱਚਿਆਂ ਨੂੰ ਰੁਜ਼ਗਾਰ ਵੀ ਮਿਲਦਾ ਹੈ । ਇਥੇ ਇਕੱਲੇ ਯੋਗਾ ਸਿਖਾਉਣ ਵਾਲਿਆਂ ਨੂੰ ਸਰਕਾਰ ਰੁਜ਼ਗਾਰ ਦੇ ਰਹੀ ਹੈ ਜਿਹੜੇ ਪੰਜਾਬ ਵਿੱਚ ਲੱਭਣੇ ਔਖੇ ਹਨ, ਹਾਲਾਂਕਿ ਉਹ ਵੀ ਜ਼ਰੂਰੀ ਹਨ, ਖ਼ਾਸ ਕਰ ਵੱਡੀ ਉਮਰ ਵਾਲਿਆਂ ਲਈ ਬਹੁਤ ਲਾਹੇਵੰਦ ਹੈ। ਪਰ, ਭੰਗੜਾ ਸਿਖਾਉਣ ਵਾਲੇ ਟ੍ਰੇਨਰਾਂ ਨੂੰ ਵੀ ਨੌਕਰੀ ਦਿਓ, ਪੰਜਾਬ ਵਿੱਚ ਆਮ ਨੇ, ਅਤੇ ਬੱਚੇ ਅਤੇ ਨੌਜਵਾਨ ਖੁਸ਼ ਅਤੇ ਸਿਹਤਮੰਦ ਰਹਿਣਗੇ। ਸਾਡੇ “ਭੰਗੜਾ ਟ੍ਰੇਨਰਾਂ” ਦੀ ਪੰਜਾਬ ਹੀ ਨਹੀਂ ਪੂਰੇ ਦੇਸ਼ ਵਿਦੇਸ਼ ਵਿੱਚ ਮੰਗ ਹੋਵੇ। ਕਸਰਤ ਵੀ, ਮਨੋਰੰਜਨ ਵੀ, ਰੁਜ਼ਗਾਰ ਵੀ। ਨਵੀਂ ਲਹਿਰ ਦਾ ਆਗਾਜ਼ ਕਰੋ।- ਮਨਦੀਪ ਕੌਰ ਟਾਂਗਰਾ 

Facebook Link
12 ਅਪ੍ਰੈਲ 2023

ਬਹੁਤ ਵਾਰ ਅਸੀਂ ਇਹ ਸੋਚਦੇ ਹਾਂ ਮੈਂ ਇਕੱਲਾ ਕੁੱਝ ਨਹੀਂ ਕਰ ਸਕਦਾ, ਜਾਂ ਕਰ ਪਾ ਰਿਹਾ। ਮੈਨੂੰ ਮਦਦ ਦੀ ਲੋੜ ਹੈ।ਜ਼ਿੰਦਗੀ ਵਿੱਚ ਪਹਿਲਾਂ ਆਪਣੀ ਮਦਦ ਆਪ ਕਰਨ ਦੀ ਲੋੜ ਹੈ। ਮੈਂ ਸਵੇਰੇ ਜਲਦੀ ਉੱਠਣ ਵਿੱਚ ਆਪਣੀ ਮਦਦ ਨਹੀਂ ਕਰ ਰਹੀ, ਸੈਰ ਕਰਨ ਲਈ ਮੇਰੇ ਵਿੱਚ ਆਲਸ ਹੈ, ਮੈਂ ਚੰਗੀ ਕੋਈ ਕਿਤਾਬ ਪੜ੍ਹਨ ਵਿੱਚ ਆਪਣੀ ਮਦਦ ਨਹੀਂ ਕਰ ਰਹੀ ਤੇ ਇਹ ਕਿੰਝ ਸੰਭਵ ਹੈ ਕਿ ਮੇਰੇ ਕਾਰੋਬਾਰ ਵਿੱਚ, ਜਾਂ ਜ਼ਿੰਦਗੀ ਦੀਆਂ ਚੁਣੌਤੀਆਂ ਵਿੱਚ ਕੋਈ ਮਦਦ ਕਰਨ ਲਈ ਸੰਜੀਦਾ ਮੇਰੇ ਨਾਲ ਜੁੜ ਜਾਵੇਗਾ। ਨਹੀਂ ਇਹ ਸੰਭਵ ਨਹੀਂ।ਮਿਹਨਤੀ ਅਤੇ ਜ਼ਿੰਦਗੀ ਪ੍ਰਤੀ ਸੋਚਵਾਨ ਵਿਅਕਤੀ ਹੀ ਕਿਸੇ ਦੀ ਮਦਦ ਲੈ ਸਕਦਾ ਹੈ। ਕਹਿੰਦੇ ਹਨ ਨਾ, ਰੱਬ ਉਸ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ।ਮੈਂ ਆਪਣੀ ਜ਼ਿੰਦਗੀ ਦੇ ਸਫਰ ਤੋਂ ਸੋਚਦੀ ਹਾਂ, ਮੁਕੰਮਲ ਮਦਦ ਤੇ ਕੁੱਝ ਵੀ ਨਹੀਂ ਹੁੰਦਾ, ਨਾ ਤੁਹਾਡੀ ਕੋਈ ਕਰ ਸਕਦਾ ਹੈ। ਸਭ ਦੀ ਆਪਣੀ ਜ਼ਿੰਦਗੀ ਹੈ, ਆਪਣੇ ਸੁਪਨੇ ਹਨ। ਕੋਈ ਥੋੜ੍ਹਾ ਜ਼ਿਆਦਾ ਵਕਤ ਤੇ ਦੇ ਸਕਦਾ ਹੈ ਪਰ ਸ਼ੁਰੂਆਤ ਅਤੇ ਸਫ਼ਰ ਨੂੰ ਮੁਕੰਮਲ ਸਾਨੂੰ ਆਪ ਹੀ ਕਰਨਾ ਹੈ।ਕਿਸੇ ਦੀ ਆਸ ਤੇ ਜ਼ਿੰਦਗੀ ਨੂੰ ਜਿਊਣਾ ਵਿਅਰਥ ਹੈ, ਆਪਣੀ ਆਸ ਆਪ ਬਣੋ !-ਮਨਦੀਪ ਕੌਰ ਟਾਂਗਰਾ

Facebook Link
11 ਅਪ੍ਰੈਲ 2023

ਕੁੱਝ ਲੋਕ ਜ਼ਿੰਦਗੀ ਵਿੱਚ ਰੰਗ ਭਰਨ ਆਉਂਦੇ ਹਨ ਤੇ ਕੁੱਝ ਰੰਗੋਂ ਬੇਰੰਗ ਕਰਨ। ਜੋ ਖੁਸ਼ੀਆਂ ਦੇ ਰਹੇ ਹੁੰਦੇ, ਰੰਗ ਭਰ ਰਹੇ ਹੁੰਦੇ ਉਹ ਕਿਤੇ ਨਾ ਕਿਤੇ ਤੁਹਾਡੇ ਲਈ ਬਲੀਦਾਨ ਕਰ ਰਹੇ ਹੁੰਦੇ ਹਨ। ਵਕਤ ਦਾ, ਪੈਸੇ ਦਾ, ਆਪਣੇ ਸੁਪਨਿਆਂ ਦਾ, ਨਿੱਜੀ ਲੋੜਾਂ ਦਾ।ਪਰ ਜੋ ਰੰਗ ਖੋਹ ਰਹੇ ਨੇ, ਬੇਰੰਗ ਕਰ ਰਹੇ ਹਨ, ਤੁਹਾਡੇ ਤੋਂ ਖ਼ੁਦ ਖੁਸ਼ ਹੋਣ ਲਈ ਤੁਹਾਡਾ ਵਕਤ, ਤੁਹਾਡੇ ਪੈਸੇ, ਤੁਹਾਡੀ ਸ਼ਾਂਤੀ ਦਾ ਬਲੀਦਾਨ ਕਰਵਾ ਰਹੇ ਹੁੰਦੇ ਹਨ। ਇਹ ਲੋਕ ਤੁਹਾਨੂੰ ਅਸਲ ਨਿਰਸਵਾਰਥ ਅਤੇ ਮਜ਼ਬੂਤ ਬਣਾਉਂਦੇ ਹਨ।ਹਾਰਦੇ ਅਸੀਂ ਓਦੋਂ ਹਾਂ, ਜਦ ਅਸੀਂ ਹਾਰਨ ਤੋਂ ਬਾਅਦ ਉੱਠਦੇ ਨਹੀਂ, ਆਪਣੇ ਤੇ ਇਹ ਵਿਸ਼ਵਾਸ ਨਹੀਂ ਕਰਦੇ ਕਿ ਘੁੱਪ ਹਨ੍ਹੇਰੀ ਰਾਤ ਤੋਂ ਬਾਅਦ ਸੂਰਜ ਚੜ੍ਹਦਾ ਹੈ। ਹੱਡੀ ਵਿੱਚ ਗੋਲੀ ਲੱਗਣ ਤੋਂ ਬਾਅਦ ਵੀ ਇੱਕ ਦਿਨ ਠੀਕ ਹੋ ਕੇ ਭੱਜਿਆ ਜਾ ਸਕਦਾ ਹੈ। ਮਾਨਸਿਕ ਹਾਲਾਤ ਵੀ ਇੰਝ ਹੀ ਹੁੰਦੇ ਹਨ, ਜਿੰਨੇ ਮਰਜ਼ੀ ਉਦਾਸ ਹੋਵੋ, ਫਿਰ ਹੱਸਦੇ ਰਹਿਣਾ ਸੰਭਵ ਹੈ। ਜੇ ਅਸੀਂ ਖੁਸ਼ ਰਹਿਣ ਦਾ ਅਭਿਆਸ ਕਰਦੇ ਰਹਾਂਗੇ ਤੇ ਪਤਾ ਨਹੀਂ ਅਣਜਾਣੇ ਹੀ ਕਿੰਨੇ ਲੋਕਾਂ ਨੂੰ ਉਤਸ਼ਾਹਿਤ ਕਰਦੇ ਰਹਾਂਗੇ।ਸਭ ਦੀ ਜ਼ਿੰਦਗੀ ਵਿੱਚ ਰੰਗ ਭਰਨ ਵਾਲੇ ਬਣੋ।- ਮਨਦੀਪ ਕੌਰ ਟਾਂਗਰਾ

Facebook Link
10 ਅਪ੍ਰੈਲ 2023

ਸੋਚ ਦੇ ਦਾਇਰੇ “ਕਿਰਤ” ਵੱਲ ਘੁਮਾਓ। ਐਸਾ ਕੁੱਝ ਕਰਨ ਬਾਰੇ ਸੋਚੋ, ਜਿਸ ਵਿੱਚ ਮਿਹਨਤ ਅਤੇ ਨੇਕ ਕਮਾਈ ਦੀ ਖੁਸ਼ਬੂ ਹੋਵੇ। ਛੋਟਾ ਕੰਮ ਹੋਵੇ, ਥੋੜ੍ਹਾ ਕੰਮ ਹੋਵੇ ਪਰ ਉਹ ਨੌਕਰੀ ਜਾਂ ਕਾਰੋਬਾਰ ਤੁਹਾਡਾ ਹੋਵੇ। ਅਮੀਰ ਹੋਵੋ ਗਰੀਬ ਹੋਵੋ “ਕਿਰਤ” ਦਾ ਅਨੰਦ ਮਾਣੋ। ਕਿਰਤ ਦੀ ਕਦਰ ਕਰੋ। ਅੱਧੇ ਮਨ ਨਾਲ ਕੰਮ ਕਰੋਗੇ ਤੇ ਅੱਧੇ ਹੀ ਨਤੀਜੇ ਨਿਕਲਣਗੇ। ਮਿਹਨਤ ਕਰੋਗੇ ਤੇ ਬਰਕਤ ਮਿਲੇਗੀ। ਨੇਕ ਕਮਾਈ ਕਰੋਗੇ ਤੇ ਨਾਲ ਨਾਲ ਸੁਕੂਨ ਵੀ ਮਿਲੇਗਾ।ਆਓ ਕਿਰਤੀ ਪੰਜਾਬ ਬਣੀਏ। ਜਿੱਥੇ ਹਰ ਕਿਸੇ ਕੋਲ ਛੋਟਾ ਵੱਡਾ ਕੰਮ ਹੈ। ਇੱਕ ਦੂਜੇ ਨੂੰ ਕੰਮ ਦੇ ਕੇ, ਕੰਮ ਦਵਾ ਕੇ ਇੱਕ ਦੂਜੇ ਦੀ ਮਦਦ ਕਰੀਏ। ਅੱਜ ਸੋਚੋ, ਮੈਂ ਕਿਹੜਾ ਕੰਮ ਥੋੜ੍ਹੇ ਤੋਂ ਸ਼ੁਰੂ ਕਰ ਸਕਦਾ ਹਾਂ? ਜੇ ਮੈ ਖ਼ੁਦ ਕਾਰੋਬਾਰੀ ਹਾਂ ਤੇ ਮੈਂ ਕਿਸੇ ਦੀ ਕਾਰੋਬਾਰ ਖੋਲ੍ਹਣ ਵਿੱਚ ਕਿਵੇਂ ਜ਼ਰਾ ਕੁ ਮਦਦ ਕਰ ਸਕਦਾ ਹਾਂ? ਜੇ ਮੈਂ ਨੌਕਰੀ ਕਰਦਾ ਹਾਂ ਤੇ ਇੱਕ ਹੋਰ ਵਿਅਕਤੀ ਨੂੰ ਨੌਕਰੀ ਲੱਭਣ ਵਿੱਚ ਕਿਵੇਂ ਮਦਦ ਕਰ ਸਕਦਾ ਹਾਂ?ਵਕਤ ਨਾ ਗਵਾਈਏ, ਆਪਣਾ ਕੀਮਤੀ ਵਕਤ ਕਿਰਤੀ ਪੰਜਾਬ ਸਿਰਜਣ ਵਿੱਚ ਲਾਈਦੇ।ਆਪਣੇ ਪੈਰਾਂ ਤੇ ਖੜ੍ਹਾ, ਕਿਰਤੀ ਪੰਜਾਬ ਬਣਾਈਏ।ਪੰਜਾਬ ਵਿੱਚ ਰਹਿ ਕੇ ਪੰਜਾਬ ਦੀ ਸੇਵਾ ਕਰਨ ਵਾਲੇ ਪੱਕੇ ਪੰਜਾਬੀ ਬਣੀਏ। ਪੰਜਾਬ ਦੀ PR ਵਾਲੇ ਪੰਜਾਬੀ।- ਮਨਦੀਪ ਕੌਰ ਟਾਂਗਰਾ

Facebook Link
10 ਅਪ੍ਰੈਲ 2023

ਔਰਤ ਪਿਆਰ ਦਾ, ਅਪਣੱਤ ਦਾ.. ਸਮੁੰਦਰ ਹੈ। ਉਹ ਵਿਸ਼ਾਲ ਹੈ, ਗਹਿਰੀ ਹੈ ਅਤੇ ਮੁਸਕਰਾਹਟਾਂ ਦੀ ਬਗ਼ੀਚੀ ਹੈ, ਔਰਤ। ਹੰਝੂਆਂ ਸੰਗ ਖਿੜ੍ਹਖਿੜਾਉਣ ਦੀ ਕਲਾ ਹੈ, ਇਸ ਜਹਾਨ ਦੀ ਵਜ੍ਹਾ, ਵਜੂਦ ਹੈ। ਪਿਆਰੀ ਹੈ, ਕੋਮਲ ਤੇ ਨਾਜ਼ੁਕ, ਕਦੇ ਦਲੇਰ ਕਦੇ ਗ਼ੁੱਸਾ! ਸਬਰ ਹੈ, ਸਭ ਕੁੱਝ ਹੀ। ਆਪਣੇ ਆਪ ਵਿੱਚ ਸੰਪੂਰਨ ਹੈ ਔਰਤ।ਆਪਣੇ ਔਰਤ ਹੋਣ ਤੇ ਜਦ ਮਾਣ ਕਰੋਗੇ, ਕਦੇ ਕਮਜ਼ੋਰ ਨਹੀਂ ਮਹਿਸੂਸ ਕਰੋਗੇ। ਸ਼ੁਕਰ ਕਰੋ, ਮੈਂ ਔਰਤ ਹਾਂ।

Facebook Link
09 ਅਪ੍ਰੈਲ 2023

ਕਿਸੇ ਦੇ ਜਾਣ ਨਾਲ ਜ਼ਿੰਦਗੀ ਖ਼ਤਮ ਨਹੀਂ ਹੁੰਦੀ। ਪੱਕੇ ਫੱਲ ਵਾਂਗ ਧੜੰਮ ਕਰ ਜ਼ਮੀਨ ਤੇ ਡਿੱਗਦੀ ਹੈ। ਕਿਸੇ ਹਾਥੀ ਦੇ ਪੈਰ ਵਰਗੀ ਮੁਸੀਬਤ ਦੇ ਭਾਰ ਨਾਲ ਜ਼ਮੀਨ ਵਿੱਚ ਧੱਸ ਜਾਂਦੀ ਹੈ। ਮਿੱਟੀ ਵਿੱਚ ਗਵਾਚ ਜਾਂਦੀ ਹੈ, ਜਿਵੇਂ ਬੀਜ ਬੋਅ ਦਿੱਤਾ ਹੋਵੇ ਕੁਦਰਤ ਨੇ। ਫ਼ੇਰ ਤੋਂ ਪੁੰਗਰਦੀ ਹੈ, ਨਵਾਂ ਬੂਟਾ ਨਵਾਂ ਰੁੱਖ ਬਣਦੀ ਹੈ।ਨਵਾਂ ਬੂਟਾ ਨਵਾਂ ਰੁੱਖ ਬਣੋ।

Facebook Link
03 ਅਪ੍ਰੈਲ 2023

ਕੋਸ਼ਿਸ਼ ਤੇ ਇਹੀ ਹੈ, ਮੇਰੀਆਂ ਵਿਸ਼ਵਾਸ ਨਾਲ ਚਮਕਦੀਆਂ ਅੱਖਾਂ ਵੇਖ ਕੇ ਮਾਪਿਆਂ ਵਿੱਚ ਅਥਾਹ ਹੌਂਸਲਾ, ਜਜ਼ਬਾ ਪੈਦਾ ਹੋਵੇ.. ਕਿ ਬੇਟੀਆਂ ਨੂੰ ਖੂਬ ਪੜ੍ਹਾਉਣਾ ਹੈ। ਇਹ ਔਕੜਾਂ ਸਭ ਪਾਰ ਹੋ ਜਾਂਦੀਆਂ ਹਨ, ਜਦ ਸਾਰੀ ਜਾਨ ਅਸੀਂ ਬੱਚਿਆਂ ਦੀ ਪੜ੍ਹਾਈ ਤੇ ਲਗਾ ਦਿੰਦੇ ਹਾਂ। ਬੇਟੀਆਂ ਦੇ ਲਈ ਸੋਨੇ ਚਾਂਦੀ ਦੀ ਜਗ੍ਹਾ “ਗਿਆਨ ਨੂੰ ਸ਼ਿੰਗਾਰ” ਬਣਾਓ। ਬੇਟੀਆਂ ਲਈ ਦਾਜ ਦੀ ਜਗ੍ਹਾ ਉਸਨੂੰ ਤੋਹਫ਼ੇ ਵਿੱਚ, ਕਾਰੋਬਾਰ ਸਥਾਪਿਤ ਕਰਨ ਵਿੱਚ ਮਦਦ ਕਰੋ। ਬੇਟੀਆਂ ਨੂੰ ਕੋਮਲ ਦੀ ਜਗ੍ਹਾ ਦਿੜ੍ਰ ਬਣਾਓ। ਮੈਂ ਇੱਕਲੀ ਸੋਚ ਦੀ ਚਿਣਗ ਲਗਾ ਸਕਦੀ ਹਾਂ .. ਰੌਸ਼ਨੀ ਅਸੀਂ ਸਭ ਨੇ ਮਿਲ ਕੇ ਕਰਨੀ ਹੈ। ਬੇਟੀਆਂ ਨੂੰ ਇੰਨਾ ਪਿਆਰ ਦਿਓ ਕਿ ਮੇਰੇ ਵਾਂਗ ਉਹਨਾਂ ਦਾ ਦੂਜੇ ਨੰਬਰ ਤੇ ਆਉਣ ਦਾ ਦਿਲ ਨਾ ਕਰੇ ਕਿ ਮਾਂ ਕੀ ਕਹੇਗੀ, ਪਿਤਾ ਲਈ ਅੱਵਲ ਆਉਣਾ ਹੈ। ਅਸਲ ਜਿੱਤ ਪਿਆਰ ਵਿੱਚੋਂ ਉਪਜਦੀ ਹੈ…. ਬੇਟੀਆਂ ਨੂੰ ਆਪਣੀ ਯਕੀਨਨ ਜਿੱਤ ਬਣਾਓ… ਸਸ਼ਕਤ ਬੇਟੀਆਂ ਤੁਹਾਡੀ ਅਸਲ ਜਾਇਦਾਦ ਹਨ। - ਮਨਦੀਪ

Facebook Link
02 ਅਪ੍ਰੈਲ 2023

“ਮੈਂ ਗਰਭਵਤੀ ਹਾਂ ਅਤੇ ਮੇਰੀ ਇੱਛਾ ਹੈ ਕਿ ਮੇਰੀ ਕੁੜੀ ਹੋਵੇ ਅਤੇ ਮਨਦੀਪ ਮੈਡਮ ਤੁਹਾਡੇ ਵਰਗੀ” ਕੱਲ ਜਦ ਮੈਂ St. Francis Convent School, Jandiala Guru ਦੇ ਬੱਚਿਆਂ ਅਤੇ ਮਾਪਿਆਂ ਨਾਲ ਵਿਚਾਰ ਸਾਂਝੇ ਕਰ ਸਟੇਜ ਤੋਂ ਉੱਤਰੀ ਤੇ ਇੱਕ ਮਾਂ ਤੋਂ ਇਹ ਸ਼ਬਦ ਸੁਣ ਕੇ ਦੰਗ ਰਹਿ ਗਈ।ਵੈਸੇ ਮੈਂ ਖ਼ੁਦ ਤੋਂ ਵੀ ਪ੍ਰੇਰਿਤ ਹਾਂ, ਸੋਚਦੀ ਮੈਂ ਵੀ ਇਹੀ ਸੀ ਕਿ ਆਪਣੇ ਵਰਗੀ ਧੀ ਵੇਖਣੀ ਹੈ, ਵੇਖਣਾ ਚਾਹੁੰਦੀ ਹਾਂ ਮੈਂ ਕਿਵੇਂ ਦੀ ਹਾਂ ਕਿ ਸਾਰੇ ਮੈਨੂੰ ਇੰਨਾਂ ਪਿਆਰ ਸਤਿਕਾਰ ਦੇਂਦੇ ਹਨ।ਐਸੇ ਅਨੁਭਵ ਅਤਿਅੰਤ ਭਾਵੁਕ ਅਤੇ ਉਤਸ਼ਾਹ ਭਰੇ ਹੁੰਦੇ ਹਨ ਮੇਰੇ ਲਈ। ਇੱਕ ਮਾਂ ਦਾ ਧੀ ਹੋਵੇ ਦਾ ਚਾਅ ਦੇਖ ਕੇ, ਦ੍ਰਿੜ੍ਹਤਾ ਦੇਖ ਕੇ, ਮੇਰੀ ਕਹਾਣੀ ਸੁਣਨ ਤੋਂ ਬਾਅਦ ਵੀ ਇਹ ਸੋਚਣਾ ਕਿ ਤੁਹਾਡੇ ਵਰਗੀ ਹੋਵੇ ਇਹ ਸੰਦੇਸ਼ ਹੈ ਕਿ ਔਰਤਾਂ ਦੀ “ਚੁੱਪ ਰਹਿ ਕੇ ਨਾਜਾਇਜ਼ ਸਹਿਣ” ਕਰਨ ਵਾਲੀਆਂ ਧੀਆਂ ਬਣਾਉਣ ਦੀ ਬਰਦਾਸ਼ਤ ਸ਼ਕਤੀ ਦੀ ਹੱਦ ਪਾਰ ਹੋ ਚੁੱਕੀ ਹੈ।ਜਦ ਮਾਂਵਾਂ ਸੋਚਣ ਲੱਗ ਜਾਣਗੀਆਂ ਕਿ ਆਪਣੇ ਪੈਰਾਂ ਤੇ ਖਲ੍ਹੋਣ ਵਾਲੀਆਂ ਨੂੰਹਾਂ-ਧੀਆਂ ਇਸ ਸਮਾਜ ਨੂੰ ਦੇਣੀਆਂ ਹਨ, ਅੱਗੇ ਵੱਧ ਰਹੀਆਂ ਔਰਤਾਂ ਪ੍ਰਤੀ ਵੀ ਇਹ ਸਮਾਜ ਬਦਲਦਾ ਜਾਏਗਾ।ਹਜ਼ਾਰਾਂ ਔਰਤਾਂ ਜੋ ਰੋਜ਼ ਮੇਰਾ ਹੌਂਸਲਾ ਵਧਾਉਂਦੀਆਂ ਹਨ, ਸ਼ੁਕਰੀਆ- ਮਨਦੀਪ ਕੌਰ ਟਾਂਗਰਾ

Facebook Link
02 ਅਪ੍ਰੈਲ 2023

ਇਹ ਜੋ ਬਾਹਰ ਜਾਣਾ ਚਾਹੁੰਦੇ ਹਨ, ਇਹਨਾਂ ਨੂੰ ਕਿੰਝ ਰੋਕੋਗੇ???ਇਹਨਾਂ ਨੂੰ ਰੋਕਾਂਗੇ ਹੀ ਨਹੀਂ। ਮਨ ਮਾਰ ਕੇ ਪੰਜਾਬ ਰਹਿਣ ਵਾਲੀ ਨੌਜਵਾਨ ਪੀੜੀ ਨਹੀਂ, ਇੱਥੇ ਪੂਰਾ ਮਨ ਲਾ ਕੇ ਕਿਰਤ ਕਰਨ ਵਾਲੀ ਨੌਜਵਾਨ ਪੀੜੀ ਦੀ ਲੋੜ ਹੈ ਅੱਜ ਸਾਡੇ ਪੰਜਾਬ ਨੂੰ, ਸਾਡੇ ਦੇਸ਼ ਨੂੰ। ਇਸ ਮਿੱਟੀ ਦੀ ਪਰਵਰਿਸ਼ ਤੇ ਵਿਸ਼ਵਾਸ ਕਰਨ ਵਾਲੇ ਨੌਜਵਾਨਾਂ ਦੀ ਲੋੜ ਹੈ। ਨੌਕਰੀਆਂ ਦੀ ਜਗ੍ਹਾ ਛੋਟੇ ਛੋਟੇ ਕਾਰੋਬਾਰ ਕਰਨ ਵਾਲੇ ਨੌਜਵਾਨਾਂ ਦੀ ਲੋੜ ਹੈ, ਜੋ ਕਿਸੇ ਕੰਮ ਨੂੰ ਛੋਟਾ ਵੱਡਾ ਨਹੀਂ ਸਮਝਦੇ।“Reverse Migration (ਵਤਨ ਵਾਪਸੀ) ” ਅਤੇ “ PR Punjab” ਦੀ ਮੁਹਿੰਮ ਸਿਰਫ਼ ਉਹਨਾਂ ਲਈ ਹੈ ਜੋ ਪੰਜਾਬ ਵਿੱਚ ਰਹਿਣ ਨੂੰ ਚੁਣਦੇ ਹਨ। ਉਹਨਾਂ ਨੂੰ ਉਤਸ਼ਾਹਿਤ ਕਰਨ ਲਈ, ਉਹਨਾਂ ਦਾ ਸਾਥ ਦੇਣ ਲਈ ਅਤੇ NRI ਪੰਜਾਬੀਆਂ ਨੂੰ ਇੱਥੇ ਵੀ ਕਾਰੋਬਾਰ ਖੋਲ੍ਹਣ ਲਈ, ਆਪਣੇ ਬੱਚਿਆਂ ਲਈ ਇੱਕ ਘਰ ਇੱਥੇ ਵੀ ਬਣਾਉਣ ਲਈ ਸੋਚ ਰੱਖਣ ਲਈ ਸ਼ੁਰੂ ਕੀਤੀ ਹੈ। ਸਾਡੇ ਭੈਣ ਭਰਾ ਜੋ ਅਗਲੀ ਪੀੜੀ ਵਿਦੇਸ਼ ਵਿੱਚ ਹੈ ਸਾਡੇ ਨਾਲ ਉਹਨਾਂ ਦਾ ਰਾਬਤਾ ਬਣਾਉਣ ਲਈ ਕੀਤੀ ਹੈ। ਜੇ NRI ਬੱਚਿਆਂ ਨੂੰ ਥੋੜ੍ਹੀ ਬਹੁਤੀ ਪੰਜਾਬੀ ਆਉਂਦੀ ਤੇ ਸਾਨੂੰ ਵੀ ਥੋੜ੍ਹੀ ਬਹੁਤ ਅੰਗ੍ਰੇਜ਼ੀ ਆਉਂਦੀ ਹੈ, ਹਰ ਪੰਜਾਬੀ ਦੀ ਜੜ ਪੰਜਾਬ ਵਿੱਚ ਹੋਵੇ, ਮੁੜ ਮੁੜ ਇੱਥੇ ਵੀ ਆਵੇ ਤਾਂ ਸਾਡਾ ਨਿੱਜੀ ਅਤੇ ਕਾਰੋਬਾਰੀ ਤਾਲਮੇਲ ਬੈਠ ਸਕਦਾ ਹੈ।ਦੁਨੀਆਂ ਵਿੱਚ ਜਿੱਥੇ ਵੀ ਵੱਸਦੇ ਨੇ ਪੰਜਾਬੀ, ਉਹਨਾਂ ਦੀ ਜੜ੍ਹ ਪੱਕੀ ਪੰਜਾਬ ਵਿੱਚ ਹੋਵੇ। ਪੰਜਾਬ ਵਿੱਚ ਸਾਡੀ, ਸਾਡੇ ਪਰਿਵਾਰ ਦੀ, ਸਾਡੇ ਕਾਰੋਬਾਰ ਦੀ ਹੋੰਦ ਅਤੇ ਪਹਿਚਾਣ ਹੋਣਾ ਬਹੁਤ ਜ਼ਰੂਰੀ ਹੈ। ਪੰਜਾਬ NRI ਪਰਿਵਾਰਾਂ ਤੋਂ ਉਹਨਾਂ ਦੇ ਬੱਚਿਆਂ ਤੋਂ ਟੁੱਟ ਜਾਣਾ ਨਹੀਂ ਮਹਿਸੂਸ ਕਰਨਾ ਚਾਹੁੰਦਾ, ਸਗੋਂ ਡੂੰਘੀ ਪਰਿਵਾਰਕ ਸਾਂਝ ਰੱਖਣਾ ਚਾਹੁੰਦਾ ਹੈ, ਮਿਲਕੇ ਦੁਨੀਆਂ ਦੇ ਕਾਰੋਬਾਰ ਵਿੱਚ ਆਪਣੀ ਪਹਿਚਾਣ ਬਣਾਉਣਾ ਚਾਹੁੰਦਾ ਹੈ।ਸਮੁੱਚੀ ਪੰਜਾਬੀ ਕੌਮ “ਇੱਕ” ਅਤੇ ਆਰਥਿਕ ਤੌਰ ਤੇ ਬਹਿਤਰ ਉਸ ਦਿਨ ਹੋਵੇਗੀ ਜਿਸ ਦਿਨ ਹਰ ਪੰਜਾਬੀ ਦਾ ਇੱਕ ਘਰ ਪੰਜਾਬ ਵਿੱਚ ਵੀ ਹੋਵੇਗਾ ਅਤੇ ਪੰਜਾਬੀਆਂ ਦੀ ਆਪਸ ਵਿੱਚ ਕਾਰੋਬਾਰੀ ਸਾਂਝ ਹੋਵੇਗੀ।- ਮਨਦੀਪ ਕੌਰ ਟਾਂਗਰਾ( ਮੇਰੀਆਂ ਲਿਖਤਾਂ ਸਕਾਰਾਤਮਕ ਵਿਚਾਰ ਚਰਚਾ ਅੱਗੇ ਵਧਾਉਣ ਲਈ ਹਨ, ਕਿਸੇ ਨੂੰ ਵੀ ਗਲਤ ਸਹੀ ਠਹਿਰਾਉਣ ਲਈ ਨਹੀਂ)

Facebook Link
29 ਮਾਰਚ 2023

ਸ਼ਾਨਦਾਰ ਔਰਤਾਂ ਬੇਰਹਿਮ ਸਥਿਤੀ ਵਿੱਚ ਵੀ ਆਪਣੀ ਦਿਆਲਤਾ ਅਤੇ ਸਲੀਕਾ ਨਹੀਂ ਤਿਆਗਦੀਆਂ। ਜਰ ਜਾਣਾ ਅਤੇ ਮੁਆਫ਼ ਕਰਨਾ ਵੀ ਇੱਕ ਤਾਕਤ ਹੈ। ਆਪਣੇ ਹੱਕ ਲਈ ਓਦੋਂ ਲੜੋ ਜਦ ਜਿੱਤ ਤਹਿ ਨਹੀਂ ਹੈ ਤੁਹਾਡੇ ਅੰਦਰ। ਜਦ ਜਿੱਤ ਤਹਿ ਹੈ, ਤੁਸੀਂ ਬਿਲਕੁੱਲ ਠੀਕ ਹੋ ਆਪਣੀ ਜਗ੍ਹਾ, ਲੜਨ ਵਿੱਚ ਵਕਤ ਬਰਬਾਦ ਨਾ ਕਰੋ, ਮੁਆਫ਼ ਕਰ ਅੱਗੇ ਵਧੋ।ਕਮਜ਼ੋਰ ਲੋਕ ਲੜਦੇ ਹਨ, ਤਾਕਤਵਰ ਲੋਕ ਮੁਆਫ਼ ਕਰਦੇ ਹਨ। ਜਰ ਕੇ, ਅੱਗੇ ਵੱਧਦੇ ਹਨ। ਲੋਕ ਜੋ ਉਲਝਾ ਕੇ ਤੁਹਾਡਾ ਵਕਤ ਖੋਹਣਾ ਚਾਹੁੰਦੇ ਹਨ ਤੁਹਾਡੇ ਤੋਂ, ਇਸ ਉੱਤੇ ਗ਼ੌਰ ਕਰੋ। ਵਕਤ ਹੀ ਸਭ ਤੋਂ ਕੀਮਤੀ ਹੈ। ਇਸ ਨੂੰ ਪੈਰਾਂ ਤੋਂ ਜੋ ਟਰੱਕ ਲੰਘਾ ਜਾਂਦਾ ਹੈ, ਉਸ ਨੂੰ ਸਜ਼ਾ ਦੇਣ ਵਿੱਚ ਨਾ ਬਰਬਾਦ ਕਰੋ, ਮੁੜ ਉੱਠਣ ਵੱਲ ਆਪਣੀ ਪੂਰੀ ਊਰਜਾ ਲਗਾਓ।ਰਾਹ ਵਿੱਚ ਆਉਂਦੇ ਪੱਥਰਾਂ ਨੂੰ ਨਜ਼ਰ-ਅੰਦਾਜ਼ ਕਰਨ ਦਾ ਗੁਣ ਪੈਦਾ ਕਰੋ।ਸ਼ਾਨਦਾਰ ਔਰਤਾਂ ਬਣੋ।- ਮਨਦੀਪ ਕੌਰ ਟਾਂਗਰਾ

Facebook Link
28 ਮਾਰਚ 2023

ਬੰਦਾ ਮਰ ਜਾਂਦਾ ਹੈ, ਪਰ ਪੰਜਾਬ ਲਈ ਖਿੱਚ ਨਹੀਂ ਮਰਦੀ। ਅਖ਼ੀਰ ਸੋਚਦਾ ਮੇਰੇ ਫੁੱਲ ਕੀਰਤਪੁਰ ਸਾਹਿਬ ਹੀ ਪ੍ਰਵਾਹ ਹੋਣ। ਇਹੀ ਅਸਲੀਅਤ ਹੈ। ਦਿਲ ਦੀ ਆਵਾਜ਼ ਰੱਬ ਦੀ ਆਵਾਜ਼ ਹੁੰਦੀ ਹੈ।ਲੋਕਾਂ ਨਾਲ ਰੋਜ਼ ਦੀਆਂ ਹੁੰਦੀਆਂ ਗੱਲਾਂ ਤੋਂ ਮੈਂ ਸਮਝਦੀ ਹਾਂ, ਪੰਜਾਬ ਵਿੱਚ ਬੇਰੁਜ਼ਗਾਰੀ, ਪਰਿਵਾਰ ਦੀ ਗਰੀਬੀ ਅਤੇ ਕਈ ਵਾਰ ਡਰ ਦੇ ਮਹੌਲ ਕਾਰਨ ਨੌਜਵਾਨ ਵਿਦੇਸ਼ ਚੁਣਦੇ ਹਨ। ਕਈ ਅਜ਼ਾਦ ਮਹੌਲ, ਆਪਣੇ ਦਮ ਦੇ ਕੁੱਝ ਕਰਨ ਦੀ ਚਾਹ ਵਿੱਚ ਵਿਦੇਸ਼ ਚੁਣਦੇ ਹਨ। ਬਹੁਤੇ ਇੱਕ ਦੂਜੇ ਦੇ ਮਗਰ ਲੱਗ ਜਾਂਦੇ ਹਨ।ਇਹ ਲੱਖਾਂ ਦੀ ਗਿਣਤੀ ਵਿੱਚ ਪੰਜਾਬ ਵਿੱਚੋਂ ਚਲੇ ਗਏ ਪੰਜਾਬੀਆਂ ਨੂੰ ਦੱਸਣਾ ਚਾਹੁੰਦੀ ਹਾਂ, ਕਿ ਬਹਿਤਰੀਨ ਲੋਕਾਂ ਦੇ ਪੱਕੇ ਤੌਰ ਤੇ ਬਾਹਰ ਜਾਣ ਦਾ ਪੰਜਾਬ ਨੁਕਸਾਨ ਭੁਗਤ ਰਿਹਾ ਹੈ। ਸਾਡੇ ਪੰਜਾਬੀ ਹਰ ਦੇਸ਼ ਵਿੱਚ ਹਨ ਇਸ ਤੇ ਸਾਨੂੰ ਮਾਣ ਹੈ। ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰਨ ਵਿੱਚ ਆਪਣਾ ਹਿੱਸਾ ਪਾਓ ਨਾ ਕਿ ਕਿਸੇ ਦੀ ਹਰ ਵਾਰ ਸਿੱਧੇ ਤੌਰ ਤੇ ਮਦਦ ਕਰਨ ਵਿੱਚ। ਪੰਜਾਬ ਵਿੱਚ ਛੋਟੇ ਛੋਟੇ ਕਾਰੋਬਾਰ ਖੋਲ੍ਹੋ, ਆਪਣੇ ਬੱਚਿਆਂ ਦੀ ਰੁਚੀ ਪੰਜਾਬ ਵਿੱਚ, ਕਾਰੋਬਾਰ ਰਾਹੀਂ ਪੈਦਾ ਕਰੋ। ਆਪਣੇ ਤਜ਼ੁਰਬੇ ਸਾਂਝੇ ਕਰੋ। ਦੋਨੋਂ ਦੇਸ਼ਾਂ ਦੇ ਪੁੱਲ ਬਣੋ।ਪੰਜਾਬੀਅਤ ਤੋਂ, ਇਸ ਮਿੱਟੀ ਤੋਂ ਦੂਰ ਹੋ ਸਾਡੀ ਆਪਣੀ ਪਹਿਚਾਣ ਫਿੱਕੀ ਪੈਣ ਲੱਗ ਜਾਵੇਗੀ। ਪੰਜਾਬ ਵਿੱਚ ਪ੍ਰਹੁਣੇ ਬਣ ਕੇ ਨਾ ਆਓ, ਪੰਜਾਬ ਸਾਡਾ ਅਸਲ ਘਰ ਹੈ। ਇੱਥੋਂ ਵਿਦੇਸ਼ ਜਾਓ ਅਤੇ ਵਾਰ ਵਾਰ ਇੱਥੇ ਮੁੜ ਕੇ ਆਓ। ਇਸ ਦੇਸ਼ ਦਾ ਵੀ ਆਰਥਿਕ ਪੱਧਰ ਉੱਪਰ ਚੁੱਕਣਾ ਹੈ ਅਸੀਂ। ਤਰਸ ਦੇ ਆਧਾਰ ਤੇ ਨਹੀਂ, ਸਮਾਨਤਾ (equality) ਦੇ ਅਧਾਰ ਤੇ।ਇੱਥੇ ਪੁਰਖਾਂ ਦੇ ਬਣੇ ਘਰ ਕਦੇ ਨਾ ਵੇਚੋ। ਹਰ ਪੰਜਾਬੀ ਦਾ ਇੱਕ ਘਰ ਤੇ ਇੱਕ ਕਾਰੋਬਾਰ ਪੰਜਾਬ ਵਿੱਚ ਵੀ ਜ਼ਰੂਰ ਹੋਣਾ ਚਾਹੀਦਾ ਹੈ। ਇਹ ਘੁੰਮਣ ਦੀ ਥਾਂ ਨਹੀਂ, ਇਹ ਤੁਹਾਡਾ ਘਰ ਹੈ। ਵਿਦੇਸ਼ ਤੁਸੀਂ ਘੁੰਮ ਰਹੇ ਹੋ, ਰੋਟੀ, ਅਜ਼ਾਦ ਮਹੌਲ, ਪੈਸੇ ਅਤੇ ਤਰੱਕੀ ਤੇ ਚੱਕਰ ਵਿੱਚ।ਖੂਬ ਤਰੱਕੀਆਂ ਕਰੋ। ਪਰ, ਪੰਜਾਬ ਵੀ ਮੁੜ ਆਓ।- ਮਨਦੀਪ ਕੌਰ ਟਾਂਗਰਾ

Facebook Link
27 ਮਾਰਚ 2023

ਸੁਪਨੇ ਲੈਣਾ ਅਤੇ ਪੂਰੇ ਕਰਨਾ, ਸਾਡੀ ਰੂਹ ਦਾ ਹੱਕ ਹੈ। ਰੱਬ ਨੇ ਸਾਡੇ ਵਿੱਚ ਅਪਾਰ ਸ਼ਕਤੀ ਦਿੱਤੀ ਹੈ। ਉਸ ਨੇ ਸਾਨੂੰ ਇਸ ਧਰਤੀ ਤੇ ਅਤਿਅੰਤ ਮਿਹਨਤ ਕਰਨ ਲਈ ਭੇਜਿਆ ਹੈ। ਇੱਕ ਚੰਗੇ ਪਿਆਰ ਕਰਨ ਵਾਲੇ ਇਨਸਾਨ ਬਣ ਕੇ ਰਹਿਣ ਲਈ ਸਾਨੂੰ ਜ਼ਿੰਦਗੀ ਬਖ਼ਸ਼ੀ ਹੈ। ਅਸੀਂ ਔਕੜਾਂ ਝੱਲਦੇ ਡਿੱਗਦੇ ਢਹਿੰਦੇ ਮੰਜ਼ਲ ਵੱਲ ਵੱਧ ਸਕਦੇ ਹਾਂ। ਪਰ, ਸੁਪਨੇ ਸਾਡੇ ਖੁੱਦ ਦੇ ਹੁੰਦੇ ਹਨ। ਇਹਨਾਂ ਵਿੱਚ ਆਸ ਰੱਖ ਕੇ ਕਿ ਕੋਈ ਸਾਡੀ ਮਦਦ ਕਰੇ, ਆਪਣੇ ਜਜ਼ਬੇ ਨੂੰ ਕਦੇ ਵੀ ਕਮਜ਼ੋਰ ਨਹੀਂ ਕਰਨਾ ਚਾਹੀਦਾ।ਕਈ ਲੋਕ ਸਾਡੀ ਰਗ ਰਗ ਦਾ ਹਿੱਸਾ ਬਣ ਵੀ ਇੱਕ ਦਿਨ ਛੱਡ ਜਾਣਗੇ, ਪਰ ਅਸੀਂ ਆਪਣੀ ਸੋਚ, ਆਪਣੀ ਕਾਬਲੀਅਤ, ਆਪਣੀ ਹੋਂਦ, ਆਪਣੇ ਸੁਪਨਿਆਂ ਦਾ ਨਿਰਾਦਰ ਨਹੀਂ ਕਰ ਸਕਦੇ। ਜ਼ਿੰਦਗੀ ਵਿੱਚ ਕੋਈ ਸਾਡੇ ਨਾਲ ਮਿਲ ਕੇ ਸੰਘਰਸ਼ ਕਰੇ ਜਾਂ ਨਾ ਕਰੇ, ਪਰ ਸਾਡੇ ਲਈ “ਸੰਘਰਸ਼ ਕਰਦੇ ਰਹਿਣਾ ਹੀ ਅਸਲ ਜਿਊਣਾ” ਹੋਣਾ ਚਾਹੀਦਾ ਹੈ।ਤੱਪਦੀਆਂ ਰੇਤਾਂ ਵਿੱਚ ਵੀ ਫੁੱਲ ਹੁੰਦੇ ਨੇ… ਉਹ ਵਾਵਰੌਲਿਆਂ ਵਿੱਚ ਵੀ ਮਹਿਕਦੇ ਨੇ.. ਰੰਗੀਨ ਹੁੰਦੇ ਨੇ.. ਆਪਣਾ ਜਿਊਣ ਦਾ ਸੁਪਨਾ ਪੂਰਾ ਕਰਦੇ ਨੇ..ਸ਼ੁਕਰ ਕਰੋ, ਸ਼ਿਕਾਇਤ ਨਹੀਂ।

Facebook Link
24 ਮਾਰਚ 2023

ਜ਼ਿੰਦਗੀ ਦੀ ਸਲੇਟਕਦੇ ਚਿੱਟੀ ਕਦੇ ਕਾਲੀਕਦੇ ਰੰਗਾਂ ਵਾਲੀ।ਬਣੇ ਰਹੋ। ਬਣੇ ਰਹਿਣਾ ਹੀ ਸਫ਼ਲਤਾ ਹੈ।- ਮਨਦੀਪ ਕੌਰ ਟਾਂਗਰਾ

Facebook Link
18 ਮਾਰਚ 2023

ਸੱਤ ਸਾਲ ਸਾਡੇ ਵੱਲ ਚੱਲਦੀਆਂ “ਪਿਆਰ” ਬੱਸਾਂ “ਕਰਤਾਰ” ਬੱਸਾਂ ਵਿੱਚ ਖੂਬ ਸਫ਼ਰ ਕੀਤਾ ਹੈ। ਜਦ ਇਹ ਸਫ਼ਰ ਅੱਜ ਜਹਾਜ਼ਾਂ ਵਿੱਚ ਆਮ ਹੋ ਗਏ, ਤੇ ਬਹੁਤ ਖੁਸ਼ੀ ਹੁੰਦੀ।ਇਹ “ਪਿਆਰ ਬੱਸਾਂ” ਸਾਡੇ ਇਲਾਕੇ ਦੇ ਨੌਜਵਾਨਾਂ ਨੂੰ ਪੜ੍ਹਾ ਗਈਆਂ, ਇਹਨਾਂ ਵਿੱਚ ਬੈਠ ਕੇ, ਖਲੋਅ ਕੇ ਆਉਣਾ। ਤੇ ਕੰਡਕਟਰ ਨੇ ਦੋ ਰੁਪਈਏ, ਟਿਕਟ ਦਾ ਬਕਾਇਆ ਲਿਖ ਦੇਣਾ ਟਿਕਟ ਮਗਰ ਤੇ ਸਾਰੇ ਰਾਹ ਇਹੀ ਸੋਚ ਵਿੱਚ ਰਹਿਣਾ ਕਿ ਬਕਾਇਆ ਲੈਣਾ।ਹਾਸੇ ਵਾਲੀ ਗੱਲ, ਕਈ ਵਾਰ ਲੱਗਣਾ ਜਾਣਕੇ ਲਿਖ ਦਿੰਦਾ ਬਕਾਇਆ। ਪਰ ਇੱਦਾਂ ਨਹੀਂ, ਕਈ ਵਾਰ ਭੁੱਲ ਜਾਓ ਤੇ ਦੇ ਦਿੰਦਾ ਸੀ ਵਾਪਸ ਅਗਲੇ ਦਿਨ।ਲੰਮੇ ਰੂਟ ਦੀ ਬੱਸ ਤੇ ਰੁੱਕਦੀ ਹੀ ਨਹੀਂ ਸੀ। ਜਦ ਨਵੇਂ ਨਵੇਂ ਹਰਭਜਨ ETO ਜਿੱਤੇ ਤੇ ਮੇਰੇ ਪਿੰਡ ਵਾਲੇ ਆਏ ਮੇਰੇ ਕੋਲ, ਮਸਲਾ ਇਹ ਕਿ ਪਿੰਡ ਬਹੁਤੀਆਂ ਬੱਸਾਂ ਨਹੀਂ ਰੁਕਦੀਆਂ। ਮੈਂ ਹੈਰਾਨ ਇੰਨੇ ਸਾਲ ਹੋ ਗਏ ਤੇ ਮਸਲਾ ਓਹੀ। ਮੈਂ ਸਰ ਨੂੰ ਬੇਨਤੀ ਕੀਤੀ, ਬੱਸਾਂ ਰੁਕਣ ਦਾ ਮਸਲਾ ਸੁਲਝ ਗਿਆ।ਅੱਜ ਅੰਮ੍ਰਿਤਸਰ ਤੋਂ ਮੇਰੇ ਟੀਮ ਮੈਂਬਰ, ਕੰਪਨੀ ਦੀ ਲਈ ਹੋਈ ਬੱਸ ਤੇ ਆਉਂਦੇ ਹਨ ਸਾਡੇ ਪਿੰਡ। ਲੋਕਲ ਬੱਸਾਂ ਦੇ ਸਫ਼ਰ ਕੱਦ ਤੁਹਾਨੂੰ ਤਰੱਕੀ ਦੇ ਰਾਹ ਤੇ ਪਾ ਦੇਣ, ਤੁਸੀਂ 2 ਰੁਪਈਏ ਦੇ ਬਕਾਏ ਦੀ ਫ਼ਿਕਰ ਵਿੱਚ ਨਹੀਂ ਅੰਦਾਜ਼ਾ ਲਗਾ ਸਕਦੇ।ਪਰ ਜ਼ਰੂਰ ਸੋਚੋ। ਮੇਰੇ ਤੋਂ ਬਹਿਤਰੀਨ ਹੋਵੇ ਤੁਹਾਡਾ ਭਵਿੱਖ ਇਹ ਅਰਦਾਸ ਹੈ ਮੇਰੀ।… ਤੇ ਬੱਸਾਂ ਵਾਲਿਆਂ ਨੂੰ ਬੇਨਤੀ ਸਾਡੇ ਪਿੰਡ ਸਾਰੀਆਂ ਬੱਸਾਂ ਰੋਕਿਆ ਕਰੋ, ਇੱਥੇ ਬਹੁਤ ਮਨਦੀਪ ਕੌਰ ਟਾਂਗਰਾ ਹੋਣਗੀਆਂ। ਤੁਹਾਡੇ ਸਿਰ ਪੜ੍ਹ ਜਾਣਗੀਆਂ।-ਮਨਦੀਪ ਕੌਰ ਟਾਂਗਰਾ

Facebook Link
17 ਮਾਰਚ 2023

ਮੁਸਕਰਾਹਟਾਂ ਦਾ ਖ਼ਿਆਲ ਰੱਖੋ।ਜੇ ਸੱਚਮੁੱਚ ਅਖੀਰ ਤੁਸੀਂ ਕਿਸੇ ਨੂੰ ਛੱਡਣਾ ਹੀ ਹੈ ਤਾਂ ਠੀਕ ਹੈ ਪਰ ਉਸ ਨੂੰ ਕਦੇ ਵੀ ਆਪਣੇ ਮਤਲਬ ਲਈ ਲਟਕਾ ਕੇ ਨਾ ਰੱਖੋ। ਇੱਕ ਸਾਲ ਬਾਅਦ, ਦੋ, ਤਿੰਨ, ਪੰਜ, ਦੱਸ ਸਾਲ ਬਾਅਦ ਦੱਸ ਦਿਓ। ਮੇਰੀ ਜ਼ਿੰਦਗੀ ਵਾਂਗ, ਗਿਆਰਾਂ ਸਾਲ ਬਾਅਦ ਕਿਸੇ ਨੂੰ ਇਕੱਲੇ ਛੱਡਣਾ ਬਹੁਤ ਹੀ ਦੁੱਖ ਪਹੁੰਚਾਉਂਦਾ ਹੈ।ਕਿਸ ਪਾਸੇ ਜਾਵੇ ਫ਼ਿਰ ਤੋਂ ਤੈਅ ਕਰਨਾ ਕਠਨ ਹੁੰਦਾ। ਕਈ ਵਾਰ ਜ਼ਿੰਦਗੀ ਦੇ ਅਹਿਮ ਫ਼ੈਸਲਿਆਂ ਦੇ ਨੇੜੇ ਹੁੰਦਾ ਹੈ ਇਨਸਾਨ, ਕੰਮ ਦੇ ਸਿਖ਼ਰ ਤੇ ਹੁੰਦਾ ਹੈ, ਸਿਹਤਮੰਦ ਓਨਾ ਨਹੀਂ ਰਹਿੰਦਾ, ਸੁਪਨਿਆਂ ਦੇ ਨੇੜੇ ਹੁੰਦਾ, ਅਹਿਸਾਸਾਂ ਵਿੱਚ ਡੁੱਬਿਆ ਹੁੰਦਾ। ਮਾਂ ਬਾਪ ਬਣਨ ਦੇ ਖ਼ਿਆਲ ਵਿੱਚ ਹੁੰਦਾ। ਘਰ ਦਾ ਇੰਚ ਇੰਚ ਸਜਾਉਣ ਦੇ ਸੁਪਨੇ ਲੈ ਰਿਹਾ ਹੁੰਦਾ ਤੇ ਪਤਾ ਨਹੀਂ ਕੀ ਕੀ। ਐਸੇ ਪੜਾਅ ਤੇ ਪਹੁੰਚਿਆ ਹੁੰਦਾ ਕਿ ਮੁੜ ਤੋਂ ਸ਼ੁਰੂ ਕਰਨ ਦੀ ਕੋਈ ਇੱਛਾ, ਆਸ ਨਹੀਂ ਉਸ ਅੰਦਰ ਜਾਗ ਸਕਦੀ। ਦੁਬਾਰਾ ਵਿਸ਼ਵਾਸ ਨਹੀਂ ਹੋ ਸਕਦਾ।ਸੱਚਮੁੱਚ ਕਈ ਬੱਚੇ Sensitive ਹੁੰਦੇ ਹਨ, ਬੇਸ਼ਰਮ ਨਹੀਂ ਕਿ ਕੋਈ ਪ੍ਰਵਾਹ ਹੀ ਨਹੀਂ। ਇੱਥੇ ਹਜ਼ਾਰਾਂ ਮੁੰਡੇ ਤੇ ਕੁੜੀਆਂ ਹਨ, ਜੋ ਪੈਸੇ ਅਤੇ ਟੌਹਰੀ ਜ਼ਿੰਦਗੀ ਦੇ ਭੁੱਖੇ ਨਹੀਂ, ਸਿਰਫ਼ ਪਿਆਰ, ਨਿਮਰ ਬੋਲ, ਸਤਿਕਾਰ ਅਤੇ ਸੁਪਨਿਆਂ ਵਿੱਚ ਸਾਥ ਦੀ ਆਸ ਹੈ ਉਨ੍ਹਾਂ ਨੂੰ।ਸਾਡੇ ਬਹੁਤ ਸਾਰੇ ਪੰਜਾਬੀ ਹਨ, ਭਾਵੇਂ ਲੱਖ ਉਤਾਰ ਚੜ੍ਹਾਅ ਹੋਣ, ਜਿੰਨ੍ਹਾਂ ਨੇ ਸਦਾ ਸੱਭਿਆਚਾਰ ਸੰਭਾਲ਼ਿਆ ਹੈ ਅਤੇ ਔਰਤ ਨੂੰ, ਧੀ ਨੂੰ, ਨੂੰਹ ਨੂੰ, ਮਾਂ ਨੂੰ, ਭੈਣਾਂ ਨੂੰ ਉੱਚਾ ਅਤੇ ਸੁੱਚਾ ਦਰਜਾ ਦਿੱਤਾ ਹੈ। ਉਹਨਾਂ ਪਰਿਵਾਰਾਂ ਦਾ ਪੰਜਾਬ ਸਦਾ ਕਰਜ਼ਦਾਰ ਰਹੇਗਾ।ਇਹ ਦੁਨੀਆ ਸਿਰਫ਼ ਚੰਗਿਆਈ ਤੇ ਟਿਕੀ ਹੋਈ ਹੈ।- ਮਨਦੀਪ ਕੌਰ ਟਾਂਗਰਾ

Facebook Link
11 ਮਾਰਚ 2023

"ਪੁੱਤਰ ਤੁਸੀਂ ਬਾਹਰ ਜਾਓ, ਅਸੀਂ ਜ਼ਰੂਰੀ ਗੱਲ ਕਰਨੀ ਹੈ" ਮੇਰੇ ਦਫ਼ਤਰ ਵਿੱਚ ਇੱਕ ਪਰਿਵਾਰ ਆਇਆ ਤੇ ਬੱਚਿਆਂ ਨੂੰ ਮੇਰੇ ਦਫ਼ਤਰ ਤੋਂ ਬਾਹਰ ਭੇਜ ਕੇ ਜ਼ਰੂਰੀ ਗੱਲ ਕਰਨਾ ਚਾਹੁੰਦੇ ਸਨ। ਮੈਂ ਸੋਚਿਆ ਮੈਨੂੰ ਕਹਿਣਗੇ, ਬੱਚਿਆਂ ਨੂੰ ਤੁਸੀਂ ਸਮਝਾਓ ਕਿ ਹੋਰ ਵੀ ਮਿਹਨਤ ਕਰਨ ਤੇ ਪੰਜਾਬ ਵਿੱਚ ਨਵੇਕਲਾ ਕੁਝ ਕਰ ਕੇ ਦਿਖਾਉਣ। ਮੇਰੀ ਹੈਰਾਨੀ ਤੇ ਪਰੇਸ਼ਾਨੀ ਦੀ ਕੋਈ ਸੀਮਾ ਨਹੀਂ ਰਹੀ ਜਦ ਉਹ ਮੈਨੂੰ ਕਹਿ ਰਹੇ ਸੀ ਅਸੀਂ ਬਾਹਰ ਜਾਣਾ ਹੈ ਤੇ ਕੋਈ ਕੰਪਿਊਟਰ ਕੋਰਸ ਕਰਨ ਦੀ ਸਲਾਹ ਦਿਓ, ਜੋ ਓਥੇ ਜਾ ਕੇ ਵੀ ਮਦਦ ਹੋ ਜਾਏ। ਜਿਨ੍ਹਾਂ ਦੇ ਬੱਚੇ ਦਸਵੀਂ ਵਿੱਚ ਪੜ੍ਹਦੇ ਨੇ, ਉਹਨਾਂ ਦੇ ਬੱਚੇ ਹੀ ਨਹੀਂ ਉਹ ਤੇ ਅੱਜ ਆਪ ਵੀ ਬਾਹਰ ਜਾਣਾ ਚਾਹੁੰਦੇ ਹਨ।ਇਹ ਬਿਮਾਰੀ ਹੁਣ ਅਗਲੀ ਪੀੜੀ ਵਿੱਚ ਪਹੁੰਚ ਗਈ ਹੈ। ਇਸ ਨਾਲ ਨਜਿੱਠਣਾ ਪੰਜਾਬ ਲਈ ਵੱਡੀ ਚੁਣੌਤੀ ਹੈ। ਸ਼ੁਕਰ ਹੈ ਅਜੇ ਦਾਦਾ ਦਾਦੀ ਤੇ ਨਾਨਾ ਨਾਨੀ ਨਹੀਂ ਕਹਿੰਦੇ ਬਾਹਰ ਜਾਣਾ ਅਸੀਂ। ਪਰ ਉਹ ਵੀ ਦਿਨ ਦੂਰ ਨਹੀਂ। ਕਈ ਪਖੰਡੀਆਂ ਦੇ ਮਗਰ ਲੱਗਾ ਹੈ ਪੰਜਾਬ ਕਿਓਂ ਕਿ ਪੀੜੀਆਂ ਵਹਿਮਾਂ ਭਰਮਾਂ ਦੇ ਘੇਰੇ ਵਿੱਚ ਆ ਗਈਆਂ ਹਨ। ਅੱਜ ਲੱਖ ਗੁਰਬਾਣੀ ਦਾ, ਗੀਤਾ ਦਾ, ਕੁਰਾਨ, ਬਾਈਬਲ ਦਾ ਵਾਸਤਾ ਦੇ ਦਿਓ, ਨਹੀਂ ਰੋਕ ਲੱਗ ਪਾਉਂਦੀ।ਇਸ ਵਿੱਚ ਬੱਚਿਆਂ ਦਾ ਤੇ ਕੋਈ ਕਸੂਰ ਨਹੀਂ। ਜਿਨ੍ਹਾਂ ਦੇ ਅੱਜ ਮਾਂ ਬਾਪ ਬਾਹਰ ਜਾਣਾ ਚਾਹੁੰਦੇ ਹਨ ਇਸ ਵਿੱਚ ਬੱਚਿਆਂ ਨੂੰ ਸਮਝਾ ਸਮਝਾ ਕੇ ਕੀ ਮਿਲੇਗਾ। ਮੈਂ ਇਸ ਗੱਲ ਦਾ ਅਹਿਸਾਸ ਕੀਤਾ ਕਿ ਇਹ ਸਮੱਸਿਆ ਬਹੁਤ ਗਹਿਰੀ ਹੋ ਚੁਕੀ ਹੈ ਅਤੇ ਜੋ ਚੀਜ਼ ਪੀੜੀ ਦਰ ਪੀੜੀ ਵੱਧ ਜਾਏ ਉਸਦਾ ਹੱਲ ਕੱਢਣਾ ਬਹੁਤ ਔਖਾ ਹੈ।ਪੰਜਾਬ ਨੂੰ ਅੱਜ ਲੋੜ ਹੈ, ਮਾਪਿਆਂ ਨੂੰ ਵੀ ਜਾਗਰੂਕ ਕਰਨ ਦੀ। ਮੇਰੀ ਪੰਜਾਬੀ ਸਿਨੇਮਾ ਨੂੰ ਵੀ ਬੇਨਤੀ ਹੈ "Reverse Migration" ਦੇ ਵਿਸ਼ੇ ਤੇ ਵੱਧ ਤੋਂ ਵੱਧ ਫ਼ਿਲਮਾਂ ਬਣਾਉਣ। ਸਰਕਾਰ ਐਸੀਆਂ ਫ਼ਿਲਮਾਂ ਨੂੰ ਖ਼ਾਸ ਸਬਸਿਡੀ ਦੇਵੇ। ਲੇਖਕ ਇਸ ਵਿਸ਼ੇ ਤੇ ਆਪਣਾ ਯੋਗਦਾਨ ਪਾਉਣ। ਮੀਡਿਆ ਪਹਿਲਾਂ ਹੀ ਇਸ ਵਿਸ਼ੇ ਤੇ ਕੰਮ ਕਰਦਾ ਜਾਪਦਾ ਹੈ, ਅਤੇ ਮੈਂ ਗੁਜ਼ਾਰਿਸ਼ ਕਰਾਂਗੀ ਅਸੀਂ ਪੁਰ-ਜ਼ੋਰ ਮਿਹਨਤ ਕਰੀਏ ਅਤੇ ਪੰਜਾਬੀਆਂ ਨੂੰ ਸਮਝਾਇਏ ਕਿ ਅਸੀਂ ਇਸ ਧਰਤੀ ਦੇ ਪੱਕੇ PR ਹਾਂ। ਸਾਨੂੰ ਇਸ ਧਰਤੀ ਤੇ ਹੀ ਜੜ੍ਹਾਂ ਮਜ਼ਬੂਤ ਕਰ, ਸਾਰੀ ਦੁਨੀਆਂ ਨੂੰ ਛਾਂ ਦੇਣੀ ਹੈ।- ਮਨਦੀਪ ਕੌਰ ਟਾਂਗਰਾ

Facebook Link
10 ਮਾਰਚ 2023

ਕਈ ਮੇਰੇ ਨਾਲ ਲੜਾਈ ਕਰਦੇ ਹਨ। ਲੋੜ ਹੀ ਨਹੀਂ ਹੈ। ਜੋ ਮਰਜ਼ੀ ਕਰੋ। ਮੈਂ ਵੀ ਤੇ ਆਪਣੀ ਮਰਜ਼ੀ ਕਰ ਰਹੀ ਹਾਂ। “Reverse Migration” ਦੀ ਗੱਲ ਕਰਦੀ ਤੇ ਕਹਿੰਦੇ ਹਨ ਇਹ ਸਾਰੀ ਧਰਤੀ ਰੱਬ ਨੇ ਬਣਾਈ ਹੈ। ਬੰਦਾ ਕਿਤੇ ਵੀ ਰਹਿ ਸਕਦਾ ਹੈ। ਇਹ ਧਰਤੀ ਇੱਕ ਹੈ।ਇਹ ਸਰਹੱਦਾਂ, ਜਾਤਾਂ ਪਾਤਾਂ, ਦੇਸ਼ ਵਿਦੇਸ਼, ਚੰਗਾ ਮਾੜਾ - ਇਹ ਸਭ ਖ਼ਿਤਾਬ ਤੇ ਬੰਦੇ ਨੇ ਦਿੱਤੇ ਹਨ। ਆਪੇ ਸਰਹੱਦਾਂ ਬਣਾ ਅੱਜ ਆਪ ਹੀ ਫਸਿਆ ਹੈ ਇਨਸਾਨ। ਮੇਰਾ ਕਹਿਣਾ ਹੈ ਜੇ ਬੰਦੇ ਨੇ ਸਰਹੱਦਾਂ ਨਾ ਬਣਾਈਆਂ ਹੁੰਦੀਆਂ ਤੇ ਇੰਨੀਆਂ ਸਮੱਸਿਆਵਾਂ ਤੱਕ ਪਹੁੰਚਦੇ ਹੀ ਨਾ ਅਸੀਂ।ਅੱਜ ਲੋੜ ਹੈ ਉਸ ਧਰਤੀ ਨੂੰ ਵੀ ਵਾਪਸ ਦੇਣ ਦੀ ਜਿਸ ਨੇ ਸਾਨੂੰ ਸਿੰਝਿਆ ਅਤੇ ਪਾਲਿਆ ਹੈ। ਕੁਦਰਤੀ ਸਰੋਤ ਅਸੀਂ ਪੰਜਾਬ ਦੇ ਵਰਤ ਕੇ, ਇੱਥੋਂ ਦੇ ਸਕੂਲਾਂ ਵਿੱਚ ਪੜ੍ਹ ਕੇ, ਇਸ ਧਰਤੀ ਦਾ ਖਾ ਕੇ, ਆਰਥਿਕ ਮਦਦ ਅਸੀਂ ਚੰਗੇ ਭਲੇ ਦੇਸ਼ਾਂ ਦੀ ਕਰਨਾ ਚਾਹੁੰਦੇ ਹਾਂ। ਆਪਣੀ ਸਾਰੀ ਊਰਜਾ, ਮਿਹਨਤ ਤਪੱਸਿਆ ਕਰਨ ਵਾਲੀ ਉਮਰ ਵਿੱਚ ਅਸੀਂ ਵਿਕਸਿਤ ਦੇਸ਼ਾਂ ਦੀ ਤਰੱਕੀ ਕਰਨਾ ਚਾਹੁੰਦੇ ਹਾਂ।ਜਿਵੇਂ ਗਮਲੇ ਵਿੱਚ ਪਾਲਿਆ ਪੋਸਿਆ, ਉਗਾਇਆ ਪੌਦਾ, ਜਦ ਧਰਤੀ ਵਿੱਚ ਲਾਇਆ ਤੇ ਕਿਤੇ ਹੋਰ ਲਗਾ ਦਿੱਤਾ। ਜਿਸ ਨੇ ਉਸ ਦੀ ਸੇਵਾ ਕੀਤੀ ਉਸ ਨੂੰ ਕੋਈ ਫ਼ਲ ਨਹੀਂ। ਜਿਵੇਂ ਮਾਂ ਦਾ ਦੁੱਧ ਪੀ ਕੇ, ਵੱਡੇ ਹੋ ਉਸ ਨੂੰ ਛੱਡ ਕੇ ਕਿਸੇ ਹੋਰ ਦੀ ਸੇਵਾ ਕਰਨਾ ਤੇ ਕਹਿਣਾ ਇਹ ਵੀ ਸੇਵਾ ਹੀ ਹੈ।ਪੰਜਾਬੀ ਹਰ ਦੇਸ਼ ਵਿੱਚ ਹਨ, ਸਾਨੂੰ ਇਸ ਤੇ ਮਾਣ ਹੈ। ਪਰ ਪੰਜਾਬ ਤੋਂ ਬਾਹਰ, ਦੁਨੀਆਂ ਵਿੱਚ ਰਹਿੰਦੇ ਹਰ ਪੰਜਾਬੀ ਦਾ ਇੱਕ ਘਰ ਪੰਜਾਬ ਵੀ ਚਾਹੀਦਾ ਅਤੇ ਕਾਰੋਬਾਰ ਵੀ ਜੋ ਪੰਜਾਬ ਨੂੰ ਆਰਥਿਕ ਪੱਖੋਂ ਮਜ਼ਬੂਤ ਕਰੇ ਤੇ ਇਹ ਪੰਜਾਬੀਆਂ ਦਾ ਪੰਜਾਬ ਬਣਿਆ ਰਹੇ। ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀ, ਇਸ ਧਰਤੀ ਤੇ ਰਹਿ ਕੇ ਦੇਸ਼ ਵਿਦੇਸ਼ ਕਾਰੋਬਾਰ ਕਰਨ ਦਾ ਜਨੂੰਨ ਪੈਦਾ ਕਰਨ। ਦੁਨੀਆਂ ਘੁੰਮਣ।ਪੰਜਾਬ ਨੂੰ ਸਿਰਫ਼ ਪੈਸਿਆਂ ਦੀ ਨਹੀਂ ਲੋੜ । ਪੰਜਾਬ ਨੂੰ ਅੱਜ ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀਆਂ ਦੀ ਲੋੜ ਹੈ। ਸਰਕਾਰ ਨੂੰ ਬਾਹਰ ਦੇ ਰਾਜਾਂ ਦੀ ਬਜਾਏ, ਪੰਜਾਬੀਆਂ ਦੀ ਸੋਚ ਨੂੰ ਕਾਰੋਬਾਰੀ ਰੂਪ ਦੇਣ ਤੇ ਜ਼ੋਰ ਲਾਉਣਾ ਚਾਹੀਦਾ ਹੈ।ਪੰਜਾਬ ਨੂੰ ਲੋੜ ਹੈ ਛੋਟੇ ਛੋਟੇ ਕਾਰੋਬਾਰੀਆਂ ਦੀ ਆਰਥਿਕ ਮਦਦ ਦੀ, ਮਸ਼ਹੂਰੀ ਦੀ, ਤੇ ਹਰ ਨੀਤੀ ਵਿੱਚ ਪੰਜਾਬੀਆਂ ਨੂੰ ਅਹਿਮੀਅਤ ਦੀ। “Made in Punjab” ਮੁਹਿੰਮ ਦੀ।

Facebook Link
08 ਮਾਰਚ 2023

ਔਰਤ ਦਿਵਸ ਤੇ ਵਿਸ਼ੇਸ਼ ~ ਮਨਦੀਪ“ਉਸ ਕਿਸਮ ਦੀ ਔਰਤ ਬਣੋ ਕੀ ਜਦੋਂ ਤੁਸੀਂ ਕੁਝ ਕਹੋ ਤੇ ਤੁਹਾਡੇ ਹਾਵ - ਭਾਵ ਅਤੇ ਤੁਹਾਡੇ ਲਫ਼ਜ਼ ਤੁਹਾਡੀ ਇਮਾਨਦਾਰੀ ਨੂੰ ਦਰਸਾਉਣ" ਜ਼ਿੰਦਗੀ ਵਿੱਚ ਸਦਾ ਭਰੋਸੇਮੰਦ ਅਤੇ ਮਜਬੂਤ ਰਹਿਣ ਲਈ ਪਹਿਲਾ ਅਭਿਆਸ ਜ਼ਰੂਰੀ ਹੈ ਸਦਾ ਸੱਚੇ ਰਹਿਣਾ। ਤੁਹਾਡਾ ਹਰ ਪੱਖ ਵਿਚ ਇਮਾਨਦਾਰ ਰਹਿਣਾ ਤੁਹਾਨੂੰ ਇਹ ਮਹਿਸੂਸ ਕਰਵਾਉਂਦਾ ਹੈ ਕੀ ਤੁਹਾਡੇ ਕੋਲ ਮੁਸ਼ਕਿਲਾਂ ਨਾਲ ਜੂਝਣ ਦੀ ਸ਼ਕਤੀ ਹੈ ਅਤੇ ਤੁਸੀ ਜ਼ਿੰਦਗੀ ਦਾ ਹਰ ਚੁਣੌਤੀ ਭਰਿਆ ਪੜਾਅ ਸਫ਼ਲਤਾਪੂਰਵਕ ਜਿੱਤ ਸਕਦੇ ਹੋ। ਇਮਾਨਦਾਰੀ ਦਾ ਅਭਿਆਸ ਕਰੋ!"ਉਸ ਕਿਸਮ ਦੀ ਔਰਤ ਬਣੋ ਜੋ ਕਿਸੇ ਹੀਰਿਆਂ ਦੀ ਗ਼ੁਲਾਮ ਨਾ ਹੋਵੇ ਬਲਕਿ ਖੁਦ ਇਕ ਹੀਰਾ ਹੋਵੇ, ਤੇ ਜਿਸ ਨੂੰ ਤੋੜਨ ਲਈ ਇਸ ਦੁਨੀਆਂ ਤੇ ਅਜੇ ਤੱਕ ਕੋਈ ਪੈਦਾ ਨਾ ਹੋਇਆ ਹੋਵੇ" ਔਰਤਾਂ ਹਿੰਮਤੀ ਬਣਨ। ਮੁਸ਼ਕਿਲ ਤੋਂ ਵੀ ਮੁਸ਼ਕਿਲ ਸਮਿਆਂ ਵਿੱਚ ਭਾਵੇਂ ਅਸੀਂ ਟੁੱਟ ਕੇ ਚੂਰ ਕਿਉਂ ਨਾ ਹੋ ਜਾਈਏ ਫਿਰ ਵੀ ਸਾਡੇ ਕੋਲ ਅੱਗੇ ਵਧਣ ਦੀ ਸ਼ਕਤੀ ਹੈ। ਸਮਾਨੰਤਰ ਰਹਿਣ ਦਾ, ਹਰ ਵਾਰ ਅੱਗੇ ਵਧਣ ਦਾ ਅਭਿਆਸ ਕਰੋ!“ਉਸ ਕਿਸਮ ਦੀ ਔਰਤ ਬਣੋ, ਜੋ ਪੈਸੇ ਲਈ ਬਾਪ, ਪਤੀ, ਭਰਾ ਤੇ ਵੀ ਨਿਰਭਰ ਨਾ ਹੋਵੇ ਬਲਕਿ ਉਹਨਾਂ ਦੀ ਅਤੇ ਹੋਰਨਾਂ ਦੀ ਮਾਲੀ ਸਹਾਇਤਾ ਕਰਨ ਦੇ ਕਾਬਿਲ ਬਣੇ। ਔਰਤਾਂ ਨੌਕਰੀ ਜਾਂ ਖੁੱਦ ਦਾ ਕਾਰੋਬਾਰ ਕਰ ਆਪਣੇ ਪੈਰਾਂ ਤੇ ਖਲੋਣ। ਖਾਸ ਕਰ, ਕਿਸੇ ਅਣਜਾਣ ਤੋਂ ਪੈਸਿਆਂ ਦੀ ਮਦਦ ਲੈ ਕਦੇ ਨੀਵੀਆਂ ਨਾ ਹੋਣ। ਕਿਰਤ ਕਰਨ ਦਾ, ਬੱਚਤ ਕਰਨ ਦਾ ਅਭਿਆਸ ਕਰੋ।"ਉਸ ਕਿਸਮ ਦੀ ਔਰਤ ਬਣੋ ਜੋ ਹੱਠੀ ਹੈ - ਸਥਿਰ ਹੈ - ਦਰਿੜ੍ਹ ਹੈ - ਮਜ਼ਬੂਤ ਹੈ! ਜਦੋਂ ਸਾਰੇ ਦਰਵਾਜ਼ੇ ਬੰਦ ਹੋ ਜਾਣ ਅਤੇ ਤੁਹਾਡੇ ਕਰੀਬੀ ਵੀ ਨਾਂਹ ਕਹਿ ਦੇਣ, ਓਦੋਂ ਹਾਂ ਕਹਿਣਾ ਸਿੱਖੋ! ਜੁਝਾਰੂ ਬਣੋ! ਸਾਹਸ ਕਦੀ ਵੀ ਵਿਅਰਥ ਨਹੀਂ ਜਾਂਦਾ, ਅਸੀਂ ਸਬਰ ਨਾਲ ਵਡਭਾਗੀ ਬਣਦੇ ਹਾਂ - ਸਾਨੂੰ ਮੁਸ਼ਕਿਲ ਸਮਿਆਂ ਵਿੱਚ ਸਬਰ ਸੰਤੋਖ ਨਾਲ ਜਿਊਣਾ ਚਾਹੀਦਾ ਹੈ। ਸਮਾਂ ਕਦੀ ਵੀ ਇੱਕੋ ਜਿਹਾ ਨਹੀਂ ਰਹਿੰਦਾ, ਇਹ ਇਕ ਵਿਆਪਕ ਸੱਚਾਈ ਹੈ। ਹਮੇਸ਼ਾ ਅਜਿੱਤ ਰਹੋ - ਮਿਹਨਤ ਕਰਨ ਦਾ ਅਭਿਆਸ ਕਰੋ!“ਉਸ ਕਿਸਮ ਦੀ ਔਰਤ ਬਣੋ ਜੋ ਸੁੰਦਰਤਾ ਤੇ ਨਹੀਂ ਆਪਣੀ ਕਾਬਲਿਅਤ ਤੇ ਵਿਸ਼ਵਾਸ ਕਰਦੀ ਹੈ। ਆਪਣੀ ਪੜ੍ਹਾਈ, ਆਪਣੇ ਹੁਨਰ ਨੂੰ ਗਹਿਣਾ ਮੰਨਦੀ ਹੈ ਅਤੇ ਆਪਣੇ ਹੁਨਰ ਦੀ ਇੱਜ਼ਤ ਕਰਦੀ ਹੈ ਅਤੇ ਨਿਰੰਤਰ ਉਸਨੂੰ ਨਿਖਾਰਦੀ ਹੈ। ਕੱਪੜਿਆਂ ਗਹਿਣਿਆਂ ਦੇ ਨਹੀਂ, ਗੁਣਾਂ ਦੇ ਭਰਭੂਰ ਬਣੋ!"ਉਸ ਕਿਸਮ ਦੀ ਔਰਤ ਬਣੋ, ਜੋ ਆਪਣੇ ਲਈ ਖਲੋਵੇ, ਦੂਜਿਆਂ ਲਈ ਖਲੋਵੇ, ਪੂਰੀ ਦੁਨੀਆਂ ਲਈ, ਪੂਰੇ ਸੰਸਾਰ ਲਈ, ਜੋ ਕਿਸੇ ਚੰਗਿਆਈ ਲਈ ਖਲੋਵੇ, ਹਰ ਵਾਰ ਸਹੀ ਲਈ ਖਲੋਵੇ" ਸਾਰੀਆਂ ਔਕੜਾਂ ਦੇ ਵਿਰੁੱਧ ਜਾਓ। ਆਪਣੀ ਜੰਗ ਆਪਣੇ ਦਮ ਤੇ ਆਪਣੀ ਪੂਰੀ ਇਮਾਨਦਾਰੀ ਨਾਲ ਲੜਨ ਲਈ ਤੱਤਪਰ ਰਹੋ। ਆਪਣੇ ਸਫਰ ਲਈ ਬੇਹੱਦ ਸਮਰੱਥਾ ਇਕੱਠੀ ਕਰੋ ਜੋ ਤੁਹਾਨੂੰ ਹਰ ਵਾਰ ਮਜ਼ਬੂਤ ਬਣਾ ਦੇਵੇ! ਹਾਰ ਨਾ ਮੰਨਣ ਦਾ ਅਭਿਆਸ ਕਰੋ!"ਉਸ ਕਿਸਮ ਦੀ ਔਰਤ ਬਣੋ, ਜੋ ਦਇਆ ਭਰਪੂਰ ਹੋਵੇ ਅਤੇ ਜ਼ਿੰਦਗੀ ਜਿਊਣ ਦੀ ਚਾਹ ਰੱਖੇ" ਉਹ ਜਿਸ ਕੋਲ ਵਿਸ਼ਵ ਨੂੰ ਸੱਚਮੁੱਚ ਇੱਕ ਬਿਹਤਰ ਸਥਾਨ ਬਣਾਉਣ ਦੀ ਸ਼ਕਤੀ ਹੋਵੇ, ਜ਼ਿਆਦਾ ਸ਼ਾਂਤਮਈ ਅਤੇ ਜ਼ਿਆਦਾ ਨਿਮਰ ਬਣਾਉਣ ਦੀ ਸ਼ਕਤੀ ਹੋਵੇ। ਵਫ਼ਾਦਾਰ ਬਣੋ, ਸਾਹਸੀ ਬਣੋ, ਸਹਾਇਕ ਬਣੋ, ਅਤੇ ਖੁਸ਼ੀ ਨਾਲ ਜੀਵਨ ਬਤੀਤ ਕਰੋ - ਖੁਸ਼ੀਆਂ ਵੰਡੋਂ। ਤੁਸੀਂ ਔਰਤ ਹੋ ਇਸ ਨੂੰ ਸਵੀਕਾਰ ਕਰੋ ਤੇ ਮਾਣ ਮਹਿਸੂਸ ਕਰੋ। ਰੱਬ ਦਾ ਸ਼ੁਕਰਾਨਾ ਕਰੋ। - ਮਨਦੀਪ

Facebook Link
07 ਮਾਰਚ 2023

ਮੇਰੇ ਪਿਤਾ ਰੱਬ ਦਾ ਹੀ ਰੂਪ ਨੇ। ਵੱਡੀਆਂ ਵੱਡੀਆਂ ਸੱਟਾਂ ਤੇ ਅੱਥਰੂ ਨਹੀਂ ਕੇਰਦੇ ਵੇਖੇ, ਪਰ ਮੇਰੇ ਹੰਝੂਆਂ ਅੱਗੇ ਮੇਰੇ ਪਿਤਾ ਦਾ ਕੋਈ ਜ਼ੋਰ ਨਹੀਂ ਚੱਲਦਾ। ਜਦ ਮੈਂ ਇਹ ਦੱਸਦੀ ਹਾਂ ਕਿ ਮੇਰੇ ਪਾਪਾ ਨੇ ਮੈਨੂੰ ਕਦੇ ਨਹੀਂ ਗ਼ੁੱਸਾ ਕੀਤਾ, ਕਦੇ ਮੇਰਾ ਦਿਲ ਨਹੀਂ ਦੁਖਾਇਆ ਤੇ ਯਕੀਨ ਕਰਨਾ ਔਖਾ ਪਰ ਸੱਚ ਹੈ। ਮੇਰੇ ਪਾਪਾ ਮੇਰੀ ਬਹੁਤ ਇੱਜ਼ਤ ਕਰਦੇ ਤੇ ਮੈਨੂੰ ਅਤਿਅੰਤ ਪਿਆਰ ਕਰਦੇ ਹਨ।ਸਾਰੇ ਮਹਿਮਾਨ ਉਹਨਾਂ ਨੂੰ ਸਾਡੀ ਚੱਕੀ ਤੇ ਮਿਲ ਕੇ ਜਾਂਦੇ ਹਨ, ਉਹਨਾਂ ਨੂੰ ਬਹੁਤ ਖੁਸ਼ੀ ਹੁੰਦੀ ਹੈ। ਇਹ ਖੁਸ਼ੀ ਮੈਂ ਪੈਸਿਆਂ ਨਾਲ ਵੀ ਨਹੀਂ ਲੈ ਸਕਦੀ।ਕਦੇ ਕਦੇ ਸੋਚਦੀ ਮੈਨੂੰ ਪੜ੍ਹਾਉਂਦੇ ਕਿਤੇ ਉਹ ਹਾਰ ਮਨ ਲੈੰਦੇ ਤੇ ਅੱਜ ਮੈਂ ਤੁਹਾਡੇ ਤੱਕ ਵੀ ਕਦੇ ਨਾ ਪਹੁੰਚਦੀ। ਇਸੇ ਲਈ ਮੈਂ ਕਦੇ ਨਾ ਹਾਰ ਮੰਨਣ ਦਾ ਦ੍ਰਿੜ ਇਰਾਦਾ ਕੀਤਾ ਹੈ। ਪਤਾ ਨਹੀਂ ਕਿੱਥੇ ਕਿੱਥੇ ਕੌਣ ਕੌਣ ਉਹਸ਼ਾਹ ਦੀ ਉਡੀਕ ਕਰ ਰਿਹਾ ਹੈ।ਤੁਹਾਡੀ - ਮਨਦੀਪ ਕੌਰ ਟਾਂਗਰਾ

Facebook Link
6 ਮਾਰਚ 2023

ਮੇਰੇ ਕਹਿਣ ਤੇ ਵੀ, ਮੇਰਾ ਵੀਜ਼ਾ ਨਹੀਂ ਲਗਵਾਇਆ ਅੱਗੋਂ, ਜਦ ਉਸ ਦਾ ਮਨ ਬਣ ਗਿਆ ਕਿ ਹੁਣ ਨਹੀਂ ਰਹਿਣਾ ਇਕੱਠੇ। ਕਾਰੋਬਾਰ ਦੀਆਂ ਫ਼ਿਕਰਾਂ ਸਿਖਰ ਤੇ ਸਨ, ਤੇ ਸ਼ਾਇਦ ਉਸ ਨੂੰ ਇਹ ਕਾਰੋਬਾਰ ਦੀ ਜੱਦੋ-ਜਹਿਦ ਤੋਂ, ਮੇਰੇ ਫ਼ੈਸਲਿਆਂ ਤੋਂ ਅਤੇ ਮੇਰੇ ਤੋਂ ਨਫ਼ਰਤ ਹੀ ਹੋਈ ਜਾ ਰਹੀ ਸੀ।ਮੇਰੇ ਦਿਨ ਬਹੁਤ ਔਖੇ ਸਨ, ਕਰੋਨਾ ਨੇ ਮੇਰਾ ਤੇ ਕਾਰੋਬਾਰ ਦਾ ਲੱਕ ਤੋੜ ਦਿੱਤਾ ਸੀ। ਮੇਰੇ ਕੋਲ ਖੁੱਲ੍ਹੇ ਪੈਸੇ ਹੁੰਦੇ ਤੇ ਮੈਂ ਲੱਖ ਕੋਸ਼ਿਸ਼ਾਂ ਕਰਦੀ ਕਿਸੇ ਤਰੀਕੇ ਵੀਜ਼ਾ ਲੱਗ ਜਾਣ ਦੀਆਂ। ਪਰ ਮੈਂ ਸੋਚਿਆ ਵੀ ਨਹੀਂ, ਕਿਸੇ ਨਾਲ ਗੱਲ ਵੀ ਨਹੀਂ ਕੀਤੀ। ਹੋਰ ਵੀ ਔਖੇ ਹੋਣ ਦੀ ਮੇਰੇ ਵਿੱਚ ਕੋਈ ਗੁੰਜਾਇਸ਼ ਨਹੀਂ ਸੀ। ਤਕਰੀਬਨ 60-70 ਪਰਿਵਾਰਾਂ ਦੀ ਰੋਟੀ ਚੱਲਦੀ ਸੀ ਸਾਡੇ ਕਾਰੋਬਾਰ ਤੋਂ।ਦਿਨ ਬਹਿਤਰ ਹਨ, ਮੁਸ਼ਕਲਾਂ ਘਟੀਆਂ ਤੇ ਨਹੀਂ ਪਰ ਇਹਨਾਂ ਨਾਲ ਰਹਿਣ ਦਾ ਵੱਲ ਆ ਗਿਆ ਹੈ ਮੈਨੂੰ। ਅਸੀਂ ਦਿਨੋ-ਦਿਨ ਤਰੱਕੀ ਕਰ ਰਹੇ ਹਾਂ।ਪਰ ਇੱਕ ਦਿਨ ਅਮਰੀਕਾ ਦੀ ਧਰਤੀ ਤੇ ਆਪਣੇ ਬੱਲ ਤੇ ਪੈਰ ਧਰਾਂਗੀ, ਇੱਕ ਦਫ਼ਤਰ ਵੀ ਖੋਲ੍ਹਾਂਗੀ - ਜਿਸ ਦਾ Headoffice ਹੋਵੇਗਾ “ਪੰਜਾਬ”।ਜ਼ਿੰਦਗੀ ਦੇ ਸਭ ਤੋਂ ਦੁੱਖਦਾਈ ਅਸਹਿ ਪਲ, ਸਭ ਤੋਂ ਵੱਡੇ ਸੁਪਨੇ ਨੂੰ ਜਨਮ ਦਿੰਦੇ ਹਨ।- ਮਨਦੀਪ

Facebook Link
5 ਮਾਰਚ 2023

ਮੇਰਾ ਸੁਪਨਾ ਹੈ, ਅਗਲੇ ਪੰਜ ਸਾਲਾਂ ਵਿੱਚ, ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੇਰੀ ਇੱਕ 100 ਦੀ ਟੀਮ ਦੀ IT ਕੰਪਨੀ ਹੋਵੇ। ਮੈਂ ਹਰ ਜ਼ਿਲ੍ਹੇ ਦੇ ਪਰਿਵਾਰਾਂ ਨੂੰ ਮਿਲਦੀ ਰਹਾਂ। ਮਿਲ ਸਕਾਂ ਗੱਲ ਕਰ ਸਕਾਂ। ਨੌਜਵਾਨਾਂ ਲਈ ਰਾਹ ਦਸੇਰਾ ਬਣ ਸਕਾਂ। ਆਪਣੇ ਕਾਰੋਬਾਰੀ ਮਾਡਲ ਨੂੰ ਦੂਜੇ ਜ਼ਿਲ੍ਹਿਆਂ ਵਿੱਚ ਕਾਪੀ ਕਰ ਕੇ ਦਿਖਾਵਾਂ। ਲੋਕ ਮੈਨੂੰ ਅਸਾਨੀ ਨਾਲ ਮਿਲ ਸਕਣ। ਮੇਰੀ ਕੰਪਨੀ ਪੰਜਾਬ ਦੇ ਕੋਨੇ ਕੋਨੇ ਵਿੱਚ ਬੈਠੇ ਪੰਜਾਬੀਆਂ ਦਾ ਮੈਨੂੰ ਮਿਲਣ ਦਾ ਜ਼ਰੀਆ ਬਣੇ।ਮੇਰੇ ਹਮਸਫ਼ਰ ਦੇ ਮੈਨੂੰ ਸਦਾ ਲਈ ਇਕੱਲੀ ਛੱਡ ਕੇ ਅਮਰੀਕਾ ਰਹਿਣ ਦੇ ਫ਼ੈਸਲੇ ਤੋਂ ਮੈਂ ਸਿੱਖਿਆ ਕਿ ਕਿਰਤ ਕਰਨਾ ਬੰਦੇ ਤੇ ਨਹੀਂ ਟਿਕਿਆ ਹੁੰਦਾ। ਇਮਾਨਦਾਰ ਰਹਿਣਾ, ਕਿਰਤ ਕਰਨਾ, ਕਾਰੋਬਾਰ ਕਰਨਾ ਤੁਹਾਡੀ ਸੋਚ ਤੇ ਟਿਕਿਆ ਹੁੰਦਾ ਹੈ।ਮੇਰੀ ਮਿਹਨਤ ਆਉਣ ਵਾਲੇ ਸਮੇਂ ਵਿੱਚ 100 ਗੁਣਾਂ ਵੱਧ ਹੋਵੇਗੀ। ਮੈਂ ਮੰਨਦੀ ਹਾਂ, ਸਾਰਾ ਪੰਜਾਬ ਅਤੇ ਹਰ ਪੰਜਾਬੀ ਮੇਰਾ ਪਰਿਵਾਰ ਹੈ। ਦੇਖਿਆ ਤੇ ਰੱਬ ਨੂੰ ਵੀ ਨਹੀਂ ਮੈਂ, ਪਰ ਮੰਨਦੀ ਹਾਂ। ਇਸੇ ਤਰ੍ਹਾਂ ਮੈਂ ਤੁਹਾਨੂੰ ਬਿਨ੍ਹਾਂ ਦੇਖੇ ਪਰਿਵਾਰ ਮੰਨਦੀ ਹਾਂ। ਮੈਨੂੰ ਮਹਿਸੂਸ ਹੁੰਦਾ ਹੈ ਮੈਂ ਸੱਚਮੁੱਚ ਪੰਜਾਬ ਦੀ, ਪੰਜਾਬ ਦੇ ਪਿੰਡਾਂ ਦੀ ਧੀ ਹਾਂ। ਮੈਨੂੰ ਪਿਆਰ ਦੀ, ਸਤਿਕਾਰ ਦੀ ਕੋਈ ਕਮੀ ਨਹੀਂ ਹੈ। ਸਭ ਚੜ੍ਹਦੀ ਕਲਾ ਵਿੱਚ ਸੀ, ਹੈ ਅਤੇ ਸਦਾ ਰਹੇਗਾ। ਕੰਡੇ ਚੁੱਭਦੇ ਰਹਿਣਗੇ, ਫੁੱਲ ਖਿੜ੍ਹਿਆ ਰਹੇਗਾ।ਸ਼ੁਕਰੀਆ - ਤੁਹਾਡੀ ਮਨਦੀਪ

Facebook Link
25 ਫਰਵਰੀ 2023

ਵੱਡਾ ਟੀਚਾ ਲੈ ਕੇ ਵਿਸ਼ਾਲ ਸੁਪਨੇ ਲਏ ਜਾਂਦੇ ਹਨ। ਵੱਡੇ ਵੱਡੇ ਸੁਪਨੇ ਤੇ ਜੋਸ਼ੀਲੇ ਖੰਭ। ਉਸ ਅਸਮਾਨ ਵਿੱਚ ਉੱਡਦੇ ਉੱਡਦੇ ਖੁਸ਼ ਵੀ ਹੋਈਦਾ, ਰੱਬਾ ਮੈਂ ਕਿੰਨੀ ਨੇੜੇ ਤੇਰੇ .. ਮੈਨੂੰ ਜੋਸ਼ੀਲੇ ਖੰਭ ਬਖ਼ਸ਼ੇ ਹਨ।ਕਈ ਵਾਰ ਜ਼ਿੰਦਗੀ ਵਿੱਚ ਐਸਾ ਕੁੱਝ ਹੋ ਜਾਂਦਾ ਹੈ, ਜੋ ਕਦੇ ਸਾਡੀ ਕਲਪਨਾ ਵਿੱਚ ਵੀ ਨਹੀਂ ਹੁੰਦਾ। ਮੇਰੀ ਕਲਪਨਾ ਵਿੱਚ ਕਦੇ ਵੀ ਨਹੀਂ ਸੀ ਕਿ ਉੱਡਦੇ ਉੱਡਦੇ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਜਾਈਦਾ। ਇਹ ਮੰਜ਼ਲਾਂ ਜ਼ਰੂਰੀ ਨਹੀਂ ਖੰਭਾਂ ਸਿਰ ਤੇ ਸਰ ਕਰਨੀਆਂ ਨੇ, ਪਹਾੜਾਂ ਦੀਆਂ ਚੋਟੀਆਂ ਛੋਟੇ- ਛੋਟੇ ਕਦਮਾਂ ਨਾਲ ਵੀ ਸਰ ਹੋ ਜਾਂਦੀਆਂ ਹਨ।ਇਹ ਖੰਭ ਨੋਚ ਖਾਣ ਵਾਲੇ ਲੋਕ, ਤੁਹਾਨੂੰ ਧੋਖਾ ਦੇਣ ਵਾਲੇ ਲੋਕ, ਝੂਠ ਬੋਲਣ ਵਾਲੇ ਲੋਕ ਅਸਲ ਵਿੱਚ ਨਾਸਤਿਕ ਲੋਕ ਹਨ। ਰੱਬ ਨੂੰ ਮੰਨਣ ਵਾਲੇ ਨੂੰ ਤੇ ਪਤਾ ਹੈ, ਖੰਭ ਪਰਤ ਆਉਣੇ ਹਨ… ਉਡਾਰੀ ਹੋਰ ਉੱਚੀ ਹੋ ਜਾਣੀ ਹੈ… ਜੋਸ਼ੀਲੇ ਖੰਭ!ਜ਼ਿੰਦਾ-ਦਿਲ - ਮਨਦੀਪ

Facebook Link
18 ਫਰਵਰੀ 2023

ਮੈਨੂੰ ਖੁਸ਼ੀ ਹੁੰਦੀ ਹੈ ਆਪਣੇ ਪਿਤਾ ਜੀ ਨੂੰ ਖ਼ਾਸ ਮਹਿਮਾਨਾਂ ਨਾਲ ਮਿਲਵਾ ਕੇ। ਮੇਰੇ ਪਿਤਾ ਨੇ ਹੀ ਮੇਰੇ ਵਿੱਚ ਇਮਾਨਦਾਰੀ ਅਤੇ ਜੀਅ ਜਾਨ ਨਾਲ ਮਿਹਨਤ ਕਰਨ ਦਾ ਜਜ਼ਬਾ ਪੈਦਾ ਕੀਤਾ ਹੈ।ਮੇਰੇ ਹਮਸਫ਼ਰ ਦੇ ਸਾਥ ਛੱਡਣ ਨੇ ਭਾਵੇਂ ਮੈਨੂੰ ਕਦੇ ਨਾ ਹੰਝੂ ਸੁੱਕਣ ਵਾਲਾ ਗਹਿਰਾ ਸਦਮਾ ਦਿੱਤਾ ਹੈ ਪਰ ਦੁਨੀਆਂ ਦੀਆਂ ਖੂਬਸੂਰਤ ਮੁਸਕਰਾਹਟਾਂ ਅਤੇ ਸੁਕੂਨ ਨਾਲ ਭਰੇ ਪਲ ਵੀ ਮੇਰੇ ਹਿੱਸੇ ਆਏ ਹਨ।ਮਿਸ ਇੰਗਲੈਂਡ - ਜੈਸਿਕਾ ਐਸ਼ਲੇ ਦਾ ਸਾਡੇ ਪਿੰਡ ਟਾਂਗਰਾ ਆਉਣਾ, ਮੇਰੇ ਮਾਤਾ, ਪਿਤਾ, ਭਰਾ ਨੂੰ ਮਿਲਣਾ ਤੇ ਮੇਰੇ ਕੰਮ ਦੀ ਜੰਮ ਕੇ ਤਾਰੀਫ ਕਰਨਾ ਬਹੁਤ ਭਾਵੁਕ ਹੈ।ਮੈਂ ਕਿਵੇਂ ਇੱਕੋ ਪਲ ਹੱਸਦੀ ਤੇ ਰੋਂਦੀ ਹਾਂ ਸ਼ਾਇਦ ਇਹੀ ਮੇਰੇ ਵਿੱਚ ਖ਼ਾਸੀਅਤ ਹੈ। ਪੀੜ ਦੇ ਸਿਖਰ ਤੇ ਵੀ ਮੇਰਾ ਜੋਸ਼ ਸਿਖਰ ਹੁੰਦਾ ਹੈ।ਮੈਂ ਆਪ ਸਭ ਦੇ ਬੇਸ਼ੁਮਾਰ ਪਿਆਰ ਅਤੇ ਸਾਥ ਲਈ ਬਹੁਤ ਰਿਣੀ ਹਾਂ।- ਤੁਹਾਡੀ ਮਨਦੀਪ

Facebook Link
15 ਫਰਵਰੀ 2023

ਰੰਗਾਂ ਤੋਂ ਬਿਨ੍ਹਾਂ ਤੁਹਾਨੂੰ ਅਪਣਾਉਣ ਵਾਲੇ ਬਹੁਤ ਹੀ ਘੱਟ ਹੋਣਗੇ, ਪਰ ਸੱਚ ਹੋਣਗੇ। ਕਈ ਦੋਸਤ ਤੁਹਾਡੀ ਜ਼ਿੰਦਗੀ ਵਿੱਚ ਰੰਗ ਭਰਨ ਦੀ ਕਾਬਲੀਅਤ ਰੱਖਦੇ ਹਨ। ਤੁਹਾਡੀ ਸਾਦਗੀ ਵੀ ਉਹਨਾਂ ਦੀਆਂ ਨਜ਼ਰਾਂ ਵਿੱਚ ਰੱਬ ਦਾ ਦਿੱਤਾ ਇੱਕ ਖ਼ੂਬਸੂਰਤ ਰੰਗ ਹੈ।ਜੇ ਰੰਗ, ਸੱਜਣਾ ਸੰਵਰਨਾ, ਪਿਆਰ ਅਤੇ ਨੇੜਤਾ ਵਿੱਚ ਘਾਟਾ ਵਾਧਾ ਕਰਦਾ ਹੈ, ਤੇ ਉਹ ਪਿਆਰ ਹੈ ਹੀ ਨਹੀਂ। ਤੁਹਾਡੀ ਸੀਰਤ ਨੂੰ, ਰੂਹ ਨੂੰ ਅਤੇ ਤੁਹਾਡੀ ਸੋਚ ਨੂੰ ਪਿਆਰ ਕਰਨ ਵਾਲੇ ਹੀ ਤੁਹਾਡੇ ਅਸਲ ਸਾਥੀ ਹਨ।ਇਹ ਬਾਕੀ ਦਾ ਫਜ਼ੂਲ ਭਾਰ ਢੋਹ ਕੇ ਤੁਸੀਂ ਕਰਨਾ ਵੀ ਕੀ ਹੈ? ਉਹਨਾਂ ਦੀ ਭਰਭੂਰ ਇੱਜ਼ਤ ਕਰੋ, ਜੋ ਤੁਹਾਨੂੰ ਉਸੇ ਤਰ੍ਹਾਂ ਕਬੂਲਦੇ ਹਨ, ਜਿਵੇਂ ਤੁਸੀਂ ਰਹਿਣਾ ਚਾਹੁੰਦੇ ਹੋ।

Facebook Link
15 ਫਰਵਰੀ 2023

ਮੈਂ ਪਿੰਡ ਬੈਠ ਕੇ ਸੁਪਨੇ ਲਏ ਸਨ, ਤੇ ਦੁਨੀਆਂ ਨੂੰ ਕਿਤਾਬਾਂ ਵਿੱਚੋਂ ਦੇਖਿਆ ਹੈ। ਮਿੱਟੀ ਦਾ ਮੋਹ.. ਸੋਨਾ ਬਣ ਬਣ ਮੇਰੀ ਕਿਸਮਤ ਚਮਕਾ ਰਿਹਾ ਹੈ। ਸਾਡੇ ਘਰ ਕੋਲ ਕਬਾੜੀਆ ਹੈ, ਉਸ ਨੂੰ ਦੇਖ ਕੇ ਗ਼ੁੱਸੇ ਨਾਲ ਮੇਰੇ ਬਾਹਰ ਰਹਿੰਦੇ ਕਰੀਬੀ ਨੇ ਕਿਹਾ “ਕੂੜੇ ਵਿੱਚ ਰਹਿ ਕੇ ਖੁਸ਼ੀ ਮਿਲਦੀ ਤੈਨੂੰ” ਮੈਨੂੰ ਉਹ ਅਵਾਜ਼ ਨਹੀਂ ਭੁੱਲਦੀ। ਇਸੇ ਧਰਤੀ ਤੇ ਪਲ ਕੇ ਬਾਹਰ ਗਏ ਹੋ ਤੁਸੀਂ, ਜਦ ਇਹ ਆਪਣਾ ਸੀਨਾ ਚੀਰ ਚੀਰ ਪਾਲਦੀ ਹੈ ਓਦੋਂ ਨਹੀਂ ਦਿਸਦਾ, ਬਾਹਰ ਜਾ ਕੇ ਇਹ ਕੂੜਾ ਦਿਸਣ ਲੱਗ ਜਾਂਦਾ ਹੈ।ਮਾਣ ਹੈ ਅੱਜ ਉਹਨਾਂ ਪੰਜਾਬੀਆਂ ਤੇ ਜਿਨ੍ਹਾਂ ਨੇ ਵਿਦੇਸ਼ਾਂ ਤੋਂ ਪਰਤ ਕੇ ਇੱਥੇ ਕਾਰੋਬਾਰ ਕਰਨ ਦਾ ਫ਼ੈਸਲਾ ਲਿਆ, ਆਪਣੇ ਪੰਜਾਬ ਰਹਿ ਕੇ ਦੁਨੀਆਂ ਵਿੱਚ ਨਾਮ ਬਣਾਉਣ ਦਾ ਫ਼ੈਸਲਾ ਲਿਆ, ਇਹ ਅਸਲ “Reverse Migration” ਹੈ। ਇੱਥੇ ਸਭ ਸੰਭਵ ਹੈ, ਬੱਸ ਇਹ ਸੋਚ ਛੱਡ ਦਿਓ “ਕੋਈ ਸਾਡੀ ਮਦਦ ਕਰੇ”।

Facebook Link
14 ਫਰਵਰੀ 2023

ਜ਼ਿੰਦਗੀ ਵਿੱਚ ਮੈਨੂੰ ਕੋਈ ਅਹੁਦਿਆਂ ਦੀ ਕਮੀ ਨਹੀਂ ਸੀ। ਹਰ ਖੇਤਰ ਵਿੱਚ ਅੱਗੇ ਜਾਣ ਦਾ ਮੌਕਾ ਮੇਰੇ ਕੋਲ ਸੀ, ਚਾਹੇ ਵਧੀਆ ਨੌਕਰੀ, ਚਾਹੇ ਵਿਦੇਸ਼ ਤੇ ਚਾਹੇ ਰਾਜਨੀਤੀ। ਮੇਰੇ ਕੋਲ ਸੌਖੇ ਤੋਂ ਸੌਖੇ ਰਾਹ ਅਤੇ ਚੰਗੇ ਤੋਂ ਚੰਗੇ ਅਵਸਰ ਸਨ।ਸੋਨੇ ਤੋਂ ਸੁੰਦਰ ਗਹਿਣਾ ਬਣਨ ਲਈ, ਆਪ ਭੱਠੀ ਵਿੱਚ ਤਪਣ ਲਈ ਤਿਆਰ ਰਹਿਣ ਵਾਲਿਆਂ ਵਿੱਚ ਮੇਰਾ ਨਾਮ ਹੋਵੇ, ਇਹ ਮੇਰੀ ਖਾਹਿਸ਼ ਹੈ। ਚੰਗੇ ਚੰਗੇ ਲੋਕ ਹੀਰਿਆਂ ਵਾਂਗ ਮੇਰੇ ਸਫ਼ਰ ਵਿੱਚ ਜੜਦੇ ਜਾ ਰਹੇ ਹਨ। ਮੈਂ ਖੁਸ਼ਕਿਸਮਤ ਹਾਂ।ਮੈਂ ਰੋਜ਼ ਚੁਣੌਤੀ ਚੁਣਦੀ ਹਾਂ। ਮੁਸ਼ਕਲ ਦਾ ਹੱਲ ਕਰਨ ਨੂੰ ਆਪਣੀ ਮੁਹਾਰਤ ਬਣਾਉਣ ਦਾ ਅਭਿਆਸ ਕਰਦੀ ਹਾਂ। ਜਦ ਕੰਡੇ ਚੁਭਦੇ ਹਨ ਤੇ ਹਾਏ ਹਾਏ ਕਰਨਾ ਸਾਡਾ ਕੰਮ ਨਹੀਂ, ਕੰਡਾ ਕੱਢਣ ਦਾ ਅਭਿਆਸ ਕਰਨਾ ਸਾਡਾ ਕੰਮ ਹੈ। ਵਾਰ ਵਾਰ ਅਭਿਆਸ..ਰੋਜ਼ ਜੋ ਬਿਨ੍ਹਾਂ ਸਹਾਰੇ ਲਏ ਮੁਸ਼ਕਲਾਂ ਤੇ ਚੁਣੌਤੀਆਂ ਚੁਣਦੇ ਹਨ, ਉਹਨਾਂ ਦੇ ਰਾਹ ਨਵੇਂ ਤੇ ਮੰਜ਼ਲਾਂ ਵੱਖ ਹੁੰਦੀਆਂ ਹਨ। ਉਹ ਰਾਹ ਦਸੇਰੇ ਬਣਦੇ ਹਨ।ਪਰ ਅਸੀਂ ਹੁਣ, ਲਿਫ਼ਾਫ਼ੇ ਦੀ ਗੰਢ ਖੋਲ੍ਹਣ ਲਈ ਵੀ …. ਮੰਮੀ .. ਸੱਦ ਲੈੰਦੇ ਹਾਂ।

Facebook Link
14 ਫਰਵਰੀ 2023

ਜਦ ਖ਼ੁਦ ਨੂੰ ਦੁਖੀ ਪਾਓ, ਤੇ ਵਾਰ ਵਾਰ ਸੋਚੋ ਕਿਸੇ ਹੋਰ ਦਾ ਦਿਲ ਤੇ ਨਹੀਂ ਦੁਖਾਇਆ। ਪਿਆਰ ਵੰਡਣ ਨਾਲ ਹੀ ਪਿਆਰ ਮਿਲਦਾ ਹੈ, ਤੇ ਇੱਜ਼ਤ ਕਰਨ ਨਾਲ ਇੱਜ਼ਤ। ਕਿਸੇ ਲਈ ਚੰਗਾ ਸੋਚੋਗੇ ਤੇ ਲੋਕ ਵੀ ਤੁਹਾਡੇ ਲਈ ਚੰਗਾ ਸੋਚਣਗੇ। ਕਿਸੇ ਨੂੰ ਖੂਨਦਾਨ ਕਰ ਦਿਓਗੇ, ਤੇ ਤੁਹਾਨੂੰ ਵੀ ਕੋਈ ਸੜਕ ਤੋਂ ਚੁੱਕ ਲਵੇਗਾ।ਜੋ ਕਰੋਗੇ ਓਹੀ ਹੋਵੇਗਾ। ਫੇਰ ਵੀ ਲੱਗੇ ਕਿ ਮੇਰਾ ਕੋਈ ਕਸੂਰ ਨਹੀਂ ਮੈਂ ਰੱਬ ਹਾਂ ਤੇ ਮੁਆਫ਼ ਕਰਨਾ ਸਿੱਖੋ।

Facebook Link
13 ਫਰਵਰੀ 2023

ਸੁਹੱਪਣ ਸੁਭਾਅ ਵਿੱਚ ਹੈ, ਸੁਹੱਪਣ ਰੂਹ ਵਿੱਚ, ਸੁਹੱਪਣ ਬੋਲੀ ਵਿੱਚ ਹੈ, ਸੁਹੱਪਣ ਇੱਜ਼ਤ ਦੇਣ ਵਿੱਚ ਹੈ… ਤੇ ਅਸਲ ਸੁਹੱਪਣ “ ਨਿਰਸਵਾਰਥ “ ਹੋਣ ਵਿੱਚ ਹੈ। “ਪਿਆਰ” ਦਾ ਦੂਜਾ ਰੂਪ ਹੈ ਕਿਸੇ ਪ੍ਰਤੀ “ ਨਿਰਸਵਾਰਥ “ ਹੋਣਾ।ਆਪਣੇ ਹਮਸਫ਼ਰ ਤੋਂ ਅਲੱਗ ਹੋਣ ਵੇਲੇ, ਮੈਂ ਸਭ ਦੇ ਉਲਟ ਫ਼ੈਸਲਾ ਲਿਆ ਕਿ ਮੈਂ ਉਸ ਤੋਂ ਇੱਕ ਆਨੀ ਵੀ ਨਹੀਂ ਲਵਾਂਗੀ, ਬਲਕਿ ਜੋ ਉਸ ਨੂੰ ਲੱਗਦਾ ਹੈ ਉਸਦਾ ਹੈ, ਲੈ ਲਵੇ। ਕਿਉਂਕਿ ਮੈਂ ਅਜਿਹੇ ਸਮਾਜ ਨੂੰ ਦੱਸਣਾ ਚਾਹੁੰਦੀ ਸੀ, ਹੁੰਦੀਆਂ ਪੰਜਾਬ ਵਿੱਚ ਕੁੱਝ ਕੁੜੀਆਂ ਜੋ ਤੁਹਾਨੂੰ ਸਿਰਫ਼ “ਪਿਆਰ” ਹੀ ਕਰਦੀਆਂ ਹਨ, ਤੁਹਾਡੇ ਪੈਸੇ ਜਾਂ ਵਿਦੇਸ਼ੀ ਧਰਤੀਆਂ ਨੂੰ ਨਹੀਂ। ਤੁਹਾਡੇ ਸੁਪਨੇ ਨੂੰ ਆਪਣਾ ਸੁਪਨਾ ਬਣਾ ਲੈੰਦੀਆਂ ਹਨ। ਹੋ ਸਕਦਾ ਸਾਡਾ ਪਿਆਰ ਜਤਾਉਣ ਦਾ ਢੰਗ ਮਿਹਨਤ ਕਰਨਾ ਹੀ ਹੋਵੇ। ਖ਼ੈਰ, ਰੱਬ ਦਾ ਬਖ਼ਸ਼ਿਆ ਬੇਸ਼ੁਮਾਰ ਪਿਆਰ ਹੈਸੁਹੱਪਣ ਕੱਪੜਿਆਂ, ਵਾਲਾਂ ਤੇ ਸ਼ਕਲਾਂ ਵਿੱਚ ਨਹੀਂ, ਅੰਦਰ ਹੈ। ਜ਼ਿੰਦਗੀ ਵਿੱਚ ਚੰਗੀਆਂ ਰੂਹਾਂ ਜੁੜਦੀਆਂ ਜਾਣ .. ਸੁਹੱਪਣ ਵੱਧਦਾ ਜਾਂਦਾ ਹੈ.. ਚਿਹਰੇ ਦਾ ਨੂਰ, ਸੁਕੂਨ ਨਾਲ ਦੁੱਗਣਾ ਹੋ ਜਾਂਦਾ ਹੈ.. ਜ਼ਿੰਦਗੀ ਸੋਹਣੀ ਹੁੰਦੀ ਜਾਂਦੀ ਹੈ .. ਜਿਊਣ ਨੂੰ ਦਿਲ ਕਰਦਾ ਹੈ .. ਮੁਸਕਰਾਉਣਾ ਸੌਖਾ ਹੋ ਜਾਂਦਾ ਹੈ... ਨੀਂਦ ਬਹਿਤਰ ਆਉਂਦੀ ਹੈ ..

Facebook Link
12 ਫਰਵਰੀ 2023

ਅੱਖਾਂ ਵਾਰ ਵਾਰ ਰੋਣਗੀਆਂ, ਜਦ ਔਖੇ ਰਾਹ ਤੁਰਨਗੇ ਕਦਮ। ਬੁੱਲ੍ਹ ਵਾਰ ਵਾਰ ਮੁਸਕਰਾਉਣਗੇ ਜਦ ਔਖੇ ਰਾਹਾਂ ਨੂੰ ਸਰ ਕਰੋਗੇ। ਇਹ ਕੁਦਰਤੀ ਸਿਲਸਿਲਾ ਹੈ, ਡਿੱਗਣ ਦਾ ਉੱਠਣ ਦਾ, ਬੱਸ ਜ਼ਿੱਦ ਇਹ ਹੋਣੀ ਚਾਹੀਦੀ ਕਿ ਰੋਣ ਤੇ ਹੱਥਿਆਰ ਨਹੀਂ ਛੱਡਣੇ, ਮੁਸਕਰਾਉਣ ਤੇ ਹੀ ਅੰਤ ਹੋਵੇ... ! ਹਾਰ ਤੇ ਹਾਰਨਾ ਨਹੀਂ, ਕੋਸ਼ਿਸ਼ ਬਰਕਰਾਰ ਰੱਖ ਫੇਰ ਉਠਣਾ, ਜਿੱਤ ਹਾਸਿਲ ਕਰਨੀ, ਮੰਜ਼ਿਲਾਂ ਤੱਕ ਪਹੁੰਚਣਾ ਚਾਹੇ ਡਿੱਗਦੇ ਢਹਿੰਦੇ ਹੀ।“ਹਾਰਦੀਆਂ ਨਹੀਂ, ਸਬਰ ਬਣ ਜਾਂਦੀਆਂ ਨੇ।ਮਰਦੀਆਂ ਨਹੀਂ, ਅਮਰ ਬਣ ਜਾਂਦੀਆਂ ਨੇ।ਹਨ੍ਹੇਰਿਆਂ ਵਿੱਚ, ਚਾਨਣੀ ਨਜ਼ਰ ਬਣ ਜਾਂਦੀਆਂ ਨੇ।ਮਲੂਕ ਜਿਹੀਆਂ ਤਿਤਲੀਆਂ, ਮਗਰ ਬਣ ਜਾਂਦੀਆਂ ਨੇ।ਆਪਣੇ ਗ਼ਮਾਂ ਦੀ, ਕਬਰ ਬਣ ਜਾਂਦੀਆਂ ਨੇ।ਚੀਰਦੀਆਂ ਜਦ ਪਹਾੜ, 'ਟਾਂਗਰਾ' ਫਿਰ ਖ਼ਬਰ ਬਣ ਜਾਂਦੀਆਂ ਨੇ।”

Facebook Link
29 ਜਨਵਰੀ 2023

ਇਹ ਜ਼ਿੰਦਗੀ ਖ਼ੂਬਸੂਰਤ ਬਹੁਤ ਹੈ, ਪਰ ਪਤਾ ਨਹੀਂ ਕਿ ਕਿੰਨੀ ਹੈ। ਇਸ ਨੂੰ ਆਪਣੇ ਲਈ ਵੀ ਜੀਅ ਲੈਣਾ ਚਾਹੀਦਾ ਹੈ। ਜਿਸ ਨੂੰ ਖ਼ੁਦ ਲਈ ਜਿਊਣਾ ਆਉਂਦਾ ਹੈ, ਰੱਬ ਦੇ ਦਿੱਤੇ ਸਰੀਰ ਤੇ ਆਤਮਾ ਦਾ ਪੂਰਾ ਸਨਮਾਨ ਕਰਨਾ ਆਉਂਦਾ ਹੈ, ਉਹ ਦੂਜਿਆਂ ਨੂੰ ਵੀ ਚੰਗੀ ਅਤੇ ਖ਼ੁਸ਼ਹਾਲ ਜ਼ਿੰਦਗੀ ਲਈ ਪ੍ਰੇਰਿਤ ਕਰ ਸਕਦਾ ਹੈ। ਜਿਸ ਨੂੰ ਸ਼ੁਕਰ ਨਹੀਂ ਉਸ ਨੂੰ ਸੁਕੂਨ ਨਹੀਂ।ਦਿਲੋਂ ਨਿਕਲੀ ਅਵਾਜ਼ ਰੱਬ ਦੀ ਅਵਾਜ਼ ਹੁੰਦੀ ਹੈ। ਇਸ ਅਵਾਜ਼ ਦੇ ਰਾਹ ਪੈਣਾ ਅਸਲ ਸੁਕੂਨ ਹੈ। ਦਿਲ ਦੀ ਅਵਾਜ਼ ਤੁਹਾਨੂੰ ਕਦੇ ਵੀ ਗਲਤ ਰਾਹ ਨਹੀਂ ਪਾਵੇਗੀ। ਦੁਨੀਆਂ ਤੋਂ ਕੀ ਲੈਣਾ ਹੈ, ਸਾਡੀ ਜ਼ਿੰਦਗੀ ਬਹੁਤ ਹੀ ਛੋਟੀ ਹੈ, ਕਿਸੇ ਨਹੀਂ ਪੁੱਛਣਾ ਜਦ ਅਸੀਂ ਨਹੀਂ ਰਹਿਣਾ। ਰੋਜ਼ ਹੀ, ਅੱਜ ਇਸ ਤਰ੍ਹਾਂ ਜੀਓ, ਜਿਵੇਂ ਜ਼ਿੰਦਗੀ ਦਾ ਅਖੀਰਲਾ ਦਿਨ ਹੋਵੇ। #MandeepKaurTangra

Facebook Link
21 ਜਨਵਰੀ 2023

ਸਭ ਤੋਂ ਔਖੇ ਪਲ ਸਹਿਜੇ ਟਪਾ ਲੈਣਾ ਹੀ ਅਸਲ ਜ਼ਿੰਦਗੀ ਹੈ, ਅਸਲ ਜਿਊਣਾ ਹੈ। ਜੇ ਦਰਦ ਨਾ ਬਰਦਾਸ਼ ਕਰੋ, ਹੱਠ ਛੱਡ ਦਿਓ ਤੇ ਜ਼ਿੰਦਗੀ ਖ਼ਤਮ ਹੈ। ਇਹ ਮਰ ਕੇ ਜਿਊਣਾ ਕਰਾਮਾਤ ਨਹੀਂ ਹੈ, ਗ਼ਮੀ ਤੋਂ ਖੁਸ਼ੀ ਵੱਲ ਮੁੜਨਾ, ਆਪਣੇ ਹੀ ਅੰਤ ਤੋਂ ਬਾਰ ਬਾਰ ਮੁੜਨਾ ਸਾਡੇ ਦਰਦ ਬਰਦਾਸ਼ ਕਰਨ ਦੇ ਚੰਗੇ ਅਭਿਆਸੀ ਹੋਣ ਦਾ ਸਬੂਤ ਹੈ।ਅਭਿਆਸੀ ਬਣੋ।- #MandeepKaurTangra

Facebook Link
14 ਜਨਵਰੀ 2023

2022 ਵਿੱਚ ਰਾਜਨੀਤਕ ਲੋਕਾਂ ਦੀ ਹਵਾ ਬਹੁਤ ਚੱਲੀ ਮੇਰੇ ਵੱਲ। 2022 ਮੇਰਾ ਜ਼ਿੰਦਗੀ ਦਾ ਕਾਫ਼ੀ ਚੁਣੌਤੀਆਂ ਭਰਿਆ ਸਾਲ ਰਿਹਾ। ਸਭ ਤੋਂ ਵੱਧ ਗਵਾਉਣ ਵਾਲਾ ਸਾਲ। ਇਹ ਸਾਲ ਹਨ੍ਹੇਰੀ ਵਾਂਗ ਸੀ, ਐਸੀ ਚੱਲੀ ਕਿ ਜੋ ਆਪਣੇ ਨਹੀਂ, ਜੜੋਂ ਪੁੱਟੇ ਗਏ। ਤਕਰੀਬਨ ਦੋ ਸਾਲ ਤੋਂ ਮੇਰੀ ਕੰਪਨੀ ਦੇ ਹਾਲਾਤ ਨਾਜ਼ੁਕ ਰਹੇ, ਖ਼ਾਸ ਕਰ ਕਰੋਨਾ ਤੋਂ ਬਾਅਦ ਅਤੇ ਜੀਵਨਸਾਥੀ ਦੇ ਮੇਰਾ ਸਾਥ ਛੱਡਣ ਦੇ ਫ਼ੈਸਲੇ ਤੋਂ ਬਾਅਦ, ਮੁਸੀਬਤਾਂ ਦਾ ਕਹਿਰ ਸੀ। ਮੈਨੂੰ ਮੇਰੇ ਨਾਲ ਕੰਮ ਕਰਨ ਵਾਲਿਆਂ ਦੀ ਬਹੁਤ ਜ਼ਿਆਦਾ ਫਿਕਰ ਸੀ। 2022 ਵਿੱਚ ਮੇਰੇ ਚੰਗੇ ਤੋਂ ਚੰਗੇ ਟੀਮ ਮੈਂਬਰ ਛੱਡ ਕੇ ਗਏ, ਮੈਂ ਪੂਰੇ ਸਾਲ ਸਹੀ ਵਕਤ ਤਨਖਾਹ ਨਹੀਂ ਦੇ ਸਕੀ। ਮੈਂ ਆਪਣਿਆਂ ਦੇ ਕਾਰੋਬਾਰ ਵਿੱਚ ਦਿੱਤੇ ਧੋਖਿਆਂ ਦਾ ਬੁਰੀ ਤਰ੍ਹਾਂ ਸ਼ਿਕਾਰ ਹੋਈ ਜਿਸ ਨਾਲ ਮੇਰਾ ਸਾਲਾਨਾ ਲੱਖਾਂ ਦਾ ਨਹੀਂ ਕਰੋੜਾਂ ਦਾ ਨੁਕਸਾਨ ਹੋਇਆ। ਮੈਂ ਕਈ ਦਿਨ ਸੌਂ ਕੇ ਨਹੀਂ ਦੇਖਿਆ, ਪਰ ਸਾਹ ਚੱਲਦੇ ਰੱਖੇ। ਮੀਂਹ ਹਟਣ ਦੀ ਉਡੀਕ ਕਰਦੀ ਰਹੀ।ਖ਼ੈਰ, ਪੂਰੇ ਸਾਲ ਇੱਕ ਨਾਮ ਜੋ ਵਾਹ ਵਾਹ ਕਰਨ ਨਹੀਂ, ਸੱਚਮੁੱਚ ਮਦਦ ਕਰਨ ਵਿੱਚ ਸਹਾਈ ਰਿਹਾ ਉਹ ਨਾਮ ਹੈ ਬੀਰ ਦੇਵਿੰਦਰ ਸਿੰਘ। ਕਈ ਲੋਕ ਸਿਰਫ਼ ਜੁੜਦੇ ਹਨ, ਪਰ ਕਈ ਤੁਹਾਨੂੰ ਸਮਝਣ ਲਈ ਤੇ ਫੇਰ ਤੁਹਾਨੂੰ ਸਹੀ ਦਿਸ਼ਾ ਦਿਖਾਉਣ ਲਈ ਜਾਂ ਫਿਰ ਸਹੀ ਲੋਕਾਂ ਨਾਲ ਜੋੜਣ ਲਈ ਜੁੜਦੇ ਹਨ। ਮੇਰੇ ਕੋਲ ਨਾਮੀ ਤੋਂ ਨਾਮੀ ਲੋਕ ਆਏ, ਮੈਂ 2022 ਵਿੱਚ ਪ੍ਰਧਾਨ ਮੰਤਰੀ ਤੱਕ ਨੂੰ ਮਿਲੀ। ਐਸਾ ਕੋਈ ਨਹੀਂ ਜਿਸਨੂੰ ਮੈਂ ਨਹੀਂ ਦੱਸਿਆ ਕਿ ਮੇਰੀ ਕੰਪਨੀ ਨੂੰ ਚੰਗੇ ਬੈਂਕ ਦੀ, ਜਾਂ ਫਿਰ ਸਰਕਾਰੀ ਮਦਦ ਦੀ ਲੋੜ ਹੈ, ਤੇ ਕੁੱਝ ਨਹੀਂ ਤੇ ਚੰਗੇ ਕੰਮ ਦੀ ਲੋੜ ਹੈ।ਮੈਨੂੰ ਪਤਾ ਹੈ ਮੈਂ ਇੱਕ ਸਫ਼ਲ ਕਾਰੋਬਾਰੀ ਮਾਡਲ ਤਿਆਰ ਕੀਤਾ ਹੈ, ਜਿਸਨੇ ਪਹਿਲੇ 6-7 ਸਾਲ ਚੰਗੀ ਨੀਂਹ ਰੱਖੀ ਹੈ। 1-2 ਸਾਲ ਦੀ ਮੁਸੀਬਤ ਕਾਰਨ ਹਾਰ ਮਨ ਲੈਣਾ ਕੋਈ ਸਿਆਣਪ ਨਹੀਂ। ਬੀਰ ਦੇਵਿੰਦਰ ਸਿੰਘ ਜੀ ਨਾਲ ਗੱਲ ਕਰਨ ਤੇ ਮੈਨੂੰ ਚੰਗੇ ਬੈਂਕ, ਤੇ ਚੰਗੇ ਕਾਰੋਬਾਰੀਆਂ ਨਾਲ ਰਾਬਤਾ ਕਰਨ ਦਾ ਮੌਕਾ ਮਿਲਿਆ। ਬੈਂਕ ਤੇ ਕਾਰੋਬਾਰ ਦੇ ਰਾਬਤੇ ਕਰਨੇ ਕੋਈ ਔਖੇ ਨਹੀਂ, ਪਰ ਇਹ ਕੰਮ ਇਮਾਨਦਾਰੀ ਤੇ ਬਿਨ੍ਹਾਂ ਕਿਸੇ ਰਿਸ਼ਵਤ ਦੇ ਕਰਨੇ ਤੇ ਕਰਵਾਉਣੇ, ਨਿਰਸਵਾਰਥ ਹੋ ਕਿਸੇ ਨੂੰ ਵਕ਼ਤ ਦੇਣਾ, ਸਹੀ ਜਗ੍ਹਾ ਜੋੜਨਾ ਤੇ ਹਾਮੀ ਭਰ ਦੇਣੀ ਬਹੁਤ ਵੱਡੀ ਗੱਲ ਹੈ। ਕਿਸੇ ਦੀ ਕਾਬਲੀਅਤ ਤੇ ਵਿਸ਼ਵਾਸ ਕਰਨਾ ਕਿ ਤੁਸੀਂ ਠੀਕ ਕਰ ਰਹੇ ਹੋ, ਚੰਗਾ ਕਰ ਰਹੇ ਹੋ, ਤੇ ਕਰ ਸਕਦੇ ਹੋ, ਬਹੁਤ ਅੱਗੇ ਜਾ ਸਕਦੇ ਹੋ, ਜ਼ੁਬਾਨ ਦੇਣ ਵਾਲੀ ਗੱਲ ਹੈ।ਮੇਰੀ ਜ਼ਿੰਦਗੀ ਤੇ ਮੇਰੀ ਕੰਪਨੀ ਹੁਣ ਹੌਲੀ ਹੌਲੀ ਲੀਹ ਤੇ ਆ ਰਹੀ ਹੈ, ਦਿਨ ਬੇਹਤਰ ਹੋਣਗੇ। ਹਮੇਸ਼ਾਂ ਰਾਤ ਨਹੀਂ ਰਹਿੰਦੀ.. ਸੂਰਜ ਚੜ੍ਹਦਾ ਹੈ !ਮੈਂ ਹਮੇਸ਼ਾ ਸਹੀ ਗੱਲ ਕੀਤੀ ਹੈ, ਜੋ ਹੋ ਰਿਹਾ ਹੈ ਉਸਨੂੰ ਹਾਂ ਕਿਹਾ ਹੈ ਜੋ ਨਹੀਂ ਸੋ ਨਹੀਂ।ਲੀਡਰ ਉਹ ਨਹੀਂ ਜੋ ਦੱਸੇ ਕੀ ਕਰਨਾ ਹੈ, ਅਸਲ ਲੀਡਰ ਉਹ ਹੈ ਜੋ ਦੱਸੇ ਕਿਵੇਂ ਕਰਨਾ ਹੈ ਤੇ ਉਸਦਾ ਸਫਲ ਹੱਲ ਵੀ ਕੱਢੇ।ਸ਼ੁਕਰੀਆਮਨਦੀਪ ਕੌਰ ਟਾਂਗਰਾfacebook link

Facebook Link
24 ਦਸੰਬਰ 2022

ਕਹਿੰਦੇ ਦੁਨੀਆਂ ਹੈ, ਇਸ ਅੱਗੇ ਮੂੰਹ ਨਹੀਂ ਖੋਲ੍ਹੀਦਾ, ਆਪਣਾ ਭੇਤ ਨਹੀਂ ਦੱਸੀਦਾ। ਜਦ ਇਨਸਾਨ ਕੋਲ ਗਵਾਉਣ ਲਈ ਕੁੱਝ ਨਾ ਬਚੇ, ਜਦ ਉਸ ਨੂੰ ਮਰਨ ਜਿਊਣ ਦੀ ਪ੍ਰਵਾਹ ਨਾ ਰਹੇ, ਜਦ ਪੀੜ ਵਿੱਚ ਭਿੱਜ ਕੇ ਵੀ ਖੂਬਸੂਰਤ ਮੁਸਕਰਾ ਦੇਵੇ, ਤੇ ਅੱਗੇ ਵਧਣ ਦਾ ਜੋਸ਼ ਸਿਖਰ ਤੇ ਹੋਵੇ, ਤਾਂ ਉਸ ਵਿੱਚ ਸੱਚ ਬੋਲਣ ਦੀ ਪੂਰੀ ਤਾਕਤ ਪੈਦਾ ਹੋ ਜਾਂਦੀ ਹੈ।ਮੈਂ ਆਪਣੇ ਤਜ਼ਰਬੇ, ਜ਼ਿੰਦਗੀ ਦੀ ਕਹਾਣੀ ਇਸ ਲਈ ਲਿਖਦੀ ਹਾਂ ਕਿ ਤੁਸੀਂ ਮੇਰੇ ਵਾਂਗ ਸਫਲ ਬਣੋ, ਮੇਰੇ ਤੋਂ ਕਈ ਗੁਣਾ ਬਹਿਤਰ ਬਣੋ, ਆਪਣੇ ਪੈਰਾਂ ਤੇ ਖਲ੍ਹੋਣ ਦਾ ਪੂਰਾ ਜੋਸ਼ ਪੈਦਾ ਕਰੋ, ਸੂਰਜ ਬਣੋ, ਕਦੇ ਵੀ ਧੋਖਾ ਨਾ ਖਾਓ, ਮੇਰੇ ਵਾਂਗ ਖੁਸ਼ ਰਹੋ, ਮੇਰੇ ਵਾਂਗ ਕਦੇ ਦੁਖੀ ਨਾ ਹੋਵੋ। ਮੇਰੀਆਂ ਸਫਲਤਾਵਾਂ ਤੇ ਅਸਫਲਤਾਵਾਂ ਦੀਆਂ ਕਹਾਣੀਆਂ ਦੋਵਾਂ ਦੇ ਗਵਾਹ ਬਣੋ। ਜੇ ਮੇਰੀਆਂ ਸਫਲਤਾਵਾਂ ਤੋਂ ਪ੍ਰੇਰਿਤ ਹੁੰਦੇ ਹੋ ਤੇ ਮੇਰੀਆਂ ਅਸਫਲਤਾਵਾਂ ਤੋਂ ਸਬਕ ਵੀ ਜ਼ਰੂਰ ਲਓ।ਪਰ ਕੁੱਲ ਮਿਲਾ ਕੇ ਮੇਰਾ ਇਹ ਨਿਚੋੜ ਹੈ ਕਿ ਇਹ ਦੁਨੀਆਂ ਆਸਤਕ ਲੋਕਾਂ ਤੇ ਟਿਕੀ ਹੈ, ਨਾਸਤਕ ਤੇ ਨਹੀਂ ਅਤੇ ਨਾ ਹੀ ਉਹਨਾਂ ਤੇ ਜਿਹੜੇ ਨਾਸਤਕ ਹੋ ਕੇ ਵੀ ਆਸਤਕ ਹੋਣ ਦਾ ਚੰਗਾ ਢੋਂਗ ਕਰਨੋਂ ਨਹੀਂ ਹੱਟਦੇ। ਸਾਰੀ ਉਮਰ ਲੋਕਾਂ ਨੂੰ ਹੀ ਨਹੀਂ, ਆਪਣੇ ਆਪ ਨੂੰ ਵੀ ਧੋਖਾ ਦੇਣ ਵਿੱਚ ਕੱਢ ਦੇਂਦੇ ਹਨ। ਠੀਕ ਨੂੰ ਠੀਕ ਕਹਿਣ ਲਈ ਨਿਰਸਵਾਰਥੀ ਅਤੇ ਜ਼ਮੀਰ ਦਾ ਹੋਣਾ ਬਹੁਤ ਜ਼ਰੂਰੀ ਹੈ। ਸਿਰਫ਼ ਤੇ ਸਿਰਫ਼ ਜੇ ਦੁਨੀਆਂ ਇਹ ਮਨ ਲਏ ਕਿ ਸੱਚਮੁੱਚ ਰੱਬ ਹੈ ਤੇ ਉਹ ਸਾਨੂੰ ਪਲ ਪਲ ਦੇਖ ਰਿਹਾ ਹੈ, ਸਭ ਲੇਖਾ ਜੋਖਾ ਇੱਥੇ ਹੀ ਹੈ … ਤੇ ਕੋਈ ਵੀ ਕਿਸੇ ਨਾਲ ਕਦੇ ਗਲਤ ਕਰੇਗਾ ਹੀ ਨਹੀਂ। ਸਾਰੇ ਕੰਮ ਸਹੀ ਦਿਸ਼ਾ ਵਿੱਚ ਹੋਣਗੇ।ਕੀ ਅਸੀਂ ਆਪਣੇ ਬੱਚਿਆਂ ਨੂੰ ਆਸਤਕ ਹੋਣਾ ਸਿਖਾ ਰਹੇ ਹਾਂ??- ਮਨਦੀਪ ਕੌਰ ਟਾਂਗਰਾ

Facebook Link
19 ਦਸੰਬਰ 2022

“ਸ਼ੁਕਰ” ਇਸ ਗੱਲ ਦਾ ਹੈ, ਕਿ ਰੱਬ ਨੇ “ਕਿਰਤ” ਕਰਨ ਦੀ ਸੋਝੀ ਪਾਈ ਹੈ। “ਕਿਰਤ” ਹੱਕ ਹਲਾਲ ਦੀ ਕਮਾਈ ਕਰਨਾ ਤੇ ਹੈ, ਪਰ ਕਿਰਤ ਜਦ ਹੱਕ ਹਲਾਲ ਦੀ ਕਮਾਈ ਹੁੰਦੀ ਹੈ, ਇਹ ਵੱਧਦੀ ਫੱਲਦੀ ਹੈ। ਅਕਸਰ ਮਿਹਨਤ ਨੂੰ ਗਰੀਬੀ ਨਾਲ ਜੋੜ ਦਿੱਤਾ ਜਾਂਦਾ ਹੈ, ਜਦ ਵੀ ਕੋਈ ਅਮੀਰ ਹੋਇਆ ਹੈ ਉਸ ਨੂੰ ਐਸੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਕਿ ਜਿਵੇਂ ਕਿਰਤ ਕਰਨ ਨਾਲ ਅਮੀਰੀ ਮੁੰਮਕਿਨ ਨਹੀਂ।ਅਮੀਰ ਉਹ ਨਹੀਂ ਜਿਸਦੀ ਬੈਂਕ ਵਿੱਚ ਕਰੋੜਾਂ ਰੁਪਈਏ ਹਨ, ਜਾਂ ਜਿਸ ਕੋਲ ਪਦਾਰਥਵਾਦੀ ਚੀਜ਼ਾਂ ਲੱਦੀਆਂ ਪਈਆਂ ਹਨ । ਅਸਲ ਅਮੀਰ ਉਹ ਹੈ, ਜੋ ਉਸ ਪੈਸੇ ਨੂੰ ਸਾਂਭਣ ਦੀ ਬਜਾਏ ਫੇਰ ਕਾਰੋਬਾਰ ਵਿੱਚ ਲਗਾਏ, ਕਾਰੋਬਾਰ ਨੂੰ ਵਧਾਏ, ਜਾਂ ਕਿਸੇ ਦੀ ਨਿਰਸਵਾਰਥ ਮਦਦ ਕਰ ਦੇਵੇ। ਇਮਾਨਦਾਰੀ ਦਾ ਪੈਸਾ ਭਾਵੇਂ ਹੌਲੀ, ਪਰ ਹਮੇਸ਼ਾਂ ਵੱਧਦਾ ਫੱਲਦਾ ਹੈ। ਬੇਈਮਾਨੀ ਨਾਲ ਕਮਾਏ ਕਰੋੜਾਂ ਵੀ ਇੱਕ ਦਿਨ ਵਿੱਚ ਸਵਾ ਹੋ ਜਾਂਦੇ ਹਨ।ਇਸ ਦੁਨੀਆਂ ਤੇ ਕਈ ਇਨਸਾਨ ਇਸ ਲਈ ਆਉਂਦੇ ਹਨ ਕਿ ਉਹ ਲੱਖਾਂ ਲੋਕਾਂ ਦੀ ਦੁਨੀਆਂ ਵਿੱਚ ਬਦਲਾਵ ਲਿਆ ਸਕਣ। ਉਹਨਾਂ ਵਿੱਚ ਕਿਰਤ ਕਰਨ ਦਾ ਜਨੂੰਨ ਹੁੰਦਾ ਹੈ ਅਤੇ ਆਪਣੀ ਊਰਜਾ, ਆਪਣੀ ਕਾਬਲੀਅਤ ਦਾ ਇਮਤਿਹਾਨ ਲੈਣ ਦੇ ਉਹ ਖ਼ੁਦ ਸਮਰੱਥ ਹੁੰਦੇ ਹਨ। ਐਸੇ ਹੀ ਮਿਹਨਤੀ ਇਨਸਾਨ ਬਣੋ ਜੋ ਹਜ਼ਾਰਾਂ ਹੋਰ ਨੂੰ ਕਿਰਤ ਦੇ ਰਾਹ ਪਾਉਣ। ਉਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਨੂੰ ਕਿਰਤ ਦੇ ਕਾਬਿਲ ਬਣਾਉਣਾ ਵੀ, ਵੰਡ ਛਕਣਾ ਹੈ।ਸ਼ੁਕਰਾਨਾ ਕਰੋ ਰੱਬ ਨੇ “ਕਿਰਤ” ਦੇ ਰਾਹ ਪਾਇਆ ਹੈ। ਪਰ ਮਿਹਨਤ ਇੰਨੀ ਜ਼ਿਆਦਾ ਕਰੋ, ਇਮਾਨਦਾਰੀ ਦੇ ਰਾਹ ਤੁਰਦੇ ਤੁਹਾਡਾ ਕਾਰੋਬਾਰ ਵਧੇ ਅਤੇ ਤੁਹਾਡੇ ਜ਼ਰੀਏ ਹਜ਼ਾਰਾਂ ਲੱਖਾਂ ਲੋਕ “ਕਿਰਤ” ਦੇ ਰਾਹ ਪੈਣ। ਲੋਕਾਂ ਲਈ ਰੁਜ਼ਗਾਰ ਦੇ ਹੀਲੇ ਪੈਦਾ ਕਰੋ, ਬਣਦਾ ਪੂਰਾ ਹੱਕ ਦਿਓ.. ਇਹ ਵੀ “ਸੇਵਾ” ਹੈ..- ਮਨਦੀਪ ਕੌਰ ਟਾਂਗਰਾ

Facebook Link
12 ਦਸੰਬਰ 2022

ਇਹ ਬਲ ਸਿਰਫ ਮੁਹੱਬਤ ਕੋਲ ਹੁੰਦਾ ਹੈ, ਜਿਸ ਦੇ ਸਾਹਮਣੇ ਜੰਗ ਦੇ ਮੈਦਾਨ ਖਲੋਤੇ ਰਹਿ ਜਾਂਦੇ ਹਨ।

Facebook Link
10 ਦਸੰਬਰ 2022

ਇੱਥੇ ਦੁੱਖ ਦੇ ਕੇ ਕਿਸੇ ਨੇ ਸੁੱਖ ਨਹੀਂ ਪਾਇਆ ਅੱਜ ਤੱਕ। ਪੂਰੇ ਸਹਿਣ ਸ਼ਕਤੀ ਭਰਭੂਰ ਬਣੋ। ਕਿ ਆ ਜ਼ਿੰਦਗੀ ਮੇਰਾ ਸਾਹ ਤੇ ਅਜੇ ਵੀ ਚੱਲਦਾ ਹੈ, ਸਾਰੇ ਇਮਤਿਹਾਨ ਲੈ। ਅੱਖਾਂ ਵਿੱਚ ਹੰਝੂ ਭੁਲੇਖਾ ਤੇ ਖੁਸ਼ੀ ਦਾ ਵੀ ਪਾ ਸਕਦੇ ਹਨ, ਹਰ ਹਾਲ ਮੁਸਕਰਾਉਣ ਦਾ ਜਜ਼ਬਾ ਕਾਇਮ ਰੱਖੋ। ਮਰ ਮਰ ਕੇ ਜਿਊਣਾ ਬੱਸ ਕਰ ਦਿਓ।ਆਪਣੀ ਸੋਚ ਤੇ ਵੀ ਜਿਊਣਾ ਸ਼ੁਰੂ ਕਰੋ ਹੁਣ। ਇਹ ਵੀ ਠੀਕ ਉਹ ਵੀ ਠੀਕ… ਤੇ ਫਿਰ ਮੈਂ ਖ਼ੁਦ ਕੱਦ ਠੀਕ?? ਤੂੰ ਦੱਸ, ਤੂੰ ਦੱਸ ਦੇ ਚੱਕਰ ਵਿੱਚੋਂ ਨਿਕਲ ਕੇ ਆਪਣੇ ਆਪ ਤੇ, ਆਪਣੇ ਦਿਲ ਦੀ ਅਵਾਜ਼ ਵੀ ਸੁਣੋ, ਅੰਦਰ ਵੀ ਰੱਬ ਵੱਸਦਾ ਹੈ, ਉਸਦੀ ਕਦਰ ਕਰੋ। ਉਹ ਅਵਾਜ਼ ਵੀ ਸਹੀ ਹੋ ਸਕਦੀ ਹੈ।ਹਠ ਅਤੇ ਦ੍ਰਿੜ੍ਹਤਾ ਤੋਂ ਉੱਪਰ ਕੁੱਝ ਵੀ ਨਹੀਂ। ਆਪਣੇ ਆਪ ਤੇ ਵਿਸ਼ਵਾਸ ਕਰਨ ਦਾ ਹਠ ਕਰ ਲਓ। ਜੋ ਵੀ ਸੋਚ ਸਕਦਾ ਹਾਂ, ਕਰ ਸਕਦਾ ਹਾਂ। ਇਹ ਮੇਰੇ ਅੰਦਰ ਦੀ ਆਵਾਜ਼ ਹੈ ਤੇ ਮੈਂ ਆਸਤਕ ਹਾਂ।- ਮਨਦੀਪ ਕੌਰ ਟਾਂਗਰਾ

Facebook Link
09 ਦਸੰਬਰ 2022

ਕੋਈ ਤੁਹਾਨੂੰ ਪਿਆਰ ਕਰੇ, ਭੀਖ ਨਾ ਮੰਗੋ, ਇਹ ਕਦੇ ਵੀ ਸੱਚੇ ਰਿਸ਼ਤੇ ਦਾ ਰੂਪ ਨਹੀਂ ਲੈਂਦਾ। ਆਪਣੀ ਹੋਂਦ ਦੀ ਪਹਿਲਾਂ ਖ਼ੁਦ ਇੱਜ਼ਤ ਕਰਨ ਵਾਲਾ ਜੀਵਨ ਚੁਣੋ।

Facebook Link
07 ਦਸੰਬਰ 2022

ਜਿੰਨ੍ਹੇ ਮਰਜ਼ੀ ਜੋੜ ਤੋੜ ਲੱਗਦੇ ਰਹਿਣ, ਨਰਮ ਦਿਲ ਅਤੇ ਚੰਗੇ ਇਨਸਾਨਾਂ ਦਾ ਕੋਈ ਮੁਕਾਬਲਾ ਨਹੀਂ. . ਚੰਗਾ ਮਹਿਸੂਸ ਕਰੋ ਕਿ ਤੁਸੀਂ ਦੁਨੀਆਂ ਨਾਲੋਂ ਅਲੱਗ ਹੋ। ਨਰਮ ਦਿਲ ਹਾਰਿਆ ਹੋਇਆ ਵੀ ਜਿੱਤਿਆ ਹੁੰਦਾ ਹੈ, ਸਭ ਥਾਂ ਗਲਤ ਹੋ ਕੇ ਵੀ ਠੀਕ ਹੁੰਦਾ ਹੈ, ਨਕਲੀ ਦੁਨੀਆਂ ਵਿੱਚ ਅਸਲੀਅਤ ਦੇ ਨੇੜੇ ਹੁੰਦਾ ਹੈ। ਤਪਦਾ ਜਾਵੇ ਤੇ ਹੋਰ ਖਰਾ ਹੁੰਦਾ ਜਾਂਦਾ ਹੈ।ਇਨਸਾਨ ਦੀ ਜੂਨੇ ਇਨਸਾਨੀਅਤ ਨੂੰ ਜਿਊਂਦੇ ਹਨ ਨਰਮ ਦਿਲ ਇਨਸਾਨ। ਕੰਡਿਆਂ ਤੇ ਖਲ੍ਹੋ ਕੇ ਸਿਰ ਤੇ ਗੁਲਾਬ ਦਾ ਤਾਜ ਪਹਿਨੋ। ਨਰਮ ਦਿਲ ਬਣੋ। ਗਲਤ ਕਰਨ ਵਾਲਿਆਂ ਨੂੰ ਛੱਡਦੇ ਜਾਓ। ਜੋ ਨਰਮ ਦਿਲ ਬਣਨ ਵਿੱਚ ਮਦਦ ਕਰਦੇ ਹਨ ਉਹੀ ਸਾਡੇ ਸੱਚੇ ਸਾਥੀ ਹਨ।

Facebook Link
06 ਦਸੰਬਰ 2022

2004-2012 ਤੱਕ ਮੇਰਾ ਸਾਰਾ ਸਫ਼ਰ ਬੱਸਾਂ ਵਿੱਚ ਰਿਹਾ। ਬੱਸ ਦੇ ਜੇ ਵਾਕਿਆ ਲਿਖਣੇ ਹੋਣ ਤੇ ਕਈ ਨੇ। ਇੱਕ ਖ਼ਾਸ ਯਾਦ ਜੋ ਬੜੇ ਦਿਨਾਂ ਤੋਂ ਲਿਖਣੀ ਚਾਹ ਰਹੀ ਸੀ, ਤੇ ਹੁਣ ਉਂਗਲਾਂ ਆਪ ਮੁਹਾਰੇ ਲਿਖਣ ਲੱਗ ਗਈਆਂ ਹਨ।ਡਰਾਈਵਰ ਦੇ ਨਾਲ ਹੀ ਬੱਸ ਦਾ ਵੱਡਾ ਜਿਹਾ ਅੰਦਰ ਹੀ ਢੱਕਿਆ ਹੋਇਆ ਇੰਜਣ ਹੋਇਆ ਕਰਦਾ ਸੀ। ਬੱਸ ਖਚਾ ਖੱਚ ਭਰੀ ਹੋਣੀ, ਪਰ ਡਰਾਈਵਰ ਨੇ ਇੰਜਣ ਤੇ ਬੈਠਣ ਨਾ ਦੇਣਾ। ਜੇ ਅਗਲੀਆਂ ਸੀਟਾਂ ਤੇ ਬੈਠਣਾ ਤੇ ਡਰਾਈਵਰ ਨੇ ਇੰਜਣ ਤੇ ਪੈਰ ਲੱਗ ਜਾਣ ਦਾ ਬਹੁਤ ਬੁਰਾ ਮਨਾਉਣਾ। ਲਾਲ ਪੀਲ਼ਾ ਹੋਣਾ, ਗ਼ੁੱਸਾ ਵੀ ਕਰਨਾ। ਬੱਸ ਦੀ ਰੂਹ ਹੀ ਇੰਜਣ ਹੁੰਦੀ ਸੀ। ਬੱਸ ਦੀ ਕਦਰ ਹੀ ਤਾਂ ਸੀ ਜੇ ਇੰਜਣ ਦੀ ਕਦਰ। ਬੱਸ ਇੱਕ ਰੋਜ਼ੀ ਰੋਟੀ ਦਾ ਸਾਧਨ ਵੀ।ਸੋਚਦੀ ਹਾਂ ਚੀਜ਼ਾਂ ਦੀ ਵੀ ਇੰਨੀ ਕਦਰ ਕਰਦੇ ਸੀ ਲੋਕ, ਕਿ ਬੱਸ ਦਾ ਇੰਜਣ ਵੀ ਜ਼ਿੰਦਗੀ ਦਾ ਹਿੱਸਾ ਸਮਝਦੇ ਸਨ, ਇਨਸਾਨ ਜਿੰਨੀ ਉਸਦੀ ਕਦਰ ਸੀ।ਅੱਜ ਦਾ ਯੁੱਗ ਹੈ ਕਿ “ਇਨਸਾਨ ਵੱਲੋਂ ਇਨਸਾਨ ਦੀ ਵੀ ਕਦਰ ਨਹੀਂ।”“ਪਹਿਲਾਂ ਚੀਜ਼ਾਂ ਨਾਲ ਵੀ ਰਿਸ਼ਤਾ ਹੁੰਦਾ ਸੀ ਤੇ ਹੁਣ ਰਿਸ਼ਤੇ ਵੀ ਚੀਜ਼ਾਂ ਵਾੰਗੂ ਵਰਤੇ ਜਾਂਦੇ ਹਨ”

Facebook Link
04 ਦਸੰਬਰ 2022

ਕਿਸੇ ਬਿਨ੍ਹਾਂ ਮਰ ਜਾਣਾ ਸਿਆਣਪ ਹੈ। ਖੁੱਦ ਨੂੰ ਖੁੱਦ ਫੇਰ ਤੋਂ ਜਨਮ ਦਿਓ। ਨਵਾਂ ਇਨਸਾਨ ਬਣੋ ਅਤੇ ਇਸ ਵਾਰ ਪਹਿਲਾਂ ਨਾਲੋਂ ਵੀ ਕਿਤੇ ਬਹਿਤਰ। ਹਰ ਪੱਖ ਤੋਂ ਸੂਝਵਾਨ, ਨਿਮਰ ਅਤੇ ਪਿਆਰ ਕਰਨ ਵਾਲੇ। ਥੋੜ੍ਹੀ ਜਿਹੀ ਰੌਸ਼ਨੀ ਸਾਰਾ ਹਨ੍ਹੇਰਾ ਤਿੱਤਰ ਬਿਤਰ ਕਰ ਦਿੰਦੀ ਹੈ, ਹਰ ਰੋਜ਼ ਰੌਸ਼ਨੀ ਦੀ ਨਿੱਕੀ ਜਿਹੀ ਕਿਰਨ ਬਣੋ ਅਤੇ ਜ਼ਿੰਦਗੀ ਦਾ ਹਨ੍ਹੇਰਾ ਤਿੱਤਰ ਬਿਤਰ ਕਰਕੇ ਰੱਖੋ।

Facebook Link
29 ਨਵੰਬਰ 2022

ਸੋਸ਼ਲ ਮੀਡੀਆ ਤੇ ਮੇਰੇ ਨਾਲ ਜੁੜੇ ਗੁਜਰਾਤ ਤੋਂ ਨੰਦਾ ਕਲਸੀ ਜੀ ਨੇ ਬਹੁਤ ਹੀ ਖ਼ੂਬਸੂਰਤ ਤੋਹਫ਼ੇ ਭੇਜੇ। ਧਾਗੇ ਨਾਲ ਹੱਥੀਂ ਤਿਆਰ ਕੀਤਾ ਸਮਾਨ ਬਹੁਤ ਹੀ ਵਧੀਆ ਹੈ। ਨੰਦਾ ਕਲਸੀ ਜੀ ਘਰ ਵਿੱਚ ਰੋਜ਼ਾਨਾ ਵਰਤੋਂ ਲਈ ਅਨੇਕਾਂ ਚੀਜ਼ਾਂ ਤਿਆਰ ਕਰਦੇ ਹਨ, ਜਿਵੇਂ ਕਿ ਹੈਂਡ ਬੈਗ, ਮੋਬਾਈਲ ਕਵਰ, ਸ਼ੀਸ਼ੇ, ਪੌਕਟਸ, ਚਾਬੀ ਲਈ ਛੱਲੇ ਆਦਿ।ਬਹੁਤ ਵਧੀਆ ਮਹਿਸੂਸ ਹੁੰਦਾ ਹੈ ਜਦ ਕੋਈ ਏਨੀ ਦੂਰੋਂ ਪਿਆਰ ਨਾਲ ਤੁਹਾਨੂੰ ਤੋਹਫ਼ਾ ਭੇਜਦਾ ਹੈ। ਖ਼ਾਸ ਕਰ ਉਹ ਤੋਹਫ਼ਾ ਜੋ ਖ਼ੁਦ ਹੱਥੀਂ ਤਿਆਰ ਕੀਤਾ ਹੋਵੇ, ਅਤੇ ਆਪਣਾ ਕੀਮਤੀ ਸਮਾਂ ਲਗਾਇਆ ਹੋਵੇ। ਇਹਨਾਂ ਤੋਹਫ਼ਿਆਂ ਦੀ ਕੋਈ ਕੀਮਤ ਨਹੀਂ। ਸ਼ੁਕਰੀਆ

Facebook Link
27 ਨਵੰਬਰ 2022

"ਰੋਮਾ"(ਕਾਲਪਨਿਕ ਨਾਮ) ਮੋਹਾਲੀ ਦੀ ਰਹਿਣ ਵਾਲੀ ਹੈ। ਐਕਸੀਡੈਂਟ ਵਿੱਚ ਉਸ ਦੀ ਰੀੜ੍ਹ ਦੀ ਹੱਡੀ ਤੇ ਸੱਟ ਲੱਗ ਗਈ ਸੀ। ਚੜ੍ਹਦੀ ਤੇ ਭਰ ਜਵਾਨੀ ਵਿੱਚ ਸੱਟ ਲੱਗੀ ਜਦ B Tech ਦੀ ਪੜ੍ਹਾਈ ਪੂਰੀ ਕੀਤੀ, ਅਜੇ ਵਿਆਹ ਵੀ ਨਹੀਂ ਹੋਇਆ ਸੀ। ਮੈਨੂੰ ਸੋਸ਼ਲ ਮੀਡੀਆ ਤੇ ਸੰਪਰਕ ਕਰਨ ਤੋਂ ਬਾਅਦ ਇੱਕ ਦਿਨ ਦਫਤਰ ਆਈ।ਰੋਮਾ ਬਹੁਤ ਹੀ ਜ਼ਿਆਦਾ ਖ਼ੂਬਸੂਰਤ ਸੀ, ਪਰ ਉਸ ਲਈ ਤੁਰਨਾ ਬਹੁਤ ਔਖਾ ਸੀ। ਉਹ ਆਪਣੇ ਪਤੀ ਦੀ ਮਦਦ ਲੈ ਕੇ ਤੁਰ ਰਹੀ ਸੀ। ਆਪਣੇ ਕਾਲਜ ਦੀ ਟੌਪਰ, ਹਜ਼ਾਰਾਂ ਸੁਪਨੇ ਪਰ ਸੱਟ ਕਾਰਨ ਉਸ ਦੀ ਜ਼ਿੰਦਗੀ ਪੂਰੀ ਬਦਲ ਗਈ। ਮੈਂ ਉਸ ਦੇ ਪਤੀ ਨੂੰ ਸਲਾਮ ਕੀਤਾ ਜਿਸ ਨੇ ਰੋਮਾ ਨੂੰ ਚੁਣਿਆ।ਮੇਰੇ ਨਾਲ ਰੋਮਾ ਨੇ ਕੁਝ ਮਹੀਨੇ ਆਨਲਾਈਨ ਕੰਮ ਕੀਤਾ। ਬਹੁਤਾ ਕੰਮ ਨਾ ਹੋਣ ਕਰਕੇ ਮੇਰਾ ਰਾਪਤਾ ਰੋਮਾ ਨਾਲ ਕੁਝ ਘੱਟ ਗਿਆ।ਮੈਂ ਵੀ ਜ਼ਿੰਦਗੀ ਦੇ ਔਖੇ ਪੜਾਅ ਵਿੱਚੋਂ ਲੰਘ ਰਹੀ ਹਾਂ। ਅੱਜ ਰੋਮਾ ਦਾ ਫ਼ੋਨ ਤੇ ਮੈਸੇਜ ਪੜ੍ਹ ਕੇ ਬਹੁਤ ਵਧੀਆ ਲੱਗਾ। ਉਹ ਲਿਖਦੀ ਹੈ “ਮੈਨੂੰ ਤੁਹਾਡੇ ਤੋਂ ਕੁਝ ਨਹੀਂ ਚਾਹੀਦਾ, ਕਿਰਪਾ ਕਰਕੇ ਮੈਨੂੰ ਅਜਿਹਾ ਕੰਮ ਦੇ ਦਿਓ ਜਿਸ ਨਾਲ ਤੁਹਾਡੀ ਮਦਦ ਹੋ ਸਕੇ। ਮੈਂ ਤੁਹਾਡੇ ਤੋਂ ਸਿਰਫ ਇੱਕ ਫੋਨ ਦੀ ਦੂਰੀ ਤੇ ਹਾਂ।”ਦੂਰ ਬੈਠੀ ਉਸ ਦੀ ਸੋਚ ਜਾਣ ਕੇ, ਮੇਰੇ ਹੱਥ ਜੁੜ ਗਏ ਹਨ। ਔਖੇ ਸਮੇਂ ਵਿੱਚ ਚੰਗੇ ਭਲੇ ਤੰਗ ਕਰਦੇ ਦੇਖੇ ਹਨ, ਲੋਕ ਭੱਜਦੇ ਤੇ ਅਕਸਰ ਦੇਖਦੇ ਹਾਂ, ਪਰ ਜੁੜ੍ਹਦੇ ਨਹੀਂ।ਮੇਰਾ ਦਿਲ ਕਰ ਰਿਹਾ ਮੈਂ ਜਲਦ ਰੋਮਾ ਨੂੰ ਫੇਰ ਮਿਲਾਂ।- ਮਨਦੀਪ ਕੌਰ ਟਾਂਗਰਾ

Facebook Link
13 ਨਵੰਬਰ 2022

ਰਿਸ਼ਤਿਆਂ ਨੂੰ ਗ਼ਲਤ ਨਾਮ ਦਾ ਕਫ਼ਨ ਕਦੀ ਨਾ ਪਾਓ!ਸਾਡੇ ਸਮਾਜ ਦਾ ਅਸਲੀ ਚਿਹਰਾ ਬਹੁਤ ਹੀ ਭਿਆਨਕ ਹੈ ਤੇ ਅਸੀਂ ਇਸਦੇ ਵਾਰ ਵਾਰ ਸ਼ਿਕਾਰ ਵੀ ਹੁੰਦੇ ਹਾਂ ਅਤੇ ਹਿੱਸਾ ਵੀ ਬਣਦੇ ਹਾਂ, ਔਰਤਾਂ ਮਰਦ ਦੋਨੋਂ। ਸਮਾਜ ਦਾ ਘਟੀਆ ਪੱਖ, ਲੋਕ ਬੇਟੀ ਕਹਿਣਗੇ, ਭੈਣ ਕਹਿਣਗੇ ਤੇ ਫੇਰ ਰਿਸ਼ਤੇ ਬਦਲ ਜਾਂਦੇ ਨੇ, ਭਾਵਨਾਵਾਂ ਬਦਲ ਜਾਂਦੀਆਂ ਨੇ। ਮੈਂ ਭੈਣ ਅਤੇ ਬੇਟੀ ਸ਼ਬਦ ਵਿੱਚ ਔਰਤਾਂ ਨੂੰ ਬੰਨਣ ਵਾਲੇ ਲੋਕਾਂ ਤੋਂ ਜ਼ਿਆਦਾ ਠੀਕ ਸਮਝਦੀ ਹਾਂ ਉਹਨਾਂ ਨੂੰ ਜਿਹੜੇ ਬਦਨੀਤੇ ਤੇ ਹੋ ਜਾਂਦੇ ਨੇ ਪਰ ਰਿਸ਼ਤਿਆਂ ਤੇ ਕਲੰਕ ਨਹੀਂ ਲਾਉਂਦੇ। ਘੱਟ ਤੋਂ ਘੱਟ ਉਹ ਕਿਸੇ ਪੱਖੋਂ ਇਮਾਨਦਾਰ ਤੇ ਨੇ, ਹੋ ਸਕਦਾ ਭਾਵਨਾਵਾਂ ਵਿੱਚ ਵੀ ਇਮਾਨਦਾਰ ਹੋਣ।ਰਿਸ਼ਤਿਆਂ ਵਿੱਚ ਜਦ ਲੋੜ ਹੁੰਦੀ ਇਹ ਸਮਾਜ ਦੂਜੇ ਦੀ ਮਾਂ ਨੂੰ ਮਾਂ ਵੀ ਕਹਿ ਦੇਂਦਾ ਹੈ ਪਰ ਓਸੇ ਮਾਂ ਨੂੰ ਪਿੱਠ ਪਿੱਛੇ ਗਾਲ੍ਹ ਕੱਢਣ ਤੋਂ ਗੁਰੇਜ਼ ਨਹੀਂ ਕਰਦਾ। ਇਹ ਸਮਾਜ ਦੂਜੇ ਦੀ ਧੀ ਵਿੱਚ ਆਪਣੀ ਔਰਤ ਦੇਖਦਾ ਹੈ ਤੇ ਆਪਣੀ ਧੀ ਵਿੱਚ ਪਤਾ ਨਹੀਂ ਘਰ ਬੈਠਾ ਕੀ ਦੇਖਦਾ ਹੋਵੇਗਾ?? ਮੈਂ ਸਿਰਫ ਝੂਠੀਆਂ ਭਾਵਨਾਵਾਂ ਦੀ ਗੱਲ ਕਰ ਰਹੀ ਹਾਂ, ਕਿਓਂ ਕਿ ਸੱਚੀਆਂ ਭਾਵਨਾਵਾਂ ਭਾਵੇਂ ਕਿਸੇ ਦੀਆਂ ਕਿਸੇ ਲਈ ਵੀ ਹੋਣ ਕਦੀ ਬਦਲ ਨਹੀਂ ਸਕਦੀਆਂ।ਜਿਸ ਵਿਅਕਤੀ ਨੇ ਆਪਣੀ ਘਰਵਾਲੀ ਦੇ ਥੱਪੜ ਜੜੇ ਹੋਣ ਤੇ ਮਹੀਨੇ ਬਾਅਦ ਵੀ ਉਸਨੂੰ ਪਿਆਰ ਕਰਨ ਦੀ ਸੋਹੰ ਖਾ ਲਏ, ਇਹ ਇੱਕ ਸਰਾਸਰ ਝੂਠ ਹੈ। ਪਤਨੀ ਦੇ ਰਿਸ਼ਤੇ ਨੂੰ ਕਲੰਕਿਤ ਕਰਦਾ ਹੈ। ਸਾਡੇ ਸਮਾਜ ਨੂੰ ਖੁੱਲ੍ਹ ਦੀ ਲੋੜ ਹੈ, ਪਵਿੱਤਰ ਰਿਸ਼ਤਿਆਂ ਦੇ ਨਾਮ ਤੇ ਕਲੰਕਿਤ ਕਰਨ ਦੀ ਲੋੜ ਨਹੀਂ।ਔਰਤਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ, ਕਈ ਵਾਰ ਆਪਣੇ ਤੋਂ ਉਮਰ ਵਿੱਚ ਵੱਡਿਆਂ ਪਖੰਡੀਆਂ ਦੀਆਂ ਗੱਲਾਂ ਵਿੱਚ ਆ ਜਾਂਦੀਆਂ, ਭਾਵੁਕ ਹੋ ਜਾਂਦੀਆਂ, ਡਰ ਜਾਂਦੀਆਂ ਨੇ ਤੇ ਰਿਸ਼ਤਿਆਂ ਨੂੰ ਕਲੰਕਿਤ ਕਰ, ਲੋਕਾਂ ਵਿੱਚ ਹਮਸਫਰ ਜਾਂ ਹੋਰ ਰਿਸ਼ਤੇ, ਚੁਣਨ ਦੇ ਰਾਹ ਤੁਰ ਪੈਂਦੀਆਂ ਨੇ। ਮਰਦ ਵੀ ਸਮਾਜ ਦੇ ਡਰ ਤੋਂ ਔਰਤ ਨੂੰ ਝੂਠੇ ਰਿਸ਼ਤਿਆਂ ਦੇ ਨਾਮ ਦਾ ਸਹਾਰਾ ਲੈਣ ਲਈ ਮਜਬੂਰ ਕਰਦਾ ਹੈ ਅਤੇ ਬਚੇ ਰਹਿਣ ਲਈ ਖ਼ੁਦ ਵੀ ਝੂਠ ਬੋਲਣ ਦਾ ਰਾਹ ਚੁਣਦਾ ਹੈ। ਐਸਾ ਰਿਸ਼ਤਾ ਰੂਹ ਤੇ ਭਾਰ ਹੈ, ਦਰਦ ਹੈ ਤੇ ਰੱਬ ਵੱਲੋਂ ਬਣਾਏ ਰਿਸ਼ਤਿਆਂ ਦਾ ਨਿਰਾਦਰ ਹੈ। ਰਿਸ਼ਤਿਆਂ ਨੂੰ ਦੁਵਿਧਾ ਵਿੱਚ ਪਾ ਕੇ ਸਾਡਾ ਸਮਾਜ ਲੁਤਫ਼ ਲੈਂਦਾ ਸ਼ੋਭਦਾ ਨਹੀਂ।ਇਹ ਜ਼ਿੰਦਗੀ ਹੈ, ਇਥੇ ਫ਼ਾਇਦੇ ਲੈਣ ਵਾਲੇ ਰਿਸ਼ਤੇ ਬਣਾਓਗੇ ਤੇ ਕਦੀ ਨਹੀਂ ਟਿਕਣਗੇ। ਪਿਆਰੇ ਰਿਸ਼ਤਿਆਂ ਦੇ ਨਾਮ ਬਦਨਾਮ ਕਰੋਗੇ ਤੇ ਸਮਾਜ ਵਿੱਚ ਕੋਈ ਕਿਸੇ ਨੂੰ ਧੀ, ਪੁੱਤਰ, ਭੈਣ, ਵੀਰ, ਮਾਂ, ਬਾਪ ਨਹੀਂ ਕਹਿ ਸਕੇਗਾ। ਬੇਨਾਮ ਬਿਹਤਰ ਹੈ। ਆਪਣੀ ਜ਼ਿੰਦਗੀ ਵਿੱਚ ਜੋ ਕਰਨਾ ਕਰੋ, ਪਰ ਰਿਸ਼ਤਿਆਂ ਨੂੰ ਗ਼ਲਤ ਨਾਮ ਦਾ ਕਦੀ ਕਫ਼ਨ ਨਾ ਪਾਓ, ਨਹੀਂ ਤੇ ਉਸ ਰਿਸ਼ਤੇ ਦੀ ਮੌਤ ਨਿਸ਼ਚਿਤ ਹੈ। -ਮਨਦੀਪ

Facebook Link
11 ਨਵੰਬਰ 2022

ਚੰਗਿਆਈ ਦੀ ਕੋਈ ਸੀਮਾ ਨਹੀਂ .. ਚੰਗਿਆਈ ਦਾ ਅਸਰ ਇੰਨਾ ਡੂੰਘਾ ਹੁੰਦਾ ਹੈ ਕਿ ਇਸ ਦਾ ਕੋਈ ਮਾਪ ਤੋਲ ਨਹੀਂ। ਤਾਹੀਂ ਤੇ ਕਹਿੰਦੇ ਹਨ ਕਿ ਖੁਸ਼ੀ ਵੰਡਣ ਨਾਲ ਵੱਧਦੀ ਹੈ .. ਕਹਿੰਦੇ ਕਿਵੇਂ? ਮੈਂ ਪਿਆਰ ਨਾਲ ਗੱਲ ਕੀਤੀ ਤੇ ਉਸ ਦਾ ਮੂਡ ਚੰਗਾ, ਉਸਦਾ ਚੰਗਾ ਤੇ ਜਿਸ ਜਿਸ ਨੂੰ ਉਹ ਅੱਜ ਮਿਲੀ ਉਸ ਦਾ ਵੀ ਚੰਗਾ… ਤੇ ਅੱਗੇ ਜਾਂਦਾ ਜਾਂਦਾ, ਹਜ਼ਾਰਾਂ ਲੱਖਾਂ ਤੇ ਅਸਰ ਕਰਦੀ ਹੈ ਤੁਹਾਡੀ ਚੰਗਿਆਈ.. ਕਿਸੇ ਨੂੰ ਇੱਜ਼ਤ ਦੇਣ ਨਾਲ, ਪਿਆਰ ਨਾਲ ਬੋਲਣ ਨਾਲ, ਮਦਦ ਕਰਨ ਨਾਲ.. ਇਹ ਦੁਨੀਆਂ ਤੁਹਾਡੇ ਖ਼ੁਦ ਦੇ ਵਿਚਰਨ ਲਈ ਸੌਖੀ ਹੁੰਦੀ ਜਾਂਦੀ ਹੈ … - ਮਨਦੀਪ

Facebook Link
5 ਨਵੰਬਰ 2022

ਤੁਸੀਂ ਵਿਅਕਤੀ ਨਹੀਂ, ਇੱਕ “ਸੋਚ” ਹੋ। ਤੁਸੀਂ ਇੱਕ ਸ਼ਖਸੀਅਤ ਨਹੀਂ, ਇੱਕ “ਕਿਤਾਬ” ਹੋ। ਕਾਫ਼ਲੇ ਤੁਹਾਡੀਆਂ ਚੀਜ਼ਾਂ, ਤੁਹਾਡੇ ਰੁਤਬੇ, ਤੁਹਾਡੇ ਪੈਸੇ ਨਾਲ ਨਹੀਂ ਜੁੜਦੇ, ਕਾਫ਼ਲੇ ਤੁਹਾਡੀ ਸੋਚ ਨਾਲ, ਨਵੇਂ ਰਸਤੇ ਨਾਲ ਜੁੜਦੇ ਹਨ।“ਸੋਚ” ਤੇ ਹਰ ਪਲ ਮਿਹਨਤ ਦੀ ਲੋੜ ਹੈ, ਖ਼ਿਆਲ ਰੱਖਣ ਦੀ ਲੋੜ ਹੈ। ਪਲ ਪਲ “ਸੋਚ” ਵਿੱਚ ਬਹਿਤਰੀਨ ਰੰਗ ਭਰਨੇ, ਤਜਰਬੇ ਭਰੇ ਵਰਕੇ ਜੋੜਨੇ ਸਾਡਾ ਕੰਮ ਹੈ। ਇਹ ਜ਼ਰੂਰ ਧਿਆਨ ਦਿਓ ਸਾਡੀ ਸੋਚ ਸਾਡੀ ਜ਼ਿੰਦਗੀ ਤੇ ਹੀ ਨਹੀਂ ਅਸਰ ਕਰਦੀ, ਸਾਡੇ ਨਾਲ ਜੁੜੇ ਹਰ ਵਿਅਕਤੀ ਤੇ ਅਸਰ ਕਰਦੀ ਹੈ।ਸਾਡੇ ਇੱਕ ਕਮਜ਼ੋਰ ਖਿਆਲ ਨਾਲ ਕਈਆਂ ਦੀ ਜ਼ਿੰਦਗੀ ਫਿੱਕੀ ਹੋ ਸਕਦੀ ਹੈ, ਤੇ ਇੱਕ ਚੰਗੇ ਖ਼ਿਆਲ ਨਾਲ, ਸੋਚ ਨਾਲ, ਸਾਨੂੰ ਤੱਕਦੇ ਲੋਕਾਂ ਦੀ ਜ਼ਿੰਦਗੀ ਤਰੱਕੀ ਦੇ ਰਾਹ ਪੈ ਸਕਦੀ ਹੈ। ਸੋਚ ਚੰਗੀ ਹੋਵੇਗੀ ਤੇ ਖੁਸ਼ਬੂ ਵਾਂਗ ਫੈਲੇਗੀ। ਹਰ ਪਾਸੇ ਚਾਰੇ ਪਾਸੇ। ਸੋਚ ਕਿਸੇ ਦਾ ਨੁਕਸਾਨ ਕਰੇਗੀ ਤੇ ਲੋਕ ਕਹਿਣਗੇ “ਸੋਚ ਮਾੜੀ ਬੰਦਾ ਵੀ ਮਾੜਾ”“ਸੋਚ” ਵਿੱਚ ਨਿੱਤ ਨਵੇਂ ਵਰਕੇ ਜੋੜੋ। ਬਹਿਤਰੀਨ … ਮਹਿਕ ਬਣੋ .. “ਇਤਰ” ਜਿਹੇ - ਮਨਦੀਪ

Facebook Link
1 ਨਵੰਬਰ 2022

ਪਿਆਰ ਵੱਡੇ ਵੱਡੇ ਧਨਾਢ ਵੀ ਖਰੀਦ ਨਹੀਂ ਸਕਦੇ, ਅਤੇ ਗਹਿਣਿਆਂ ਨਾਲ ਕਦੇ ਖੂਬਸੂਰਤੀ ਨਹੀਂ ਵੱਧ ਸਕਦੀ। ਸੱਚ, ਇਮਾਨਦਾਰੀ, ਨਿਮਰਤਾ ਦਾ ਸਿਰਫ਼ ਬਾਰ ਬਾਰ ਅਭਿਆਸ ਕੀਤਾ ਜਾ ਸਕਦਾ ਹੈ ਕਦੇ ਮੁਕਾਮ ਨਹੀਂ ਹਾਸਿਲ ਕੀਤਾ ਜਾ ਸਕਦਾ।ਅਜ਼ਾਦੀ ਬੰਦਿਸ਼ ਵਿੱਚੋਂ ਉਪਜਦੀ ਹੈ, ਤੇ ਬੰਦਿਸ਼ ਐਵੇਂ ਹਰ ਜਗ੍ਹਾ ਅਜ਼ਾਦ ਰਹਿਣ ਵਿੱਚ।ਸਭ ਤੋਂ ਖੂਬਸੂਰਤ ਮੁਸਕਰਾਹਟਾਂ ਉਹਨਾਂ ਦੀਆਂ ਹਨ, ਜਿਨ੍ਹਾਂ ਦੇ ਬੁਲ੍ਹਾਂ ਤੇ ਹੰਝੂ ਆ ਕੇ ਸੁੱਕਦੇ ਹੋਣ।ਅਸਲ ਪਿਆਰ ਉਹੀ ਕਰ ਸਕਦਾ ਹੈ ਜੋ ਖ਼ੁਦ ਦਾ ਵੀ ਸਤਿਕਾਰ ਕਰਦਾ ਹੈ, ਖ਼ੁਦ ਨੂੰ ਵੀ ਪਿਆਰ ਕਰਦਾ ਹੈ। ਜੋ ਤੁਹਾਨੂੰ ਉੱਚੀ, ਮੰਦਾ ਬੋਲ ਦੇਵੇ, ਉਹ ਪਿਆਰ ਹੀ ਨਹੀਂ।ਜਿਸ ਨੂੰ ਖ਼ੁਦ ਦੇ ਮਾਪਿਆਂ ਦੀ ਦਿਲੋਂ ਸੱਚਮੁੱਚ ਕਦਰ ਹੈ, ਉਹ ਦੁਨੀਆਂ ਦੇ ਹਰ ਮਾਂ ਬਾਪ ਦੀ ਕਦਰ ਕਰਨਾ ਜਾਣਦਾ ਹੈ।ਸੰਗਮਰਮਰ ਬਣੋ। ਚਿੱਕੜ ਸੁੱਟਣਗੇ ਲੋਕ। ਸੁੱਕਦਾ ਜਾਏਗਾ, ਝੜਦਾ ਜਾਏਗਾ। ਸੰਗਮਰਮਰ ਚਮਕਦਾ ਰਹੇਗਾ।ਆਸ ਛੱਡ ਕੇ ਵੀ ਤੇ ਦੇਖੋ, ਮੈਂ ਖ਼ੁਦ ਵੀ ਕੁੱਝ ਹਾਂ।- ਮਨਦੀਪ

Facebook Link
31 ਅਕਤੂਬਰ 2022

ਸਭ ਤੋਂ ਸੋਹਣੀਆਂ ਮੁਸਕਰਾਹਟਾਂ ਦੇ, ਅਕਸਰ ਸਭ ਤੋਂ ਔਖੇ ਰਾਹ ਹੁੰਦੇ ਹਨ। ਜਿਵੇਂ ਘੁੱਪ ਹਨ੍ਹੇਰੇ ਵਿੱਚ ਜਦੋਂ ਦੀਵਾ ਜੱਗ ਜਾਏ ਤੇ ਦ੍ਰਿਸ਼ ਮਨਮੋਹਕ ਹੁੰਦਾ, ਪਿਆਰਾ ਹੁੰਦਾ, ਇੰਝ ਹੀ ਹੰਝੂਆਂ ਦੀ ਚਾਲ ਬੁੱਲਾਂ ਤੇ ਜਦ ਆਣ ਮੁੱਕੇ ਤੇ ਉਹਨਾਂ ਬੁੱਲਾਂ ਤੇ ਹਾਸਾ ਫਿਰ ਲਾਜਵਾਬ ਹੁੰਦਾ, ਵੱਖਰਾ ਹੁੰਦਾ, ਦਿਲ ਖਿਚਵਾਂ ਹੁੰਦਾ। ਦੁੱਖ ਅਤੇ ਸੁੱਖ ਨਾਲ ਨਾਲ ਚੱਲਦੇ ਹਨ। ਉਹ ਇਨਸਾਨ ਹੀ ਕੀ ਜਿਸ ਵਿੱਚ ਸਭ ਹਾਵ ਭਾਵ ਨਹੀਂ। ਲੋਕ ਨਾ ਰੋਣ ਨੂੰ ਬਹਾਦਰੀ ਕਹਿੰਦੇ ਹਨ, ਇਹ ਪੱਥਰ ਦਿਲੀ ਹੁੰਦੀ ਹੈ। ਰੋ ਕੇ, ਦੁੱਖ ਵਿੱਚੋਂ ਨਿਕਲ ਕੇ ਖੁਸ਼ੀ ਦੇ ਰਾਹ ਪੈਣਾ, ਮੁਸਕਰਾਉਣਾ ਬਹਾਦੁਰੀ ਹੈ। ਔਖੀ ਘੜੀ ਵਿੱਚ ਸਬਰ ਕਰ, ਸੌਖੀ ਘੜੀ ਦਾ ਅਨੰਦ ਲੈਣਾ ਅਸਲ ਬਹਾਦੁਰੀ ਹੈ। ਖੁਸ਼ ਰਹਿਣ ਦਾ ਇੰਤਜ਼ਾਰ ਕਰਨਾ ਵਿਅਰਥ ਹੈ, ਹੁਣੇ ਖੁਸ਼ ਰਹੋ। ਖੁਸ਼ੀ ਗਮੀ ਸੱਜੇ ਖੱਬੇ ਹੱਥ ਵਾਂਗ ਸਦਾ ਇੱਕੱਠੇ ਹੁੰਦੇ। ਤੁਹਾਡੀ ਮਰਜ਼ੀ ਤੁਸੀਂ ਉਸ ਸਮੇਂ ਕੀ ਚੁਣਦੇ ਹੋ। ਸਮਾਂ ਇੱਕ ਹੈ ਤੇ ਚੋਣ ਕਰਨ ਲਈ ਦੋ ਅਹਿਸਾਸ। ਵਧੇਰੇ ਸਮੇਂ ਖੁਸ਼ ਰਹਿਣਾ ਚੁਣੋ। - ਮਨਦੀਪ

Facebook Link
28 ਅਕਤੂਬਰ 2022

ਔਰਤ ਨੂੰ ਹਾਰਨ ਲਈ ਗੈਰਾਂ ਦੀ ਲੋੜ ਨਹੀਂ, ਆਪਣਿਆਂ ਹੱਥੋਂ ਹਾਰਦੀ ਹੈ ਉਹ। ਵਾਰ ਵਾਰ ਹਰ ਵਾਰ। ਪਰ, ਔਰਤ ਦੀਆਂ ਜ਼ਿੰਦਾਦਿਲ ਮੁਸਕਰਾਹਟਾਂ ਹੋਰ ਖੂਬਸੂਰਤ ਹੋ ਜਾਂਦੀਆਂ ਹਨ ਜਦ ਉਹ ਚੋਟੀ ਦੇ ਸੰਘਰਸ਼ ਵਿੱਚੋਂ ਉਪਜਦੀਆਂ ਹਨ। ਉਸਦਾ ਸੁਹਪਣ ਹੋਰ ਵੀ ਵੱਧ ਜਾਂਦਾ ਹੈ ਜਦ ਉਹ ਆਪਣੀ ਖੂਬਸੂਰਤੀ ਦੀ ਜਗ੍ਹਾ ਤੇ ਆਪਣੀ ਕਾਬਲੀਅਤ ਨੂੰ ਤਰਾਸ਼ਦੀ ਹੋਈ, ਆਪਣੇ ਤੇ ਅਟੁੱਟ ਵਿਸ਼ਵਾਸ ਕਰ, ਕਿਰਤੀ ਬਣਦੀ ਹੈ। ਪਿਤਾ, ਭਰਾ, ਪਤੀ ਦੇ ਪੈਸੇਆਂ ਤੇ ਹੱਕ ਜਮਾਉਣਾ, ਸਾਡਾ ਜੀਵਨ ਨਹੀਂ ਹੋਣਾ ਚਾਹੀਦਾ। ਹਰ ਇੱਕ ਔਰਤ ਨੂੰ ਖੁਦ ਦੇ ਪੈਰਾਂ ਤੇ ਹੋਣਾ ਜ਼ਰੂਰੀ ਹੈ, ਇਹ ਕੋਈ ਸਾਡੀ ਹੋੰਦ ਦਾ ਹੱਲ ਨਹੀਂ ਕਿ ਅਸੀਂ ਆਪਣਿਆਂ ਨੂੰ ਸਮਰਪਿਤ ਹਾਂ ਅਤੇ ਸਾਡਾ ਆਪਣਿਆਂ ਦੀਆਂ ਚੀਜ਼ਾਂ ਤੇ ਪੈਸੇ ਤੇ ਹੱਕ ਹੈ। ਸਾਡੀ ਕਾਬਲਿਅਤ, ਸਾਡੀ ਕਿਰਤ ਸਾਡੀ ਪਹਿਚਾਣ ਹੋਣੀ ਚਾਹੀਦੀ ਹੈ। ਅਸੀਂ ਮਦਦ ਲੈਣ ਵਾਲੇ ਨਹੀਂ, ਆਪਣਿਆਂ ਦੀ ਅੱਗੇ ਵੱਧ ਕੇ ਮਦਦ ਕਰਨ ਵਾਲੇ ਹੱਥ ਬਣੀਏ। - ਮਨਦੀਪ

Facebook Link
23 ਅਕਤੂਬਰ 2022

ਇਸ ਦੀਵਾਲੀ ਐਸਾ ਤੋਹਫ਼ਾ ਦਈਏ ਕਿ ਜਿਸ ਦੀ ਕੀਮਤ ਨਾ ਲਾਈ ਜਾ ਸਕੇ, ਜੋ ਵੱਡੇ ਵੱਡੇ ਧਨਾਢ ਵੀ ਨਾ ਖਰੀਦ ਸਕਣ।ਵਕਤ ! ਇੱਜ਼ਤ ! ਵਿਸ਼ਵਾਸ ! ਪਿਆਰ ! ਦੁਆਵਾਂ
- ਮਨਦੀਪ

Facebook Link
18 ਅਕਤੂਬਰ 2022

ਮੇਰੀ ਜ਼ਿੰਦਗੀ ਦਾ ਅੱਜ ਤੱਕ ਦਾ ਸਭ ਤੋਂ ਔਖਾ ਸਾਲ ਹੈ 2022, ਨਿੱਜੀ ਵੀ ਕਾਰੋਬਾਰੀ ਵੀ। ਸਭ ਤੋਂ ਔਖਾ। ਪਰ ਹਮੇਸ਼ਾਂ ਕਹਿੰਦੀ ਹਾਂ ਬਣੇ ਰਹਿਣਾ ਹੀ ਜ਼ਿੰਦਗੀ ਹੈ। ਮੇਰੇ ਆਰਮੀ ਵਿੱਚੋਂ ਇੱਕ ਸੱਜਣ ਨੇ ਦੱਸਿਆ ਕਿ ਇੱਕ ਮਿਸ਼ਨ ਦੌਰਾਨ ਗੋਡੇ ਵਿੱਚ ਗੋਲੀ ਲੱਗੀ। ਕਈ ਵਾਰ ਸਿਪਾਹੀ ਨੂੰ ਗੋਡੇ ਵਿੱਚ ਗੋਲੀ ਲੱਗਦੀ ਹੈ ਤੇ ਇੰਝ ਲੱਗਦਾ ਕਿ ਉੱਠਣਾ ਹੀ ਨਹੀਂ ਕਦੇ.. ਪਰ 1-2 ਸਾਲ ਵਿੱਚ ਸਭ ਦਰੁਸ ਹੋ ਜਾਂਦਾ। ਮੈਂ ਵੀ ਇਹ ਸਮਝਦੀ ਕਿ ਕਈ ਵਾਰ ਅਸੀਂ ਗੋਡੇ ਵਿੱਚ ਗੋਲੀ ਲੱਗੇ ਸਿਪਾਹੀ ਵਰਗੇ ਹੁੰਦੇ ਹਾਂ, ਪਰ ਦੇਖੋ ਉਹ ਵੀ ਨਾ ਸਹਿਣਯੋਗ ਪੀੜ ਵਿੱਚੋਂ ਲੰਘ ਕਿ ਫੇਰ ਤੁਰਨ ਭੱਜਣ ਲੱਗ ਜਾਂਦਾ ਹੈ। ਜ਼ਿੰਦਗੀ ਵਿੱਚ ਔਖੇ ਸਮੇਂ ਨੂੰ ਅਸੀਂ ਖੂਬਸੂਰਤ ਮੁਸਕਰਾਹਟਾਂ ਨਾਲ ਨਜਿੱਠਣਾ ਹੈ। ਦਿਲ ਕਰੇ ਨਾ ਕਰੇ ਪਰ ਮੁਸਕਰਾਉਣ ਨਾਲ ਹੀ ਕਈ ਮੂਡ ਬਦਲ ਜਾਂਦੇ ਹਨ। ਕੰਮ ਕਰਨ ਦੀ ਊਰਜਾ ਬਣੀ ਰਹਿੰਦੀ ਹੈ। ਇਹ ਨਾ ਭੁੱਲੋ ਕਈ ਵਾਰ ਸੂਰਜ ਦੇਖਣ ਲਈ, ਬਾਰਿਸ਼ ਪੂਰੀ ਰੁਕਣ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਸੂਰਜ ਹਾਂ ਅਸੀਂ। - ਮਨਦੀਪ

Facebook Link
17 ਅਕਤੂਬਰ 2022

ਜ਼ਿੰਦਗੀ ਵਿੱਚ ਮਤਲਬੀ ਲੋਕਾਂ ਤੇ ਰੋਕ ਲਾਓ। ਪਿਛਲੇ ਕੁੱਝ ਦਿਨਾਂ ਤੋਂ ਦਫ਼ਤਰ ਦੇ ਬਾਹਰ ਪੈਰ ਰੱਖਣ ਦਾ ਦਿਲ ਨਹੀਂ ਕਰ ਰਿਹਾ। ਪਿਛਲੇ ਸਾਲ ਨੂੰ ਕਾਫ਼ੀ ਗੰਭੀਰਤਾ ਨਾਲ ਵਿਚਾਰਿਆ ਤੇ ਇੰਝ ਲੱਗਾ ਜਿਵੇਂ ਵਾਹ ਵਾਹ ਵਿੱਚ ਘਿਰੀ ਪਈ ਸੀ। ਜਿਸਦਾ ਕੋਈ ਵੀ ਮਤਲਬ ਨਹੀਂ ਫ਼ਾਇਦਾ ਨਹੀਂ। ਲੋਕ ਤੁਹਾਡਾ ਕੀਮਤੀ ਵਕਤ, ਪੈਸਾ, ਊਰਜਾ ਬਰਬਾਦ ਕਰਨਗੇ। ਆਪਣੀ ਕਿਰਤ ਦਾ ਵਕਤ ਲੋਕਾਂ ਨੂੰ ਕਦੇ ਨਾ ਦਿਓ, ਕਿਰਤ ਦੀ ਇੱਜ਼ਤ, ਕਿਰਤ ਨੂੰ ਪੂਰੀ ਇਮਾਨਦਾਰੀ ਨਾਲ ਕਰੋ। ਕਿਰਤ ਨੂੰ ਰੱਬ ਜਿੰਨ੍ਹਾਂ ਦਰਜਾ ਦਿਓ। ਮੈਂ ਆਪਣੇ ਜਿਊਣ ਦਾ ਢੰਗ ਤਰੀਕਾ ਤਬਦੀਲ ਕਰ ਰਹੀ ਹਾਂ। ਮੈਂ ਸਮੇਂ ਨਾਲ ਸਿਰਫ਼ ਬਹੁਤ ਸਾਰੇ ਮਸ਼ਹੂਰੀ ਵੱਲ ਧਿਆਨ ਦੇਣ ਵਾਲੇ ਲੋਕ ਦੇਖੇ ਹਨ, ਜ਼ਮੀਨੀ ਪੱਧਰ ਤੇ ਕਿਰਤ ਕਰਨਾ ਤੇ ਉਸ ਦੀ ਇੱਜ਼ਤ ਕਰਨਾ ਕੀ ਹੁੰਦਾ, ਕੁੱਝ ਨਹੀਂ ਪਤਾ। ਸਹਿਯੋਗ ਕੀ ਦੇਣਾ, ਆਸ ਜਗਾਉਣ ਦਾ ਵੀ ਅਪਰਾਧ ਕਰਦੇ ਹਨ ਲੋਕ। ਮਿਹਨਤ ਕਰੋ ਸਿਰਫ਼ ਮਿਹਨਤ। ਖ਼ੁਦ ਦੀ ਮਿਹਨਤ, ਖ਼ੁਦ ਨਾਲ ਬਿਤਾਇਆ ਸਮਾਂ ਹੀ ਕੰਮ ਆਉਣਾ ਸਾਡੇ.. ਬਾਕੀ ਸਭ ਝੂਠ ਹੈ। ਮੈਂ ਹਮੇਸ਼ਾ ਜੋ ਮਹਿਸੂਸ ਕਰਦੀ ਹਾਂ ਉਹੀ ਪਰਿਵਾਰ ਵਾਂਗ ਤੁਹਾਡੇ ਨਾਲ ਸਾਂਝਾ ਕਰਦੀ ਹਾਂ। ਮੈਂ ਵੀ ਹੁਣ “ਨਾਂਹ” ਕਹਿਣਾ ਸਿੱਖ ਰਹੀ ਹਾਂ। ਰੱਬ ਨੂੰ ਨਾਲ ਰੱਖੋ, ਤੁਹਾਨੂੰ ਘੇਰੀ ਬੈਠੇ ਅਨੇਕਾਂ ਬਨਾਉਟੀ ਤੇ ਵਾਹ ਵਾਹ ਕਰਨ ਵਾਲੇ ਲੋਕਾਂ ਤੋਂ ਸਖ਼ਤ ਪ੍ਰਹੇਜ਼ ਬਹਿਤਰ। ਸਿਰ ਉਠਾ ਕੇ ਜੀਓ। - ਮਨਦੀਪ

Facebook Link
10 ਅਕਤੂਬਰ 2022

ਪੰਜਾਬ ਐਸਾ ਨਹੀਂ ਕਿ ਇਸ ਦੇ ਸੋਹਣੇ ਪਿੰਡ ਛੱਡ ਕੇ ਜਾਓ ਤੇ ਯਾਦ ਨਾ ਆਵੇ। ਪੰਜਾਬ ਦਿਲੋਂ ਪੰਜਾਬੀ ਹੋਣ ਦੇ ਨਾਲ ਨਾਲ ਤੁਹਾਡੇ ਤੋਂ ਹੁਣ ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀਆਂ ਦੀ ਮੰਗ ਕਰਦਾ ਹੈ। ਉੱਦਮੀ ਪੰਜਾਬੀਆਂ ਦੀ। ਜੋ ਇੱਥੇ ਐਸੇ ਕਾਰੋਬਾਰ ਕਰਨ ਕਿ ਜੋ ਆਮ ਘਰ ਦੇ ਨੌਜਵਾਨਾਂ ਲਈ ਵੀ ਸੁਖਾਲੇ ਮੌਕੇ ਪੈਦਾ ਕਰਨ। ਪੰਜਾਬ ਵਿੱਚ ਮਾਂ ਬਾਪ, ਦੂਜੇ ਦੇਸ਼ ਵਿੱਚ ਬੱਚੇ, ਵਿੱਚ ਵਿਚਾਲੇ ਕੀ ਜ਼ਿੰਦਗੀ ਜੀਵਾਂਗੇ? ਆਪਣੇ ਘਰ ਆਪਣੇ ਖੇਤ ਆਪਣੀ ਧਰਤੀ ਛੱਡ, ਕਿਸ਼ਤਾਂ ਵਿੱਚ ਫ਼ੱਸ ਜਾਵਾਂਗੇ। ਫੇਰ ਜ਼ਬਰਦਸਤੀ ਦੱਸਾਂਗੇ ਅਸੀਂ ਸੱਚੀ ਬੜੇ ਖੁਸ਼ ਹਾਂ। ਸੱਚ ਨੂੰ ਜਿਊਣਾ ਹੈ ਅਸੀਂ। ਮਾਂ ਬਾਪ ਨਾਲ, ਪਰਿਵਾਰ ਨਾਲ, ਆਪਣੀ ਮਾਂ ਬੋਲੀ ਵਿੱਚ, ਆਪਣੀ ਮਾਂ ਵਰਗੀ ਧਰਤੀ ਤੇ ਇਕੱਠੇ ਰਹਿਣਾ ਹੀ ਅਸਲ ਖੁਸ਼ੀ ਤੇ ਅਸਲ ਅਜ਼ਾਦੀ ਹੈ। ਪੰਜਾਬ ਨੂੰ ਮੋੜਾ ਸਿਰਫ਼ “ਪੰਜਾਬ ਵਿੱਚ ਰਹਿਣ ਵਾਲੇ ਪੰਜਾਬੀ” ਪਾ ਸਕਦੇ ਹਨ। - ਮਨਦੀਪ

Facebook Link
10 ਅਕਤੂਬਰ 2022

ਇਸ ਦੁਨੀਆਂ ਦਾ ਸਾਹਮਣਾ ਕਰਨਾ ਹੈ ਤਾਂ ਇਮਾਨਦਾਰੀ ਦੇ ਸਿਖਰ ਤੇ ਰਹੋ। ਸੰਸਕਾਰਾਂ ਅਤੇ ਪੜ੍ਹਾਈ ਦੀ ਅਹਿਮਿਅਤ ਸਮਝੋ। ਕੰਮ ਨੂੰ ਛੋਟਾ ਵੱਡਾ ਨਾ ਸਮਝੋ। ਮਾਪਿਆਂ ਤੋਂ ਉਪਰ ਕਿਸੇ ਨੂੰ ਵੀ ਦਰਜਾ ਨਾ ਦਿਓ। ਜ਼ਿੰਦਗੀ ਵਿੱਚ ਵੱਖਰਾ ਕਰਨ ਲਈ, ਵੱਖ ਰਾਹ ਚੁਣੋ। ਇਹ ਸਮਝੋ ਮੈਂ ਔਗੁਣ ਭਰਿਆ ਹਾਂ, ਅਲੋਚਨਾ ਹੋਣ ਤੇ ਕਦੇ ਦੁੱਖ ਨਹੀਂ ਹੋਵੇਗਾ।

Facebook Link
04 ਅਕਤੂਬਰ 2022

ਇਹ ਗੱਲ ਕਈ ਵਾਰ ਮੇਰੀ ਦੁੱਖਦੀ ਰਗ ਬਣਦੀ ਹੈ, ਜਦ ਲੋਕ ਇਹ ਕਹਿੰਦੇ ਕਿ “ਕਿਸਮਤ ਹੈ” “ ਲੋਟ ਆ ਗਿਆ ਕੰਮ” “ਕਾਰੋਬਾਰ ਸੈਟ ਹੈ ਤਾਂ ਗੱਲਾਂ ਆਉਂਦੀਆਂ” ।ਕਹਿਣਾ ਬਹੁਤ ਸੌਖਾ, ਪਰ ਜਿਸ ਨੇ ਕੀਤਾ ਹੋਵੇ ਉਸ ਤੋਂ ਜਾਣਨਾ ਵੀ ਬਹੁਤ ਜ਼ਰੂਰੀ। ਓਲੰਪਿਕਸ ਵਿੱਚ ਜੋ ਪਹਿਲੇ ਦਰਜੇ ਦੌੜਾਕ ਆਵੇ, “ਮਿਲਖਾ ਸਿੰਘ ਜੀ” ਹੀ ਮਨ ਲਓ.. ਜਦ ਜਿੱਤੇ ਤੇ ਕਿਸਮਤ ਹੈ ਤੇਰੀ ਕਹੋ ਤੇ ਸ਼ਾਇਦ ਬਹੁਤ ਹੀ ਦੁੱਖ ਦੀ ਗੱਲ। ਕਈ ਸਾਲਾਂ ਦੀ, ਮੌਸਮਾਂ ਦੀ, ਹੱਸਣ ਰੋਣ ਦੀ ਪਰੈਕਟਿਸ ਤੇ ਅਸੀਂ ਬੱਸ ਮੂੰਹ ਹਲਾਉਣਾ - ਲੋਟ ਆ ਗਿਆ ਕੰਮ। ਜੇ ਸੱਚਮੁੱਚ ਮਿਹਨਤ ਨਾਲ ਕੋਈ ਅੱਗੇ ਪਹੁੰਚ ਸਕਦਾ ਹੈ, ਤੇ ਦੇਖੋ ਅਸੀਂ ਕਿਸ ਹੱਦ ਤੱਕ ਨੈਗਟਿਵ ਹੋ ਚੁੱਕੇ ਕਿ ਮੰਨਣ ਨੂੰ ਵੀ ਤਿਆਰ ਨਹੀਂ ਕਿ ਇਸ ਨੇ ਮਿਹਨਤ ਸਦਕਾ, ਆਪਣੀਆਂ ਨੀਂਦਾਂ ਕੁਰਬਾਨ ਕਰਕੇ, ਜਾਨ ਮਾਰ ਕੇ ਆਪਣੀ ਕਿਸਮਤ ਆਪ ਲਿਖੀ ਹੈ।ਜਦ ਤੱਕ ਇਸ ਗੱਲ ਤੇ ਯਕੀਨ ਨਹੀਂ ਕਰੋਗੇ, ਖ਼ਾਸ ਕਰ ਕਿਸੇ ਦੀ ਮਿਹਨਤ, ਕਿਰਤ ਦੀ ਇੱਜ਼ਤ ਨਹੀਂ ਕਰੋਗੇ। ਅਸੀਂ ਭਟਕਦੇ ਰਹਾਂਗੇ। ਬਹੁਤ ਲੋੜ ਹੈ, ਖ਼ੁਦ ਜੀਅ ਤੋੜ ਮਿਹਨਤ ਕਰਨ ਦੀ .. ਅਤੇ ਜੋ ਕਰਦੇ ਉਹਨਾਂ ਦੀ ਮਿਹਨਤ ਨੂੰ ਪੂਰਾ ਪੂਰਾ ਸਤਿਕਾਰ ਦੇਣ ਦੀ.. ਜੇ ਸਬਰ ਤੇ ਸਤਿਕਾਰ ਹੋਵੇਗਾ.. ਤਾਂ ਹੀ ਪਵੇਗੀ “ਬਰਕਤ” - ਮਨਦੀਪ

Facebook Link
02 ਅਕਤੂਬਰ 2022

ਮੇਰਾ ਸਫ਼ਰ ਦੱਸ ਸਾਲ ਦੀ ਜੱਦੋ ਜਹਿਦ ਦਾ ਸਫ਼ਰ ਹੈ। ਕੁੱਝ ਪਾਸ ਨਾ ਹੁੰਦਿਆਂ ਵੀ ਮੈਂ ਵਿਸ਼ਾਲ ਸੁਪਨਾ ਲਿਆ ਤੇ ਉਸ ਨੂੰ ਪੂਰਾ ਕਰਨ ਲਈ ਤਤਪਰ ਰਹੀ। ਬਹੁਤ ਕੁੱਝ ਗਵਾ ਵੀ ਲਿਆ ਪਰ ਮੰਜ਼ਲ ਵੱਲ ਵਧਣਾ ਮੇਰਾ ਜਨੂੰਨ ਹੈ। ਮੇਰੇ ਅੱਗੇ ਵੱਧ ਜਾਣ ਨਾਲ, ਨੌਜਵਾਨ ਪੀੜੀ ਵਿੱਚ ਨਵਾਂ ਜੋਸ਼ ਆਵੇਗਾ, ਸੋਚ ਬਦਲ ਜਾਵੇਗੀ, ਪੰਜਾਬ ਲਈ ਇੱਕ ਹੋਰ ਨਵੀਂ ਆਸ ਜਾਗੇਗੀ। ਮੈਂ ਸਮਝਦੀ ਹਾਂ, ਮੇਰਾ ਸਫ਼ਲ ਉਦਾਹਰਣ ਬਣਨਾ ਬਹੁਤ ਜ਼ਰੂਰੀ।ਤੁਸੀਂ ਸਭ ਮੇਰਾ ਪਰਿਵਾਰ ਹੋ, ਜੋ ਮੈਨੂੰ ਪੜ੍ਹਦੇ ਹੋ। ਮੇਰੇ ਵਿਚਾਰ ਮੇਰੀ ਜ਼ਿੰਦਗੀ ਦਾ ਸੱਚ ਤੇ ਤੱਤ ਹੁੰਦੇ ਹਨ। ਮਿਹਨਤ ਨਾਲ ਬਣੀ ਹਾਂ,  ਮੈਂ ਠੀਕ ਨੂੰ ਠੀਕ ਤੇ ਗਲਤ ਨੂੰ ਗਲਤ ਕਹਿਣ ਵਿੱਚ ਵਿਸ਼ਵਾਸ ਰੱਖਦੀ ਹਾਂ। ਮੇਰੇ ਸਫ਼ਰ ਵਿੱਚ ਰੋਜ਼ ਕੋਈ ਨਾ ਕੋਈ ਮਿਲ ਰਿਹਾ ਹੈ। ਸਿਆਸੀ, ਉੱਦਮੀ, ਅਫਸਰ । ਪਰ ਮੈਂ ਦੱਸਣਾ ਚਾਹੁੰਦੀ ਹਾਂ ਜੋ ਕਿ ਮੇਰੀ ਨਿੱਜੀ ਮਹਿਸੂਸ ਕੀਤੀ ਗੱਲ ਹੈ ਕਿ “ਬੀਰ ਦਵਿੰਦਰ ਸਿੰਘ ਜੀ” ਨੇ ਮੈਨੂੰ ਬਹੁਤ ਹੀ ਸੰਜੀਦਗੀ, ਸਤਿਕਾਰ ਤੇ ਹੱਲ ਕਰਨ ਦੀ ਡੂੰਘੀ ਸੋਚ ਨਾਲ ਸੁਣਿਆ। ਉਮਰ ਹੋਣ ਦੇ ਬਾਵਜੂਦ ਵੀ, ਆਪਣਾ ਖ਼ਾਸ ਵਕਤ ਮੈਨੂੰ ਕਈ ਲੋਕ ਮਿਲਵਾਉਣ ਵਿੱਚ ਲਗਾਇਆ। ਮੇਰੀਆਂ ਮੁਸ਼ਕਲਾਂ ਦੇ ਹੱਲ ਕੱਢਣ ਲਈ ਕਈ ਕਦਮ ਚੁੱਕੇ। ਇੱਕੋ ਇੱਕ ਅਜਿਹੇ ਵਿਅਕਤੀ ਜਿਨ੍ਹਾਂ ਦੀਆਂ ਛੋਟੀਆਂ ਛੋਟੀਆਂ ਗੱਲਾਂ ਨੋਟ ਕਰ, ਅਸੀਂ ਅੱਗੇ ਵੱਧ ਰਹੇ ਹਾਂ। ਇੰਝ ਨਹੀਂ ਲੱਗਾ ਕੋਈ ਸਿਆਸੀ ਲੀਡਰ, ਅਫਸਰ ਆਇਆ ਤੇ ਗਾਇਬ ਹੋ ਗਿਆ। ਜ਼ਮੀਨੀ ਪੱਧਰ ਤੇ, ਸੱਚ ਨੂੰ ਸੱਚ ਅਤੇ ਸਹੀ ਨੂੰ ਸਹੀ ਕਹਿਣਾ ਮੇਰੀ ਸੋਚ ਹੈ, ਜੋ ਆਪ ਸਭ ਨਾਲ ਸਾਂਝੀ ਕਰਨੀ ਜ਼ਰੂਰੀ ਹੈ। ਮੈਂ ਇਹ ਮੰਨਦੀ ਹਾਂ ਪਿੰਡ ਵਿੱਚ ਪਹਿਲੀ ਵਾਰ ਅਜਿਹੀ ਕੰਪਨੀ ਖੋਲ੍ਹਣ ਨਾਲ ਮੈਂ ਰਵਾਇਤੀ ਸ਼ਹਿਰੀ ਢਾਂਚਾ ਛੇੜਿਆ ਹੈ ਜਿਸ ਨਾਲ ਕਈ ਮੁਸ਼ਕਲਾਂ ਆਈਆਂ। ਪਰ ਪਿੰਡ ਵਿੱਚ ਜਲਦ ਹੋਰ ਵੀ ਬਹਿਤਰ ਕਰਾਂਗੇ। ਜਦ ਤੱਕ ਮੈਂ ਇਸ ਮਾਡਲ ਨੂੰ ਖ਼ੁਦ ਦੇ ਪਿੰਡ ਵਿੱਚ ਪੂਰਾ ਸਫ਼ਲ ਨਹੀਂ ਕਰ ਲਵਾਂਗੀ ਇਸ ਨੂੰ ਬਾਕੀ ਪਿੰਡਾਂ ਵਿੱਚ ਲੈ ਕੇ ਜਾਣ ਲਈ ਸਮਾ ਲਵਾਂਗੀ। - ਮਨਦੀਪ

Facebook Link
26 ਸਤੰਬਰ 2022

ਇਹ ਜੋ ਸਭ ਤੋਂ ਔਖੇ ਰਾਹ ਨੇ, ਇਹਨਾਂ ਤੇ ਖਲ੍ਹੋ ਕੇ ਹੱਸਦੀ ਹਾਂ ਮੈਂ। ਜ਼ਿੰਦਗੀ ਵਿੱਚ ਜਦ ਆਪਣੇ ਹਰਾ ਦਿੰਦੇ ਹਨ, ਤੇ ਮੁਸਕਰਾ ਕੇ ਜਿੱਤਦੀ ਹਾਂ। ਕਦੇ ਵੀ ਨਹੀਂ ਡੋਲਦੀ। ਹੰਝੂ ਵੀ ਜ਼ਿੰਦਗੀ ਦਾ ਹਿੱਸਾ ਹਨ, ਪਰ ਮੁਸਕਰਾਹਟਾਂ ਜ਼ਿੰਦਗੀ ਹਨ… ਇਹ ਜੋ ਮੇਰੇ ਤੇ ਵਿਸ਼ਵਾਸ ਨਹੀਂ ਕਰਦੇ.. ਮੇਰੀ ਪਿਆਰੀ ਮੁਸਕਰਾਹਟ ਮੇਰੇ ਆਪਣੇ ਆਪ ਤੇ ਵਿਸ਼ਵਾਸ ਦੀ ਝਲਕ ਹੈ। ਇਹ ਜੋ ਲੋਕ ਮੇਰੇ ਤੋਂ ਦੂਰ ਨੇ, ਮੈਂ ਉਹਨਾਂ ਦਾ ਸਤਿਕਾਰ ਕਰਦੀ ਹਾਂ। ਉਹਨਾਂ ਨੂੰ ਪਿਆਰ ਕਰਦੀ ਹਾਂ। ਦਿਲ ਚੀਰ ਕੇ ਕੀ ਮਿਲਦਾ ਹੈ, ਕੁੱਝ ਵੀ ਨਹੀਂ। ਜੋ ਮਰਜ਼ੀ ਹੋ ਜਾਏ, ਇਹ ਰੱਬ ਦਾ ਦਿੱਤਾ ਅਹਿਸਾਸ - ਮੁਸਕਰਾਉਣਾ - ਇਸ ਨੂੰ ਬਰਕਰਾਰ ਰੱਖੋ। ਕਹਿੰਦੇ ਹਨ ਨਾ, ਰੋਂਦੇ ਨਾਲ ਕੋਈ ਨਹੀਂ ਰੋਂਦਾ… ਸ਼ੁਕਰ ਕਰੋ ਉਹਨਾਂ ਦਾ ਜੋ ਤੁਹਾਡੇ ਨਾਲ ਹਨ, ਆਪਣੇ ਲਈ ਤੇ ਤੁਹਾਡਾ ਸਾਥ ਦੇਣ ਵਾਲਿਆਂ ਲਈ ਮੁਸਕਰਾਹਟਾਂ ਸਦਾ ਬਰਕਰਾਰ ਰੱਖੋ। ਸਿਰਫ਼ ਇੱਕ ਹੀ ਜ਼ਿੰਦਗੀ ਹੈ - ਮਨਦੀਪ

Facebook Link
24 ਸਤੰਬਰ 2022

ਜਦ ਬਾਹਰਲੇ ਦੇਸ਼ ਜਾ ਕੇ ਕੋਈ ਸੋਚ ਲਵੇ ਕਿ ਮੈਂ ਹੁਣ ਓੱਥੇ ਹੀ ਰਹਿਣਾ ਵਾਪਿਸ ਨਹੀਂ ਆਉਣਾ, ਮਾਂ ਤੋਂ ਪੁੱਤ ਵਿੱਛੜਦਾ ਹੈ ਅਤੇ ਬਾਪ ਤੋਂ ਅਖੀਰਲੀ ਉਮਰੇ ਸਹਾਰਾ। ਪਤਨੀ ਤੋਂ ਪਤੀ, ਬੱਚਿਆਂ ਤੋਂ ਬਾਪ ਅਤੇ “ਅਤਿਅੰਤ ਦੁੱਖਦਾਈ ਇਹ ਕਿ ਕਈ ਵਾਰ ਪਤਨੀ ਦੇ ਮਾਂ ਬਣਨ ਦੀ ਇੱਛਾ ਦਾ ਵੀ ਕਤਲ ਹੁੰਦਾ ਹੈ।”ਜੇ ਔਰਤ ਐਸਾ ਕਰਦੀ ਹੈ ਤੇ ਫੇਰ ਵੀ ਵਿਛੋੜਿਆਂ ਦਾ ਕੋਈ ਅੰਤ ਨਹੀਂ।ਅੱਜ ਦੇ ਦੌਰ ਵਿੱਚ, ਵਿਆਹ ਤੋਂ ਪਹਿਲਾਂ ਇੱਕ ਦੂਜੇ ਦੀ ਬਾਹਰਲੇ ਮੁਲਕ ਜਾਣ ਦੀ ਇੱਛਾ ਵੀ ਜਾਣ ਲੈਣਾ ਬਹੁਤ ਜ਼ਰੂਰੀ। ਇਹ ਇੱਕ ਵੱਡਾ ਫ਼ੈਸਲਾ ਹੈ। ਇੱਥੇ ਹਰ ਕੋਈ ਬਾਹਰਲੇ ਮੁਲਕ ਨਹੀਂ ਜਾਣਾ ਚਾਹੁੰਦਾ। ਆਪਣੇ ਮਤਲਬ ਪੂਰੇ ਕਰਨ ਦੇ ਹਿਸਾਬ ਨਾਲ, ਲੋਕਾਂ ਦੀ ਜ਼ਿੰਦਗੀ ਨੂੰ ਦੁੱਖ ਨਾ ਦਿਓ। ਸਾਫ਼ ਸਾਫ਼ ਦੱਸ ਦਿਓ, ਖ਼ਾਸ ਕਰ ਵਿਆਹ ਤੋਂ ਪਹਿਲਾਂ।ਇੱਕ ਜ਼ਿੰਦਗੀ ਹੈ ਤੁਹਾਡੀ ਵੀ ਤੇ ਸਭ ਦੀ।- ਮਨਦੀਪ

Facebook Link
20 ਸਤੰਬਰ 2022

ਔਰਤਾਂ ਦੀ ਤਾਕਤ ਜਦ ਔਰਤਾਂ ਬਣ ਜਾਣ ਤੇ ਫੇਰ ਉਸ ਨੂੰ ਤੋੜਨਾ ਮੁਸ਼ਕਿਲ। ਤੇ ਔਰਤਾਂ ਦਾ ਸਾਥ ਜੇ ਔਰਤਾਂ ਨਾ ਦੇਣ ਤੇ ਪੌੜੀ ਚੜ੍ਹਨਾ ਵੀ ਮੁਸ਼ਕਿਲ। ਮੈਨੂੰ ਆਪਣੀ ਜ਼ਿੰਦਗੀ ਵਿੱਚ ਚੰਗੇ ਸਾਥ ਤੇ ਮਾਣ ਹੈ। ਪ੍ਰਭਜੋਤ ਕੌਰ ਮੇਰੀ ਟੀਮ ਦਾ ਖ਼ਾਸ ਮੈਂਬਰ ਹੈ। ਹਰ ਰੋਜ਼ ਦੀ ਤੇਜ਼ ਤਰਾਰੀ ਨੂੰ ਕਾਇਮ ਰੱਖਣ ਵਿੱਚ ਸਹਾਇਕ। ਇਮਾਨਦਾਰ ਤੇ ਸਿੱਖਣ ਦੀ ਚਾਹ ਰੱਖਣ ਵਾਲੀ ਪਿਆਰੀ ਪੰਜਾਬ ਦੀ ਬੇਟੀ - ਮਨਦੀਪ

Facebook Link
14 ਸਤੰਬਰ 2022

ਪਿੰਡ ਟਾਂਗਰਾ ਵਿੱਚ ਇੱਕ ਹੋਰ 100 ਟੀਮ ਮੈਂਬਰ ਬੈਠਣ ਲਈ, ਨਵਾਂ ਦਫਤਰ - ਅੱਜ ਤੋਂ। ਅਸੀਂ ਵੱਧ ਰਹੇ ਹਾਂ ਹਰ ਦਿਨ। ਮਿਹਨਤ ਸਦਕਾ ਤੇ ਉਸ ਦੀ ਰਹਿਮਤ ਸਦਕਾ। ਮੈਂ ਹਮੇਸ਼ਾਂ ਅਲੂਮੀਨਿਅਮ ਦੇ ਬਣੇ ਦਫ਼ਤਰਾਂ ਵਿੱਚ ਬੈਠੀ 10 ਸਾਲ। ਕੰਧਾਂ ਵਿੱਚ ਬੈਠਣ ਦਾ ਇਹ ਮੇਰਾ ਪਹਿਲਾ ਤਜ਼ੁਰਬਾ ਹੈ। ਸੋਚਦੀ ਹਾਂ ਦਫ਼ਤਰ ਕਿੰਨਾ ਸ਼ਾਂਤ ਹੈ… ! ਮੈਂ ਆਪਣਾ ਮੇਜ਼ ਨਹੀਂ ਬਦਲਿਆ - ਇਹ ਮੇਰੇ ਹੁਣ ਤੱਕ ਦੇ ਸਫਰ ਦਾ ਸਾਥੀ ਹੈ। ਤੁਹਾਡੇ ਸਭ ਦੇ ਅਤਿਅੰਤ ਪਿਆਰ ਲਈ, ਦੁਆਵਾਂ ਲਈ ਸ਼ੁਕਰੀਆ ਮੈਂ ਇਹ ਸੁਪਨਾ ਲੈ ਰਹੀ ਹਾਂ ਜਿਸ ਦਿਨ ਸਾਡੇ ਕੋਲ ਕਿਰਾਏ ਤੇ ਨਹੀਂ, ਬਲਕਿ ਪਿੰਡ ਵਿੱਚ ਖ਼ੁਦ ਦੀ ਜਗ੍ਹਾ ਤੇ ਦਫ਼ਤਰ ਹੋਵੇਗਾ, ਤੇ ਸਾਡੀ ਕਰਜ਼ਾ ਮੁਕਤ ਕੰਪਨੀ ਬਣੇਗੀ। ਤੁਸੀਂ ਭਰਭੂਰ ਦੁਆਵਾਂ ਦੇਣਾ - ਮਨਦੀਪ

Facebook Link
11 ਸਤੰਬਰ 2022

ਇਸ ਵਕਤ ਸੜਕ ਦੇ ਹਨ੍ਹੇਰਿਆਂ ਵਿੱਚੋਂ ਵਾਪਿਸ ਆ ਰਹੀ ਹਾਂ ਘਰ। ਗਮ ਵੀ ਬੰਦੇ ਨੂੰ ਸੌਣ ਨਹੀਂ ਦੇਂਦਾ ਤੇ ਖੁਸ਼ੀ ਵੀ। ਇਹ ਵਿੱਚ-ਵਿੱਚ ਜਿਸ ਨੂੰ ਸੰਤੁਲਨ ਬਣਾਉਣਾ ਆ ਜਾਵੇ ਉਹ ਤੁਰਦਾ ਜਾਂਦਾ ਹੈ। ਮੰਜ਼ਲਾਂ ਬਾਖੂਬੀ ਸਰ ਕਰਦਾ ਹੈ। ਬਹੁਤੀ ਖੁਸ਼ੀ, ਬਹੁਤੇ ਗਮ ਵਿੱਚ ਉਸ ਦਾ ਵਕਤ ਨਹੀਂ ਬਰਬਾਦ ਹੁੰਦਾ।ਮੇਰੇ ਦਾਦਾ ਜੀ ਜਦ ਇਸ ਦੁਨੀਆਂ ਤੋਂ ਗਏ, ਪੰਜਵੀਂ ਛੇਵੀਂ ਵਿੱਚ ਸੀ ਮੈਂ। 2 ਫ਼ਰਵਰੀ ਉਹ ਗਏ ਤੇ 5 ਫ਼ਰਵਰੀ ਮੇਰਾ ਜਨਮ ਦਿਨ ਸੀ। ਮੇਰੇ ਪਾਪਾ ਨੇ ਛੋਟੀ ਜਿਹੀ ਬੱਚੀ “ਮਨਦੀਪ ਟਾਂਗਰਾ” ਨੂੰ ਰਾਤ ਨੂੰ ਫੇਰ ਵੀ ਛੋਟਾ ਜਿਹਾ ਕੇਕ ਲਿਆ ਦਿੱਤਾ। ਗ਼ਮੀ ਖੁਸ਼ੀ ਦਾ ਸੰਤੁਲਨ ਬਣਾਉਣ ਦੀ ਕਲਾ ਸਾਨੂੰ ਜ਼ਿੰਦਗੀ ਵਿੱਚ ਬਹੁਤ ਅੱਗੇ ਲੈ ਜਾਂਦੀ ਹੈ। ਗਮ ਤੇ ਖੁਸ਼ੀ ਵਿੱਚ ਜੋ ਗੁਆਚ ਜਾਂਦੇ ਹਨ, ਉਹਨਾਂ ਲਈ ਵਕਤ ਦੀ ਸਹੀ ਵਰਤੋਂ ਕਰਨਾ ਔਖਾ ਹੋ ਜਾਂਦਾ ਹੈ। ਸਿਹਤ ਤੇ ਵਕਤ … ਖ਼ਾਸ ਹਨ। ਇਸ ਦਾ ਅਸੀਂ ਧਿਆਨ ਰੱਖਣਾ ਹੈ।ਇਸੇ ਲਈ ਦਿਨ ਚੜ੍ਹਨ ਤੇ ਦਿਨ ਢਲਣ ਦਾ ਸਮਾਂ, “ਬਹੁਤ ਖੂਬਸੂਰਤ” ਲੱਗਦਾ ਹੈ। ਨਾ ਤਿੱਖੀ ਧੁੱਪ ਨਾ ਘੁੱਪ ਹਨ੍ਹੇਰਾ ਹੁੰਦਾ ਹੈ ਓਦੋਂ। … ਤੇ ਕਈ ਵਾਰ “ਸੂਰਜ ਚੰਦਰਮਾ” ਇੱਕੱਠੇ ਦਿਸਦੇ.. ਕਿੰਨੇ ਖੁਸ਼ ਹੁੰਦੇ ਅਸੀਂ …. “ਢਲਣ ਚੜ੍ਹਨ ਦੇ ਵਿੱਚ ਰਹਿਣਾ ਹੈ ਅਸੀਂ” - ਉਹੀ ਸਾਡੇ ਕਿਰਦਾਰ ਦਾ ਸਿਖਰ ਸਾਬਿਤ ਹੋਵੇਗਾ!- ਬਹੁਤ ਬਹੁਤ ਪਿਆਰ - ਮਨਦੀਪ

Facebook Link
07 ਸਤੰਬਰ 2022

ਜ਼ਿੰਦਗੀ ਬਹੁਤ ਹੀ ਖੂਬਸੂਰਤ ਤੋਹਫ਼ਾ ਹੈ। ਇਸਦੀ ਇੱਜ਼ਤ ਕਰੋ ਇਸ ਨੂੰ ਪਿਆਰ ਦਿਓ। ਬਹੁਤ ਪਿਆਰ। ਕਦੇ ਵੀ ਬੇਮਤਲਬ ਉੱਚਾ ਬੋਲਣਾ, ਡਾਂਟ ਜਿਹਾ ਮਾਹੌਲ ਬਰਦਾਸ਼ ਨਾ ਕਰੋ। ਔਰਤ ਤੇ ਮਰਦ ਨੂੰ ਖ਼ੁੱਦ ਆਪਣੀ ਇੱਜ਼ਤ ਕਰਨ ਦੀ ਲੋੜ ਹੈ। ਇਸ ਦੁਨੀਆਂ ਤੇ ਅਸੀਂ ਬਿਨ੍ਹਾਂ ਕਸੂਰੋਂ ਸਹਿਣ ਲਈ ਨਹੀਂ ਪੈਦਾ ਹੋਏ, ਪਿਆਰ ਵੰਡਣ ਅਤੇ ਪਿਆਰ ਲੈਣ ਆਏ ਹਾਂ।ਬੱਸ ਹੋਰ ਨਹੀਂ, ਗ਼ੁੱਸਾ ਨਾ ਕਰੋ ਅਤੇ ਨਾ ਇਸ ਨੂੰ ਸਹੋ। ਪਿਆਰ ਨਾਲ ਵਾਰ ਵਾਰ ਆਪਣੀ ਗੱਲ ਰੱਖੋ ਕਿ ਜ਼ਹਿਰੀ ਸੁਭਾਅ ਬਰਦਾਸ਼ ਕਰਨ ਲਈ ਤੇ ਗ਼ੁੱਸਾ ਕੱਢਣ ਲਈ ਤੁਸੀਂ ਨਹੀਂ। ਮੈਂ ਆਸੇ ਪਾਸੇ ਦੇਖਦੀ ਹਾਂ ਇੱਥੇ ਬਹੁਤ ਸਾਰੇ ਮਰਦ ਅਤੇ ਔਰਤਾਂ ਜ਼ਹਿਰੀ ਮਾਹੌਲ ਵਿੱਚ ਸਾਹ ਲੈ ਰਹੇ ਹਨ, ਨਹੀਂ! ਤੁਹਾਨੂੰ ਉੱਠ ਕਿ ਬੋਲਣਾ ਪਵੇਗਾ ਕਿ ਹੋਰ ਨਹੀਂ।ਹੁਣ ਇਹ ਸਭ ਬਦਲੇਗਾ ਅਤੇ ਇੱਜ਼ਤ ਤੇ ਸਤਿਕਾਰ ਲਾਜ਼ਮੀ ਹੈ।ਤੁਸੀਂ ਬਹੁਤ ਹੀ ਪਾਕ ਹੋ, ਕੀਮਤੀ ਹੋ ਅਤੇ ਤੁਹਾਡੀ ਰੂਹ ਵੀ, ਇਸ ਲਈ ਹੁਣ ਆਪਣੇ ਆਪ ਲਈ ਖੜ੍ਹੇ ਹੋਵੋ.. ਬੈਠ ਕੇ ਇਸ ਦਾ ਤਮਾਸ਼ਾ ਨਾ ਦੇਖੋ। ਆਪਣੇ ਆਪ ਨੂੰ ਆਪਣੀ ਰੱਬ ਦੀ ਦਿੱਤੀ ਇਸ ਰੂਹ ਦਾ ਖਿਆਲ ਰੱਖਣਾ ਅਸੀਂ, ਖੁਸ਼ ਰਹਿਣਾ - ਮਨਦੀਪ

Facebook Link
02 ਸਤੰਬਰ 2022

ਜ਼ਿੰਦਗੀ ਵਿੱਚ ਫੈਸਲੇ ਲੈਣ (Decision making) ਦੀ ਕਲਾ ਵੀ ਜ਼ਰੂਰੀ ਹੈ, ਅਤੇ ਜੇ ਹੋ ਸਕੇ ਤੇ ਜਲਦ ਫੈਸਲੇ ਲੈਣ ਦੀ ਕਲਾ। ਇਹ ਘਰੋਂ ਸ਼ੁਰੂ ਹੋ ਜਾਂਦੇ ਹਨ। ਪਰ ਅਜੇ ਤੇ ਅਸੀਂ ਇਹੀ ਫੈਸਲੇ ਨਹੀਂ ਲੈ ਪਾ ਰਹੇ ਕਿ ਅੱਜ ਚਿੱਟਾ ਸੂਟ ਪਾਉਣਾ ਕਿ ਕਾਲਾ, ਪਰੌਂਠੀ ਖਾਣੀ ਕਿ ਫੁਲਕਾ, ਜਲਦੀ ਉੱਠਣਾ ਕਿ ਲੇਟ, ਅੱਜ ਕਰਾਂ ਕਿ ਕੱਲ?ਛੋਟੇ-ਛੋਟੇ ਰੋਜ਼ ਦੇ ਫੈਸਲਿਆਂ ਤੋਂ ਹੀ ਵੱਡੇ ਫੈਸਲੇ ਲੈਣ ਦੇ ਸਮਰੱਥ ਬਣ ਸਕਦੇ ਹਾਂ ਅਸੀਂ। ਜਲਦ ਅੱਗੇ ਵੱਧ ਸਕਦੇ ਹਾਂ ਅਸੀਂ। ਜੇ ਗਲਤ ਹੋ ਜਾਏ ਤੇ ਜਲਦ ਸਿੱਖ ਸਕਦੇ ਹਾਂ। ਸੋ ਪਹਿਲਾਂ ਘਰ ਵਿੱਚ ਛੋਟੇ ਛੋਟੇ ਫੈਸਲੇ ਤੁਰੰਤ ਲਓ। ਦੂਸਰਿਆਂ ਨੂੰ ਵੀ ਫੈਸਲੇ ਲੈਣ ਵਿੱਚ ਮਦਦ ਕਰੋ। ਇਹ ਅਭਿਆਸ (practice) ਤੁਹਾਨੂੰ ਨਿੱਜੀ ਅਤੇ ਕਾਰੋਬਾਰੀ ਵੱਡੇ ਤੋਂ ਵੱਡੇ ਫੈਸਲੇ ਲੈਣ ਵਿੱਚ ਮਦਦਗਾਰ ਸਾਬਤ ਹੋਵੇਗਾ।ਤੁਰੰਤ ਅਤੇ ਚੰਗੇ ਫੈਸਲੇ ਤੁਹਾਨੂੰ ਸਫਲਤਾ ਦੀਆਂ ਪੌੜੀਆਂ ਚੜ੍ਹਨ ਵਿੱਚ ਸਹਾਈ ਹੋਣਗੇ। ਇੱਕ ਲੀਡਰ ਬਣੋ .. ਦੂਜਿਆਂ ਦੇ ਲਏ ਫੈਸਲਿਆਂ ਤੇ ਆਪਣੀ ਜ਼ਿੰਦਗੀ ਨਾ ਜੀਓ। - ਮਨਦੀਪ

Facebook Link
30 ਅਗਸਤ 2022

ਮੇਰੀ ਜ਼ਿੰਦਗੀ ਦੇ ਰਾਹ ਸੁਖਾਲੇ ਨਹੀਂ, ਪਰ ਰਾਹ ਤੁਰਨ ਨਾਲ ਹੀ ਬਣਦੇ ਹਨ। ਰਸਤੇ ਵਿੱਚ ਪਏ ਚੱਟਾਨ ਸਾਡੀ ਮੰਜ਼ਲ ਨਹੀਂ, ਰੁਕਣਾ ਸਾਡੀ ਮੰਜ਼ਲ ਨਹੀਂ… ਤੁਰਨਾ ਤੇ ਤੁਰਦੇ ਰਹਿਣਾ ਅੱਗੇ ਵੱਧਦੇ ਰਹਿਣਾ, ਬਣੇ ਰਹਿਣਾ ਹੀ ਸਫ਼ਲਤਾ ਹੈ। ਕਈ ਵਾਰ ਮਹਿਸੂਸ ਹੋਵੇਗਾ, ਲੋੜ ਕੀ ਹੈ?? ਲੋੜ ਹੈ ਸਾਨੂੰ ਸਮਾਜ ਵਿੱਚ ਚੰਗੀਆਂ ਉਦਾਹਰਨਾਂ ਬਣਨ ਦੀ, ਕੁੱਝ ਵੱਖਰਾ ਕਰ ਸਫ਼ਲ ਹੋਣ ਦੀ .. ਤਾਂ ਕਿ ਹਜ਼ਾਰਾਂ ਲੱਖਾਂ ਲੋਕਾਂ ਵਿੱਚ ਅਸੀਂ ਜੋਸ਼ ਤੇ ਜੁਨੂੰਨ ਭਰ ਸਕੀਏ। ਸਾਨੂੰ ਕਈ ਵਾਰ ਆਪਣੀ ਕਾਬਲੀਅਤ ਖ਼ੁਦ ਨਹੀਂ ਪਤਾ ਹੁੰਦੀ … ਆਪਣੀ ਕਾਬਲੀਅਤ ਪਹਿਚਾਣੋ। ਬਣੇ ਰਹੋ…. ਬਹੁਤ ਜ਼ਿਆਦਾ ਮਿਹਨਤ ਕਰੋ। ਸੋਚਦੇ ਨਹੀਂ ਰਹਿਣਾ .. ਹੁਣ ਕਰਨਾ! - ਮਨਦੀਪ

Facebook Link
19 ਅਗਸਤ 2022

ਚੰਗੇ ਰਹਿਣਾ ਚੁਣੋ। ਕਿਓਂ ਕਿ ਅਸੀਂ ਮਨ ਦੀ ਸ਼ਾਂਤੀ ਵਿੱਚੋਂ ਖੁਸ਼ੀ ਪੈਦਾ ਕਰਨੀ ਹੈ। ਮੁਆਫ਼ ਕਰ ਦਿਓ। ਅੱਗੇ ਵਧੋ। ਵੱਡੀ ਤੋਂ ਵੱਡੀ ਗਲਤੀ ਵੀ ਮੁਆਫ਼ ਕਰ ਦਿਓ। ਸਬਕ ਸਿਖਾਉਣਾ, ਸਜ਼ਾ ਦੇਣਾ, ਲੜਨਾ, ਖਪਨਾ ਸਾਡਾ ਕੰਮ ਨਹੀਂ। ਅਸਲ ਜਿੱਤ ਮਨ ਜਿੱਤਣਾ ਹੈ, ਮਨ ਦੀ ਸ਼ਾਂਤੀ ਭੰਗ ਕਰ ਲੈਣਾ ਨਹੀਂ। ਦੁਨੀਆਂ ਵਿੱਚ ਇੰਨੀ ਤਾਕਤ ਨਹੀਂ ਹੋਣੀ ਚਾਹੀਦੀ, ਤੁਹਾਡਾ ਮੂਡ ਦੂਜਿਆਂ ਤੇ ਨਿਰਭਰ ਹੋਵੇ। ਇੰਨੇ ਤਾਕਤਵਰ ਬਣੋ ਆਪਣਾ ਮੂਡ ਕੰਟਰੋਲ ਕਰ ਸਕੋ। ਇਹੀ ਤਾਕਤ ਹੈ, ਤਾਕਤਵਰ ਹੈ। ਅੱਜ ਸੋਚ ਲਓ, ਮੇਰਾ ਮੂਡ ਦੂਜੇ ਤੇ ਨਹੀਂ ਨਿਰਭਰ ਕਰੇਗਾ। ਮੈਂ ਸ਼ਾਂਤ ਮਨ ਵਿੱਚੋਂ ਖੁਸ਼ੀ ਦਾ ਅਹਿਸਾਸ ਕਰਨਾ ਹੈ, ਸਕੂਨ ਦਾ ਅਹਿਸਾਸ ਕਰਨਾ ਹੈ। ਪਿਆਰ ਕਰੋ ਉਸ ਨੂੰ ਵੀ ਜੋ ਤੁਹਾਨੂੰ ਨਫ਼ਰਤ ਕਰਦਾ ਹੈ,।- ਬੇਸ਼ੱਕ ਗੱਲ ਨਾ ਕਰੋ, ਪਰ ਸਾਡੀ ਸੋਚ ਵਿੱਚ ਕੋਈ ਨਫ਼ਰਤ ਨਹੀਂ ਹੋਣੀ ਚਾਹੀਦੀ। - ਮਨਦੀਪ

Facebook Link
15 ਅਗਸਤ 2022

ਪਰਦੇਸਾਂ ਵਿੱਚ ਬੋਲੀ ਦੇ ਗੁਲਾਮ, ਤੇ ਲੋਕਾਂ ਦੇ ਗੁਲਾਮ ਤੇ ਵੱਡੇ ਦੇਸ਼ਾਂ ਦੇ ਗੁਲਾਮ ਬਣਨਾ ਸਾਡੀ ਪੰਜਾਬੀਅਤ ਨਹੀਂ । ਤੇ ਫੇਰ ਜ਼ਬਰਦਸਤੀ ਜਿਦਣਾ ਵੀ ਕਿ ਅਸੀਂ ਨਹੀਂ ਮਹਿਸੂਸ ਕਰਦੇ ਗੁਲਾਮੀ, ਘੁਟਣ। ਮੈਨੂੰ ਬਾਕੀਆਂ ਦਾ ਤੇ ਪਤਾ ਨਹੀਂ ਪਰ ਆਪਣੀ ਹਰ ਵਿਦੇਸ਼ ਯਾਤਰਾ ਤੇ ਮੈਂ ਮਹਿਸੂਸ ਕੀਤਾ, ਕਿ ਸਭ ਤੋਂ ਪਹਿਲਾਂ ਬੋਲੀ ਦੇ ਗੁਲਾਮ ਹੋ ਜਾਈਦਾ। ਉਹ ਦੇਸ਼ ਆਪਣੀ ਬੋਲਦਾ ਹੈ ਬੋਲੀ ਪਰ ਅਸੀਂ ਉਹਨਾਂ ਦੀ। ਤੇ ਇੱਥੇ ਜਦ ਅੰਗਰੇਜ਼ ਆਉਂਦੇ ਅਸੀਂ ਕਿੰਨੀ ਜਲਦੀ ਆਪਣੀ ਭਾਸ਼ਾ, ਚਾਹੇ ਟੁੱਟੀ ਫੁੱਟੀ ਅੰਗਰੇਜ਼ੀ ਵਿੱਚ ਤਬਦੀਲ ਕਰ ਲੈੰਦੇ ਹਾਂ।ਅੱਜ ਪੰਜਾਬ ਦੇ ਹਜ਼ਾਰਾਂ ਲੱਖਾਂ ਬੱਚੇ ਅਤੇ ਉਹਨਾਂ ਦੇ ਮਾਪੇ ਪੰਜਾਬ ਤੋਂ ਬਾਹਰ ਜਾਣਾ ਚਾਹੁੰਦੇ ਹਨ। ਪਰ ਦੁਨੀਆਂ ਦੀਆਂ ਬਹਿਤਰੀਨ ਵਿਦੇਸ਼ੀ ਕੰਪਨੀਆਂ ਭਾਰਤ ਆ ਕੇ ਕੰਮ ਕਰਨਾ ਚਾਹੁੰਦੀਆਂ। Amazon, Walmart ਵਰਗੀਆਂ ਕੰਪਨੀਆਂ ਕਿਓਂ ਆਉਂਦੀਆਂ ਭਾਰਤ, ਪੰਜਾਬ ਜੇ ਇੱਥੇ ਕਾਰੋਬਾਰ ਨਾ ਹੋ ਸਕਦੇ ਹੋਣ। ਸੋਚਣ ਦੀ ਲੋੜ ਹੈ। ਜਿੰਨ੍ਹੀ ਅਬਾਦੀ ਸਾਡੇ ਦੇਸ਼ ਦੀ ਹੈ ਦੁਨੀਆਂ ਦੀ ਹਰ ਕੰਪਨੀ ਦੀ ਪਹਿਲ ਭਾਰਤ ਹੈ।ਸਰਕਾਰ ਦੀ ਉਡੀਕ ਨਾ ਕਰੋ, ਪਰਿਵਾਰ ਮਿਲ ਕੇ ਸੋਚਣ “ਹਰ ਘਰ ਕਾਰੋਬਾਰ” ਵਾਲੀ ਸੋਚ ਅਪਣਾਈਏ। ਚਾਹੇ ਛੋਟੇ ਤੋਂ ਛੋਟਾ ਕਰੋਬਾਰ ਹੋਵੇ। ਕਿਰਤ ਵਿੱਚ ਸੱਚੀ ਲਗਨ ਹੋਵੇ ਤੇ ਵਧਦੀ ਹੈ.. ਪਰ ਕਿਰਤ ਕਰਨ ਦੀ ਸੋਚ ਤੇ ਹੋਣੀ ਚਾਹੀਦੀ ਹੈ ਨਾ। ਕੰਮ ਨੂੰ ਛੋਟਾ ਵੱਡਾ ਨਾ ਸਮਝੋ। ਥੋੜ੍ਹੇ ਤੋਂ ਸ਼ੁਰੂ ਕਰੋ.. ਇੱਕ ਦੂਜੇ ਦਾ ਸਾਥ ਦਿਓ .. ਖਰੀਦਾਰੀ ਕਰਕੇ ਲੋਕਲ ਕਾਰੋਬਾਰ ਤੋਂ.. ਹੱਲ੍ਹਾਸ਼ੇਰੀ ਦੇ ਕੇ ਇੱਕ ਦੂਜੇ ਨੂੰ, ਅਸੀਂ ਮਿਹਨਤੀ ਕੌਮ ਹਾਂ, “ਅਸੀਂ ਕਰ ਸਕਦੇ ਹਾਂ” .. “ਅਸੀਂ ਕਰ ਸਕਦੇ ਹਾਂ” - ਮਨਦੀਪ ਕੌਰ ਟਾਂਗਰਾ

Facebook Link
14 ਅਗਸਤ 2022

ਪਿੰਡਾਂ ਦੇ ਰਾਹ ਤੁਰਦੇ ਤੁਰਦੇ, ਤੇ ਬੱਸਾਂ ਦੀਆਂ ਪੌੜੀਆਂ ਚੜ੍ਹਦੀ ਚੜ੍ਹਦੀ, ਹੁਣ ਮਹਿਸੂਸ ਹੁੰਦਾ ਹੈ ਓਹੀ ਰਾਹ ਤੇ ਪੌੜੀਆਂ ਸਫ਼ਲਤਾ ਦੀਆਂ ਪੌੜੀਆਂ ਵਿੱਚ ਤਬਦੀਲ ਹੋ ਰਹੇ ਹਨ।ਇਹ ਤੇ ਸਾਡੀ ਸੋਚ ਹੈ, ਜਹਾਜ਼ ਤੇ ਓਹੀ ਹਨ। ਜਦ ਜਾਈਦਾ ਬਾਹਰਲੇ ਮੁਲਕ ਬਿਲਕੁਲ ਠੀਕ ਲੱਗਦਾ ਜਦ ਕੋਈ ਓਸੇ ਵਿੱਚ ਬੈਠ ਕੇ ਵਾਪਿਸ ਪਰਤ ਆਉਂਦਾ ਤਾਂ ਕਹਿੰਦੇ ਇਹਦਾ ਦਿਮਾਗ ਖਰਾਬ। ਜਹਾਜ਼ ਦੀ ਉਡੀਕ ਪਿਆਰੀ ਲੱਗਦੀ, ਲੇਟ ਹੋਜੇ ਕੋਈ ਗੱਲ ਨਹੀਂ ਤੇ ਬੱਸ ਵਾਰੀ ਸਾਡੀ ਸੋਚ ਪੂਰੀ ਉਲਟ ਹੋ ਜਾਂਦੀ। ਕਿ ਪੰਜਾਬ ਦਾ ਕੋਈ ਅਨੁਸ਼ਾਸਨ ਨਹੀਂ। ਇਹ ਸਭ ਸਾਡੇ ਦਿਮਾਗ ਵਿੱਚ ਹੈ।ਪਿੰਡ ਕਿੰਨੇ ਸੋਹਣੇ ਹਨ, ਸ਼ਹਿਰਾਂ ਨਾਲ਼ੋਂ ਸਾਫ਼ ਹਰੇ। ਭਰੇ.. ਖਾਣਾ ਵੀ ਬਹਿਤਰ, ਸਾਹ ਲੈਣ ਲਈ ਵਰਦਾਨ ਹੈ ਪਿੰਡ ਦੀ ਹਵਾ। ਜੇ ਅਸੀਂ ਇੱਥੇ ਹੀ ਵੱਸ ਜਾਈਏ?? ਆਪਣੇ ਪਿੰਡਾਂ ਵਿੱਚ ਰੌਣਕ ਲਾਈਏ। ਛੋਟੇ ਵੱਡੇ ਆਪਣੇ ਕਾਰੋਬਾਰ ਕਰਨ ਦਾ ਸੋਚੀਏ.. ਪਿੰਡ ਤੋਂ ਹੀ .. !

Facebook Link
13 ਅਗਸਤ 2022

ਹਰਾਉਣ ਲਈ ਦੁਨੀਆਂ ਬੈਠੀ ਹੈ, ਪਰ ਅਸਲ ਵਿੱਚ ਅਸੀਂ ਓਦੋਂ ਹਾਰਦੇ ਹਾਂ ਜਦ ਖੁੱਦ ਤੋਂ ਹਾਰਦੇ ਹਾਂ। ਜਦ ਅਸੀਂ ਖ਼ੁੱਦ ਨੂੰ ਕਹਿੰਦੇ ਹਾਂ “ਮੈਂ ਨਹੀਂ ਕਰ ਸਕਦੀ ਜਾਂ ਕਰ ਸਕਦਾ”। “ਚੱਲ ਰਹਿਣ ਦੇ ਕੁੱਝ ਹੋਰ ਕਰਲਾ” ਕਹਿਣ ਵਾਲੇ ਵੀ ਬਹੁਤ ਮਿਲਣਗੇ। “ਜੇ ਤੂੰ ਆਪਣੀ ਮਰਜ਼ੀ ਕਰਨੀ, ਅਸੀਂ ਤੇਰੇ ਨਾਲ ਨਹੀਂ” ਇਹ ਵੀ ਸੁਣਨ ਨੂੰ ਮਿਲੇਗਾ।ਜ਼ਿੰਦਗੀ ਦੇ ਵੱਡੇ ਸੁਪਨਿਆਂ ਦੀ ਚੋਣ ਕਰਨਾ ਇੱਕ ਜਿਗਰੇ ਵਾਲਾ ਫ਼ੈਸਲਾ ਹੁੰਦਾ ਹੈ। ਤੁਸੀਂ ਆਪਣੇ ਲਈ ਨਹੀਂ, ਕਈ ਲੱਖਾਂ ਹਜ਼ਾਰਾਂ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਵ ਲਿਆਉਣ ਦੀ ਤਾਕਤ ਰੱਖਦੇ ਹੋ। ਕੋਈ ਲੇਖਕ ਅਮੀਰ ਹੋਣ ਲਈ ਨਹੀਂ ਰਾਤਾਂ ਜਾਗਦਾ, ਕਲਮ ਨਾਲ ਐਸੀ ਕਿਤਾਬ ਲਿਖਦਾ ਹੈ ਕਿ ਉਸ ਦੇ ਦੁਨੀਆ ਛੱਡ ਜਾਣ ਮਗਰੋਂ ਵੀਕਿਤਾਬ ਲੋਕਾਂ ਦੀ ਜ਼ਿੰਦਗੀ ਵਿੱਚ ਬਦਲਾਵ ਲਿਆਉਂਦੀ ਰਹਿੰਦੀ ਹੈ।ਇਸੇ ਤਰ੍ਹਾਂ ਦੁਨੀਆਂ ਤੇ ਛਾਪ ਛੱਡਣ ਵਾਲੇ ਲੋਕ “ਮਿਲੇਗਾ ਕੀ” ਤੇ ਵਿਸ਼ਵਾਸ ਨਹੀਂ ਰੱਖਦੇ, “ਦੇ ਕੀ ਸਕਦੇ” ਹਾਂ, ਤੇ ਵਿਸ਼ਵਾਸ ਰੱਖਦੇ ਹਨ। ਬਹੁਤ ਮਿਹਨਤ ਕਰੋ। ਦਿਨ ਰਾਤ ਇੱਕ ਕਰਨ ਵਾਲੀ ਮਿਹਨਤ। ਅਸਲ ਜਿੱਤ “ਸਕੂਨ” ਅਤੇ “ਖੁਸ਼ੀ” ਹੈ, ਅਸਲ ਸਫ਼ਲਤਾ, ਅਸਲ ਪ੍ਰਾਪਤੀ.. ਇਹ ਵੱਡੇ ਵੱਡੇ ਧਨਾਢ ਵੀ ਪੈਸੇ ਨਾਲ ਨਹੀਂ ਖਰੀਦ ਸਕਦੇ।ਜਿਸ ਕੋਲ ਮਨ ਦਾ ਚੈਨ ਹੈ, ਠਹਿਰਾਓ ਹੈ, ਖੁਸ਼ੀ ਹੈ, ਇਮਾਨਦਾਰੀ ਹੈ, ਉਸ ਕੋਲ ਉਤਸ਼ਾਹ ਹੈ, ਸੋਚ ਹੈ, ਸੋਚਣ ਦੀ ਸ਼ਕਤੀ ਹੈ, ਊਰਜਾ ਹੈ। ਉਹ ਕੰਮ ਵਿੱਚ ਧਿਆਨ ਲਗਾ ਸਕਦਾ ਹੈ.. ਦੁਨਿਆਵੀ ਚੀਜ਼ਾਂ ਉਸ ਲਈ ਪ੍ਰਾਪਤ ਕਰਨਾ ਕੋਈ ਵੱਡੀ ਗੱਲ ਨਹੀਂ।

Facebook Link
12 ਅਗਸਤ 2022

ਮੇਰੇ ਤੋਂ ਦੱਸ ਸਾਲ ਛੋਟਾ ਹੈ ਮੇਰਾ ਭਰਾ ਮਨਜੋਤ ਅਤੇ ਮੈਨੂੰ ਬਹੁਤ ਹੀ ਪਿਆਰ ਕਰਦਾ ਹੈ। Thapar Institute of Engineering & Technology ਤੋਂ B Tech ਅਤੇ MBA ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪਿਛਲੇ ਸਾਲ ਤੋਂ ਹੁਣ ਅਸੀਂ ਇਕੱਠੇ ਕੰਮ ਕਰ ਰਹੇ ਹਾਂ। ਇੱਕ ਇੱਕ ਗਿਆਰਾਂ ਮਹਿਸੂਸ ਹੁੰਦਾ ਹੈ। ਮਨਜੋਤ ਮੇਰੇ ਜੀਵਨ ਵਿੱਚ ਐਸਾ ਇਨਸਾਨ ਹੈ ਜਿਸ ਤੋਂ ਮੈਂ ਸਭ ਤੋਂ ਵੱਧ ਸਤਿਕਾਰ ਮਹਿਸੂਸ ਕਰਦੀ ਹਾਂ। ਮੈਨੂੰ ਮਾਣ ਹੈ ਇੱਕ ਬਹੁਤ ਚੰਗਾ ਵਿਦਿਆਰਥੀ ਹੋਣ ਕਰਕੇ, ਦੇਸ਼ ਵਿਦੇਸ਼ ਵਿੱਚ ਚੰਗੇ ਮੌਕੇ ਹੋਣ ਦੇ ਬਾਵਜੂਦ ਵੀ ਹੁਣ ਅਸੀਂ ਦੋਨੋ ਹੀ ਪਿੰਡ ਟਾਂਗਰਾ ਤੋਂ ਕੰਮ ਕਰ ਰਹੇ ਹਾਂ। ਤੁਹਾਡੇ ਸਭ ਦੇ ਸਾਥ ਲਈ, ਉਤਸ਼ਾਹ ਲਈ ਸਾਡੀ ਭੈਣ ਭਰਾ ਦੀ ਜੋੜੀ ਸਦਾ ਰਿਣੀ ਰਹੇਗੀ। - ਮਨਦੀਪ

Facebook Link
07 ਅਗਸਤ 2022

ਕੁੱਖਾਂ ਕਬਰਾਂ ਨਹੀਂ ਬਨਣਗੀਆਂ ਜੇ ਔਰਤ ਤੇ ਅੱਜ ਵੀ ਹੁੰਦੇ ਜ਼ੁਲਮਾਂ ਦੀ ਸੁਣਵਾਈ ਹੋਵੇ। ਅੱਤ ਦੀਆਂ ਦੁਖੀ ਧੀਆਂ ਦੇਖ, ਮਾਂ ਦੇ ਖ਼ੁਦ ਖਿਆਲ ਵਿੱਚ ਆ ਜਾਂਦਾ ਹੈ .. ਧੀ? ਆਓ ਔਰਤ ਨੂੰ ਉਸ ਦਾ ਬਣਦਾ ਸਤਿਕਾਰ ਦਈਏ.. ਆਪਣੀ ਸੋਚ ਵਿੱਚ ਤਬਦੀਲੀ ਲੈ ਕੇ ਆਈਏ.. ਜਿਹੜੇ ਅੱਜ ਵੀ ਸੋਚਦੇ ਵਕਤ ਬਦਲ ਗਿਆ ਹੈ, ਮੇਰੇ ਵਰਗੇ ਐਂਵੇ ਲਿਖਦੇ ਹਨ .. ਐਸਾ ਨਹੀਂ .. ਅਜੇ ਕੁੱਝ ਨਹੀਂ ਬਦਲਿਆ..

Facebook Link
07 ਅਗਸਤ 2022

ਮਰਦ ਅਤੇ ਔਰਤ ਦੋਨੋਂ ਹੀ, ਘੁੱਟ ਘੁੱਟ ਕੇ ਜੀਣਾ ਬੰਦ ਕਰ ਦਿਓ। ਆਪਣੀ ਇੱਜ਼ਤ ਕਿਸੇ ਅੱਗੇ ਤਰਲੇ ਕੱਢ ਕੱਢ ਕੇ ਨਾ ਰੋਲ਼ੋ। ਥੋੜ੍ਹਾ ਜਿਹਾ ਬਲ ਲੈ ਕੇ ਆਓ ਆਪਣੇ ਅੰਦਰ। ਗਲਤ ਬੋਲ ਸੁਣਨਾ, ਬਰਦਾਸ਼ਤ ਤੋਂ ਬਾਹਰ ਗ਼ੁੱਸਾ ਝੱਲਣਾ ਵੀ ਕਿਸੇ ਕੁੱਟ ਮਾਰ ਤੋਂ ਘੱਟ ਨਹੀਂ। ਆਪਣਾ ਸਤਿਕਾਰ ਕਰੋ। ਘਰਾਂ ਵਿੱਚ ਬੈਠੇ ਦਰਦ ਦੇ ਸ਼ਿਕਾਰ ਨਾ ਬਣੋ। ਆਪਣੀਆਂ ਮੁਸ਼ਕਿਲਾਂ ਆਪਣੇ ਮਾਂ ਬਾਪ ਦੋਸਤ ਸਹੇਲੀ ਨਾਲ ਸਾਂਝੇ ਕਰੋ। ਇੱਥੇ ਜ਼ਿੰਦਗੀ ਖਤਮ ਕਰਨ ਨਹੀਂ ਆਏ ਅਸੀਂ, ਜ਼ਿੰਦਗੀ ਜਿਊਣ ਆਏ ਹਾਂ। ਮਦਦ ਲਈ ਅਰਦਾਸ ਕਰੋਗੇ, ਦੋਸਤ ਲੱਭੋਗੇ ਤੇ, ਬਹੁਤ ਲੋਕ ਮਿਲਣਗੇ ਤੁਹਾਨੂੰ। ਨਹੀਂ .. ਅਸੀਂ ਹੁਣ ਨਹੀਂ ਸਹਿਣਾ। - ਔਰਤ

Facebook Link
06 ਅਗਸਤ 2022

10 ਸਾਲ ਦੀ, ਤਕਰੀਬਨ 120 ਬੱਚਿਆਂ ਦੀ “ਮਿਹਨਤ” ਨੂੰ ‘ਕਿਸਮਤ’ ਨਾ ਮਨ ਲੈਣਾ। ਇਹ ਬੱਚੇ ਕੈਨੇਡਾ,ਅਮਰੀਕਾ, ਅਸਟ੍ਰਲੀਆ ਜਾ ਸਕਦੇ ਹਨ, ਇਹਨਾਂ ਵਿੱਚ ਭਰਭੂਰ ਕਾਬਲੀਅਤ ਹੈ। ਇਹ ਬੱਚੇ ਦਿੱਲੀ, ਗੁੜਗਾਓਂ, ਬੰਗਲੌਰ ਵੀ ਜਾ ਸਕਦੇ ਹਨ। ਆਪਣੇ ਪਿੰਡਾਂ ਸ਼ਹਿਰਾਂ ਵਿੱਚ ਰਹਿਣ ਦੀ ਬਜਾਏ, ਘਰਦਿਆਂ ਤੋਂ ਦੂਰ, ਆਜ਼ਾਦੀ ਨਾਲ ਕੱਲੇ ਨੌਕਰੀ ਕਰਨ ਦੂਰ ਵੀ ਜਾ ਸਕਦੇ ਹਨ।ਇਹਨਾਂ ਬੱਚਿਆਂ ਨੇ ਸਖ਼ਤ ਮਿਹਨਤ ਨਾਲ ਆਪਣੇ ਆਪ ਨੂੰ ਕਾਬਿਲ ਕਰ ਲਿਆ ਹੈ। ਹਰ ਬੱਚਾ ਤਕਰੀਬਨ 20000 ਤੋਂ 1 ਲੱਖ ਤੱਕ ਕਮਾ ਰਿਹਾ ਹੈ।ਮੇਰੀ ਕੰਪਨੀ ਉਹਨਾਂ ਕੰਪਨੀਆਂ ਵਿੱਚੋਂ ਹੈ ਜਿਨ੍ਹਾਂ ਨੇ ਕੋਵਿਡ ਵਰਗੇ ਦੌਰ ਵਿੱਚ ਪਹਿਲੀ ਵਾਰ ਕਰੋੜਾਂ ਵਿੱਚ ਲੋਨ ਲੈ ਕੇ ਕਿਸੇ ਵੀ ਟੀਮ ਦੇ ਮੈਂਬਰ ਨੂੰ ਨਹੀਂ ਕੱਢਿਆ, ਹਾਲਾਂਕਿ ਇਸ ਲਈ ਮੈਨੂੰ ਆਪਣਾ ਘਰ ਆਪਣੇ ਪਾਪਾ ਦੀ ਹਰ ਅਮਾਨਤ ਬੈਂਕ ਨੂੰ ਗਿਰਵੀ ਰੱਖਣੀ ਪਈ। ਕਈ ਗੁਣਾ ਵਿਆਜ਼ ਤੇ ਪੈਸੇ ਲੈਣੇ ਪਏ। ਟੀਮ ਨੂੰ ਜਦ ਪਰਿਵਾਰ ਸਮਝ ਲਈਏ ਤੇ ਇਹੋ ਜਿਹੇ ਫ਼ੈਸਲੇ ਲੈਣੇ ਪੈ ਜਾਂਦੇ ਹਨ, ਜੋ ਕਿ ਇੱਕ ਕਾਰੋਬਾਰੀ ਲਈ ਲੈਣੇ ਬਹੁਤ ਔਖੇ ਹਨ।ਮੇਰੀ ਸੋਚ, ਮੇਰੇ ਸੁਪਨੇ, ਮੇਰੇ ਸਫਲ ਹੋਣ ਦੇ ਇਰਾਦੇ ਦ੍ਰਿੜ ਹਨ। ਮੀਂਹ, ਹਨ੍ਹੇਰੀ, ਧੁੱਪ, ਛਾਂ ਵਿੱਚੋ ਲੰਘ ਕੇ ਹੀ ਸੋਨੇ ਵਰਗੀ ਫ਼ਸਲ ਹੁੰਦੀ ਹੈ। ਅਸੀਂ ਕੋਈ ਘਰਦਿਆਂ ਦੀ ਜਾਇਦਾਦ ਤੋਂ, ਸਰਕਾਰ ਦੀਆਂ ਪਿੰਡਾਂ ਲਈ ਨੀਤੀਆਂ ਤੋਂ, ਜਾਂ ਬੇਈਮਾਨੀ ਦੇ ਪੈਸੇ ਕਮਾ ਕੇ ਨਹੀਂ ਬਣੇ। ਸਾਡੀ ਮਿਹਨਤ ਨੇ ਇਹ ਸਾਬਿਤ ਕਰ ਦਿਖਾਇਆ ਹੈ, ਕਿ ਥੋੜ੍ਹੇ ਤੋਂ ਸ਼ੁਰੂ ਕਰਕੇ ਵੀ ਕਿਤੇ ਪਹੁੰਚਿਆ ਜਾ ਸਕਦਾ ਹੈ, ਤੁਰੇ ਜਾਣ ਨਾਲ ਰਾਹ ਬਣਦੇ ਜਾਂਦੇ ਹਨ। ਮੈਨੂੰ ਆਪਣੀ ਟੀਮ ਦੇ ਹਰ ਮੈਂਬਰ ਤੇ ਉਹਨਾਂ ਦੇ ਪਰਿਵਾਰਾਂ ਤੇ ਫ਼ਖ਼ਰ ਹੈ, ਮਾਣ ਹੈ ਜਿਨ੍ਹਾਂ ਨੇ ਮੇਰੇ ਤੇ, ਪੰਜਾਬ ਦੀ ਪਹਿਲੀ ਪਿੰਡ ਵਿੱਚ IT ਕੰਪਨੀ ਬਣਾਉਣ ਦੀ ਸੋਚ ਤੇ ਵਿਸ਼ਵਾਸ ਕੀਤਾ ਤੇ ਮੇਰੇ ਨਾਲ ਜੀਅ ਤੋੜ ਮਿਹਨਤ ਕੀਤੀ। ਮੈਂ ਸਮਝਦੀ ਹਾਂ ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ।

Facebook Link
05 ਅਗਸਤ 2022

ਤਸਵੀਰ ਵਿੱਚ ਪੰਜਾਬ ਦੇ ਪਿੰਡਾਂ ਦੇ ਇਹ ਕਿਰਤੀ, ਸਿਰ ਤੇ ਪੱਗ ਸਜਾਈ,  ਬਹੁਤੇ ਸਾਡੀ ਕੰਪਨੀ ਦੇ Software Engineer ਹਨ। ਤਸਵੀਰ ਤੁਹਾਨੂੰ ਸੋਚਣ ਤੇ ਮਜਬੂਰ ਕਰ ਦੇਵੇਗੀ, ਕਿ ਪੰਜਾਬ ਦੇ ਪਿੰਡ ਖ਼ੁਦ ਹੀ ਕਾਬਿਲ ਹਨ, IT ਖੇਤਰ ਨੂੰ ਪੰਜਾਬ ਵਿੱਚ ਸਥਾਪਿਤ ਕਰਨ ਲਈ।ਪੰਜਾਬੀ ਨੌਜਵਾਨਾਂ ਦੀ ਮਿਹਨਤ ਸਦਕਾ, ਅਸੀਂ ਪੰਜਾਬ ਦੇ ਪਿੰਡਾਂ ਵਿੱਚ ਐਸੇ ਰੁਜ਼ਗਾਰ ਦੇ ਹੀਲੇ ਪੈਦਾ ਕਰ ਰਹੇ ਹਾਂ ਜੋ ਕਦੇ ਪਹਿਲਾਂ ਕਿਸੇ IT ਕੰਪਨੀ ਨੇ ਸੋਚੇ ਨਹੀਂ। ਸ਼ਾਇਦ ਪੰਜਾਬੀ ਨੌਜਵਾਨਾਂ ਦੀ ਕਾਬਲੀਅਤ ਅਤੇ ਪੰਜਾਬ ਦੀ ਪੜ੍ਹਾਈ ਤੇ ਅੱਜ ਵੀ ਕੰਪਨੀਆਂ ਨੂੰ ਵਿਸ਼ਵਾਸ ਨਹੀਂ। ਕਦੇ ਦੁਨੀਆਂ ਦੀਆਂ ਮਸ਼ਹੂਰ ਕੰਪਨੀਆਂ ਨੇ ਚੰਡੀਗੜ੍ਹ ਤੋਂ ਅੱਗੇ ਕੋਈ ਜ਼ਿਲ੍ਹਾ ਨਹੀਂ ਚੁਣਿਆ, ਕੋਈ ਪਿੰਡ ਨਹੀਂ ਚੁਣਿਆ। ਪੰਜਾਬ ਨੂੰ ਕੰਮ ਦੇਣ ਲਈ ਤਰਜੀਹ ਦੀ ਲੋੜ ਹੈ, ਕਿਉਂਕਿ ਪੰਜਾਬ ਹੁਣ ਕਰ ਰਿਹਾ ਹੈ ਪਿੰਡਾਂ ਵਿੱਚ Hardcore  ਕੋਡਿੰਗ (Coding),  ਬਣਾ ਰਿਹਾ ਹੈ ਸਾਫ਼ਟਵੇਅਰ ( Software), Websites, ਕਰ ਰਿਹਾ ਹੈ Designing ਅਤੇ IT ਦੇ ਖੇਤਰ ਵਿੱਚ ਹੋਰ ਬਹੁਤ ਕੁੱਝ। ਵੱਡੀਆਂ ਕੰਪਨੀਆਂ ਨੂੰ ਪੰਜਾਬੀਆਂ ਨੂੰ ਦਿੱਲੀ, ਬੰਗਲੌਰ, ਨੌਕਰੀਆਂ ਦੇਣ ਦੀ ਬਜਾਏ ਪੰਜਾਬ ਦੀਆਂ ਛੋਟੀਆਂ ਕੰਪਨੀਆਂ ਨਾਲ ਰਾਬਤਾ ਕਰਕੇ ਉਹਨਾਂ ਨੂੰ ਕੰਮ ਦੇਣਾ ਚਾਹੀਦਾ ਹੈ, ਜਿਸ ਨੂੰ IT ਦੀ ਭਾਸ਼ਾ ਵਿਚ "Outsourcing" ਕਿਹਾ ਜਾਂਦਾ ਹੈ। ਪੰਜਾਬ ਦੇ ਨੌਜਵਾਨ ਫੇਰ ਲੋਕਲ ਕੰਪਨੀਆਂ ਵਿੱਚ ਕੰਮ ਕਰ ਸਕਣਗੇ। NRI ਜਿਨ੍ਹਾਂ ਨੂੰ ਪਹਿਲਾਂ ਦਿੱਲੀ ਬੰਗਲੌਰ ਤੋਂ IT ਦਾ ਕੰਮ ਕਰਵਾਉਣਾ ਪੈਂਦਾ ਸੀ, ਉਹਨਾਂ ਨੂੰ ਮੇਰੀ ਹੀ ਨਹੀਂ ਬਲਕਿ ਪੰਜਾਬ ਦੀਆਂ IT ਕੰਪਨੀਆਂ ਨੂੰ ਵੀ ਕੰਮ ਦੇਣਾ ਚਾਹੀਦਾ ਹੈ। ਹੌਲੀ ਹੌਲੀ ਵਿਸ਼ਵਾਸ ਕਰਨਾ ਚਾਹੀਦਾ ਹੈ।  ਮੈਨੂੰ ਪੂਰਾ ਵਿਸ਼ਵਾਸ ਹੈ ਪੰਜਾਬ ਵਿੱਚ ਵੀ ਕਵਾਲਿਟੀ ਕੰਮ ਤੇ ਨੌਜਵਾਨ ਖ਼ਰੇ ਉਤਰਨਗੇ। ਆਓ ਪੰਜਾਬ ਨੂੰ "Agriculture"  ਦੇ ਨਾਲ ਨਾਲ  "IT Villages" ਤੋਂ ਜਾਣਿਆ ਜਾਣ ਵਾਲਾ ਪ੍ਰਾਂਤ ਬਣਾਈਏ।

Facebook Link
19 ਜੁਲਾਈ 2022

ਘਰਦੇ ਵਧੀਆ ਸਨ, ਉਹਨਾਂ ਨੇ ਅਜ਼ਾਦੀ ਦਿੱਤੀ ਤੇ ਬੱਚੇ ਕੁੱਝ ਕਰ ਪਾਏ। ਮੈਨੂੰ ਨਹੀਂ ਹੈ। ਇਸ ਲਈ ਮੈਂ ਨਹੀਂ ਕਰ ਪਾਇਆ। ਇਹੋ ਸੋਚ ਹੈ ਸਾਡੀ। ਪਰ ਹੈ ਸਭ ਕੁੱਝ ਇਸ ਸੋਚ ਤੋਂ ਉਲਟ। ਬੱਚੇ ਬਹੁਤ ਮਿਹਨਤੀ ਹੋਣ ਤੇ ਘਰਦਿਆਂ ਦੀ ਸੋਚ ਹੌਲੀ ਹੌਲੀ ਖ਼ੁਦ ਹੀ ਵਿਸ਼ਾਲ ਹੋ ਜਾਂਦੀ ਹੈ। ਅਨੇਕਾਂ ਬੱਚੇ, ਵੱਡੇ ਵੱਡੇ ਖਿਡਾਰੀ, ਅਫ਼ਸਰ, ਕਾਰੋਬਾਰੀ ਸਭ ਦੇ ਮਾਪਿਆਂ ਦੀ ਸੋਚ ਵਿੱਚ ਬੱਚਿਆਂ ਦੀ ਲਗਨ, ਮਿਹਨਤ ਨੂੰ ਦੇਖਦੇ ਬਦਲਾਵ ਆਇਆ ਹੈ। ਪਹਿਲਾਂ ਮਾਂ ਬਾਪ ਤੋਂ ਆਜ਼ਾਦੀ ਨਹੀਂ, ਪਹਿਲਾਂ ਮਿੱਟੀ ਨਾਲ ਮਿੱਟੀ ਹੋਣ ਵਾਲੀ ਮਿਹਨਤ ਕਰਨ ਦੀ ਲੋੜ ਹੈ। ਘਰਦਿਆਂ ਤੋਂ ਅਜ਼ਾਦੀ ਦੀ ਮੰਗ ਕਰਨ ਤੋਂ ਪਹਿਲਾਂ, ਆਪਣੀ ਜ਼ਿੱਦ ਪੁਗਾਉਣ ਤੋਂ ਪਹਿਲਾਂ .. ਆਪਣੇ ਵੱਲ ਝਾਤ ਮਾਰੋ ਕੀ ਮੈਂ ਜਾਨ ਲਗਾ, ਮਿਹਨਤ ਕਰ ਰਿਹਾ ਹਾਂ ?? ਤੁਹਾਡੀ ਮਿਹਨਤ ਦੇ ਸਿਖ਼ਰ ਤੇ ਘਰਦਿਆਂ ਦੀ ਸੋਚ ਦਾ ਬਦਲਾਵ ਟਿਕਿਆ ਹੈ..., ਨਹੀਂ ਤੇ ਉਹ ਤੁਹਾਡੀ ਸੁਰੱਖਿਆ ਢਾਲ (shield) ਬਣੇ ਰਹਿਣਗੇ। ਉਹ ਤੁਹਾਡੀ ਨਾਰਾਜ਼ਗੀ ਦੀ ਕੀਮਤ ਤੇ ਵੀ ਤੁਹਾਨੂੰ ਗਵਾਉਣਾ ਨਹੀਂ ਚਾਹੁੰਦੇ।

Facebook Link
19 ਜੁਲਾਈ 2022

ਮਾਂ ਦਾ ਜਨਮਦਿਨ ਹੈ। ਜ਼ਿੰਦਗੀ ਵਿੱਚ ਮਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਰਹੀ। ਪਰ ਕਿਸਮਤ ਵਿੱਚ ਇੰਨੇ ਇਮਤਿਹਾਨ ਲੈ ਕੇ ਪੈਦਾ ਹੋਈ ਹਾਂ, ਕਿ ਮੇਰੇ ਨਾਲ ਮਾਂ ਨੂੰ ਦੁਗਣੀ ਜਾਨ ਲਾਉਣੀ ਪੈ ਰਹੀ ਹੈ। ਮੈਨੂੰ ਮਾਂ ਤੋਂ ਇਲਾਵਾ ਕੋਈ ਨਹੀਂ ਦਿਸਦਾ ਜੋ ਮੈਨੂੰ ਸੁਣ ਸਕੇ, ਮੈਨੂੰ ਪਲ ਪਲ ਪਿਆਰ ਕਰੇ ਤੇ ਮੇਰੇ ਤੇ ਅਟੁੱਟ ਵਿਸ਼ਵਾਸ ਕਰੇ। ਮਾਂ ਨੂੰ ਸਿਰਫ਼ ਬੱਚਿਆਂ ਦੀ ਕਾਬਲੀਅਤ ਨਿਖਾਰਨ ਦਾ ਸ਼ੌੰਕ ਹੈ। ਮੈਂ ਤੇ ਅਜੇ ਇੱਕ ਨਵਾਂ ਕਮਰਾ ਵੀ ਨਹੀਂ ਮਾਂ ਨੂੰ ਪਾ ਕੇ ਦੇ ਸਕੀ ਤੇ ਦੇਖੋ ਮਾਂ ਨੇ ਮੈਨੂੰ ਅੱਜ ਵੀ ਰਾਣੀ ਬਣਾ ਕੇ ਰੱਖਿਆ ਹੈ। ਪੁੱਤਾਂ ਵਾਂਗ ਪਾਲਿਆ ਹੈ, ਬਾਜ਼ਾਂ ਵਾਂਗ ਅਸਮਾਨ ਛੂਹਣਾ ਸਿਖਾਇਆ ਹੈ.. ਮਾਂ ਤੋਂ ਬਿਨ੍ਹਾਂ ਕੁੱਝ ਵੀ ਨਹੀਂ ਬਣਨਾ ਸੀ ਮੈਂ .. ਮਾਂ ਦੀ ਸੋਚ ਨਹੀਂ ਹਾਂ ਮੈਂ.. ਮਾਂ ਦੀ ਸੋਚ ਸੀ ਮੈਂ ਖ਼ੁਦ ਦੀ ਸੋਚ ਵਰਗੀ ਬਣਾ.. ਮੇਰੀ ਆਪਣੀ ਹੋਂਦ ਹੈ ਕਿਓਂ ਕਿ ਮਾਂ ਨੇ ਕਦੇ ਦੱਬ ਕੇ ਨਹੀਂ ਰੱਖਿਆ .. ਮਰਜ਼ੀ ਦੇ ਸਾਹ ਲੈਣ ਦਿੱਤੇ ਹਨ। ਕੋਸ਼ਿਸ਼ ਹੈ ਮੇਰੀ ਹੁਣ .. ਮਾਂ ਅਰਾਮ ਵੱਲ ਵਧੀਏ.. ਬਹੁਤ ਥਕਾ ਦਿੱਤਾ ਹੈ ਮੈਂ ਤੁਹਾਨੂੰ.. ਸ਼ੁਕਰੀਆ .. ਜਨਮ ਦਿਨ ਮੁਬਾਰਕ।

Facebook Link
17 ਜੁਲਾਈ 2022

ਕਿਵੇਂ ਲਈਏ ਫ਼ੈਸਲਾ ? ਆਪਣੇ ਆਪ ਨਾਲ ਅਰਾਮ ਨਾਲ ਬੈਠ ਕੇ, ਦਿਲ ਦੀ ਅਵਾਜ਼ ਸੁਣੋ। ਅੰਦਰੋਂ ਤੁਹਾਡੀ ਰੂਹ ਵੀ ਤੁਹਾਡੇ ਹਰ ਸਵਾਲ ਦਾ ਜਵਾਬ ਦੇਂਦੀ ਹੈ। ਸਾਡੀ ਆਦਤ ਹੈ ਉਹਨੂੰ ਨਾ ਸੁਣਨਾ ਅਤੇ ਰੌਲੇ ਗੌਲੇ ਵਿੱਚ ਰਹਿਣਾ। ਰੱਬ ਨੇ ਇਨਸਾਨ ਨੂੰ ਆਪਣੇ ਆਪ ਵਿੱਚ ਪੂਰਾ ਮੁਕੰਮਲ ਬਣਾਇਆ ਹੈ। ਦਿਲ ਤੋਂ ਆਈ ਅਵਾਜ਼ ਵਾਲੇ ਫ਼ੈਸਲੇ ਲੈ ਕੇ ਕਦੇ ਪਛਤਾਵਾ ਨਹੀਂ ਹੁੰਦਾ। ਸਗੋਂ ਇਨਸਾਨ ਖੁਸ਼ੀ ਵੱਲ ਚਾਰ ਕਦਮ ਵੱਧਦਾ ਹੈ ਕਿ ਇਹ ਉਸ ਦਾ ਖ਼ੁਦ ਦਾ ਫ਼ੈਸਲਾ ਹੈ, ਅਤੇ ਦਿਲ ਰੂਹ ਸਭ ਇੱਕ ਹੀ ਉਤਸ਼ਾਹ ਨਾਲ ਭਰੇ ਹੁੰਦੇ ਹਨ। ਮੈਂ ਆਪਣੇ ਸਾਰੇ ਫ਼ੈਸਲੇ ਦਿਲ ਤੋਂ ਲੈੰਦੀ ਹਾਂ.. ਮੇਰੇ ਪਿਤਾ ਦਾ ਇਹ ਵਾਰ ਵਾਰ ਕਹਿਣਾ ਹੈ.. ਦਿਲ ਦੀ ਅਵਾਜ਼ ਸੁਣ.. ਜੋ ਦਿਲ ਕਰਦਾ ਉਹ ਕਰ। ਇਹ ਰੱਬੀ ਅਵਾਜ਼ ਹੁੰਦੀ ਹੈ ਕਦੇ ਵੀ ਗਲਤ ਰਸਤੇ ਨਹੀਂ ਲੈ ਕੇ ਜਾਏਗੀ। ਗਲਤ ਹੋ ਵੀ ਜਾਏ ਸਾਡਾ ਫ਼ੈਸਲਾ ਉਸ ਵਿੱਚ ਵੀ ਕੁੱਝ ਚੰਗਾ ਛੁਪਿਆ ਹੋਵੇਗਾ। ਦਿਲ ਦੀ ਅਵਾਜ਼ ਸੁਣ ਕੇ ਜ਼ਿੰਦਗੀ ਦੇ, ਕੰਮ ਦੇ ਫ਼ੈਸਲੇ ਲਓ। ਤੁਹਾਡੀ ਰੂਹ ਤੋਂ ਵੱਧ ਚੰਗੀ ਸਲਾਹ ਤੁਹਾਨੂੰ ਬਾਹਰਲਾ ਬੰਦਾ ਨਹੀਂ ਦੇ ਸਕਦਾ। ਵਕਤ ਲਓ ਪਰ ਇਨਸਾਨੀਅਤ ਦੇ ਮਾਪਦੰਡ ਤੇ ਫ਼ੈਸਲੇ ਖ਼ੁੱਦ ਲਓ। - ਮਨਦੀਪ

Facebook Link
16 ਜੁਲਾਈ 2022

ਜਦ ਬੀਤ ਗਏ ਸਾਲਾਂ ਨੂੰ ਮੁੜ ਕੇ ਦੇਖਦੀ ਹਾਂ ਤੇ ਇਹੀ ਦਿਸਦਾ ਹੈ, ਮੈਂ ਜ਼ਿੰਦਗੀ ਵਿੱਚ ਸਿਰਫ਼ ਮਿਹਨਤ ਕੀਤੀ ਹੈ। ਅਤਿਅੰਤ । ਕਦੇ ਦਿਨ ਰਾਤ ਹਨ੍ਹੇਰ ਸਵੇਰ ਨਹੀਂ ਦੇਖਿਆ। ਜ਼ਿੰਦਗੀ ਦੇ ਉਤਾਰ ਚੜ੍ਹਾਅ ਵਿੱਚ ਵੀ ਕਿਸੇ ਮੇਰਾ ਦਿਲ ਨਹੀਂ ਦੁਖਾਇਆ, ਸਗੋਂ ਸਮਝਿਆ, ਇਹੀ ਕਿਹਾ ਤੂੰ ਮਿਹਨਤ ਕੀਤੀ ਹੈ । ਬਿਨ੍ਹਾਂ ਸਹੂਲਤਾਂ ਤੋਂ, ਬਿਨ੍ਹਾਂ ਕਿਸੇ ਸਾਥ ਤੋਂ ਮੈਂ ਜ਼ਿੰਦਗੀ ਵਿੱਚ ਸਿਰਫ਼ ਮਿਹਨਤ ਕੀਤੀ ਹੈ। ਮਾਤਾ ਪਿਤਾ ਨੇ ਸਦਾ ਮੇਰੇ ਵਿੱਚ ਉਤਸ਼ਾਹ ਕਾਇਮ ਰੱਖਿਆ। ਇਕੱਲੇ ਹੀ ਇੰਨੀ ਜੀਅ ਜਾਨ ਲਗਾਓ, ਜਦ ਦਿਲ ਦੁਖਾਉਣ ਵਾਲਾ ਫੇਰ ਵੀ ਪੁੱਛੇ ਕਿ “ਤੂੰ ਕੀਤਾ ਕੀ??” ਤਾਂ ਕਿਰਤ ਦੀ ਤਹਿ ਵਿੱਚੋਂ ਕੱਢ ਕੇ ਜਵਾਬ ਦਿਓ - ਮੈਂ ਸਿਰਫ਼ ਮਿਹਨਤ ਕੀਤੀ ਹੈ। - ਮਨਦੀਪ- मंदीप

Facebook Link
10 ਜੁਲਾਈ 2022

ਅਮਰੀਕਾ ਦੇ ਓਰੇਗਨ ਦੇ ਪਹਾੜ ਖੂਬ ਲੱਗਦੇ ਸਨ ਮੈਨੂੰ। ਸਾਲ ਵਿੱਚ ਇੱਕ ਦੋ ਵਾਰ ਕਈ ਹਫ਼ਤਿਆਂ ਲਈ ਜਾਣਾ, ਮੈਨੂੰ ਲੱਗਦਾ ਸੀ ਇਹ ਪਹਾੜ, ਝਰਨੇ ਵੀ ਪਿਆਰ ਕਰਦੇ ਹਨ ਮੈਨੂੰ। ਪਰ ਨਹੀਂ ਉਹ ਤਾਂ ਮਨ ਵਿੱਚ ਮੇਰਾ ਸਭ ਕੁੱਝ ਖੋਹਣ ਲਈ ਬੈਠੇ ਸਨ।ਮੈਨੂੰ ਬਹੁਤ ਖੁਸ਼ੀ ਹੋਇਆ ਕਰਦੀ ਸੀ ਜੀਵਨ-ਸਾਥੀ ਦੇ ਸੋਹਣੇ ਸਾਥ ਦੀ, ਕਿਓਂ ਕਿ ਰੱਜ ਕੇ ਮਿਹਨਤ ਕਰਦੀ ਸੀ। ਲੱਗਦਾ ਸੀ ਬਹੁਤ ਮਾਣ ਮਹਿਸੂਸ ਕਰਵਾ ਰਹੀ ਹਾਂ।ਹੋ ਸਕਦਾ ਮੇਰੇ ਵਿੱਚ ਪੰਜਾਬ ਦੀ ਮਿੱਟੀ ਦੇ ਮੋਹ ਦੀ, ਦਿਨ ਰਾਤ ਇੱਕ ਕਰ ਕੰਮ ਕਰਨ ਦੇ ਜੁਨੂੰਨ ਦੀ, ਰਿਸਕ ਲੈਣ ਦੀ, ਆਪਣੇ ਫ਼ੈਸਲੇ ਖ਼ੁਦ ਲੈਣ ਦੀ, ਕਿਰਤ ਨੂੰ ਰੱਬ ਮੰਨਣ ਦੀ ਮਾੜੀ ਆਦਤ ਹੋਵੇ.. ਪਰ ਇਹ ਜੋ ਕਿਸੇ ਨੂੰ ਜ਼ਿੰਦਗੀ ਦੇ ਮੋੜ ਤੇ ਅੱਧ ਵਿਚਾਲੇ ਛੱਡਣਾ, ਜ਼ਿੱਦੀ ਦੂਰੀਆਂ ਦੇਸ਼ ਵਿਦੇਸ਼ ਪਾਉਂਦਾ ਹੈ ਇਹ ਸਿਰਫ ਇੱਕ ਔਰਤ, ਇੱਕ ਪਤਨੀ ਨੂੰ ਨਹੀਂ ਪਲ ਪਲ ਮਾਰਦਾ, ਉਸ ਦੇ ਅੰਦਰ ਮਾਂ ਬਣਨ ਦੀ ਭਾਵਨਾ, ਅਹਿਸਾਸਾਂ ਦਾ ਵੀ ਖੁਲ੍ਹੇਆਮ ਕਤਲ ਕਰਦਾ ਹੈ। ਭਰੂਣ ਹੱਤਿਆ ਤੋਂ ਵੱਧ ਦੁੱਖਦਾਈ ਮੰਨਾਂਗੀ ਮੈਂ ਇਸ ਨੂੰ। ਔਰਤਾਂ ਦੀ ਇੱਕ ਉਮਰ ਐਸੀ ਹੁੰਦੀ ਹੈ, ਅੰਦਰੋਂ ਅਵਾਜ਼ ਆਉਂਦੀ ਹੈ ਕਿ ਉਹ ਮਾਂ ਬਣੇ। ਮਹੀਨੇ ਦੇ ਉਹਨਾਂ ਦਿਨਾਂ ਵਿੱਚ ਉਹ ਸੋਚਾਂ ਵਿੱਚ, ਕੱਚ ਫ਼ਰਸ਼ ਤੇ ਡਿੱਗੇ ਵਾਂਗ ਚਕਨਾਚੂਰ ਮਹਿਸੂਸ ਕਰਦੀ ਹੈ, ਕਿ ਇਹ ਦਿਨ ਕਿਓਂ??ਵਿਦੇਸ਼ ਦੇ ਫ਼ਿਤੂਰ ਵਾਲੇ ਦੇ ਮਨ ਨੂੰ ਨਹੀਂ ਪਤਾ ਕਿ ਉਹ ਅਣਜਾਣੇ ਵਿੱਚ ਕੀ ਕੀ ਕਰ ਰਿਹਾ ਹੈ। ਵਿਦੇਸ਼ ਰਹਿਣਾ ਕੋਈ ਗਲਤੀ ਥੋੜੀ ਹੈ, ਪਰ ਵਾਅਦਾ ਕਰਕੇ ਵਾਪਿਸ ਨਾ ਆਉਣਾ ਗਲਤੀ ਹੈ। ਵਿਦੇਸ਼ ਤੇ ਪੈਸੇ ਦੀ ਆੜ ਵਿੱਚ ਬੇਵਜਾਹ ਹੋਰ ਦੋਸ਼ ਲਾਉਣਾ ਗਲਤੀ ਹੈ। ਮਨ ਬਦਲ ਲੈਣਾ ਗਲਤੀ ਹੈ। ਪਿਆਰ ਕਰਦੇ ਕਰਦੇ ਨਫ਼ਰਤ ਕਰ ਲੈਣਾ ਗਲਤੀ ਹੈ। ਦੱਸ ਸਾਲ ਕਿਸੇ ਨੂੰ ਲਟਕਾ ਕੇ ਰੱਖਣਾ ਗਲਤੀ ਹੈ। ਰਿਸ਼ਤੇ ਪੈਸੇ ਅਰਾਮ ਅੱਗੇ ਫਿੱਕੇ ਪੈਣਾ ਗਲਤੀ ਹੈ। ਆਪਣੇ ਸਾਥੀ ਦਾ ਵੀਜ਼ਾ ਨਾ ਲਗਵਾਉਣਾ ਗਲਤੀ ਹੈ। Priorities ਤਰਜੀਹਾਂ ਬਦਲ ਲੈਣੀਆਂ ਗਲਤੀ ਹੈ। ਦੋਨਾਂ ਦੇਸ਼ਾਂ ਵਿੱਚ ਰਲ ਮਿਲ ਕੇ ਵੀ ਰਿਹਾ ਜਾ ਸਕਦਾ, ਪਰ ਜ਼ਿੱਦ ਕਰਨਾ ਗਲਤੀ ਹੈ। ਫੁੱਲਾਂ ਵਾਂਗ ਪਾਲੀਆਂ ਧੀਆਂ ਨੂੰ ਇੰਨਾ ਰੁਵਾਉਣਾ ਗਲਤੀ ਹੈ।ਪਰ ਗਲਤ ਕੋਈ ਵੀ ਨਹੀਂ, ਸਭ ਨੂੰ ਜਿਊਣ ਦਾ ਹੱਕ ਹੈ ਇੱਥੇ , ਮਨ ਮਰਜ਼ੀ ਕਰਨ ਦਾ ਵੀ। ਇੱਕ ਜ਼ਿੰਦਗੀ ਹੈ। ਮੇਰੀ ਵੀ ਪੰਜਾਬ ਰਹਿਣਾ ਆਪਣੀ ਮਰਜ਼ੀ ਹੈ। .. ਫੇਰ ਕਹਿੰਦੇ ਵਿਦੇਸ਼ ਨੂੰ ਕੁੱਝ ਨਾ ਕਹੋ। ਨਹੀਂ ਕਹਿੰਦੇ ਜੀ… ਅਸੀਂ ਹਾਰ ਗਏ ਹਾਂ।ਮੇਰੀ ਕਲਮ ਸ਼ਾਇਦ ਦੁੱਖ ਦੇਂਦੀ ਹੋਵੇਗੀ, ਪਰ ਇਸ ਤੋਂ ਇਲਾਵਾ ਕੁੱਝ ਵੀ ਮੈਨੂੰ ਚੈਨ ਨਹੀਂ ਦੇਂਦਾ। ਮੇਰੇ ਰੱਬ ਵਰਗੇ ਮਾਪਿਆਂ ਨੇ ਮੈਨੂੰ ਬਦਲਾਖੋਰੀਆਂ ਨਹੀਂ ਸਿਖਾਈਆਂ।ਪੂਰੇ ਪੰਜਾਬ ਵਿੱਚ ਲੱਖਾਂ ਦੀ ਕਹਾਣੀ ਹੈ ਇਹ। ਔਰਤਾਂ ਤੇ ਮਰਦਾਂ ਦੋਨਾਂ ਦੀ, ਕੱਲੀ ਮੇਰੀ ਨਹੀਂ। ਆਪਣਾ ਪੰਜਾਬ ਚੁਣੋ - ਮਨਦੀਪfacebook link- मंदीप

Facebook Link
09 ਜੁਲਾਈ 2022

ਤਾੜੀ ਕਹਿੰਦੇ ਦੋਨੋ ਹੱਥਾਂ ਨਾਲ ਵੱਜਦੀ ਹੈ। ਇਹਦਾ ਵੀ ਕਸੂਰ ਹੋਵੇਗਾ। ਪਰ ਕਈ ਤਾੜੀਆਂ, ਸਾਡੇ ਆਪਣੇ ਹੋਰਾਂ ਨਾਲ ਅਤੇ ਜ਼ੋਰਾਂ ਨਾਲ ਮਾਰ ਕੇ ਸਾਡੇ ਨਾਲ਼ੋਂ ਟੁੱਟਣ ਦਾ ਜਸ਼ਨ ਮਨਾਉਂਦੇ ਹਨ। ਮੇਰੀ ਵੀ ਇਹੀ ਸੋਚ ਸੀ, ਉਹਨਾਂ ਲੱਖਾਂ ਔਰਤਾਂ ਲਈ, ਲੱਖਾਂ ਮਰਦਾਂ ਲਈ.. ਕਿ ਇਹਨਾਂ ਵਿੱਚ ਵੀ ਕੋਈ ਕਮੀ ਹੋਵੇਗੀ। ਆਪਣੀ ਪਤਨੀ ਨਾਲ, ਪਤੀ ਨਾਲ ਰਹਿਣਾ ਆਉਣਾ ਚਾਹੀਦਾ ਹੈ।ਪਰ ਜ਼ਰੂਰੀ ਨਹੀਂ। ਕਿਸੇ ਦਾ ਅੰਦਾਜ਼ਾ ਲਗਾਉਣਾ, ਠੀਕ ਗਲਤ ਦਾ ਠੱਪਾ ਲਾਉਣਾ ਬਿਲਕੁਲ ਹੀ ਨਾਸਮਝੀ ਹੈ। ਕਿਉਂ ਕਿ ਦੁਨੀਆਂ ਤੇ ਅਜਿਹੇ ਪੱਥਰ ਦਿਲ ਲੋਕ ਵੀ ਹੁੰਦੇ ਹਨ, ਜੋ ਜਾਣ ਬੁੱਝ ਕੇ ਜਿੱਤ ਹੀ ਇਹ ਹਾਸਿਲ ਕਰਨਾ ਚਾਹੁੰਦੇ ਹਨ ਕਿ ਉਹਨਾਂ ਨੇ ਤੁਹਾਨੂੰ ਛੱਡਿਆ ਹੈ। ਇਸ ਨੂੰ ਪ੍ਰਾਪਤੀ ਸਮਝਦੇ ਹਨ, ਕੋਈ ਤਗ਼ਮਾ। ਵਿਆਹ ਇੱਕ ਵਿਵਸਥਾ ਹੈ ਜਿਸ ਨੂੰ ਰੋਜ਼ ਠੀਕ ਬਹਿਤਰ ਕਰਨਾ ਹੁੰਦਾ ਹੈ। ਗੱਲ ਗੱਲ ਤੇ ਨੋਕ ਝੋਕ ਵੀ ਹੋ ਸਕਦੀ ਹੈ। ਪਰ ਕਈ ਲੋਕ ਸਿਰਫ ਅਗਲੇ ਨੂੰ ਅਧੀਨ ਕਰ ਖੁਦ ਅਜ਼ਾਦੀ ਮਾਨਣਾ ਪਸੰਦ ਕਰਦੇ ਹਨ। ਖ਼ਾਸ ਕਰ ਅੱਗੇ ਵੱਧ ਰਹੀਆਂ ਔਰਤਾਂ ਤੇ ਮਰਦ ਦਾ ਸਾਥੀ ਬਣਨਾ ਹਰ ਕਿਸੇ ਦੇ ਹਿੱਸੇ ਨਹੀਂ।ਮੈਂ ਬੜਾ ਚੰਗਾ ਜੀਵਨ ਬਿਤਾਇਆ ਹੈ। ਮੈਨੂੰ ਅਤਿਅੰਤ ਪਿਆਰ ਕਰਨ ਵਾਲੇ ਮਾਂ ਪਿਓ ਮਿਲੇ। ਲੋਕਾਂ ਦੇ, ਭੈਣ ਭਰਾਵਾਂ ਦੇ ਬੇਸ਼ੁਮਾਰ ਪਿਆਰ ਨੇ ਮੈਨੂੰ ਸਿੰਝ ਸਿੰਝ ਘਣ ਛਾਂਵਾਂ ਬੂਟਾ ਬਣਾਇਆ। ਪਰ ਪੰਜਾਬ ਵਿੱਚ ਹੀ ਰਹਿਣ ਦੇ ਫੈਸਲੇ, ਇੱਥੇ ਘਰ ਬਣਾਉਣ ਦੇ ਫੈਸਲੇ ਅਤੇ ਮਿਹਨਤ ਕਰ ਖ਼ੁਦ ਦਾ ਕਾਰੋਬਾਰ ਸਥਾਪਿਤ ਕਰਨ ਦਾ ਜਜ਼ਬਾ ਕਦੀ ਅਮਰੀਕਾ ਦਾ ਦਿਲ ਨਹੀਂ ਜਿੱਤ ਸਕਿਆ। ਹਾਰ ਜਾਂਦੇ ਹੋ ਤੁਸੀਂ ਦਿਨ ਰਾਤ ਇੱਕ ਕਰਦੇ ਵੀ, ਜ਼ਿੱਦ ਅੱਗੇ।ਤੇ ਫੇਰ ਤੁਸੀਂ ਚੰਗੀ ਬੇਟੀ, ਚੰਗੀ ਭੈਣ, ਚੰਗੀ ਸਹੇਲੀ, ਚੰਗੀ ਮਾਂ,ਇੱਥੋਂ ਤੱਕ ਕਿ ਚੰਗੀ ਨੂੰਹ ਵੀ ਬਣ ਜਾਂਦੇ ਹੋ, ਪਰ ਚੰਗੀ ਪਤਨੀ ਨਹੀਂ।ਹਰ ਵਾਰ ਤੁਹਾਡਾ ਕਸੂਰ ਨਹੀਂ। ਬਿਲਕੁਲ ਵੀ ਨਹੀਂ। ਇਸ ਬੋਝ ਤੋਂ ਬਾਹਰ ਆਓ।- ਮਨਦੀਪ

Facebook Link
08 ਜੁਲਾਈ 2022

ਕਿਸੇ ਦੇ ਛੱਡ ਜਾਣ ਨਾਲ ਤੁਸੀਂ ਹਾਰ ਥੋੜਾ ਜਾਂਦੇ ਹੋ। ਮਰਦੇ ਨਹੀਂ ਹੋ, ਮੁੱਕਦੇ ਨਹੀਂ ਹੋ। ਤੁਹਾਡੀ ਜ਼ਿੰਦਗੀ ਖ਼ਤਮ ਨਹੀਂ ਹੋ ਜਾਂਦੀ। ਕਿਸੇ ਅੱਗੇ ਝੁੱਕ ਜਾਣ ਨਾਲ ਵੀ ਜੇ ਕੋਈ ਤੁਹਾਨੂੰ ਸਮਝਣ ਲਈ ਤਿਆਰ ਨਹੀਂ ਤਾਂ ਸਮਝੋ ਤੁਹਾਡੇ ਮਰ ਕੇ ਮੁੜ ਜਨਮ ਲੈਣ ਦਾ ਵਕਤ ਹੈ। ਨਵੇਂ ਇਨਸਾਨ ਨਵੀਂ ਆਤਮਾ ਨਵੀਂ ਜੀਵਨ ਜਾਚ। ਮਰਨਾ ਬਹੁਤ ਔਖਾ ਹੈ ਤੇ ਸ਼ਾਇਦ ਮਰ ਕੇ ਮੁੜ ਜਨਮ ਲੈਣਾ ਉਸ ਤੋਂ ਵੀ … ਜਦ ਕਿਸੇ ਗੱਲ ਦਾ ਹੱਲ ਨਾ ਹੋਵੇ ਤੇ ਉਸ ਨੂੰ ਪ੍ਰਵਾਨ ਕਰ ਲੈਣਾ ਚਾਹੀਦਾ ਹੈ। ਕੱਟੀ ਗਈ ਲੱਤ ਵਾਂਗ। ਇਸ ਜਹਾਨ ਤੇ ਲੋਕਾਂ ਨੇ ਕੱਟੀਆਂ ਲੱਤਾਂ ਨਾਲ ਵੀ ਐਵਰਸਟ ਵਰਗੀਆਂ ਉੱਚ ਚੋਟੀਆਂ ਸਰ ਕੀਤੀਆਂ ਹਨ। ਔਰਤਾਂ ਸਿਰ ਉਠਾ ਕੇ ਜਿਊਣ.. ਮਰ ਮਰ ਕੇ ਨਹੀਂ। ਆਪਣਾ ਆਪ ਸਭ ਕੁੱਝ ਵਾਰ ਕੇ, ਮਿਹਨਤ ਕਰਦੀਆਂ ਔਰਤਾਂ ਅਕਸਰ ਵਿਰੋਧ ਦਾ ਸ਼ਿਕਾਰ ਹੁੰਦੀਆਂ ਹਨ। ਦੁੱਖ ਨਾਲ ਆਪਣੇ ਹੀ ਉਸ ਨੂੰ ਛੱਲੀ ਕਰ ਦੇਂਦੇ ਨੇ, ਘਰ ਵਿੱਚ ਹੀ ਜੰਗ ਲੜ ਰਹੀ ਹੁੰਦੀ ਹੈ ਔਰਤ, ਮੁਕਾਬਲਾ ਬਾਹਰ ਕੀ ਆਪਣਿਆਂ ਨਾਲ ਹੀ ਕਰ ਰਹੀ ਹੁੰਦੀ ਹੈ।ਤੁਹਾਡਾ ਦਿਲ ਦੁਖਾਉਣ ਵਾਲਿਆਂ ਦੇ ਨਾਪ ਤੋਲ ਦਾ ਸ਼ਿਕਾਰ ਨਾ ਬਣੋ। ਕਿਸੇ ਅੱਗੇ ਵੀ ਹੱਥ ਨਾ ਅੱਡ ਰਹੀ ਔਰਤ ਦੀ ਕਹਾਣੀ ਅਲੱਗ ਹੈ। ਉਹ ਜਦ ਕਿਸੇ ਦੇ ਵੀ ਅਧੀਨ ਨਹੀਂ ਤੇ ਉਹ ਅਕਸਰ ਇਕੱਲੀ ਰਹਿ ਜਾਂਦੀ ਹੈ। ਪਰ ਤੁਸੀਂ ਇਕੱਲੇ ਨਹੀਂ…  ਚਾਹੇ ਮਰਦ ਹੋ ਜਾਂ ਔਰਤ! ਮਨਦੀਪ- ਮਨਦੀਪ

Facebook Link
22 ਜੂਨ 2022

ਸਭ ਨਾਲ ਇੰਝ ਨਹੀਂ ਹੁੰਦਾ, ਪਰ ਕਈ ਵਾਰ ਦੁੱਖਾਂ ਦਾ ਪਹਾੜ ਟੁੱਟ ਪੈਂਦਾ ਹੈ ਅਤੇ ਲੱਗਦਾ ਹੈ ਕਿ ਕਿਸੇ ਸਾਨੂੰ ਅੰਬ ਦੀ ਗਿਟਕ ਵਾਂਗ ਫਾਲਤੂ ਸਮਝਿਆ ਹੈ ਅਤੇ ਵਗ੍ਹਾ ਕੇ ਸੁੱਟਿਆ ਹੈ। ਤੁਸੀਂ ਜ਼ਿੰਦਗੀ ਵਿੱਚ ਕੱਲੇ ਫਾਲਤੂ ਮਿੱਟੀ ਦੇ ਢੇਰ ਤੇ ਪਏ ਹੋ… ਇਕੱਲਿਆਂ ਦਾ ਸਫ਼ਰ ਵੀ ਉਮੀਦ ਭਰਿਆ ਹੋ ਸਕਦਾ ਹੈ.. ਕਿਸੇ ਦੇ ਪਲ਼ੋਸਣ ਦੀ, ਪਾਣੀ ਪਾਉਣ ਦੀ ਉਡੀਕ ਵਿੱਚ ਨਾ ਰਹੋ। ਹਰ ਰੁੱਖ ਇਨਸਾਨ ਨੇ ਨਹੀਂ ਲਾਇਆ। ਤੇ ਤੁਸੀਂ ਵੀ ਰੱਬ ਦੇ ਲਾਏ ਰੁੱਖ ਵਾਂਗ ਪੁੰਗਰਨਾ ਹੈ ਇੱਕ ਦਿਨ.. ਆਪੇ ਮੀਂਹ ਪਾ ਦੇਣਾ ਹੈ, ਆਪੇ ਧੁੱਪ ਕਰ ਦੇਣੀ ਹੈ ਰੱਬ ਨੇ। ਦੁਨੀਆਂ ਦੇ ਸਭ ਤੋਂ ਵਿਸ਼ਾਲ, ਵੱਧ ਛਾਂਦਾਰ ਰੁੱਖ ਬਣਨ ਦਾ ਸਫ਼ਰ ਤੁਹਾਡੇ ਕੱਲਿਆਂ ਦਾ ਵੀ ਹੋ ਸਕਦਾ ਹੈ। ਐਸਾ ਰੁੱਖ ਜੋ ਇੱਕ ਦਿਨ ਤੇ ਸੁੱਟੀ ਹੋਈ ਗਿਟਕ ਸੀ ਪਰ ਅੱਜ ਕਈ ਪੰਛੀਆਂ ਦਾ ਘਰ ਹੈ, ਕਈ ਰਾਹਦਾਰੀਆਂ ਲਈ ਛਾਂ ਤੇ ਕਈਆਂ ਦਾ ਭੋਜਨ! ਅਤੇ ਇਸ ਰੁੱਖ ਦੇ ਫਲਾਂ ਦੇ ਰੁੱਖ ਬਣਨ ਤੇ, ਬਦਲਾਵ ਦੀ ਸਮਰੱਥਾ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ… ਰੱਬ ਦੇ ਰੰਗ ਨੇ ਇਹ। ਇਹ ਜਿਸ ਨੇ ਤੁਹਾਨੂੰ ਸੁੱਟਿਆ ਹੈ ਉਸ ਦੀ ਸਮਝ ਦੇ ਵੱਸ ਦੀ ਗੱਲ ਨਹੀਂ। “ਰੁੱਖ” ਬਣਨਾ ਹੈ ਅਸੀਂ ! - ਮਨਦੀਪ ਕੌਰ ਟਾਂਗਰਾ ( ਮੇਰੇ ਦਿਲ ਦੇ ਅਹਿਸਾਸ, ਮੇਰੀ ਕਲਮ ਤੋਂ)

Facebook Link
19 ਜੂਨ 2022

ਪੰਜਾਬ ਦੇ ਹਰ ਪਿੰਡ ਵਿੱਚ ਜਿਵੇਂ ਲੋਕਾਂ ਵੱਲੋਂ ਪਿਆਰ ਤੇ ਸਤਿਕਾਰ ਮਿਲਦਾ ਹੈ, ਓਵੇਂ ਹੀ ਮਹਾਰਾਸ਼ਟਰ ਦੇ ਜ਼ਿਲ੍ਹਾ ਔਰੰਗਾਬਾਦ ਤੋਂ 35 ਕਿਲੋਮੀਟਰ ਦੂਰ ਸਥਿਤ ਪਿੰਡ ਦੋਨਵਾੜਾ ਵਿੱਚ ਮਿਲਿਆ। ਸ਼੍ਰੀਰਾਮ ਨਾਰਾਯਣਨ ਜੀ ਦੇ ਨਾਲ ਪਿੰਡ ਦੋਨਵਾੜਾ ਜਾ ਕੇ ਬਹੁਤ ਵਧੀਆ ਮਹਿਸੂਸ ਹੋਇਆ। ਪਿੰਡ ਵਾਸੀਆਂ ਨੇ ਆਪਣੇ ਸਭਿਆਚਾਰ ਦੇ ਅਧਾਰ ਤੇ ਟੋਪੀ ਪਹਿਨਾ ਕੇ ਸਵਾਗਤ ਕੀਤਾ।ਪਿੰਡ ਦੇ ਨੌਜਵਾਨਾਂ ਨਾਲ ਪਿੰਡ ਟਾਂਗਰਾ ਵਿੱਚ ਚੱਲ ਰਹੀ IT ਬਾਰੇ ਗੱਲਬਾਤ ਕੀਤੀ ਅਤੇ IT ਵਿੱਚ ਆਪਣਾ ਭਵਿੱਖ ਬਣਾਉਣ ਲਈ ਪ੍ਰੇਰਿਆ।ਸ਼੍ਰੀਰਾਮ ਨਾਰਾਯਣਨ ਜੀ ਨੇ ਇਹ ਪਿੰਡ ਗੋਦ ਲਿਆ ਹੋਇਆ ਹੈ। ਇਹਨਾਂ ਦੀ ਕੰਪਨੀ ਪਿੰਡ ਦੇ ਵਿਕਾਸ ਲਈ ਅਨੇਕਾਂ ਕਾਰਜ ਕਰ ਰਹੀ ਹੈ, ਜਿਵੇਂ ਪਿੰਡ ਦੀ ਸਾਫ ਸਫਾਈ, ਗੰਦੇ ਪਾਣੀ ਦੇ ਨਿਕਾਸ ਦੇ ਕਾਰਜ, ਵਾਟਰ ਟਰੀਟਮੈਂਟ ਪਲਾਂਟ ਆਦਿ। ਹੁਣ ਉਹ ਪਿੰਡ ਟਾਂਗਰਾ ਵਿੱਚ ਚੱਲ ਰਹੀ IT ਦੇ ਮਾਡਲ ਨੂੰ ਮਹਾਰਾਸ਼ਟਰ ਦੇ ਪਿੰਡ ਦੂਨਵਾੜਾ ਵਿੱਚ ਲਿਆਉਣਾ ਚਾਹੁੰਦੇ ਹਨ ਤਾਂ ਨੌਜਵਾਨਾਂ ਨੂੰ ਪਿੰਡ ਵਿੱਚ ਹੀ ਵਧੀਆ ਨੌਕਰੀ ਮਿਲ ਸਕੇ।ਪਿੰਡ ਦੇ ਨੌਜਵਾਨਾਂ ਨੇ ਕੰਮ ਸਿੱਖਣ ਲਈ ਪਿੰਡ ਟਾਂਗਰਾ ਆਉਣ ਦੀ ਵੀ ਇੱਛਾ ਜਤਾਈ। ਭਾਰਤ ਦੇ ਪਿੰਡਾਂ ਦੇ ਨੌਜਵਾਨ ਬਹੁਤ ਹੀ ਮਿਹਨਤੀ ਹਨ, ਬਸ ਉਹਨਾਂ ਨੂੰ ਸਹੀ ਦਿਸ਼ਾ ਦਿਖਾਉਣ ਦੀ ਲੋੜ ਹੈ।

Facebook Link
16 ਜੂਨ 2022

ਮਰ ਮਰ ਕੇ ਮਨਾਉਣ ਵਿੱਚ ਵਕਤ ਨਹੀਂ ਬਰਬਾਦ ਕਰਨਾ ਚਾਹੀਦਾ। ਸਾਡੇ ਤੋਂ ਪਿੱਛਾ ਛੁਡਾ ਰਹੇ ਲੋਕਾਂ ਨੂੰ ਅਸੀਂ ਕਈ ਵਾਰ ਝੁੱਕ ਝੁੱਕ ਕੇ ਮਨਾਉਣ ਲਈ ਵੀ ਆਪਣਾ ਆਪ ਸੁੱਟ ਲੈੰਦੇ ਹਾਂ। ਅਸੀਂ ਆਪਣੇ ਆਪ ਨੂੰ ਸਹੀ ਤੇ ਚੰਗਾ ਸਾਬਤ ਕਰਨ ਦਾ ਸਵਾਰਥ ਪੂਰਾ ਕਰਦੇ ਹਾਂ। ਅਸਲ ਨਿਰਸਵਾਰਥ ਉਹੀ ਹੈ ਜਿਸ ਨੂੰ ਇਹ ਵੀ ਸਵਾਰਥ ਨਹੀਂ ਕਿ ਉਸ ਨੂੰ ਕੋਈ ਚੰਗਾ ਕਹੇ। ਪਿਆਰੇ ਅਤੇ ਨਿਮਰ ਬੰਦੇ ਨੂੰ ਆਪਣੇ ਪਿਆਰ ਕਰਨ ਵਾਲੇ ਸੁਭਾਅ ਤੇ ਮਾਣ ਹੁੰਦਾ ਹੈ ਕਿ ਸ਼ਾਇਦ ਉਹ ਸ਼ਹਿਦ ਵਰਗੇ ਬੋਲ, ਕੋਮਲ ਅਤੇ ਸਾਫ਼ ਦਿਲ ਨਾਲ ਕਿਸੇ ਦਾ ਵੀ ਦਿਲ ਜਿੱਤ ਸਕਦਾ ਹੈ, ਅਤੇ ਉਸ ਨੂੰ ਸਮਝਾ ਸਕਦਾ ਹੈ ਮੋੜ ਸਕਦਾ ਹੈ। ਐਸੇ ਜੰਜਾਲ ਵਿੱਚੋਂ ਆਪਣੇ ਆਪ ਨੂੰ ਬਾਹਰ ਕੱਢੋ। ਤੁਹਾਨੂੰ ਇਹ ਮੰਨਣਾ ਪਇਗਾ ਕਿ ਤੁਸੀਂ ਰੱਬ ਨਹੀਂ, ਰੱਬ ਦਾ ਬਣਾਇਆ ਇੱਕ ਸਿਰਫ਼ ਕਣ ਹੋ, ਜੋ ਹਰ ਕਿਸੇ ਨੂੰ ਖੁਸ਼ ਨਹੀਂ ਰੱਖ ਸਕਦਾ। ਆਪਣੀ ਜਾਨ ਦੇ ਕੇ ਵੀ ਨਹੀਂ। ਲੋਕ ਤੁਹਾਨੂੰ ਪਿਆਰ ਕਰਨ ਵਾਲਾ ਨਹੀਂ ਸਗੋਂ ਨਾਸਮਝ ਸਮਝਣਗੇ। ਪਿਆਰ ਕਰਨ ਵਾਲੇ ਪਿਆਰੇ ਇਨਸਾਨ ਨੂੰ ਇਹ ਮੰਨਣਾ ਪਵੇਗਾ ਕਿ ਉਹ ਮੋਹ ਨਾਲ ਵੀ ਕਿਸੇ ਜ਼ਿੱਦੀ ਅਤੇ ਦੂਸਰਿਆਂ ਦੀ ਭਾਵਨਾਵਾਂ ਨਾ ਸਮਝਣ ਵਾਲੇ ਇਨਸਾਨ ਨੂੰ ਠੀਕ ਨਹੀਂ ਕਰ ਸਕਦਾ। ਜ਼ਿੰਦਗੀ ਵਿੱਚ ਸਿਰਫ਼ ਉਹ ਇਨਸਾਨ ਚੁਣੋ ਜੋ ਪਿਆਰ ਦੇ ਬਦਲੇ ਤੁਹਾਨੂੰ ਪਿਆਰ ਕਰਨ, ਇੱਜ਼ਤ ਦੇਣ.. ਆਪਣਾ ਸਮਾਂ ਦੇਣ। ਰੱਬ ਦੇਖੋ, ਥੋੜ੍ਹਾ ਜਿਹਾ ਯਾਦ ਕਰੋ ਕਿੰਨਾ ਬੇਅੰਤ ਹੈ.. - ਮਨਦੀਪ ਕੌਰ ਟਾਂਗਰਾ

Facebook Link
15 ਜੂਨ 2022

ਬਿਨ੍ਹਾਂ “ਵਿਸ਼ਵਾਸ” ਅੱਗੇ ਨਹੀਂ ਵਧਿਆ ਜਾ ਸਕਦਾ। ਕਿਸੇ ਤੇ ਵਿਸ਼ਵਾਸ ਕਰਨਾ ਤੋਹਫ਼ੇ ਵਾਂਗ ਹੈ। ਤੇ ਜਿਸ ਤੇ ਵਿਸ਼ਵਾਸ ਕੀਤਾ ਜਾਂਦਾ ਹੈ ਉਸ ਲਈ “ਮਾਣ” ਵਾਲੀ ਗੱਲ ਹੈ। ਅਸੀਂ ਕਈ ਵਾਰ ਘਰੋਂ ਹੀ ਸਿੱਖਦੇ ਹਾਂ “ਕਿਸੇ ਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ”। ਐਸੀ ਸੋਚ ਸਾਨੂੰ ਆਪਣਾ ਅਗਲਾ ਕਦਮ ਪੁੱਟਣ ਹੀ ਨਹੀਂ ਦੇਂਦੀ, ਤੇ ਅਸੀਂ ਸਦਾ ਖੂਹ ਦੇ ਹਨ੍ਹੇਰੇ ਵਿੱਚ ਜ਼ਿੰਦਗੀ ਜਿਊਣ ਦੀ ਆਦਤ ਪਾ ਲੈੰਦੇ ਹਾਂ। ਵਿਸ਼ਵਾਸ ਟੁੱਟਦੇ ਵੀ ਹਨ, ਦਿਲ ਦੁੱਖਦੇ ਵੀ ਹਨ। ਪਰ ਫ਼ਿਰ ਵੀ ਅੱਗੇ ਵਧਣ ਲਈ ਚਾਹੇ ਨਿੱਜੀ ਚਾਹੇ ਕਾਰੋਬਾਰ ਵਿਸ਼ਵਾਸ ਕਰਨ ਦਾ ਹੁਨਰ ਹੋਣਾ ਜ਼ਰੂਰੀ ਹੈ। ਵਿਸ਼ਵਾਸ ਕਰੋ ਤੇ ਪੂਰਾ ਕਰੋ ਨਹੀਂ ਤੇ ਨਾ ਕਰੋ। ਵਿਸ਼ਵਾਸ ਜਾਂ ਚਿੱਟਾ ਜਾਂ ਕਾਲਾ ਹੁੰਦਾ ਹੈ। ਵਿੱਚ ਵਿੱਚ ਕੁੱਝ ਨਹੀਂ। ਵਿਸ਼ਵਾਸ ਤੋੜਨ ਵਾਲੇ ਨੂੰ ਵੀ ਮੁਆਫ਼ ਕਰਨ ਦਾ ਜਿਗਰਾ ਲੈ ਕੇ ਚੱਲੋ… ਜਲਦ ਇਸ ਤੇ ਹੋਰ ਗੱਲ ਕਰਾਂਗੇ… - ਮਨਦੀਪ ਕੌਰ ਟਾਂਗਰਾ

Facebook Link
14 ਜੂਨ 2022

ਇਕੱਲੇ ਚੱਲਣਾ ਕਾਫ਼ੀ ਔਖਾ ਹੈ, ਪਰ ਇੰਝ ਹੀ ਨਵੇਂ ਰਾਹ ਬਣਦੇ ਹਨ। ਐਸੇ ਰਾਹ ਜਿੰਨ੍ਹਾ ਤੇ ਕਦੇ ਨਾ ਕੋਈ ਤੁਰਿਆ ਹੋਵੇ। ਲੋਕ ਕਹਿੰਦੇ ਨੇ ਤੁਸੀਂ ਅਲੱਗ ਹੋ ਭੀੜ ਵਿੱਚੋਂ, ਵੱਖ ਦਿਸਦਾ ਹੈ ਤੁਹਾਡਾ ਕੰਮ, ਤੇ ਇਹ ਵੀ ਤੇ ਹੈ ਰਾਹ ਬਣਾਉਣ ਵਿੱਚ ਜੁਟੀ ਵੀ ਖ਼ੁਦ ਹਾਂ। ਪੰਜਾਬ ਦੇ ਪਿੰਡਾਂ ਦੀ ਪਹਿਲੀ IT ਕੰਪਨੀ। ਜਿੱਥੇ ਵੱਡੇ ਵੱਡੇ ਕਾਰੋਬਾਰੀਆਂ ਨੇ ਪਿੰਡਾਂ ਵਾਲਿਆਂ ਤੇ ਯਕੀਨ ਨਾ ਕੀਤਾ, ਤੇ IT ਦੇ ਖੇਤਰ ਨੂੰ ਸ਼ਹਿਰਾਂ ਅਤੇ ਚੰਡੀਗੜ੍ਹ ਤੱਕ ਸੀਮਤ ਰੱਖਿਆ। ਅੱਜ ਦੁਨੀਆਂ ਸੋਚ ਰਹੀ ਹੈ ਪੰਜਾਬ ਵਿੱਚ IT ਪਿੰਡ ਖੜ੍ਹੇ ਕਰਨ ਲਈ। ਪੰਜਾਬ ਨੂੰ ਜਲਦ ਚੰਗੀ ਨੀਤੀ ਦੀ ਜ਼ਰੂਰਤ ਹੈ, ਤਾਂ ਕਿ ਬਾਹਰੋਂ ਕੰਪਨੀਆਂ ਇੱਥੇ ਡੇਰੇ ਲਾਉਣ ਦੀ ਬਜਾਏ, ਪੰਜਾਬ ਦੇ ਨੌਜਵਾਨ IT ਵਿੱਚ ਆਪਣਾ ਕਾਰੋਬਾਰ ਖੋਲ੍ਹਣ। - ਮਨਦੀਪ ਕੌਰ ਟਾਂਗਰਾ Bhagwant Mann

Facebook Link
09 ਜੂਨ 2022

ਜ਼ਿੰਦਗੀ ਵਿੱਚ ਤੁਹਾਡਾ ਸਾਥ ਦੇਣ ਵਾਲੇ ਮਾਪੇ ਹੀ ਹੁੰਦੇ ਹਨ। ਉਹਨਾਂ ਨੂੰ ਕੋਈ ਈਰਖਾ ਨਹੀਂ, ਕੋਈ ਲੈਣਾ ਦੇਣਾ ਨਹੀਂ ਤੁਹਾਡੇ ਤੋਂ। ਤਕਰੀਬਨ ਬਾਕੀ ਸਾਰੇ ਰਿਸ਼ਤੇ ਤੁਹਾਡੇ ਨਾਲ ਮੁਕਾਬਲੇ ਵਿੱਚ ਹੁੰਦੇ ਹਨ। ਅਹਿਸਾਨ ਕਰਨ ਤੇ ਜਤਾਉਣ ਦੀ ਕੋਸ਼ਿਸ਼ ਵਿੱਚ। ਮਾਪੇ ਕਦੇ ਮੂੰਹੋਂ ਨਹੀਂ ਕਹਿੰਦੇ ਤੈਨੂੰ ਮੈਂ ਬਣਾਇਆ, ਮਾਣ ਨਹੀਂ ਉਹਨਾਂ ਨੂੰ। ਸਾਡੀ ਮਿਹਨਤ ਨੂੰ ਚਮਕਾ ਕੇ ਦੱਸਦੇ ਹਨ। ਆਪਣੇ ਆਪ ਨੂੰ ਵੀ ਇਹੀ ਕਹਿੰਦੇ ਹਨ - ਬੱਚਾ ਸਾਡਾ ਬਹੁਤ ਸ਼ਾਨਦਾਰ ਬਹੁਤ ਲਾਇਕ। ਔਰਤ ਮਰਦ ਜਿਸ ਵਿੱਚ ਆਪਣੇ ਹੌਂਸਲੇ ਨਾਲ਼ੋਂ ਵੀ ਵੱਧ ਕਰ ਦਿਖਾਉਣ ਦਾ ਜਜ਼ਬਾ ਹੈ, ਉਸ ਨੂੰ ਸਭ ਤੋ ਨੇੜ ਵਾਲੇ ਤੋਂ ਵੀ ਇਹੀ ਸੁਣਨ ਨੂੰ ਮਿਲੇਗਾ - ਇੰਨਾਂ ਖਪਨ ਦੀ ਕੀ ਲੋੜ ਹੈ। ਅੱਗੇ ਵੱਧਦੇ ਜਾਓਗੇ ਬਹੁਤ ਖ਼ਾਸ ਵੀ ਸਾਥ ਛੱਡ ਜਾਣਗੇ। ਤੁਸੀਂ ਸੂਰਜ ਹੋ ਜੋ ਖ਼ੁਦ ਤੱਪਦਾ ਸੜਦਾ ਹੈ, ਅਤੇ ਦੁਨੀਆਂ ਜਹਾਨ ਨੂੰ ਭਰਪੂਰ ਰੌਸ਼ਨੀ ਦਿੰਦਾ ਹੈ। ਹਰ ਕੋਈ ਸੂਰਜ ਕੋਲ ਨਹੀਂ ਖਲੋ ਸਕਦਾ। ਤੱਪਦੀ ਗਰਮੀ ਵਿੱਚ ਕੋਈ ਤੁਹਾਡੇ ਵਰਗਾ ਮਿਹਨਤੀ ਹੀ ਤੁਹਾਡੇ ਨਾਲ ਖਲੋ ਸਕਦਾ ਹੈ, ਤੁਹਾਨੂੰ ਸਮਝ ਸਕਦਾ। ਰਾਹ ਬਣਾਉਣੇ ਨੇ ਅਸੀਂ .. ਕਦੇ ਖ਼ੁਦ ਦੇ ਹੌਂਸਲੇ ਤੋਂ ਹਾਰਨਾ ਨਹੀਂ, ਉਸ ਨਾਲ਼ੋਂ ਵੱਧ ਜਾਨ ਲਗਾਉਣੀ ਹੈ।ਜ਼ਿੰਦਗੀ ਵਿੱਚ ਅੱਗੇ ਵੱਧਦੇ ਇਕੱਲੇ ਨਾ ਮਹਿਸੂਸ ਕਰੋ, ਸੂਰਜ ਬਣੋ, ਆਪਣੀ ਚੰਗਿਆਈ ਨਾਲ, ਚੰਗੀ ਸੋਚ ਨਾਲ, ਮਿਹਨਤ ਤੇ ਕਿਰਤ ਨਾਲ ਰੌਸ਼ਨ ਕਰ ਦਿਓ ਇਸ ਜਹਾਨ ਨੂੰ। - ਮਨਦੀਪ ਕੌਰ ਟਾਂਗਰਾ

Facebook Link
05 ਜੂਨ 2022

ਆਪਣੇ ਆਪਣੇ ਪਿੰਡਾਂ ਵਿੱਚ ਰਹਿ ਕੇ “ਕਿਰਤ” ਦੇ ਤੇ “ਰੱਬ ਰੂਪੀ ਕਿਰਤੀਆਂ” ਦੇ ਹੱਕ ਵਿੱਚ ਖੜ੍ਹੇ ਹੋਵੋ। ਇੱਥੇ ਕੋਈ ਗਰੀਬ ਨਹੀਂ ਹੋ ਚੱਲਿਆ ਤੇ ਕੋਈ ਸ਼ਾਹ ਨਹੀਂ ਬਣ ਚੱਲਿਆ ਪਿੰਡਾਂ ਵਿੱਚ ਰਹਿ ਕੇ। ਹੱਸ ਖੇਡ ਕੇ, ਹੱਕ ਦੀ ਕਮਾ ਕੇ, ਸਭ ਨੂੰ ਨਾਲ ਲੈ ਕੇ ਸਮਾਂ ਬਿਤਾਓ, ਜ਼ਿੰਦਗੀ ਦਾ ਘੜੀ ਦਾ ਵੀ ਭਰੋਸਾ ਨਹੀਂ।- ਮਨਦੀਪ ਕੌਰ ਟਾਂਗਰਾ

Facebook Link
05 ਜੂਨ 2022

ਅੱਜ ਉੱਠਦਿਆਂ ਹੀ ਸਵੇਰ ਵਿੱਚ "ਬਰਕਤ" ਸੀ। ਇਹ ਕਿਤਾਬ ਕੱਲ ਸ਼ਾਮ, ਜਦ ਮੈਂ ਆਪਣੀ ਲਾਇਬ੍ਰੇਰੀ ਵਿਚ ਦੇਖੀ ਤਾਂ ਮੈਨੂੰ ਮਹਿਸੂਸ ਹੋਇਆ ਕਿ ਇਹ ਮੈਂ ਨਹੀਂ ਖਰੀਦੀ, ਪਰ ਕਿਤਾਬ ਦੇ ਨਾਮ ਅਤੇ ਰੰਗ ਨੇ ਮੈਨੂੰ ਆਕਰਸ਼ਿਤ ਕਰ ਲਿਆ। ਮੈਂ ਰਾਤ ਨੂੰ ਇਹਨੂੰ ਦਫ਼ਤਰ ਤੋਂ ਘਰ ਲੈ ਆਈ। ਉਠਦਿਆਂ ਮੈਂ ਕਿਤਾਬ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਮੈਨੂੰ ਲੇਖਕ ਬਾਰੇ ਵੀ ਪਤਾ ਨਹੀਂ ਸੀ, ਮੈਂ ਯਾਦ ਕਰਨ ਦੀ ਕੋਸ਼ਿਸ਼ ਕੀਤੀ ਕੋਈ ਮੈਨੂੰ ਦੇ ਗਿਆ ਹੋਵੇ ਜਾਂ ਡਾਕ ਰਾਹੀਂ ਆਈ ਹੋਵੇ, ਕੁਝ ਵੀ ਯਾਦ ਨਹੀਂ। ਵਰਕੇ ਫਰੋਲਦੇ, ਕੁਝ ਕੁਝ ਮੇਰੇ ਦਿਲ ਨੂੰ ਛੂਹ ਰਿਹਾ ਸੀ। ਜਿਵੇਂ:"ਸੈਆਂ ਮਜਬੂਰੀਆਂ ਨੇਮੀਲਾਂ ਦੀਆਂ ਦੂਰੀਆਂ ਨੇਔਖੇ ਭਾਵੇਂ ਫ਼ਰਜ਼ਾਂ ਦੇ ਰਾਹਦੇਖ ਤਾਂ ਸਹੀ ਤੂੰਕੈਸਾ ਬਣਿਆ ਸਬੱਬਬੰਦਾ ਸਾਹ ਤੋਂ ਬਿਨਾ ਭਰੀ ਜਾਵੇ ਸਾਹ "ਪੰਜਾਬ ਦਾ ਹਾਲ ਦੱਸਦੇ ਕਵੀ ਕਹਿ ਰਿਹਾ ਹੈ :"ਸਾਨੂੰ ਲੱਗਿਆ ਸ਼ੌਂਕ ਵਲੈਤ ਦਾਸਾਨੂੰ ਆਉਂਦੇ ਡਾਲਰ ਖ਼ਾਬਅੱਜ ਕਿਓਂ ਬੇਗਾਨਾ ਜਾਪਦੈਸਾਨੂੰ ਆਪਣਾ ਦੇਸ਼ ਪੰਜਾਬ"89 ਸਫ਼ੇ ਤੇ ਜਾ ਕੇ ਪਤਾ ਲੱਗਿਆ ਮੈਨੂੰ, ਕਵੀ ਤਾਂ ਉਹ "ਕਰਨਜੀਤ ਕੋਮਲ" ਜਿਸ ਦੀ ਕਵਿਤਾ "ਸ਼ਾਮ ਦਾ ਰੰਗ" ਗਾਣੇ ਦੇ ਰੂਪ ਵਿੱਚ ਮੈਂ 100 ਵਾਰ ਸੁਣ ਚੁਕੀ ਹਾਂ। 101 ਸਫ਼ੇ ਤੇ ਦੋਸਤ ਬਾਰੇ ਕੋਮਲ ਨੇ ਬਹੁਤ ਖੂਬ ਲਿਖਿਆ " ਮੈਂ ਉਦਾਸੀ ਦੇ ਸਿਖ਼ਰ ਤੋਂ ਛਾਲ ਮਾਰਨ ਹੀ ਲੱਗਦਾਂ - ਹੱਥ ਵਧਾ - ਉਤਾਰ ਲੈਂਦੇ ਨੇ ਜ਼ਿੰਦਗੀ ਦੇ ਜਸ਼ਨ ਵਿਚ "ਕੁੱਲ ਮਿਲਾ ਕੇ ਇੱਕ ਪਿਆਰੀ ਕਿਤਾਬ ਹੈ !ਮੰਮੀ ਜਦ ਸਵੇਰੇ ਕਮਰੇ ਵਿੱਚ ਆਏ, ਮੇਰੇ ਕੁੱਝ ਕਹਿਣ ਤੋਂ ਬਿਨ੍ਹਾ ਹੀ ਕਹਿੰਦੇ “ ਮੈਂ ਲੈ ਕੇ ਆਈ ਇਹ ਕਿਤਾਬ”। - ਮਨਦੀਪ ਕੌਰ ਟਾਂਗਰਾ

Facebook Link
02 ਜੂਨ 2022

ਜਦ ਤੁਸੀਂ ਚੰਗਿਆਈ ਦੇ ਰਾਹ ਤੁਰਦੇ ਹੋ, ਨਿਮਰ ਅਤੇ ਇਮਾਨਦਾਰੀ ਦਾ ਸਿਖ਼ਰ ਹੁੰਦੇ ਹੋ, ਤਾਂ ਸੁਭਾਵਿਕ ਹੈ ਕਈਆਂ ਦਾ ਤੁਹਾਡੇ ਨਾਲ਼ੋਂ ਉੱਖੜ ਜਾਣਾ।ਇਮਾਨਦਾਰ, ਪਿਆਰ ਨਾਲ ਰਹਿਣਾ, ਮੁਆਫ਼ ਕਰਦੇ ਰਹਿਣਾ ਹਰ ਕਿਸੇ ਦੇ ਸੁਭਾਅ ਵਿੱਚ ਨਹੀਂ। ਕਿਓਂ ਕਿ ਚੰਗਿਆਈ ਦੇ ਰਾਹ ਤੁਰਨਾ ਸੌਖਾ ਨਹੀਂ, ਤਕਲੀਫ਼ ਦੇ ਹੈ ਪਰ ਸਕੂਨ ਬਹੁਤ। ਬਿਲਕੁਲ ਜਿਵੇਂ ਬੱਚੇ ਨੂੰ ਜਨਮ ਦੇਣਾ ਪਾਲਣਾ, ਤਕਲੀਫ਼ ਦੇ ਹੈ, ਔਖਾ ਹੈ.. ਪਰ ਉਸ ਤੋਂ ਵੱਧ ਸਕੂਨ ਵੀ ਕਿਸੇ ਗੱਲ ਵਿੱਚ ਨਹੀਂ। ਦੁਨੀਆਂ ਵਿੱਚ ਕੁੱਝ ਵੀ ਠੀਕ ਗਲਤ ਨਹੀਂ। ਸਿਰਫ਼ ਸੋਚਣ ਦਾ ਨਜ਼ਰੀਆ ਹੈ। ਨਾਲ ਨਾਲ ਤੁਹਾਡੀ ਤਰੱਕੀ ਵਿੱਚ ਚੱਲ ਰਹੇ ਲੋਕਾਂ ਦੇ ਰਿਣੀ ਰਹੋ। ਤੇ ਛੱਡ ਜਾਣ ਵਾਲਿਆਂ ਨੂੰ ਰੱਬ ਦੀ ਰਜ਼ਾ ਸਮਝੋ। ਬਹੁਤ ਮਿਹਨਤ ਕਰੋ.. ਅੱਗੇ ਵਧੋ। ਕਿਤੇ ਵੀ ਰੁਕਣ ਦਾ ਫੈਸਲਾ ਨਾ ਲਓ.. - ਮਨਦੀਪ

Facebook Link
29 ਮਈ 2022

ਪਿੰਡ ਟਾਂਗਰਾ ਵਿੱਚ ਸਿੰਬਾਕੁਆਟਜ਼ ਦੇ ਤਿੰਨ ਦਫ਼ਤਰਾਂ ਤੋਂ ਬਾਅਦ ਅੱਜ ਪਿੰਡ ਝਬਾਲ ਜ਼ਿਲ੍ਹਾ ਤਰਨ ਤਾਰਨ ਵਿੱਚ ਵੀ ਇਕ ਹੋਰ ਨਵਾਂ ਦਫ਼ਤਰ ਖੁੱਲ ਚੁੱਕਾ ਹੈ। ਜਿਸ ਦਾ ਉਦਘਾਟਨ ਅੱਜ ਆਪਣੀ ਟੀਮ ਨੂੰ ਨਾਲ ਲੈ ਕੇ ਕੀਤਾ। ਸਿੰਬਾਕੁਆਟਜ਼ ਦਾ ਇਕ ਵਿੰਗ ਸਿੰਬਾਕੋਰਸ ਪਿੰਡ ਝਬਾਲ ਵਿਚ ਖੋਲ੍ਹਿਆ ਗਿਆ। ਜਿਸ ਵਿੱਚ ਨੌਜਵਾਨਾਂ ਨੂੰ ਕੰਪਿਊਟਰ ਨਾਲ ਸਬੰਧਿਤ ਖ਼ਾਸ ਕੋਰਸ ਕਰਵਾਏ ਜਾਣਗੇ, ਜਿਸ ਨਾਲ ਨੌਜਵਾਨਾਂ ਨੂੰ ਪਿੰਡ ਵਿੱਚ ਹੀ ਸਾਡੀ ਕੰਪਨੀ SimbaQuartz ਅਤੇ ਹੋਰਨਾਂ IT ਕੰਪਨੀਆਂ ਵਿੱਚ ਨੌਕਰੀ ਮਿਲਣ ਵਿੱਚ ਅਸਾਨੀ ਹੋਵੇਗੀ। ਮੇਰਾ ਇਹ ਸੁਪਨਾ ਹੈ ਕਿ ਪਿੰਡ ਟਾਂਗਰਾ ਵਾਂਗ ਹੀ ਪੰਜਾਬ ਦੇ ਅਨੇਕਾਂ ਪਿੰਡਾਂ ਵਿੱਚ IT ਕੰਪਨੀਆਂ ਹੋਵਣ। ਕੋਸ਼ਿਸ਼ ਹੈ ਕਿ ਪਿੰਡਾਂ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾਣ ਦੀ ਲੋੜ ਨਾ ਪਵੇ ਅਤੇ ਪਿੰਡਾਂ ਦੀ ਆਰਥਿਕ ਹਾਲਤ ਬਹਿਤਰ ਹੋਵੇ।

Facebook Link
26 ਮਈ 2022

ਅੱਜ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ Kuldeep Singh Dhaliwal ਜੀ, ਡਾਇਰੈਕਟਰ ਰੂਰਲ ਡਿਵੈਲਪਮੈਂਟ ਗੁਰਪ੍ਰੀਤ ਸਿੰਘ ਖਹਿਰਾ ਜੀ, ਏ.ਡੀ.ਸੀ ਰਣਬੀਰ ਸਿੰਘ ਮੁਧਲ ਜੀ, ਡੀ.ਡੀ.ਓ ਜਤਿੰਦਰ ਸਿੰਘ ਬਰਾੜ ਜੀ ਅਤੇ ਡੀ.ਡੀ.ਪੀ.ਓ ਗੁਰਪ੍ਰੀਤ ਸਿੰਘ ਜੀ ਦਫ਼ਤਰ ਟਾਂਗਰਾ ਵਿਖੇ ਆਏ। ਸਾਡੇ ਵੱਲੋਂ ਪਿੰਡ ਵਿੱਚ ਚਲਾਈ ਜਾ ਰਹੀ IT ਕੰਪਨੀ ਦਾ ਦੌਰਾ ਕੀਤਾ, ਟੀਮ ਨਾਲ ਗੱਲਬਾਤ ਕੀਤੀ। ਉਹਨਾਂ ਦੇਖਿਆ ਕਿ ਕਿਵੇਂ ਸ਼ਹਿਰਾਂ ਤੋਂ, ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆ ਕੇ ਨੌਜਵਾਨ ਕੰਮ ਕਰ ਰਹੇ ਹਨ। ਕੁਲਦੀਪ ਸਿੰਘ ਧਾਲੀਵਾਲ ਜੀ ਨੇ ਸਾਡੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਅੱਗੇ ਸਾਥ ਦੇਣ ਦਾ ਵਾਅਦਾ ਕੀਤਾ।ਮੈਨੂੰ ਬਹੁਤ ਵਧੀਆ ਮਹਿਸੂਸ ਹੋਇਆ ਜਦ ਸਰਕਾਰ ਨੇ ਸਾਡੇ ਹੁਨਰ ਅਤੇ ਵਿਲੱਖਣ ਕਾਰੋਬਾਰੀ ਮਾਡਲ ਨੂੰ ਪਹਿਚਾਣਿਆ। ਕੁਝ ਸਮਾਂ ਪਹਿਲਾਂ ਮਨੀਸ਼ ਸਿਸੋਦੀਆ ਜੀ ਸਾਡੇ ਕਾਰੋਬਾਰੀ ਮਾਡਲ ਨੂੰ ਦੇਖਣ ਆਏ ਅਤੇ ਅਰਵਿੰਦ ਕੇਜਰੀਵਾਲ ਜੀ ਨੇ ਟਵੀਟ ਦੁਆਰਾ ਸਾਡੇ ਕੰਮ ਦੀ ਸ਼ਲਾਘਾ ਕੀਤੀ ਅਤੇ ਅੱਜ ਸਰਕਾਰ ਇਸ ਅਨੋਖੇ ਮਾਡਲ ਨੂੰ ਪੂਰੇ ਪੰਜਾਬ ਵਿੱਚ ਅਮਲੀ ਜਾਮਾ ਪਹਿਨਾਉਣ ਬਾਰੇ ਵਿਚਾਰ ਕਰ ਕਰ ਰਹੀ ਹੈ। ਸਾਡੇ ਸੰਸਕਾਰਾਂ ਦੀ ਜਿੱਤ ਹੈ ਕਿ ਸਰਕਾਰ ਸਾਡੇ ਕਾਰੋਬਾਰੀ ਮਾਡਲ ਨੂੰ ਏਨੀ ਮਹੱਤਤਾ ਦੇ ਰਹੀ ਹੈ।ਮੁੱਖ ਮੰਤਰੀ Bhagwant Mann ਜੀ ਵੱਲੋਂ ਭੇਜੇ ਸਨਮਾਨ ਲਈ ਸ਼ੁਕਰੀਆ।ਸ਼ਹਿਰ ਦੀ ਥਾਂ ਪਿੰਡ ਵਿੱਚ IT ਕੰਪਨੀ ਖੋਲ੍ਹਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਫੈਸਲਾ ਸੀ। ਜਿਸ ਨਾਲ ਅੱਜ ਪੰਜਾਬ ਦੀਆਂ ਲੱਖਾਂ ਧੀਆਂ ਨੂੰ ਆਪਣਾ ਕਾਰੋਬਾਰ ਕਰਨ ਦੀ ਹਿੰਮਤ ਮਿਲ ਰਹੀ ਹੋਵੇਗੀ ਅਤੇ ਪਿੰਡਾਂ ਵਿਚ ਵੱਸਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਵੀ ਇਹ ਆਸ ਹੋਵੇਗੀ ਕਿ ਸਾਡੇ ਪਿੰਡਾਂ ਵਿਚ ਵੀ ਕੁਝ ਇਸ ਤਰ੍ਹਾਂ ਹੀ IT ਕੰਪਨੀਆਂ ਖੁੱਲ੍ਹਣ ਅਤੇ ਅਸੀਂ ਵੀ ਪਿੰਡਾਂ ਵਿੱਚ ਹੀ ਵਧੀਆ ਨੌਕਰੀ ਦੁਆਰਾ ਕਮਾ ਸਕੀਏ। ਜੇਕਰ ਸਰਕਾਰ ਪਿੰਡਾਂ ਵਿੱਚ IT ਕਾਰੋਬਾਰ ਖੋਲ੍ਹਣ ਦੀ ਪਾਲਿਸੀ ਲਿਆਉਂਦੀ ਹੈ ਤਾਂ ਮੇਰੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਯੋਗਦਾਨ ਪਾ ਸਕਾਂ।

Facebook Link
26 ਮਈ 2022

ਯੂਨੀਵਰਸਿਟੀ ਦੀ ਜ਼ਿੰਦਗੀ ਮੇਰੇ ਲਈ ਸੰਘਰਸ਼ ਸੀ, ਮੇਰੇ ਤੇ ਬਹੁਤ ਬੋਝ ਸੀ ਇੱਕ ਇਹ ਕਿ ਮੈਂ ਆਪਣੇ ਆਪ ਨੂੰ ਚੰਗੇ ਮੁਕਾਮ ਤੇ ਲੈ ਕੇ ਜਾਣਾ ਹੈ ਅਤੇ ਦੂਜਾ ਫੀਸ ਜੋ ਕਿ ਬਹੁਤ ਜ਼ਿਆਦਾ ਸੀ | ਮੈਂ ਆਪਣੇ ਪਿਤਾ ਜੀ ਨੂੰ ਬਹੁਤ ਪਿਆਰ ਕਰਦੀ ਹਾਂ। ਮੈਂ ਆਪਣੇ ਪਿਤਾ ਜੀ ਨੂੰ ਬਹੁਤ ਮਿਹਨਤ ਕਰਦਿਆਂ ਵੇਖਿਆ ਹੈ ਅਤੇ ਪੜ੍ਹਾਈ ਕਰਦਿਆਂ ਮੈਂ ਹਮੇਸ਼ਾ ਆਪਣੀ ਯੂਨੀਵਰਸਿਟੀ ਵਿੱਚ ਪਹਿਲੇ ਦਰਜੇ ਤੇ ਆਉਣਾ ਚਾਹੁੰਦੀ ਸੀ ਤਾਂ ਕਿ ਹਰ ਖੁਸ਼ੀ ਆਪਣੇ ਪਿਤਾ ਜੀ ਦੇ ਕਦਮਾਂ ਵਿੱਚ ਲਿਆ ਕੇ ਰੱਖਦਿਆਂ | 2006 ਵਿੱਚ ਯੂਨੀਵਰਸਿਟੀ ਜਾਣ ਨਾਲ ਮੈਨੂੰ ਬਹੁਤ ਫਾਇਦਾ ਹੋਇਆ ਇੱਕ ਤਾਂ ਮੈਂ ਇੰਟਰਨੈੱਟ ਦੇ ਨੇੜੇ ਆ ਗਈ ਅਤੇ ਦੂਜਾ ਮੈਨੂੰ ਬਹੁਤ ਵਧੀਆ ਟੀਚਰ ਮਿਲੇ | ਜਦੋਂ ਮੈਂ ਯੂਨੀਵਰਸਿਟੀ ਦਾ ਕੋਈ ਕੰਮ ਕਰਦੀ ਸੀ ਤਾਂ ਇਹ ਨਹੀਂ ਸੋਚਦੀ ਸੀ ਕਿ ਲੋਕਲ ਪੜ੍ਹ ਰਹੀ, ਬਲਕਿ ਇਹ ਸੋਚਦੀ ਸੀ ਮੈਂ ਭਾਰਤ ਦੀ ਸਭ ਤੋਂ ਵਧੀਆ ਯੂਨੀਵਰਸਿਟੀ ਵਿੱਚ ਪੜ੍ਹਦੀ ਹਾਂ ਅਤੇ ਮੈਨੂੰ ਪੂਰੀ ਮਿਹਨਤ ਕਰਨੀ ਹੈ | ਕਈਂ ਵਾਰ ਤਾਂ ਮੈਂ ਅਪਣੀ ਸੋਚ ਤੋਂ ਵੀ ਉੱਪਰ ਨੰਬਰ ਲਏ। ਮੈਂ ਪੜ੍ਹਾਈ ਵਿੱਚ ਅਵਲ ਰਹਿਣਾ ਚਾਹੁੰਦੀ ਸੀ, ਬਿਨ੍ਹਾ ਕਿਸੇ ਰੁਕਾਵਟ ਅਤੇ ਅਣਗਹਿਲੀ ਦੇ | ਮੈਂ ਕਦੇ ਲਾਈਬਰੇਰੀ ਵਿੱਚੋ ਕਿਤਾਬਾਂ ਨਹੀਂ ਲਈਆਂ, ਮੇਰੇ ਕੋਲ ਮੇਰੀਆਂ ਖ਼ੁਦ ਦੀਆਂ ਕਿਤਾਬਾਂ ਹੁੰਦੀਆਂ ਸਨ | ਬਲਕਿ ਇੱਕ ਵਿਸ਼ੇ ਦੀਆਂ ਤਿੰਨ-ਚਾਰ ਕਿਤਾਬਾਂ | ਕਿਤਾਬਾਂ ਦੇ ਮਾਮਲੇ ਵਿੱਚ ਮੈਂ ਅਪਣੀ ਕਲਾਸ ਵਿੱਚੋਂ ਸਭ ਤੋਂ ਅਮੀਰ ਹੁੰਦੀ ਸੀ | ਛੋਟੇ ਜਿਹੇ ਪਿੰਡ ਵਿਚੋਂ ਉੱਠ ਕੇ ਮੈਂ ਆਪਣੇ ਆਪ ਨੂੰ ਸਾਬਤ ਕਰਨਾ ਚਾਹੁੰਦੀ ਸੀ | ਮੈਂ ਹਰ ਸਮੈਸਟਰ ਵਿੱਚੋਂ ਵਧੀਆ ਨੰਬਰ ਲੈ ਕੇ ਆ ਰਹੀ ਸੀ ਅਤੇ ਅੰਤ ਸਮੈਸਟਰ ਵਿੱਚ ਮੈਂ 10/10 CGPA ਲੈ ਕੇ ਆਈ ਸੀ।ਪਹਿਲੇ ਦਰਜੇ ਤੇ ਆਈ ਸੀ।ਮੈਂ ਕਈਂ ਰਾਤਾਂ ਨਹੀਂ ਸੁੱਤੀ ਸੀ |